ਨਸ਼ਾ ਜਿੱਤ ਦਾ ਸਿਰਾਂ ਨੂੰ ਰਹੇ ਚੜ੍ਹਿਆ, ਨੇੜੇ ਪਹੁੰਚੇ ਹੀ ਹੁੰਦੇ ਉਹ ਹਾਰ ਦੇ ਨੇ।
ਗੋਲ ਮੋਲ ‘ਸਫਾਈਆਂ’ ਦੇ ਬਿਆਨ ਦੇ ਕੇ, ਹੁਕਮਰਾਨ ਇਉਂ ਜਨਤਾ ਨੂੰ ਚਾਰਦੇ ਨੇ।
ਲੋਕ-ਰੋਹ ਦਾ ਉਹ ਵੀ ਸ਼ਿਕਾਰ ਬਣਦੇ, ਚਮਚੇ ਹੁੰਦੇ ਜੋ ਜ਼ਾਲਮ ਸਰਕਾਰ ਦੇ ਨੇ।
‘ਮੁੱਕੇ’ ਬਣਦੇ ਹਨ ‘ਹੱਥ’ ਜੋ ਵੋਟ ਪਾਉਂਦੇ, ਮੁਰਦਾਬਾਦ ਦੇ ਨਾਅਰੇ ਫਿਰ ਮਾਰਦੇ ਨੇ।
ਭੀੜਾਂ ਚੌਕ, ਚੌਰਾਹਿਆਂ ਵਿਚ ਖੜ੍ਹਦੀਆਂ ਨੇ, ਲਿਖ ਕੇ ‘ਸਖਤ ਸੁਨੇਹੜੇ’ ਤਖਤੀਆਂ ‘ਤੇ।
‘ਸਿਗਨਲ’ ਜਾਣਿਆ ਜਾਂਦਾ ਏ ਖਾਤਮੇ ਦਾ, ਕੋਈ ਹਾਕਮ ਜਦ ਆ ਜਾਵੇ ਸਖਤੀਆਂ ‘ਤੇ!