ਕਰੋਨਾ ਦੀ ਸੱਟ!

ਰੌਲਿਆਂ ਦਾ ਵੇਲਾ ਵੀ ਭੁਲਾ’ਤਾ ਇਸ ਨੇ, ਵੱਜੀ ਸੀ ਸੰਤਾਲੀ ‘ਚ ਜੋ ਗਹਿਰੀ ਸੱਟ ਜੀ।
ਗਲੀਆਂ ਤੇ ਸੜਕਾਂ ‘ਚ ਸੁੰਨ ਪਈ ਪਸਰੀ, ਭੂਤਨਾ ਕੋਈ ਜਿੱਦਾਂ ਹੋਵੇ ਗਿਆ ਚੱਟ ਜੀ।
ਕੰਮ ਕਾਰ ਸਾਰੇ ਜੱਗ ਦਾ ਹੀ ਰੁਕਿਆ, ਲੱਗ ਜਾਵੇ ਜਿੱਦਾਂ ਬਿਜਲੀ ਦਾ ਕੱਟ ਜੀ।
ਦੁਨੀਆਂ ਦੇ ਵਿਚ ਤਰਥੱਲੀ ਪਾਈ ਏ, ਮੌਤਾਂ ਦੀ ਖਬਰ ਆਈ ਜਾਵੇ ਹਟ ਹਟ ਜੀ।
ਆਖਦਾ ਕੋਰਨਾ ‘ਬਈ ਕੁਝ ਕਰੋ ਨਾ’, ਘਰਾਂ ਵਿਚ ਬੈਠੋ ਸਾਰੇ ਦੜ ਵੱਟ ਜੀ!