ਡਰੀਏ ਪਿੱਸੂ ਤੋਂ

ਬਲਜੀਤ ਬਾਸੀ
ਪਿੱਸੂ ਤੇ ਇਸ ਪ੍ਰਜਾਤੀ ਦੇ ਹੋਰ ਅਨੇਕਾਂ ਕੀਟ ਥਣਧਾਰੀ ਜਾਨਵਰਾਂ ਅਤੇ ਪੰਛੀਆਂ ਜਿਵੇਂ ਕੁੱਤੇ, ਬਿੱਲੀਆਂ, ਖਰਗੋਸ਼, ਮਨੁੱਖ ਅਤੇ ਚਾਮਚੜਿੱਕ ਆਦਿ ਦੇ ਸਰੀਰ ‘ਤੇ ਸਵਾਰ ਹੋ ਕੇ ਆਪਣਾ ਜੀਵਨ ਬਸਰ ਕਰਦੇ ਹਨ। ਇਹ ਪਰਜੀਵੀ ਆਪਣੇ ਸ਼ਿਕਾਰ ਜਾਨਵਰਾਂ ਦੇ ਵਾਲਾਂ ਜਾਂ ਖੰਭਾਂ ਵਿਚ ਚੁੰਬੜ ਕੇ ਉਨ੍ਹਾਂ ਦਾ ਖੂਬ ਲਹੂ ਪੀਂਦੇ ਹਨ। ਪਿੱਸੂ ਖੰਭਹੀਣ ਹੁੰਦਾ ਹੈ, ਭਾਵੇਂ ‘ਮਹਾਨ ਕੋਸ਼’ ਨੇ ਇਸ ਨੂੰ ਉਡਣ ਵਾਲਾ ਜੀਵ ਬਿਆਨਿਆ ਹੈ। ਇਹ ਕਰੀਬ ਤਿੰਨ ਮਿਲੀਮੀਟਰ ਲੰਬਾ ਹੁੰਦਾ ਹੈ। ਇਸ ਦਾ ਰੰਗ ਭੂਰਾ ਜਿਹਾ ਅਤੇ ਇਹ ਪਾਸਿਆਂ ਤੋਂ ਚਪਟਾ ਹੁੰਦਾ ਹੈ, ਜਿਸ ਕਰਕੇ ਇਹ ਵਾਲਾਂ ਜਾਂ ਖੰਭਾਂ ਵਿਚ ਅਛੋਪਲੇ ਹੀ ਟਪੂਸੀਆਂ ਮਾਰਦਾ ਭੱਜਿਆ ਫਿਰਦਾ ਹੈ। ਇਹ ਆਪਣੀਆਂ ਮਜ਼ਬੂਤ ਨਹੁੰਦਰਾਂ ਨਾਲ ਆਪਣੇ ਸਵਾਰ ਦੇ ਸਰੀਰ ਨੂੰ ਜਕੜ ਕੇ ਉਸ ਵਿਚੋਂ ਲਹੂ ਚੂਸਦਾ ਰਹਿੰਦਾ ਹੈ।

ਇਸ ਦੀਆਂ ਪਿਛਲੀਆਂ ਲੱਤਾਂ ਕਾਫੀ ਲੰਮੀਆਂ ਹੁੰਦੀਆਂ ਹਨ, ਜਿਸ ਕਰਕੇ ਇਹ ਆਪਣੇ ਆਕਾਰ ਤੋਂ ਪੰਜਾਹ ਗੁਣਾਂ ਵੱਧ ਲੰਮੀ ਛਾਲ ਮਾਰ ਸਕਦਾ ਹੈ। ਇਸ ਨੂੰ ਬਹੁਤ ਫੁਰਤੀਲਾ ਤੇ ਆਪਣੇ ਆਕਾਰ ਦੇ ਲਿਹਾਜ ਨਾਲ ਸਭ ਤੋਂ ਲੰਮੀਆਂ ਛਾਲਾਂ ਮਾਰਨ ਵਾਲਾ ਜੀਵ ਸਮਝਿਆ ਜਾਂਦਾ ਹੈ। ਵੱਖ ਵੱਖ ਜਾਨਵਰਾਂ ਦੇ ਸਰੀਰ ਤੇ ਚਿੰਬੜਨ ਵਾਲੇ ਪਿੱਸੂ ਵੱਖ ਵੱਖ ਗੁਣਾਂ ਵਾਲੇ ਵਸ਼ਿਸ਼ਟ ਜੀਵ ਹੋ ਸਕਦੇ ਹਨ। ਕਾਲੇ ਚੂਹਿਆਂ ਦੇ ਸਰੀਰ ਦੇ ਸ਼ਿਕਾਰੀ ਇਹ ਤੁੱਛ ਜਿਹੇ ਪਿੱਸੂ ਪਲੇਗ ਤਕ ਫੈਲਾ ਦਿੰਦੇ ਹਨ, ਕਿਉਂਕਿ ਇਹ ਖੁਦ ਪਲੇਗ ਵਾਲੇ ਬੈਕਟੀਰੀਆ ਤੋਂ ਗ੍ਰਸਤ ਹੁੰਦੇ ਹਨ। ਇਤਿਹਾਸ ਵਿਚ ਪਲੇਗ ਦੀਆਂ ਅਨੇਕਾਂ ਮਹਾਮਾਰੀਆਂ ਦਾ ਜ਼ਿਕਰ ਮਿਲਦਾ ਹੈ। 1885 ਵਿਚ ਭਾਰਤ ਅਤੇ ਚੀਨ ਵਿਚ ਪਈ ਪਲੇਗ ਦੀ ਮਹਾਮਾਰੀ ਨਾਲ ਕੋਈ ਸਵਾ ਕਰੋੜ ਲੋਕ ਮਰ ਗਏ ਸਨ। ਹਾਲ ਹੀ ਵਿਚ 1994 ਦੌਰਾਨ ਦੱਖਣੀ ਭਾਰਤ ਵਿਚ ਪਈ ਪਲੇਗ ਨਾਲ ਕੋਈ 56 ਵਿਅਕਤੀ ਮੌਤ ਦੇ ਮੂੰਹ ਪੈ ਗਏ ਸਨ।
ਪਿੱਸੂ ਦੇ ਡੰਗਣ ਨਾਲ ਪੋਸ਼ਕ ਜਾਨਵਰ ਨੂੰ ਝੈਰ ਮਹਿਸੂਸ ਹੁੰਦੀ ਹੈ, ਜਿਸ ਕਰਕੇ ਉਹ ਖਾਜ ਕਰ ਕਰ ਇਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਪਿੱਸੂਆਂ ਦੇ ਡੰਗੇ ਕੁੱਤੇ-ਬਿੱਲੀਆਂ ਚਿੜਚਿੜੇ ਹੋ ਜਾਂਦੇ ਹਨ, ਵਾਰ ਵਾਰ ਖਾਜ ਕਰਨ ਨਾਲ ਉਨ੍ਹਾਂ ਦੀ ਚਮੜੀ ਵੀ ਖਰਸਖਾਧੀ ਹੋ ਸਕਦੀ ਹੈ। ਨਿੱਕਾ ਜਿਹਾ ਪਿੱਸੂ ਦੇਖ ਕੇ ਬਹਾਦਰ ਤੋਂ ਬਹਾਦਰ ਆਦਮੀ ਦੇ ਵੀ ਪਸੀਨੇ ਛੁੱਟ ਜਾਂਦੇ ਹਨ। ‘ਪਿੱਸੂ ਪੈਣਾ’ ਮੁਹਾਵਰੇ ਤੋਂ ਪਿੱਸੂਆਂ ਕਾਰਨ ਮਨੁੱਖੀ ਮਿਜਾਜ਼ ਵਿਚ ਆਈ ਬੇਚੈਨ ਤਬਦੀਲੀ ਸਮਝ ਸਕਦੇ ਹਾਂ। ਕਸ਼ਮੀਰ ਵਿਚ ਚੰਦਨਵਾੜੀ ਤੋਂ ਅਮਰਨਾਥ ਤੱਕ ਦੀ ਯਾਤਰਾ ਦੌਰਾਨ ਰਾਹ ਵਿਚ ਇਕ ਸਿੱਧੀ ਚੜ੍ਹਾਈ ਵਾਲੀ ਔਖੀ ਘਾਟੀ ਆਉਂਦੀ ਹੈ, ਜਿਸ ਦਾ ਨਾਂ ਪਿੱਸੂ ਘਾਟੀ ਹੈ। ਕਹਿੰਦੇ ਹਨ, ਇਸ ਦਾ ਇਹ ਨਾਂ ਇਸ ਲਈ ਪਿਆ ਕਿ ਇਹ ਪਿੱਸੂ ਵਾਂਗ ਯਾਤਰੂ ਨੂੰ ਚੁੰਬੜ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ਿਵ ਜੀ ਮਹਾਰਾਜ ਪਿੱਸੂ ਜਿਹੇ ਵਿਸ਼ੈਲੇ ਜੀਵਾਂ ਦਾ ਦੇਵਤਾ ਹੈ, ਜੋ ਉਸ ਦੀ ਦੇਹ ਨਾਲ ਚੁੰਬੜੇ ਰਹਿੰਦੇ ਸਨ ਤੇ ਪਿੱਸੂ ਚੋਟੀ ‘ਤੇ ਆ ਕੇ ਉਨ੍ਹਾਂ ਪਿੱਸੂਆਂ ਨੂੰ ਤਿਆਗਿਆ ਸੀ।
ਕੁਝ ਮਗਜ਼ ਮਾਰਨ ‘ਤੇ ਪਤਾ ਲੱਗਾ ਕਿ ਪਿੱਸੂ ਸ਼ਬਦ ਦੇ ਸਜਾਤੀ ਤਾਂ ਬਹੁਤ ਸਾਰੀਆਂ ਹਿੰਦ-ਯੂਰਪੀ ਭਾਸ਼ਾਵਾਂ ਵਿਚ ਵਿਦਮਾਨ ਹਨ। ਇਸ ਦਾ ਭਾਰੋਪੀ ਮੂਲ ‘ਫਲੁ’ ਮੰਨਿਆ ਗਿਆ ਹੈ, ਜਿਸ ਦਾ ਅਰਥ ਵੀ ਪਿੱਸੂ ਹੀ ਹੈ। ਸਲਾਵਿਕ ਭਾਸ਼ਾਵਾਂ ਵਿਚ ‘ਪ’ ਧੁਨੀ ਦੇ ਟਾਕਰੇ ‘ਤੇ ‘ਬ’ ਆਉਂਦੀ ਹੈ, ਇਸ ਲਈ ਰੂਸੀ ਵਿਚ ਬਲੋਖਾ, ਬੁਲਗਾਰੀਅਨ ਵਿਚ ਬੁਲਖਾ ਅਤੇ ਬੇਲਾਰੂਸੀ ਵਿਚ ਬਲਿਚਾ ਜਿਹੇ ਸ਼ਬਦ ਬਣੇ। ਇਸ ਤੋਂ ਲਾਤੀਨੀ ਵਿਚ ਫੁਲeਣ ਅਤੇ ਗਰੀਕ ਵਿਚ ਫਸੇਲਲਅਿ ਸ਼ਬਦ ਬਣੇ ਹਨ। ਲਾਤੀਨੀ ਦੇ ਇਸ ਸ਼ਬਦ ਤੋਂ ਇੱਕ ਹੋਰ ਸ਼ਬਦ ਬਣਿਆ ਹੈ ਫੁਲਚਿਦਿe, ਜੋ ਪਿੱਸੂ-ਮਾਰ ਦਵਾਈ ਲਈ ਵਰਤਿਆ ਜਾਂਦਾ ਹੈ। ਰੋਮਾਂਸ ਭਾਸ਼ਾਵਾਂ ਵਿਚ ਪਿੱਸੂ ਲਈ ਉਪਲਭਦ ਸ਼ਬਦ ਲਾਤੀਨੀ ਤੋਂ ਗਏ ਹਨ। ਮਿਸਾਲ ਵਜੋਂ ਸਪੈਨਿਸ਼ ਵਿਚ ਪੁਲਗਾ, ਰੋਮਾਨੀਅਨ ਵਿਚ ਪੁਰੀਚੈ ਅਤੇ ਫਰਾਂਸੀਸੀ ਵਿਚ ਪਿਊਸ ਹੈ। ਅਠਾਰਵੀਂ ਸਦੀ ਫਰਾਂਸ ਵਿਚ ਪਿੱਸੂ ਦੇ ਖੂਨ ਤੋਂ ਬਿਸਤਰਿਆਂ ‘ਤੇ ਪੈਂਦੇ ਧੱਬਿਆਂ ਵਾਲੇ ਭੂਰਾ-ਜਾਮਨੀ ਰੰਗ ਦਾ ਬੜਾ ਰਿਵਾਜ ਪੈ ਗਿਆ ਸੀ। ਮਹਾਰਾਣੀ ਮੈਰੀ ਦਾ ਤਾਂ ਇਹ ਮਨਪਸੰਦ ਰੰਗ ਬਣ ਗਿਆ ਸੀ। ਇਸ ਲਈ ਇਸ ਰੰਗ ਦਾ ਨਾਂ ਹੀ ਪਿਊਸ ਪੈ ਗਿਆ ਸੀ। ਇਹ ਸ਼ਬਦ ਅੰਗਰੇਜ਼ੀ ਵਿਚ ਵੀ ਚਲਾ ਗਿਆ ਤੇ ਅੱਜ ਕਲ੍ਹ ਵੀ ਖੂਬ ਚਲਦਾ ਹੈ। ਅਸੀਂ ਇਸ ਨੂੰ ਪਿੱਸੂ ਰੰਗ ਕਹਿ ਸਕਦੇ ਹਾਂ। ਪਿੱਸੂ ਅਤੇ ਮਨੁੱਖ ਦਾ ਰਿਸ਼ਤਾ ਬੜਾ ਪੁਰਾਣਾ ਅਤੇ ਅਟੁੱਟ ਹੈ।
ਜਰਮੈਨਿਕ ਭਾਸ਼ਾਵਾਂ ਵਿਚ ‘ਪ’ ਧੁਨੀ ਦੇ ਸਮਾਨ ‘ਫ’ ਧੁਨੀ ਆਉਂਦੀ ਹੈ, ਜਿਸ ਦਾ ਜ਼ਿਕਰ ਕਈ ਵਾਰ ਹੋ ਚੁਕਾ ਹੈ। ਮਿਸਾਲ ਵਜੋਂ ਲਾਤੀਨੀ, ਸੰਸਕ੍ਰਿਤ ਦੇ ਕ੍ਰਮਵਾਰ ਪਾਦਰ ਅਤੇ ਪਿਤਰ ਸ਼ਬਦਾਂ ਦੇ ਟਾਕਰੇ ‘ਤੇ ਜਰਮੈਨਿਕ ਭਾਸ਼ਾਵਾਂ ਵਿਚ ਫਾਦਰ ਜਿਹਾ ਸ਼ਬਦ ਆਉਂਦਾ ਹੈ। ਇਸ ਤਰ੍ਹਾਂ ਲਾਤੀਨੀ ਫੁਲeਣ ਦੇ ਮੁਕਾਬਲੇ ਪ੍ਰਾਕ-ਜਰਮੈਨਿਕ ਵਿਚ ਾਂਲਅੁਹਅਡ ਸ਼ਬਦ ਮਿਲਦਾ ਹੈ, ਜਿਸ ਤੋਂ ਹੋਰ ਜਰਮੈਨਿਕ ਭਾਸ਼ਾਵਾਂ ਵਿਚ ਮਿਲਦੇ-ਜੁਲਦੇ ਸ਼ਬਦ ਬਣੇ। ਕੁਝ ਗਿਣ ਲਈਏ। ਪੁਰਾਣੀ ਨੋਰਸ ਵਿਚ ਇਸ ਲਈ ਸ਼ਬਦ ਹੈ, ਾਂਲੋ; ਅਜੋਕੀਆਂ ਨੋਰਸ ਭਾਸ਼ਾਵਾਂ ਜਿਵੇਂ ਸਵੀਡਿਸ਼, ਡੈਨਿਸ਼ ਵਿਚ ਆ ਕੇ ‘ਫ’ ਧੁਨੀ ਅਲੋਪ ਹੋ ਗਈ ਤੇ ਸ਼ਬਦ .ੋਪਪe ਜਿਹੇ ਰਹਿ ਗਏ, ਜਦ ਕਿ ਜਰਮਨ ਵਿਚ ਾਂਲੋਹ ਹੈ। ਅੰਗਰੇਜ਼ੀ ਵਿਚ ਆ ਕੇ ਪਿੱਸੂ ਲਈ ਾਂਲeਅ ਸ਼ਬਦ ਪ੍ਰਚਲਿਤ ਹੋਇਆ। ਬਹੁਤ ਸਾਰੇ ਲੋਕਾਂ ਨੇ ਫਲੀਅ-ਮਾਰਕਿਟ ਦੇਖੀ ਹੋਵੇਗੀ ਤੇ ਉਥੇ ਵਿਕਦੀਆਂ ਸਸਤੀਆਂ ਸੈਕੰਡ-ਹੈਂਡ ਚੀਜ਼ਾਂ ਖਰੀਦੀਆਂ ਹੋਣਗੀਆਂ। ਫਲੀਅ-ਮਾਰਕਿਟ ਸ਼ਬਦ ਫਰਾਂਸੀਸੀ ਉਕਤੀ ੰਅਰਚਹé ਅੁਣ ਪੁਚeਸ ਦਾ ਸਿੱਧਾ ਅਨੁਵਾਦ ਹੈ। ਅਜਿਹੀਆਂ ਮਾਰਕਿਟਾਂ ਕਿਸੇ ਵੇਲੇ ਪੈਰਿਸ ਦੇ ਬਾਜ਼ਾਰਾਂ ਵਿਚ ਲਗਦੀਆਂ ਸਨ, ਜਿਨ੍ਹਾਂ ਵਿਚ ਵਿਕਦੇ ਪੁਰਾਣੇ ਫਰਨੀਚਰ, ਗਲੀਚੇ ਆਦਿ ਪਿੱਸੂਆਂ ਨਾਲ ਭਰੇ ਹੁੰਦੇ ਸਨ। ਕਿਸੇ ਵੇਲੇ ਅਮਰੀਕਾ ਵਿਚ ਪਿਸੂਆਂ ਦੀ ਸਰਕਸ ਵੀ ਮਸ਼ਹੂਰ ਹੋ ਗਈ ਸੀ, ਜਿਸ ਨੂੰ ਫਲੀਅ ਸਰਕਸ ਕਿਹਾ ਜਾਂਦਾ ਸੀ। ਇਸ ਵਿਚ ਸਚਮੁੱਚ ਦੇ ਪਿੱਸੂਆਂ ਦੀਆਂ ਲੱਤਾਂ ਨਾਲ ਭਾਰੀ ਚੀਜ਼ਾਂ ਬੰਨ ਕੇ ਇਨ੍ਹਾਂ ਨੂੰ ਦੌੜਾਇਆ ਤੇ ਹੋਰ ਖੇਲ ਕਰਾਏ ਜਾਂਦੇ ਸਨ।
ਸਾਡਾ ਪਿੱਸੂ ਸ਼ਬਦ ਵੀ ਉਪਰੋਕਤ ਸ਼ਬਦਾਂ ਦਾ ਭਾਈਵੰਦ ਹੈ। ਇਸ ਲਈ ਸੰਸਕ੍ਰਿਤ ਸ਼ਬਦ ਪਲੁਸ਼ਿ ਹੈ। ਫਾਰਸੀ ਵਿਚ ਫਸ਼ਸ਼ਹ ਤੇ ਕਸ਼ਮੀਰੀ ਵਿਚ ਫਿਊਸ਼ ਸ਼ਬਦ ਮਿਲਦੇ ਹਨ। ਸੰਸਕ੍ਰਿਤ ਵਿਚ ਪਰੁਚਿ, ਪਰੁਸਿ, ਪਰਿਸ਼ੂ ਜਿਹੇ ਸ਼ਬਦ ਵੀ ਹਨ। ਟਰਨਰ ਦਾ ਵਿਚਾਰ ਹੈ ਕਿ ਇਸ ਸ਼ਬਦ ਦੇ ਇੰਨੇ ਰੂਪਾਂਤਰਾਂ ਦੇ ਪ੍ਰਚਲਿਤ ਹੋਣ ਦਾ ਕਾਰਨ ਇਹ ਹੈ ਕਿ ਇਸ ਜ਼ਹਿਰੀਲੇ ਕੀਟ ਦਾ ਨਾਂ ਲੈਣ ਤੋਂ ਵੀ ਲੋਕ ਡਰਦੇ ਸਨ, ਮਤਾ ਬੋਲਣ ਨਾਲ ਹੀ ਇਹ ਪ੍ਰਗਟ ਨਾ ਹੋ ਜਾਵੇ। ਇਸ ਲਈ ਉਹ ਇਸ ਨੂੰ ਵਿਗਾੜ ਕੇ ਬੋਲਣ ਲੱਗ ਪਏ। ਯਾਦ ਰਹੇ, ਇਸੇ ਡਰੋਂ ਲੋਕ ਸੱਪ ਨੂੰ ਕੀੜਾ ਜਾਂ ਬਾਬਾ ਕਹਿੰਦੇ ਹਨ। ਪ੍ਰਾਕ੍ਰਿਤ ਵਿਚ ਇਸ ਲਈ ਸ਼ਬਦ ਪਿਸੁਆ ਹੈ। ਹੋਰ ਹਿੰਦ-ਆਰਿਆਈ ਭਾਸ਼ਾਵਾਂ ਵਿਚ ਇਸ ਲਈ ਪਿੱਸੂ ਤੋਂ ਇਲਾਵਾ ਪਰਿਸ਼ੁ, ਪਰਿਜ਼ੁ, ਪਿਉਸੁ, ਪਰਿਊ ਜਿਹੇ ਸ਼ਬਦ ਹਨ। ਲਹਿੰਦੇ ਪਾਸੇ ਪਿਹੂ ਅਤੇ ਹਿੰਦੀ ਵਿਚ ਪੀਹੂ ਸ਼ਬਦ ਵੀ ਹਨ।
ਪਿਛਲੇ ਹਫਤੇ ਅਸੀਂ ਈਸਬਗੋਲ ਦੀ ਫੱਕ ਮਾਰੀ ਸੀ ਤਾਂ ਸਿੱਟੇ ਵਜੋਂ ਜੁਲਾਬ ਵਿਚ ਇੱਕ ਤੱਤ ਪਿੱਸੂ ਵੀ ਨਿਕਲ ਆਇਆ ਸੀ, ਪਰ ਅਸੀਂ ਇਸ ਦਾ ਜ਼ਿਕਰ ਕਰਨਾ ਮੁਨਾਸਬ ਨਹੀਂ ਸਮਝਿਆ। ਇਸ ਦਾ ਕਾਰਨ ਇਹ ਸੀ ਕਿ ਪਿੱਸੂ ਸ਼ਬਦ ਦਾ ਈਸਬਗੋਲ ਨਾਲ ਕੋਈ ਨਿਰੁਕਤਕ ਸਬੰਧ ਤਾਂ ਨਹੀਂ, ਪਰ ਕੋਈ ਸਬੰਧ ਹੈ ਜ਼ਰੂਰ। ਗੱਲ ਕੁਝ ਘੁਮਾ ਕੇ ਕਰਨੀ ਪਵੇਗੀ। ਦਰਅਸਲ ਈਸਬਗੋਲ ਲਈ ਢੁਕਦਾ ਅੰਗਰੇਜ਼ੀ ਸ਼ਬਦ ਸਿਲੀਅਮ (ਫਸੇਲਲਿਮ) ਹੈ। ਈਸਬਗੋਲ ਤੇ ਸਿਲੀਅਮ ਵਿਚ ਫਰਕ ਸਿਰਫ ਇੰਨਾ ਹੈ ਕਿ ਈਸਬਗੋਲ ਦੇ ਬੀਜ ਚਿੱਟੇ ਰੰਗ ਦੇ ਹੁੰਦੇ ਹਨ ਤੇ ਸੀਲੀਅਮ ਦੇ ਕਾਲੇ। ਉਂਜ ਮਾਰਕਿਟ ਵਿਚ ਦੋਹਾਂ ਵਿਚਾਲੇ ਕੋਈ ਫਰਕ ਪਾਇਆ ਨਹੀਂ ਮਿਲਦਾ। ਇਸ ਨੂੰ ਅੰਗਰੇਜ਼ੀ ਵਿਚ ਸਿਲੀਅਮ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਸ ਦੇ ਬੀਜ ਪਿੱਸੂ ਵਾਂਗ ਛੋਟੇ ਜਿਹੇ ਹੁੰਦੇ ਹਨ ਤੇ ਇਨ੍ਹਾਂ ਦੀ ਸ਼ਕਲ ਵੀ ਪਿੱਸੂ ਵਾਂਗ ਅੰਡਾਕਾਰ ਹੁੰਦੀ ਹੈ, ਜਦ ਕਿ ਸਿਲੀਅਮ ਸ਼ਬਦ ਪਿੱਸੂ ਲਈ ਉਪਰ ਵਰਣਿਤ ਗਰੀਕ ਸ਼ਬਦ ਫਸੇਲਲਅਿ ਤੋਂ ਬਣਿਆ ਹੈ। ਗਰੀਕ ਵਿਚ ਇਹ ਸਿਲੀਅਨ ਜਿਹਾ ਤੇ ਨਵ-ਲਾਤੀਨੀ ਵਿਚ ਜਾ ਕੇ ਸਿਲੀਅਮ ਬਣਿਆ। ਅੰਗਰੇਜ਼ੀ ਨੇ ਇਹੀ ਸ਼ਬਦ ਚੁੱਕ ਲਿਆ। ਗਰੀਕ ਭਾਸ਼ਾ ਵਿਚ ਪਸ ਧੁਨੀਆਂ ਨਾਲ ਸ਼ੁਰੂ ਹੁੰਦੇ ਸ਼ਬਦਾਂ ਵਿਚ ‘ਪ’ ਧੁਨੀ ਬੋਲੀ ਜਾਂਦੀ ਸੀ, ਪਰ ਕਿਉਂਕਿ ਅੰਗਰੇਜ਼ੀ ਖਾਸ ਵਿਚ ਇਸ ਜੁੱਟ ਧੁਨੀ ਨਾਲ ਬਣਦੇ ਕੋਈ ਸ਼ਬਦ ਮੌਜੂਦ ਨਹੀਂ ਹਨ, ਇਸ ਲਈ ਇਸ ਭਾਸ਼ਾ ਵਿਚ ‘ਪ’ ਧੁਨੀ ਅਲੋਪ ਹੀ ਹੋ ਗਈ। ਇਥੇ ਇਹ ਦੱਸਣਾ ਥਾਂ-ਸਿਰ ਹੈ ਕਿ ਅੰਗਰੇਜ਼ੀ ਵਿਚ ਈਸਬਗੋਲ/ਸਿਲੀਅਮ ਲਈ ਆਪਣਾ ਸ਼ਬਦ ਾਂਲeਅੱੋਰਟ ਵੀ ਚਲਦਾ ਹੈ। ਇਸ ਵਿਚ ਪਿੱਸੂ ਦੇ ਅਰਥਾਂ ਵਾਲਾ ਫਲੀਅ ਸ਼ਬਦ ਸਪੱਸ਼ਟ ਝਲਕਦਾ ਹੈ, ਵਰਟ ਪਿਛੇਤਰ ਪੌਦੇ ਦਾ ਸੂਚਕ ਹੈ, ਮਤਲਬ ਬਣਿਆ ਪਿੱਸੂ-ਪੌਦਾ।