ਜੂਝਦੀ ਨਿਆਂ ਦੇ ਲਈ ਲੋਕਾਈ ਨਾਲ ਜੀ, ਹਾਕਮਾਂ ਨੂੰ ਨਹੀਂਓਂ ਤਕਰਾਰ ਸੋਭਣੀ।
ਸੱਤਾ ਵਾਲੀ ਧੌਂਸ ਲੋਕੀਂ ਇੱਦਾਂ ਜਾਣਦੇ, ਪਿੰਡੇ ਬਲਦਾਂ ਦੇ ਜਿਵੇਂ ਆਰ ਖੋਭਣੀ।
ਫੇਰ ਪਛਤਾਵੇ ਦਾ ਕੀ ਲਾਭ ਹੋਣਾ ਏਂ, ਪੈ ਜਾਵੇ ਕਬਰ ਹੋ ਲਾਚਾਰ ਖੋਦਣੀ।
ਨਦੀ ਪਾਰ ਬੇੜੀ ਕਿਵੇਂ ਲੱਗ ਸਕਦੀ, ਚੱਪੂ ਨਾਲੇ ਚਾਹੇ ਪਤਵਾਰ ਡੋਬਣੀ।
ਜਾਬਰਾਂ ਦੀ ਜ਼ਿੱਦ ਦਾ ਹਸ਼ਰ ਹੁੰਦਾ ਏ, ਲੱਗ ਜਾਂਦੀ ਡਿੱਗ ਸਿਰ-ਭਾਰ ਗੋਡਣੀ।
‘ਰਾਜ’ ਕਹੇ ਦੇਣੀ ‘ਸੋਧੀ’ ਨਾਗਰਿਕਤਾ, ਨਾਗਰਿਕ ਚਾਹੁੰਦੇ ਸਰਕਾਰ ‘ਸੋਧਣੀ!’