ਮੋਦੀ ਦੀ ਆਓ ਭਗਤ ਤੋਂ ਗਦਗਦ ਹੋਏ ਡੋਨਲਡ ਟਰੰਪ

ਦੋਵਾਂ ਆਗੂਆਂ ਨੇ ਇਕ ਦੂਜੇ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ
ਅਹਿਮਦਾਬਾਦ: ਭਾਰਤ ਦੀ ਪਲੇਠੀ ਫੇਰੀ ਉਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਮੋਦੀ ਸਰਕਾਰ ਦੀ ਮਹਿਮਾਨ ਨਿਵਾਜੀ ਵੇਖ ਗਦਗਦ ਹੋ ਉਠੇ। ਮੋਦੀ ਨੇ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੂੰ ਹਵਾਈ ਅੱਡੇ ਉਤੇ ਜਾ ਕੇ ਖੁਦ ਜੀ ਆਇਆਂ ਆਖਿਆ। ਸ੍ਰੀ ਮੋਦੀ ਅਮਰੀਕੀ ਸਦਰ ਦੀ ਧੀ ਇਵਾਂਕਾ ਟਰੰਪ ਤੇ ਜਵਾਈ ਜੇਅਰਡ ਕੁਸ਼ਨਰ ਨੂੰ ਵੀ ਮਿਲੇ।

ਹਵਾਈ ਅੱਡੇ ਉਤੇ ਵੱਖ-ਵੱਖ ਰਵਾਇਤੀ ਪੁਸ਼ਾਕਾਂ Ḕਚ ਸਜੇ ਕਲਾਕਾਰਾਂ ਨੇ ਸਭਿਆਚਾਰਕ ਝਾਕੀਆਂ ਰਾਹੀਂ ਅਮਰੀਕੀ ਸਦਰ ਤੇ ਉਨ੍ਹਾਂ ਦੀ ਪਤਨੀ ਦਾ ਸਵਾਗਤ ਕੀਤਾ। ਏਅਰਫੋਰਸ ਵਨ ਨੇ ਅਹਿਮਦਾਬਾਦ ਹਵਾਈ ਅੱਡੇ ਉਤੇ ਸਵੇਰੇ 11:40 ਵਜੇ ਪੁੱਜਣਾ ਸੀ, ਪਰ ਜਹਾਜ਼ ਨਿਰਧਾਰਿਤ ਸਮੇਂ ਨਾਲੋਂ ਕੁਝ ਮਿੰਟ ਪਹਿਲਾਂ ਹੀ ਇਥੇ ਉਤਰ ਗਿਆ। ਹਵਾਈ ਅੱਡੇ ਤੋਂ ਟਰੰਪ ਜੋੜਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪੋ ਆਪਣੇ ਸਰਕਾਰੀ ਵਾਹਨਾਂ ਵਿਚ ਮੋਟੇਰਾ ਸਟੇਡੀਅਮ ਲਈ ਰਵਾਨਾ ਹੋਏ। 22 ਕਿਲੋਮੀਟਰ ਦੇ ਇਸ ਫਾਸਲੇ ਦੌਰਾਨ ਟਰੰਪ ਪਰਿਵਾਰ ਸਾਬਰਮਤੀ ਆਸ਼ਰਮ ਵਿਚ ਵੀ ਰੁਕਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਥੇ ਮੌਜੂਦ ਸਨ। ਰਸਤੇ ਵਿਚ ਲੋਕਾਂ ਨੇ ਥਾਂ ਥਾਂ ਅਮਰੀਕੀ ਸਦਰ ਦੀਆਂ ਗੱਡੀਆਂ ਦੇ ਕਾਫਲੇ ਦਾ ਹੱਥ ਹਿਲਾ ਕੇ ਸਵਾਗਤ ਕੀਤਾ। ਇਸ ਦੌਰਾਨ ਸਟੇਡੀਅਮ ਦੇ ਰੂਟ ਤੱਕ ਚੱਪੇ ਚੱਪੇ ਉਤੇ ਸੁਰੱਖਿਆ ਬਲ ਤਾਇਨਾਤ ਸਨ। ਮੋਟੇਰਾ ਸਟੇਡੀਅਮ ਪੁੱਜਣ ਉਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਦਾ ਸਵਾਗਤ ਕੀਤਾ।
ਸਟੇਡੀਅਮ ਵਿਚ ਸਵਾ ਲੱਖ ਲੋਕਾਂ ਦੀ ਹਾਜ਼ਰੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਅਮਰੀਕੀ ਸਦਰ ਡੋਨਲਡ ਟਰੰਪ ਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕੀਤਾ। ਉਨ੍ਹਾਂ ਤਿੰਨ ਵਾਰ Ḕਨਮਸਤੇ ਟਰੰਪḔ ਕਹਿ ਕੇ ਟਰੰਪ ਜੋੜੇ ਨੂੰ Ḕਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ Ḕਚ ਜੀ ਆਇਆਂ ਨੂੰḔ ਆਖਿਆ। ਸ੍ਰੀ ਮੋਦੀ ਨੇ ਕਿਹਾ ਕਿ ਟਰੰਪ ਦੀ ਭਾਰਤ ਫੇਰੀ ਦੋਵਾਂ ਮੁਲਕਾਂ ਦੇ ਰਿਸ਼ਤਿਆਂ Ḕਚ ਨਵਾਂ ਅਧਿਆਏ ਹੈ। ਉਨ੍ਹਾਂ ਕਿਹਾ ਕਿ ਅੱਜ 130 ਕਰੋੜ ਭਾਰਤੀ ਮਿਲ ਕੇ Ḕਨਵੇਂ ਭਾਰਤḔ ਦਾ ਨਿਰਮਾਣ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਪੁਲਾੜ ਵਿਚ ਸਭ ਤੋਂ ਵੱਧ ਉਪ ਗ੍ਰਹਿ ਭੇਜਣ ਦਾ ਰਿਕਾਰਡ ਹੀ ਨਹੀਂ ਬਣਾ ਰਿਹਾ, ਬਲਕਿ ਤੇਜ਼ੀ ਨਾਲ ਵੱਡੀ ਵਿੱਤੀ ਤਾਕਤ ਵਜੋਂ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅੱਜ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਸਿਖਰਲੀ ਜੰਗੀ ਮਸ਼ਕ ਵਿਚ ਸ਼ਾਮਲ ਹਨ।
ਅਮਰੀਕੀ ਸਦਰ ਨੇ Ḕਨਮਸਤੇ ਟਰੰਪḔ ਈਵੈਂਟ ਨੂੰ ਸੰਬੋਧਨ ਕਰਦਿਆਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਨ ਰਾਤ ਕੰਮ ਕਰਨ ਵਾਲਾ Ḕਨਿਵੇਕਲਾ ਆਗੂḔ ਦੱਸਿਆ। ਟਰੰਪ ਨੇ ਕਿਹਾ ਕਿ ਮੋਦੀ ਸਰਕਾਰ ਨੂੰ 2019 ਲੋਕ ਸਭਾ ਚੋਣਾਂ ਵਿਚ ਮਿਲੀ ਬੇਮਿਸਾਲ ਜਿੱਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੋਦੀ ਇਸ ਗੱਲ ਦੀ Ḕਜਿਊਂਦੀ ਜਾਗਦੀ ਮਿਸਾਲḔ ਹਨ ਕਿ ਇਕ ਆਮ ਭਾਰਤੀ (ਚਾਹ ਵਾਲਾ ਵੀ) ਸਖਤ ਮਿਹਨਤ ਨਾਲ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਦਾ ਸਭ ਤੋਂ ਵੱਡਾ ਅਰਥਚਾਰਾ ਹੋਣ ਦੇ ਨਾਤੇ ਭਾਰਤ ਨੇ ਸਮੁੱਚੀ ਮਨੁੱਖਤਾ ਨੂੰ ਇਕ ਨਵੀਂ ਆਸ ਦਿੱਤੀ ਹੈ। ਟਰੰਪ ਨੇ ਕਿਹਾ, Ḕਨਮਸਤੇ, ਮੇਰੇ ਲਈ ਬਹੁਤ ਵੱਡਾ ਸਨਮਾਨ ਹੈ।Ḕ ਅਮਰੀਕੀ ਸਦਰ ਨੇ ਇਸ ਮੌਕੇ ਭਾਰਤੀ ਸਭਿਆਚਾਰ ਵਿਚਲੀ ਵੰਨ-ਸਵੰਨਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਅਮਰੀਕੀ ਅਰਥਚਾਰੇ ਵਿਚ ਆਏ ਉਭਾਰ ਉਤੇ ਵੀ ਚਾਨਣਾ ਪਾਇਆ। ਟਰੰਪ ਨੇ ਕਿਹਾ ਕਿ ਭਾਰਤ ਅਗਲੇ ਦਸ ਸਾਲਾਂ ਵਿਚ ਸਿਰੇ ਦੀ ਗਰੀਬੀ ਦਾ ਖਾਤਮਾ ਕਰਕੇ ਜਲਦੀ ਹੀ ਮੱਧ ਵਰਗ ਲਈ ਸਭ ਤੋਂ ਵੱਡਾ ਘਰ ਬਣੇਗਾ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਲੋਕਾਂ ਨੂੰ ਕੱਟੜਵਾਦੀ ਇਸਲਾਮਿਕ ਦਹਿਸ਼ਤਵਾਦ ਤੋਂ ਬਚਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਅਮਰੀਕੀ ਸਰਕਾਰ ਪਾਕਿਸਤਾਨ ਦੀ ਸਰਜ਼ਮੀਨ ਉਤੇ ਮੌਜੂਦ ਦਹਿਸ਼ਤੀ ਜਥੇਬੰਦੀਆਂ ਉਤੇ ਨਕੇਲ ਕੱਸਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਦੋਸਤੀ ਕੁਦਰਤੀ ਤੇ ਸਥਿਰ ਹੈ। ਟਰੰਪ ਨੇ ਕਿਹਾ ਕਿ ਦੋਵੇਂ ਮੁਲਕ Ḕਵਿਲੱਖਣ ਵਪਾਰḔ ਸਮਝੌਤੇ ਉਤੇ ਕੰਮ ਕਰ ਰਹੇ ਹਨ, ਪਰ ਪ੍ਰਧਾਨ ਮੰਤਰੀ Ḕਸਖਤ ਸਾਲਸḔ ਹਨ, ਜਿਨ੍ਹਾਂ ਨੂੰ ਆਪਣੀ ਗੱਲ ਪੁਗਾਉਣੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਵਣਜ ਵਿਚ 40 ਫੀਸਦ ਤੋਂ ਵੱਧ ਦਾ ਇਜ਼ਾਫਾ ਹੋਇਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿਚ ਪਹਿਲਾਂ ਹੀ ਵੱਡੇ ਸੁਧਾਰ ਕਰ ਚੁੱਕੇ ਹਨ ਤੇ ਪੂਰਾ ਵਿਸ਼ਵ ਭਾਰਤ ਦੇ ਕਾਰੋਬਾਰੀ ਮਾਹੌਲ ਵਿੱਚ ਤੇਜ਼ੀ ਨਾਲ ਆ ਰਹੇ ਸੁਧਾਰਾਂ ਨੂੰ ਵੇਖ ਰਿਹਾ ਹੈ।
¬¬¬¬¬¬¬¬¬¬¬¬¬¬¬¬¬¬¬¬¬¬¬¬¬___________________________________
ਟਰੰਪ ਵਲੋਂ ਸਾਬਰਮਤੀ ਆਸ਼ਰਮ Ḕਚ ਗਾਂਧੀ ਦੀ ਥਾਂ ਮੋਦੀ ਦੇ ਸੋਹਲੇ
ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਸਾਬਰਮਤੀ ਆਸ਼ਰਮ ਦੀ ਵਿਜ਼ਟਰ ਬੁੱਕ ਵਿਚ ਮਹਾਤਮਾ ਗਾਂਧੀ ਦਾ ਜ਼ਿਕਰ ਨਾ ਕੀਤੇ ਜਾਣ ਉਤੇ ਟਵਿੱਟਰ ਉਪਰ ਕਈ ਲੋਕਾਂ ਨੇ ਹੈਰਾਨੀ ਪ੍ਰਗਟਾਈ ਹੈ। ਵਿਜ਼ਟਰ ਬੁੱਕ ਵਿਚ ਟਰੰਪ ਨੇ ਲਿਖਿਆ, ḔḔਮੇਰੇ ਮਹਾਨ ਦੋਸਤ ਪ੍ਰਧਾਨ ਮੰਤਰੀ ਮੋਦੀ। ਇਸ ਸ਼ਾਨਦਾਰ ਫੇਰੀ ਲਈ ਤੁਹਾਡਾ ਧੰਨਵਾਦ।” ਟਰੰਪ ਵਲੋਂ ਆਪਣੇ ਸੁਨੇਹੇ ਵਿਚ ਮਹਾਤਮਾ ਗਾਂਧੀ ਦਾ ਜ਼ਿਕਰ ਨਾ ਕੀਤੇ ਜਾਣ Ḕਤੇ ਟਵਿੱਟਰ ਉੱਪਰ ਲੋਕਾਂ ਨੇ ਉਨ੍ਹਾਂ ਦੀ ਤੁਲਨਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸੁਨੇਹੇ ਨਾਲ ਕਰਨੀ ਸ਼ੁਰੂ ਕਰ ਦਿੱਤੀ। ਓਬਾਮਾ ਨੇ 2010 ਵਿਚ ਮਨੀ ਭਵਨ (ਮੁੰਬਈ ਸਥਿਤ ਜਗ੍ਹਾ ਜਿਥੇ ਮਹਾਤਮਾ ਗਾਂਧੀ ਰਹਿੰਦੇ ਸਨ) ਦੇ ਦੌਰਾ ਦੌਰਾਨ ਵਿਜ਼ਟਰ ਬੁੱਕ ਵਿਚ ਲਿਖਿਆ ਸੀ, ḔḔਗਾਂਧੀ ਜੀ ਦੀ ਜ਼ਿੰਦਗੀ ਦੇ ਇਸ ਨੇਮ ਨੂੰ ਦੇਖਣ ਦਾ ਮਾਣ ਹਾਸਲ ਹੋਇਆ, ਜਿਸ ਤੋਂ ਮੈਂ ਪ੍ਰੇਰਿਤ ਹੋਇਆ ਹਾਂ। ਉਹ ਕੇਵਲ ਭਾਰਤ ਦੇ ਹੀਰੋ ਹੀ ਨਹੀਂ ਹਨ ਬਲਕਿ ਪੁਰੀ ਦੁਨੀਆਂ ਦੇ ਹੀਰੋ ਹਨ।” ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਟਰੰਪ ਦੇ ਸੁਨੇਹੇ ਦੀ ਤਸਵੀਰ ਪੋਸਟ ਕਰਦਿਆਂ ਪੁੱਛਿਆ, ḔḔਮਹਾਨ ਮਹਾਤਮਾ ਦਾ ਕੋਈ ਜ਼ਿਕਰ ਨਹੀਂ ਕੀਤਾ। ਇਹ ਜਾਣਦੇ ਵੀ ਹਨ ਕਿ ਮੋਹਨਦਾਸ ਕਰਮਚੰਦ ਗਾਂਧੀ ਕੌਣ ਸਨ?”
___________________________________
ਭਾਰਤ ਨਾਲ 21.5 ਹਜ਼ਾਰ ਕਰੋੜ ਦੇ ਰੱਖਿਆ ਸੌਦੇ ਸਣੇ 6 ਸਮਝੌਤੇ
ਨਵੀਂ ਦਿੱਲੀ: ਡੋਨਲਡ ਟਰੰਪ ਨੇ ਮੋਦੀ ਨਾਲ ਗੱਲਬਾਤ ਦੌਰਾਨ ਭਾਰਤ ਨਾਲ 21.5 ਹਜ਼ਾਰ ਕਰੋੜ ਰੁਪਏ ਦੇ ਰੱਖਿਆ ਸੌਦੇ ਨੂੰ ਮਨਜ਼ੂਰੀ ਦਿੱਤੀ ਹੈ। ਦੋਵੇਂ ਦੇਸ਼ ਅਤਿਵਾਦ ਨੂੰ ਖਤਮ ਕਰਨ ਤੇ ਪਾਕਿਸਤਾਨ ਉਤੇ ਦਬਾਅ ਬਣਾਉਣ ਲਈ ਮਿਲ ਕੇ ਕੰਮ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੈਦਰਾਬਾਦ ਹਾਉਸ ਵਿਚ ਮੁਲਾਕਾਤ ਕੀਤੀ। ਫਿਰ ਦੋਵਾਂ ਨੇਤਾਵਾਂ ਨੇ ਸਾਂਝਾ ਬਿਆਨ ਜਾਰੀ ਕੀਤਾ। ਮੋਦੀ ਨੇ ਕਿਹਾ ਕਿ 3 ਸਾਲਾਂ ਵਿਚ ਦੋਵਾਂ ਦੇਸ਼ਾਂ ਦਰਮਿਆਨ ਦੋਹਰੇ ਅੰਕ ਦੇ ਵਪਾਰ ਵਿਚ ਵਾਧਾ ਹੋਇਆ ਹੈ। ਦੁਵੱਲੇ ਵਪਾਰ ਦੇ ਖੇਤਰ ਵਿਚ ਵੀ ਦੋਵਾਂ ਦੇਸ਼ਾਂ ਵਿਚ ਸਕਾਰਾਤਮਕ ਗੱਲਬਾਤ ਹੋਈ। ਮੋਦੀ ਨੇ ਕਿਹਾ ਕਿ ਅਸੀਂ ਇਕ ਵੱਡੇ ਵਪਾਰਕ ਸੌਦੇ ਉਤੇ ਵੀ ਸਹਿਮਤ ਹੋਏ ਹਾਂ। ਇਹ ਸਕਾਰਾਤਮਕ ਨਤੀਜੇ ਦੇਵੇਗਾ।
ਮੋਦੀ ਤੇ ਟਰੰਪ ਵਿਚਾਲੇ ਡੈਲੀਗੇਸ਼ਨ ਪੱਧਰ ਦੀ ਗੱਲਬਾਤ ਵਿਚ ਭਾਰਤ ਤੇ ਅਮਰੀਕਾ ਵਿਚਾਲੇ 6 ਸਮਝੌਤੇ ਹੋਏ। ਇਸ ਵਿਚ ਰੱਖਿਆ ਸੌਦਾ ਸਭ ਤੋਂ ਅਹਿਮ ਹੈ। ਇਸ ਤੋਂ ਇਲਾਵਾ ਭਾਰਤ-ਅਮਰੀਕਾ ਪਰਮਾਣੂ ਰਿਐਕਟਰ ਸਮਝੌਤਾ ਵੀ ਮਹੱਤਵਪੂਰਨ ਹੈ। ਇਸ ਤਹਿਤ ਅਮਰੀਕਾ ਭਾਰਤ ਨੂੰ 6 ਰਿਐਕਟਰ ਸਪਲਾਈ ਕਰੇਗਾ। ਦੋਵੇਂ ਦੇਸ਼ ਕੁਨੈਕਟੀਵਿਟੀ ਇਨਫਰਾਸਟਰਕਚਰ ਦੇ ਵਿਕਾਸ ਉਤੇ ਵੀ ਸਹਿਮਤ ਹਨ। ਇਹ ਸਿਰਫ ਇਕ ਦੂਜੇ ਵਿਚ ਨਹੀਂ, ਬਲਕਿ ਵਿਸ਼ਵ ਦੇ ਹਿੱਤ ਵਿਚ ਹੈ। ਦੋਵਾਂ ਦੇਸ਼ਾਂ ਵਿਚਾਲੇ ਰੱਖਿਆ, ਟੈਕਨੋਲੋਜੀ, ਗਲੋਬਲ ਸੰਪਰਕ, ਵਪਾਰ ਤੇ ਲੋਕਾਂ ਨਾਲ ਲੋਕਾਂ ਦੀ ਸਾਂਝ ਬਾਰੇ ਸਕਾਰਾਤਮਕ ਵਿਚਾਰ ਵਟਾਂਦਰੇ ਹੋਏ। ਟਰੰਪ ਨੇ ਕਿਹਾ ਮੇਰੇ ਕਾਰਜਕਾਲ ਦੌਰਾਨ ਭਾਰਤ ਨਾਲ ਵਪਾਰ ਵਿਚ 60 ਫੀਸਦੀ ਦਾ ਵਾਧਾ ਹੋਇਆ ਹੈ।
___________________________________
ਅਮਰੀਕਾ ਤੇ ਭਾਰਤ ਇਸਲਾਮਿਕ ਦਹਿਸ਼ਤਵਾਦ ਵਿਰੁੱਧ ਡਟਣਗੇ: ਟਰੰਪ
ਟਰੰਪ ਨੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਸਵਾ ਲੱਖ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਤੇ ਅਮਰੀਕਾ ਲੋਕਾਂ ਨੂੰ ਕੱਟੜਵਾਦੀ ਇਸਲਾਮਿਕ ਦਹਿਸ਼ਤਵਾਦ ਤੋਂ ਬਚਾਉਣ ਲਈ ਵਚਨਬੱਧ ਹਨ। ਅਮਰੀਕੀ ਸਦਰ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜ ਕੇ ਤਾਰੀਫ ਕੀਤੀ ਤੇ ਉਨ੍ਹਾਂ ਨੂੰ ਦੇਸ਼ ਲਈ ਦਿਨ ਰਾਤ ਕੰਮ ਕਰਨ ਵਾਲਾ Ḕਅਸਧਾਰਨ ਆਗੂ’ ਦੱਸਿਆ। ਟਰੰਪ ਨੇ ਕਿਹਾ ਕਿ ਅਮਰੀਕਾ ਹਮੇਸ਼ਾ ਭਾਰਤ ਦਾ ਅਡੋਲ ਤੇ ਵਫਾਦਾਰ ਦੋਸਤ ਰਹੇਗਾ। ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਪਰਿਵਾਰ ਨੂੰ ਜੀ ਆਇਆਂ ਆਖਦਿਆਂ ਅਮਰੀਕੀ ਸਦਰ ਦੀ ਫੇਰੀ ਨੂੰ ਇਤਿਹਾਸਕ ਭਾਰਤ-ਅਮਰੀਕਾ ਸਬੰਧਾਂ ਵਿਚ Ḕਨਵਾਂ ਅਧਿਆਇ’ ਦੱਸਿਆ। ਸ੍ਰੀ ਮੋਦੀ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਰਿਸ਼ਤੇ ਤੇ ਸਹਿਯੋਗ 21ਵੀਂ ਸਦੀ ਵਿਚ ਵਿਸ਼ਵ ਨੂੰ ਨਵੀਂ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
___________________________________
ਟਰੰਪ ਤੇ ਮੇਲਾਨੀਆ ਵੱਲੋਂ ਤਾਜ ਮਹੱਲ ਦੇ ਦੀਦਾਰ
ਆਗਰਾ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਥਮ ਮਹਿਲ ਮੇਲਾਨੀਆ ਟਰੰਪ ਨੇ ਵਿਸ਼ਵ ਦੇ ਅਜੂਬਿਆਂ Ḕਚ ਸ਼ੁਮਾਰ 17ਵੀਂ ਸਦੀ ਦੇ ਮੁਗਲ ਕਾਲ ਦੇ ਮਕਬਰੇ ਤੇ ਪਿਆਰ ਦੇ ਸਮਾਰਕ ਕਹੇ ਜਾਂਦੇ ਤਾਜ ਮਹੱਲ ਦੇ ਦੀਦਾਰ ਕੀਤੇ। ਟਰੰਪ ਜੋੜੇ ਨਾਲ ਇਸ ਮੌਕੇ ਉਨ੍ਹਾਂ ਦੀ ਧੀ ਇਵਾਂਕਾ ਤੇ ਦਾਮਾਦ ਜੇਅਰਡ ਕੁਸ਼ਨਰ ਵੀ ਮੌਜੂਦ ਸਨ। ਟਰੰਪ ਪਰਿਵਾਰ ਅਹਿਮਦਾਬਾਦ ਤੋਂ ਸਿੱਧਾ ਇਥੇ ਪੁੱਜਾ ਸੀ। ਮੁਗਲ ਸਮਰਾਟ ਸ਼ਾਹ ਜਹਾਂ ਨੇ ਆਪਣੀ ਬੇਗਮ ਮੁਮਤਾਜ਼ ਮਹਿਲ ਦੀ ਯਾਦ ਵਿਚ ਇਹ ਸਮਾਰਕ ਉਸਾਰਿਆ ਸੀ। ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੇ ਇਕ ਦੂਜੇ ਦਾ ਹੱਥ ਫੜ ਕੇ ਤਾਜ ਕੰਪਲੈਕਸ ਦੀ ਗੇੜੀ ਲਾਈ ਤੇ ਉਥੇ ਪਈ ਵਿਜ਼ਟਰ ਬੁੱਕ ਵਿੱਚ ਆਪਣੀ ਭਾਵਨਾਵਾਂ ਦਰਜ ਕੀਤੀਆਂ। ਇਕ ਗਾਈਡ ਨੇ ਉਨ੍ਹਾਂ ਨੂੰ ਸਮਾਰਕ ਦੀ ਅਹਿਮੀਅਤ ਤੇ ਇਤਿਹਾਸ ਬਾਰੇ ਦੱਸਿਆ। ਟਰੰਪ ਜੋੜੇ ਨੇ ਤਾਜ ਮਹੱਲ ਅੱਗੇ ਖੜ੍ਹ ਕੇ ਤਸਵੀਰਾਂ ਵੀ ਖਿਚਵਾਈਆਂ। ਉਹ ਇਥੇ ਇਕ ਘੰਟੇ ਦੇ ਕਰੀਬ ਰੁਕੇ। ਉਧਰ ਟਰੰਪ ਦੀ ਆਗਰਾ ਤੇ ਤਾਜ ਦੀ ਤਜਵੀਜ਼ਤ ਫੇਰੀ ਨੂੰ ਲੈ ਕੇ ਸਥਾਨਕ ਲੋਕ ਵੀ ਪੱਬਾਂ ਭਾਰ ਰਹੇ। ਕੁਝ ਦੁਕਾਨਾਂ ਵਾਲਿਆਂ ਨੇ ਆਪਣੇ ਵੱਲੋਂ ਬੈਨਰ ਲਾ ਕੇ ਟਰੰਪ ਨੂੰ Ḕਜੀ ਆਇਆਂḔ ਆਖਿਆ।
___________________________________
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਮੋਦੀ ਤੇ ਟਰੰਪ ਦੇ ਪੁਤਲੇ ਸਾੜੇ
ਪਟਿਆਲਾ: ਭਾਰਤ ਸਰਕਾਰ ਦੇ ਅਮਰੀਕੀ ਸਾਮਰਾਜ ਵੱਲ ਝੁਕਾਅ ਅਤੇ ਦੋਵਾਂ ਦੇਸ਼ਾਂ ਦਰਮਿਆਨ ਖੇਤੀ ਖੇਤਰ ਵਿਰੋਧੀ ਹੋਰ ਸਮਝੌਤਿਆਂ ਦੇ ਮੱਦੇਨਜ਼ਰ 250 ਕਿਸਾਨ ਜਥੇਬੰਦੀਆਂ ਉਤੇ ਆਧਾਰਿਤ Ḕਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਦੇ ਪੰਜਾਬ ਚੈਪਟਰ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜ ਕੇ ਮੁਜ਼ਾਹਰੇ ਕੀਤੇ ਗਏ। ਜ਼ਿਕਰਯੋਗ ਹੈ ਕਿ ਕੇਂਦਰੀ ਕਮੇਟੀ ਦੇ ਪੰਜਾਬ ਚੈਪਟਰ ਵਿਚ ਭਾਰਤ ਕਿਸਾਨ ਯੂਨੀਅਨ ਡਕੌਂਦਾ, ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਪੰਜਾਬ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਕਿਸਾਨ ਸਭ ਪੰਜਾਬ, ਕੁੱਲ ਹਿੰਦ ਕਿਸਾਨ ਸਭਾ ਅਤੇ ਜੈ ਕਿਸਾਨ ਅੰਦੋਲਨ ਜਥੇਬੰਦੀਆਂ ਸ਼ਾਮਲ ਹਨ।
ਇਨ੍ਹਾਂ ਜਥੇਬੰਦੀਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਅਮਰੀਕਾ ਦੇ ਵਪਾਰਕ ਹਿੱਤਾਂ ਵਜੋਂ ਕੀਤੇ ਜਾਣ ਵਾਲੇ ਸੰਭਾਵੀ ਸਮਝੌਤਿਆਂ ਨਾਲ ਕਿਸਾਨਾਂ ਦੀ ਡੇਅਰੀ, ਪੋਲਟਰੀ, ਖੇਤੀ ਸੈਕਟਰ ਅਤੇ ਖਾਸ ਕਰ ਕੇ ਕਿਸਾਨਾਂ ਦੀ ਆਮਦਨ ਨੂੰ ਸੱਟ ਵੱਜੇਗੀ। ਇਸ ਕਰ ਕੇ ਕਿਸਾਨ ਧਿਰਾਂ ਅਜਿਹੀ ਕਿਸੇ ਵੀ ਵਪਾਰਕ ਸੰਧੀ ਦਾ ਜ਼ੋਰਦਾਰ ਵਿਰੋਧ ਕਰਨਗੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ।