ਸਿਆਸਤਾਂ ਬਨਾਮ ਦਿਲ ਦੀਆਂ ਬਾਤਾਂ

ਤਿੰਨ ਸਾਲ ਹੋ ਗਏ ਹੱਥ ਸੂਬੇ ਦੀ ਕਮਾਨ ਹੈ, ਤੋੜਿਆ ਨਾ ਡੱਕਾ ਇਹੇ ਫੇਲ੍ਹ ਕਪਤਾਨ ਹੈ।
ਕੰਮ ਨਾ ਕੋਈ ਕੀਤਾ ਹੁਣ ਉਠਣ ਬਗਾਵਤਾਂ, ਜਾਪਦਾ ਹੈ ਏਦਾਂ ਵਿਕ ਚੁਕਿਆ ਸਮਾਨ ਹੈ।
ਲਾਂਘੇ ਬਾਰੇ ਦਾਗਦਾ ਬਿਆਨ ਹਰ ਤੀਜੇ ਦਿਨ, ਇਸ ਮਸਲੇ ‘ਤੇ ਜਾਣੋ ਦਿਲ ਬੇਈਮਾਨ ਹੈ।
‘ਬਾਬੇ ਕੀਆਂ ਰਹਿਮਤਾਂ’ ਨੂੰ ਮਾਰਦਾ ਏਂ ਠੋਕਰਾਂ, ਦੱਸੀਂ ਜ਼ਰਾ ਰਾਜਿਆ ਕਾਹਦਾ ਇਹ ਗੁਮਾਨ ਹੈ।
ਛੱਡ ਕੇ ਸਿਆਸਤਾਂ ਤੂੰ ਦਿਲ ਦੀਆਂ ਬਾਤਾਂ ਸੁਣ, ‘ਬਾਬਾ’ ‘ਬਾਬਾ’ ਕੂਕਦੇ ਧਰਤ-ਅਸਮਾਨ ਹੈ।
ਪਈ ਗਲਵੱਕੜੀ ਏ ਨਿੱਘ ਦੀ ਸੌਗਾਤ ਮਿਲੀ, ਮੁਹੱਬਤੀ ਤਰਾਨਿਆਂ ਦਾ ਹੋਇਆ ਅਨੁਮਾਨ ਹੈ।