ਡਾ. ਕਰਾਂਤੀ ਪਾਲ*
ਫੋਨ: 91-92165-35617
ਹਰ ਸਾਲ ਗੋਆ (ਪਣਜੀ) ‘ਚ ਹੋਣ ਵਾਲਾ ਕੌਮਾਂਤਰੀ ਫਿਲਮ ਮੇਲਾ (50ਵਾਂ) ਆਪਣੇ ਉਦਘਾਟਨੀ ਸਮਾਰੋਹ ਨਾਲ 20 ਨਵੰਬਰ ਨੂੰ ਸ਼ੁਰੂ ਹੋ ਗਿਆ ਸੀ। ਇਸ ਮੌਕੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਨੇਮਾ ਭਾਰਤ ਦੀ ‘ਸੌਫਟ ਪਾਵਰ’ ਹੈ, ਇਹ ਵੀ ਇੱਕ ਯਾਤਰਾ ਹੈ, ਇਸ ਨੂੰ ਮਜ਼ਬੂਤ ਕਰਦੇ ਰਹਿਣਾ ਚਾਹੀਦਾ ਹੈ। ਹੁਣ ਭਾਰਤੀ ਫਿਲਮਾਂ ਆਪਣੇ ਤੰਗ ਦਾਇਰੇ ਵਿਚੋਂ ਬਾਹਰ ਨਿਕਲ ਰਹੀਆਂ ਹਨ ਤੇ ਵਿਦੇਸ਼ੀ ਨਿਰਦੇਸ਼ਕ ਭਾਰਤ ਦਾ ਰੁਖ ਕਰ ਰਹੇ ਹਨ।
21 ਨਵੰਬਰ ਨੂੰ ਗੋਆ ਦੇ ਸਭ ਤੋਂ ਵੱਡੇ ਇਨੋਕਸ ਸਿਨੇਮਾ ਹਾਲ ਕੰਪਲੈਕਸ ਵਿਚ ਦੇਸ਼-ਵਿਦੇਸ਼ ਤੋਂ ਪਹੁੰਚੇ ਵਫਦ ਆਪਣੇ ਆਈ ਕਾਰਡ/ਕਿੱਟ ਬੈਗ ਪ੍ਰਾਪਤ ਕਰਕੇ ਫਿਲਮਾਂ ਸਬੰਧੀ ਜਾਣਕਾਰੀ ਹਾਸਲ ਕਰਨ ਲੱਗੇ। ‘ਕਲਾ ਅਕਾਦਮੀ’ ਤੇ ਇਨੋਕਸ ‘ਚ ਬੈਠੇ ਸਹਿਯੋਗੀ ਵਫਦ ਦੀ ਹਰ ਸਮੱਸਿਆ ਹੱਲ ਕਰਨ ਲਈ ਤਿਆਰ-ਬਰ-ਤਿਆਰ ਸਨ। ਜੋ ਕਿੱਟਾਂ ਪ੍ਰਬੰਧਕਾਂ ਵੱਲੋਂ ਦਿੱਤੀਆਂ ਗਈਆਂ, ਉਹ ਇਸ ਵੇਲੇ ਦਿਖਾਈਆਂ ਜਾਣ ਵਾਲੀਆ ਫਿਲਮਾਂ, ਉਨ੍ਹਾਂ ਦਾ ਦੇਸ਼, ਕੰਮ ਕਰਨ ਵਾਲੇ ਕਲਾਕਾਰ ਤੇ ਨਿਰਦੇਸ਼ਕ ਦੀ ਜਾਣਕਾਰੀ ਦਿੰਦੀਆਂ ਸਨ। ਬਹੁਤੇ ਡੈਲੀਗੇਟ ਇਸ ਜਾਣਕਾਰੀ ਤੋਂ ਸਹਿਯੋਗ ਲੈ ਕੇ ਆਪਣੀਆਂ ਫਿਲਮਾਂ ਦੀਆਂ ਟਿਕਟਾਂ ਬੁੱਕ ਕਰਦੇ ਹਨ। ਫਿਲਮਾਂ ਦੀਆਂ ਟਿਕਟਾਂ ਆਨਲਾਈਨ ਬੁੱਕ ਕਰਵਾਉਣ ਦੀ ਸੁਵਿਧਾ ਦਿੱਤੀ ਗਈ। ‘ਕਿਤਾਬੀ ਰੂਪ’ ਵਿਚ ਦੋ ਜਾਣਕਾਰੀ ਭਰਪੂਰ ਕਿਤਾਬਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿਚੋਂ ਇੱਕ ‘ਕੌਮਾਂਤਰੀ ਸਿਨੇਮਾ’ ਨਾਲ ਤੇ ਦੂਜੀ ‘ਭਾਰਤੀ ਸਿਨੇਮਾ’ ਨਾਲ ਜੁੜੀ ਹੋਈ ਸੀ।
ਮੇਲੇ ਵਿਚ ਪਹਿਲੇ ਦਿਨ ਹੀ ਅਜਿਹਾ ਮਾਹੌਲ ਮਿਲਦਾ ਹੈ ਕਿ ਤੁਸੀਂ ਗੋਆ ਦੇ ਬੀਚ ਭੁੱਲ ਕੇ ਸਿਰਫ ਫਿਲਮੀ ਦੁਨੀਆਂ ‘ਚ ਪਹੁੰਚ ਜਾਂਦੇ ਹੋ। ‘ਪਣਜੀ’ ਦੁਲਹਨ ਦੀ ਤਰ੍ਹਾਂ ਸਜਾਈ ਜਾਂਦੀ ਹੈ। ਪਲ-ਪਲ ਤੁਹਾਡਾ ਇੰਤਜ਼ਾਰ ਕਰਦੀ ਹੈ, ਜਿਉਂ-ਜਿਉਂ ਦਿਨ ਢਲਦਾ ਹੈ, ਨਸ਼ਾ ਵਧਦਾ ਜਾਂਦਾ ਹੈ। ਚਾਰੇ ਪਾਸੇ ਕਲਾ ਦੀ ਦੁਨੀਆਂ ਘੁੰਮਦੀ/ਚੱਕਰ ਲਾਉਂਦੀ ਫਿਰ ਰਹੀ ਹੁੰਦੀ ਹੈ, ਤੁਸੀਂ ਥੱਕ ਜਾਵੋਗੇ ਪਰ ਇਹ ਨਹੀਂ ਥੱਕਦੀ।
50ਵੇਂ ਕੌਮਾਂਤਰੀ ਫਿਲਮ ਮੇਲੇ ‘ਚ ਕੌਮੀ ਫਿਲਮਾਂ ਤਹਿਤ ਜਿਸ ਦੇਸ਼ ‘ਚ ਫੋਕਸ ਕੀਤਾ ਗਿਆ ਸੀ, ਉਹ ਇਸ ਵਾਰ ਰਸ਼ੀਆ (ਰੂਸ) ਸੀ, ਜਿਸ ਦੀਆਂ ਅੱਠ ਫਿਲਮਾਂ ਦਿਖਾਈਆਂ ਗਈਆਂ। ‘ਸਿਨੇਮਾ ਆਫ ਦਾ ਵਰਲਡ’ ਤਹਿਤ ਇਸ ਵਾਰ 64 ਫਿਲਮਾਂ ਪੇਸ਼ ਹੋਈਆਂ। ‘ਲਾਈਫ ਟਾਈਮ ਅਚੀਵਮੈਂਟਸ ਐਵਾਰਡ’ (ਜਿਸ ਦੀ ਰਕਮ ਚਾਰ ਲੱਖ ਹੈ) ਰੂਸ ਦੀ ‘ਇਸਾਬੇਲ ਹੂਪਰਟ’ ਨੂੰ ਮਿਲਿਆ। ਮੂਲ ਰੂਪ ਵਿਚ ਫਰੈਂਚ ਅਦਾਕਰ ਹੈ, ਜਿਸ ਨੇ 120 ਫਿਲਮਾਂ ‘ਚ ਆਪਣਾ ਯੋਗਦਾਨ ਪਾਇਆ। 66 ਸਾਲਾਂ ਦੀ ਉਮਰ ‘ਚ ਪਹੁੰਚ ਕੇ ਵੀ ਸਿਨੇਮਾ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੀ ਗੰਭੀਰ ਕੰਮ ਕਰ ਰਹੀ ਹੈ। 2016 ‘ਚ ਬਣੀ ਫਿਲਮ ‘ਓ..ਓ’ ਨੂੰ ਦਰਸ਼ਕਾਂ ਸੰਗ ਜੋੜਿਆ ਗਿਆ।
1950 ‘ਚ ਮਰਾਠੀ ਪਰਿਵਾਰ ‘ਚ ਪੈਦਾ ਹੋਏ ਰਜਨੀਕਾਂਤ ਨੂੰ ‘ਆਈਕੋਨ ਆਫ ਗੋਲਡਨ ਜੁਬਲੀ ਇਫੀ (ਾਂਂੀ)’ ਨਾਲ ਨਿਵਾਜਿਆ ਗਿਆ।
ਜਿਊਰੀ ਵਿਚ ਇਸ ਵਾਰ ਅਮਰੀਕਾ ਦੇ ਜਾਨ ਇਰਾ ਬੇਲੀ ਜਿਊਰੀ ਚੇਅਰਮੈਨ ਸਨ। ਉਨ੍ਹਾਂ ਨਾਲ ਫਰੈਂਚ ਦਾ ਰਾਬਿਨ ਕੈਂਪਿਲੋ, ਸਕਾਟਲੈਂਡ ਦੀ ਲਿਨਗਮਸੇ, ਬੀਜਿੰਗ ਦੇ ਜਾਂਗ ਯਾਂਗ ਅਤੇ ਭਾਰਤ ਦੇ ਰਮੇਸ਼ ਸਿੱਪੀ ਸਨ।
ਭਾਰਤੀ ਫਿਲਮਾਂ ਮੁਕਾਬਲੇ ਦੀ ਜਿਊਰੀ ਦੇ ਚੇਅਰਮੈਨ ਪ੍ਰਿਯਦਰਸ਼ਨ ਸਨ ਤੇ ਤਾਮਿਲਨਾਡੂ ਦੇ ਪ੍ਰਸਿੱਧ ਫਿਲਮ ਨਿਰਦੇਸ਼ਕ ਅਹਾਤਿਯਨ, ਆਕਾਸ਼ਾਦਿਤਯ ਲਾਮਾ, ਗਿਰੀਸ਼ ਮੋਹਿਤੇ, ਹਰੀਸ਼ ਭਿਮਾਨੀ, ਜਾਦੂਮੋਨੀ ਦੱਤਾ, ਡਾ. ਕੇ. ਪੁਤਾਸਵਾਸੀ, ਕੁੱਕੂ ਕੋਹਲੀ, ਫੁਨਸੁਕ ਲੱਦਾਖੀ, ਰਾਜੇਂਦਰ ਪ੍ਰਸਾਦ ਚੌਧਰੀ, ਡਾ. ਮੋਹਾਪਾਤਰਾ, ਸੁਲੇਖਾ ਮੁਕਰਜੀ ਅਤੇ ਵਿਨੋਦ ਗਾਨਾਤਰਾ ਸਨ।
ਭਾਰਤੀ ਸਿਨੇਮਾ ਤਹਿਤ ਇਸ ਵਾਰ 26 ਫਿਲਮਾਂ ਇਸ ਮੇਲੇ ‘ਚ ਉਭਰੀਆਂ। 15 ਫਿਲਮਾਂ (ਨਾਨ ਫੀਚਰ ਫਿਲਮਾਂ) ਭਾਰਤੀ ਪਨੋਰਮਾ ਤਹਿਤ ਪੇਸ਼ ਹੋਈਆਂ, ਜਿਸ ਰਾਜ ਨੂੰ ਫਿਲਮੀ ਨਗਰੀ ਤਹਿਤ ਉਭਾਰਿਆ ਗਿਆ, ਉਹ ਇਸ ਵਾਰ ਗੋਆ ਸੀ। ਇਸ ਰਾਜ ਦੀ ਕਲਾ ਅਤੇ ਸੰਸਕ੍ਰਿਤੀ ਨੂੰ ਦਰਸਾਉਂਦਿਆਂ 6 ਫਿਲਮਾਂ ਦਿਖਾਈਆਂ ਗਈਆਂ, ਜੋ ਕੋਕਣੀ ਭਾਸ਼ਾ ‘ਚ ਪੇਸ਼ ਹੋਈਆਂ।
ਅਸਲ ‘ਚ ਪਹਿਲੇ ਦਿਨ ਤੋਂ ਹੀ ਫਿਲਮਾਂ ਬਾਰੇ ਜਾਣਕਾਰੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਸ਼ੋਸ਼ਲ ਮੀਡੀਆ ਹਰਕਤ ਵਿਚ ਆਉਣ ਕਰਕੇ ‘ਇਫੀ’ ਤੁਹਾਨੂੰ ਪਲ-ਪਲ ਦੀ ਖਬਰ ਮੇਲ ਕਰਦਾ ਰਹਿੰਦਾ ਹੈ। ਇਸ ਮੇਲੇ ‘ਚ ਅੰਤਰਰਾਸ਼ਟਰੀ ਸਿਨੇਮਾ ਦੇ ਨਾਲ-ਨਾਲ ਭਾਰਤੀ ਸਿਨੇਮਾ ਵੀ ਆਪਣੇ ਰੰਗ ਉਭਾਰਦਾ ਹੈ, ਜਿਸ ਨੂੰ ‘ਇੰਡੀਅਨ ਪਨੋਰਮਾ’ ਦਾ ਨਾਂ ਦਿੱਤਾ ਗਿਆ ਹੈ। ਇਸ ਤਹਿਤ ‘ਆਨੰਦੀ ਗੋਪਾਲ’ (ਮਰਾਠੀ), ‘ਬਧਾਈ ਹੋ’ (ਹਿੰਦੀ), ‘ਬਹੱਤਰ ਹੂਰੇ’ (ਹਿੰਦੀ), ‘ਭੋਂਗਾ’ (ਮਰਾਠੀ), ‘ਐਫਟ ਫਨ ਐਂਡ ਫਰਸਟਰੇਸ਼ਨ’ (ਤੈਲਗੂ), ‘ਹੇਲਲਾਰੋ’ (ਗੁਜਰਾਤੀ), ‘ਹਾਊਸ ਓਨਰ’ (ਤਾਮਿਲ), ‘ਜਲੀਕਟੂ ਤੇ ‘ਕੋਲਾਂਬੀ’ (ਮਲਿਆਲਮ), ‘ਮਾਈ ਘਾਟ ਕ੍ਰਾਈ ਨੰ: 103/2005’ (ਮਰਾਠੀ) ਅਤੇ ‘ਪਰੀਕਸ਼ਾ’ (ਹਿੰਦੀ) ਫਿਲਮਾਂ ਨੇ ਵਾਹ-ਵਾਹ ਖੱਟੀ। ਫਿਰ ਵੀ ਕੁੱਲ ਮਿਲਾ ਕੇ ਚਾਰ ਮਲਿਆਲੀ, ਛੇ ਹਿੰਦੀ, ਚਾਰ ਮਰਾਠੀ, ਤਿੰਨ ਬੰਗਾਲੀ, ਦੋ-ਦੋ ਤਾਮਿਲ ਤੇ ਗੁਜਰਾਤੀ ਅਤੇ ਇੱਕ-ਇਕ ਤੈਲਗੂ ਤੇ ਕੰਨੜ ਫਿਲਮ ਮੇਲੇ ‘ਚ ਗੂੰਜੀਆਂ।
ਮੇਲੇ ‘ਚ ਨਾਨ ਫੀਚਰ ਫਿਲਮ ਤਹਿਤ ਅੰਗਰੇਜ਼ੀ ਦੀ ‘ਏ ਥੈਂਕਲੈਸ ਜਾਬ’, ਆਸਾਮੀ ਦੀ ‘ਬੋਹੂਵਰਤਾ’, ਬੰਗਾਲੀ ਦੀ ‘ਬੂਮਾ’, ਹਿੰਦੀ ਦੀ ‘ਬ੍ਰਿਜਾ’ ਅਤੇ ਕਸ਼ਮੀਰ ਦੀ ‘ਨੂਰੇ’ ਖਿੱਚ ਦਾ ਕੇਂਦਰ ਰਹੀਆਂ।
ਮੇਲੇ ਦੌਰਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ 2018 ਪ੍ਰਾਪਤ ਅਮਿਤਾਬ ਬੱਚਨ ਦੀਆਂ ‘ਬਦਲਾ’ (2019), ‘ਬਲੈਕ’ (2005), ‘ਦੀਵਾਰ’ (1975), ‘ਪਾ’ (2009), ‘ਪੀਕੂ’ (2015), ‘ਸ਼ੋਲੇ’ (1975) ਦਰਸ਼ਕਾਂ ਸੰਗ ਜੁੜੀਆਂ।
ਇਸੇ ਦੌਰਾਨ 2019 ‘ਚ 50 ਸਾਲ ਪੂਰੇ ਕਰ ਚੁਕੀਆਂ ਭਾਰਤੀ ਫਿਲਮਾਂ ਨੂੰ ਵੀ ਯਾਦ ਕੀਤਾ ਗਿਆ, ਜਿਸ ਤਹਿਤ ‘ਆਦਿਮਕਾਲ’ (ਮਲਿਆਲਮ), ‘ਆਰਾਧਨਾ’ (ਹਿੰਦੀ), ‘ਡਾ. ਬੇਜ਼ਬਰੂਆ’ (ਆਸਾਮੀ), ‘ਗੋਪੀ ਗਾਯਨੇ ਬਾਘਾ ਬਾਯਨੇ’ (ਬੰਗਾਲੀ), ‘ਇਰੂ ਕੋਦੂਗਲ’ (ਤਾਮਿਲ), ‘ਨਾਨਕ ਨਾਮ ਜਹਾਜ ਹੈ’ (ਪੰਜਾਬੀ), ‘ਸੱਤਿਆਕਾਮ’ (ਹਿੰਦੀ), ‘ਤਾਂਬੜੀ ਮਾਤੀ’ (ਮਰਾਠੀ), ‘ਵਾਰਾਕਟਨਮ’ (ਤੈਲਗੂ) ਦਿਖਾਈਆਂ ਗਈਆਂ।
ਕਲਾ ਦੀ ਦੁਨੀਆਂ ਨਾਲ ਜੁੜੀਆਂ ਉਨ੍ਹਾਂ ਹਸਤੀਆਂ ਨੂੰ ਵੀ ਯਾਦ ਕੀਤਾ ਗਿਆ, ਜੋ ਆਪਣਾ-ਆਪਣਾ ਫਰਜ਼ ਨਿਭਾ ਕੇ ਅਲਵਿਦਾ ਕਹਿ ਗਏ। ਜਿਨ੍ਹਾਂ ਕਲਾਕਾਰਾਂ ਨੇ ਭਾਰਤੀ ਸਿਨੇਮਾ ਨੂੰ ਚਾਰ ਚੰਨ ਲਾਏ, ਉਨ੍ਹਾਂ ਨੂੰ ਯਾਦ ਕਰਦਿਆਂ ਆਸਾਮ ਦੇ ਬੀਜੂ ਫੁਕਨ, ਗਿਰੀਸ਼ ਕਰਨਾਡ, ਕਾਦਰ ਖਾਨ, ਖਿਆਮ, ਐਮ. ਜੇ., ਰਾਧਾ ਕ੍ਰਿਸ਼ਨਨ, ਮਿਰਨਾਲ ਸੇਨ, ਰਾਜ ਕੁਮਾਰ ਬੜਜਾਤਾ, ਰਾਮ ਮੋਹਨ, ਰੂਮਾ ਗੁਹਾ ਠਾਕੁਰਤਾ, ਵੀਰੂ ਦੇਵਗਣ, ਵਿਦਿਆ ਸਿਨਹਾ ਅਤੇ ਵਿਜਯਾ ਮੂਲੇ ਦੇ ਕੀਤੇ ਕੰਮ ਨੂੰ ਦਰਸ਼ਕਾਂ ਸੰਗ ਜੋੜਿਆ ਗਿਆ।
ਇਸ ਫਿਲਮ ਮੇਲੇ ਵਿਚ ਉਂਜ ਤਾਂ ਕਈ ਦੇਸ਼ੀ-ਵਿਦੇਸ਼ੀ ਫਿਲਮਾਂ ਦੇ ਚਰਚੇ ਹੁੰਦੇ ਰਹੇ, ਪਰ ਜਿਨ੍ਹਾਂ ਫਿਲਮਾਂ ਨੇ ਆਪਣੇ ਪ੍ਰਭਾਵ ਛੱਡੇ, ਉਹ ਸਨ-ਇਟਲੀ ਦੀ ਫਿਲਮ ‘ਧeਸਪਟਿe ਠਹe ਾਂੋਗ’ ਅਤੇ ‘ੰਅਰਹe ਅਨਦ ੍ਹeਰ ੰੋਟਹeਰ’, ‘ਭਅਲਲੋਨ’, ‘ੰੇ ਘਹਅਟ: ਛਰਮਿe ਂੋ। 103/2005’, ‘੍ਹeਲਲੋਅਰੋ’, ‘ੰੇ ਂਅਮe ਸਿ ੰਅਰਅ’, ‘ੇਅਰe’, ‘ਭਅਹਅਟਟਅਰ ੍ਹੋਰਅਨਿ’, ‘ੌਰਅੇ’, ‘ਠਹe ੍ਹeਰੋ’, ‘Aਚਦਿ’, ‘ਖeਸ’, ‘ਫਅਨਦੋਰਅ’ਸ ਭੋਣ’ (ੰਲਿeਨਟ ਾਂਲਿਮ ੱਟਿਹ .ਵਿe ੁੰਸਚਿ), ‘ਘੋਨe ੱਟਿਹ ਠਹe ੱਨਿਦ’, ‘ਭeਨ-੍ਹੋਰ’, ‘.ਅੱਰeਨਚe ਾ Aਰਅਬਅਿ’, ‘ਠਹe ਘੋਦ ਾਂਅਟਹeਰ’, ‘ਠਹe ਖਨਿਗ ਾ ੰਅਸਕਸ’, ‘ੰੋਨeਰ-ੰਅਨੁਸਹ’।
ਇਹ ਫਿਲਮ ਮੇਲਾ ਫਿਲਮੀ ਸ਼ਖਸੀਅਤਾਂ ਲਈ ਇੱਕ ਵਰਕਸ਼ਾਪ ਤੋਂ ਘੱਟ ਨਹੀਂ ਹੈ। ਇੱਕ ਪਾਸੇ ਫਿਲਮੀ ਦੁਨੀਆਂ ਦੇ ਕੈਮਰਿਆਂ ਦੀ ਵਿਰਾਸਤ ਸਾਂਭੀ ਬੈਠੇ ਵਿਲੀਅਮ ਨੇ ਪ੍ਰਦਰਸ਼ਨੀ ਲਾਈ ਹੋਈ ਸੀ ਤਾਂ ਦੂਜੇ ਪਾਸੇ ਮਾਸਟਰ ਕਲਾਸ ਤਹਿਤ ਪ੍ਰਿਯਾਦਰਸ਼ਨ, ਵੀ. ਸ੍ਰੀਨਿਵਾਸ ਮੋਹਨ, ਫਰਹਾ ਖਾਨ, ਮਾਧੁਰ ਬੁਨਦਾਰਕਰ, ਇਸਾਬੇਲ ਹੂਪਰਟ, ਜੌਲ ਬੇਲੀ, ਆਦਿਲ ਹੁਸੈਨ, ਪ੍ਰਕਾਸ਼ ਝਾਅ, ਤਾਪਸੀ ਪੰਨੂ, ਰਾਹੁਲ ਰਵੇਲ, ਇਮਤਿਆਜ਼ ਅਲੀ ਆਦਿ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ।
ਭਾਰਤੀ ਫਿਲਮ ਜਗਤ ਨੂੰ ਕਈ ਵੱਖਰੀ ਕਿਸਮ ਦੀਆਂ ਫਿਲਮਾਂ ਦੇ ਚੁਕੇ ਪ੍ਰਕਾਸ਼ ਝਾਅ ਨੇ ਖੁੱਲ੍ਹੇ ਦਿਲ ਨਾਲ ਕਿਹਾ ਕਿ ਉਨ੍ਹਾਂ ਨੂੰ ਹੁਣ ਵੀ ਫਿਲਮ ਨੂੰ ਥੀਏਟਰ ਤੱਕ ਲਿਜਾਣ ਲਈ ਸੰਘਰਸ਼ ਕਰਨਾ ਪੈਂਦਾ ਹੈ, ਕਲਾ ਸਾਨੂੰ ਰੋਟੀ ਨਹੀਂ ਦੇ ਸਕਦੀ। ‘ਮ੍ਰਿਤੂਦੰਡ’, ‘ਅਪਹਰਣ’, ‘ਗੰਗਾਜਲ’, ‘ਰਾਜਨੀਤੀ’ ਜਿਹੀਆਂ ਫਿਲਮਾਂ ਦਾ ਨਿਰਦੇਸ਼ਨ ਕਰਨ ਦੇ ਬਾਵਜੂਦ ਅੱਜ ਵੀ ਫਿਲਮ ਰਿਲੀਜ਼ ਕਰਨ ਵੇਲੇ ਦਿੱਕਤ ਆਉਂਦੀ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ‘ਕਲਾਕਾਰ ਹੋਣਾ ਔਖਾ ਨਹੀਂ, ਪਛਾਣ ਬਣਾਉਣੀ ਔਖੀ ਹੈ।’
ਓਪਨ ਏਅਰ ਸਕਰੀਨਿੰਗ ਤਹਿਤ ਮਰਾਠੀ ਦੀ ‘ਆਨੰਦੀ ਗੋਪਾਲ’, ਹਿੰਦੀ ਦੀ ‘ਅੰਦਾਜ਼ ਅਪਨਾ ਅਪਨਾ’, ‘ਬਧਾਈ ਹੋ’, ‘ਚਲਤੀ ਕਾ ਨਾਮ ਗਾਡੀ’, ‘ਚੇਨੱਈ ਐਕਸਪ੍ਰੈਸ’, ‘ਐਫ ਟੂ-ਫਰ ਐਂਡ ਫਰਸਟਰੇਸ਼ਨ’, ‘ਗਲੀ ਬੂਆਏ’, ‘ਹੇਲਲਾਰੋ’, ‘ਹੇਰਾ-ਫੇਰੀ’, ‘ਪੜੋਸਨ’, ‘ਸੁਪਰ 30’ ਅਤੇ ‘ਟੋਟਲ ਧਮਾਲ’ ਫਿਲਮਾਂ ਦਿਖਾਈਆਂ ਗਈਆਂ। ਜੋ ਲੋਕ ਵਫਦ ਵਜੋਂ ਮੇਲੇ ਦਾ ਹਿੱਸਾ ਨਹੀਂ ਬਣ ਸਕੇ, ਉਹ ‘ਓਪਨ ਏਅਰ ਸਕਰੀਨਿੰਗ’ ਮੰਚ ‘ਤੇ ਫਿਲਮਾਂ ਵੇਖ ਸਕਦੇ ਹਨ।
ਮੇਲੇ ਦੌਰਾਨ ਦੁਨੀਆਂ ਭਰ ਦੀਆਂ ਚੰਗੀਆਂ ਫਿਲਮਾਂ ਨੇ ਹਾਜ਼ਰੀ ਲਵਾਈ। ਕਈ ਨਵੇਂ ਚਿਹਰੇ ਸਾਹਮਣੇ ਆਏ ਅਤੇ ਦੇਸ਼-ਵਿਦੇਸ਼ ਤੇ ਖੇਤਰੀ ਵਿਸ਼ੇ ਉਭਰੇ। ਫਿਲਮਾਂ ਵੇਖ ਕੇ ਦੋ ਗੱਲਾਂ ਉਭਰੀਆਂ-ਪਹਿਲੀ, ਦੁਨੀਆਂ ‘ਚ ਮਨੁੱਖ ਜਿਸ ਤਰ੍ਹਾਂ ਵਿਚਰ ਰਿਹਾ ਹੈ, ਉਸ ਦੀ ਪੀੜਾ ਪਰਦੇ ‘ਤੇ ਇੱਕ ਦਿਨ ਆ ਹੀ ਜਾਵੇਗੀ; ਦੂਜੀ, ਹੁਣ ਫਿਲਮਾਂ ਨੂੰ ਹਰ ਹਰਕਤ ਪ੍ਰਭਾਵਿਤ ਕਰਦੀ ਹੈ, ਚਾਹੇ ਉਹ ਧਰਮ ਨਾਲ ਜੁੜੀ ਹੋਵੇ ਜਾਂ ਨਸਲ ਨਾਲ।
ਨੌਂ ਦਿਨ ਚੱਲਿਆ 50ਵਾਂ ਕੌਮਾਂਤਰੀ ਫਿਲਮ ਮੇਲਾ ਮਨੁੱਖ ਜਾਤੀ ਦੇ ਅੰਦਰ ਤੇ ਬਾਹਰ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਸੀ, ਪਰ ਅਫਸੋਸ ਸਾਡੇ ਆਪਣੇ ਪੰਜਾਬੀ ਫਿਲਮੀ ਜਗਤ ਦੀ ਗੱਲ ਕਿਧਰੇ ਵੀ ਨਹੀਂ ਸੀ! ਕੀ ਪੰਜਾਬ ਦੀ ਪੰਜਾਬੀਅਤ ਦਾ ਕੋਈ ਸੰਘਰਸ਼ਸ਼ੀਲ ਪਹਿਲੂ ਅੱਜ ਤੱਕ ਨਹੀਂ ਉਭਰਿਆ, ਜੋ ਕੌਮਾਂਤਰੀ ਪੱਧਰ ‘ਤੇ ਆਪਣੀ ਹਾਜ਼ਰੀ ਲਵਾ ਸਕੇ?
—
*ਚੇਅਰਮੈਨ ਆਧੁਨਿਕ ਭਾਰਤੀ ਭਾਸ਼ਾਵਾਂ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ।