ਬਲਜੀਤ ਬਾਸੀ
ਕੱਚੀ ਜਿਹੀ ਉਮਰ ਸੀ ਉਦੋਂ, ਤੇ ਜਮਾਤ ਵੀ ਕੱਚੀ ਹੀ ਸੀ ਜਦੋਂ ਤੋਂ ਵਿਸ਼ੇ ਆਪਣੇ ਪਿੱਛੇ ਪੈ ਗਏ। ਪੰਜਾਬੀ ਤੇ ਹਿਸਾਬ ਦੇ ਵਿਸ਼ਿਆਂ ਤੋਂ ਗੱਲ ਸ਼ੁਰੂ ਹੋਈ। ਪੰਜਾਬੀ ਕਾਹਦੀ, ਊੜਾ ਐੜਾ ਹੀ ਸੀ ਤੇ ਹਿਸਾਬ ਕਾਹਦਾ ਬਰਕਤ ਦੂਣੀ ਦੂਣੀ ਹੀ ਸੀ। ਫਿਰ ਜਿਉਂ ਜਿਉਂ ਜਮਾਤਾਂ ਦੀਆਂ ਪੌੜੀਆਂ ਚੜ੍ਹਦੇ ਰਹੇ, ਨਵੇਂ ਤੋਂ ਨਵੇਂ ਵਿਸ਼ੇ ਪੇਸ਼ ਆਉਂਦੇ ਰਹੇ। ਸਮਾਜ ਸ਼ਾਸਤਰ, ਡਰਾਇੰਗ, ਹਿੰਦੀ, ਅੰਗਰੇਜ਼ੀ, ਸਾਇੰਸ਼..ਗਿਆਰਵੀਂ ਜਮਾਤ ਵਿਚ ਤਾਂ ਸ਼ਾਇਦ ਗਿਆਰਾਂ ਵਿਸ਼ੇ ਪੜ੍ਹਨੇ ਪਏ, ਪਰ ਕਾਲਜ ਵਿਚ ਜਾ ਕੇ ਫਿਰ ਅਚਾਨਕ ਇਨ੍ਹਾਂ ਦੀ ਗਿਣਤੀ ਤਿੰਨ-ਚਾਰ ਹੀ ਰਹਿ ਗਈ। ਯੂਨੀਵਰਸਿਟੀ ਗਏ ਤਾਂ ਇਕੋ ਵਿਸ਼ਾ ਰਹਿ ਗਿਆ। ਲਗਦਾ ਸੀ ਹੁਣ ਮੌਜਾਂ ਹੀ ਮੌਜਾਂ, ਪਰ ਐਮ. ਏ. ਦਾ ਇਕੋ ਵਿਸ਼ਾ ਦਿਮਾਗ ਚੱਟ ਲੈਂਦਾ ਸੀ।
ਜਵਾਨੀ ਦੀ ਉਮਰੇ ਵੱਡੀਆਂ ਜਮਾਤਾਂ ਕੀ ਚੜ੍ਹਿਆ, ਨਾਲ ਦੀ ਨਾਲ ਕਈ ਹੋਰ ਵਿਸ਼ੇ, ਜਿਨ੍ਹਾਂ ਨੂੰ ਵਧੇਰੇ ਕਰਕੇ ਵਿਸੇ.-ਵਿਕਾਰ ਨਾਲ ਜਾਣਿਆ ਜਾਂਦਾ ਹੈ, ਵੀ ਚੰਬੜਦੇ ਗਏ: ਸ਼ਰਾਬਨੋਸ਼ੀ, ਡਿਸਕੋ ਚਸਕਾ, ਅੱਖਾਂ ਤੱਤੀਆਂ ਕਰਨਾ…। ਛੱਡੋ! ਕੀ ਆਪਣੇ ਪਰਦੇ ਫੋਲਣੇ ਹਨ? ਮੁੱਕਦੀ ਗੱਲ ਇਹ ਕਿ ਮੁੱਖ ਤੌਰ ‘ਤੇ ਦੋ ਤਰ੍ਹਾਂ ਦੇ ਵਿਸ਼ਿਆਂ ਨੇ ਜਵਾਨੀ ਹੀ ਖਾ ਲਈ-ਪੜ੍ਹਾਈ ਦੇ ਮਜ਼ਮੂਨ ਅਤੇ ਇੰਦਰੀਆਂ ਦੀਆਂ ਵਾਸਨਾਵਾਂ। ਸਮਝੋ ਵਿਸ਼ਈ ਹੀ ਬਣ ਕੇ ਰਹਿ ਗਿਆ ਸੀ।
ਵਿਸ਼ਿਆਂ ਤੋਂ ਮੁਕਤ ਹੋਇਆ ਤਾਂ ਸੋਚਣ ਲੱਗਾ, ਇਹ ਦੋ ਕਿਸਮਾਂ ਦੇ ਵਿਸ਼ਿਆਂ ਵਿਚ ਕੋਈ ਸਾਂਝ ਤਾਂ ਲਗਦੀ ਨਹੀਂ, ਇੱਕ ਗਿਆਨ ਪ੍ਰਦਾਨ ਕਰਦਾ ਹੈ ਤੇ ਦੂਜਾ ਵਾਸਨਾ ਦੀ ਦੁਨੀਆਂ ਵੱਲ ਧਕੇਲਦਾ ਹੈ, ਫਿਰ ਦੋਹਾਂ ਦਾ ਖਾਸਾ ਬਿਆਨਣ ਲਈ ਇੱਕੋ ਸ਼ਬਦ ਕਿਉਂ ਧਰਿਆ ਗਿਆ ਹੈ? ਘੁੰਡੀ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਾਂ। ਵਿਦਿਆ ਪ੍ਰਾਪਤੀ ਦੌਰਾਨ ਸਭ ਤੋਂ ਪਹਿਲਾਂ ਸਾਡਾ ਵਾਹ ਮਜ਼ਮੂਨ ਦੇ ਅਰਥਾਂ ਵਾਲੇ ਵਿਸ਼ਾ ਸ਼ਬਦ ਨਾਲ ਹੀ ਪੈਂਦਾ ਹੈ।
ਵਿਸ਼ਵ ਦੇ ਸਮੁੱਚੇ ਗਿਆਨ ਨੂੰ ਇਸ ਤਰ੍ਹਾਂ ਸ਼ਾਖਾਵਾਂ ਵਿਚ ਵੰਡਿਆ ਗਿਆ ਹੈ ਕਿ ਸਭ ਦਾ ਆਪੋ ਆਪਣਾ ਖੇਤਰ ਹੈ ਤੇ ਇੱਕ ਦਾ ਦੂਜੇ ਨਾਲੇ ਕੋਈ ਬਹੁਤਾ ਸਰੋਕਾਰ ਨਹੀਂ। ਮਿਸਾਲ ਵਜੋਂ ਪੰਜਾਬੀ ਤੇ ਗਣਿਤ ਦਾ ਇੱਕ ਦੂਜੇ ਤੋਂ ਮੁਕਾਬਲਤਨ ਸੁਤੰਤਰ ਤੌਰ ‘ਤੇ ਅਧਿਐਨ ਹੋ ਸਕਦਾ ਹੈ; ਪਰ ਵਿਸ਼ਾ ਸ਼ਬਦ ਕਿਸੇ ਲਿਖਤ, ਭਾਸ਼ਣ, ਗੱਲਬਾਤ ਜਾਂ ਕਲਾਕ੍ਰਿਤ ਦੇ ਪ੍ਰਸੰਗ ਵਿਚ ਵੀ ਵਰਤਿਆ ਜਾਂਦਾ ਹੈ, ਇਹ ਦੱਸਣ ਲਈ ਕਿ ਇਨ੍ਹਾਂ ਦਾ ਉਦੇਸ ਕੀ ਹੈ, ਇਹ ਕੀ ਸਮਝਾਉਣ ਜਾਂ ਦਰਸਾਉਣ ਲਈ ਰਚੇ ਗਏ ਹਨ? ਮਿਸਾਲ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਫਲਾਣੀ ਲਿਖਤ ਦਾ ਵਿਸ਼ਾ ਹੈ, ਨਸ਼ਿਆਂ ਤੋਂ ਕਿਵੇਂ ਬਚਿਆ ਜਾਵੇ? ਆਮ ਭਾਸ਼ਾ ਵਿਚ ਅਸੀਂ ਕਿਸੇ ਵੀ ਵਿਚਾਰ ਗੋਚਰੀ ਜਾਂ ਗੌਲਣ ਵਾਲੀ ਗੱਲ ਨੂੰ ਵਿਸ਼ਾ ਕਹਿ ਦਿੰਦੇ ਹਾਂ ਜਿਵੇਂ ਵਧਦਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਹੈ। ਮੌਤ ਦਾ ਵਿਸ਼ਾ ਭਿਆਨਕ ਜਿਹਾ ਹੈ। ਮੋਦੀ ਦਾ ਲਿਬਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਧਵਾਟੇ ਹੀ ਇਹ ਗੱਲ ਦੱਸ ਦੇਈਏ ਕਿ ਵਿਸ਼ਾ ਸ਼ਬਦ ਦਾ ਸੰਸਕ੍ਰਿਤ ਪੂਰਵਜ ‘ਵਿਸ਼ਯ’ ਹੈ, ਜਿਸ ਵਿਚਲਾ ‘ਸ਼’ ਅੱਖਰ ਢਿਡ-ਪਾੜਵਾਂ ਹੈ। ਇਸ ਤਰ੍ਹਾਂ ਇਸ ਸ਼ਬਦ ਦਾ ਪੰਜਾਬੀ ਰੂਪ ਵਿਸ਼ੇ ਜਾਂ ਵਿਸ਼ੈ ਵੀ ਹੋ ਸਕਦਾ ਸੀ, ਜਿਵੇਂ ਵਿਜਯ ਦਾ ਵਿਜੈ ਅਤੇ ਲਯ ਦਾ ਲੈਅ, ਪਰ ਮਜ਼ਮੂਨ ਦੇ ਅਰਥਾਂ ਵਿਚ ਇਹ ਵਿਸ਼ਾ ਹੋਇਆ ਤੇ ਵਿਸ਼ੇ ਇਸ ਦਾ ਬਹੁਵਚਨ ਬਣਿਆ ਜਿਵੇਂ ‘ਅੱਠਵੀਂ ਜਮਾਤ ਵਿਚ ਹੁਣ ਕਈ ਵਿਸ਼ੇ ਪੜ੍ਹਾਏ ਜਾਣ ਲੱਗੇ ਹਨ।’ “ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿਸ਼ੇ ‘ਤੇ ਹੋਇਆ ਸੈਮੀਨਾਰ” ਜਿਹੇ ਵਾਕ ਵਿਚ ਵਿਸ਼ੇ ਸ਼ਬਦ ਬਹੁਵਚਨ ਨਾ ਹੋ ਕੇ ਇਕਵਚਨ ਹੀ ਹੈ, ਪਰ ਇਸ ਦਾ ਅਜਿਹਾ ਰੂਪ ਵਾਕ-ਬਣਤਰ ਦੇ ਨਿਯਮਾਂ ਕਰਕੇ ਹੈ। ਹੁਣ ਦੇਖੀਏ ਵਿਸ਼ਾ/ਵਿਸ਼ੇ ਸ਼ਬਦ ਵਿਚ ਵਿਕਾਰ, ਭੋਗ ਵਿਲਾਸ ਵਾਲੇ ਅਰਥ ਕਿਵੇਂ ਵਿਕਸਿਤ ਹੁੰਦੇ ਹਨ। ਜਿਵੇਂ ਪਹਿਲਾਂ ਦੱਸਿਆ ਜਾ ਚੁਕਾ ਹੈ, ਸੰਸਕ੍ਰਿਤ ਸ਼ਬਦ ਦੇ ਅੰਤ ਵਿਚ ‘ਯ’ ਧੁਨੀ ਅਕਸਰ ‘ਏ’ ਵਿਚ ਬਦਲ ਜਾਂਦੀ ਹੈ ਜਿਵੇਂ ਵਿਜਯ> ਵਿਜੇ। ਵਿਕਾਰ ਦੇ ਅਰਥਾਂ ਵਿਚ ਇਹੋ ਪਰਿਵਰਤਨ ਹੋਇਆ। ਸੋ ਅਜੋਕੀ ਪੰਜਾਬੀ ਵਿਚ ਵਾਸਨਾ ਦੇ ਅਰਥਾਂ ਲਈ ਵਿਸ਼ੇ ਸ਼ਬਦ ਹੀ ਚਲਦਾ ਹੈ ਤੇ ਉਹ ਵੀ ਬਹੁਤਾ ਵਿਸ਼ੇ-ਵਿਕਾਰ ਜਾਂ ਵਿਸ਼ੇ-ਵਾਸਨਾ ਜਿਹੇ ਸ਼ਬਦ ਜੁੱਟਾਂ ਵਿਚ।
ਵਿਕਾਰ ਵਾਲਾ ਵਿਸ਼ੇ ਵੀ ਵਿਸ਼ਯ ਤੋਂ ਹੀ ਬਣਿਆ ਹੈ, ਪਰ ਸ਼ਬਦ ਬਣਤਰ ਬਹੁਵਚਨ ਵਾਲੀ ਹੋਣ ਦੇ ਬਾਵਜੂਦ ਇਹ ਇਕਵਚਨ ਹੈ। ਭਾਰਤੀ ਅਧਿਆਤਮਕ ਤੇ ਨੈਤਿਕ ਪਰਿਵੇਸ਼ ਵਿਚ ਇਸ ਦੀ ਖਾਸੀ ਵਰਤੋਂ ਹੁੰਦੀ ਹੈ। ਵਿਸ਼ਯ/ਵਿਸ਼ੇ ਇੰਦਰੀ-ਸੁੱਖ, ਵਾਸਨਾਤਮਕ ਅਨੰਦ, ਭੋਗ ਲਾਲਸਾ, ਮਾਇਆ; ਇਥੋਂ ਤੱਕ ਕਿ ਪਾਪ ਦਾ ਅਰਥਾਵਾਂ ਵੀ ਬਣ ਗਿਆ ਹੈ। ਧਾਰਮਕ ਪ੍ਰਵਚਨਾਂ ਵਿਚ ਅਜਿਹੀ ਪ੍ਰਵ੍ਰਿਤੀ ਦੀ ਖੂਬ ਨਿੰਦਾ ਕੀਤੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੀ ਅਜਿਹੀ ਵਰਤੋਂ ਦੀਆਂ ਕਈ ਮਿਸਾਲਾਂ ਮਿਲ ਜਾਂਦੀਆਂ ਹਨ, ਪਰ ਪਹਿਲਾਂ ਇਸ ਸ਼ਬਦ ਦੇ ਵਿਕਾਰ ਵਾਲੇ ਅਰਥਾਂ ਦੇ ਪ੍ਰਸੰਗ ਵਿਚ ਧੁਨੀ-ਪਰਿਵਰਤਨ ਦੇ ਕੁਝ ਨੇਮਾਂ ਤੇ ਨਿਗ੍ਹਾ ਮਾਰ ਲਈਏ। ‘ਵ’ ਧੁਨੀ ਕਈ ਵਾਰੀ ਪੰਜਾਬੀ ਤੇ ਹੋਰ ਭਾਸ਼ਾਵਾਂ ਵਿਚ ‘ਬ’ ਵਿਚ ਬਦਲ ਜਾਂਦੀ ਹੈ ਜਿਵੇਂ ਵਾਣੀ> ਬਾਣੀ; ਦੇਵਨਾਗਰੀ ਦੇ ਢਿਡ-ਪਾੜਵੇਂ ‘ਸ਼’ ਦੀ ਧੁਨੀ ‘ਖ’ ਜਾਂ ‘ਛ’ ਵਿਚ ਬਦਲ ਜਾਂਦੀ ਹੈ ਜਿਵੇਂ ਸ਼ੜਯੰਤਰ> ਖੜਯੰਤਰ/ਛੜਯੰਤਰ; ‘ਯ’ ਧੁਨੀ ਏ, ਐ, ਅ, ਆ ਜਾਂ ਜ ਵਿਚ ਬਦਲ ਜਾਂਦੀ ਹੈ ਜਿਵੇਂ ਵਿਜਯ> ਵਿਜੇ, ਜਯ> ਜੈ; ਸਤਯ> ਸੱਤ, ਹਿਰਦਯ> ਹਿਰਦਾ ਅਤੇ ਯਸ਼> ਜਸ, ਕਾਰਯ> ਕਾਰਜ।
ਉਕਤ ਨੇਮਾਂ ਅਨੁਸਾਰ ਵਿਸ਼ਯ ਸ਼ਬਦ ਬਿਖੈ (ਹਿੰਦੀ ਵਿਚ ਬਿਸ਼ਯ ਵੀ ਹੈ) ਦਾ ਰੂਪ ਧਾਰਦਾ ਹੈ, ‘ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤ ਮੈ ਹੋਇ ਧਿਆਈ॥’ (ਗੁਰੂ ਨਾਨਕ ਦੇਵ); ‘ਮਨ ਬਿਖੈ ਹੀ ਮਹਿ ਲੁਝੀ ਹੇ॥’, ‘ਬਿਖੈ ਨਾਦ ਕਰਨ ਸੁਣਿ ਭੀਨਾ॥’, ‘ਬਿਖੈਬਿਲਾਸ ਕਹੀਅਤ ਬਹੁਤੇਰੇ॥’ (ਗੁਰੂ ਅਰਜਨ ਦੇਵ); ‘ਬਿਖੈ ਬਿਖੈ ਕੀ ਬਾਸਨਾ ਤਜੀਅ ਨਹਿ ਜਾਈ॥’ (ਭਗਤ ਕਬੀਰ)
ਬਿਖੈ ਸ਼ਬਦ ਵਿਸ਼ਈ ਅਰਥਾਤ ਵਿਸ਼ੇ ਭੋਗਣ ਵਾਲੇ ਅਰਥਾਂ ਵਿਚ ਵੀ ਵਰਤ ਹੋਇਆ ਹੈ, ‘ਜੈਸੇ ਬਿਖੈ ਹੇਤ ਪਰ ਨਾਰੀ॥’ (ਗੁਰੂ ਰਾਮ ਦਾਸ)। ਇਸ ਦਾ ਇੱਕ ਰੂਪ ਬਿਖਿਆ ਵੀ ਹੈ, ‘ਬਿਖਿਆ ਮਹਿ ਕਿਨਹੀ ਤ੍ਰਿਪਤਿ ਨ ਪਾਈ॥’ (ਗੁਰੂ ਅਰਜਨ ਦੇਵ) ਪਰ ਵਿਸ਼ਾ (ਮਜ਼ਮੂਨ) ਅਤੇ ਵਿਸ਼ੇ (ਵਿਕਾਰ) ਕਿੱਥੇ ਮਿਲਦੇ ਹਨ? ਜੇ ਅਸੀਂ ਦੋਹਾਂ ਸ਼ਬਦਾਂ ਅਤੇ ਇਨ੍ਹਾਂ ਦੇ ਅਰਥਾਂ ਲਈ (ਕਾਰਜ) ਖੇਤਰ, ਮਾਰ ਜਾਂ ਗੋਚਰ ਸ਼ਬਦ ਰੱਖੀਏ ਤਾਂ ਗੱਲ ਸਮਝ ਵਿਚ ਆ ਸਕਦੀ ਹੈ। ਮਜ਼ਮੂਨ ਦੇ ਅਰਥਾਂ ਵਿਚ ਵਿਸ਼ਾ ਉਹ ਹੈ, ਜੋ ਸਾਡੇ ਅਧਿਐਨ ਦਾ ਖੇਤਰ ਜਾਂ ਮਾਰ ਹੈ। ਭੋਗ ਵਿਲਾਸ, ਅਨੰਦ, ਵਿਕਾਰ ਆਦਿ ਸਾਡੀਆਂ ਇੰਦਰੀਆਂ ਦੇ ਖੇਤਰ ਜਾਂ ਮਾਰ ਸਦਕਾ ਹੀ ਗ੍ਰਹਿਣ ਕੀਤੇ ਜਾਂਦੇ ਹਨ। ਅਰਥਾਤ ਅਸੀਂ ਆਪਣੀਆਂ ਇੰਦਰੀਆਂ ਦੀ ਮਾਰ ਰਾਹੀਂ ਬਾਹਰੀ ਜਗਤ ਨੂੰ ਪ੍ਰਤੀਤ ਕਰਦੇ ਹਾਂ। ਸਾਡੇ ਧਰਮਾਂ ਵਿਚ ਬਾਹਰੀ ਦੁਨੀਆਂ ਵੱਲ ਖਚਿਤ ਹੋਣ ਜਾਂ ਮਾਣਨ ਨੂੰ ਨਿੰਦਿਆ ਗਿਆ ਹੈ, ਇਸ ਨੂੰ ਮਾਇਆ ਜਾਂ ਮੋਹ ਮਾਇਆ ਕਿਹਾ ਗਿਆ ਹੈ। ਵਿਸ਼ੇ ਪੰਜ ਤਰ੍ਹਾਂ ਦੇ ਹਨ: ਰੂਪ, ਰਸ, ਗੰਧ, ਸਪਰਸ਼ ਅਤੇ ਸ਼ਬਦ; ‘ਬਿਖੈਬਿਲਾਸ ਕਹੀਅਤ ਬਹੁਤੇਰੇ॥’ (ਗੁਰੂ ਅਰਜਨ ਦੇਵ)। ਇਨ੍ਹਾਂ ਪੰਜ ਵਿਸ਼ਿਆਂ ਦਾ ਸਬੰਧ ਕ੍ਰਮਵਾਰ ਅੱਖ, ਜੀਭ, ਨੱਕ, ਤਵਚਾ ਅਤੇ ਕੰਨ ਨਾਲ ਹੈ। ਇਨ੍ਹਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾਲ ਵੀ ਜੋੜਿਆ ਜਾਂਦਾ ਹੈ। ਗੁਰਬਾਣੀ ਵਿਚ ਕਈ ਥਾਂਈਂ ਬਿਖ ਜਾਂ ਬਿਖਿਆ ਆਦਿ ਸ਼ਬਦਾਂ ਦੀ ਵਿਆਖਿਆ ਜ਼ਹਿਰ ਦੇ ਅਰਥਾਂ ਵਿਚ ਵੀ ਕੀਤੀ ਮਿਲਦੀ ਹੈ, ਕਿਉਂਕਿ ਇਸ ਦਾ ਰੂਪ ਸੰਸਕ੍ਰਿਤ ਸ਼ਬਦ ਵਿਸ਼ (ਜ਼ਹਿਰ) ਨਾਲ ਮਿਲਦਾ ਜੁਲਦਾ ਹੈ। ਇਨ੍ਹਾਂ ਦਾ ਨਿਖੇੜਾ ਹੋਣਾ ਚਾਹੀਦਾ ਹੈ।
ਸੰਸਕ੍ਰਿਤ ਵਿਸ਼ਯ ਸ਼ਬਦ ਦੇ ਕੁਝ ਹੋਰ ਅਰਥ ਮਿਲਦੇ ਹਨ: ਕੋਈ ਵੱਡਾ ਪ੍ਰਦੇਸ਼, ਖਾਸ ਤੌਰ ‘ਤੇ ਗ੍ਰਾਮ ਤੋਂ ਵੱਡਾ ਰਾਸ਼ਟਰ ਅਤੇ ਰਾਸ਼ਟਰ ਤੋਂ ਵੱਡਾ ਵਿਸ਼ਯ ਮੰਨਿਆ ਜਾਂਦਾ ਹੈ; ਭੌਤਿਕ ਵਸਤੂ ਅਰਥਾਤ ਜਿਸ ਦੀ ਪ੍ਰਤੀਤੀ ਹੋ ਸਕਦੀ ਹੈ; ਕਾਰੋਬਾਰ, ਕਿੱਤਾ ਅਰਥਾਤ ਕੰਮ ਦਾ ਖੇਤਰ; ਵੀਰਜ; ਪ੍ਰੇਮੀ ਪਤੀ ਅਰਥਾਤ ਪਤਨੀ ਦੇ ਪਿਆਰ ਦਾ ਖੇਤਰ; ਪੰਜ ਦੀ ਸੰਖਿਆ ਕਿਉਂਕਿ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਹਨ। ਇਸ ਸ਼ਬਦ ਦਾ ਧਾਤੂ ‘ਵਿਸ਼’ ਦੱਸਿਆ ਜਾਂਦਾ ਹੈ, ਜਿਸ ਵਿਚ ਦਾਖਲ ਹੋਣ, ਆਬਾਦ ਹੋਣ ਦੇ ਭਾਵ ਹਨ। ਸ਼ਾਇਦ ਵਿਖੇ (‘ਸੇਵਾ ਵਿਖੇ’ ਵਾਲਾ) ਸ਼ਬਦ ਇਸ ਤੋਂ ਬਣਿਆ ਹੈ। ਇਸ ਦੀ ਚਰਚਾ ਫਿਰ ਕਰਾਂਗੇ।
ਨਿਰੁਕਤ ਸ਼ਾਸਤਰੀਆਂ ਨੇ ਵਿਸ਼ਾ/ਵਿਸ਼ੇ ਸ਼ਬਦ ਨੂੰ ਭਾਰੋਪੀ ਮੰਨਿਆ ਹੈ। ਇਸ ਦਾ ਭਾਰੋਪੀ ਮੂਲ ਹੈ, ੱeਕਿ, ਜਿਸ ਵਿਚ ਕਬੀਲਾ ਅਰਥਾਤ ਘਰ ਤੋਂ ਵੱਡੀ ਇਕਾਈ ਦਾ ਭਾਵ ਹੈ। ਧਿਆਨ ਦਿਉ, ਉਪਰ ਸੰਸਕ੍ਰਿਤ ਵਿਸ਼ਯ ਦਾ ਇੱਕ ਅਰਥ ਕੋਈ ਵੱਡਾ ਪ੍ਰਦੇਸ਼ ਦੱਸਿਆ ਗਿਆ ਹੈ। ਅੰਗਰੇਜ਼ੀ ਵਿਚ ਇਸ ਦਾ ਇਕ ਰੂਪ ੱਚਿਕ ਹੈ, ਜੋ ਸ਼ਹਿਰ ਜਾਂ ਨਗਰ ਦਾ ਅਰਥਸੂਚਕ ਸਮਾਸੀ ਰੂਪ ਬਣਦਾ ਹੈ ਜਿਵੇਂ ਭਰੁਨਸੱਚਿਕ, ੱਅਰੱਚਿਕ, ਘਰeeਨੱਚਿਹ ਆਦਿ (ਟਾਕਰਾ ਕਰੋ ਸਾਡੇ ਮਾਨਖੇੜਾ, ਤੇਜਾਖੇੜਾ ਆਦਿ ਨਾਲ); ੜਚਿਨਿਟੇ (ਆਸਪਾਸ, ਨਿਕਟਤਾ, ਪਰਿਸੀਮਾ, ਖੇਤਰ); ਇਹ ਲਾਤੀਨੀ ਤੋਂ ਫਰਾਂਸੀਸੀ ਰਾਹੀਂ ਅੰਗਰੇਜ਼ੀ ਵਿਚ ਗਿਆ। ਇਹ ਸ਼ਬਦ ਲਾਤੀਨੀ ਦੇ ੜਚੁਸ ਤੋਂ ਵਿਕਸਿਤ ਹੋਇਆ, ਜਿਸ ਦਾ ਅਰਥ ਸੀ ਘਰਾਂ ਦਾ ਸਮੂਹ, ਪਿੰਡ। ੜਲਿਲਅਗe (ਪਿੰਡ): ਇਸ ਦਾ ਲਾਤੀਨੀ ਰੂਪ ੜਲਿਲਅ ਸੀ, ਜਿਸ ਦਾ ਅਰਥ ਪੇਂਡੂ ਘਰ ਹੈ। ਅੰਗਰੇਜ਼ੀ ਵਿਚ ੜਲਿਲਅ ਸ਼ਬਦ ਵੀ ਚਲਦਾ ਹੈ। ਅਮਰੀਕੀਆਂ ਨੇ ੜਲਿਲe ਰੂਪ ਵਿਚ ਇਸ ਦਾ ਪਿਛੇਤਰ ਬਣਾ ਕੇ ਇਸ ਨਾਲ .ੁਸਿਵਲਿਲe ਅਤੇ ਘਰeeਨਵਲਿਲe ਜਿਹੇ ਸ਼ਹਿਰਾਂ ਦਾ ਨਾਂ ਧਰ ਦਿੱਤਾ।
ਪ੍ਰਾਚੀਨ ਰੋਮਨ ਅਮੀਰ ਪੇਂਡੂ ਇਲਾਕਿਆਂ ਵਿਚ ਵੱਡੇ ਵੱਡੇ ਘਰ/ਕੋਠੀਆਂ ਬਣਾਉਣ ਦੇ ਸ਼ੌਕੀਨ ਸਨ, ਜਿਨ੍ਹਾਂ ਨੂੰ ਵਿਲਾ ਕਿਹਾ ਜਾਂਦਾ ਸੀ। ਓਚੋਨੋਮੇ ਸ਼ਬਦ ਦਾ ਮੁਢਲਾ ਅਰਥ ਹੈ, ਘਰ ਦਾ ਪ੍ਰਬੰਧ ਜਾਂ ਘਰ ਚਲਾਉਣਾ। ਇਹ ਸ਼ਬਦ ਅੰਤਿਮ ਤੌਰ ‘ਤੇ ਗਰੀਕ ੌਕੋਸ ਤੋਂ ਵਿਕਸਿਤ ਹੋਇਆ ਹੈ। ਗਰੀਕ ਵਿਚ ਇਸ ਦਾ ਅਰਥ ਹੈ-ਘਰ, ਰਿਹਾਇਸ਼, ਬਸੇਰਾ। ਇਹ ਲਾਤੀਨੀ ੜਚੁਸ ਦਾ ਹੀ ਸਜਾਤੀ ਹੈ। ਇੱਕ ਚਰਚ ਜਾਂ ਗਿਰਜੇ ਦੇ ਅਧਿਕਾਰ ਖੇਤਰ ਨੂੰ ਫਅਰਸਿਹ ਕਿਹਾ ਜਾਂਦਾ ਹੈ। ਇਹ ਗਰੀਕ ਫਅਰੋਕੋਸ ਤੋਂ ਬਣਿਆ ਹੈ। ਇਸ ਵਿਚ ਗਰੀਕ ੌਕੋਸ ਸਪਸ਼ਟ ਝਲਕਦਾ ਹੈ। ਫਅਰਅ ਦਾ ਅਰਥ ਹੈ-ਗਵਾਂਢ, ਪੜੋਸ। ਸੋ ਫਅਰੋਕੋਸ ਦਾ ਸ਼ਾਬਦਿਕ ਅਰਥ ਬਣਿਆ-ਲਾਗਲਾ ਜਾਂ ਨਾਲ ਲਗਦਾ ਘਰ। ਕੁਝ ਇਸ ਤਰ੍ਹਾਂ ਜਿਵੇਂ ਕਹੀਏ ‘ਤੁਹਾਨੂੰ ਕਿਹੜਾ ਗੁਰਦੁਆਰਾ ਲਗਦਾ ਹੈ?
ਖਲਨਾਇਕ ਦੇ ਅਰਥਾਂ ਵਾਲਾ ਅੰਗਰੇਜ਼ੀ ੜਲਿਲਅਨਿ ਜਿਸ ਨੂੰ ਫਿਲਮਾਂ ਦੇ ਕਈ ਸ਼ੌਕੀਨ ਵਿਲੀਅਨ ਆਖਦੇ ਹਨ, ਦਾ ਮੁਢਲਾ ਅਰਥ ਗੰਵਾਰ, ਪੇਂਡੂ ਹੈ। ਇਸ ਦਾ ਅਰਥ ਵਿਕਾਸ ਕੁਝ ਇਸ ਤਰ੍ਹਾਂ ਹੋਇਆ ਹੋਵੇਗਾ: ਖੇਤਾਂ ਵਿਚ ਰਹਿਣ ਵਾਲਾ, ਕਿਸਾਨ, ਗੰਵਾਰ, ਉਜੱਡ, ਵਿਦੂਸ਼ਕ, ਦੁਸ਼ਟ, ਬਦਮਾਸ਼। ਵਿਚਾਰੇ ਵਿਲੇਨ ਦੀ ਦੁਰਗਤੀ ਉਸੇ ਤਰ੍ਹਾਂ ਹੋਈ ਜਿਵੇਂ ਗਾਂਵ ਵਿਚ ਰਹਿਣ ਵਾਲੇ ਗੰਵਾਰ ਦੀ।