ਮਈ ਮਹੀਨੇ ਦਾ ਵਿਰਸਾ

ਮਈ ਦਾ ਮਹੀਨਾ ਦੁਨੀਆਂ ਭਰ ਵਿਚ ਮਿਹਨਤੀ ਲੋਕਾਂ ਦੇ ਹੱਕਾਂ ਪ੍ਰਤੀ ਸੰਘਰਸ਼ਾਂ ਦਾ ਪ੍ਰਤੀਕ ਹੈ। ਮਈ ਮਹੀਨੇ ਦੀ ਪਹਿਲੀ ਤਾਰੀਖ ਨੂੰ ਦੁਨੀਆਂ ਭਰ ਵਿਚ ਮਜ਼ਦੂਰ ਜਮਾਤ ਅਤੇ ਹੋਰ ਮਿਹਨਤੀ ਲੋਕ ਸ਼ਿਕਾਗੋ ਦੇ ਅਮਰ ਸ਼ਹੀਦਾਂ ਨੂੰ ਯਾਦ ਕਰਦੇ ਹਨ ਅਤੇ ਲੁੱਟ ਰਹਿਤ ਸਮਾਜ ਦੀ ਸਿਰਜਣਾ ਦੇ ਪ੍ਰਣ ਨੂੰ ਦ੍ਰਿੜਾਉਂਦੇ ਹਨ। ਇਹ ਕੌਮਾਂਤਰੀ ਦਿਵਸ ਸਮੁੱਚੇ ਸੰਸਾਰ ਅਤੇ ਕਿਰਤੀਆਂ ਵਿਚਾਲੇ ਸਮਾਜੀ ਸਾਂਝ ਦੀ ਭਾਵਨਾ ਦਾ ਸੰਚਾਰ ਕਰਦਾ ਹੈ, ਏਕੇ ਦੀ ਮਹੱਤਤਾ ਦੱਸਦਾ ਹੈ।

ਮਈ ਦਿਵਸ ਦਾ ਇਤਿਹਾਸ 19ਵੀਂ ਸਦੀ ਦੇ ਇੰਡਸਟਰੀਅਲ ਰੈਵੋਲਿਊਸ਼ਨ (ੀਨਦੁਸਟਰਅਿਲ ੍ਰeਵੋਲੁਟਿਨ) ਪਿਛੋਂ ਯੂਰਪ ਵਿਚ ਸ਼ੁਰੂ ਹੋਇਆ, ਜਦੋਂ ਕਾਰਖਾਨੇਦਾਰ ਆਪਣੇ ਕਾਮਿਆਂ ਕੋਲੋਂ ਚਾਨਣ ਸ਼ੁਰੂ ਹੋਣ ਤੋਂ ਚਾਨਣ ਖਤਮ (ਧਅੱਨ ਟੋ ਧੁਸਕ) ਹੋਣ ਤੱਕ ਕੰਮ ਕਰਵਾਉਂਦੇ ਸਨ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਯੂਰਪ ਵਿਚ ਚਾਨਣ ਸਵੇਰੇ ਪੰਜ ਵਜੇ ਤੋਂ ਸ਼ਾਮ ਨੌਂ ਵਜੇ ਤੱਕ ਰਹਿੰਦਾ ਹੈ, ਭਾਵ ਮਜ਼ਦੂਰ ਨੂੰ 15-16 ਘੰਟੇ ਕੰਮ ਕਰਨਾ ਪੈਂਦਾ ਸੀ।
ਇਹ ਸਰਾਸਰ ਧੱਕਾ ਹੁੰਦਾ ਵੇਖ ਕੇ 1816 ਵਿਚ ਅਗਾਂਹਵਧੂ ਸ਼ਖਸੀਅਤਾਂ ਨੇ ਇਸ ਦੇ ਵਿਰੋਧ ਵਿਚ ਅਵਾਜ਼ ਵੀ ਉਠਾਈ, ਜਿਨ੍ਹਾਂ ਵਿਚ ਦੁਨੀਆਂ ਦੇ ਮਸ਼ਹੂਰ ਕਵੀ ਲਾਰਡ ਵਾਇਰਨ ਦਾ ਨਾਂ ਜ਼ਿਕਰਯੋਗ ਹੈ। ਲਾਰਡ ਵਾਇਰਨ ਇੰਗਲੈਂਡ ਦੇ ਲਾਰਡ ਘਰਾਣੇ ਦਾ ਸੀ। ਉਸ ਦਾ ਕੱਪੜਾ ਮਿੱਲਾਂ ਦੇ ਲੁਡੀਜ਼ ਕਾਮਿਆਂ ਨਾਲ ਖੜ੍ਹਨਾ ਰਈਸ ਘਰਾਣੇ ਨੂੰ ਚੰਗਾ ਨਾ ਲੱਗਾ, ਜਿਸ ਕਾਰਨ ਉਸ ਨੂੰ ਇੰਗਲੈਂਡ ਛੱਡ ਕੇ ਇਟਲੀ ਜਾਣਾ ਪਿਆ; ਪਰ ਕਿਰਤੀਆਂ ਦੇ ਹੱਕ ‘ਚ ਖਲ੍ਹੋਣ ਨਾਲ ਕੰਮ ਦੇ ਸਮੇਂ ਦੀ ਲੜਾਈ ਸ਼ੁਰੂ ਹੋ ਗਈ, ਜੋ 19ਵੀਂ ਸਦੀ ਦੇ 8ਵੇਂ ਦਹਾਕੇ ਵਿਚ ਜਾ ਕੇ ਗਰਮ ਹੋਈ, ਜਿੱਥੋਂ ਇੱਕ ਦਿਨ ਕੰਮ ਕਰਨ ਦਾ ਸਮਾਂ 8 ਘੰਟੇ ਮਿਥਣ ਦਾ ਸੰਘਰਸ਼ ਸ਼ੁਰੂ ਹੋਇਆ।
ਪਹਿਲੀ ਮਈ 1886 ਨੂੰ ਯੂਰਪ ਦੇ ਕਿਰਤੀਆਂ ਦੇ ਸੰਘਰਸ਼ ‘ਤੇ ਸਹੀ ਪਾਉਣ ਦਾ ਪ੍ਰਗਟਾਵਾ ਸਾਰੇ ਸੰਸਾਰ ਦੇ ਫੈਕਟਰੀ ਮਜ਼ਦੂਰਾਂ ਨੇ ਇੱਕ ਦਿਨ ਦੀ ਹੜਤਾਲ ਕਰਕੇ ਕੀਤਾ। ਅਮਰੀਕਾ ਦੇ ਵੱਡੇ ਸਨਅਤੀ ਸ਼ਹਿਰਾਂ ਵਿਚ ਜਿਵੇਂ ਨਿਊ ਯਾਰਕ, ਸਿਆਟਲ, ਲਾਸ ਏਂਜਲਸ ਤੇ ਸ਼ਿਕਾਗੋ ਵਿਚ ਮਜ਼ਦੂਰਾਂ ਨੇ ਇਕੱਠ ਕੀਤੇ। ਸਭ ਤੋਂ ਵੱਡਾ ਇਕੱਠ ਸ਼ਿਕਾਗੋ ਵਿਚ ਹੋਇਆ, ਜਿਸ ਨੂੰ ਵੇਖ ਕੇ ਸ਼ਿਕਾਗੋ ਦੀ ਅਫਸਰਸ਼ਾਹੀ ਬੌਖਲਾ ਗਈ ਤੇ ਆਪਣੇ ਖਾਸੇ ਅਨੁਸਾਰ ਤਿੰਨ ਮਈ ਨੂੰ ਮਜ਼ਦੂਰਾਂ ਦੀ ਹੋ ਰਹੀ ਮੀਟਿੰਗ ‘ਤੇ ਵਹਿਸ਼ੀ ਜ਼ੁਲਮ ਕੀਤਾ, ਜਿਸ ਵਿਚ 6 ਮਜ਼ਦੂਰ ਸ਼ਹੀਦ ਹੋ ਗਏ।
ਦਿਹਾੜੀ ਨੂੰ 8 ਘੰਟੇ ਸਮਾਂ ਬੱਧ ਕਰਨ ਲਈ ਪੁਰਅਮਨ ਮੁਜਾਹਰਾਕਾਰੀ 4 ਮਈ ਨੂੰ ਪੁਲਿਸ ਦੇ ਬਰਬਰਤਾ ਭਰਪੂਰ ਤਸ਼ੱਦਦ ਵਿਰੁੱਧ ਘਾਹ ਮੰਡੀ (੍ਹਅੇ ੰਅਰਕeਟ) ਸ਼ਿਕਾਗੋ ਵਿਚ ਇਕੱਤਰ ਹੋਏ। ਇਸ ਵਿਸ਼ਾਲ ਇਕੱਠ ਨੂੰ ਖਿੰਡਾਉਣ ਲਈ ਹਾਕਮਾਂ ਨੇ ਇੱਕ ਬੰਬ ਸੁੱਟਿਆ, ਜਿਸ ਨਾਲ ਇੱਕ ਪੁਲਿਸ ਸਾਰਜੈਂਟ ਮਾਰਿਆ ਗਿਆ। ਇਸ ਘਟਨਾ ਨੂੰ ਬਹਾਨਾ ਬਣਾ ਕੇ ਲਾਗੇ ਬੈਠੀ ਫੌਜ ਦੀ ਟੁਕੜੀ ਨੇ ਗੋਲੀਆਂ ਦੀ ਬੌਛਾੜ ਕਰ ਦਿੱਤੀ ਤੇ 4 ਹੋਰ ਮਜ਼ਦੂਰ ਸ਼ਹੀਦ ਹੋ ਗਏ।
ਸਰਕਾਰ ਨੇ ਜਵਾਬੀ ਕਾਰਵਾਈ ਵਿਚ 8 ਮੁਜਾਹਰਾਕਾਰੀ ਮਜ਼ਦੂਰ ਆਗੂਆਂ ਵਿਰੁੱਧ ਕੋਰਟ ਵਿਚ ਮੁਕੱਦਮਾ ਕਰ ਦਿੱਤਾ।
ਮਜ਼ਦੂਰ ਵਿਰੋਧੀ ਸਰਕਾਰਾਂ ਭਾਵੇਂ ਕਸੂਰਵਾਰ ਹੁੰਦੀਆਂ ਹਨ, ਪਰ ਆਪਣਾ ਪੱਖ ਵਿਕਾਉ ਮੀਡੀਏ ਨਾਲ ਕਾਨੂੰਨ ਦੇ ਰਾਖਿਆਂ ਨੂੰ ਖਰੀਦ ਕੇ ਆਪਣੇ ਆਪ ਨੂੰ ਬੇਕਸੂਰ ਸਿੱਧ ਕਰਦੀਆਂ ਹਨ। ਧੱਕਾ ਕਰਦੀਆਂ ਹਨ। ਭਾਵੇਂ ਬੰਬ ਧਮਾਕੇ ਨਾਲ ਸਬੰਧਤ ਕੋਈ ਵੀ ਆਗੂ ਕਸੂਰਵਾਰ ਸਿੱਧ ਨਹੀਂ ਹੋਇਆ, ਫਿਰ ਵੀ 7 ਮਜ਼ਦੂਰ ਆਗੂਆਂ-ਅਲਬਰਟ ਪਾਰਸਨਜ਼, ਅਗਸਤ ਸਪਾਈਜ਼, ਮਾਈਕਲ ਸ਼ਾਅਬ, ਲੂਈਸ ਲਿੰਗ, ਅਡੌਲਫ ਫਿਸ਼ਰ, ਸੈਮੂਅਲ ਫੀਲਡਨ ਤੇ ਜਾਰਜ ਐਂਗਲ ਨੂੰ ਮੌਤ ਦੀ ਸਜ਼ਾ ਅਤੇ ਅੱਠਵੇਂ ਆਗੂ ਆਸਕਰ ਨੀਵ ਨੂੰ 15 ਸਾਲ ਦੀ ਕੈਦ ਸੁਣਾਈ ਗਈ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਮੁਕੱਦਮੇ ਦੌਰਾਨ ਇਹ ਸਾਬਤ ਵੀ ਹੋ ਗਿਆ ਸੀ ਕਿ ਫਾਂਸੀ ਦੀ ਸਜ਼ਾਯਾਫਤਾ ਵਿਚੋਂ ਦੋ ਆਗੂ ਹੀ ਮੁਜਾਹਰੇ ਵਿਚ ਸ਼ਾਮਿਲ ਸਨ।
ਧਨਕੁਬੇਰਾਂ ਵਲੋਂ ਮਜ਼ਦੂਰ ਵਿਰੋਧੀ ਵਰਤੇ ਢੰਗ ਤਰੀਕੇ ਦਾ ਵਿਰੋਧ ਹੋਇਆ। ਅਗਾਂਹਵਧੂ ਅਮਰੀਕਨਾਂ ਅਤੇ ਯੂਰਪੀਅਨਾਂ ਨੇ ਕੋਰਟ ਦੇ ਫੈਸਲਿਆਂ ਵਿਰੁੱਧ ਅਵਾਜ਼ ਉਠਾਈ, ਪਰ ਬਹੁਤੀਆਂ ਦਲੀਲਾਂ ਅਣਸੁਣੀਆਂ ਕਰ ਦਿੱਤੀਆਂ ਗਈਆਂ। ਸਿਰਫ ਸੈਮੂਅਲ ਫੀਲਡਨ ਅਤੇ ਮਾਈਕਲ ਸ਼ਾਅਬ ਦੀਆਂ ਸਜ਼ਾਵਾਂ ਨੂੰ ਉਮਰ ਕੈਦ ਵਿਚ ਬਦਲਿਆ ਗਿਆ। ਲੂਈਸ ਕਿੰਗ ਦਾ ਜੇਲ੍ਹ ਵਿਚ ਦਿਹਾਂਤ ਹੋ ਗਿਆ ਅਤੇ ਬਾਕੀ ਚਾਰ ਨੂੰ 11 ਨਵੰਬਰ 1887 ਨੂੰ ਫਾਂਸੀ ਦੇ ਤਖਤੇ ‘ਤੇ ਚੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ। ਫਾਂਸੀ ਦੇ ਤਖਤੇ ਵੱਲ ਵਧਦਿਆਂ ਅਗਸਤ ਸਪਾਈਜ਼ ਦੇ ਆਖਰੀ ਸ਼ਬਦ ਸਨ, “ਇੱਕ ਸਮਾਂ ਆਵੇਗਾ, ਜਦੋਂ ਸਾਡੀ ਚੁੱਪ ਸਾਡੇ ਸ਼ਬਦਾਂ ਨਾਲੋਂ ਵੱਧ ਬੋਲੇਗੀ।” ਇਹ ਮਜ਼ਦੂਰਾਂ ਦੇ ਸਾਂਝੇ ਕਾਰਜ ਲਈ ਬਲੀਦਾਨ ਦੇਣ ਦੀ ਰਵਾਇਤ ਦੀ ਸ਼ੁਰੂਆਤ ਸੀ।
ਜਿਨ੍ਹਾਂ ਤਿੰਨ ਆਗੂਆਂ ਨੂੰ ਉਮਰ ਕੈਦ ਹੋਈ ਸੀ, ਉਨ੍ਹਾਂ ਨੂੰ 1893 ਵਿਚ ਰਿਹਾ ਕਰ ਦਿੱਤਾ ਗਿਆ। ਇਲੀਨਾਏ ਦੇ ਗਵਰਨਰ ਜੌਹਨ ਪੀਟਰ ਅਲਟਗੈਲਡ ਨੂੰ ਇਹ ਮੰਨਣਾ ਪਿਆ ਸੀ ਕਿ ਮਜ਼ਦੂਰ ਆਗੂਆਂ ਦੇ ਜ਼ੁਰਮ ਸਾਬਤ ਨਹੀਂ ਹੋਏ, ਕੋਰਟ ਵਲੋਂ ਕੀਤੇ ਫੈਸਲੇ ਤੇ ਸਜ਼ਾਵਾਂ ਪੱਖਪਾਤੀ ਸਨ।
ਆਲਮੀ ਕਿਰਤੀ ਲਹਿਰ ਨੇ ਸ਼ਿਕਾਗੋ ਕੇਸ ਨੂੰ ‘ਹੇਅ ਮਾਰਕਿਟ ਕੇਸ’ ਦਾ ਨਾਂ ਦਿੱਤਾ। 1889 ਵਿਚ ਪੈਰਿਸ ਵਿਖੇ ‘ਇੰਟਰਨੈਸ਼ਨਲ ਵਰਕਿੰਗ ਮੈਨਜ਼ ਐਸੋਸੀਏਸ਼ਨ’ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 1890 ਤੋਂ ਹਰ ਸਾਲ ਪਹਿਲੀ ਮਈ ਦਾ ਦਿਨ ਮਜ਼ਦੂਰ ਜਮਾਤ ਦੇ ‘ਕੌਮਾਂਤਰੀ ਇੱਕਮੁਠਤਾ ਦਿਵਸ’ ਵਜੋਂ ਮਨਾਇਆ ਜਾਵੇਗਾ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਜਾਵੇਗੀ।
ਜਿਨ੍ਹਾਂ ਨੇ ਸਾਰੇ ਸੰਸਾਰ ਦੀ ਕਿਰਤੀ ਜਮਾਤ ਨੂੰ 8 ਘੰਟੇ ਦੀ ਦਿਹਾੜੀ ਦਾ ਸਮਾਂ ਹੋਣ ਦੀ ਜਿੱਤ ਪ੍ਰਾਪਤ ਕਰਕੇ ਦਿੱਤੀ, ਅਸੀਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸੰਸਾਰ ਦੇ ਸਾਰੇ ਕਿਰਤੀ ਵਰਗ ਨੂੰ ਮਈ ਦਿਵਸ ਦੀਆਂ ਵਧਾਈਆਂ ਦਿੰਦੇ ਹਾਂ।

ਵਲੋਂ: ਇੰਡੋ-ਅਮੈਰਿਕਨ ਹੈਰੀਟੇਜ ਫਾਊਂਡੇਸ਼ਨ, ਨਿਊ ਯਾਰਕ।