ਸ਼ੇਕਸਪੀਅਰ ਵਾਲੇ ਬਾਬਾ ਹਾਂਸ

ਸੁਰਜੀਤ ਹਾਂਸ ਪੰਜਾਬੀ ਦੇ ਵਿਲੱਖਣ ਲੇਖਕ ਹਨ। ਉਨ੍ਹਾਂ ਆਪਣੀ ਕਵਿਤਾ ਅਤੇ ਖੋਜ  ਪੁਸਤਕਾਂ ਨਾਲ ਪੰਜਾਬੀ ਸਾਹਿਤ ਦੇ ਵਿਹੜੇ ਵਿਚ ਬਹੁਤ ਭਰਵੀਂ ਹਾਜ਼ਰੀ ਲਵਾਈ ਹੈ। ਚੜ੍ਹਦੀ ਵਰੇਸੇ ਉਨ੍ਹਾਂ ਦੇ ਅਧਿਆਪਕ ਏæਜੀæ ਸਟੋਕ ਨੇ ਮਾਂ-ਬੋਲੀ ਲਈ ਮੋਹ ਮੁੜ ਜਗਾਇਆ। ਫਿਰ ਇਤਿਹਾਸ ਦੀ ਐੱਮæਏæ ਕਰਦਿਆਂ ਨੇ ਉਨ੍ਹਾਂ ਅਹਿਦ ਲਿਆ ਕਿ ਉਹ ਸਿਰਫ਼ ਪੰਜਾਬੀ ਵਿਚ ਹੀ ਕਿਤਾਬਾਂ ਲਿਖੇਗਾ; ਕਵਿਤਾ ਹੋਵੇ ਜਾਂ ਵਾਰਤਕ ਉਹ ਆਪਣੇ ਅਹਿਦ ਉੱਤੇ ਕਾਇਮ ਹੈ। ਪਿਛਲੇ ਕਈ ਦਹਾਕਿਆਂ ਤੋਂ ਉਹ ਸ਼ੈਕਸਪੀਅਰ ਦੀਆਂ ਰਚਨਾਵਾਂ ਦੇ ਤਰਜਮੇ ਵਿਚ ਜੁਟੇ ਹੋਏ ਹਨ ਅਤੇ ਉਨ੍ਹਾਂ ਇਹ ਕਾਰਜ ਸਿਰੇ ਵੀ ਚਾੜ੍ਹ ਲਿਆ ਹੈ। ਉਨ੍ਹਾਂ ਦੀ ਇਸ ਘਾਲਣਾ ਬਾਰੇ ਪੱਤਰਕਾਰ ਸ਼ਾਇਰਾ ਨਿਰੂਪਮਾ ਦੱਤ ਨੇ ਲਿਖਿਆ ਹੈ ਜੋ ਅਸੀਂ ਪਾਠਕਾਂ ਨਾਲ ਸਾਂਝ ਕਰ ਰਹੇ ਹਾਂ। -ਸੰਪਾਦਕ

ਨਿਰੂਪਮਾ ਦੱਤ
ਫੋਨ: 91-95017-39171
ਇਹ ਬਾਬਾ ਹਰ ਰੋਜ਼ ਪਹੁ-ਫੁਟਾਲੇ ਹੀ ਜਾਗ ਪੈਂਦਾ ਹੈ ਅਤੇ ਸ਼ੈਕਸਪੀਅਰ ਨਾਲ ਹੀ ਦਿਨ ਦੀ ਸ਼ੁਰੂਆਤ ਕਰਦਾ ਹੈ। ਪਿਛਲੇ ਵੀਹ ਸਾਲਾਂ ਤੋਂ ਉਹ ਰੋਜ਼ਾਨਾ ਅੱਠ ਘੰਟੇ ਕੰਮ ਨਾ ਕਰੇ ਤਾਂ ਉਸ ਨੂੰ ਚੈਨ ਨਹੀਂ ਆਉਂਦੀ, ਉਹ ਵੀ ਪ੍ਰੋਫੈਸਰ ਵਜੋਂ ਆਪਣੀ ਸੇਵਾਮੁਕਤੀ ਮਗਰੋਂ।
ਮੁਹੱਬਤ ਵਾਂਗ ਕੀਤੀ ਉਸ ਦੀ ਇਹ ਮਿਹਨਤ ਅਜਾਈਂ ਨਹੀਂ ਗਈ ਸਗੋਂ ਪੰਜਾਬੀ ਵਿਚ 39 ਕਿਤਾਬਾਂ ਦੇ ਰੂਪ ਵਿਚ ਸੰਭਾਲੀ ਗਈ ਹੈ। ਸੁਰਜੀਤ ਹਾਂਸ ਨੇ ਸ਼ੈਕਸਪੀਅਰ ਦੇ ਸਾਰੇ, ਭਾਵ 37 ਨਾਟਕਾਂ ਅਤੇ ਉਸ ਦੀਆਂ ਕਵਿਤਾਵਾਂ ਤੇ ਸਰੋਦੀ ਕਵਿਤਾਵਾਂ ਦੀ ਇੱਕ-ਇੱਕ ਕਿਤਾਬ ਦੇ ਤਰਜਮੇ ਦਾ ਵੱਡਾ ਕਾਰਜ ਨੇਪਰੇ ਚਾੜ੍ਹਿਆ ਹੈ। ਵਾਲਸਲ ਦੇ ਗੁਰਦੁਆਰੇ ਵਿਚ ਸ਼ਰਧਾਲੂਆਂ ਨੂੰ ਇਤਿਹਾਸ ਦੇ ਸਾਬਕਾ ਪ੍ਰੋਫੈਸਰ ਵੱਲੋਂ ਕੀਤੇ ਇਸ ਅਸਾਧਾਰਨ ਕਾਰਜ ਦੀ ਖ਼ਬਰ ਛਾਪਣ ਮਗਰੋਂ ਲੰਡਨ ਦੇ ਅਖ਼ਬਾਰ Ḕਦਿ ਟੈਲੀਗ੍ਰਾਫḔ ਦੀਆਂ ਕਾਪੀਆਂ ਵੰਡੀਆਂ ਗਈਆਂ। ਅਖ਼ਬਾਰ ਨੇ ਹੀਥਰੋ ਦਾ ਸਾਬਕਾ ਪੋਸਟਮੈਨ ਕਹਿ ਕੇ ਉਸ ਦੀ ਸ਼ਲਾਘਾ ਕੀਤੀ ਸੀ। ਉਹ ਸੱਠਵਿਆਂ ਦੇ ਮੱਧ ਵਿਚ ਲੰਡਨ ਵਿਖੇ ਇੱਕ ਸਾਲ ਲਈ ਇਉਂ ਵੀ ਰਿਹਾ, ਪਰ Ḕਬਾਰਡ ਆਫ ਏਵਨḔ ਨਾਲ ਉਸ ਦਾ ਮੋਹ 50ਵਿਆਂ ਦੇ ਮੱਧ ਵਿਚ ਪੰਜਾਬ ਯੂਨੀਵਰਸਿਟੀ ਕਾਲਜ ਵਿਚ ਪੜ੍ਹਦਿਆਂ ਹੀ ਪੈ ਗਿਆ ਸੀ।
ਮੁਹਾਲੀ ਆਪਣੇ ਘਰ ਆਪਣੇ 82 ਸਾਲ ਲੰਮੇ ਸਫ਼ਰ ਉੱਤੇ ਪਿਛਲਝਾਤ ਪਾਉਂਦਿਆਂ ਉਨ੍ਹਾਂ ਕਿਹਾ: “ਕਾਲਜ ਦੀਆਂ ਪੌੜੀਆਂ, ਇੱਕ ਰੁੱਖ ਅਤੇ ਵਾਟਰ ਫੀਚਰ (ੱਅਟeਰ ਾeਅਟੁਰe) ਵਾਲੀ ਡੰਗ ਟਪਾਊ ਸਟੇਜ ਉੱਤੇ ਮੈਕਬੈਥ ਦੀ ਪੇਸ਼ਕਾਰੀ ਹੋ ਰਹੀ ਸੀ (ਹੁਣ ਮੈਨੂੰ ਜਾਪਦਾ ਹੈ ਕਿ ਡੰਗ-ਟਪਾਊ ਸਟੇਜ ਸਚਮੁੱਚ ਬਿਹਤਰੀਨ ਹੁੰਦੀ ਹੈ) ਅਤੇ ਇਸ ਵਿਚ ਮੇਰੇ ਦੋ ਰੋਲ ਸਨ; ਇੱਕ ਜ਼ਖ਼ਮੀ ਸਿਪਾਹੀ ਅਤੇ ਦੂਜਾ ਮੈਕਬੈਥ ਦੇ ਵਫ਼ਾਦਾਰ ਲੈਫਟੀਨੈਂਟ ਸੇਅਟਨ ਦਾ ਰੋਲ। ਉਦੋਂ ਹੀ ਮੈਂ ਮੈਕਬੈਥ ਦਾ ਪੰਜਾਬੀ ਵਿਚ  ਤਰਜਮਾ ਸ਼ੁਰੂ ਕੀਤਾ। ਮੈਂ ਅਸਲ ਵਿਚ ਕਵੀ (ਸ਼ੈਕਸਪੀਅਰ) ਵਾਲਾ ਆਕਰਸ਼ਣ ਪੰਜਾਬੀ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਸੀ।” ਉਸ ਸਾਲ ਨੌਜਵਾਨ ਹਾਂਸ ਨੇ ਹਵਸ ਅਤੇ ਲਾਲਚ ਸਬੰਧੀ ਬੈਨ ਜੌਨਸਨ ਦੇ ਸੁਖਾਂਤਕ ਨਾਟਕ ḔਵੋਲਪੋਨḔ ਦਾ ਅਨੁਵਾਦ ਵੀ ਕੀਤਾ। ਸ਼ੈਕਸਪੀਅਰ ਦੀਆਂ ਰਚਨਾਵਾਂ ਦਾ ਇੱਕ-ਇੱਕ ਸ਼ਬਦ ਪੰਜਾਬੀ ਵਿਚ ਉਲਥਾਉਣ ਮਗਰੋਂ ਉਸ ਨੂੰ ਉਹ ਹੋਰ ਵੀ ਆਪਣਾ ਜਾਪਣ ਲੱਗਿਆ। ਹਾਂਸ ਮੁਤਾਬਕ ਅਧਿਆਪਕ ਏæਜੀæ ਸਟੋਕ ਨੇ ਮਾਂ-ਬੋਲੀ ਪ੍ਰਤੀ ਉਸ ਦਾ ਮੋਹ ਮੁੜ ਜਗਾਇਆ। ਇਤਿਹਾਸ ਦੀ ਐੱਮæਏæ ਕਰਦਿਆਂ ਨੇ ਉਸ ਅਹਿਦ ਲਿਆ ਕਿ ਉਹ ਸਿਰਫ਼ ਪੰਜਾਬੀ ਵਿਚ ਹੀ ਕਿਤਾਬਾਂ ਲਿਖੇਗਾ; ਕਵਿਤਾ ਹੋਵੇ ਜਾਂ ਵਾਰਤਕ ਉਹ ਆਪਣੇ ਅਹਿਦ ਉੱਤੇ ਕਾਇਮ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਇਤਿਹਾਸ ਦੇ ਪ੍ਰੋਫੈਸਰ ਵਜੋਂ ਸੇਵਾ-ਮੁਕਤੀ ਮਗਰੋਂ ਉਸ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਫੈਲੋਸ਼ਿਪ ਉਤੇ ḔਓਥੈਲੋḔ ਨਾਲ ਸ਼ੈਕਸਪੀਅਰ ਦੀਆਂ ਰਚਨਾਵਾਂ ਦੇ ਤਰਜਮੇ ਦਾ ਪ੍ਰੋਜੈਕਟ ਸ਼ੁਰੂ ਕੀਤਾ। ਫਿਰ ਉਸ ਨੇ ਮੁੜ ਮੈਕਬੈਥ ਦਾ ਅਨੁਵਾਦ ਕੀਤਾ। ਉਹ ਜਵਾਨੀ ਵੇਲੇ ਪੰਚ ਚਰਨੀ ਛੰਦ ਵਿਚ ਕੀਤੇ ਉਲਥੇ ਤੋਂ ਸੰਤੁਸ਼ਟ ਨਹੀਂ ਸੀ। ਅਗਲੇ ਦੋ ਦਹਾਕੇ ਸ਼ੈਕਸਪੀਅਰ Ḕਤੇ ਹੀ ਕੰਮ ਚੱਲਿਆ ਅਤੇ ਹੁਣ ਉਸ ਦੀਆਂ ਸਾਰੀਆਂ ਰਚਨਾਵਾਂ ਦਾ ਤਰਜਮਾ ਸਾਡੇ ਸਾਹਮਣੇ ਹੈ।
ਲੰਡਨ ਰਹਿੰਦਿਆਂ ਹਾਂਸ, Ḕਰਾਇਲ ਸ਼ੈਕਸਪੀਅਰ ਕੰਪਨੀ ਕਲੱਬḔ ਦਾ ਮੈਂਬਰ ਬਣਿਆ ਅਤੇ ਉਥੋਂ ਹੀ ਜਵਾਨੀ ਦਾ ਰੋਮਾਂਸ, ਉਮਰ ਭਰ ਦਾ ਰਿਸ਼ਤਾ ਬਣ ਗਿਆ। ਇੰਨੇ ਵੱਡੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਵਿਸ਼ਾਲ ਸ਼ਬਦਾਵਲੀ ਬਾਰੇ ਉਸ ਦਾ ਜੁਆਬ ਹੈ: “ਮੈਨੂੰ ਲੱਗਿਆ, ਮੈਂ ਇਹ ਕਰ ਸਕਦਾ ਸੀ ਕਿਉਂਕਿ ਦਿਲੋਂ ਮੈਂ ਹਮੇਸ਼ਾ ਪੇਂਡੂ ਬੰਦਾ ਰਿਹਾ ਹਾਂ। ਮੈਂ ਸਕੂਲੀ ਪੜ੍ਹਾਈ ਆਪਣੇ ਪਿੰਡ ਸੁਰਜਾਪੁਰ ਤੋਂ ਕੀਤੀ ਅਤੇ ਉਸ ਵੇਲੇ ਸਿੱਖੇ ਸ਼ਬਦਾਂ ਨੇ ਮੇਰੀ ਮਦਦ ਕੀਤੀ। ਲੋਕ ਵਿਸ਼ਵਾਸ, ਰੀਤਾਂ ਅਤੇ ਪੁਰਾਤਨ ਭਾਸ਼ਾਵਾਂ ਸਿਰਫ ਪੇਂਡੂ ਸਮਾਜ ਵਿਚ ਹੀ ਜਿਉਂਦੀਆਂ ਹਨ। ਇਉਂ ਮੇਰਾ ਪੇਂਡੂ ਭਾਸ਼ਾਈ ਪਿਛੋਕੜ ਮੇਰੀ ਵੱਡੀ ਤਾਕਤ ਸੀ।”
ਹਾਂਸ ਨੂੰ ਪੰਜਾਬੀਆਂ ਵਿਚ ਪੜ੍ਹਨ ਦੀ ਆਦਤ ਘਟਣ ਦਾ ਅਫਸੋਸ ਹੈ। ਫਿਰ ਵੀ ਆਪਣੀ ਮਾਂ ਬੋਲੀ ਵਿਦੇਸ਼ੀ ਸਾਹਿਤ ਪੜ੍ਹਨ ਦੇ ਚਾਹਵਾਨਾਂ ਲਈ ਉਸ ਨੇ ਆਪਣੇ ਵਿੱਤੋਂ ਵੱਧ ਯੋਗਦਾਨ ਪਾਇਆ ਹੈ। ਜਵਾਨੀ ਵੇਲੇ ਮਾਸਕੋ ਦੀ ਲੈਨਿਨ ਲਾਇਬਰੇਰੀ ਵਿਚ ਬਹੁਤ ਘੱਟ ਕਿਤਾਬਾਂ ਵੇਖ ਕੇ ਉਸ ਨੂੰ ਨਿਰਾਸ਼ਾ ਹੋਈ ਸੀ ਪਰ ਉਸ ਨੇ ਇਹ ਯਕੀਨੀ ਬਣਾਇਆ ਕਿ ਕੋਈ ਵੀ ਪੰਜਾਬੀ ਪਾਠਕ Ḕਬਾਰਡ ਆਫ ਏਵਨḔ ਦੀਆਂ ਰਚਨਾਵਾਂ ਤੋਂ ਵਿਰਵਾ ਨਾ ਰਹੇ। ਥੀਏਟਰ ਪ੍ਰਤੀ ਇਸ ਵਿਦਵਾਨ ਦੇ ਮੋਹ ਨੂੰ ਲੰਡਨ ਅਤੇ ਮਾਸਕੋ ਵਿਚ ਸਲਾਹਿਆ ਗਿਆ। ਉਹ ਯਾਦ ਕਰਦਿਆਂ ਕਹਿੰਦਾ ਹੈ, “ਮੈਨੂੰ ਹਾਲੇ ਵੀ ਚੇਤੇ ਹੈ ਕਿ ਮਾਸਕੋ ਵਿਚ ਲੱਕੜ ਦੇ ਖੋਖਿਆਂ Ḕਤੇ ਥੀਏਟਰ ਟਿਕਟਾਂ ਕਿਵੇਂ ਵਿਕਦੀਆਂ ਸਨ।”
ਹੁਣ ਜਦੋਂ ਉਸ ਨੇ ਇੰਗਲੈਂਡ ਦੇ ਕਵੀ ਦੀਆਂ ਸਾਰੀਆਂ ਰਚਨਾਵਾਂ ਆਪਣੀ ਮਾਂ ਬੋਲੀ ਵਿਚ ਉਲਥਾ ਲਈਆਂ ਹਨ, ਉਸ ਦਾ ਅਗਲਾ ਕੰਮ ਚਾਰਲਸ ਡਾਰਵਿਨ ਦੀ Ḕਦਿ ਓਰਿਜਨ ਆਫ ਸਪੀਸ਼ੀਜ਼Ḕ ਦਾ ਤਰਜਮਾ ਬਣ ਗਿਆ ਹੈ। ਇਸ ਮਗਰੋਂ ਐਡਮ ਸਮਿੱਥ ਸਕਰਾਈਬਜ਼ ਦੀ Ḕਵੈਲਥ ਆਫ ਨੇਸ਼ਨਜ਼Ḕ ਦੀ ਵਾਰੀ ਹੈ।

Be the first to comment

Leave a Reply

Your email address will not be published.