‘ਪੰਜਾਬ ਟਾਈਮਜ਼’ ਦੇ 27 ਅਪਰੈਲ ਵਾਲੇ ਅੰਕ ਵਿਚ ਸ਼ ਮਝੈਲ ਸਿੰਘ ਸਰਾਂ ਨੇ ਭਾਰਤ ਦੀ ਸਮੂਹਿਕ ਚੇਤਨਾ ਬਾਰੇ ਲੇਖ ਲਿਖ ਕੇ ਜਿਸ ਤਰ੍ਹਾਂ ਭਾਰਤੀ ਨਾਜ਼ੀਵਾਦ ਦਾ ਚਿਹਰਾ ਬੇਨਕਾਬ ਕੀਤਾ ਹੈ, ਮੈਂ ਉਸ ਨੂੰ ਅਜਿਹਾ ਖੋਜ ਭਰਪੂਰ ਅਤੇ ਦਲੇਰਾਨਾ ਲੇਖ ਲਿਖਣ ਲਈ ਵਧਾਈ ਦਿੰਦਾ ਹਾਂ।
ਲੇਖ ਪੜ੍ਹ ਕੇ ਮਨ ਵਿਚ ਡਰ ਜਾਗਦਾ ਹੈ ਕਿ ਇਸ ਅਖੌਤੀ ਸਮੂਹਿਕ ਚੇਤਨਾ ਦਾ ਪਤਾ ਨਹੀਂ ਕਿਸ ਕਿਸ ਨੂੰ ਸ਼ਿਕਾਰ ਹੋਣਾ ਪਵੇ। ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲੇ ਕਾਨੂੰਨ ਦਾ ਦਰਜਾ ਪ੍ਰਾਪਤ ਕਰ ਲੈਂਦੇ ਹਨ। ਭਾਰਤ ਦੀ ਸੁਪਰੀਮ ਕੋਰਟ ਨੇ ਭਾਰਤ ਦੀ ਸਮੂਹਿਕ ਚੇਤਨਾ ਦੇ ਆਧਾਰ ‘ਤੇ ਫਾਂਸੀ ਦੀ ਸਜ਼ਾ ਦੇ ਕੇ ਦੇਸ਼ ਦੀ ਜੂਡੀਸ਼ਰੀ ਲਈ ਰਾਹ ਪੱਧਰਾ ਕਰ ਦਿੱਤਾ ਹੈ ਕਿ ਕਿਸੇ ਵੀ ਬੇਕਸੂਰ ਬੰਦੇ ਨੂੰ ਸਮੂਹਿਕ ਚੇਤਨਾ ਕਰਕੇ ਇਸ ਫੈਸਲੇ ਦੀ ਰੋਸ਼ਨੀ ਵਿਚ ਫਾਂਸੀ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਸਪੱਸ਼ਟ ਹੈ ਕਿ ਇਸ ਫੈਸਲੇ ਦੀ ਵਰਤੋਂ ਜ਼ਿਆਦਾਤਰ ਘੱਟ-ਗਿਣਤੀਆਂ ਦੇ ਖ਼ਿਲਾਫ਼ ਹੋਵੇਗੀ। ਭਾਰਤ ਦੇ ਬੌਧਿਕ ਵਰਗ ਨੂੰ ਖਾਸ ਕਰ ਘੱਟ-ਗਿਣਤੀਆਂ ਨੂੰ ਭਾਰਤ ਦੀ ਸਮੂਹਿਕ ਚੇਤਨਾ ਵਿਰੁਧ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਇਸ ਨੂੰ ਅਗਲੇ ਫੈਸਲਿਆਂ ਲਈ ਕਾਨੂੰਨ ਬਣਨ ਤੋਂ ਰੋਕਣਾ ਚਾਹੀਦਾ ਹੈ।
-ਇੰਦਰ ਸਿੰਘ ਖਾਮੋਸ਼
ਫੋਨ: 916-209-8536
Leave a Reply