ਮਾਰੇ ਦੁਸ਼ਮਣ ਡਰੋਨਾਂ ਦੇ ਨਾਲ ਜਿਸ ਨੇ, ਉਹ ਵੀ ਕਰੋਨਾ ਦੇ ਅੱਗੇ ਬੇਵੱਸ ਹੋਇਆ।
ਸਾਇੰਸਦਾਨ ਸਿਰ ਸੁੱਟ ਕੇ ਡਟੇ ਹੋਏ, ਕੋਈ ਇਲਾਜ ਨਾ ਉਨ੍ਹਾਂ ਤੋਂ ਦੱਸ ਹੋਇਆ।
ਪਾਜ਼ੇਟਿਵ ਰਿਪੋਰਟ ਆ ਜਾਏ ਜਿਹਦੀ, ਰੋਣ ਨਿਕਲਦਾ, ਉਹਤੋਂ ਨਾ ਹੱਸ ਹੋਇਆ।
‘ਲੌਕਡਾਊਨ’ ਨੇ ਬੰਨ’ਤੇ ਲੋਕ ਸਾਰੇ, ਅੰਦਰ ਵੜੇ ਨੇ, ਬਾਹਰ ਨਹੀਂ ਨੱਸ ਹੋਇਆ।
ਇਕ-ਦੂਜੇ ਨੂੰ ਪੁੱਛਦੇ ਲੋਕ ਭੋਲੇ, ਮਹਾਮਾਰੀ ਤੋਂ ਬਚਣ ਦਾ ਢੰਗ ਕਿੱਦਾਂ?
ਦੁਨੀਆਂ ਵਿਚ ਕਰੋਨਾ ਨੇ ਕਹਿਰ ਢਾਹਿਆ, ਫੁਰਨ ਸ਼ਾਇਰ ਨੂੰ ਦੱਸੋ ਵਿਅੰਗ ਕਿੱਦਾਂ?