ਉਠ ਕੇਰਾਂ ਲੋਕਾ…

ਸੱਤਾ ਆਈ ‘ਤੇ ਆਈ ਜੇ ਦੇਖਣੀ ਏ, ਰਤਾ ਦਿੱਲੀ ਦਾ ਧਰੋ ਧਿਆਨ ਬੇਲੀ।
ਦਿਲ ਅੰਦਰ ਭਰਦੇ ਨੇ ਜ਼ਹਿਰ ਕਿੱਦਾਂ, ਕਿੰਨੇ ਚਿਰਾਂ ਤੋਂ ਆ ਰਹੇ ਬਿਆਨ ਬੇਲੀ।
ਰਾਖਿਆਂ ਦੇ ਨੱਕ ਹੇਠ ਦੇਖੋ ਕਿੱਦਾਂ ਦਿੱਲੀ ਵਿਚ, ਉਹੀ ਤਾਂਡਵ ਫਿਰ ਹੈ ਹੋਣ ਲੱਗਾ।
ਗਲੀਆਂ ਤੇ ਘਰਾਂ ‘ਤੇ ਅੱਗ ਪਈ ਵਰ੍ਹਦੀ, ਵੀਹ ਸੌ ਵੀਹ ਬਣ ਕੇ ਚੁਰਾਸੀ ਦੇਖੋ ਰੋਣ ਲੱਗਾ।
ਆਗੂਆਂ ਦੀ ਲਾਈ ਤੀਲ੍ਹੀ ਸਾੜੇ ਨਾ ਜਹਾਨ ਕੋਈ, ਉਠ ਕੇਰਾਂ ਲੋਕਾ ਜ਼ਰਾ ਜੇਰਾ ਤਾਂ ਦਿਖਾ ਤੂੰ।
‘ਕੱਠੇ ਕਰ ਹਮਸਾਏ ਨਫਰਤਾਂ ਦੇ ਕੱਟਣੇ ਨੂੰ, ਪਿਆਰ ਨਾਲ ਦਿਲ ਨਾਲ ਦਿਲ ਨੂੰ ਮਿਲਾ ਤੂੰ।