ਕਹਿਰ ਕਰੋਨਾ ਨੇ ਕੀਤਾ ਹੈ ਬਹੁਤ ਭਾਰਾ, ਮਾਈ-ਭਾਈ ਸਭ ਪਰਖ ਦੇ ਹੇਠ ਆਇਆ।
ਜਿਹੜੀਆਂ ਸੁੱਤੀਆਂ ਸਰਕਾਰਾਂ ਸੀ ਜਾਗ ਪਈਆਂ, ਪਿਆ ਸਭ ‘ਤੇ ਸੰਕਟ ਦਾ ਨ੍ਹੇਰ ਛਾਇਆ।
ਕਰੇ ਕਿੱਦਾਂ ਕੋਈ ਮਦਦ ਵੀ ਆਪਣੇ ਦੀ, ਖੌਫ ਲਾਗ ਦਾ ਝੱਲਦਾ ਫਿਰੇ ਹਮਸਾਇਆ।
ਪਾਸੇ ਵੱਟ ਕੇ ਲੰਘਣਾ ਪੈ ਰਿਹਾ ਏ, ਜਿਹਨੂੰ ਪਹਿਲਾਂ ਸੀ ਗਲੇ ਦੇ ਨਾਲ ਲਾਇਆ।
ਕੋਈ ਗੱਲ ਨਹੀਂ ਬੰਦਿਆ ਤੂੰ ਹੋ ਤਕੜਾ, ਇਹ ਵੀ ਸੰਕਟ ਹੈ ਇਹਨੇ ਵੀ ਢਹਿ ਜਾਣਾ।
ਰੱਖੀਂ ਨਾਲ ਮਨੁੱਖਤਾ ਦੇ ਨਾਲ ਯਾਰੀ, ਹੈ ਦਲੇਰੀ ਮੁਸੀਬਤਾਂ ਨਾਲ ਖਹਿ ਜਾਣਾ।