ਬੇਦਰਦ ਹਾਕਮ

ਜਨਤਾ ਆਪਣੀ ਆਈ ‘ਤੇ ਝੱਟ ਆਵੇ, ਹੁਕਮਰਾਨ ਜਦ ਟੱਪਦੇ ਹੱਦ ਭਾਈ।
ਤਾਨਾਸ਼ਾਹਾਂ ਦੇ ਵਾਂਗ ਜਦ ਰਾਜ ਕਰਦੇ, ਮਾੜੇ ਦਿਨਾਂ ਨੂੰ ਲੈਂਦੇ ਨੇ ਸੱਦ ਭਾਈ।
ਦੇਵੇ ਆਗਿਆ ਗੋਲੀਆਂ ਮਾਰਨੇ ਦੀ, ਦੱਸੋ ਕਿਹੜੀ ਸੰਵਿਧਾਨ ਦੀ ਮੱਦ ਭਾਈ।
ਥੋਪੇ ਧੌਂਸ ਦੇ ਨਾਲ ਕਾਨੂੰਨ ਕਾਇਦੇ, ਲੋਕ-ਰੋਹ ਕਰਵਾਉਂਦਾ ਏ ਰੱਦ ਭਾਈ।
ਹੁਣ ਜਾਪਦਾ ਲੋਕ ਮਹਿਸੂਸ ਕਰਦੇ, ਵੋਟਾਂ ਪਾਉਣ ਦੀ ਹੋਈ ਅਵੱਗਿਆ ਏ।
ਹਾਕਮ ਸਮੇਂ ਦੇ ਐਨੇ ਬੇਦਰਦ ਹੋਏ, ਬਾਲੀ ਅੱਗ ਦਾ ਸੇਕ ਨਾ ਲੱਗਿਆ ਏ।