ਰਾਤ ਭਰ ਸੁੱਤੀ ਨਾ ਸਰਕਾਰ!

ਦੇਖ ਦੇਖ ਡਿੱਗਦਾ ਮਿਆਰ ਸਿਆਸੀ ਪਿੜਾਂ ਵਿਚ, ਚਿੰਤਾਵਾਨ ਹੋਇਆ ਸਾਰਾ ਦੇਸ਼ ਹਉਕੇ ਭਰੀ ਜਾਵੇ।
ਗੈਰ-ਇਖਲਾਕੀ ਗੱਠਜੋੜ ਕਰ ਗੱਦੀ ਬਹਿੰਦੇ, ਜਨਤਾ ਵਿਚਾਰੀ ਵੋਟਾਂ ਪਾਇਕੇ ਵੀ ਹਰੀ ਜਾਵੇ।
ਦੁੱਧ-ਧੋਤਾ ਰਿਹਾ ਨਾ ਕੋਈ ਸਾਰੇ ਦਲਾਂ ਵਿਚ, ਸੱਚ ਜਾਣੋ ਆਸ ਵੀ ਸੁਧਾਰ ਵਾਲੀ ਮਰੀ ਜਾਵੇ।
ਰਿਹਾ ਨਾ ਭਰੋਸਾ ਵਫਾਦਾਰੀਆਂ ਦਾ ਕੋਈ ਯਾਰੋ, ਠਿੱਬੀਆਂ ਭਤੀਜੇ ਤੋਂ ਵੀ ‘ਚਾਚਾ ਸ੍ਰੀ’ ਜਰੀ ਜਾਵੇ।
ਕਰਦੇ ਅਰਥ ‘ਗੌਰਮਿੰਟ’ ਦਾ ਸੀ ਲੋਕ ਪਹਿਲਾਂ, ‘ਮਿੰਟ ਮਿੰਟ’ ਦਾ ਜੋ ਸਰਕਾਰ ‘ਗੌਰ’ ਕਰੀ ਜਾਵੇ।
ਮਹਾਂਰਾਸ਼ਟਰ ਵਿਚ ਮਿੰਟਾਂ ਦਾ ਰਿਕਾਰਡ ਟੁੱਟਾ, ਸਾਰੀ ਰਾਤ ਸੁੱਤਿਆਂ ਬਿਨਾ ਹੀ ਉਹਦਾ ਸਰੀ ਜਾਵੇ!