‘ਆਪ’ ਦਾ ਬਟਨ?

ਚਾਹਿਆ ਬੀਜਣਾ ਬੂਟਾ ਜੋ ਨਫਰਤਾਂ ਦਾ, ਰਾਜਧਾਨੀ ਦੇ ਵਿਚ ਨਾ ਲੱਗਣਾ ਏ।
ਸੋਹਣੇ ਬਣਨਾ ਏ, ਵਾਂਗ ਗੁਲਦਸਤਿਆਂ ਦੇ, ਇਕੋ ਰੰਗ ਦੇ ‘ਹੇਜ’ ਨੂੰ ਛੱਡਣਾ ਏ।
ਫਿਰਕੂਪੁਣੇ ਦੀ ਬੋਲਤੀ ਬੰਦ ਕਰਨੀ, ਫਾਹਾ ਵਿਤਕਰੇਬਾਜੀ ਦਾ ਵੱਢਣਾ ਏ।
ਅੱਠ ਫਰਵਰੀ ਪਹੁੰਚ ਕੇ ਬੂਥ ਉਤੇ, ਕਿੱਲਾ ਧੌਣ ‘ਚੋਂ ਹਉਮੈ ਦਾ ਕੱਢਣਾ ਏ।
ਦਿੱਲੀ ਵਾਲਿਓ ਦੱਸ ਦਿਓ ਜ਼ਾਬਰਾਂ ਨੂੰ, ਗਲਤ ਵੋਟ ਪਾ ਕੇ ਅੱਕ ਨਾ ਚੱਬਣਾ ਏ।
ਦਾਅਵੇ ਛੱਡ ਕੇ ‘ਦੂਜਿਆਂ ਤੀਜਿਆਂ’ ਦੇ, ਆਪਾਂ ‘ਆਪ’ ਦਾ ਬਟਨ ਹੀ ਦੱਬਣਾ ਏ।