ਬਲਜੀਤ ਬਾਸੀ
ਮੂੰਹ ਰਾਹੀਂ ਖਪਾਉਣ, ਭੋਜਨ ਕਰਨ ਦੇ ਅਰਥਾਂ ਵਿਚ ਪੰਜਾਬੀ ਦਾ ਬਹੁ-ਵਰਤੀਂਦਾ ਸ਼ਬਦ ਖਾਣਾ ਹੈ, ਪਰ ਇਉਂ ਲਗਦਾ ਹੈ ਕਿ ਕਿਸੇ ਵੇਲੇ ਇਸ ਲਈ ਕੋਈ ਹੋਰ ਸ਼ਬਦ ਵੀ ਵਰਤਿਆ ਜਾਂਦਾ ਰਿਹਾ ਹੋਵੇਗਾ। ਖਾਣਾ ਸ਼ਬਦ ਦੇ ਪ੍ਰਧਾਨ ਹੋ ਜਾਣ ਨਾਲ ਜਾਂ ਤਾਂ ਇਹ ਸ਼ਬਦ ਦੱਬਿਆ ਰਹਿ ਗਿਆ ਜਾਂ ਫਿਰ ਪੰਜਾਬੀ ਤੇ ਹੋਰ ਭਾਰਤੀ ਆਰਿਆਈ ਭਾਸ਼ਾਵਾਂ ਵਿਚ ਇਹ ਤੁਰਿਆ ਹੀ ਨਹੀਂ। ਇਹ ਸ਼ਬਦ ‘ਅਦ’ ਜਿਹਾ ਹੈ, ਜਿਸ ਦੀ ਸੰਸਕ੍ਰਿਤ ਵਿਚ ਟੋਹ ਮਿਲਦੀ ਹੈ। ਇਸ ਭਾਸ਼ਾ ਵਿਚ ਇਸ ਤੋਂ ਬਣੇ ਢੇਰ ਸਾਰੇ ਸ਼ਬਦ ਮਿਲਦੇ ਹਨ।
ਮਿਸਾਲ ਵਜੋਂ ਅਦਤਰ ਦਾ ਮਤਲਬ ਖਾਣਯੋਗ; ਮਤਸਯਾਦ ਹੁੰਦਾ ਹੈ, ਮੱਛੀ ਖਾਣਾ; ਮਾਂਸਾਦ ਦਾ ਅਰਥ ਹੈ, ਮਾਸ ਨਾ ਖਾਣਾ। ਪੇਟੂ ਨੂੰ ਅਦਮਰ ਕਿਹਾ ਗਿਆ ਹੈ, ਅਵਾਦ ਦਾ ਮਤਲਬ ਹੈ, ਖਿਲਾਉਣਾ। ਸੰਸਕ੍ਰਿਤ ਵਿਚ ਇਸ ਦਾ ਇਕ ਰੂਪ ਅੱਤਿ ਵੀ ਮਿਲਦਾ ਹੈ ਜਿਸ ਦਾ ਅਰਥ ਹੈ-ਖਾਣਵਾਲਾ, ਭਖੀ। ਇਸ ਤੋਂ ਬਣੇ ਅਤ੍ਰਿਣਮ ਸ਼ਬਦ ਦਾ ਇੱਕ ਅਰਥ ਘਾਹ ਨਾ ਖਾਣਾ ਤੇ ਦੂਜਾ ਹੈ, ਨਵ-ਜਨਮਿਆ ਵੱਛਾ ਭਾਵ ਜੋ ਘਾਹ ਨਹੀਂ ਖਾਂਦਾ। ਇਸ ਦਾ ਇੱਕ ਰੂਪ ਆਦ ਵੀ ਹੈ। ਪਰ ਮੇਰੀਆਂ ਨਜ਼ਰਾਂ ਵਿਚ ਪੰਜਾਬੀ ਵਿਚ ‘ਅਦ’ ਧਾਤੂ ਤੋਂ ਬਣਿਆ ਇੱਕੋ ਇੱਕ ਸ਼ਬਦ ਅੰਨ ਹੀ ਗੁਜ਼ਰਿਆ ਹੈ, ਜਿਸ ਦੇ ਸੰਸਕ੍ਰਿਤ ਵਿਚ ਅਰਥ ਹਨ: ਭੋਜਨ, ਖਾਣਾ, ਆਹਾਰ; ਚੌਲ, ਭਾਤ; ਅਨਾਜ ਅਰਥਾਤ ਦਾਣੇ, ‘ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ॥’, ‘ਅੰਨੁ ਨ ਖਾਹਿ ਦੇਹੀ ਦੁਖੁ ਦੀਜੈ॥’, ‘ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥’ (ਗੁਰੂ ਨਾਨਕ ਦੇਵ); ‘ਜਪੀਐ ਨਾਮੁ ਜਪੀਐ ਅੰਨੁ॥’ (ਭਗਤ ਕਬੀਰ)
ਅੰਨ ਵਹੁਟੀ, ਅੰਨ ਲਾੜਾ, ਅੰਨ ਦਾ ਵਿਹਾਰ ਸਾਰਾ।
ਅੰਨ ਮੋਟਾ ਅੰਨ ਜਾੜ੍ਹਾ, ਅੰਨ ਰੋਵੇ, ਅੰਨ ਹੱਸੇ। (ਜੱਲ੍ਹਣ)
ਸੰਸਕ੍ਰਿਤ ਵਿਚ ਅਨਮ-ਜਲਮ ਦਾ ਮਤਲਬ ਹੈ, ਭੋਜਨ ਅਤੇ ਪਾਣੀ। ਟਾਕਰਾ ਕਰੋ ਪੰਜਾਬੀ ‘ਅੰਨ ਜਲ’ ਜਾਂ ‘ਅੰਨ ਪਾਣੀ’, ਮੁਹਾਵਰਾ ਹੈ, ਜੇਹਾ ਤੇਰਾ ਅੰਨ ਪਾਣੀ, ਤੇਹਾ ਤੇਰਾ ਕੰਮ ਜਾਣੀ। ਵਾਰਸ ਸ਼ਾਹ ਨੇ ਇਹ ਸ਼ਬਦ ਜੁੱਟ ਵਰਤਿਆ ਹੈ,
ਅੰਨ ਪਾਣੀ ਹਜ਼ਾਰੇ ਦਾ ਕਸਮ ਕਰਕੇ,
ਕਸਦ ਝੰਗ ਸਿਆਲ ਚਿਤਾਰਿਆ ਈ।
ਕੀਤਾ ਰਿਜ਼ਕ ਨੇ ਆਣ ਉਦਾਸ ਰਾਂਝਾ,
ਚਲੋ ਚਲੀ ਹੀ ਜੀਉ ਪੁਕਾਰਿਆ ਈ।
ਅੰਨ ਤੋਂ ਹੀ ਅੱਗੇ ਅਨਾਜ ਬਣਿਆ, ਜਿਸ ਦਾ ਸੰਸਕ੍ਰਿਤ ਰੂਪ ਅਨਾਦਯ ਹੈ। ਪੰਜਾਬੀ ਵਿਚ ਮਿਲਦਾ ਹੋਰ ਸ਼ਬਦ ਹੈ, ਅੰਨਦਾਤਾ। ਅੰਨ ਦਾ ਭਾਰੋਪੀ ਮੂਲ ‘eਦ’ ਹੈ, ਜਿਸ ਵਿਚ ਖਾਣ ਦਾ ਭਾਵ ਹੈ। ਬਹੁਤ ਸਾਰੀਆਂ ਹਿੰਦ-ਯੂਰਪੀ ਭਾਸ਼ਾਵਾਂ ਵਿਚ ਇਸ ਦੇ ਸਜਾਤੀ ਸ਼ਬਦ ਮਿਲਦੇ ਹਨ, ਜਿਨ੍ਹਾਂ ਵਿਚ ਖਾਣ ਦਾ ਭਾਵ ਹੈ, ਮਿਸਾਲ ਵਜੋਂ ਗਰੀਕ eਦੋ, ਲਿਥੂਏਨੀਅਨ eਦੁ, ਆਰਮੀਨਅਨ ੁਟeਮ = ਮੈਂ ਖਾਂਦਾ ਹਾਂ; ਅਵੇਸਤਨ ਅਦ, ਲਾਤੀਨੀ eਦeਰe, ਰੂਸੀ ਜeਸਟ, ਪੁਰਾਣੀ ਜਰਮਨ eਸਸਅਨ, ਪੁਰਾਣੀ ਸਵੀਡਿਸ਼ ਅਤੇ ਪੁਰਾਣੀ ਅੰਗਰੇਜ਼ੀ eਟਅਨ = ਖਾਣਾ। ਇਥੇ ਪੁਰਾਣੀ ਅੰਗਰੇਜ਼ੀ ਦਾ ਸ਼ਬਦ eਟਅਨ ਧਿਆਨ ਮੰਗਦਾ ਹੈ। ਇਸ ਵਿਚੋਂ ‘ਨ’ ਧੁਨੀ ਅਲੋਪ ਹੋਣ ਅਤੇ ਸਵਰ-ਬਦਲੀ ਨਾਲ ਅਜੋਕਾ ਅੰਗਰੇਜ਼ੀ ਸ਼ਬਦ eਅਟ ਸਾਹਮਣੇ ਆਉਂਦਾ ਹੈ। ਗੌਰਤਲਬ ਹੈ ਕਿ ਜਰਮੈਨਿਕ ਭਾਸ਼ਾਵਾਂ ਵਿਚ ਨਿਯਮਿਤ ਤੌਰ ‘ਤੇ ‘ਦ/ਡ’ ਧੁਨੀ ‘ਟ’ ਵਿਚ ਬਦਲ ਜਾਂਦੀ ਹੈ। ਲਾਤੀਨੀ eਦeਰe ਤੋਂ ਇਸ ਭਾਸ਼ਾ ਵਿਚ ਇੱਕ ਸ਼ਬਦ ਬਣਦਾ ਹੈ, eਦਬਿਲਿਸਿ ਜਿਸ ਦਾ ਅਰਥ ਹੈ, ਖਾਣਯੋਗ। ਇਹ ਸ਼ਬਦ ਅੰਗਰੇਜ਼ੀ ਵਿਚ eਦਬਿਲe ਦੇ ਰੂਪ ਵਿਚ ਦਾਖਲ ਹੁੰਦਾ ਹੈ। ਮੋਟੇ-ਤਾਜ਼ੇ ਦੇ ਅਰਥਾਂ ਵਿਚ ਇਕ ਲਾਤੀਨੀ ਸ਼ਬਦ ਹੈ, ੋਬeਸੁਸ, ਜਿਸ ਦਾ ਸ਼ਾਬਦਿਕ ਅਰਥ ਹੈ, ਬਹੁਤਾ ਖਾਣ ਵਾਲਾ ਅਰਥਾਤ ਪੇਟੂ। ਇਹ ਅੱਗੋਂ eਦeਰe (ਖਾਣਾ) ਦਾ ਭੂਤਕਾਲਕ ਰੂਪ ਹੈ। ਇਸ ਸ਼ਬਦ ਵਿਚ ‘ੋਬ’ ਤਾਂ ਇੱਕ ਅਗੇਤਰ ਹੈ, ਜਿਸ ਦਾ ਅਰਥ ਵੱਲ ਹੁੰਦਾ ਹੈ। ਅੰਗਰੇਜ਼ੀ ਦਾ ਇੱਕ ਸ਼ਬਦ ਹੈ ਾਰeਟ, ਜਿਸ ਦਾ ਪੁਰਾਣੀ ਅੰਗਰੇਜ਼ੀ ਵਿਚ ਅਰਥ ਹੁੰਦਾ ਸੀ-ਨਿਗਲਣਾ, ਹੜੱਪਣਾ, ਡੱਫਣਾ, ਖਾਣਾ। ਪ੍ਰਾਕ-ਜਰਮਨ ਵਿਚ ਇਸ ਦਾ ਰੂਪ ਸੀ ‘ਾਰਅ-eਟਅਨ’ ਤੇ ਅਰਥ ਸੀ, ਪੂਰਾ ਖਾ ਜਾਣਾ। ਇਸ ਸ਼ਬਦ ਦਾ ਅਗੇਤਰੀ ਅੰਸ਼ ਾਰਅ ਭਾਰੋਪੀ ਮੂਲ ‘ਪeਰ’ ਦਾ ਜਰਮੈਨਿਕ ਰੂਪ ਹੈ ਤੇ ਅਰਥ ਹੁੰਦਾ ਹੈ-ਦੀ ਤਰਫ, ਵੱਲ, ਚੁਫੇਰੇ। ਮੋਟੇ ਤੌਰ ‘ਤੇ ਸ਼ਾਬਦਿਕ ਅਰਥ ਬਣਦਾ ਹੈ, ਖਾਣ ਵੱਲ ਵਧਣਾ। ਅਜੋਕੀ ਅੰਗਰੇਜ਼ੀ ਵਿਚ ਾਰeਟ ਸ਼ਬਦ ਦਾ ਅਰਥ ਹੈ-ਚਿੰਤਿਤ ਰਹਿਣਾ, ਕੁੜ੍ਹਨਾ, ਖਿਝਣਾ। ਪਾਠਕ ਸਮਝ ਸਕਦੇ ਹਨ ਇਸ ਸ਼ਬਦ ਵਿਚ ਮਨ ਨੂੰ ਖਾਈ ਜਾਣ ਦਾ ਭਾਵ ਹੈ।
ਵਰਤਮਾਨ ਵਿਚ ਅੰਗਰੇਜ਼ੀ ਦਾ ਇੱਕ ਅਤਿ ਪ੍ਰਤਿਭਾਸ਼ਾਲੀ ਨਿਰੁਕਤਸ਼ਾਸਤਰੀ ਹੈ ਅਨਾਤੋਲੀ ਲਿਬਰਮੈਨ, ਜੋ ਮਿਨੇਸੋਟਾ ਯੂਨੀਵਰਸਿਟੀ ਵਿਚ ਜਰਮਨ, ਸਲਾਵਿਕ ਅਤੇ ਡੱਚ ਭਾਸ਼ਾਵਾਂ ਦੇ ਵਿਭਾਗ ਵਿਚ ਪ੍ਰੋਫੈਸਰ ਹੈ। ਉਹ ਜਰਮੈਨਿਕ ਭਾਸ਼ਾਵਾਂ ਦਾ ਮਾਹਿਰ ਹੈ। ਅੱਜ ਕਲ ਉਹ ਅੰਗਰੇਜ਼ੀ ਸ਼ਬਦਾਂ ਦੀਆਂ ਅਗਿਆਤ ਨਿਰੁਕਤੀਆਂ ‘ਤੇ ਕੰਮ ਕਰ ਰਿਹਾ ਹੈ। ਉਸ ਨੇ ਉਪਰ-ਚਰਚਿਤ ‘ਅਦ’ ਸ਼ਬਦ ਦਾ ਦਲੀਲਾਂ ਸਹਿਤ ਦੰਦ (ਸ਼ਬਦ) ਨਾਲ ਸਬੰਧ ਜੋੜਨ ਦਾ ਯਤਨ ਕੀਤਾ ਹੈ। ਮੇਰੇ ਲਈ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਗਿਆਨਵਰਧਕ ਗੱਲ ਸੀ। ਖਾਣ ਦੀ ਕਿਰਿਆ ਦੰਦਾਂ ਨਾਲ ਹੁੰਦੀ ਹੈ, ਮਾਨੋ ਖਾਣਾ ਦੰਦਾਂ ਨਾਲ ਵਢਣਾ ਹੀ ਹੈ।
ਲਿਬਰਮੈਨ ਦਾ ਨੁਕਤਾ ਸਮਝਣ ਲਈ ਪਹਿਲਾਂ ਦੰਦ ਸ਼ਬਦ ਦਾ ਅੱਗਾ ਪਿੱਛਾ ਫੋਲ ਲਈਏ। ਦਰਅਸਲ ਦੰਦ ਸ਼ਬਦ ਵੀ ਹਿੰਦ-ਯੂਰਪੀ ਹੈ, ਜਿਸ ਦਾ ਮੂਲ ਹੈ ‘ਦeਨਟ’, ਇਸ ਵਿਚ ਦੰਦ ਦਾ ਭਾਵ ਹੈ। ਸੰਸਕ੍ਰਿਤ ਵਿਚ ਇਸ ਦਾ ਸਜਾਤੀ ਦਤ ਵੀ ਹੈ ਤੇ ਦੰਤ ਵੀ, ਸਗੋਂ ਕਰਤਾ ਕਾਰਕ ਵਜੋਂ ਤਾਂ ਦਨ ਵੀ ਹੈ। ਪਾਲੀ ਪ੍ਰਾਕ੍ਰਿਤ ਵਿਚ ਵੀ ਇਸ ਦੇ ਰੂਪ ਦੰਤ ਜਿਹੇ ਹੀ ਹਨ। ਹੋਰ ਹਿੰਦ-ਆਰਿਆਈ ਭਾਸ਼ਾਵਾਂ ਵਿਚ ਇਸ ਦੇ ਰੂਪ ਦਾਂਤ, ਦਾਂਦਾ, ਦੌਂਤ, ਦਨ, ਦੋਨ, ਦਾਨ ਜਿਹੇ ਹਨ ਜਦ ਕਿ ਫਾਰਸੀ ਵਿਚ ਇਸ ਦਾ ਰੂਪ ਦੰਦ ਹੈ, ਜਿਸ ਦਾ ਬਹੁਵਚਨ ਦੰਦਾਨ ਹੈ। ਗੌਰਤਲਬ ਹੈ ਕਿ ਫਾਰਸੀ ਦੰਦਾਨ ਦਾ ਅਰਥ ਮੂੰਹ ਵੀ ਹੈ ਤੇ ਇੱਛਾ, ਲਾਲਸਾ; ਚੁੰਮਣ, ਚਿੰਤਾ, ਦੱੁੱਖ, ਸ਼ੋਕ ਵੀ ਹੈ। ਅਸੀਂ ਪਹਿਲਾਂ ਅੰਗਰੇਜ਼ੀ ਾਰeਟ ਦਾ ਅਰਥ ਚਿੰਤਾ ਜਿਹਾ ਦੇਖ ਆਏ ਹਾਂ।
ਪੰਜਾਬੀ ਦੰਦ ਇਹੀ ਫਾਰਸੀ ਵਾਲਾ ਹੈ, ਪਰ ਕਈ ਪ੍ਰਸੰਗਾਂ ਵਿਚ ਪੰਜਾਬੀ ਵਿਚ ਸੰਸਕ੍ਰਿਤ ਵਲੋਂ ਦੰਤ ਸ਼ਬਦ ਵੀ ਚਲਦਾ ਹੈ। ਇਨ੍ਹਾਂ ਦੋਹਾਂ ਰੂਪਾਂ ਤੋਂ ਅੱਗੇ ਹੋਰ ਕਈ ਸ਼ਬਦ ਬਣੇ ਹਨ। ਕੁਝ ਸ਼ਬਦ ਪੰਜਾਬੀ ਦੇ ਯਾਦ ਕਰ ਲਈਏ: ਦੰਦਾ, ਦੰਦੇਦਾਰ, ਦਾਂਦੂ, ਦੰਦੀ, ਦਾਤ, ਦਾਤੀ, ਦਾਤਣ (ਇਸ ਦਾ ਸੰਸਕ੍ਰਿਤ ਰੂਪ ਦੰਤਪਵਨ ਹੈ), ਦੰਦਲ/ਦੰਦਣ, ਦੰਦਾਸਾ, ਦੰਦਰਾਲ, ਦੰਦਬੀੜ, ਦੰਦਸਾਜ਼, ਦੁਧ-ਦੰਦ, ਦੰਦ-ਕਰੋਲਣੀ, ਦੰਦ-ਘਸਾਈ, ਦੰਦ-ਖੰਡ, ਦੰਦ-ਬੋੜਾ ਆਦਿ। ਦੰਦ-ਕਥਾ ਦਾ ਦੰਦ ਨਾਲ ਕੋਈ ਸਬੰਧ ਨਹੀਂ, ਕਿਵਦੰਤੀ ਨਾਲ ਹੈ, ਇਸ ਬਾਰੇ ਪਹਿਲਾਂ ਲਿਖਿਆ ਜਾ ਚੁਕਾ ਹੈ। ਕੁਝ ਮੁਹਾਵਰੇ ਵੀ ਦੇਖ ਲਈਏ: ਦੰਦ ਦਿਖਾਉਣੇ, ਦੰਦ ਕਢਣੇ, ਦੰਦਾਂ ਵਿਚ ਉਂਗਲ ਦੇਣਾ, ਦੰਦ ਵੱਜਣੇ, ਦੰਦ ਪੀਹਣੇ, ਦੰਦ ਭੰਨਣੇ, ਦੰਦੀਆਂ ਚੁੰਘਾਉਣਾ, ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ। ‘ਦੰਦ ਖੱਟੇ ਕਰਨਾ’ ਮੁਹਾਵਰਾ ਫਾਰਸੀ ਮੁਹਾਵਰੇ ‘ਦੰਦਾਨ ਅਜ਼ ਤੁਰਸ਼ ਕਰਦਨ’ ਦਾ ਸਿੱਧਾ ਅਨੁਵਾਦ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਦੰਤ ਰੂਪ ਹੀ ਆਇਆ ਹੈ, ‘ਤੇਰੇ ਬਾਂਕੇ ਲੋਇਣ ਦੰਤ ਰੀਸਾਲਾ॥’ (ਗੁਰੂ ਨਾਨਕ ਦੇਵ)। ਵਾਰਸ ਸ਼ਾਹ ਨੇ ਵੀ ਖੂਬ ਦੰਦ ਦਿਖਾਏ ਹਨ,
ਫਿਟ ਚੜ੍ਹਦਿਆਂ ਚੂੜੀਆਂ ਕਢ ਸੁਟਾਂ,
ਲਾ ਬਹੀਏਂ ਜੇ ਵੈਰ ਦੀ ਚੁੰਜ ਰੰਨੇ।
ਸਿਰ ਫਾਵੜੀ ਮਾਰ ਕੇ ਦੰਦ ਝਾੜੂੰ,
ਟੰਗਾਂ ਭੰਨ ਕੇ ਕਰੂੰਗਾ ਲੁੰਜ ਰੰਨੇ।
ਜਿਵੇਂ ਉਪਰ ਦੱਸਿਆ ਗਿਆ ਹੈ, ਦੰਦ ਦਾ ਭਾਰੋਪੀ ਮੂਲ ‘ਦeਨਟ’ ਹੈ। ਇਸੇ ਤੋਂ ਇਸ ਦਾ ਲਾਤੀਨੀ ਰੂਪ ਦeਨਸ, ਗਰੀਕ ੋਦੋਨਟੋਸ, ਲਿਥੂਏਨੀਅਨ ਦਅਨਟਸਿ ਬਣੇ ਹਨ। ਲਾਤੀਨੀ ਦeਨਟਅਲਸਿ ਤੋਂ ਹੀ ਫਰਾਂਸੀਸੀ ਰਾਹੀਂ ਅੰਗਰੇਜ਼ੀ ਵਿਚ ਦeਨਟਅਲ ਸ਼ਬਦ ਪਹੁੰਚਿਆ। ਦeਨਟੁਰe ਤੇ ਦeਨਸਿਟ ਹੋਰ ਅਗੇ ਬਣੇ ਸ਼ਬਦ ਹਨ।
ਅੰਗਰੇਜ਼ੀ ਟੋਟਹ ਪ੍ਰਾਕ ਜਰਮੈਨਿਕ ਅਸਲੇ ਦਾ ਹੈ। ਜਿਵੇਂ ਪਹਿਲਾਂ ਦੱਸਿਆ ਜਾ ਚੁਕਾ ਹੈ, ਜਰਮੈਨਿਕ ਭਾਸ਼ਾਵਾਂ ਵਿਚ ‘ਡ/ਦ’ ਧੁਨੀ ‘ਟ/ਜ਼’ ਵਿਚ ਬਦਲ ਜਾਂਦੀ ਹੈ। ਇਸ ਤਰ੍ਹਾਂ ਇਸ ਦਾ ਜਰਮਨ ਭਾਸ਼ਾ ਵਿਚ ਡਅਹਨ ਜਿਹਾ ਰੂਪ ਬਣਿਆ, ਗੌਥਿਕ ਵਿਚ ਟੁਨਟਹੁਸ ਅਤੇ ਪੁਰਾਣੀ ਅੰਗਰੇਜ਼ੀ ਵਿਚ ਟੋਟਹ ਬਣਿਆ। ਧਿਆਨਯੋਗ ਹੈ ਕਿ ਅੰਗਰੇਜ਼ੀ ਤੇ ਕੁਝ ਹੋਰ ਭਾਸ਼ਾਵਾਂ ਵਿਚ ‘ਟ, ਸ, ਜ਼’ ਜਿਹੀਆਂ ਧੁਨੀਆਂ ਤੋਂ ਪਹਿਲਾਂ ਆਈ ਅਨੁਨਾਸਕਤਾ ਗੁੰਮ ਹੋ ਜਾਂਦੀ ਹੈ, ਇਸ ਲਈ ਦeਨਟ ਵਿਚਲੀ ਅਨੁਨਾਸਕਤਾ ਅੰਗਰੇਜ਼ੀ ਵਿਚ ਆ ਕੇ ਅਲੋਪ ਹੋ ਗਈ ਤੇ ‘ਡ’ ਧੁਨੀ ‘ਟ’ ਵਿਚ ਪਲਟ ਗਈ। ਸਿੱਟੇ ਵਜੋਂ ਟੋਟਹ ਜਿਹਾ ਸ਼ਬਦ ਸਾਹਮਣੇ ਆਇਆ, ਜਿਸ ਵਿਚਲਾ ‘ਓ’ ਸਵਰ ਲਮਕ ਕੇ ‘ਊ’ ਹੋ ਗਿਆ ਤੇ ਸ਼ਬਦ ਬਣ ਗਿਆ ਟੋਟਹ।
ਉਪਰੋਕਤ ਲੰਮੀ ਚੌੜੀ ਬੋਰ ਕਰਨ ਵਾਲੀ ਚਰਚਾ ਇਸ ਨੁਕਤੇ ‘ਤੇ ਲਿਆਉਣ ਲਈ ਕੀਤੀ ਗਈ ਹੈ ਕਿ ਅਨਾਤੋਲੀ ਲਿਬਰਮੈਨ ਨੇ ਅੰਗਰੇਜ਼ੀ ਖਾਣ ਦੇ ਅਰਥਾਂ ਵਾਲੇ ਅੰਗਰੇਜ਼ੀ ਸ਼ਬਦ ‘eਅਟ’ ਦੇ ਪਿਛੇ ਦੰਦ ਸ਼ਬਦ ਦੇ ਪੂਰਵਵਰਤੀ ਰੂਪ ਪ੍ਰਤੀਤ ਕੀਤੇ ਹਨ। ਉਸ ਨੇ ਇਨ੍ਹਾਂ ਸ਼ਬਦਾਂ ਵਿਚ ਸਮੇਂ ਸਮੇਂ ਹੋਏ ਧੁਨੀ ਪਰਿਵਰਤਨਾਂ ਦਾ ਲੇਖਾ-ਜੋਖਾ ਕਰਦਿਆਂ ਇਹ ਨਤੀਜਾ ਕਢਿਆ ਹੈ। ਦਰਅਸਲ ਦeਨਟ ਦਾ ਵਰਤਮਾਨ ਕਾਰਦੰਤਕ ਰੂਪ ‘eਦeਨਟ’ ਜਿਹਾ ਸੀ, ਜਿਸ ਦਾ ਅਰਥ (ਦੰਦਾਂ ਨਾਲ) ਵਢਣਾ ਤੇ ਹੋਰ ਅੱਗੇ ਵਢਣ ਵਾਲਾ ਸੀ। ਇਸ ਤਰ੍ਹਾਂ ਈਟ ਸ਼ਬਦ ਦਾ ਭਾਵ ਬਣਦਾ ਹੈ, ਦੰਦਾਂ ਨਾਲ ਵਢਣਾ। ਅਸੀਂ ਦੇਖਿਆ ਹੈ ਕਿ ਅੰਗਰੇਜ਼ੀ ਈਟ ਅਤੇ ਟੁੱਥ ਦੋਵੇਂ ਸ਼ਬਦ ਭਾਰੋਪੀ ਹਨ, ਜਿਨਾਂ ਦੇ ਪੰਜਾਬੀ ਰੂਪ ਕ੍ਰਮਵਾਰ ਦੰਦ ਅਤੇ ਅਦ (ਇਹ ਸ਼ਬਦ ਪੰਜਾਬੀ ਵਿਚ ਨਹੀਂ ਪਰ ਇਸ ਤੋਂ ਬਣਿਆ ਅੰਨ ਜ਼ਰੂਰ ਹੈ) ਹਨ। ਸੋ ਅਸੀਂ ਨਤੀਜਾ ਕਢ ਸਕਦੇ ਹਾਂ ਕਿ ਅੰਨ ਦਾ ਦੰਦ ਨਾਲ ਅਰਥਾਂ ਪੱਖੋਂ ਹੀ ਨਹੀਂ, ਧੁਨੀ ਪੱਖੋਂ ਵੀ ਸਜਾਤੀ ਸਬੰਧ ਹੈ।