ਡਾ. ਗੁਰੂਮੇਲ ਸਿੱਧੂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਤੋਂ ਮਾਈਕਰੋਬੀਅਲ ਜੈਨੇਟਿਕਸ ਦੇ ਖੇਤਰ ਵਿਚ ਪੀਐਚ.ਡੀ. ਕੀਤੀ ਹੈ। ਉਨ੍ਹਾਂ ਦੀ ਖੋਜ ਦਾ ਵਿਸ਼ਾ ਹੋਸਟ-ਪੈਰਾਸਾਈਟ ਜੈਨੇਟਿਕਸ ਹੈ। ਮੋਟੇ ਸ਼ਬਦਾਂ ਵਿਚ, ਇਕ ਕਿਟਾਣੂ ਕਿਸੇ ਮੇਜ਼ਬਾਨ ਵਿਚ ਕਿਵੇਂ ਬੀਮਾਰੀ ਪੈਦਾ ਕਰਦਾ ਹੈ? ਕਿਟਾਣੂਆਂ ਵਿਚ ਬੈਕਟੀਰੀਆ, ਉਲੀ, ਵਾਇਰਸ ਆਦਿ ਹੋ ਸਕਦੇ ਹਨ ਅਤੇ ਮੇਜ਼ਬਾਨ ਵਿਚ ਪਸੂ, ਪੌਦਾ ਜਾਂ ਇਨਸਾਨ ਹੋ ਸਕਦੇ ਹਨ।
ਡਾ. ਸਿੱਧੂ ਦੀ ਖੋਜ ਨੇ ਸਿੱਧ ਕੀਤਾ ਹੈ ਕਿ ਕਿਟਾਣੂ ਅਤੇ ਮੇਜ਼ਬਾਨ ਦੇ ਜੀਨਜ਼ ਵਿਚ ਮੁੱਠਭੇੜ ਹੁੰਦੀ ਹੈ, ਜੇ ਕਿਟਾਣੂ ਦੇ ਜੀਨਜ਼ ਜਿੱਤ ਜਾਣ ਤਾਂ ਬੀਮਾਰੀ ਹੋ ਜਾਂਦੀ ਹੈ ਤੇ ਜੇ ਮੇਜ਼ਬਾਨ ਦੇ ਜੀਨਜ਼ ਜਿੱਤ ਜਾਣ ਤਾਂ ਬਿਮਾਰੀ ਨਹੀਂ ਹੁੰਦੀ। ਇਸ ਖੋਜ ‘ਚੋਂ ਜੀਨ ਫਾਰ ਜੀਨ ਦਾ ਸੰਕਲਪ ਪੈਦਾ ਹੋਇਆ, ਜਿਸ ਵਿਚ ਡਾ. ਸਿੱਧੂ ਦਾ ਯੋਗਦਾਨ ਅਕਾਦਮਿਕ ਅਦਾਰਿਆਂ ਵਿਚ ਪ੍ਰਮਾਣਿਤ ਹੈ। ਆਪਣੀ ਖੋਜ ਦੇ ਆਧਾਰ ‘ਤੇ ਉਨ੍ਹਾਂ ਨੇ ਵਿਸ਼ਵ ਭਰ ਦੀਆਂ ਕਈ ਕਾਨਫਰੰਸਾਂ ਵਿਚ ਹਿੱਸਾ ਲਿਆ ਹੈ। -ਸੰਪਾਦਕ
ਡਾ. ਗੁਰੂਮੇਲ ਸਿੱਧੂ
ਕਰੋਨਾ ਵਾਇਰਸ ਕਈ ਵਾਇਰਸਾਂ ਦੇ ਸਮੂਹ ਦਾ ਨਾਂ ਹੈ, ਜੋ ਜੀਵਾਂ ਵਿਚ ਜ਼ੁਕਾਮ ਜਿਹੀਆਂ ਬੀਮਾਰੀਆਂ ਪੈਦਾ ਕਰਦੇ ਹਨ। ਕੋਵਿਡ-19 ਇਨ੍ਹਾਂ ‘ਚੋਂ ਇਕ ਹੈ, ਜੋ ਪਿੱਛੇ ਜਿਹੇ ਚੀਨ ਦੇ ਸ਼ਹਿਰ ਵੁਹਾਨ ਵਿਚ ਫੈਲੀ। ਇਸ ਵਾਇਰਸ ਦਾ ਨਾਂ ‘ਵਿਸ਼ਵ ਸਿਹਤ ਸੰਸਥਾ’ (ੱੋਰਲਦ ੍ਹeਅਲਟਹ ੌਰਗਅਨਡਿਅਟਿਨ) ਨੇ ਰੱਖਿਆ, ਛੌ=ਛੋਰੋਨਅ, ੜੀ=ੜਰੁਸ, ਧ=ਧਸਿeਅਸe, 19=ੈeਅਰ)। ਕਰੋਨਾ ਵਾਇਰਸ ਦੇ ਕਣ ਉਤੇ ਤਾਜ (ਛਰੋੱਨ) ਦੇ ਕਿੰਗਰਿਆਂ (ੰਪਕਿe) ਜਿਹੇ ਹਨ, ਜਿਸ ਕਰਕੇ ਇਸ ਨੂੰ ਕਰੋਨਾ ਕਿਹਾ ਜਾਂਦਾ ਹੈ (ਚਿਤਰ-1)। ਮੁਕਾਬਲੇ ‘ਤੇ ਇਨਸਾਨ ਦੀ ਸਾਹ-ਨਲੀ ਤੇ ਸੰਘ ਵਿਚ ਰਿਸੈਪਟਰ ਕੋਸ਼ (੍ਰeਚeਪਟੋਰ ਚeਲਲ) ਹਨ। ਵਾਇਰਸ ਦੇ ਕਿੰਗਰੇ ਰਿਸੈਪਟਰ ਕੋਸ਼ਾਂ ਵਿਚ ਧੱਸ ਕੇ ਅੰਦਰ ਦਾਖਲ ਹੋਣ ਦਾ ਰਾਹ ਬਣਾ ਲੈਂਦੇ ਹਨ। ਇਹ ਪ੍ਰਕ੍ਰਿਆ ਰਸਾਇਣਕ ਪੱਧਰ ‘ਤੇ ਹੁੰਦੀ ਹੈ।
ਕਰੋਨਾ ਵਾਇਰਸ ਸਰੀਰ ਵਿਚ ਵੜ ਕੇ ਨੱਕ ਦੇ ਉਤਲੇ ਅਤੇ ਗਲੇ ਦੇ ਪਿਛਲੇ ਪਾਸੇ ਨਾਲ ਚਿੰਬੜ ਜਾਂਦਾ ਹੈ ਤੇ ਇਕ ਤਰ੍ਹਾਂ ਦੀ ਪ੍ਰੋਟੀਨ ਪੈਦਾ ਕਰਦਾ ਹੈ, ਜੋ ਸਾਹ-ਨਲੀ ਦੇ ਕੋਸ਼ਾਂ ਦੀ ਪ੍ਰੋਟੀਨ ਨਾਲ ਗੁੱਥਮ-ਗੁੱਥਾ ਹੁੰਦੀ ਹੈ। ਵਾਇਰਸ ਦੀ ਪ੍ਰੋਟੀਨ ਸਾਹ-ਨਲੀ ਦੇ ਕੋਸ਼ਾਂ ਦੀ ਪ੍ਰੋਟੀਨ ਨੂੰ ਮਾਤ ਪਾ ਕੇ ਅੰਦਰ ਦਾਖਲ ਹੋ ਜਾਂਦੀ ਹੈ। ਕਿਆਸ ਕਰੋ ਕਿ ਇਨਸਾਨ ਦਾ ਜਿਸਮ ਘਰ ਹੈ ਤੇ ਵਾਇਰਸ ਚੋਰ ਹੈ। ਘਰ ਨੂੰ ਜੰਦਰਾ ਲੱਗਾ ਹੋਇਆ ਹੈ। ਵਾਇਰਸ ਆਪਣੇ ਕਿੰਗਰਿਆਂ ਦੀ ਚਾਬੀ ਨਾਲ ਜੰਦਰਾ ਖੋਲ੍ਹ ਕੇ ਅੰਦਰ ਵੜਦੀ ਹੈ। ਦਾਖਲ ਹੋ ਕੇ ਘਰ ਦੀ ਖਾਧ ਖੁਰਾਕ ਆਪਣੇ ਵਧਣ-ਫੁਲਣ ਲਈ ਵਰਤਦੀ ਹੈ। ਰੱਜ-ਪੁੱਜ ਕੇ ਆਪਣੇ ਆਪ ਦੀਆਂ ਕਾਪੀਆਂ ਬਣਾਉਂਦੀ ਹੈ। ਕਾਪੀਆਂ ਬਣਾਉਣ ਦੇ ਤਰੀਕੇ ਨੂੰ ਸਮਝਣ ਲਈ ਵਾਇਰਸ ਦੀ ਜੈਨੇਟਿਕਸ (ਘeਨeਟਚਿਸ) ਨੂੰ ਸਮਝਣਾ ਜ਼ਰੂਰੀ ਹੈ।
ਆਦਮੀ ਦੇ ਕੋਸ਼ਾਂ ਵਿਚ ਡੀ. ਐਨ. ਏ. (ਧਂA) ਦਾ ਕਣ ਹੈ ਅਤੇ ਵਾਇਰਸ ਦੇ ਕੋਸ਼ਾਂ ਵਿਚ ਆਰ. ਐਨ. ਏ. (੍ਰਂA) ਦਾ ਕਣ ਹੁੰਦਾ ਹੈ। ਡੀ. ਐਨ. ਏ. ਦੋਹਰੀ ਲੜੀ ਦਾ ਅਤੇ ਆਰ. ਐਨ. ਏ. ਇਕਹਿਰੀ ਲੜੀ ਦਾ ਕਣ ਹੈ। ਇਨਸਾਨ ਦਾ ਡੀ. ਐਨ. ਏ. ਪਹਿਲਾਂ ਆਰ. ਐਨ. ਏ. ਬਣਾਉਂਦਾ ਹੈ, ਜਿਸ ਦੇ ਆਧਾਰ ‘ਤੇ ਪ੍ਰੋਟੀਨ ਬਣਦੀ ਹੈ। ਐਨਜ਼ਾਇਮਜ਼ ਸਰੀਰ ਦਾ ਕਾਰੋਬਾਰ ਚਲਾਉਂਦੇ ਹਨ। ਕਰੋਨਾ ਵਾਇਰਸ ਪਹਿਲਾਂ ਹੀ ਆਰ. ਐਨ. ਏ. ਕਣ ਦੀ ਬਣੀ ਹੋਈ ਹੈ, ਇਸ ਲਈ ਇਹ ਸਿੱਧੀ ਪ੍ਰੋਟੀਨ ਬਣਾ ਲੈਂਦੀ ਹੈ। ਪ੍ਰੋਟੀਨ ਬਣਾਉਣ ਲਈ ਇਨਸਾਨ ਦੇ ਕੋਸ਼ਾਂ ਦੀ ਮਸ਼ੀਨਰੀ (੍ਰਬੋਸੋਮeਸ) ਵਰਤ ਕੇ ਆਪਣੀਆਂ ਕਾਪੀਆਂ ਬਣਾਉਂਦੀ ਹੈ। ਕਾਪੀਆਂ ਤੋਂ ਵਾਇਰਸ ਦੇ ਨਵੇਂ ਕਣ ਬਣਦੇ ਹਨ, ਜੋ ਇਨਸਾਨ ਦੇ ਕੋਸ਼ ‘ਚੋਂ ਬਾਹਰ ਨਿਕਲ ਕੇ ਤੰਦਰੁਸਤ ਕੋਸ਼ਾਂ ਨੂੰ ਚਿੰਬੜੀ ਜਾਂਦੇ ਹਨ। (ਚਿਤਰ-2)।
ਸਾਹ-ਨਾਲੀ ਅਤੇ ਫੇਫੜਿਆਂ ਦੇ ਕੋਸ਼ਾਂ ਵਿਚ ਸੋਜਿਸ਼ ਹੋ ਜਾਂਦੀ ਹੈ ਤੇ ਗਾੜ੍ਹੇ ਜਿਹੇ ਘੋਲ ਨਾਲ ਭਰ ਜਾਂਦੇ ਹਨ (ਚਿਤਰ-3)। ਨਤੀਜਨ, ਫੇਫੜੇ ਕੰਮ ਕਰਨੋਂ ਹਟ ਜਾਂਦੇ ਹਨ ਤਾਂ ਸਰੀਰ ਦਾ ਕਾਰੋਬਾਰ ਰੁਕ ਜਾਂਦਾ ਹੈ। ਯਾਦ ਰਹੇ, ਫੇਫੜਿਆਂ ਵਿਚ ਸਾਹ ਰਾਹੀਂ ਆਕਸੀਜਨ ਜਾਂਦੀ ਹੈ, ਜੋ ਖੂਨ ਨੂੰ ਸਾਫ ਕਰਦੀ ਹੈ।
ਸਾਹ ਦੀਆਂ ਬੀਮਾਰੀਆਂ ਪੈਦਾ ਕਰਨ ਵਾਲੇ ਵਾਇਰਸ ਆਮ ਕਰਕੇ ਸਾਹ-ਨਾਲੀ ਦੇ ਉਤਲੇ ਜਾਂ ਹੇਠਲੇ ਹਿੱਸਿਆਂ ਨੂੰ ਚੰਬੜਦੇ ਹਨ। ਉਤਲੇ ਹਿੱਸੇ (ਨੱਕ ਤੇ ਸੰਘ) ਦੀ ਬੀਮਾਰੀ ਛੇਤੀ ਫੈਲਦੀ ਹੈ, ਪਰ ਘੱਟ ਖਤਰਨਾਕ ਹੁੰਦੀ ਹੈ, ਜਿਵੇਂ ਜ਼ੁਕਾਮ (ਛੋਮਮੋਨ ਚੋਲਦ)। ਮੁਕਾਬਲੇ ‘ਤੇ ਹੇਠਲੇ ਸੰਘ ਦੇ ਹਿੱਸੇ, ਜਿੱਥੇ ਫੇਫੜਿਆਂ ਦੀਆਂ ਨਾਲੀਆਂ ਜੁੜੀਆਂ ਹੋਈਆਂ ਹਨ, ਨੂੰ ਲੱਗਣ ਵਾਲੇ ਵਾਇਰਸ ਛੇਤੀ ਨਹੀਂ ਫੈਲਦੇ, ਪਰ ਵੱਧ ਖਤਰਨਾਕ ਹੁੰਦੇ ਹਨ। ਕਰੋਨਾ ਵਾਇਰਸ ਸਾਹ-ਨਾਲੀ ਦੇ ਉਤਲੇ ਅਤੇ ਹੇਠਲੇ ਹਿੱਸਿਆਂ ਨੂੰ ਚੰਬੜਦਾ ਹੈ। ਜਦ ਉਤਲੇ ਹਿੱਸੇ ਵਿਚ ਹੁੰਦਾ ਹੈ ਤਾਂ ਇਸ ਦੀ ਕੋਈ ਖਾਸ ਨਿਸ਼ਾਨੀ ਨਹੀਂ ਹੁੰਦੀ। ਬਿਨਾ ਨਿਸ਼ਾਨੀ ਵਾਲੇ ਬੰਦੇ ਅਣਜਾਣੇ ਵਿਚ ਇਕ ਦੂਜੇ ਨੂੰ ਮਿਲਦੇ ਰਹਿੰਦੇ ਹਨ ਤੇ ਵਾਇਰਸ ਦੇ ਸ਼ਿਕਾਰ ਹੋ ਜਾਂਦੇ ਹਨ, ਅਰਥਾਤ ਵਾਇਰਸ ਰੂਪਮਾਨ ਹੋਣ ਤੋਂ ਪਹਿਲਾਂ ਇਕ ਦੂਜੇ ਨੂੰ ਲੱਗ ਜਾਂਦੀ ਹੈ। ਸੰਸਾਰ ਭਰ ਵਿਚ ਇਸ ਦੇ ਫੈਲਣ ਦਾ ਇਹੋ ਕਾਰਨ ਹੈ। ਪਤਾ ਲੱਗਣ ਲਈ ਦੋ ਕੁ ਹਫਤੇ ਚਾਹੀਦੇ ਹਨ, ਇਸੇ ਲਈ ਲੋਕਾਂ ਨੂੰ ਦੋ ਹਫਤਿਆਂ ਲਈ ਇਕੱਲੇ ਰਹਿਣ ਲਈ ਕਿਹਾ ਜਾਂਦਾ ਹੈ।
ਕਰੋਨਾ ਵਾਇਰਸ ਦੀਆਂ ਨਿਸ਼ਾਨੀਆਂ
1. ਖੰਘ: ਜਦ ਵਾਇਰਸ ਨੱਕ ਅਤੇ ਗਲੇ ਵਿਚ ਹੁੰਦਾ ਹੈ ਤਾਂ ਖਾਰਸ਼ ਹੁੰਦੀ ਹੈ, ਛਿੱਕਾਂ ਆਉਂਦੀਆਂ ਹਨ, ਗਲਾ ਖੁਸ਼ਕ ਹੋ ਜਾਂਦਾ ਹੈ ਤੇ ਸੁੱਕੀ ਖੰਘ ਆਉਂਦੀ ਹੈ। ਕੋਈ 76 ਤੋਂ 82% ਮਰੀਜ਼ਾਂ ਨੂੰ ਖੰਘ ਹੁੰਦੀ ਹੈ।
2. ਬੁਖਾਰ: ਵਾਇਰਸ ਨੂੰ ਮਾਰਨ ਲਈ ਰੋਗ-ਸੁਰੱਖਿਆ ਪ੍ਰਬੰਧ (ੀਮਮੁਨe ਸੇਸਟeਮ) ਹਰਕਤ ਵਿਚ ਆਉਂਦਾ ਹੈ। ਨਤੀਜਨ ਰਸਾਇਣਕ ਪਦਾਰਥ ਪੈਦਾ ਹੁੰਦੇ ਹਨ, ਜਿਨ੍ਹਾਂ ਨੂੰ ਪਾਇਰੋਜਨਜ਼ (ਫੇਰੋਗeਨਸ) ਕਹਿੰਦੇ ਹਨ। ਇਹ ਸਰੀਰ ਦਾ ਤਾਪਮਾਨ ਵਧਾ ਦਿੰਦੇ ਹਨ, ਜਿਸ ਕਰਕੇ ਬੁਖਾਰ ਚੜ੍ਹਦਾ ਹੈ। ਯਾਦ ਰਹੇ, ਤਾਪ ਉਦੋਂ ਚੜ੍ਹਦਾ ਹੈ, ਜਦ ਸਰੀਰ ਨੂੰ ਕੋਈ ਸੱਟ ਲਗਦੀ ਹੈ ਤੇ ਜਾਂ ਕੋਈ ਕੀਟਾਣੂ ਅੰਦਰ ਆ ਵੜਦਾ ਹੈ। ਕਰੋਨਾ ਦੇ 83 ਤੋਂ 98% ਮਰੀਜ਼ਾਂ ਨੂੰ ਬੁਖਾਰ ਹੁੰਦਾ ਹੈ।
3. ਸ਼ਾਹ ਲੈਣ ਵਿਚ ਦਿੱਕਤ: ਮਰੀਜ਼ ਦੀ ਛਾਤੀ ਭਾਰੀ-ਭਾਰੀ ਲਗਦੀ ਹੈ, ਲਗਾਤਾਰ ਦਰਦ ਹੁੰਦਾ ਹੈ, ਸਾਹ ਲੈਣ ਵਿਚ ਔਖ ਹੁੰਦੀ ਹੈ ਅਤੇ ਬੰਦਾ ਨਿਢਾਲ ਹੋ ਜਾਂਦਾ ਹੈ। ਜੇ ਰੋਗ-ਸੁਰੱਖਿਆ ਪ੍ਰਬੰਧ ਹਰਕਤ ਵਿਚ ਨਹੀਂ ਆਉਂਦਾ ਤਾਂ ਫੇਫੜੇ ਵਾਇਰਸ ਦੀ ਲਾਗ ਨਾਲ ਸੁੱਜ ਜਾਂਦੇ ਹਨ। ਇਸ ਸਮੇਂ ਬੰਦੇ ਨੂੰ ਬਚਾਉਣ ਲਈ ਵੈਨਟੀਲੇਟਰ (ੜeਨਟਲਿਅਟਪੋਰ) ਦੀ ਲੋੜ ਪੈਂਦੀ ਹੈ।
4. ਦਸਤ ਲੱਗਣੇ: ਵਾਇਰਸ ਗਲੇ ‘ਚੋਂ ਪਾਚਨ-ਨਾਲੀ ਵਿਚ ਪਹੁੰਚ ਜਾਂਦਾ ਹੈ, ਜਿਸ ਕਰਕੇ ਦਸਤ ਲੱਗ ਜਾਂਦੇ ਹਨ।
5. ਨਿਮੋਨੀਆ: ਫੇਫੜਿਆਂ ਵਿਚ ਸੋਜਿਸ਼ ਪੈਣ ਪਿਛੋਂ ਨਿਮੋਨੀਆ ਜਿਹੀ ਹਾਲਤ ਹੋ ਜਾਂਦੀ ਹੈ। ਆਮ ਤੌਰ ‘ਤੇ ਨਿਮੋਨੀਆ ਬੈਕਟੀਰੀਆ ਦੀ ਲਾਗ ਨਾਲ ਹੁੰਦਾ ਹੈ, ਜਿਸ ਨੂੰ ਐਂਟੀਬਾਇਓਟਿਕਸ (Aਨਟਬਿਟਚਿਸ) ਨਾਲ ਕਾਬੂ ਕੀਤਾ ਜਾ ਸਕਦਾ ਹੈ। ਵਾਇਰਸ ‘ਤੇ ਐਂਟੀਬਾਇਓਟਿਕਸ ਅਸਰ ਨਹੀਂ ਕਰਦੇ।
6. ਬੁੱਲ੍ਹ ਅਤੇ ਚਿਹਰਾ ਨੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ।
7. ਸਰੀਰ ਭੱਜਣਾ: ਪੱਠਿਆਂ ਵਿਚ ਦਰਦ ਹੋ ਜਾਂਦਾ ਹੈ। ਕੋਈ 11 ਤੋਂ 14% ਮਰੀਜ਼ਾਂ ਨੂੰ ਹੱਡ-ਭੱਜਣੀ ਹੁੰਦੀ ਹੈ।
8. ਸੁੰਘਣ ਸ਼ਕਤੀ ਦਾ ਘਟਣਾ: ਇਹ ਨਿਸ਼ਾਨੀ ਘੱਟ ਲੋਕਾਂ ਵਿਚ ਜਾਹਰ ਹੁੰਦੀ ਹੈ।
ਸਾਨੂੰ ਕੀ ਕਰਨਾ ਚਾਹੀਦਾ ਹੈ?
ਕਰੋਨਾ ਵਾਇਰਸ ਲਾਗ (ੀਨਾeਚਟਿਨ) ਨਾਲ ਫੈਲਦੀ ਹੈ, ਇਸ ਲਈ ਹੇਠ ਲਿਖੇ ਨਿਯਮ ਅਪਨਾਉਣੇ ਚਾਹੀਦੇ ਹਨ,
1. ਘਰ ਵਿਚ ਇਕੱਲੇ ਰਹੋ ਤੇ ਘਰਦਿਆਂ ਤੋਂ ਛੇ ਫੁੱਟ ਦੀ ਦੂਰੀ ਬਣਾ ਕੇ ਰੱਖੋ।
2. ਜੇ ਜ਼ਰੂਰੀ ਬਾਹਰ-ਅੰਦਰ ਜਾਣਾ ਪਵੇ ਤਾਂ ਕਿਸੇ ਨਾਲ ਹੱਥ ਨਾ ਮਿਲਾਓ, ਜੱਫੀ ਨਾ ਪਾਓ ਤੇ ਲੋਕਾਂ ਤੋਂ ਛੇ ਫੁੱਟ ਪਰੇ ਰਹੋ। ਘਰ ਆਉਂਦਿਆਂ ਸਾਰ ਸਾਬਣ ਨਾਲ ਹੱਥ ਧੋਵੋ, ਕੱਪੜੇ ਉਤਾਰ ਕੇ ਵੱਖ ਰੱਖੋ ਤੇ ਸ਼ਾਵਰ ਲਓ।
3. ਰੋਜ਼ ਗਰਮ ਪਾਣੀ ਨਾਲ ਇਸ਼ਨਾਨ ਕਰੋ, ਤੌਲੀਆ ਬਦਲੋ ਤੇ ਤੌਲੀਆ ਹੋਰ ਜੀਆਂ ਨਾਲ ਸਾਂਝਾ ਨਾ ਕਰੋ।
4. ਭੀੜ ਤੋਂ ਬਚੋ, ਜੇ ਕਿਤੇ ਲੋਕਾਂ ਵਿਚ ਵਿਚਰਨਾ ਪਵੇ ਤਾਂ ਘੱਟ ਤੋਂ ਘੱਟ 6 ਫੁੱਟ ਦਾ ਫਾਸਲਾ ਰੱਖੋ।
5. ਛਿੱਕ ਮਾਰਨ ਅਤੇ ਖੰਘਣ ਤੋਂ ਪਹਿਲਾਂ ਨੱਕ-ਮੂੰਹ ਨੂੰ ਟਿਸ਼ੂ ਪੇਪਰ ਨਾਲ ਢਕੋ ਤੇ ਟਿੱਸ਼ੂ ਪੇਪਰ ਨੂੰ ਗਾਰਬੇਜ ਵਿਚ ਸੁੱਟ ਦਿਉ। ਜੇ ਟਿੱਸ਼ੂ ਪੇਪਰ ਨਾ ਹੋਵੇ ਤਾਂ ਕੂਹਣੀ ਜਾਂ ਬਾਂਹ ਨੂੰ ਮੂੰਹ ਅੱਗੇ ਕਰ ਲਵੋ।
6. ਅਣਧੋਤੇ ਹੱਥਾਂ ਨਾਲ ਮੂੰਹ, ਨੱਕ, ਅੱਖਾਂ ਜਾਂ ਚਿਹਰੇ ਨੂੰ ਨਾ ਛੂਹੋ।
7. ਹੱਥਾਂ ਨੂੰ ਅੱਧੇ ਮਿੰਟ (30 ਸਕਿੰਟ) ਲਈ ਸਾਬਣ ਨਾਲ ਧੋਵੋ। ਜੇ ਬੈਕਟੀਰੀਆ-ਮਾਰ ਸਾਬਣ ਹੋਵੇ ਤਾਂ ਵਧੀਆ ਹੈ, ਨਹੀਂ ਤਾਂ ਆਮ ਸਾਬਣ ਵਰਤੋ। ਖਾਸ ਕਰਕੇ ਹੱਥਾਂ ਨੂੰ ਉਦੋਂ ਧੋਣਾ ਜ਼ਰੂਰੀ ਹੈ, ਜਦ ਤੁਸੀਂ ਬਾਹਰੋਂ ਆਉਂਦੇ ਹੋ, ਕਿਸੇ ਨਾਲ ਸੰਪਰਕ ਕਰਦੇ ਹੋ, ਨੱਕ ਸੁਣਕਦੇ ਹੋ, ਛਿੱਕ ਮਾਰਦੇ ਹੋ ਜਾਂ ਖੰਘਦੇ ਹੋ।
8. ਹੱਥਾਂ ਨੂੰ ਘੱਟ ਤੋਂ ਘੱਟ 60% ਅਲਕੋਹਲ ਵਾਲੇ ਹੈਂਡ ਸੈਨੇਟਾਈਜ਼ਰ ਨਾਲ ਚੋਪੜ ਕੇ ਮਲੋ। ਕਈ ਲੋਕ ਸਮਝਦੇ ਹਨ ਕਿ ਹੈਂਡ ਸੈਨੇਟਾਈਜ਼ਰ ਦੀ ਥਾਂ ਸ਼ਰਾਬ ਵਰਤੀ ਜਾ ਸਕਦੀ ਹੈ। ਕਿਸੇ ਕਿਸਮ ਦੀ ਸ਼ਰਾਬ ਵਿਚ 60% ਅਲਕੋਹਲ ਨਹੀਂ ਹੁੰਦੀ, ਇਸ ਲਈ ਸ਼ਰਾਬ ਓਨੀ ਅਸਰਦਾਰ ਨਹੀਂ ਹੁੰਦੀ।
9. ਘਰ ਦੇ ਕਿਚਨ-ਸਿੰਕ ਤੇ ਟੂਟੀਆਂ ਅਤੇ ਕਿਚਨ-ਬੋਰਡ, ਟੇਬਲ ਤੇ ਕੁਰਸੀਆਂ, ਦਰਵਾਜਿਆਂ ਅਤੇ ਅਲਮਾਰੀਆਂ ਦੇ ਮੁੱਠੇ ਤੇ ਹੱਥੇ, ਬਲਬਾਂ ਦੇ ਸਵਿੱਚ, ਟੈਲੀਫੋਨ, ਕੰਪਿਊਟਰ ਤੇ ਕੀ-ਬੋਰਡ, ਰਿਮੋਟ ਕੰਟਰੋਲ, ਗੁਸਲਖਾਨੇ ਦੇ ਕਮੋਡ ਤੇ ਫਲੱਸ਼-ਮੁੱਠੇ ਆਦਿ ਨੂੰ ਬੈਕਟੀਰੀਆ-ਮਾਰ ਦੁਆਈਆਂ ਜਾਂ ਡਿਸਇਨਫੈਕਟਿੰਗ ਵਾਈਪਸ ਨਾਲ ਸਾਫ ਕਰੋ। ਨਵੀਂ ਖੋਜ ਅਨੁਸਾਰ ਕਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਲਮੂਤਰ ਅਤੇ ਟੱਟੀ ਪੂੰਝਣ ਪਿਛੋਂ ਟਿਸ਼ੂ ਪੇਪਰ ਵਿਚ ਵੀ ਵਾਇਰਸ ਪਾਈ ਗਈ ਹੈ।
10. ਜੇ ਘਰ ਦੇ ਸਮਾਨ ਦੀ ਸਤਹ ਚਿਪਚਿਪੀ, ਥਿੰਦੀ ਅਤੇ ਮੈਲੀ ਹੋਵੇ ਤਾਂ ਡਿਸਇਨਫੈਕਟਿੰਗ ਵਾਈਪਸ ਨਾਲ ਪੂੰਝੋ ਜਾਂ ਡੀਟੌਲ ਤੇ ਲਾਇਸੌਲ ਨਾਲ ਸਾਫ ਕਰੋ।
11. ਘਰ ਵਿਚ ਟਿਸ਼ੂ ਪੇਪਰ, ਹੈਂਡ ਸੈਨੇਟਾਈਜ਼ਰ, ਸਾਬਣ, ਸਾਫ-ਸਫਾਈ ਦੀਆਂ ਦਵਾਈਆਂ ਨੂੰ ਜਮ੍ਹਾ ਕਰਕੇ ਰੱਖੋ।
12. ਜੋ ਦਵਾਈਆਂ ਰੋਜ਼ ਲੈਂਦੇ ਹੋ, ਉਨ੍ਹਾਂ ਦਾ ਡਾਕਟਰ ਨੂੰ ਕਹਿ ਕੇ ਅਗਾਊਂ ਇੰਤਜ਼ਾਮ ਕਰ ਰੱਖੋ। ਲੋੜ ਪਵੇ ਤਾਂ ਡਾਕ ਰਾਹੀਂ ਮੰਗਵਾ ਲਓ। ਜੋ ਦਵਾਈਆਂ ਡਾਕਟਰ ਦੀ ਮਨਜ਼ੂਰੀ ਤੋਂ ਬਿਨਾ ਮਿਲਦੀਆਂ ਹਨ, ਉਨ੍ਹਾਂ ਨੂੰ ਜਮ੍ਹਾ ਕਰਕੇ ਰੱਖੋ।
13. ਜੇ ਲੱਗੇ ਕਿ ਤੁਸੀਂ ਬੀਮਾਰ ਹੋ ਰਹੇ ਹੋ ਤਾਂ ਮੂੰਹ ‘ਤੇ ਛਿੱਕਲ (ੰਅਸਕ) ਪਾ ਕੇ ਰੱਖੋ, ਘਰਦਿਆਂ ਤੋਂ ਵੱਖਰੇ ਕਮਰੇ ਵਿਚ ਰਹੋ। ਜੇ ਹਾਲਤ ਗੰਭੀਰ ਹੁੰਦੀ ਦਿਸੇ ਤਾਂ ਡਾਕਟਰ ਨੂੰ ਫੋਨ ਕਰੋ; ਉਹ ਦੱਸੇਗਾ ਕਿ ਅੱਗੇ ਕੀ ਕਰਨਾ ਹੈ? ਐਮਰਜੈਂਸੀ ਵਿਚ ਖੁਦ ਹਸਪਤਾਲ ਨਾ ਜਾਵੋ, ਕਿਉਂਕਿ ਡਾਕਟਰਾਂ-ਨਰਸਾਂ ਨੇ ਆਉਣ ਵਾਲੇ ਮਰੀਜ਼ ਲਈ ਲੋੜੀਂਦੇ ਇੰਤਜਾਮ ਕਰਨੇ ਹੁੰਦੇ ਹਨ।
14. ਖਾਣ-ਪੀਣ ਦੀਆਂ ਵਸਤਾਂ ਜਮ੍ਹਾ ਕਰਕੇ ਰੱਖੋ, ਪਰ ਐਨੀਆਂ ਵੀ ਨਾ ਜਮ੍ਹਾ ਕਰੋ ਕਿ ਲੋੜਵੰਦ ਵਾਂਝੇ ਰਹਿ ਜਾਣ।
15. ਆਰਾਮ ਕਰੋ, ਆਪਣੇ ਆਪ ਨੂੰ ਗਰਮ ਰੱਖੋ, ਕਾਫੀ ਸਾਰਾ ਪਾਣੀ/ਜੂਸ ਪੀਓ। ਸਾਹ ਸੁੱਕਣ ‘ਤੇ ਹਿਊਮਿਡੀਫਾਇਰ ਦੀ ਵਰਤੋਂ ਕਰੋ।
ਕਰੋਨਾ ਵਾਇਰਸ ਦੇ ਸ਼ਿਕਾਰ ਕਿਹੜੇ ਲੋਕ ਹੋ ਸਕਦੇ ਹਨ?
ਵੈਸੇ ਤਾਂ ਕੋਈ ਵੀ ਇਸ ਵਾਇਰਸ ਦਾ ਸ਼ਿਕਾਰ ਹੋ ਸਕਦਾ ਹੈ, ਪਰ ਵੱਡੀ ਉਮਰ ਦੇ ਲੋਕਾਂ ਨੂੰ ਵੱਧ ਖਤਰਾ ਹੈ। ਅਜੋਕੇ ਹਾਲਾਤ ਅਨੁਸਾਰ ਕਰੋਨਾ ਵਾਇਰਸ ਦੇ ਦਸਾਂ ਮਰੀਜ਼ਾਂ ਵਿਚੋਂ ਅੱਠ 65 ਸਾਲ ਤੋਂ ਵੱਧ ਉਮਰ ਦੇ ਹਨ। ਵੱਡੀ ਉਮਰ ਵਿਚ ਰੋਗ-ਸੁਰੱਖਿਆ ਪ੍ਰਬੰਧ ਜ਼ਰਾ ਕਮਜ਼ੋਰ ਪੈ ਜਾਂਦਾ ਹੈ। ਵੱਡੀ ਉਮਰ ਵਿਚ ਉਨ੍ਹਾਂ ਲੋਕਾਂ ਨੂੰ ਵੱਧ ਖਤਰਾ ਹੈ, ਜੋ ਪਹਿਲਾਂ ਹੀ ਕਿਸੇ ਨਾ ਕਿਸੇ ਬੀਮਾਰੀ ਦੇ ਸ਼ਿਕਾਰ ਹਨ, ਜਿਵੇਂ ਦਿਲ ਦਾ ਦੌਰਾ, ਲਹੂ ਦਾ ਦਬਾਓ, ਸ਼ੂਗਰ ਰੋਗ, ਹੈਪੇਟਾਈਟਸ-ਬੀ, ਏਡਜ਼ ਆਦਿ। ਯਾਦ ਰਹੇ, ਉਮਰ ਨੂੰ ਦੋ ਤਰ੍ਹਾਂ ਮਿਣਿਆ ਜਾਂਦਾ ਹੈ, ਇਕ ਤਾਂ ਸਾਲਾਂ ਦੇ ਨੰਬਰਾਂ ਨਾਲ ਤੇ ਦੂਜਾ ਇਨਸਾਨ ਦੀ ਸਿਹਤ ਦੇ ਮਿਆਰ ਨਾਲ। ਕਈ ਛੋਟੀ ਉਮਰ ਦੇ ਬੰਦੇ ਦੇਖਣ ਨੂੰ ਬੁੱਢੇ ਲਗਦੇ ਹਨ ਤੇ ਕਈ ਵੱਡੀ ਉਮਰ ਦੇ ਛੋਟੇ ਲਗਦੇ ਹਨ।
ਵੱਡੀ ਉਮਰ ਦੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ?
1. ਫਿਕਰ ਘਟਾਓ ਤੇ ਉਹ ਕੰਮ ਕਰੋ ਜਾਂ ਆਦਤਾਂ ਅਪਨਾਓ, ਜਿਨ੍ਹਾਂ ਵਿਚ ਦਿਲਚਸਪੀ ਹੋਵੇ।
2. ਕਸਰਤ ਕਰੋ, ਡੂੰਘੇ ਸਾਹ ਲਓ, ਯੋਗਾ ਕਰੋ, ਸਮਾਧੀ ਲਾ ਕੇ ਧਿਆਨ ਧਰੋ।
3. ਦੋਸਤਾਂ-ਮਿੱਤਰਾਂ ਨਾਲ ਸੰਪਰਕ ਰੱਖੋ ਤੇ ਗੱਪ-ਸ਼ੱਪ ਮਾਰੋ।
4. ਪੁਰਾਣੇ ਦੋਸਤਾਂ ਨਾਲ ਸੰਪਰਕ ਜੋੜੋ, ਜੋ ਕਦੇ ਦਿਲਦਾਰ ਰਹੇ ਹੋਣ।
5. ਜੇ ਕੁਝ ਵੀ ਰਾਸ ਨਾ ਆਵੇ ਤਾਂ ਹੈਲਥਕੇਅਰ ਕਾਮੇ ਜਾਂ ਮਨੋ ਵਿਗਿਆਨੀ ਦਾ ਆਸਰਾ ਲਓ।
ਟੈਸਟ: ਪਹਿਲਾਂ ਪਹਿਲ ਕਰੋਨਾ ਵਾਇਰਸ ਦੇ ਟੈਸਟ ਨੂੰ ਕਈ ਦਿਨ ਲੱਗ ਜਾਂਦੇ ਸਨ। ਐਫ਼ ਡੀ. ਐਡ. (ਾਂੋਦ ਅਨਦ ਧਰੁਗ ਅਦਮਨਿਸਿਟਰਅਟਿਨ) ਨੇ ਇਕ ਨਵੇਂ ਟੈਸਟ ਨੂੰ ਵਰਤਣ ਦੀ ਇਜਾਜ਼ਤ ਦੇ ਦਿੱਤੀ ਹੈ, ਜੋ ਵਾਇਰਸ ਬਾਰੇ 15 ਮਿੰਟ ਵਿਚ ਦੱਸ ਦਿੰਦਾ ਹੈ। ਇਹ ਟੈਸਟ ਡਾਕਟਰ ਦੇ ਦਫਤਰ ਵਿਚ ਕਰਵਾ ਸਕਦੇ ਹੋ। ਇਸ ਟੈਸਟ ਲਈ ਅਜੇ ਕਿੱਟਾਂ ਦੀ ਕਿੱਲਤ ਹੈ, ਪਰ ਇਹ ਘਾਟ ਛੇਤੀ ਪੂਰੀ ਹੋ ਜਾਵੇਗੀ।
ਇਲਾਜ: ਕਰੋਨਾ ਵਾਇਰਸ ਦਾ ਅਜੇ ਕੋਈ ਪੁਖਤਾ ਇਲਾਜ ਨਹੀਂ ਲੱਭਾ। ਸੰਸਾਰ ਸਿਹਤ ਸੰਸਥਾ (ੱ੍ਹੌ) ਨੇ ਪੁਰਾਣੇ ਵਾਇਰਸਾਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਦੇ ਅਸਰ ਨੂੰ ਪਰਖਣ ਲਈ ਸੰਸਾਰ ਪੱਧਰ ‘ਤੇ ਤਜਰਬੇ ਅਰੰਭੇ ਹਨ। ਅੱਜੇ ਇਨ੍ਹਾਂ ਦੇ ਅਸਰ ਬਾਰੇ ਕੋਈ ਜਾਣਕਾਰੀ ਦਰਕਾਰ ਨਹੀਂ ਹੋਈ।
1. ਲੋਪੀਨਾਵੀਅਰ ਤੇ ਰਿਟੋਨਾਵੀਅਰ (.ੋਪਨਿਅਵਰਿ ਅਨਦ ੍ਰਟੋਨਅਵਰਿ): ਇਹ ਦਵਾਈਆਂ ੍ਹੀੜ (ਏਡਜ਼) ਵਾਇਰਸ ਲਈ ਵਰਤੀਆਂ ਜਾਂਦੀਆਂ ਹਨ।
2. ਲੋਪੀਨਾਵੀਅਰ, ਰਿਟੋਨਾਵੀਅਰ ਅਤੇ ਇੰਟਰਫਿਰੋਨ-ਬੀਟਾ (ੀਨਟeਾeਰੋਨ-ਬeਟਅ) ਦਾ ਮਿਲਗੋਭਾ ੰਓ੍ਰੰ ਵਾਇਰਸ ਦੇ ਇਲਾਜ ਲਈ ਵਰਤਿਆ ਜਾ ਰਿਹਾ ਹੈ।
3. ਰੈਮਡੇਸੀਵੀਅਰ: ਇਹ ਦਵਾਈ ਈਬੋਲਾ ਵਾਇਰਸ ਲਈ ਵਰਤੀ ਜਾਂਦੀ ਹੈ।
4. ਰੈਮਡੇਸੀਵੀਅਰ ਨੂੰ ਰਸਾਇਣਿਕ ਤੱਤ 3 ਛ.ਪਰੋ-1 ਨਾਲ ਮਿਲਾ ਕੇ ਵਰਤਣ ਨਾਲ ਸਾਰਸ (ੰA੍ਰੰ) ਦਾ ਇਲਾਜ ਕੀਤਾ ਜਾ ਰਿਹਾ ਹੈ। ਸਾਰਸ ਅਤੇ ਕਰੋਨਾ ਵਾਇਰਸ ਦੇ ਆਰ. ਐਨ. ਏ. ਕਣਾਂ ਵਿਚ ਥੋੜ੍ਹਾ ਫਰਕ ਹੈ, ਇਸ ਲਈ ਇਹ ਦਵਾਈ ਲਾਭਦਾਇਕ ਸਿੱਧ ਹੋ ਸਕਦੀ ਹੈ।
5. ਹਾਇਡਰੌਕਸੀਕਲੋਰੋਕੁਇਨ ਅਤੇ ਕਲੋਰੋਕੁਇਨ, (੍ਹੇਦਰੋਣੇਚਹਲੋਰੋਤੁਨਿe ਅਨਦ ਛਹਲੋਰੋਤੁਨਿe): ਇਹ ਮਲੇਰੀਆ ਦੀਆਂ ਦਵਾਈਆਂ ਹਨ। ਇਹ ਵੀ ਟੈਸਟ ਕੀਤੀਆਂ ਜਾ ਰਹੀਆਂ ਹਨ।
6. ਵਿਨਲਸਲਫੋਨ ਪ੍ਰੋਟੀਏਜ਼ ਇਨਹਿਬਿਟਰਜ਼ (ੜਨੇਲਸੁਲੋਨe ਪਰੋਟeਅਸe ਨਿਹਬਿਟੋਰਸ): ਇਹ ਰਸਾਇਣਕ ਤੱਤ ਵੀ ਟੈਸਟ ਕੀਤੇ ਜਾ ਰਹੇ ਹਨ, ਜੋ ਕਰੋਨਾ ਵਾਇਰਸ ਨੂੰ ਇਨਸਾਨ ਦੇ ਕੋਸ਼ ਅੰਦਰ ਦਾਖਲ ਹੋਣ ਤੋਂ ਰੋਕਦੇ ਹਨ।
7. ਫੈਵੀਲਾਵੀਅਰ (ਾਂਅਵਲਿਅਵਰਿ): ਚੀਨ ਦੀ ਨੈਸ਼ਨਲ ਮੈਡੀਕਲ ਸੰਸਥਾ ਨੇ ਫੈਵੀਲਾਵੀਅਰ ਡਰੱਗ ਨੂੰ ਕਰੋਨਾ ਵਾਇਰਸ ਦੀ ਰੋਕਥਾਮ ਲਈ ਵਰਤਣ ਦੀ ਮਨਜ਼ੂਰੀ ਦਿੱਤੀ ਹੈ। ਇਸ ਡਰਗ ਨੂੰ 70 ਮਰੀਜ਼ਾਂ ‘ਤੇ ਵਰਤਿਆ ਗਿਆ ਹੈ ਤੇ ਇਸ ਦਾ ਕੁਝ ਅਸਰ ਹੁੰਦਾ ਲਗਦਾ ਹੈ।
8. ਕਈ ਕੰਪਨੀਆਂ ਕਰੋਨਾ ਵਾਇਰਸ ਦੇ ਟੀਕੇ/ਵੈਕਸੀਨ ਲੱਭ ਰਹੀਆਂ ਹਨ, ਇਨ੍ਹਾਂ ਨੂੰ ਲੱਭਣ ਅਤੇ ਟੈਸਟ ਕਰਨ ਵਿਚ 12 ਤੋਂ 18 ਮਹੀਨੇ ਲੱਗ ਸਕਦੇ ਹਨ।
ਅਮਰੀਕਾ ਦੇ ‘ਬੀਮਾਰੀ ਕੰਟਰੋਲ ਕੇਂਦਰ’ (ਛeਨਟeਰ ੋਰ ਧਸਿeਅਸe ਛੋਨਟਰੋਲ) ਦੇ ਸਵਾਲ-ਜਵਾਬ:
1. ਕੀ ਕਰੋਨਾ ਵਾਇਰਸ ਗਰਮ ਅਤੇ ਸਿਲ੍ਹੇ ਖੇਤਰਾਂ ਵਿਚ ਫੈਲ ਸਕਦੀ ਹੈ?
-ਹੁਣ ਤਕ ਦੀ ਜਾਣਕਾਰੀ ਦੇ ਅਨੁਸਾਰ ਇਹ ਸਭ ਥਾਂਵਾਂ ‘ਤੇ ਫੈਲ ਸਕਦੀ ਹੈ।
2. ਕੀ ਸਰਦੀ ਤੇ ਗਰਮੀ ਇਸ ਨੂੰ ਨਸ਼ਟ ਕਰ ਸਕਦੀ ਹੈ?
-ਆਮ ਜਿਹੀ ਗਰਮੀ-ਸਰਦੀ ਦਾ ਇਸ ‘ਤੇ ਕੋਈ ਅਸਰ ਨਹੀਂ ਪੈਂਦਾ। ਸਰੀਰ ਦਾ ਤਾਪਮਾਨ 36.5 ਤੋਂ 37 ਸੈਂਟੀਗਰੇਡ ਹੁੰਦਾ ਹੈ, ਇਸ ਤਾਪਮਾਨ ਵਿਚ ਇਸ ਦਾ ਵਾਧਾ ਹੁੰਦਾ ਹੈ। ਗਰਮੀਆਂ ਦੀ ਰੁੱਤ ਵਿਚ ਇਹ ਘੱਟ ਜ਼ਰੂਰ ਜਾਂਦੀ ਹੈ, ਪਰ ਮਰਦੀ ਨਹੀਂ।
3. ਕੀ ਗਰਮ ਪਾਣੀ ਨਾਲ ਇਸ਼ਨਾਨ ਕਰਨ ਨਾਲ ਮਰ ਜਾਂਦੀ ਹੈ?
-ਗਰਮ ਜਾਂ ਠੰਡੇ ਪਾਣੀ ਨਾਲ ਨਹਾਉਣ ਦਾ ਇਸ ‘ਤੇ ਕੋਈ ਅਸਰ ਨਹੀਂ ਹੁੰਦਾ।
4. ਕੀ ਇਹ ਮੱਛਰਾਂ ਰਾਹੀਂ ਫੈਲ ਸਕਦੀ ਹੈ?
-ਵਿਗਿਆਨੀਆਂ ਨੇ ਇਸ ਦੇ ਮੱਛਰਾਂ ਵਲੋਂ ਫੈਲਾਏ ਜਾਣ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ।
5. ਕੀ ਹੱਥ ਸੁਕਾਉਣ ਵਾਲੇ ਯੰਤਰ (੍ਹੋਟ ਅਰਿ ਬਲੋੱeਰਸ) ਇਸ ਨੂੰ ਮਾਰ ਸਕਦੇ ਹਨ?
-ਸਹਿੰਦੀ ਜਿਹੀ ਗਰਮ ਹਵਾ ਇਸ ਨੂੰ ਨਹੀਂ ਮਾਰ ਸਕਦੀ। ਲੂਹਣ ਵਾਲੇ ਤਾਪਮਾਨ ਵਿਚ ਮਰ ਜਾਂਦੀ ਹੈ।
6. ਕੀ ਅਲਟ੍ਰਾਵਾਇਲਿਟ ਸ਼ੁਆਵਾਂ (ੂਲਟਰਅਵਿਲeਟ ੱਅਵeਸ) ਇਸ ਨੂੰ ਨਸ਼ਟ ਕਰ ਸਕਦੀਆਂ ਹਨ?
-ਅਲਟ੍ਰਾਵਾਇਲਿਟ ਸ਼ੁਆਵਾਂ ਇਸ ਨੂੰ ਮਾਰ ਤਾਂ ਸਕਦੀਆਂ ਹਨ, ਪਰ ਇਨ੍ਹਾਂ ਦਾ ਸਰੀਰ ‘ਤੇ ਹਾਨੀਕਾਰਕ ਅਸਰ ਪੈ ਸਕਦਾ ਹੈ, ਕਿਉਂਕਿ ਇਸ ਨਾਲ ਚਮੜੀ ਸੜ ਸਕਦੀ ਹੈ ਅਤੇ ਸਰੀਰ ਵਿਚ ਕੋਈ ਮਿਊਟੇਸ਼ਨ ਪੈਦਾ ਹੋ ਸਕਦੀ, ਜੋ ਕੈਂਸਰ ਜਿਹੀ ਘਾਤਕ ਬੀਮਾਰੀ ਦਾ ਕਾਰਨ ਬਣ ਸਕਦੀ ਹੈ।
7. ਕੀ ਥਰਮਾ-ਸਕੈਨਰ (ਠਹeਰਮਅ ਸਚਅਨeਰ) ਇਸ ਨੂੰ ਪਛਾਣ ਸਕਦੇ ਹਨ?
-ਸਕੈਨਰ ਉਨ੍ਹਾਂ ਲੋਕਾਂ ਨੂੰ ਪਛਾਣ ਸਕਦੇ ਹਨ, ਜਿਨ੍ਹਾਂ ਨੂੰ ਕਰੋਨਾ ਵਾਇਰਸ ਕਰਕੇ ਬੁਖਾਰ ਵਗੈਰਾ ਹੋ ਗਿਆ ਹੋਵੇ। ਜਿਨ੍ਹਾਂ ਦੇ ਸਰੀਰ ਵਿਚ ਵਾਇਰਸ ਦੇ ਅਦਿਖ ਕਣ ਹੋਣ, ਪਰ ਬੁਖਾਰ ਨਾ ਹੋਇਆ ਹੋਵੇ, ਉਨ੍ਹਾਂ ਨੂੰ ਵੱਖ ਨਹੀਂ ਕੱਢ ਸਕਦੇ।
8. ਕੀ ਸਰੀਰ ‘ਤੇ ਅਲਕੋਹਲ ਜਾਂ ਕਲੋਰੀਨ ਛਿੜਕਣ ਨਾਲ ਇਹ ਮਾਰੀ ਜਾ ਸਕਦੀ ਹੈ?
-ਜੇ ਵਾਇਰਸ ਸਰੀਰ ਵਿਚ ਵੜ ਗਈ ਹੋਵੇ ਤਾਂ ਅਲਕੋਹਲ ਅਤੇ ਕਲੋਰੀਨ ਨਾਲ ਇਸ ਨੂੰ ਮਾਰਿਆ ਨਹੀਂ ਜਾ ਸਕਦਾ। ਦਰਅਸਲ, ਇਨ੍ਹਾਂ ਦਾ ਛਿੜਕਾ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
9. ਕੀ ਨਿਮੋਨੀਆ ਦੇ ਖਿਲਾਫ ਵਰਤੇ ਜਾਣ ਵਾਲੇ ਟੀਕੇ/ਦਵਾਈਆਂ ਇਸ ਨੂੰ ਮਾਰ ਸਕਦੇ ਹਨ?
-ਸਿਧਾਂਤਕ ਤੌਰ ‘ਤੇ ਟੀਕੇ/ਦਵਾਈਆਂ ਵਾਇਰਸ ਨੂੰ ਨਹੀਂ ਮਾਰ ਸਕਦੇ, ਪਰ ਇਨ੍ਹਾਂ ਨੂੰ ਪਰਖਿਆ ਜਾ ਰਿਹਾ ਹੈ।
10. ਕੀ ਨਮਕੀਨ ਪਾਣੀ ਨਾਲ ਨੱਕ-ਮੂੰਹ ਨੂੰ ਲਗਾਤਾਰ ਸਾਫ ਕਰਨ ਨਾਲ ਇਹ ਨਹੀਂ ਲਗਦੀ?
-ਲੂਣ ਵਾਲੇ ਪਾਣੀ ਨਾਲ ਆਮ ਜ਼ੁਕਾਮ ਨੂੰ ਤਾਂ ਥੋੜ੍ਹੀ ਬਹੁਤ ਰਾਹਤ ਮਿਲ ਸਕਦੀ ਹੈ, ਪਰ ਇਸ ਵਾਇਰਸ ‘ਤੇ ਲੂਣ ਵਾਲੇ ਪਾਣੀ ਦਾ ਬਹੁਤਾ ਅਸਰ ਨਹੀਂ ਹੁੰਦਾ।
11. ਕੀ ਲਸਣ ਖਾਣ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ?
-ਲਸਣ ਵਿਚ ਕੁਝ ਕੁ ਕੀਟਾਣੂ-ਨਾਸ਼ਕ ਤੱਤ ਹਨ, ਪਰ ਕਰੋਨਾ ਵਾਇਰਸ ਨੂੰ ਮਾਰਨ ਬਾਰੇ ਕੋਈ ਖੋਜ ਨਹੀਂ ਮਿਲਦੀ।
12. ਕੀ ਇਹ ਨੌਜਵਾਨ ਲੋਕਾਂ ਨੂੰ ਘੱਟ ਅਤੇ ਬਜੁਰਗਾਂ ਨੂੰ ਵੱਧ ਚਿੰਬੜਦਾ ਹੈ?
-ਇਸ ਦਾ ਸ਼ਿਕਾਰ ਹਰ ਉਮਰ ਦੇ ਲੋਕ ਹੋ ਸਕਦੇ ਹਨ, ਪਰ ਵੱਡੀ ਉਮਰ ਦੇ ਲੋਕ, ਖਾਸ ਕਰਕੇ ਜਿਨ੍ਹਾਂ ਨੂੰ ਕੋਈ ਹੋਰ ਦੀਰਘ ਰੋਗ ਹੋਵੇ, ਜਿਵੇਂ ਦਿਲ ਦਾ ਰੋਗ, ਦਮਾ, ਸ਼ੂਗਰ-ਰੋਗ ਆਦਿ ਇਸ ਦੀ ਲਪੇਟ ਵਿਚ ਛੇਤੀ ਆ ਸਕਦੇ ਹਨ।
13. ਕੀ ਐਂਟੀਬਾਇਓਟਿਕਸ ਵਾਇਰਸ ‘ਤੇ ਅਸਰ ਕਰਦੇ ਹਨ?
-ਇਹ ਬੈਕਟੀਰੀਆ ਲਈ ਤਾਂ ਘਾਤਕ ਹੁੰਦੇ ਹਨ, ਵਾਇਰਸ ਲਈ ਨਹੀਂ।
14. ਕੀ ਇਹ ਗੱਤੇ ਅਤੇ ਪਲਾਸਟਿਕ ਦੀ ਸਤਹ ‘ਤੇ ਜਿਉਂਦਾ ਰਹਿ ਸਕਦਾ ਹੈ?
-ਗੱਤੇ ਉਤੇ 24 ਘੰਟੇ ਅਤੇ ਪਲਾਸਟਿਕ ‘ਤੇ 2-3 ਘੰਟੇ ਤਕ ਜਿਉਂਦਾ ਰਹਿ ਸਕਦਾ ਹੈ।
15. ਕੀ ਇਹ ਹਵਾ ਰਾਹੀਂ ਲੱਗ ਸਕਦਾ ਹੈ?
-ਅਜੇ ਤਕ ਇਸ ਦਾ ਹਵਾ ਰਾਹੀਂ ਲੱਗਣ ਦਾ ਕੋਈ ਪ੍ਰਮਾਣ ਨਹੀਂ ਮਿਲਿਆ। ਇਹ ਛਿੱਕ ਜਾਂ ਖੰਘ ਦੇ ਪ੍ਰਮਾਣੂਆਂ ਰਾਹੀਂ ਫੈਲਦਾ ਹੈ।
ਅਫਵਾਹਾਂ ਤੋਂ ਸਾਵਧਾਨੀ
ਕਰੋਨਾ ਵਾਇਰਸ ਦਾ ਐਨਾ ਡਰ ਤੇ ਭੈਅ ਫੈਲ ਗਿਆ ਹੈ ਕਿ ਇਸ ਦਾ ਨਾਂ ਸੁਣਦਿਆਂ ਹੀ ਲੋਕਾਂ ਦੀ ਜਾਨ ਮੁੱਠੀ ਵਿਚ ਆ ਜਾਂਦੀ ਹੈ। ਵਾਇਰਸ ਬਾਰੇ ਖੋਜ ਕਰਨਾ ਅਕਾਦਮਿਕ ਲੋਕਾਂ ਦਾ ਕੰਮ ਹੈ, ਜੋ ਵਾਇਰੌਲੋਜੀ, ਮਾਇਕਰੋਬਾਇਓਲੋਜੀ, ਜੈਨੇਟਿਕਸ ਦੇ ਖੇਤਰਾਂ ਦੇ ਮਾਹਰ ਹਨ। ਇਸ ਤਰ੍ਹਾਂ ਦੇ ਗਿਆਨ ਤੋਂ ਵਾਂਝੇ ਲੇਖਕਾਂ ਵਲੋਂ ਲਿਖਣਾ ਆਮ ਲੋਕਾਂ ਦੇ ਮਨਾਂ ਵਿਚ ਖਦਸ਼ੇ ਪੈਦਾ ਕਰਕੇ ਉਨ੍ਹਾਂ ਨੂੰ ਮਾਨਸਿਕ ਰੋਗੀ ਬਣਾ ਸਕਦਾ ਹੈ। ਬਹੁਤ ਸਾਰੇ ਲੋਕ ਕਰੋਨਾ ਵਾਇਰਸ ਤੋਂ ਬਚਾਓ ਲਈ ਕਈ ਕਿਸਮ ਦੇ ਨੁਸਖੇ ਦਸਦੇ ਹਨ, ਉਨ੍ਹਾਂ ਵੱਲ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ।
ਕਰੋਨਾ ਵਾਇਰਸ ਤੋਂ ਪਹਿਲਾਂ ਕਈ ਕਿਸਮ ਦੇ ਵਾਇਰਸ, ਜਿਵੇਂ ਏਡਜ਼, ਈਬੋਲਾ, ਸਾਰਸ, ਮਰਜ਼ ਆਦਿ ਆ ਚੁਕੇ ਹਨ। ਵਿਗਿਆਨੀਆਂ ਨੇ ਇਨ੍ਹਾਂ ਦੇ ਇਲਾਜ ਲੱਭੇ ਹਨ। ਕਰੋਨਾ ਵਾਇਰਸ ਦਾ ਇਲਾਜ ਵੀ ਜਰੂਰ ਲੱਭ ਲਿਆ ਜਾਵੇਗਾ। ਜੇ ਉਪਰ ਦਿੱਤੇ ਉਪਾਅ ਕਰੋਗੇ ਤਾਂ ਤੁਹਾਨੂੰ ਕੁਝ ਨਹੀਂ ਹੋਣ ਲੱਗਾ। ਜੇ ਕਰੋਨਾ ਵਾਇਰਸ ਲੱਗ ਵੀ ਜਾਵੇ ਤਾਂ ਇਸ ਦਾ ਮਲਤਬ ਇਹ ਨਹੀਂ ਕਿ ਮੌਤ ਤੈਅ ਹੈ! ਖਬਰਾਂ ਤੋਂ ਲਗਦਾ ਹੈ ਕਿ ਇਸ ਵਾਇਰਸ ਕਰਕੇ ਬਹੁਤ ਲੋਕ ਮਰ ਰਹੇ ਹਨ। ਯੇਲ ਯੂਨੀਵਰਸਿਟੀ ਦੇ ਮਾਹਿਰ ਦਾ ਕਹਿਣਾ ਹੈ,
“ੀਟ ਚਅਨ ਬe ਸਚਅਰੇ ਟੋ ੱਅਟਚਹ ਟਹe ਨeੱਸ ਅਨਦ ਸee ਟਹe ਦeਅਟਹ ਟੋਲਲ ਰਸਿe ਾਰੋਮ ਟਹe ਚੋਰੋਨਅਵਰੁਸ ੋਵeਰਸeਅਸ। ਭੁਟ ੱe ਨੋੱ ਕਨੋੱ ਟਹਅਟ ਮੋਸਟ ਚਅਸeਸ ਾ ਚੋਰੋਨਅਵਰੁਸ ਨਿ ਛਹਨਿਅ ਹਅਵe ਬeeਨ ਮਲਿਦ ਅਨਦ ਲeਸਸ ਟਹਅਨ 3% ਾ ਪਅਟਇਨਟਸ ਹਅਵe ਦਇਦ।”
ਅਮੈਰੀਕਨ ਮੈਡੀਕਲ ਐਸੋਸੀਏਸ਼ਨ ਦੇ ਰਸਾਲੇ ਜਾਮਾ (ਝAੰA) ਵਿਚ ਛਪੇ ਇਕ ਲੇਖ ਵਿਚ ਲਿਖਿਆ ਹੈ ਕਿ ਕਰੋਨਾ ਵਾਇਰਸ ਦੇ ਮਰੀਜ਼ਾਂ ਵਿਚ 80% ਨੂੰ ਮਾੜੀਆਂ ਜਿਹੀਆਂ ਨਿਸ਼ਾਨੀਆਂ ਸਨ, 14% ਵਿਚ ਖਤਰਨਾਕ ਨਿਸ਼ਾਨੀ ਸੀ ਅਤੇ 5% ਵਿਚ ਚਿੰਤਾਜਨਕ ਚਿੰਨ ਸਨ; ਪਰ ਮੌਤ ਸਿਰਫ 2.3% ਲੋਕਾਂ ਦੀ ਹੋਈ। ਆਮ ਜਿਹੇ ਜ਼ੁਕਾਮ ਨਾਲ ਹਰ ਸਾਲ ਹਜ਼ਾਰਾਂ ਲੋਕ ਮਰਦੇ ਹਨ, ਇਸ ਬਾਰੇ ਬਹੁਤੀ ਚਿੰਤਾ ਨਹੀਂ ਹੁੰਦੀ। ਹੁਣ ਵੀ ਬਹੁਤਾ ਨਾ ਡਰੋ, ਵਹਿਮ ਅਤੇ ਡਰ ਕਾਰਨ ਸਰੀਰ ਦਾ ਰੋਗ ਸੁਰੱਖਿਆ ਪ੍ਰਬੰਧ ਕਮਜ਼ੋਰ ਪੈਂਦਾ ਹੈ।