ਕਲਹਿਣਾ ਕਰੋਨਾ-ਕਾਲ!

ਚਾਰੇ ਕੂੰਟਾਂ ਵਿਚ ਫੈਲਿਆ ਚੰਦਰਾ ਇਹ, ਨਹੀਂਉਂ ਫਰਕ ਉਰਾਰ ਤੇ ਪਾਰ ਵਾਲਾ।
ਪਿੰਡ ਸ਼ਹਿਰ ਵਿਚ ਪਸਰ ਗਈ ਸੁੰਨ ਸਾਰੇ, ਮੇਲਾ ਗਾਇਬ ਹੈ ਭਰੇ ਬਾਜ਼ਾਰ ਵਾਲਾ।
ਅੰਦਰ ਬੈਠਿਆਂ ਹੋਏ ਨੇ ਦੁਖੀ ਡਾਢੇ, ਪਿਆ ਸਭ ਨੂੰ ਫਿਕਰ ਰੁਜਗਾਰ ਵਾਲਾ।
ਮਸਲੇ ਹੋਰ ਸਭ ਬਰਫ ਦੇ ਵਿਚ ਲੱਗੇ, ਇਕੋ ਦਿਸੇ ‘ਕਰੋਨਾ’ ਦੀ ਮਾਰ ਵਾਲਾ।
ਨੁਸਖਾ ਇਹੋ ਪਰਹੇਜ਼ ਦਾ ਨਜ਼ਰ ਆਵੇ, ‘ਲੌਕਡਾਊਨ’ ਦਾ ਹੁਕਮ ਸਰਕਾਰ ਵਾਲਾ।
ਮੋਢਾ ਦੇਣ ਲਈ ਅਰਥੀ ਨੂੰ ਖੜ੍ਹੇ ਕੋਈ ਨਾ, ਕਾਰਜ ਗ੍ਰਹਿਣਿਆ ਅੰਤਿਮ ਸਸਕਾਰ ਵਾਲਾ!