ਜੰਗ ਕੋਈ ਜੋੜ ਦੇ ਤੂੰ

ਠੰਢ ਦਿਆ ਭੰਨਿਆ ਸਰਕਾਰ ਦਿਆ ਸੇਕਿਆ ਵੇ, ਸੇਕ ਸਰਗਰਮੀ ਦਾ ਤੇਜ਼ ਜਿਹਾ ਚਾਹੀਦਾ।
ਉਸੇ ਤਰ੍ਹਾਂ ਆ ਹੁਣ ਆਪਣੀ ਹੀ ਆਈ ਉਤੇ, ਜ਼ਿੱਦ-ਜ਼ਿੱਦ ਹਲ ਜਿੱਦਾਂ ਡੂੰਘਾ ਜਿਹਾ ਵਾਹੀਦਾ।
ਆਲਸ ਬਥੇਰਾ ਹੋਇਆ ਕਿੰਨੇ ਵਰ੍ਹੇ ਲੰਘ ਚੱਲੇ, ਫੱਕਰਾਂ ਦੇ ਵਾਂਗ ਕੋਈ ਧੂਣਾ ਵੀ ਤਪਾਈਦਾ।
ਕਿਸੇ ਨੇ ਨਹੀਂ ਆਉਣਾ ਤੈਨੂੰ ਫਾਥੇ ਨੂੰ ਛੁਡਾਉਣ ਲਈ, ਜਾਲ ਤੋੜਨੇ ਦਾ ਜੇਰਾ ਖੁਦ ਹੀ ਬਣਾਈਦਾ।
ਤੈਨੂੰ ਕੰਡਿਆਂ ਦੇ ਉਤੋਂ ਘੜੀਸ ਛੱਡਿਆ, ਪਾਈ ਇੱਕੀ ਤੇ ਇਕੱਤੀ ਤੂੰ ਮੋੜ ਦੇ ਹੁਣ।
ਇਕ ਇਕ ਕਰਕੇ ਬਣਦੇ ਗਿਆਰਾਂ ਭਾਈ, ਸਾਰਿਆਂ ਨੂੰ ਨਾਲ ਲੈ ਕੇ ਜੰਗ ਕੋਈ ਜੋੜ ਦੇ ਤੂੰ।