ਕਰੋਨਾ-ਓ-ਵਾਚ!

ਲਾਇਆ ਟਿੱਲ ਕਿ ਮੇਰਾ ਕੋਈ ਤੋੜ ਲੱਭੇ, ਹਾਲੇ ਤੱਕ ਹਾਂ ਲਾ-ਇਲਾਜ ਲੋਕੋ।
ਇਕੋ ਕੰਮ ਵਿਗਿਆਨੀਆਂ ਤੇ ਹਾਕਮਾਂ ਨੂੰ, ਦੇਣ ਲਈ ‘ਨਸੀਹਤਾਂ’ ਦਾ ਕਾਜ ਲੋਕੋ।
ਅੰਦਰ ਵੜ ਸਮਝਾਇਆ ਮੈਂ ਸਾਰਿਆਂ ਨੂੰ, ਚੱਕੋ ਸਹਿਜ ਤੇ ਸਾਦਗੀ ਸਾਜ਼ ਲੋਕੋ।
ਭੱਜ ਦੌੜ ਬੇਅਰਥ ਮੈਂ ਸਿੱਧ ਕਰ’ਤੀ, ‘ਬਿਜ਼ੀ ਰਹਿਣ ਦੇ’ ਖੋਲ੍ਹ’ਤੇ ਪਾਜ ਲੋਕੋ।
ਦੁੱਖ ਲੱਗਦਾ ਦੁਨੀਆਂ ਨੂੰ ਉਸ ਵੇਲੇ, ਲਾਗੂ ਹੁੰਦਾ ਜਦ ਕੁਦਰਤ ਦਾ ਰਾਜ ਲੋਕੋ।
ਅੱਕ ਚੱਬਣਾ ਅੱਕ ਕੇ ਪਿਆ ਐ ਜੀ, ਚੱਕੀ ਅੱਤ ਸੀ, ਆਏ ਨਾ ਬਾਜ ਲੋਕੋ।