ਕਰਿਆ ਕਰੋਨਾ ਨੇ ਬੇਹਾਲ ਸੰਸਾਰ ਸਾਰਾ, ਹਰ ਪਾਸੇ ਹੀ ਭੈਅ ਨੂੰ ਛੱਡਿਆ ਈ।
ਪਹਿਲਾਂ ਚੀਨ, ਫਿਰ ਇਟਲੀ ਤੇ ਹੁਣ ਹਰ ਪਾਸੇ, ਆਪਣੀ ਮਾਰ ਦਾ ਡੰਡਾ ਗੱਡਿਆ ਈ।
ਪਤਾ ਲੱਗੇ ਨਾ ਕਿਹੜਾ ਮਰੀਜ਼ ਹੋਇਆ, ਸੁੱਤੇ ਪਿਆਂ ਨੂੰ ਇਉਂ ਹੀ ਦੱਬਿਆ ਈ।
ਹਰ ਨਿਜ਼ਾਮ ਇਹਨੇ ਕਰ ਫੇਲ੍ਹ ਦਿੱਤਾ, ਪਤਾ ਕਿਸੇ ਨੂੰ ਕੁਝ ਵੀ ਨਾ ਲੱਗਿਆ ਈ।
ਐਵੇਂ ਡਰੋ ਨਾ, ਡਰ ਕੇ ਨਹੀਂ ਗੱਲ ਬਣਨੀ, ਆਪੋ-ਆਪਣੇ ਘਰਾਂ ਵਿਚ ਸ਼ਹਿ ਜਾਵੋ।
ਵਰਤੋ ਚੌਕਸੀ, ਅੱਜ ਦੀ ਇਹ ਲੋੜ ਬਣ ਗਈ, ਖਾ-ਪੀ ਕੇ ਢੰਗ ਨਾਲ ਬਹਿ ਜਾਵੋ।