ਜੋਸ਼ ਬਨਾਮ ਸਿਆਣਪ!

ਜਿੱਤ ਤੀਸਰੀ ਵਾਰ ਦੀ ਦੇਖ ਲਈ ਏ, ਛਾਇਆ ਜੋਸ਼ ਪੰਜਾਬ ਦੀ ‘ਆਪ’ ਅੰਦਰ।
ਬਹੁਤੇ ਆਗੂਆਂ ਨਾਲ ਹੀ ਵਰਕਰਾਂ ਨੇ, ਗੱਡੀ ਗੇਅਰ ਵਿਚ ਪਾਈ ਏ ਟਾਪ ਅੰਦਰ।
ਗਾਉਂਦੇ ‘ਬਾਈ’ ਦੀ ਜਿੱਤ ਲਈ ਗੀਤ ਸਾਰੇ, ‘ਤੀਨ ਤਾਲ’ ਦੀ ਨੱਚ ਰਹੇ ‘ਥਾਪ’ ਅੰਦਰ।
ਕਿਵੇਂ ਦਿਲਾਂ ‘ਚੋਂ ਕੱਢਣਗੇ ‘ਆਮ’ ਬੰਦੇ, ਮੈਂ ਹੀ ‘ਖਾਸ’ ਦਾ ਬੈਠਾ ਜੋ ‘ਪਾਪ’ ਅੰਦਰ।
ਮੰਜ਼ਿਲ ਮਿਥੀ ਜੋ ‘ਆਪ’ ਦੇ ਸਾਥੀਆਂ ਨੇ, ਰਾਹ ਵਿਚ ਅੜਿਚਣਾਂ ਦੇਖੋ ਜੀ ਖਾਸੀਆਂ ਨੇ।
ਕਿੱਦਾਂ ਲਿਆਉਣਗੇ ਵਿਚ ਪੰਜਾਬ ਦੇ ਜੀ, ਵਰਤੀ ਸਿਆਣਪ ਜੋ ਦਿੱਲੀ ਦੇ ਵਾਸੀਆਂ ਨੇ!