ਦਾਅ-ਪੇਚ ਗੁੱਝੀਆਂ ਸਿਆਸਤਾਂ ਦੇ ਬੁੱਝੀਏ ਨਾ, ਨਿਰਣਾ ਨ੍ਹੀਂ ਹੁੰਦਾ ਸਾਥੋਂ ਪਾਸ ਅਤੇ ਫੇਲ੍ਹ ਦਾ।
ਘੋੜਾ ਹੀ ਸਮਝ ਲਈਏ ਬਾਹਲੇ ਉਤਸ਼ਾਹੀ ਹੋ ਕੇ, ਸਿਆਸਤਾਂ ਦੀ ਧੂੜ ਵਿਚ ਟੱਟੂ ਜੋ ਵੀ ਠੇਲ੍ਹਦਾ।
ਕਰਦਾ ਤਿਆਰੀ ਹੁੰਦਾ ‘ਦੋਂਹ’ ਨੂੰ ਮਾਂਜਾ ਫੇਰਨੇ ਦੀ, ਛੇਤੀ ‘ਭੋਗ’ ਪੈ ਜਾਂਦਾ ਏ ‘ਤੀਸਰੇ’ ਦੀ ਖੇਲ ਦਾ।
ਪੈਣਾ ਏ ਸੁਆਰਨਾ ਬਈ ਆਪਣਾ ਹੀ ਕਾਜ ਆਪੇ, ਰੱਖ ਕੇ ਅਖਾਣ ਚੇਤੇ ‘ਧਾਰ ਅਤੇ ਤੇਲ’ ਦਾ।
ਕੱਢ ਕੋਈ ਐਨਿਆਂ ‘ਚੋਂ ਸੂਰਮਾ ਪੰਜਾਬ ਸਿਆਂ, ਪਿੱਛੇ ਕਾਹਨੂੰ ਲੱਗ ਜਾਨਾਂ ਡੱਬਾ ਜਿੱਦਾਂ ਰੇਲ ਦਾ।
ਰੱਖੇ ਵੀ ਪੰਜਾਬ ਆਸ ਜਦੋਂ ਕਿਸੇ ‘ਨਵੇਂ’ ਉਤੇ, ਉਹ ਵੀ ਚੂੰਆਂ ਨਿਕਲੇ ਜੀ ਨਾਗਪੁਰੀ ਵੇਲ ਦਾ।