ਰੁਤਬਾ ਇਮਰਾਨ ਦਾ!

ਸੂਬੇਦਾਰ ਲਾਹੌਰ ਦਾ ਮੀਰ ਮੰਨੂ, ਮੁੱਲ ਸਿੱਖਾਂ ਦੇ ਸਿਰਾਂ ਦੇ ਪਾਉਣ ਵਾਲਾ।
ਕੌੜਾ ਮੱਲ ਦੀਵਾਨ ‘ਸਰਕਾਰੀਆ’ ਸੀ, ਸਾੜੇ-ਨਫਰਤਾਂ ਦਿਲੋਂ ਭੁਲਾਉਣ ਵਾਲਾ।
ਹੁਕਮਰਾਨ ਸੀ ਪੰਥ ਦੇ ਬਣੇ ਦੁਸ਼ਮਣ, ਐਪਰ ਉਹ ਸੀ ਮਦਦ ਪਹੁੰਚਾਉਣ ਵਾਲਾ।
‘ਮਿੱਠਾ ਮੱਲ’ ਸੀ ਰੱਖਿਆ ਨਾਮ ਸਿੰਘਾਂ, ਮੋਹ ਪਿਆਰ ਨੂੰ ਹੋਰ ਵਧਾਉਣ ਵਾਲਾ।
ਲਾਂਘਾ ਖੁੱਲ੍ਹਿਆ ਸ੍ਰੀ ਕਰਤਾਰਪੁਰ ਦਾ, ਗੁਰਪੁਰਬ ਦੀ ਵਧ ਗਈ ਏ ਸ਼ਾਨ ਦੇਖੋ।
ਰੁਤਬਾ ਵਿਚ ਇਤਿਹਾਸ ਦੇ ਪਾ ਗਿਆ ਏ, ਗਨੀ-ਨਬੀ ਖਾਂ ਵਾਲਾ ‘ਇਮਰਾਨ’ ਦੇਖੋ!