ਧਰਨੇ ‘ਤੇ ਬੀਬੀਆਂ ਦਾ ਦੇਖ ਜਿਗਰਾ, ਹੋਰਨਾਂ ਤਾਈਂ ਵੀ ਲੱਗੀ ਜਾਂਦੀ ਲਾਗ ਜੀ।
ਦੇਖ ਕੇ ਸਿੰਘਾਸਣਾਂ ਦੇ ਪਾਵੇ ਹਿੱਲਦੇ, ਸੱਤਾ ਧਿਰ ਗਾਉਂਦੀ ਸਖਤੀ ਦਾ ਰਾਗ ਜੀ।
ਦੇਸ਼ ਵਾਸੀਆਂ ਦੇ ਵਿਚ ਪਾ ਕੇ ਵੰਡੀਆਂ, ਸੈਕੂਲਰਪੁਣੇ ਨੂੰ ਲਾਉਣ ਲੱਗੇ ਦਾਗ ਜੀ।
ਜਾਬਰ ਹਕੂਮਤਾਂ ਦੇ ‘ਸੰਗਰਾਮੀਏ’, ਨਾਹਰੇ ਹੀ ਜਗਾਉਂਦੇ ਸੁੱਤਿਓ ਦਿਮਾਗ ਜੀ।
ਫੜ ਲਈਏ ‘ਲੱਠ’ ਬਣੇ ਜੋ ‘ਇਕੱਠ’ ਤੋਂ, ਨਫਰਤਾਂ ਦੇ ਮਾਰਦਾ ਫੁੰਕਾਰੇ ‘ਨਾਗ’ ਜੀ।
‘ਬਾਗ’ ਹੀ ਆਜ਼ਾਦੀਆਂ ਦਾ ਮੁੰਢ ਬੰਨ੍ਹਦੇ, ‘ਜਲ੍ਹਿਆਂ’ ਪਿਛੋਂ ਹੈ ‘ਸ਼ਾਹੀਨ ਬਾਗ’ ਜੀ!