ਦਿੱਲੀ ਦਾ ਨਿਸ਼ਾਨਾ ਹੁਣ ਹੋਰ ਸਾਫ ਹੋ ਗਿਆ, ਸੋਧ ਬਿਲ ਵਾਲੀ ਦਿੱਤੀ ਆਰੀ ਏ ਚਲਾ ਬਈ।
ਕਿਹਨੂੰ-ਕਿਹਨੂੰ ਦੇਣੀ ਨਾਗਰਿਕਤਾ ਦੀ ਆਗਿਆ, ਹਿੰਦੂਤਵ ਦੀ ਪੋਟਲੀ ‘ਚੋਂ ਕੱਢੀ ਏ ਬਲਾ ਬਈ।
ਬਾਦਲਾਂ ਨੇ ਬੱਧੇ-ਰੁੱਧੇ ਦਿੱਤੀ ਏ ਹਮਾਇਤ ਦੇਖੋ, ਨਾਲੇ ਕਹਿੰਦੇ ‘ਛੱਡਿਆਂ’ ਨੂੰ ਨਾਲ ਹੀ ਰਲਾ ਬਈ।
ਦਿਲ ਵਾਲੇ ਲੋਕੀਂ ਚੁੱਕ ਲਿਆ ਝੰਡਾ ਜੂਝਣੇ ਦਾ, ਕੁਝ ਕੁ ਨੇ ਕਿਹਾ, ‘ਹੁਣ ਚੁੱਪ ‘ਚ ਭਲਾ ਬਈ।’
ਚੜ੍ਹੀ ਆਉਂਦੀ ਕਾਂਗ ਤਾਈਂ ਕਿੱਦਾਂ ਕੋਈ ਡੱਕੇ ਯਾਰੋ, ਏਕੋ ਬਾਝੋਂ ਪਿੜ ਵਿਚ ਪੈਂਦੀਆਂ ਨਾ ਪੂਰੀਆਂ।
ਕੱਲ੍ਹ ਨੂੰ ਨਾ ਕਹਿਣਾ ਸਾਨੂੰ ਪਤਾ ਵੀ ਨ੍ਹੀਂ ਲੱਗਿਆ, ਹੋਕਾ ਏ ਵੇ ਲੋਕਾ ਹੁਣ ਛੱਡੋ ਜੀ-ਹਜ਼ੂਰੀਆਂ।