ਮਾਣਯੋਗ ਸੰਪਾਦਕ ਜੀ,
‘ਪੰਜਾਬ ਟਾਈਮਜ਼’ ਦੇ 21 ਮਾਰਚ 2020 ਦੇ ਅੰਕ ਵਿਚ ਡਾ. ਗੋਬਿੰਦਰ ਸਿੰਘ ਸਮਰਾਓ ਦਾ ਲੇਖ ‘ਹੋਮਿਓਪੈਥੀ ਅਤੇ ਕਰੋਨਾ’ ਪੜ੍ਹਿਆ। ਲੇਖ ਬਹੁਤ ਜਾਣਕਾਰੀ ਭਰਪੂਰ ਹੈ। ਲੇਖਕ ਵਲੋਂ ਜਿੱਥੇ ‘ਜਪੁ’ ਬਾਣੀ ਦੀਆਂ ਗੁੱਝੀਆਂ ਰਮਜ਼ਾਂ ਲੱਭ ਕੇ ਆਤਮਕ ਮੰਡਲ ਵਿਚ ਉਡਾਰੀਆਂ ਮਾਰੀਆਂ ਜਾ ਰਹੀਆਂ ਹਨ, ਉਥੇ ਉਨ੍ਹਾਂ ਦੀ ਹੋਮਿਓਪੈਥੀ ਚਿਕਿਤਸਾ ਦੀ ਸੂਝ-ਬੂਝ ਵੀ ਆਪਣੀਆਂ ਉਚੇਰੀਆਂ ਮੰਜ਼ਿਲਾਂ ਨੂੰ ਛੂਹ ਰਹੀ ਹੈ। ਲੇਖਕ ਵਲੋਂ ਦੱਸੀਆਂ ਦਵਾਈਆਂ ਦੀ ਚੋਣ ਬਹੁਤ ਵਧੀਆ ਹੈ। ਬੈਚ ਫਲਾਵਰ ਪ੍ਰਣਾਲੀ ਬਾਰੇ ਪੜ੍ਹ ਕੇ ਗਿਆਨ ਵਿਚ ਵਾਧਾ ਹੋਇਆ ਹੈ।
ਮੈਨੂੰ ਵੀ ਪਿਛਲੇ ਲੰਬੇ ਸਮੇਂ ਤੋਂ ਹੋਮਿਓਪੈਥੀ ਚਿਕਿਤਸਾ ਰਾਹੀਂ ਘਰੇਲੂ ਇਲਾਜ ਕਰਨ ਦਾ ਮੌਕਾ ਮਿਲਿਆ ਹੈ ਅਤੇ ਬਹੁਤ ਸਫਲਤਾ ਵੀ ਮਿਲੀ ਹੈ। ਡਾ. ਗੁਰਨਾਮ ਸਿੰਘ ਦੀਆਂ ਦੋ ਪੁਸਤਕਾਂ ‘ਅਰੋਗ-ਕਲਾ ਹੋਮਿਓਪੈਥੀ’ ਅਤੇ ‘ਵਿਗਿਆਨ-ਕਲਾ ਹੋਮਿਓਪੈਥੀ’ ਤੋਂ ਬਿਨਾ ਬੋਇਰਕ ਦਾ ‘ਮੈਟੀਰੀਆ ਮੈਡੀਕਾ’ ਅਤੇ ਡਾ. ਸੁਮਨ ਧਾਮਾ ਦੀ ਪੁਸਤਕ ‘ਆਧੁਨਿਕ ਹੋਮਿਓ ਚਿਕਿਤਸਾ’ ਦਾ ਬਹੁਤ ਚੰਗੀ ਤਰ੍ਹਾਂ ਅਧਿਐਨ ਕੀਤਾ, ਜਿਸ ਨਾਲ ਹੋਮਿਓ ਚਿਕਿਤਸਾ ਬਾਰੇ ਚੰਗੀ ਜਾਣਕਾਰੀ ਮਿਲੀ।
ਜਦੋਂ ਦੁਨੀਆਂ ਕਰੋਨਾ ਵਾਇਰਸ ਦੀ ਮਾਰ ਹੇਠ ਆ ਕੇ ਤ੍ਰਾਹ ਤ੍ਰਾਹ ਕਰ ਰਹੀ ਹੈ, ਉਥੇ ਲੇਖਕ ਵਲੋਂ ਇਸ ਵਾਇਰਸ ਦੀ ਰੋਕ ਥਾਮ ਬਾਰੇ ਦਿੱਤੀ ਜਾਣਕਾਰੀ ਬਹੁਤ ਸਹਾਈ ਸਿੱਧ ਹੋਵੇਗੀ। ਲੇਖਕ ਨੂੰ ਚਾਹੀਦਾ ਹੈ ਕਿ ਇਹ ਲੇਖ ਅੰਗਰੇਜ਼ੀ ਵਿਚ ਲਿਖ ਕੇ ਅਮਰੀਕਾ ਦੀਆਂ ਅਖਬਾਰਾਂ ਵਿਚ ਵੀ ਛਪਵਾਉਣ ਤਾਂ ਜੋ ਇਸ ਜਾਣਕਾਰੀ ਦਾ ਵੱਡੇ ਪੱਧਰ ‘ਤੇ ਲਾਭ ਹੋ ਸਕੇ ਅਤੇ ਅਮਰੀਕੀ ਵਿਗਿਆਨੀਆਂ ਨੂੰ ਵੀ ਇਸ ਖੋਜ ਦਾ ਪਤਾ ਲੱਗ ਸਕੇ।
-ਪ੍ਰੋ. ਕਸ਼ਮੀਰਾ ਸਿੰਘ
ਫੋਨ: 801-414-0171