ਡਾ. ਗੋਬਿੰਦਰ ਸਿੰਘ ਸਮਰਾਓ*
ਫੋਨ: 408-991-4249
ਕਰੋਨਾ ਵਾਇਰਸ ਡੀਜੀਜ਼ 2019 ਜਾਂ ਕੋਵਿਡ-19 (ਛੋਰੋਨਅ ਵਰੁਸ ਧਸਿeਅਸe 2019 ੋਰ ਛੋਵਦਿ-19), ਜਿਸ ਨੂੰ ਆਮ ਭਾਸ਼ਾ ਵਿਚ ਕਰੋਨਾ ਵਾਇਰਸ ਕਿਹਾ ਜਾਂਦਾ ਹੈ, ਦੇ ਦੁਨੀਆਂ ਭਰ ਵਿਚ ਤੇਜੀ ਨਾਲ ਫੈਲਣ ਦੀਆਂ ਖਬਰਾਂ ਹਨ। ਇਸ ਵਾਇਰਸ ਤੋਂ ਕਿਵੇਂ ਬਚਿਆ ਜਾਵੇ, ਇਹ ਹਰ ਇਕ ਲਈ ਸਭ ਤੋਂ ਵੱਡਾ ਫਿਕਰ ਬਣਿਆ ਹੋਇਆ ਹੈ। ਇਸ ਦੀ ਰੋਕ ਥਾਮ ਲਈ ਲੋਕ ਤਰ੍ਹਾਂ ਤਰ੍ਹਾਂ ਦੇ ਸੁਝਾਓ ਦੇ ਰਹੇ ਹਨ। ਭੀੜ ਤੋਂ ਬਚਣ ਅਤੇ ਕਿਸੇ ਬਾਹਰਲੀ ਚੀਜ਼ ਨੂੰ ਹੱਥ ਲਾਉਣ ਤੋਂ ਪਰਹੇਜ ਕਰਨ ਲਈ ਕਿਹਾ ਜਾ ਰਿਹਾ ਹੈ। ਗਰਮ ਪਾਣੀ ਨਾਲ ਹੱਥ ਧੋਣ ਤੋਂ ਲੈ ਕੇ ਤੇ ਮਾਸਕ ਪਹਿਨਣ ਤੀਕ ਕਈ ਗੱਲਾਂ ਸੁਝਾਈਆਂ ਜਾ ਰਹੀਆਂ ਹਨ, ਪਰ ਲੋਕਾਂ ਦੀ ਚਿੰਤਾ ਘਟਦੀ ਨਜ਼ਰ ਨਹੀਂ ਆਉਂਦੀ। ਘਾਬਰੇ ਲੋਕ ਅਰਦਾਸਾਂ ‘ਤੇ ਉਤਰ ਆਏ ਹਨ।
ਐਲੋਪੈਥੀ ਡਾਕਟਰ ਇਸ ਵਿਸ਼ੇ ‘ਤੇ ਚੁੱਪ ਹਨ। ਉਹ ਤਾਂ ਸ਼ੱਕੀ ਮਰੀਜ਼ਾਂ ਨੂੰ ਲੱਭ ਕੇ ਬੰਦ (ਤੁਅਰਅਨਟਨਿe) ਕਰ ਰਹੇ ਹਨ ਤਾਂ ਜੋ ਰੋਗ ਅੱਗੇ ਨਾ ਫੈਲੇ। ਸ਼ਾਇਦ ਉਨ੍ਹਾਂ ਕੋਲ ਇਸ ਦੇ ਇਲਾਜ ਦੀਆਂ ਦਵਾਈਆਂ ਨਹੀਂ ਹਨ ਜਾਂ ਉਹ ਇਸ ਦੀ ਕਿਸੇ ਵੈਕਸੀਨ ਦੀ ਉਡੀਕ ਕਰ ਰਹੇ ਹਨ, ਪਰ ਦੂਜੀਆਂ ਪ੍ਰਣਾਲੀਆਂ ਵਾਲੇ ਬਚਾਓ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦੱਸ ਰਹੇ ਹਨ। ਘਰੇਲੂ ਨੁਸਖਿਆਂ ਵਾਲੇ ਕੱਚਾ ਪਿਆਜ ਖਾਣ ਨੂੰ ਤੇ ਖਾਣ ਪੀਣ ਵਾਲੇ ਵਿਸਕੀ ਜਾਂ ਬ੍ਰਾਂਡੀ ਨੂੰ ਵਾਇਰਸ ਭਜਾਉਣ ਦੀਆਂ ਰਾਮਬਾਣ ਔਸ਼ਧੀਆਂ ਦੱਸ ਰਹੇ ਹਨ। ਯੋਗਾ ਦੇ ਸਮਰਥਕ ਯੋਗ ਕਸਰਤਾਂ ਨੂੰ ਤੇ ਆਯੁਰਵੇਦ ਵਾਲੇ ਤੁਲਸੀ, ਚਵਨਪ੍ਰਾਸ਼ ਤੇ ਸ਼ਡੰਗਪਾਣੀ ਆਦਿ ਦਾ ਸੇਵਨ ਕਰਨ ਨੂੰ ਸਭ ਤੋਂ ਕਾਰਗਰ ਨੁਸਖੇ ਦੱਸ ਰਹੇ ਹਨ।
ਇਸ ਤੋਂ ਇਲਾਵਾ ਭਾਰਤ ਵਿਚ ਕਈ ਰਾਜਸੀ ਪ੍ਰਭਾਵ ਵਾਲੇ ਨੇਤਾ ਗਊ-ਮੂਤਰ ਤੇ ਗਊ-ਗੋਬਰ ਦੇ ਸੇਵਨ ਨੂੰ ਸ਼ਰਤੀਆ ਇਲਾਜ ਕਹਿ ਰਹੇ ਹਨ। ਇਸ ਦੇ ਨਾਲ ਇੱਦਾਂ ਦੇ ਕਈ ਅਣਜਾਣ ਵਿਅਕਤੀ ਹੋਮਿਓਪੈਥੀ ਦਵਾਈਆਂ ਵਿਰੁਧ ਕੂੜ ਪ੍ਰਚਾਰ ਕਰਦਿਆਂ ਇਹ ਵੀ ਕਹਿ ਰਹੇ ਹਨ ਕਿ ਇਹ ਦਵਾਈਆਂ ਵਿਦੇਸ਼ੀ ਹਨ। ਉਹ ਇਨ੍ਹਾਂ ਨੂੰ ਉਕਾ ਹੀ ਬੇਕਾਰ ਦੱਸਦੇ ਹਨ ਤੇ ਹਰ ਤਕਲੀਫ ਲਈ ਗਰਮ ਪਾਣੀ ਪੀਣ ਦੀ ਸਲਾਹ ਦਿੰਦੇ ਹਨ।
ਉਪਾਅ ਲਈ ਦਵਾਈਆਂ ਦੇ ਸਭ ਤੋਂ ਵਧ ਸੁਝਾਅ ਹੋਮਿਓਪੈਥਾਂ ਵਲੋਂ ਹੀ ਆ ਰਹੇ ਹਨ। ਉਹ ਇਸ ਮਹਾਂਮਾਰੀ ਦੀ ਰੋਕ ਥਾਮ ਲਈ ਵੱਖ ਵੱਖ ਹੋਮਿਓਪੈਥੀ ਦਵਾਈਆਂ ਲੈਣ ਦੀ ਸ਼ਿਫਾਰਸ ਕਰ ਰਹੇ ਹਨ। ਕਈ ਆਰਸੈਨਿਕਮ ਐਲਬਮ (Aਰਸeਨਚੁਮ Aਲਬੁਮ) ਨੂੰ, ਕਈ ਇਯੂਪਾਟੋਰੀਅਮ ਪਰਫੋਲੀਏਟਮ (ਓੁਪਅਟੋਰਿਮ ਫeਰੋਲਅਿਟੁਮ) ਨੂੰ ਤੇ ਕਈ ਫਾਸਫੋਰਸ ਨੂੰ ਵੱਖ ਵੱਖ ਪੋਟੈਂਸੀਆਂ ਵਿਚ ਵਰਤਣ ਦੀ ਸਲਾਹ ਦੇ ਰਹੇ ਹਨ। ਉਨ੍ਹਾਂ ਵਲੋਂ ਕਈ ਹੋਰ ਦਵਾਈਆਂ ਦਾ ਨਾਂ ਵੀ ਲਿਆ ਜਾ ਰਿਹਾ ਹੈ, ਜਿਨ੍ਹਾਂ ਦੇ ਜ਼ਿਕਰ ਦੀ ਲੋੜ ਨਹੀਂ। ਇਨ੍ਹਾਂ ਵਿਚੋਂ ਕਿਸੇ ਦਵਾਈ ‘ਤੇ ਵੀ ਉਦੋਂ ਤੀਕ ਟਿੱਪਣੀ ਕਰਨਾ ਨਹੀਂ ਬਣਦਾ, ਜਦੋਂ ਤੀਕ ਇਹ ਪਤਾ ਨਾ ਹੋਵੇ ਕਿ ਪ੍ਰੋੜ੍ਹਤਾ ਕਰਨ ਵਾਲਾ ਹੋਮਿਓਪੈਥ ਇਸ ਦੀ ਸ਼ਿਫਾਰਸ਼ ਕਿਸ ਆਧਾਰ ‘ਤੇ ਕਰ ਰਿਹਾ ਹੈ। ਸਿਰਫ ਇਹੀ ਕਿਹਾ ਜਾ ਸਕਦਾ ਹੈ ਕਿ ਹੋਮਿਓਪੈਥੀ ਇਕ ਨਿਯਮ ਆਧਾਰਿਤ ਚਿਕਿਤਸਾ ਪ੍ਰਣਾਲੀ ਹੈ, ਜੋ ਕਰੋਨਾ ਵਾਇਰਸ ਜਿਹੀਆਂ ਵਬਾਵਾਂ ਦੀ ਰੋਕ ਥਾਮ ਲਈ ਪੂਰੀ ਤਰ੍ਹਾਂ ਸਮਰੱਥ ਹੈ। ਜੋ ਲੋਕ ਬਿਨਾ ਪਰਖੇ ਇਸ ਦਾ ਵਿਰੋਧ ਕਰਦੇ ਹਨ, ਉਹ ਆਪਣਾ ਹੀ ਨੁਕਸਾਨ ਕਰ ਰਹੇ ਹਨ, ਕਿਉਂਕਿ ਇਸ ਤੋਂ ਦੂਰ ਰਹਿ ਕੇ ਉਹ ਇਸ ਦੇ ਵਿਗਿਆਨਕ ਲਾਭਾਂ ਤੋਂ ਵਾਂਝੇ ਹੋ ਜਾਂਦੇ ਹਨ।
ਇਕ ਗੱਲ ਯਾਦ ਰੱਖਣ ਯੋਗ ਹੈ ਕਿ ਹੋਮਿਓਪੈਥੀ ਰੋਗ ਦੇ ਨਾਂ ਜਾਂ ਉਸ ਦੇ ਵਾਇਰਸ/ਬੈਕਟੀਰੀਆ ਨੂੰ ਖਤਮ ਕਰ ਕੇ ਇਲਾਜ ਨਹੀਂ ਕਰਦੀ, ਸਗੋਂ ਮਰੀਜ਼ ਵਿਚ ਆਏ ਰੋਗ ਦੇ ਲੱਛਣਾਂ ਅਨੁਸਾਰ ਕੰਮ ਕਰਦੀ ਹੈ। ਇਸੇ ਲਈ ਇਸ ਪ੍ਰਣਾਲੀ ਵਿਚ ਬੈਕਟੀਰੀਆ ਲੱਭਣ ਲਈ ਲੈਬਾਰਟਰੀ ਟੈਸਟਾਂ ਦੀ ਲੋੜ ਨਹੀਂ ਪੈਂਦੀ। ਮਰੀਜ਼ ਦੇ ਲੱਛਣ ਬਣਦੀ ਦਵਾਈ ਵਲ ਆਪ ਇਸ਼ਾਰਾ ਕਰ ਦਿੰਦੇ ਹਨ। ਇਸ ਦੀ ਕਾਰਜ ਸ਼ੈਲੀ ਦੂਜੀਆਂ ਪ੍ਰਣਾਲੀਆਂ ਤੋਂ ਵੱਖਰੀ ਹੋਣ ਕਾਰਨ ਇਸ ਦੀ ਇਲਾਜ ਕਰਨ ਦੀ ਸਮਰੱਥਾ ਵੀ ਉਨ੍ਹਾਂ ਤੋਂ ਵੱਖ ਕਿਸਮ ਦੀ ਹੈ। ਇਸ ਕਥਨ ਵਿਚ ਕਿਸੇ ਤਰ੍ਹਾਂ ਦੀ ਹੈਰਾਨੀ ਦੀ ਗੁੰਜਾਇਸ਼ ਨਹੀਂ ਹੈ।
ਹੋਮਿਓਪੈਥਾਂ ਦੇ ਦੱਸੇ ਉਪਾਵਾਂ ਨੂੰ ਸਮਝਣ ਲਈ ਇਹ ਜਾਣਨਾ ਜਰੂਰੀ ਹੈ ਕਿ ਹੋਮਿਓਪੈਥੀ ਮਹਾਂਮਾਰੀਆਂ ਨੂੰ ਦੋ ਪਾਸਿਆਂ ਤੋਂ ਕੰਟਰੋਲ ਕਰ ਸਕਦੀ ਹੈ। ਇਕ ਪਾਸੇ ਇਹ ਸਮਾਜਕ ਪੱਧਰ ‘ਤੇ ਰੋਕ ਥਾਮ ਲਈ ਵਰਤੀ ਜਾਂਦੀ ਹੈ ਅਤੇ ਦੂਜੇ ਪਾਸੇ ਬੀਮਾਰ ਹੋ ਚੁਕੇ ਮਰੀਜ਼ਾਂ ਦੇ ਇਲਾਜ ਲਈ। ਜਦੋਂ ਇਹ ਰੋਕ ਥਾਮ ਲਈ ਵਰਤੀ ਜਾਂਦੀ ਹੈ ਤਾਂ ਵੱਖ ਵੱਖ ਸੋਮਿਆਂ ਤੋਂ ਮਹਾਂਮਾਰੀ ਦੇ ਆਮ ਲੱਛਣ ਪਤਾ ਕਰ ਕੇ ਦਵਾਈ ਲੱਭੀ ਜਾਂਦੀ ਹੈ। ਅਜਿਹੀ ਦਵਾਈ ਨੂੰ ਜੀਨੱਸ ਐਪੀਡੈਮਿਕਸ (ਘeਨੁਸ ਓਪਦਿeਮਚਿਸ) ਕਹਿੰਦੇ ਹਨ ਤੇ ਇਹ ਪ੍ਰਭਾਵਿਤ ਹਲਕਿਆਂ ਵਿਚ ਰਹਿੰਦੇ ਸਭ ਅਰੋਗ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ। ਉਨ੍ਹਾਂ ਵਿਚ ਇਹ ਇਕ ਵੈਕਸੀਨ ਵਾਂਗ ਕੰਮ ਕਰਦੀ ਹੈ, ਭਾਵ ਇਹ ਮਹਾਂਮਾਰੀ ਅੱਗੇ ਕਵਚ ਬਣ ਕੇ ਖਲੋ ਜਾਂਦੀ ਹੈ। ਪਿਛਲੀ ਸਦੀ ਵਿਚ ਅਮਰੀਕਾ ‘ਚ ਹੋਮਿਓਪੈਥੀ ਨੇ ਹੈਜ਼ੇ ਦੀ ਸਫਲ ਰੋਕ ਥਾਮ ਇਸੇ ਢੰਗ ਨਾਲ ਕੀਤੀ ਸੀ। ਇਸ ਸਦੀ ਦੇ ਸ਼ੁਰੂ ਵਿਚ ਤਾਮਿਲਨਾਡੂ ਦੇ ਡਾ. ਵੀ. ਕ੍ਰਿਸ਼ਨਾਮੂਰਤੀ ਨੇ ਚਿਕਨਗੁਨਿਆ, ਸਾਰਸ ਤੇ ਸਵਾਈਨ ਫਲੂ ਦੀਆਂ ਦਵਾਈਆਂ ਕੱਢੀਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਕਹਿਣ ਅਨੁਸਾਰ 95% ਕਾਮਯਾਬੀ ਮਿਲੀ ਸੀ।
ਜਦੋਂ ਤੀਕ ਮਨੁੱਖਾਂ ਦੇ ਸਰੀਰ ਵਿਚ ਜੀਨੱਸ ਐਪੀਡੈਮਿਕਸ ਦਾ ਅਸਰ ਰਹਿੰਦਾ ਹੈ, ਇਸ ਦੇ ਲੱਛਣਾਂ ਵਾਲੀ ਬੀਮਾਰੀ ਇਸ ਵਿਚ ਦਾਖਲ ਨਹੀਂ ਹੋ ਸਕਦੀ। ਕੁਦਰਤ ਦਾ ਨਿਯਮ ਹੈ ਕਿ ਇਕ ਸਰੀਰ ਵਿਚ ਇਕ ਵੇਲੇ ਇਕੋ ਤਰ੍ਹਾਂ ਦੀਆਂ ਦੋ ਬਿਮਾਰੀਆਂ ਨਹੀਂ ਰਹਿ ਸਕਦੀਆਂ। ਹੋਮਿਓਪੈਥੀ ਇਸੇ ਨਿਯਮ ਅਨੁਸਾਰ ਕੰਮ ਕਰਦੀ ਹੈ। ਰੋਕ ਥਾਮ ਪਿਛੋਂ ਵੀ ਜੇ ਕੋਈ ਵਿਅਕਤੀ ਇਸ ਦੀ ਲਪੇਟ ਵਿਚ ਆ ਜਾਵੇ ਤਾਂ ਉਸ ਦਾ ਇਲਾਜ ਉਸ ਦੀ ਬੀਮਾਰੀ ਦੀਆਂ ਖਾਸ ਭਾਵ ਵਿਅਕਤੀਗਤ ਨਿਸ਼ਾਨੀਆਂ ਅਨੁਸਾਰ ਕੀਤਾ ਜਾਂਦਾ ਹੈ। ਬੀਮਾਰ ਵਿਅਕਤੀਆਂ ਦਾ ਇਲਾਜ ਇਕ ਵੱਖਰਾ ਵਿਸ਼ਾ ਹੈ। ਉਸ ਬਾਰੇ ਇੱਥੇ ਚਰਚਾ ਸੰਭਵ ਨਹੀਂ ਹੈ। ਉਸ ਕੰਮ ਲਈ ਮਰੀਜ਼ ਕਿਸੇ ਸਿਆਣੇ ਹੋਮਿਓਪੈਥ ਨਾਲ ਅਲੱਗ ਤੋਂ ਸੰਪਰਕ ਕਰ ਸਕਦੇ ਹਨ।
ਸੋ, ਕਰੋਨਾ ਵਾਇਰਸ ਦੀ ਰੋਕ ਥਾਮ ਲਈ ਦਵਾਈ ਲੱਭਣ ਵਾਸਤੇ ਇਸ ਦੀਆਂ ਮੁੱਖ ਅਲਾਮਤਾਂ ਦਾ ਪਤਾ ਹੋਣਾ ਚਾਹੀਦਾ ਹੈ। ਹੁਣ ਤੀਕ ਦੀਆਂ ਦੱਸੀਆਂ ਗਈਆਂ ਮੁੱਖ ਨਿਸ਼ਾਨੀਆਂ ਹਲਕਾ ਜਾਂ ਤੇਜ ਬੁਖਾਰ, ਸੁਕੀ ਖੰਘ, ਤੇਜ ਸਾਹ, ਛਾਤੀ ਦੀ ਜਕੜਨ, ਨਿਮੋਨੀਆਂ ਆਦਿ ਹਨ। ਇਰਾਨ ਵਿਚ ਕਈ ਕੇਸਾਂ ਵਿਚ ਸਿਰ ਦਰਦ ਵੀ ਪਾਇਆ ਗਿਆ ਹੈ। ਜੈਪੁਰ ਦੇ ਭਾਰਤੀ ਹੋਮਿਓਪੈਥ ਡਾ. ਮਨੀਸ਼ ਭਾਟੀਆ ਨੇ ਇਨ੍ਹਾਂ ਲੱਛਣਾਂ ਮੁਤਾਬਕ ਈ-ਮੇਲ ਰਾਹੀਂ ਵੰਡੇ ਆਪਣੇ ਇਕ ਖੋਜ ਪੱਤਰ ਵਿਚ ਇਕ ਦਰਜਨ ਤੋਂ ਵੀ ਵੱਧ ਦਵਾਈਆਂ ਦਾ ਜ਼ਿਕਰ ਕੀਤਾ ਹੈ, ਪਰ ਉਨ੍ਹਾਂ ਨੇ ਇਨ੍ਹਾਂ ਵਿਚੋਂ ਉਹ ਦਵਾਈਆਂ ਖਾਰਜ ਕਰ ਦਿੱਤੀਆਂ ਹਨ, ਜਿਨ੍ਹਾਂ ਵਿਚ ਨੱਕ ‘ਚੋਂ ਪਾਣੀ ਵਗਣ ਦਾ ਲੱਛਣ ਹੈ, ਕਿਉਂਕਿ ਇਹ ਮਹਾਂਮਾਰੀ ਵਿਚ ਨਹੀਂ ਮਿਲਦਾ। ਇਸ ਤੋਂ ਇਲਾਵਾ ਕਰੋਨਾ ਵਾਇਰਸ ਇਕ ਲੰਮੇ ਵਿਕਾਸ ਸਮੇਂ (ਲੋਨਗ ਨਿਚੁਬਅਟਿਨ ਪeਰਿਦ) ਵਾਲੀ ਮਹਾਂਮਾਰੀ ਹੈ। ਇਸ ਲੱਛਣ ਅਨੁਸਾਰ ਉਨ੍ਹਾਂ ਨੇ ਦੋ ਹੋਰ ਦਵਾਈਆਂ ਛੱਡ ਦਿੱਤੀਆਂ ਹਨ। ਇਸ ਤਰ੍ਹਾਂ ਉਨ੍ਹਾਂ ਦੀ ਅੰਤਿਮ ਸੂਚੀ ਵਿਚ ਪੰਜ ਦਵਾਈਆਂ-ਬ੍ਰਾਇਓਨੀਆ, ਮਰਕਸਾਲ, ਫਾਸਫੋਰਸ, ਲਾਇਕੋਪੋਡੀਅਮ ਤੇ ਕਾਲੀ ਕਾਰਬ ਰਹਿ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਕਰੋਨਾ ਵਾਇਰਸ ਠੰਡ ਵਿਚ ਵਧਦਾ ਫੁੱਲਦਾ ਹੈ ਤੇ ਜ਼ਿਆਦਾ ਗਰਮੀ ਵਿਚ ਨਹੀਂ ਰਹਿ ਸਕਦਾ। ਇਹ ਸਾਲ ਦੇ ਉਸ ਸਮੇਂ ਆਇਆ ਹੈ, ਜਦੋਂ ਰਾਤਾਂ ਨੂੰ ਠੰਡ ਹੈ ਤੇ ਦਿਨੇ ਗਰਮੀ ਵਧਦੀ ਜਾ ਰਹੀ ਹੈ। ਇਹ ਲੱਛਣ ਸਿਰਫ ਬ੍ਰਾਇਓਨੀਆ ਵਿਚ ਹੈ। ਇਸ ਲਈ ਡਾ. ਭਾਟੀਆ ਇਸ ਨਤੀਜੇ ‘ਤੇ ਪਹੁੰਚਦੇ ਹਨ ਕਿ ਕੋਵਿਡ-19 ਦੀ ਜੀਨੱਸ ਐਪੀਡੈਮਿਕਸ ਭਾਵ ਰੋਕ-ਥਾਮੀ ਦਵਾਈ ਬ੍ਰਾਇਓਨੀਆ ਹੈ। ਉਨ੍ਹਾਂ ਅਨੁਸਾਰ ਇਸ ਦਵਾਈ ਨੂੰ 6ਵੀਂ ਜਾਂ 30ਵੀਂ ਪੋਟੈਂਸੀ ਵਿਚ ਲੈਣ ਨਾਲ ਇਸ ਮਹਾਂਮਾਰੀ ਤੋਂ ਬਚਾਓ ਹੋ ਸਕਦਾ ਹੈ।
ਭਾਵੇਂ ਬ੍ਰਾਇਓਨੀਆ ਵਿਚ ਇਸ ਮਹਾਂਮਾਰੀ ਦੀਆਂ ਕਈ ਸਿਰਕੱਢ ਅਲਾਮਤਾਂ ਹਨ, ਪਰ ਡਾ. ਭਾਟੀਆ ਦੇ ਇਹ ਸੁਝਾਅ ਨਾਲ ਪੂਰੀ ਤਰ੍ਹਾਂ ਸਹੀ ਨਹੀਂ ਹੈ। ਕਾਰਨ ਇਹ ਹੈ ਕਿ ਸਰੀਰਕ ਅਲਾਮਤਾਂ ਦੇ ਟਾਕਰੇ ਹੋਮਿਓਪੈਥੀ ਮਾਨਸਿਕ ਸੰਕੇਤਾਂ ‘ਤੇ ਵੱਧ ਨਿਰਭਰ ਕਰਦੀ ਹੈ।
ਕਿਸੇ ਵੀ ਮਹਾਂਮਾਰੀ ਦੀ ਸਭ ਤੋਂ ਵੱਡੀ ਅਲਾਮਤ ਇਹ ਹੁੰਦੀ ਹੈ ਕਿ ਇਹ ਪ੍ਰਭਾਵਿਤ ਜਨ ਸੰਖਿਆ ਵਿਚ ਡਰ ਭੈ ਪੈਦਾ ਕਰਦੀ ਹੈ। ਬਿਮਾਰੀ ਲੱਗਣ ਤੋਂ ਪਹਿਲਾਂ ਹੀ ਲੋਕ ਇਸ ਦੀ ਦਹਿਸ਼ਤ ਦਾ ਸ਼ਿਕਾਰ ਹੋਏ ਹੁੰਦੇ ਹਨ। ਉਹ ਡਰਦੇ ਹਨ ਕਿ ਕਿਤੇ ਇਹ ਉਨ੍ਹਾਂ ਨੂੰ ਦਬੋਚ ਨਾ ਲਵੇ। ਜਾਹਰ ਹੈ ਕਿ ਕਰੋਨਾ ਵਾਇਰਸ ਦੇ ਡਰ ਨੇ ਵੀ ਸੰਸਾਰ ਨੂੰ ਆਪਣੀ ਜਕੜ ਵਿਚ ਲਿਆ ਹੋਇਆ ਹੈ, ਜਿਸ ਦਾ ਅੰਦਾਜ਼ਾ ਲੋਕਾਂ ਦੇ ਮੂੰਹ ‘ਤੇ ਬੰਨੀਆਂ ਪੱਟੀਆਂ ਜਾਂ ਮਾਸਕਾਂ ਤੋਂ ਲਾਇਆ ਜਾ ਸਕਦਾ ਹੈ। ਜਦੋਂ ਤੀਕ ਇਸ ਡਰ ਦੀ ਅਲਾਮਤ ਨੂੰ ਸ਼ਾਮਲ ਨਾ ਕੀਤਾ ਜਾਵੇ, ਉਦੋਂ ਤੀਕ ਇਸ ਮਹਾਂਮਾਰੀ ਦਾ ਸਹੀ ਤੋੜ ਨਹੀਂ ਲੱਭਿਆ ਜਾ ਸਕਦਾ। ਡਾ. ਭਾਟੀਆ ਨੇ ਆਪਣੇ ਵਿਸ਼ਲੇਸ਼ਣ ਵਿਚ ਡਰ ਨਾਂ ਦਾ ਕੋਈ ਲੱਛਣ ਨਹੀਂ ਲਿਆ।
ਸਰਵੇਖਣ ਤੋਂ ਪਤਾ ਚਲਦਾ ਹੈ ਕਿ ਪਹਿਲਾਂ ਡਰ ਆਉਂਦਾ ਹੈ ਤੇ ਫਿਰ ਬੀਮਾਰੀ। ਹੋਮਿਓਪੈਥੀ ਸਿਧਾਂਤ ਕਹਿੰਦਾ ਹੈ ਕਿ ਬੀਮਾਰੀ ਸਭ ਤੋਂ ਪਹਿਲਾਂ ਮਨ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਇਸ ਦੀ ਚਾਬੀ ਮਾਨਸਿਕ ਅਲਾਮਤਾਂ ਵਿਚ ਹੈ। ਇਨ੍ਹਾਂ ਦੋਹਾਂ ਸੱਚਾਈਆਂ ਨੂੰ ਜੋੜਦਿਆਂ ਅਸੀਂ ਇਸ ਸਿੱਟੇ ‘ਤੇ ਪੁੱਜਦੇ ਹਾਂ ਕਿ ਜੇ ਡਰ ਨੂੰ ਕੰਟਰੋਲ ਕਰ ਲਿਆ ਜਾਵੇ ਤਾਂ ਬੀਮਾਰੀ ਨਹੀਂ ਆਵੇਗੀ। ਕਰੋਨਾ ਵਾਇਰਸ ਦੇ ਅਸਲ ਜੀਨੱਸ ਐਪੀਡੈਮਿਕਸ ਵਿਚ ਵੀ ਇਸ ਮਹਾਂਮਾਰੀ ਦੇ ਡਰ ਨੂੰ ਕੰਟਰੋਲ ਕਰਨ ਦੀ ਸਮਰੱਥਾ ਦਾ ਹੋਣਾ ਜਰੂਰੀ ਹੈ। ਇਸ ਲਈ ਲੋੜ ਇਸ ਗੱਲ ਦੀ ਹੈ ਕਿ ਦਵਾਈ ਉਹ ਲੱਭੀ ਜਾਵੇ, ਜਿਸ ਵਿਚ ਡਰ ਦਾ ਸੰਕੇਤ ਪ੍ਰਭਾਵੀ ਹੋਵੇ।
ਬੀਮਾਰੀ ਜਾਂ ਮਹਾਂਮਾਰੀ ਦੇ ਡਰ ਵਾਲੀਆਂ ਹੋਮਿਓਪੈਥੀ ਵਿਚ ਦੋ ਮੁੱਖ ਦਵਾਈਆਂ ਹਨ ਤੇ ਦੋ ਦਵਾਈਆਂ ਦੋ ਬੈਚ ਫਲਾਵਰ (ਭਅਚਹ ਾਂਲੋੱeਰ) ਪ੍ਰਣਾਲੀ ਦੀਆਂ ਹਨ। ਬੈਚ ਫਲਾਵਰ ਦਵਾਈਆਂ ਐਪਸਨ (Aਸਪeਨ) ਤੇ ਮਿਮੂਲਸ (ੰਮੁਲੁਸ) ਹਨ। ਐਪਸਨ ਵਿਚ ਡਰ ਹੁੰਦਾ ਹੈ, ਪਰ ਇਸ ਦੇ ਸੋਮੇ ਤੇ ਦਿਸ਼ਾ ਦੀ ਜਾਣਕਾਰੀ ਨਹੀਂ ਹੁੰਦੀ। ਇਹ ਇਵੇਂ ਹੀ ਹੈ, ਜਿਵੇਂ ਮਹਾਂਮਾਰੀ ਬਾਰੇ ਆਮ ਲੋਕਾਂ ਨੂੰ ਧੁੰਦਲੀ ਜਿਹੀ ਜਾਣਕਾਰੀ ਤਾਂ ਹੁੰਦੀ ਹੈ, ਪਰ ਸਹੀ ਵੇਰਵਿਆਂ ਦਾ ਪਤਾ ਨਹੀਂ ਹੁੰਦਾ। ਇਸ ਦੇ ਉਲਟ ਮਿਮੂਲਸ ਵਿਚ ਡਰ ਦੇ ਕਾਰਨ ਦਾ ਨਾਂ ਤੇ ਪਤਾ ਮਾਲੂਮ ਹੁੰਦਾ ਹੈ। ਇਨ੍ਹਾਂ ਤੋਂ ਇਲਾਵਾ ਇਕ ਤੀਜੀ ਬੈਚ ਫਲਾਵਰ ਦਵਾਈ ਵਾਲਨਟ ਹੈ, ਜਿਸ ਵਿਚ ਭਾਵੇਂ ਡਰ ਨਹੀਂ ਹੈ, ਪਰ ਇਹ ਮਨੁੱਖੀ ਸਰੀਰ ਨੂੰ ਅਚਨਚੇਤ ਬਲਾਵਾਂ ਨਾਲ ਜੂਝਣ ਦੀ ਤਾਕਤ ਦਿੰਦੀ ਹੈ। ਭਾਵ ਜੇ ਕੋਈ ਬੀਮਾਰੀ ਹਮਲਾ ਕਰ ਵੀ ਦੇਵੇ ਤਾਂ ਇਸ ਦੇ ਪ੍ਰਭਾਵ ਹੇਠ ਸਰੀਰ ਖੁਦ ਉਸ ਦਾ ਤੋੜ (ਵੈਕਸੀਨ) ਬਣਾ ਕੇ ਟਾਕਰਾ ਕਰ ਸਕਦਾ ਹੈ।
ਇਸ ਲਈ ਕਰੋਨਾ ਵਾਇਰਸ ਤੋਂ ਬਚਣ ਲਈ ਪਹਿਲੀ ਡਿਫੈਂਸ ਲਾਈਨ ਇਹ ਹੈ ਕਿ ਹਰ ਵਿਅਕਤੀ ਇਨ੍ਹਾਂ ਤਿੰਨ ਬੈਚ ਫਲਾਵਰ ਦਵਾਈਆਂ ਦੀਆਂ 2-2 ਬੂੰਦਾਂ ਪਾਣੀ ਵਿਚ ਪਾ ਕੇ ਹਰ ਰੋਜ਼ ਪੀਵੇ। ਸੇਵਨ ਵਿਧੀ ਇਹ ਹੈ ਕਿ ਹਰ ਰੋਜ ਸਵੇਰੇ 30 ਗਰਾਮ ਪਾਣੀ ਵਿਚ 2 ਬੂੰਦਾਂ ਐਸਪਨ ਪਾ ਕੇ ਪੀਵੇ। ਇਸੇ ਤਰ੍ਹਾਂ ਦੁਪਹਿਰ ਨੂੰ 2 ਬੂੰਦਾ ਮਿਮੂਲਸ ਦੀਆਂ ਤੇ ਸ਼ਾਮ ਨੂੰ 2 ਬੁੰਦਾਂ ਵਾਲਨਟ ਦੀਆਂ। ਜਦੋਂ ਤੀਕ ਇਸ ਮਹਾਂਮਾਰੀ ਦੀ ਹਫੜਾ-ਦਫੜੀ ਤੇ ਪ੍ਰਕੋਪ ਚਲਦੇ ਰਹਿੰਦੇ ਹਨ, ਉਹ ਇਨ੍ਹਾਂ ਨੂੰ ਇਸੇ ਤਰ੍ਹਾਂ ਲੈਂਦਾ ਰਹੇ। ਇਹ ਦਵਾਈਆਂ ਨਾ ਸਿਰਫ ਉਨ੍ਹਾਂ ਨੂੰ ਇਸ ਬਲਾ ਤੋਂ ਸੁਰੱਖਿਆ ਦੇਣਗੀਆਂ, ਸਗੋਂ ਡਰ ਅਤੇ ਚਿੰਤਾ ਆਧਾਰਿਤ ਹੋਰ ਰੋਗਾਂ ਤੋਂ ਵੀ ਮੁਕਤੀ ਦਿਵਾਉਣਗੀਆਂ। ਇਹ ਤਿੰਨੇ ਦਵਾਈਆਂ ਕਿਸੇ ਵੀ ਹੋਮਿਓਪੈਥੀ ਸਟੋਰ ਤੋਂ ਮਿਲ ਸਕਦੀਆਂ ਹਨ। ਜੇ ਨਾ ਮਿਲਣ ਤਾਂ ਅਮਾਜ਼ੋਨ ਤੋਂ ਮੰਗਵਾਈਆਂ ਜਾ ਸਕਦੀਆਂ ਹਨ।
ਜਿਵੇਂ ਉਪਰ ਜ਼ਿਕਰ ਕੀਤਾ ਗਿਆ ਹੈ, ਹੋਮਿਓਪੈਥੀ ਵਿਚ ਡਰ ਦੇ ਸੰਕੇਤ ਵਾਲੀਆਂ ਤਾਂ ਅਣਗਿਣਤ ਦਵਾਈਆਂ ਹਨ, ਪਰ ਡਰ ਨਾਲ ਰਲੇ ਥਕਾਵਟ, ਬੁਖਾਰ, ਹੱਡ ਦਰਦ, ਬੇਚੈਨੀ ਤੇ ਸਾਹ ਨਲੀ ਦੀਆਂ ਅਲਾਮਤਾਂ ਨੂੰ ਠੀਕ ਕਰਨ ਵਾਲੀਆਂ ਦੋ ਹੀ ਮੁੱਖ ਦਵਾਈਆਂ ਹਨ। ਇਹ ਹਨ, ਐਕੋਨਾਈਟ ਤੇ ਆਰਸੈਨਿਕ। ਡਾ. ਭਾਟੀਆ ਨੇ ਇਹ ਦੋਵੇਂ ਦਵਾਈਆ ਇਸ ਲਈ ਛੱਡ ਦਿੱਤੀਆਂ ਹਨ ਕਿ ਇਨ੍ਹਾਂ ਦਾ ਪ੍ਰਫੁਲਣ ਸਮਾਂ (ਨਿਚੁਬਅਟਿਨ ਪeਰਿਦ) ਘੱਟ ਹੈ, ਭਾਵ ਇਨ੍ਹਾਂ ਦਵਾਈਆਂ ਦਾ ਅਸਰ ਬੀਮਾਰੀ ਦੇ ਅਸਰ ਨਾਲੋਂ ਤੇਜ ਹੈ।
ਤਾਜਾ ਜਾਣਕਾਰੀ ਅਨੁਸਾਰ ਕਈ ਇਲਾਕਿਆਂ ਵਿਚ ਇਸ ਕੋਵਿਡ-19 ਵਿਚ ਵੀ ਤੇਜ ਗਤੀ ਦੇ ਸੰਕੇਤ ਪਾਏ ਗਏ ਹਨ। ਭਾਵ ਜਦੋਂ ਇਹ ਇਕ ਵਾਰ ਸ਼ੁਰੂ ਹੋ ਜਾਵੇ ਤਾਂ ਇਹ ਮਹਾਂਮਾਰੀ ਮਰੀਜ਼ ਨੂੰ ਤੁਫਾਨੀ ਅਸਰ ਨਾਲ ਢਾਹੁੰਦੀ ਹੈ। ਕਿਆਸ ਕੀਤਾ ਜਾ ਸਕਦਾ ਹੈ ਕਿ ਜਦੋਂ ਇਹ ਮਰੀਜ਼ ਨੂੰ ਲਗ ਜਾਵੇ ਜਾਂ ਉਸ ਦਾ ਟੈਸਟ ਪਾਜੇਟਿਵ ਆ ਜਾਵੇ ਤਾਂ ਇਹ ਨਿਸ਼ਚੇ ਹੀ ਉਸ ਦੇ ਮਨ ਵਿਚ ਮਰਨ ਦਾ ਭਿਆਨਕ ਡਰ ਪੈਦਾ ਕਰਦੀ ਹੋਵੇਗੀ। ਇਸ ਲਈ ਮੌਤ ਦੇ ਡਰ ਦੀ ਸੰਭਾਵਨਾ ਕਾਰਨ ਇਨ੍ਹਾਂ ਦੋਹਾਂ ਦਵਾਈਆਂ ਨੂੰ ਛੱਡਣਾ ਨਹੀਂ ਬਣਦਾ।
ਫਿਰ ਇਨ੍ਹਾਂ ਵਿਚੋਂ ਕਰੋਨਾ ਵਾਇਰਸ ਦਾ ਅਸਲੀ ਜੀਨੱਸ ਐਪੀਡੈਮਿਕਸ ਕਿਸ ਨੂੰ ਮੰਨਿਆ ਜਾਵੇ? ਐਕੋਨਾਈਟ ਨੈਪਲਸ ਬੀਮਾਰੀ ਦੇ ਅਰੰਭ ਦੀ ਦਵਾਈ ਹੈ ਤੇ ਆਰਸੈਨਿਕਮ ਇਸ ਦੇ ਅੰਤ ਦੀ। ਜੋ ਲੋਕ ਆਰਸੈਨਿਕਮ ਐਲਬਮ ਨੂੰ ਜੀਨੱਸ ਐਪੀਡੈਮੀਕਸ ਮੰਨਦੇ ਹਨ, ਉਹ ਇਸ ਦੇ ਆਗਮਨ ਵਿਚ ਵਿਕਾਸ ਸਮੇਂ ਦੇ 15 ਦਿਨ ਵੀ ਜੋੜਦੇ ਹਨ, ਪਰ ਇਸ ਸਮੇਂ ਦੌਰਾਨ ਮਰੀਜ਼ ਵਿਚ ਬੀਮਾਰੀ ਦੀ ਕੋਈ ਅਲਾਮਤ ਪੈਦਾ ਨਹੀਂ ਹੁੰਦੀ। ਹੋਮਿਓਪੈਥੀ ਵਿਚ ਬੀਮਾਰੀ ਦਾ ਆਗਮਨ ਅਲਾਮਤਾਂ ਸ਼ੁਰੂ ਹੋਣ ਨਾਲ ਮੰਨਿਆ ਜਾਂਦਾ ਹੈ। ਰੋਕ ਥਾਮ ਦਾ ਮੁੱਖ ਸਬੰਧ ਵੀ ਅਲਾਮਤਾਂ ਸ਼ੁਰੂ ਨਾ ਹੋਣ ਤੋਂ ਪਹਿਲਾਂ ਦੇ ਸਮੇਂ ਨਾਲ ਹੀ ਹੈ। ਕਿਉਂਕਿ ਆਰਸੈਨਿਕਮ ਐਲਬਮ ਦਾ ਆਗਮਨ ਤੁਫਾਨੀ ਨਹੀਂ ਹੈ, ਇਸ ਲਈ ਇਹ ਕਰੋਨਾ ਵਾਇਰਸ ਦੀ ਸਹੀ ਜੀਨੱਸ ਐਪੀਡੈਮਿਕਸ ਦਾ ਕੰਮ ਨਹੀਂ ਕਰ ਸਕਦੀ। ਇਹ ਇਲਾਜ ਦੇ ਵਿਚ ਵਿਚਾਲੇ ਜਾਂ ਅੰਤ ਵਿਚ ਜਦੋਂ ਮਰੀਜ਼ ਦੀ ਕਮਜ਼ੋਰੀ ਵਧੀ ਹੋਵੇ, ਉਦੋਂ ਤਾਂ ਅਹਿਮ ਸਿੱਧ ਹੋ ਸਕਦੀ ਹੈ, ਪਰ ਸ਼ੁਰੂ ਵਿਚ ਨਹੀਂ।
ਇਸ ਤੋਂ ਉਲਟ ਐਕੋਨਾਈਟ ਨੇਪਲਜ਼ ਤੁਫਾਨੀ ਆਗਮਨ ਵਾਲੀ ਦਵਾਈ ਹੈ। ਇਸ ਦੀ ਇਕੋ ਖੁਰਾਕ ਸਿਰ ਪਰਨੇ ਸੁੱਟਣ ਵਾਲੀਆਂ ਤਕਲੀਫਾਂ ਨੂੰ ਪਟਕ ਕੇ ਮਾਰਦੀ ਹੈ। ਸਰਦੀ ਜੁਕਾਮ, ਅਲਰਜ਼ੀ, ਵਾਲਾਂ ਦੀ ਕਟਿੰਗ ਤੋਂ ਲੱਗੀ ਠੰਡ ਆਦਿ ਹਾਲਤਾਂ ਵਿਚ ਇਸ ਨੂੰ ਰੋਗ ਦੇ ਸ਼ੁਰੂ ਵਿਚ ਹੀ ਵਰਤਿਆ ਜਾਂਦਾ ਹੈ। ਤਜ਼ਰਬਾ ਦੱਸਦਾ ਹੈ ਕਿ ਜਿੱਥੇ ਵੀ ਇਹ ਕਿਸੇ ਤੀਬਰ ਸਮੱਸਿਆ (ਅਚੁਟe ਪਰੋਬਲeਮ) ਦੇ ਸ਼ੁਰੂ ਵਿਚ ਦਿੱਤੀ ਜਾਂਦੀ ਹੈ, ਉਥੇ ਕਾਮਯਾਬੀ ਨਾਲ ਉਸ ਦੀ ਰੋਕ ਥਾਮ ਕਰਦੀ ਹੈ। ਕਰੋਨਾ ਵਾਇਰਸ ਇਕ ਐਕਿਊਟ ਵਬਾ ਹੈ ਅਤੇ ਸਾਡਾ ਪਹਿਲਾ ਮੰਤਵ ਇਸ ਦੀ ਰੋਕ ਥਾਮ ਕਰਨਾ ਹੈ, ਨਾ ਕਿ ਇਲਾਜ ਕਰਨਾ। ਇਸ ਲਈ ਐਕੋਨਾਈਟ ਨੇਪਲਜ਼ ਹੀ ਇਸ ਦੀ ਅਸਲ ਜੀਨੱਸ ਐਪੀਡੈਮਿਕਸ ਹੈ।
ਸੋ, ਸਪਸ਼ਟ ਹੋਇਆ ਕਿ ਕੋਵਿਡ-19 ਤੋਂ ਬਚਾਓ ਲਈ ਹੋਮਿਓਪੈਥੀ ਦੀ ਮਦਦ ਯਕੀਨਨ ਲਈ ਜਾ ਸਕਦੀ ਹੈ। ਇਸ ਕੰਮ ਲਈ ਉਕਤ ਤਿੰਨ ਬੈਚ ਫਲਾਵਰ ਦਵਾਈਆਂ ਐਸਪਨ, ਮਿਮੂਲਸ ਤੇ ਵਾਲਨਟ ਦੇ ਰੋਜ਼ਾਨਾ ਸੇਵਨ ਦੇ ਨਾਲ ਅਕੋਨਾਈਟ ਨੇਪਲਜ਼ (Aਚੋਨਟਿe ਂਅਪeਲਲੁਸ) 30 ਜਾਂ 200 ਪੋਟੈਂਸੀ ਦੀਆਂ ਹਫਤਾਵਾਰੀ ਖੁਰਾਕਾਂ ਵੀ ਲੈਣੀਆਂ ਬਣਦੀਆਂ ਹਨ। ਇਹ ਸਭ ਦਵਾਈਆਂ ਆਪਸ ਵਿਚ ਪੂਰਾ ਤਾਲਮੇਲ ਰੱਖਦੀਆਂ ਹਨ, ਇਸ ਲਈ ਇਕ ਦੂਜੇ ਦੇ ਨਾਲ, ਪਰ ਅੱਗੇ ਪਿੱਛੇ ਕਰ ਕੇ ਲਈਆਂ ਜਾ ਸਕਦੀਆਂ ਹਨ।
ਅਜਿਹਾ ਕਰਨ ਤੋਂ ਪਹਿਲਾਂ ਇਕ ਗੱਲ ਦਾ ਜਰੂਰ ਧਿਆਨ ਰੱਖਿਆ ਜਾਵੇ ਕਿ ਇਸ ਲੇਖ ਦਾ ਮੰਤਵ ਸਿੱਖਿਆ ਤੇ ਜਾਣਕਾਰੀ ਦੇਣਾ ਹੈ, ਨਾ ਕਿ ਕਿਸੇ ਬਿਮਾਰੀ ਦੇ ਇਲਾਜ ਲਈ ਕਿਸੇ ਦਵਾਈ ਦੀ ਸਿਫਾਰਿਸ਼ ਕਰਨਾ। ਇਸ ਲਈ ਇਹ ਦਵਾਈਆਂ ਲੈਣ ਤੋਂ ਪਹਿਲਾਂ ਕਿਸੇ ਸਿਆਣੇ ਹੋਮਿਓਪੈਥ ਕੋਲੋਂ ਸਲਾਹ ਜਰੂਰ ਲੈ ਲੈਣੀ ਚਾਹੀਦੀ ਹੈ। ਹਰ ਹਾਲਤ ਵਿਚ ਆਪਣੇ ਇਲਾਕੇ ਦੇ ਸਰਕਾਰੀ ਹਸਪਤਾਲ ਤੇ ਭਾਈਚਾਰਕ ਨਿਰਦੇਸ਼ਾਂ ਦੀ ਪਾਲਣਾ ਜਰੂਰ ਤੇ ਪਰਮ-ਅਗੇਤ ਨਾਲ ਕੀਤੀ ਜਾਵੇ।