ਨਾਲੇ ਦੱਸ ਪਰਹੇਜ ਕਈ ਤਰ੍ਹਾਂ ਦੇ ਜੀ, ਡਾਕਟਰ ‘ਕਰੋਨਾ’ ਤੋਂ ਡਰੇ ਤਾਂ ਕਹੀ ਜਾਂਦੇ।
ਡਰ ਸਹਿਮ ਚੁਤਰਫੀ ਹੀ ਛਾਅ ਗਿਆ ਏ, ਦਿਲ ਲੋਕਾਂ ਦੇ ਲੀਹਾਂ ਤੋਂ ਲਹੀ ਜਾਂਦੇ।
ਜਿਉਂ ਜਿਉਂ ਪਤਾ ਮਰੀਜ਼ਾਂ ਦਾ ਲੱਗਦਾ ਏ, ਜਿਗਰੇ ਵਾਲੇ ਵੀ ਖਬਰਾਂ ਸੁਣ ਢਹੀ ਜਾਂਦੇ।
ਕਹਿੰਦੇ ਸੜਕਾਂ ‘ਤੇ ਰੌਣਕ ਵੀ ਘਟਣ ਲੱਗੀ, ਦੋਸਤ ਹੱਥ ਮਿਲਾਉਣ ਤੋਂ ਤ੍ਰਹੀ ਜਾਂਦੇ।
ਐਪਰ ਪੁਰੀ ਅਨੰਦਾਂ ਦੀ ਵਿਚ ਦੇਖੋ, ਬਿਨਾ ਡਰ ਤੋਂ ‘ਕੱਠ ਕਮਾਲ ਹੋਇਆ।
ਸ਼ਰਧਾ ਅਤੇ ਉਤਸ਼ਾਹ ਵਿਚ ਫਰਕ ਨਹੀਂ, ਹੋਲਾ ਜਾਹੋ ਜਲਾਲ ਦੇ ਨਾਲ ਹੋਇਆ।