ਲਾਂਘੇ ਦਾ ਸਿਹਰਾ ਕਿਸ ਨੂੰ?

ਦਰਸ਼ਨ ਕਰਨ ਲਈ ਸ੍ਰੀ ਕਰਤਾਰਪੁਰ ਦੇ, ਵਰ੍ਹੇ ਬੀਤ ਗਏ ਜੋਦੜੀਆਂ ਕਰਦਿਆਂ ਨੂੰ।
ਪੂਰਾ ਹੋਣਾ ਨ੍ਹੀਂ ਸੁਪਨਾ ਇਉਂ ਜਾਪਦਾ ਸੀ, ਛਾਈ ਆਪਸੀ ਤਲਖੀ ਤੋਂ ਡਰਦਿਆਂ ਨੂੰ।
ਜੱਫੀ ਸਿੱਧੂ ਦੀ ਦੇਖ ਨਿਹਾਲ ਹੋ ਗਈ, ਹਾਮੀ ਹਾਕਮਾਂ ਦੋਹਾਂ ਹੀ ਭਰਦਿਆਂ ਨੂੰ।
ਸੱਚ ਏਹੀ ਐ ਲਾਂਘੇ ਦੀ ਪ੍ਰਾਪਤੀ ਦਾ, ਬਾਕੀ ਪਾੜੀਏ ਕੁਫਰ ਦੇ ਪਰਦਿਆਂ ਨੂੰ।
ਪੱਠੇ ਆਪਣੀ ਹਉਮੈ ਨੂੰ ਪਾਉਣ ਵਾਲੇ, ਵਾਂਗ ਬੱਕਰੀ ‘ਮੈਂ ਮੈਂ ਮੈਂḔ ਕਰੀ ਜਾਂਦੇ।
ਲਾਂਘਾ ਖੋਲ੍ਹ ‘ਤਾ ਦੋਹਾਂ ਖਿਡਾਰੀਆਂ ਨੇ, ਸਿਹਰਾ ਲੈਣ ਲਈ ਐਂਵੇਂ ਕਈ ਅੜੀ ਜਾਂਦੇ!