ਮੰਨੇ ਕੀ ਗਤਿ ਕਹੀ ਨ ਜਾਇ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਅੱਜ ਕਿਸੇ ਵੀ ਸਿੱਖ ਵਿਦਵਾਨ ਨੂੰ ਪੁੱਛੋ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿਚ ‘ਸਾਰ’ ਦਾ ਕੀ ਅਰਥ ਹੁੰਦਾ ਸੀ? ਉਹ ਕਹੇਗਾ, ਪੰਜਾਬੀ ਵਿਚ ਸਾਰ ਤਾਂ ਹਮੇਸ਼ਾ ਤੋਂ ਹੀ ਖਬਰ-ਸਾਰ ਅਤੇ ਸੰਖੇਪ-ਸਾਰ ਦੇ ਅਰਥਾਂ ਵਿਚ ਆਉਂਦਾ ਰਿਹਾ ਹੈ। ਕਈ ਯਾਦ ਕਰ ਕੇ ਕਹਿਣਗੇ ਕਿ ਇਸ ਦਾ ਅਰਥ ਲੋਹਾ ਵੀ ਹੁੰਦਾ ਹੈ; ਪਰ ਜੇ ਪੁੱਛੋ ਕਿ ਗੁਰੂ ਸਾਹਿਬ ਦੇ ਸਮੇਂ ਪੜ੍ਹੇ-ਲਿਖੇ, ਭਾਵ ਸਾਹਿਤਕ ਹਲਕਿਆਂ ਵਿਚ ‘ਮੰਨੇ’ ਦਾ ਕੀ ਅਰਥ ਹੁੰਦਾ ਸੀ? ਤਾਂ ਸਭ ਇਕ ਸੁਰ ਕਹਿਣਗੇ, ‘ਮੰਨਣਾ।’ ਇਕ ਵੀ ਗਿਆਨੀ ਇਸ ਲੀਹ ਤੋਂ ਪਰ੍ਹੇ ਹਟ ਕੇ ਨਹੀਂ ਦੱਸੇਗਾ ਤੇ ਨਾ ਹੀ ਕੋਈ ਹੋਰ ਅਰਥ ਸੋਚਣ ਦੀ ਕੋਸ਼ਿਸ਼ ਕਰੇਗਾ। ਐਸਾ ਕਿਉਂ?

ਇਹ ਇਸ ਲਈ ਕਿ ਉਹ ਸਾਰੇ ਮਾਨਸਿਕ ਤੌਰ ‘ਤੇ ਰੂੜ੍ਹੀਨੁਕੂਲ ਹੋਏ ਪਏ ਹਨ। ਉਨ੍ਹਾਂ ਨੂੰ ਪੰਜ ਸੌ ਸਾਲਾਂ ਤੋਂ ਇਹੀ ਸਮਝਾਇਆ ਗਿਆ ਹੈ ਕਿ ਗੁਰੂ ਦੀ ਗੱਲ ‘ਤੇ ਯਕੀਨ ਕਰਨਾ ਹੁੰਦਾ ਹੈ, ਭਾਵ ਇਸ ਨੂੰ ਮੰਨਣ ਵਿਚ ਕੋਈ ਕਿੰਤੂ-ਪ੍ਰੰਤੂ ਨਹੀਂ ਕਰੀਦਾ। ਉਨ੍ਹਾਂ ਨੇ ਇਹ ਵੀ ਸੁਣਿਆ ਹੋਇਆ ਹੈ ਕਿ ਸਭ ਲੋਕ ਆਪੋ-ਆਪਣੇ ਧਰਮਾਂ ਦੀਆਂ ਰੀਤੀਆਂ ਨੂੰ ਪੱਕਾ ਮੰਨਦੇ ਹਨ, ਫਿਰ ਸਿੱਖ ਕਿਉਂ ਪਿੱਛੇ ਰਹਿਣ! ਇਸ ਲਈ ਜਿੱਥੇ ਵੀ ਮੰਨੇ, ਮੰਨੈ, ਮੰਨ ਆਦਿ ਕੋਈ ਸ਼ਬਦ ਲਿਖਿਆ ਮਿਲਦਾ ਹੈ, ਉਹ ਉਸ ਦਾ ਅਰਥ ਬਿਨਾ ਅੱਖ ਚੁੱਕੇ ‘ਮੰਨਣਾ’ ਹੀ ਕਰਦੇ ਹਨ; ਪਰ ਇਹ ਗੁਰੂ ਨਾਨਕ ਦੀ ਸਿੱਖੀ ਨਹੀਂ ਹੈ। ਜੇ ਗੁਰੂ ਸਾਹਿਬ ਅਜਿਹੀ ਸਮਝ ਦੇ ਮਾਲਕ ਹੁੰਦੇ ਤਾਂ ਪਾਂਧੇ ਦੀ ਗੱਲ ਮੰਨ ਕੇ ਜਨੇਊ ਪਾ ਲੈਂਦੇ। ਉਸ ਵੇਲੇ ਉਹੀ ਉਨ੍ਹਾਂ ਦੀ ਧਾਰਮਿਕ ਰੀਤੀ ਸੀ। ਉਨ੍ਹਾਂ ਨੂੰ ਪਾਂਧੇ ਨੇ ਵੀ ਸਮਝਾਇਆ ਸੀ ਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਵੀ ਜਰੂਰ ਜੋਰ ਲਾਇਆ ਹੋਣਾ ਹੈ ਕਿ ਇਹ ਤਾਂ ਉਨ੍ਹਾਂ ਨੂੰ ਪਾਉਣਾ ਹੀ ਪੈਣਾ ਹੈ, ਪਰ ਉਨ੍ਹਾਂ ਨੇ ਪਰੰਪਰਾ ਤੋਂ ਹਟ ਕੇ ਸੋਚਿਆ ਤੇ ਜਨੇਊ ਨਾ ਪਾਇਆ। ਇਸ ਨਾਲ ਉਨ੍ਹਾਂ ਨੇ ਸਿੱਖੀ ਸਿਧਾਂਤ ਦੀ ਨੀਂਹ ਰੱਖੀ। ਫਿਰ ਸਿੱਖੀ ਸਿਧਾਂਤ ਅਨੁਸਾਰ ਮੰਨਣਾ ਸਹੀ ਹੈ ਜਾਂ ਨਾ ਮੰਨਣਾ?
ਸਾਰੇ ਵਿਦਵਾਨ ਕਹਿਣਗੇ ਕਿ ਬ੍ਰਾਹਮਣ ਦੀ ਗੱਲ ਨੂੰ ਨਾ ਮੰਨਣਾ ਤੇ ਗੁਰੂ ਸਾਹਿਬ ਦੀ ਗੱਲ ਨੂੰ ਮੰਨਣਾ ਹੀ ਸਿੱਖੀ ਸਿਧਾਂਤ ਅਨੁਸਾਰ ਸਹੀ ਹੈ; ਪਰ ਮੰਨਣਾ ਤਾਂ ਫਿਲਾਸਫੀ ਦਾ ਇਕ ਮੁੱਲ-ਨਿਰਪੇਖ (ਵਅਲੁe ਨeੁਟਰਅਲ) ਸ਼ਬਦ (ਟeਰਮ) ਹੈ, ਜਿਸ ਦੇ ਅਰਥ ਧਰਮਾਂ ਅਨੁਸਾਰ ਨਹੀਂ ਬਦਲਦੇ। ਆਖਰਕਾਰ ਕਈ ਲੋਕ ਹਿੰਦੂਵਾਦ ਨੂੰ ਵੀ ਤਾਂ ਸਿੱਖਾਂ ਵਾਂਗ ਹੀ ਮੰਨਦੇ ਹਨ। ਫਿਰ ਸਿੱਖੀ ਵਿਚ ਆ ਕੇ ਇਸ ਦੇ ਅਰਥ ਪੱਖਪਾਤੀ ਕਿਵੇਂ ਬਣ ਗਏ? ਭਾਵ ਕੁਝ ਇਕ ਗੱਲਾਂ ਮੰਨੋ ਤੇ ਕੁਝ ਨਾ ਮੰਨੋ, ਕਿਵੇਂ ਹੋ ਗਏ? ਕੀ ਗੁਰੂ ਸਾਹਿਬ ਨੇ ਸਿੱਖੀ ਸਥਾਪਤ ਕਰਦਿਆਂ ਇਸ ਵਿਚ ਕੋਈ ਵੱਖਰੇ ਅਰਥ ਤਾਂ ਨਹੀਂ ਸਨ ਦਿੱਤੇ?
ਸਾਰੇ ਵਿਦਵਾਨ ਕਹਿਣਗੇ, ਜੀ ਹਾਂ ਗੁਰੂ ਸਾਹਿਬ ਨੇ ਇਸ ਵਿਚ ਕਰਮ-ਕਾਂਡ ਮੰਨਣ ਦੀ ਥਾਂ ਬਾਣੀ ਨੂੰ ਮੰਨਣ ਦੇ ਅਰਥ ਪਾ ਦਿੱਤੇ ਸਨ। ਜੇ ਪੁੱਛੋ ਕਿ ਬਾਣੀ ਕੀ ਕਹਿੰਦੀ ਹੈ ਤਾਂ ਵਿਦਵਾਨ ਕਹਿਣਗੇ, ਇਹ ਭਾਣਾ ਮੰਨਣ ਨੂੰ ਕਹਿੰਦੀ ਹੈ; ਪਰ ਭਾਣਾ ਤਾਂ ਹਰ ਕੋਈ ਸ੍ਰਿਸ਼ਟੀ ਦੇ ਬਣਨ ਵੇਲੇ ਤੋਂ ਹੀ ਮੰਨਦਾ ਆ ਰਿਹਾ ਹੈ। ਭਾਣੇ ਤੋਂ ਬਾਹਰ ਤਾਂ ਕੋਈ ਹੈ ਹੀ ਨਹੀਂ। ਚਾਰੇ ਪਾਸੇ ਕੁਦਰਤ ਦੇ ਨਿਯਮਾਂ ਦਾ ਕਰਫਿਊ ਲੱਗਾ ਹੋਇਆ ਹੈ, ਜਿਸ ਵਿਚ ਭਾਣੇ ਦੀਆਂ ਖੁੱਲ੍ਹਾਂ (ਅਲਲੋੱਅਨਚeਸ) ਅਨੁਸਾਰ ਹੀ ਵਿਚਰਿਆ ਜਾ ਸਕਦਾ ਹੈ। ਇਹ ਭਾਣੇ ਦੀਆਂ ਬੰਦਿਸ਼ਾਂ ਹੀ ਤਾਂ ਹਨ ਕਿ ਕੋਈ ਜੀਵ ਧਰਤੀ ਤੋਂ ਉਤੇ ਉਠ ਨਹੀਂ ਸਕਦਾ, ਹਵਾ ਤੋਂ ਬਿਨਾ ਰਹਿ ਨਹੀਂ ਸਕਦਾ, ਵੱਧ ਗਰਮੀ-ਸਰਦੀ ਬਰਦਾਸ਼ਤ ਨਹੀਂ ਕਰ ਸਕਦਾ, ਪੱਥਰ-ਮਿੱਟੀ ਖਾ ਨਹੀਂ ਸਕਦਾ ਤੇ ਫਾਕੇ ਰਹਿ ਕੇ ਜੀ ਨਹੀਂ ਸਕਦਾ। ਬਿੱਲੀ ਚੂਹੇ ਨੂੰ ਮਾਰੇ, ਸ਼ੇਰ ਮਿਰਗ ਨੂੰ ਮਾਰੇ ਤੇ ਵਾਇਰਸ ਮਨੁੱਖ ਨੂੰ ਮਾਰੇ-ਸਭ ਭਾਣਾ ਹੀ ਤਾਂ ਹੈ। ਸਭ ਸ਼ਿਕਾਰਾਂ ਨੂੰ ਕੁਝ ਭੱਜ ਦੌੜ ਪਿਛੋਂ ਆਤਮ ਸਮਰਪਣ ਕਰਨਾ ਹੀ ਤਾਂ ਪੈਂਦਾ ਹੈ। ਜੇ ਭਾਣੇ ਤੋਂ ਕੋਈ ਆਕੀ ਹੋ ਹੀ ਨਹੀਂ ਸਕਦਾ, ਅਰਥਾਤ ਭਾਣੇ ਨੂੰ ਲੋਕਾਂ ਦੇ ਬਾਗੀ ਹੋਣ ਦਾ ਕੋਈ ਖਤਰਾ ਹੀ ਨਹੀਂ, ਤਾਂ ਗੁਰੂ ਸਾਹਿਬ ਨੇ ਪਹਿਲਾਂ ਤੋਂ ਮੰਨੀ ਜਾਣ ਵਾਲੀ ਇਸ ਗੱਲ ਨੂੰ ਮੰਨਣ ਉਤੇ ਇੰਨਾ ਵੱਡਾ ਜੋਰ ਕਿਉਂ ਦਿੱਤਾ ਕਿ ਅਠੱਤੀ ਵਿਚੋਂ ਚਾਰ ਪਉੜੀਆਂ ਇਸੇ ਦੇ ਲੇਖੇ ਲਾ ਦਿੱਤੀਆਂ?
ਤੈਅ ਹੈ ਕਿ ਵਿਦਵਾਨ ਇਸ ਪ੍ਰਸ਼ਨ ਦਾ ਉਤਰ ਵੀ ਸੋਚ ਕੇ ਨਹੀਂ ਦੇਣਗੇ। ਉਹ ਫਿਰ ਵੀ ਇਹੀ ਕਹਿਣਗੇ ਕਿ ਗੱਲ ਖਤਰੇ ਦੀ ਨਹੀਂ ਸੀ, ਸਗੋਂ ਭਾਣਾ ਖਿੜੇ ਮੱਥੇ ਮੰਨਣ ਦੀ ਸੀ। ਜੇ ਇੱਦਾਂ ਸੀ ਤਾਂ ਇਸ ਦਾ ਭਾਵ ਹੋਇਆ ਕਿ ਚੂਹਾ ਬਿੱਲੀ ਅੱਗੇ, ਮਿਰਗ ਸ਼ੇਰ ਅੱਗੇ ਤੇ ਮਨੁੱਖ ਕਰੋਨਾ ਵਾਇਰਸ ਅੱਗੇ ਖੁਸ਼ੀ ਨਾਲ ਖੁਰਾਕ ਬਣ ਕੇ ਡਿੱਗ ਪੈਣ ਤੇ ਹੱਸ ਹੱਸ ਆਖਣ, “ਆਓ ਜੀ, ਖਾਓ!” ਅਜੀਬ ਸੋਚ ਹੈ ਅਜੋਕੇ ਸਿੱਖ ਵਿਦਵਾਨਾਂ ਦੀ ਕਿ ਸਿੱਖ ਅਖਵਾਉਂਦੇ ਹਨ, ਪਰ ਸੱਚਾਈ ਦੇ ਨੇੜੇ ਨਹੀਂ ਲਗਦੇ! ਗੁਰੂ ਨਾਨਕ ਨੇ ਕਿਹਾ ਕਿ ਪਰਮ-ਸਤਿ ਦੀ ਪਛਾਣ ਕੁਦਰਤ ਦੇ ਨਿਯਮਾਂ ਤੋਂ ਮਿਲਦੀ ਹੈ, ਇਸ ਲਈ ਇਨ੍ਹਾਂ ਨਿਯਮਾਂ ਨੂੰ ਲੱਭੋ।
ਗੁਰੂ ਸਾਹਿਬ ਦੇ ਇਸ ਆਸੇ ਅਨੁਸਾਰ ਇੰਗਲੈਂਡ ਤੋਂ ਚਾਰਲਸ ਡਾਰਵਿਨ (ਛਹਅਰਲeਸ ਧਅਰੱਨਿ) ਨੇ ਬੜੀ ਮਿਹਨਤ ਕਰਕੇ ‘ਹੋਂਦ ਲਈ ਸੰਘਰਸ਼’ (ਸਟਰੁਗਗਲe ੋਰ eਣਸਿਟeਨਚe) ਦਾ ਪ੍ਰਾਕ੍ਰਿਤਿਕ ਭਾਣੇ ਦਾ ਨਿਯਮ ਲੱਭਿਆ। ਭਾਵੇਂ ਉਸ ਨੇ ਗੁਰੂ ਸਾਹਿਬ ਨੂੰ ਪੜ੍ਹਿਆ, ਸੁਣਿਆ ਨਹੀਂ ਸੀ ਤਾਂ ਵੀ ਉਨ੍ਹਾਂ ਦੀ ਸੇਧ ਮੁਤਾਬਿਕ ਕੰਮ ਕੀਤਾ; ਪਰ ਅਜੋਕੇ ਸਿੱਖ ਵਿਦਵਾਨ ਭਾਣੇ ਦੀ ਅਧਿਆਤਮਵਾਦੀ ਵਿਆਖਿਆ ਕਰ ਕੇ ਗੁਰੂ ਸਾਹਿਬ ਦੇ ਸਿੱਖੀ ਸਿਧਾਂਤ ਨੂੰ ਇਸ ਨਿਯਮ ਵਿਰੁਧ ਭੁਗਤਾਉਂਦੇ ਹਨ! ਕੀ ਇਹੀ ਪਛਾਣ ਕੀਤੀ ਹੈ, ਉਨ੍ਹਾਂ ਨੇ ਗੁਰੂ ਨਾਨਕ ਦੀ ਸਿੱਖੀ ਦੀ?
ਖੈਰ! ਮੋਟਾ ਸਿੱਟਾ ਇਹ ਕਿ ਬੇ-ਬੁਨਿਆਦ ਗੱਲਾਂ ਕਰਨ ਵਿਚ ਇਨ੍ਹਾਂ ਦਾ ਕੋਈ ਸਾਨੀ ਨਹੀਂ, ਪਰ ਇਨ੍ਹਾਂ ਦਾ ਕਸੂਰ ਵੀ ਨਹੀਂ। ਕਸੂਰ ਹੈ ਤਾਂ ਖੋਟੀ ਬ੍ਰਾਹਮਣਵਾਦੀ ਮੱਤ ਦਾ, ਜਿਸ ਅਨੁਸਾਰ ਉਹ ਸਿੱਖੀ ਨੂੰ ਸਿੱਖ ਧਰਮ ਮੰਨਦੇ ਹਨ ਤੇ ਇਸ ਨਾਤੇ ਇਸ ਦੀ ‘ਬੋਲ ਵਿਗਾੜ’ ਵਾਲੀ ਭਾਵ ਉਲਟੀ-ਸਿੱਧੀ ਵਿਆਖਿਆ ਕਰਦੇ ਹਨ। ਅਜੋਕੇ ਸਿੱਖ ਵਿਦਵਾਨਾਂ ਨੂੰ ਸਿੱਖੀ ‘ਤੇ ਪੂਰਾ ਉਤਰਨ ਲਈ ਬ੍ਰਾਹਮਣਵਾਦ ਦੀ ਲਾਗ ਛੱਡਣੀ ਪਵੇਗੀ, ਦਿਮਾਗ ਦਾ ਘੇਰਾ ਚੌੜਾ ਕਰਨਾ ਪਵੇਗਾ ਤੇ ਆਪਣੀ ਸੋਚ ਨੂੰ ਸੁਤੰਤਰ ਕਰ ਕੇ ਗੁਰੂ ਸਾਹਿਬ ਦੇ ਮਿਆਰ ਤੀਕ ਵਿਕਸਿਤ ਕਰਨਾ ਪਵੇਗਾ। ਸਮੇਂ ਦੇ ਹਾਣ ਦੇ ਹੋਣ ਲਈ ਉਨ੍ਹਾਂ ਨੂੰ ਜੋਰ ਲਾ ਕੇ ਆਪਣਾ ਬੌਧਿਕ ਅਪਗ੍ਰੇਡ (ੁਪਗਰਅਦe) ਕਰਨਾ ਪਵੇਗਾ। ਪਰ ਕਿਵੇਂ?
ਸੰਨ 1927 ਵਿਚ ਰੂਸੀ ਮਨੋਵਿਗਿਆਨੀ ਇਵਾਨ ਪਾਵਲੋਵ (ੀਵਅਨ ਫਅਵਲੋਵ) ਨੇ ਆਪਣੀ ਖੋਜ ਪੁਸਤਕ ‘ਛੋਨਦਟਿਨeਦ ੍ਰeਸਪੋਨਸeਸ’ ਵਿਚ ਇਹ ਸਿਧਾਂਤ ਦਿੱਤਾ ਕਿ ਮਨੁੱਖ ਸਮੇਤ ਸਭ ਜੀਵ-ਜੰਤੂ ਉਤੇਜਨਾ (ਸਟਮੁਲੁਸ) ਅਨੁਸਾਰ ਚਲਦੇ ਹਨ। ਭਾਵ ਉਨ੍ਹਾਂ ਨੂੰ ਜਿਹੋ ਜਿਹੀ ਚੋਭ ਲਾਈ ਜਾਵੇ, ਉਹ ਬਿਲਕੁਲ ਉਹੋ ਜਿਹਾ ਹੀ ਵਿਹਾਰ ਕਰਨਗੇ। ਉਸ ਅਨੁਸਾਰ ਜੇ ਕੁੱਤੇ ਦੀ ਪੂਛ ‘ਤੇ ਪੈਰ ਟਿਕ ਜਾਵੇ ਤਾਂ ਉਹ ਪੈਰ ਰੱਖਣ ਵਾਲੇ ਨੂੰ ਤੁਰੰਤ ਝਪਟ ਕੇ ਵੱਢੇਗਾ। ਜੇ ਮਨੁੱਖ ਦੀ ਬਾਂਹ ਵਿਚ ਸੂਈ ਖੁੱਭ ਜਾਵੇ, ਉਹ ਤ੍ਰਭਕ ਕੇ ਬਾਂਹ ਨੂੰ ਫੌਰਨ ਪਿੱਛੇ ਖਿਚੇਗਾ। ਪਾਵਲੋਵ ਨੇ ਆਪਣੇ ਸਿਧਾਂਤ ਦਾ ਨਾਂ ਸ-ਰ (ੰ-੍ਰ) ਭਾਵ ਸਟਿਮੂਲਸ-ਰਿਸਪਾਂਸ (ੰਟਮੁਲੁਸ-੍ਰeਸਪੋਨਸe) ਰੱਖਿਆ। ਅਧਿਆਤਮਵਾਦੀ ਪ੍ਰਕ੍ਰਿਤੀ ਦਾ ਹੋਣ ਕਰਕੇ ਇਹ ਸਿਧਾਂਤ ਕੇਵਲ ਦੋ ਸਾਲ ਹੀ ਚੱਲਿਆ।
1929 ਵਿਚ ਅਮਰੀਕਾ ਦੇ ਰਾਬਰਟ ਐਸ਼ ਵਰਡਵਰਥ (੍ਰੋਬeਰਟ ੰ। ੱੋਰਦੱੋਰਟਹ) ਨੇ ਇਸ ਸਿਧਾਂਤ ਨੂੰ ਪਸੂ ਬਿਰਤੀ ਦਾ ਦੱਸਿਆ ਤੇ ਕਿਹਾ ਕਿ ਇਹ ਮਨੁੱਖ ਜਿਹੇ ਬੁਧੀਮਾਨ ਜੀਵਾਂ ‘ਤੇ ਲਾਗੂ ਨਹੀਂ ਹੁੰਦਾ। ਉਸ ਅਨੁਸਾਰ ਪਸੂਆਂ ਤੇ ਹੋਰ ਜਾਨਵਰਾਂ ਵਿਚ ਦਿਮਾਗ ਵਿਕਸਿਤ ਨਾ ਹੋਣ ਕਾਰਨ ਬੁੱਧੀ ਨਹੀਂ ਹੁੰਦੀ, ਇਸ ਲਈ ਉਹ ਬਿਨਾ ਅੱਗਾ ਪਿੱਛਾ ਦੇਖੇ ਫੌਰਨ ਜਵਾਬੀ ਹਰਕਤ ਕਰ ਦਿੰਦੇ ਹਨ, ਭਾਵ ਹਰ ਕੁੱਤੇ ਨੇ ਪੂਛ ਨਪੀੜਨ ਵਾਲੇ ਨੂੰ ਕੱਟਣਾ ਹੀ ਹੈ, ਭਾਵੇਂ ਉਹ ਉਸ ਦਾ ਮਾਲਕ ਹੀ ਕਿਉਂ ਨਾ ਹੋਵੇ; ਪਰ ਮਨੁੱਖ ਇੱਦਾਂ ਨਹੀਂ ਕਰਦੇ, ਕਿਉਂਕਿ ਉਨ੍ਹਾਂ ਕੋਲ ਇਕ ਪ੍ਰਫੁਲਿਤ ਦਿਮਾਗ ਹੁੰਦਾ ਹੈ। ਉਹ ਕੋਈ ਉਤਰ ਦੇਣ ਤੋਂ ਪਹਿਲਾਂ ਇਕ ਸੋਚ ਪ੍ਰਕ੍ਰਿਆ ਵਿਚੋਂ ਲੰਘਦੇ ਹਨ, ਜਿਸ ਵਿਚ ਉਨ੍ਹਾਂ ਦਾ ਦਿਮਾਗ ਜਾਂ ਮਨ ਹਿੱਸਾ ਲੈਂਦਾ ਹੈ। ਉਹ ਆਪਣੀ ਸਮਝ ਤੋਂ ਕੰਮ ਲੈਂਦਿਆਂ ਚਲਦੇ ਹਨ, ਇਸ ਲਈ ਉਨ੍ਹਾਂ ਦਾ ਉਤਰ (ਰeਸਪੋਨਸe) ਸਿਆਣਪ ਭਰਪੂਰ, ਭਾਵ ਸੋਚਿਆ ਸਮਝਿਆ ਹੁੰਦਾ ਹੈ।
ਰਾਬਰਟ ਐਸ਼ ਵਰਡਵਰਥ ਨੇ ਸੋਧ ਕੇ ਸ-ਓ-ਰ (ੰ-ੌ-੍ਰ) ਭਾਵ ਸਟਿਮੂਲਸ-ਓ-ਰਿਸਪਾਂਸ (ੰਟਮੁਲੁਸ-ੌ-੍ਰeਸਪੋਨਸe) ਦਾ ਸਿਧਾਂਤ ਦਿੱਤਾ। ਇਸ ਵਿਚ ‘ਓ’ ਦਾ ਅਰਥ ਆਰਗੇਨਿਜ਼ਮ (ੋਰਗਅਨਸਿਮ) ਭਾਵ ਮਨੁੱਖੀ ਦਿਮਾਗ ਦੀ ਸੋਚ ਕ੍ਰਿਆ ਹੈ, ਜੋ ਉਸ ਦੇ ਜਵਾਬੀ ਫੈਸਲਿਆਂ ਨੂੰ ਸੂਝ-ਬੂਝ ਪ੍ਰਦਾਨ ਕਰਦੀ ਹੈ। ਮਨੋਵਿਗਿਆਨੀ ਅੱਜ ਵੀ ਇਸ ਸਿਧਾਂਤ ਨੂੰ ਸਹੀ ਮੰਨਦੇ ਹਨ, ਪਰ ਗੁਰੂ ਸਾਹਿਬ ਨੇ ਮੰਨੇ ਦੀਆਂ ਚਾਰ ਪਉੜੀਆਂ ਲਿਖ ਕੇ ਵਰਡਵਰਥ ਤੋਂ ਚਾਰ ਸੌ ਸਾਲ ਪਹਿਲਾਂ ਹੀ ਇਸ ‘ਓ’ ਭਾਵ ਮਨੁੱਖੀ ਮਨ ਦੀ ਮਹੱਤਤਾ ਦੱਸ ਦਿੱਤੀ ਸੀ। ਪਿਛੋਂ ਗੁਰੂ ਅੰਗਦ ਦੇਵ ਨੇ ਮਾਨਸ ਨੂੰ ਦੇਵਤੇ ਬਣਾਉਣ ਦੀ ਗੱਲ ਲਿਖ ਕੇ ਫਿਰ ਇਸੇ ਗੱਲ ਨੂੰ ਦੁਹਰਾਇਆ ਸੀ ਕਿ ਗਿਆਨ ਦਾ ਇਹ ਰਸਤਾ ਮਨੁੱਖ ਨੂੰ ਮਨੁੱਖਤਾ ਤੋਂ ਵੀ ਉਚੇਰੀ ਬੌਧਿਕ ਸ਼੍ਰੇਣੀ ਵਲ ਲੈ ਜਾਣ ਵਾਲਾ ਹੈ; ਪਰ ਅਜੋਕੇ ਸਿੱਖ ਵਿਦਵਾਨ ਆਪਣੀ ਕੁਤਾਹੀ ਕਾਰਨ ਇਸ ਨੂੰ ਹਾਲੇ ਵੀ ਜਾਨਵਰਾਂ ਦੇ ਫਾਰਮੂਲੇ ਵਾਲਾ ਸ-ਰ ਹੀ ਸਮਝੀ ਬੈਠੇ ਹਨ। ਇਸ ਲਈ ਗੁਰਬਾਣੀ ਦੇ ਰਸਤੇ ਚਲਣ ਲਈ ਉਨ੍ਹਾਂ ਨੂੰ ਸ-ਰ ਤੋਂ ਸ-ਓ-ਰ ਤੀਕ ਆਪਣਾ ਬੌਧਿਕ ਅਪਗਰੇਡ ਕਰਨਾ ਪਵੇਗਾ, ਭਾਵ ਤਰਕ-ਪ੍ਰਧਾਨ ਸੋਚ ਅਪਨਾਉਣੀ ਪਵੇਗੀ। ਇਸ ਗੱਲ ਦੀ ਉਚਿਤਤਾ ਦਾ ਸਬੂਤ ਅਜੋਕੇ ਸਿੱਖ ਵਿਦਵਾਨਾਂ ਦੀ ‘ਮੰਨੇ’ ਸ਼ਬਦ ਵਾਲੀ ਜਪੁਜੀ ਦੀ 12ਵੀਂ ਪਉੜੀ ਦੀ ਵਿਆਖਿਆ ਹੈ, ਜੋ ਹੇਠ ਦਿੱਤੀ ਗਈ ਹੈ,
ਮੰਨੇ ਕੀ ਗਤਿ ਕਹੀ ਨ ਜਾਇ॥
ਜੇ ਕੋ ਕਹੈ ਪਿਛੈ ਪਛੁਤਾਇ॥
ਕਾਗਦਿ ਕਲਮ ਨ ਲਿਖਣਹਾਰੁ॥
ਮੰਨੇ ਕਾ ਬਹਿ ਕਰਨਿ ਵੀਚਾਰੁ॥
ਐਸਾ ਨਾਮੁ ਨਿਰੰਜਨੁ ਹੋਇ॥
ਜੇ ਕੋ ਮੰਨਿ ਜਾਣੈ ਮਨਿ ਕੋਇ॥੧੨॥
ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਸਭ ਇਸ ਪਉੜੀ ਦੀ ਬ੍ਰਾਹਮਣਵਾਦੀ ਅਰਥਾਤ ਅਧਿਆਤਮਵਾਦੀ ਵਿਆਖਿਆ ਕਰਦੇ ਹਨ। ਮਿਸਾਲ ਵਜੋਂ ਗਿਆਨੀ ਸੰਤ ਸਿੰਘ ਮਸਕੀਨ ਲਿਖਦੇ ਹਨ ਕਿ ਗੁਰੂ ਸਾਹਿਬ ਨੇ ‘ਸੁਨਿਐ’ ਦੀਆਂ ਚਾਰ ਪਉੜੀਆਂ ਲਿਖਣ ਪਿਛੋਂ ਮੰਨੇ ਦੀਆਂ ਚਾਰ ਪਉੜੀਆਂ ਲਿਖ ਕੇ ਇਹ ਦੱਸਿਆ ਹੈ, “ਸੁਣਨਾ ਉਹੀ ਸਫਲ ਹੈ, ਜੋ ਮੰਨ ਲਿਆ ਜਾਵੇ। ਜੋ ਮੰਨਿਆ ਨਹੀਂ ਗਿਆ, ਉਹ ਹਵਾ ਵਿਚ ਉਡ ਜਾਂਦਾ ਹੈ।” ਉਹ ਦੱਸਦੇ ਹਨ ਕਿ ‘ਮੰਨੇ’ ਦੀਆਂ ਚਾਰ ਪਉੜੀਆਂ ਵਿਚੋਂ ਪਹਿਲੀ ਵਿਚ ‘ਨ’ ਅੱਖਰ ਉਤੇ ਇਕ ਲਾਂਵ ਲਾ ਕੇ ‘ਮੰਨੇ’ ਲਿਖਿਆ ਹੈ, ਜਿਸ ਦਾ ਭਾਵ ਮੰਨਣਵਾਲਾ ਹੈ। ਬਾਕੀ ਦੀਆਂ ਤਿੰਨ ਪਉੜੀਆਂ ਵਿਚ ਸ਼ਬਦ ‘ਮੰਨੈ’ ਲਿਖਿਆ ਹੈ, ਜਿਸ ਦਾ ਅਰਥ ਮੰਨਣ ਵਾਲੇ ਦੀ ਮੰਨਣ ਪਿਛੋਂ ਦੀ ਹਾਲਤ ਹੈ। ਗਿਆਨੀ ਮਸਕੀਨ ਲਿਖਦੇ ਹਨ, “ਜਿਸ ਨੇ ਪਰਮਾਤਮਾ ਦਾ ਨਾਮ ਮੰਨ ਲਿਆ, ਉਸ ਦੀ ਗਤੀ ਬਿਆਨ ਨਹੀਂ ਕੀਤੀ ਜਾ ਸਕਦੀ। ਉਸ ਦੀ ਮਹਿਮਾ ਵਰਣਨ ਤੋਂ ਪਰ੍ਹੇ ਹੈ…ਜੇ ਕੋਈ ਮੰਨਣ ਵਾਲੇ ਦੀ ਮਹਿਮਾ ਕਰਨ ਲੱਗੇ…ਉਸ ਨੇ ਪਛਤਾਉਣਾ ਹੈ ਕਿ ਮੈਂ ਤਾਂ ਕੁਝ ਵੀ ਨਹੀਂ ਕਹਿ ਸਕਿਆ…ਕੋਈ ਲਿਖਾਰੀ ਨਹੀਂ, ਨਾ ਹੀ ਕੋਈ ਐਸੀ ਕਲਮ ਹੈ ਤੇ ਨਾ ਹੀ ਜਗਤ ਦੇ ਵਿਚ ਇੰਨਾ ਕਾਗਜ਼ ਹੈ ਕਿ ਮੰਨ ਲੈਣ ਵਾਲੇ ਦੀ ਮਹਿਮਾ ਬਿਆਨ ਕੀਤੀ ਜਾਵੇ…ਲਿਖਾਰੀ ਬੈਠ ਕੇ ਆਪਸ ਵਿਚ ਵਿਚਾਰ ਕਰਨ ਤੇ ਮੰਨ ਲੈਣ ਵਾਲੇ ਦੀ ਮਹਿਮਾ ਲਿਖਣ…ਇਸ ਤਰ੍ਹਾਂ ਦੀ ਸਮਰੱਥਾ ਲਿਖਾਰੀ ਕੋਲ ਨਹੀਂ ਹੈ…ਪਰਮਾਤਮਾ ਦਾ ਨਾਂ ਐਸਾ ਕਾਲਖ ਰਹਿਤ ਹੈ ਕਿ ਜਿਸ ਦੇ ਮਨ ਨੇ ਪ੍ਰਭੂ ਨੂੰ ਮੰਨ ਲਿਆ, ਉਸ ਤੋਂ ਬਿਨਾ ਇਸ ਮਹਿਮਾ ਨੂੰ ਹੋਰ ਕੋਈ ਨਹੀਂ ਜਾਣ ਸਕਦਾ।” ਇਹ ਸਿਰਫ ਗਿਆਨੀ ਮਸਕੀਨ ਨੇ ਹੀ ਨਹੀਂ ਕਿਹਾ, ਸਗੋਂ ਜਿੰਨੇ ਸਿੱਖ ਵਿਦਵਾਨਾਂ ਨੇ ਜਪੁਜੀ ਦਾ ਉਲਥਾ ਕੀਤਾ ਹੈ, ਉਨ੍ਹਾਂ ਸਭ ਨੇ ਸ਼ਬਦਾਂ ਦੇ ਫੇਰ-ਬਦਲ ਨਾਲ ਇਹੀ ਕਿਹਾ ਹੈ।
ਗਿਆਨੀ ਮਸਕੀਨ ਦੀ ਵਿਆਖਿਆ ਦੀ ਵੱਡੀ ਤਰੁਟੀ ਇਹ ਹੈ ਕਿ ਉਹ ‘ਮੰਨੇ’ ਦਾ ਅਰਥ ਮੰਨਣ ਵਾਲਾ ਤੇ ‘ਮੰਨੈ’ ਦਾ ਅਰਥ ਉਸ ਦੀ ‘ਮੰਨਣ ਪਿਛੋਂ ਦੀ ਹਾਲਤ’ ਕਰਦੇ ਹਨ। ‘ਮੰਨੇ’ ਸ਼ਬਦ ਤੋਂ ਹੀ ਪ੍ਰਤੀਤ ਹੁੰਦਾ ਹੈ ਕਿ ਇਹ ਕੋਈ ਵਿਅਕਤੀ ਨਹੀਂ, ਸਗੋਂ ਇਕ ਸੰਕਲਪ ਹੈ ਤੇ ‘ਮੰਨੈ’ ਇਸ ਦਾ ਕ੍ਰਿਆਵਾਚਕ ਰੂਪ ਹੈ; ਪਰ ਇਹ ਸਿੱਖ ਪ੍ਰਚਾਰਕ ਇਸ ਨੂੰ ਵਿਅਕਤੀਵਾਦੀ ਰੂਪ ਦੇ ਕੇ ਮੰਨਣ ਭਾਵ ਯਕੀਨ ਪੈਦਾ ਕਰਨ ਲਈ ਵਰਤਦਾ ਹੈ, ਜਦੋਂ ਕਿ ਗੁਰੂ ਸਾਹਿਬ ਨੇ ਇਸ ਨੂੰ ਇਕ ਵਿਧੀਆਤਮਕ ਧਾਰਨਾ ਵਜੋਂ ਵਰਤ ਕੇ ਗਿਆਨ ਦਾ ਰਾਹ ਦੱਸਣ ਲਈ ਵਰਤਿਆ ਹੈ। ਗੁਰੂ ਸਾਹਿਬ ਇਹ ਨਹੀਂ ਕਹਿ ਸਕਦੇ ਕਿ ਸ਼ਰਧਾਲੂਓ! ਮੇਰੀ ਗੱਲ ਸੁਣੋ ਤੇ ਇਸ ਨੂੰ ਮੰਨੋ। ਇਸ ਨੂੰ ਮੰਨਣ ਨਾਲ ਤੁਹਾਡੀ ਵਧੀਆ ਗਤ ਹੋਵੇਗੀ। ਅਜੋਕੇ ਸਾਧਾਂ ਸੰਤਾਂ ਤੋਂ ਬਿਨਾ, ਜਿਨ੍ਹਾਂ ਦੀ ਬੋਲੀ ਸੰਤ ਸਿੰਘ ਮਸਕੀਨ ਬੋਲਦੇ ਹਨ, ਕੋਈ ਸਮਝਦਾਰ ਵਿਅਕਤੀ ਇੱਦਾਂ ਨਹੀਂ ਕਹਿ ਸਕਦਾ।
ਗੁਰੂ ਸਾਹਿਬ ਤਾਂ ਵਿਦਵਤਾ ਵਿਚ ਗੁਰੂਆਂ ਦੇ ਵੀ ਗੁਰੂ ਸਨ, ਜੋ ਮੰਨਣ ਦੀ ਨਹੀਂ ਸਗੋਂ ਸਮਝਣ ਦੀ ਗੱਲ ਕਰਦੇ ਸਨ। ਉਨ੍ਹਾਂ ਨੇ ਆਪ ਪਾਂਧੇ ਦੀ ਜਨੇਊ ਵਾਲੀ ਗੱਲ ਨਹੀਂ ਸੀ ਮੰਨੀ, ਹਰਿਦੁਆਰ ਦੇ ਬ੍ਰਾਹਮਣਾਂ ਦੀ ਸੂਰਜ ਨੂੰ ਪਾਣੀ ਵਾਲੀ ਗੱਲ ਨਹੀਂ ਸੀ ਮੰਨੀ, ਮੌਲਵੀਆਂ ਦੀ ਮੱਕੇ ਵਿਚ ਅੱਲ੍ਹਾ-ਵਾਸ ਵਾਲੀ ਗੱਲ ਨਹੀਂ ਸੀ ਮੰਨੀ ਤੇ ਨਾਥ ਜੋਗੀਆਂ ਦੀ ਜੋਗ-ਸਿੱਧੀ ਦੀ ਗੱਲ ਨਹੀਂ ਸੀ ਮੰਨੀ। ਇਸ ਲਈ ਉਹ ਤਰਕ ਵਿਵੇਕ ਤੋਂ ਬਿਨਾ ਭਰੋਸੇ ਦੇ ਬਲਬੂਤੇ ਆਪਣੀ ਗੱਲ ਮੰਨਾਉਣ ਲਈ ਕਿਵੇਂ ਕਹਿ ਸਕਦੇ ਸਨ? ਗਿਆਨੀ ਮਸਕੀਨ ਨੇ ਗੁਰੂ ਸਾਹਿਬ ਨੂੰ ਛੋਟਾ ਕਰ ਕੇ ਸਮਝਿਆ ਹੈ, ਭਾਵ ਉਨ੍ਹਾਂ ਨੂੰ ਜਗਤ-ਗੁਰੂ ਦੇ ਰੁਤਬੇ ਤੋਂ ਘਟਾ ਕੇ ਇਕ ਸੰਪਰਦਾਇਕ ਪੁਜਾਰੀ ਦੇ ਚੌਖਟੇ ਵਿਚ ਰੱਖ ਕੇ ਵੇਖਿਆ ਹੈ। ਇਹ ਉਨ੍ਹਾਂ ਨੇ ਸਹੀ ਨਹੀਂ ਕੀਤਾ।
ਕਈ ਵਿਦਵਾਨ ਕਹਿਣਗੇ ਕਿ ਉਪਰੋਕਤ ਵਿਆਖਿਆਕਾਰ ਗੁਰੂ ਸਾਹਿਬ ਦੀ ਗੱਲ ਨਹੀਂ ਕਰ ਰਿਹਾ, ਸਗੋਂ ਪਰਮਾਤਮਾ ਨੂੰ ਮੰਨਣ ਦੀ ਗੱਲ ਕਰ ਰਿਹਾ ਹੈ; ਪਰ ਉਹ ਪਰਮਾਤਮਾ ਦੀ ਗੱਲ ਵੀ ਤਾਂ ਹੀ ਕਰ ਸਕਦਾ ਹੈ, ਜੇ ਗੁਰੂ ਸਾਹਿਬ ਨੇ ਪਉੜੀ ਵਿਚ ਕਿਤੇ ਪਰਮਾਤਮਾ ਦਾ ਜ਼ਿਕਰ ਕੀਤਾ ਹੋਵੇ। ਉਹ ਇਸ ਸ਼ਬਦ ਨੂੰ ਆਪਣੇ ਕੋਲੋਂ ਹੀ ਜੋੜ ਕੇ ਗੱਲ ਕਰ ਰਿਹਾ ਹੈ, ਇਸ ਲਈ ਉਹ ਹਉਮੈ ਦੋਸ਼ ਦਾ ਵੀ ਭਾਗੀ ਹੈ। ਜੇ ਸਭ ਵਿਚਾਰ ਛੱਡ ਕੇ ਉਪਰੋਕਤ ਵਿਆਖਿਆ ਨੂੰ ਆਮ ਸਮਝ ਦੇ ਪੱਧਰ ‘ਤੇ ਵੀ ਵਿਚਾਰਿਆ ਜਾਵੇ ਤਾਂ ਵੀ ਇਹ ਕਿਸੇ ਪਾਸਿਓਂ ਕਾਰਆਮਦ ਨਹੀਂ ਹੈ। ਫਰਜ ਕਰੋ, ਗੁਰੂ ਸਾਹਿਬ ਕਹਿੰਦੇ ਸਨ ਕਿ ਭਾਈ ਰੱਬ ਨੂੰ ਮੰਨੋ, ਉਸ ਦੇ ਮੰਨਣ ਨਾਲ ਫਲਾਂ ਫਲਾਂ ਲਾਭ ਪ੍ਰਾਪਤ ਹੋਣਗੇ। ਮੰਨ ਲਈਏ ਕਿ ਸਿੱਖਾਂ ਨੇ ਉਨ੍ਹਾਂ ਦੀ ਗੱਲ ਮੰਨ ਲਈ, ਮਾਲਾ ਫੜ ਲਈ, ਧਿਆਨ ਸਮਾਧੀ ਲਾ ਲਈ, ਕਈ ਬਾਣੀਆਂ ਦਾ ਪਾਠ ਕਰ ਲਿਆ, ਮੱਥਾ ਰਗੜ ਲਿਆ ਤੇ ਇਹੀ ਕ੍ਰਿਆ ਨਿੱਤਨੇਮੀ ਨਾਲ, ਭਾਵ ਸਾਲਾਂ ਬੱਧੀ ਕਰਦੇ ਰਹੇ। ਕਈ ਤਾਂ ਇਹ ਕੰਮ ਬੜੇ ਸਿਰੜ ਨਾਲ ਕਰ ਹੀ ਰਹੇ ਹਨ; ਤਾਂ ਉਨ੍ਹਾਂ ਨੇ ਅਜਿਹੀ ਕਿਹੜੀ ਪ੍ਰਾਪਤੀ ਕਰ ਲਈ, ਜਿਸ ਦੀ ਮਹਿਮਾ ਕਰਨ ਲਈ ਕੋਈ ਲਿਖਾਰੀ ਨਾ ਮਿਲੇ ਤੇ ਕਾਗਜ਼ ਕਲਮ ਦਾ ਭੰਡਾਰ ਵੀ ਥੋੜਾ ਰਹਿ ਜਾਵੇ? ਉਨ੍ਹਾਂ ਨੇ ਤਾਂ ਸਿਰਫ ਬਾਣੀ ਦੇ ਸ਼ਬਦਾਂ ਨੂੰ ਵਾਰ ਵਾਰ ਜਪਿਆ ਹੈ, ਨਾ ਕਿ ਕੋਈ ਗਿਆਨ ਹਾਸਲ ਕੀਤਾ ਹੈ। ‘ਧੰਨ ਹੈ, ਧੰਨ ਹੈ’ ਕਰਨ ਤੋਂ ਬਿਨਾ ਉਨ੍ਹਾਂ ਨੇ ਕੁਦਰਤ ਦਾ ਕਿਹੜਾ ਨਿਯਮ ਲੱਭਿਆ, ਜੋ ਪਰਮ-ਸਤਿ ਦੀ ਕੋਈ ਵਡਿਆਈ ਦਰਸਾ ਕੇ ਉਸ ਬਾਰੇ ਸਮਝ ਵਧਾਉਂਦਾ ਹੋਵੇ? ਸਮਾਧੀ ਵਿਚ ਬੈਠ ਕੇ ਜੇ ਉਨ੍ਹਾਂ ਕੋਈ ਅਟਕਲ ਪੱਚੂ ਲਾਇਆ ਵੀ ਹੋਵੇਗਾ ਤਾਂ ਉਹ ਵੀ ਗਲਤ ਹੈ, ਕਿਉਂਕਿ ਗੁਰੂ ਨਾਨਕ ਅਨੁਸਾਰ ਕਲਪਨਾ ਕਰਨਾ ਇਸ ਕੰਮ ਲਈ ਜਾਇਜ਼ ਵਿਧੀ ਨਹੀਂ ਹੈ।
ਗੁਰੂ ਸਾਹਿਬ ਦੇ ਕਹਿਣ ਵਿਰੁਧ ਜਾ ਕੇ ਫਿਰ ਵੀ ਜੇ ਕੋਈ ਕਹੇ ਕਿ ਮੰਨਣ ਨਾਲ ਉਸ ਵਿਚ ਕੋਈ ਨਾ-ਵਰਣਨ ਯੋਗ ਗੱਲ ਪੈਦਾ ਹੋਈ ਹੈ ਤਾਂ ਉਹ ਆਪਣੀ ਪ੍ਰਾਪਤੀ ਜੱਗ ਜਾਹਰ ਕਰੇ। ਉਹ ਦੂਜਿਆਂ ਨੂੰ ਨਾਮ ਜਪਣ ਦੀ ਮਹਿਮਾ ਨਾ ਦੱਸੇ, ਸਗੋਂ ਆਪਣੇ ਨਾਮ ਜਾਪ ਦੀ ਪ੍ਰਾਪਤੀ ਦੱਸੇ। ਅਜਿਹੇ ਲੋਕ ਇਹ ਕਹਿ ਕੇ ਪੱਲਾ ਨਾ ਝਾੜਨ ਕਿ ਬੜਾ ‘ਅਨੰਦ ਆਇਆ’, ‘ਰੂਹ ਖੁਸ਼ ਹੋ ਗਈ’, ‘ਅਵਾਕ ਰਹਿ ਗਿਆ’, ‘ਬਿਆਨ ਤੋਂ ਪਰ੍ਹੇ ਦਾ ਅਨੁਭਵ ਹੋਇਆ ਹੈ’, ਆਦਿ ਆਦਿ। ਜੇ ਇਹੀ ਪ੍ਰਾਪਤੀ ਹੈ ਤਾਂ ਇਸ ਦੀ ਪ੍ਰਸ਼ੰਸਾ ਕੋਈ ਕਰੇਗਾ ਤਾਂ ਕੀ ਕਰੇਗਾ? ਅਜਿਹੀ ਪ੍ਰਾਪਤੀ ਲਈ ਤਾਂ ਕਾਗਜ਼, ਕਲਮ ਤੇ ਲਿਖਾਰੀ ਦੀ ਲੋੜ ਹੀ ਨਹੀਂ।
ਦਰਅਸਲ ਜਿਸ ‘ਮੰਨੇ’ ਨੂੰ ਅਜੋਕੇ ਸਿੱਖ ਵਿਦਵਾਨ, ਪ੍ਰਚਾਰਕ ਤੇ ਪੁਜਾਰੀ ‘ਮੰਨਣਾ’ ਜਾਂ ‘ਮੰਨਣ ਵਾਲਾ’ ਦੱਸਦੇ ਹਨ, ਉਸ ਦਾ ਮੰਨਣ ਜਾਂ ਨਾ ਮੰਨਣ ਨਾਲ ਕੋਈ ਸਬੰਧ ਹੀ ਨਹੀਂ ਹੈ। ਮੰਨੇ ਦਾ ਸਬੰਧ ਮਨ ਨਾਲ ਹੈ ਤੇ ਇਹ ਮੁਢਲੇ ਸ਼ਬਦ ‘ਮਨਨ’ ਦਾ ਅਪਭ੍ਰੰਸ਼ ਹੈ, ਜਿਵੇਂ ਬ੍ਰਹਿਮੰਡ ਦਾ ਭਰਮੰਡ ਤੇ ਸ੍ਰਿਸ਼ਟੀ ਦਾ ਸਿਸਟੀ ਜਾਂ ਸਿਰਠੀ। ਇਸ ਦਾ ਅਰਥ ਹੈ, ਮਨ ਵਿਚ ਵਿਚਾਰਨਾ ਜਾਂ ਡੂੰਘਾ ਵਿਸ਼ਲੇਸ਼ਣ ਕਰਨਾ। ਇਸ ਦਾ ਸਿੱਖੀ ਸਿਧਾਂਤ ਵਿਚ ਉਹੀ ਸਥਾਨ ਹੈ, ਜੋ ਸ-ਓ-ਰ ਸਿਧਾਂਤ ਵਿਚ ‘ਓ’ ਦਾ ਹੈ।
ਡਾ. ਗੁਰਚਰਨ ਸਿੰਘ ਨੇ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਕੋਸ਼ ਵਿਚ ਮੰਨੇ ਦੇ ਅਰਥ ਮਨਨ ਕੀਤੇ ਹਨ। ਗੁਰੂ ਸਾਹਿਬ ਨੇ ਇਸ ਸੰਕਲਪ ਨੂੰ ‘ਸੁਣਿਐ’ ਤੋਂ ਬਾਅਦ ਪੇਸ਼ ਕਰ ਕੇ ਕਿਹਾ ਹੈ ਕਿ ਸੁਣੀ ਹੋਈ ਗੱਲ ਨੂੰ ਮਨ ਵਿਚ ਵਿਚਾਰੋ, ਸਮਝੋ ਤੇ ਮੁਲੰਕਣ ਕਰੋ। ਉਸ ਦੇ ਸੱਚ ਦੀ ਪੜਤਾਲ ਲਈ, ਜੇ ਲੋੜ ਪਵੇ ਤਾਂ ਪ੍ਰੀਖਣ ਵੀ ਕਰੋ। ਗੱਲ ਜਿੰਨੀ ਠੀਕ ਨਿਕਲੇ, ਉਸ ਨੂੰ ਉਨਾ ਹੀ ਸਹੀ ਮੰਨੋ। ‘ਮੰਨੈ’ ਦਾ ਅਰਥ ਹੈ, ਇਸ ਵਿਧੀ ਦੀ ਵਰਤੋਂ ਨਾਲ, ਭਾਵ ਮਨਨ ਕਰਨ ਨਾਲ।
ਮੰਨੇ ਦੇ ਇਨ੍ਹਾਂ ਅਰਥਾਂ ਨਾਲ ਇਸ ਪਉੜੀ ਦੀ ਵਿਆਖਿਆ ਇਸ ਤਰ੍ਹਾਂ ਬਣਦੀ ਹੈ, “ਮਨ ਵਿਚ ਸੋਚ ਵਿਚਾਰ ਰਾਹੀਂ ਵਿਸ਼ਲੇਸ਼ਣ ਕਰਨਾ ਇੰਨੀ ਡੂੰਘੇ ਮਹੱਤਵ ਵਾਲੀ ਗੱਲ ਹੈ ਕਿ ਇਸ ਦਾ ਪੂਰਾ ਮੁਲੰਕਣ ਕਰਨਾ ਮੁਸ਼ਕਿਲ ਹੈ। ਜੇ ਕੋਈ ਇਸ ਦੀ ਮਹਿਮਾ ਕਰੇ ਵੀ ਤਾਂ ਉਸ ਨੂੰ ਅਸਫਲ ਹੋ ਕੇ ਪਿੱਛੋਂ ਪਛਤਾਉਣਾ ਪਵੇਗਾ, ਭਾਵ ਉਹ ਆਪਣੀਆਂ ਤਰੁਟੀਆਂ ‘ਤੇ ਝੂਰੇਗਾ। ਜੇ ਬੈਠ ਕੇ ਮੰਨਨ ਦੇ ਗੁਣਾਂ ਨੂੰ ਵਿਚਾਰਨ ਲਗੋ ਤਾਂ ਇਸ ਦੀ ਪ੍ਰਸ਼ੰਸਾ ਦਾ ਵਰਣਨ ਲਿਖਣ ਲਈ ਨਾ ਕੋਈ ਲੇਖਕ ਲੱਭੇਗਾ ਤੇ ਨਾ ਹੀ ਕਾਗਜ਼ ਤੇ ਕਲਮ ਪੂਰੇ ਪੈਣਗੇ। ਸ੍ਰਿਸ਼ਟੀ ਦਾ ਕਾਰਕ ਪਰਮ-ਸਤਿ, ਜਿਸ ਨੂੰ ਅਦਿੱਖ ਹੋਣ ਕਰਕੇ ਨਿਰੰਜਣ ਕਹਿੰਦੇ ਹਨ, ਉਹ ਵੀ ਇਸੇ ਵਿਧੀ ਨਾਲ ਸਮਝ ਆਉਣ ਵਾਲੀ ਹੋਂਦ ਹੈ। ਅਰਥਾਤ ਉਹ ਵੀ ਬਾਹਰ ਦੀ ਦੇਖੀ-ਸੁਣੀ ਨੂੰ ਮਨ ਵਿਚ ਵਿਚਾਰਨ ਨਾਲ ਪੈਦਾ ਹੋਏ ਗਿਆਨ ਨਾਲ ਹੀ ਪੱਲੇ ਪੈ ਸਕਦੀ ਹੈ।”
ਮੰਨੇ ਦੀਆਂ ਚਹੁੰਆਂ ਪਉੜੀਆਂ ਵਿਚ ਸਿੱਧ-ਭਾਸ਼ਾ ਦੇ ਸ਼ਬਦਾਂ ਦੀ ਬਹੁਤਾਤ ਹੈ, ਇਸ ਲਈ ਇਹ ਪਉੜੀਆਂ ਗੁਰੂ ਸਾਹਿਬ ਦੀ ਸਿੱਧਾਂ ਨਾਲ ਹੋਈ ਕਿਸੇ ਗੋਸਟੀ ਦਾ ਪ੍ਰਤੀਕਰਮੀ ਹਿੱਸਾ ਹਨ। ਇਨ੍ਹਾਂ ਪਉੜੀਆਂ ਵਿਚ ਮੰਨੇ ਅਰਥਾਤ ਮਨਨ ਸ਼ਬਦ ਦਾ ਆਉਣਾ ਇਹ ਸਿੱਧ ਕਰਦਾ ਹੈ ਕਿ ਇਹ ਇਕ ਗੂੜ੍ਹਾ ਦਾਰਸ਼ਨਿਕ ਸੰਕਲਪ ਹੈ, ਜਿਸ ਨੂੰ ਵਿਦਵਾਨ ਆਪਣੀ ਗੱਲਬਾਤ ਵਿਚ ਆਮ ਵਰਤਦੇ ਸਨ। ਉਨ੍ਹਾਂ ਦੀ ਇਸ ਵਰਤੋਂ ਅਨੁਸਾਰ ਸੱਚੀ-ਮੁੱਚੀ ਇਸ ਦੀ ਮਹਿਮਾ ਅਪਰ-ਅੰਪਾਰ ਹੈ। ਬੌਧਿਕ ਮੁਲੰਕਣ ਵਿਚਾਰਾਂ ਦੀ ਤਹਿ ਵਿਚ ਜਾ ਕੇ ਉਨ੍ਹਾਂ ਨੂੰ ਸਹੀ ਅਰਥ ਪ੍ਰਦਾਨ ਕਰਦਾ ਹੈ, ਉਨ੍ਹਾਂ ਨੂੰ ਤਰਕ-ਬੱਧ ਕਰਦਾ ਹੈ ਤੇ ਡੂੰਘੇ ਗਿਆਨ ਦੀ ਪੈੜ ਬੰਨਦਾ ਹੈ। ਅਜਿਹੇ ਵਿਚਾਰ ਦੂਜਿਆਂ ਨੂੰ ਸਮਝਾਏ ਜਾ ਸਕਦੇ ਹਨ ਤੇ ਇਨ੍ਹਾਂ ਦੇ ਫਾਰਮੂਲੇ ਬਣਾਏ ਜਾ ਸਕਦੇ ਹਨ, ਜਿਨ੍ਹਾਂ ਰਾਹੀਂ ਅੰਤਰ ਭਾਸ਼ਾਈ ਮਿਆਰ ਸਥਾਪਤ ਕੀਤੇ ਜਾ ਸਕਦੇ ਹਨ। ਗੱਲ ਕੀ, ਇਸ ਰਾਹੀਂ ਗਿਆਨ ਦੇ ਪਾਰਲੇ ਦਿਸਹੱਦਿਆਂ ਤੀਕ ਝਾਕਿਆ ਜਾ ਸਕਦਾ ਹੈ, ਜਿਸ ਤੋਂ ਅੱਗੇ ਪਰਮ-ਸਤਿ ਦਾ ਨਿਵਾਸ ਹੈ।
ਇਸ ਲਈ ਮੰਨੇ ਕੀ ਗਤ ਸੱਚੀ-ਮੁੱਚੀ ਨਹੀਂ ਕਹੀ ਜਾ ਸਕਦੀ। ਵਿਗਿਆਨ ਦੀ ਤਮਾਮ ਉਨਤੀ ਇਸੇ ਰਾਹੀਂ ਹੋਈ ਹੈ ਤੇ ਇਸ ਦੀ ਗਤ ਕਹਿਣ ਲਈ ਸਮੁੱਚੇ ਵਿਗਿਆਨ ਦਾ ਵਰਣਨ ਕਰਨਾ ਪਵੇਗਾ। ਨਿਊਟਨ ਨੇ ਸੇਬ ਦੇ ਧਰਤੀ ‘ਤੇ ਡਿਗਣ ਦਾ ਮਨਨ (ਮੰਨੇ) ਕਰ ਕੇ ਹੀ ਪ੍ਰਿਥਵੀ ਦੀ ਖਿੱਚ ਦਾ ਸਿਧਾਂਤ ਦਿੱਤਾ। ਗੈਲੇਲੀਓ ਨੇ ਕਈ ਸਾਲਾਂ ਦੇ ਅਣਥੱਕ ਅਧਿਐਨ-ਵਿਚਾਰ ਪਿਛੋਂ ਸੂਰਜ-ਮੰਡਲ ਦਾ ਸਿਧਾਂਤ ਦਿੱਤਾ। ਦਰਜਨਾਂ ਵਿਗਿਆਨੀਆਂ ਨੇ ਪ੍ਰਯੋਗਾਂ ਤੇ ਅਨੁਭਵ-ਸੰਕਲਨ ਰਾਹੀਂ ਅਣੂਆਂ ਤੇ ਪ੍ਰਮਾਣੂੰਆਂ ਜਿਹੇ ਅਤਿ-ਸੂਖਮ ਕਣਾਂ ਤੀਕ ਪਹੁੰਚ ਕੀਤੀ ਤੇ ਉਨ੍ਹਾਂ ਉਤੇ ਮਨੁੱਖੀ ਕੰਟਰੋਲ ਸੰਭਵ ਕੀਤਾ। ਦੁਨੀਆਂ ਦੇ ਸਭ ਕ੍ਰਿਆਸ਼ੀਲ ਦਿਮਾਗ ਇਸ ਕਦੇ ਨਾ ਪੂਰਾ ਹੋਣ ਵਾਲੇ ਕਾਰਜ ਵਿਚ ਲੱਗੇ ਹੋਏ ਹਨ। ਇਹ ਕੰਮ ਸੱਚੀ ਮੁੱਚੀ ਉਨ੍ਹਾਂ ਦੇ ਦਿਮਾਗਾਂ, ਕਾਗਜ਼ਾਂ ਤੇ ਕਲਮਾਂ ‘ਤੇ ਭਾਰੀ ਪੈ ਚੁਕਾ ਹੈ। ਅੱਗੇ ਵਧਣ ਲਈ ਹੁਣ ਮਨੁੱਖ ਨੂੰ ਕੰਪਿਊਟਰ, ਮਨਸੂਈ ਬੌਧਿਕਤਾ ਤੇ ਰੋਬੋਟਾਈ ਮਸ਼ੀਨਾਂ ਦੀ ਮਦਦ ਲੈਣੀ ਪੈ ਰਹੀ ਹੈ। ਮਨਨ ਦੇ ਇਨ੍ਹਾਂ ਸਿੱਟਿਆਂ ਦੀ ਪ੍ਰਸ਼ੰਸਾ ਕਰ ਕੇ ਜੇ ਕੋਈ ਆਪਣੇ ਆਪ ਨੂੰ ਸਹੀ ਤੇ ਮੁਕੰਮਲ ਸਮਝੇ ਤਾਂ ਉਹ ਪਛਤਾਵੇਗਾ ਜਰੂਰ, ਜੇ ਹਾਲੇ ਤੀਕ ਪਛਤਾਇਆ ਨਹੀਂ ਤਾਂ।
ਪਛਤਾਉਣਗੇ ਤਾਂ ਅਜੋਕੇ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਵੀ ਜਰੂਰ, ਕਿਉਂਕਿ ਉਹ ਬਹੁਤ ਲੰਮੇ ਸਮੇਂ ਤੋਂ ਯਕੀਨ ਕਰਨ (ਮੰਨਣ) ਨੂੰ ਗੁਰ-ਸਿੱਖੀ ਅਤੇ ਮਾਨਸਿਕ ਸੋਚ-ਵਿਚਾਰ (ਮੰਨੇ) ਨੂੰ ਮਨਮੁਖਤਾ ਦੱਸਦੇ ਆ ਰਹੇ ਹਨ। ਉਹ ਪਛਤਾਉਣਗੇ ਕਿ ਉਨ੍ਹਾਂ ਨੇ ਸ-ਓ-ਰ ਵਿਚੋਂ ਮਨੁੱਖੀ ਮਨ ਦਾ ਪ੍ਰਤੀਕ ‘ਓ’ ਹਟਾ ਕੇ ਪਸੂ-ਬਿਰਤੀ ਦੇ ਸ-ਰ ਦੀ ਮਹਿਮਾ ਕੀਤੀ ਹੈ। ਉਹ ਪਛਤਾਉਣਗੇ ਕਿ ਅਜਿਹਾ ਕਰਕੇ ਉਨ੍ਹਾਂ ਨੇ ਗੁਰੂ ਸਾਹਿਬ ਦੇ ਸੰਦੇਸ਼ ਦੀ ਬੱਜਰ ਉਲੰਘਣਾ ਕੀਤੀ ਹੈ।