ਵੰਗਾਰਾਂ ਦੇ ਗੀਤ

ਹਰ ਇਕ ਮੋੜ ਉਤੇ ਬੈਠੀਆਂ ਮੁਸੀਬਤਾਂ, ਤੇ ਸਾਡੀ ਸਰਕਾਰ ਲੱਲੇ-ਪੱਪੇ ਕਰੀ ਜਾਂਦੀ ਆ।
ਚੋਣਾਂ ਅਜੇ ਐਨੀਆਂ ਵੀ ਨੇੜੇ ਨਹੀਓਂ ਢੁੱਕੀਆਂ, ਨਿਤ ਹੀ ਐਲਾਨਾਂ ਵਾਲੀ ਹਵਾ ਭਰੀ ਜਾਂਦੀ ਆ।
ਵਿਰੋਧੀਆਂ ਦੀ ਦਾਲ ਵੀ ਨਾ ਗਲ ਰਹੀ ਪਿੜ ਵਿਚ, ਸੈਸ਼ਨਾਂ ਦੇ ਵਿਚ ਵੀ ਮਰੀ ਮਰੀ ਜਾਂਦੀ ਆ।
ਕਵੀ ਪੁੱਛੇ ਰਾਜਿਆ ਵੇ ਕਿਥੇ ਆ ਵੇ ਰਾਜ ਤੇਰਾ, ਕੇਹੇ ਵੇਲੇ ਆਏ ਬਿਨਾ ਕੰਮ ਸਰੀ ਜਾਂਦੀ ਆ।
ਲੋਕੋ ਉਠੋ ਕੇਰਾਂ ਲਲਕਾਰ ਬਣ ਕੇ, ਵਾਂਗ ਬੱਦਲਾਂ ਅਸਮਾਨ ਵਿਚ ਛਾ ਜਾਓ ਤਾਂ।
ਕੁਝ ਨਹੀਂ ਹੋਣਾ ਜੇ ਘਰੋਂ ਨਿਕਲੇ ਬਾਹਰ ਨਾ, ਕੋਈ ਗੀਤ ਵੰਗਾਰਾਂ ਦੇ ਗਾ ਜਾਓ ਤਾਂ।