ਸੀਟਾਂ ਜਿੱਤ ਕੇ ਤਿੰਨ ਜੋ ਫਿਰਨ ਫੁੱਲੇ, ਦਿੱਤਾ ‘ਦਾਖੇ’ ਨੇ ਤੋੜ ਹੰਕਾਰ ਦੇਖੋ।
ਦਿੱਤਾ ਚੜ੍ਹਨ ਜਲਾਲ ਨਾ ਤੱਕੜੀ ਨੂੰ, ਜਲਾਲਾਬਾਦ ਨੇ ਪਾਈ ਫਟਕਾਰ ਦੇਖੋ।
ਇਕਨਾਂ ਮੱਥੇ ‘ਤੇ ਦਾਗ ਬੇਅਦਬੀਆਂ ਦੇ, ਫੋਕੇ ਵਾਅਦਿਆਂ ਵਾਲੀ ਸਰਕਾਰ ਦੇਖੋ।
ਬਿਨਾ ਏਕਤਾ ਭੁੜਕਦੇ ਕਈ ਫਿਰਦੇ, ਹੋਣੇ ਚਾਹੀਦੇ ‘ਉਹ’ ਸ਼ਰਮਸਾਰ ਦੇਖੋ।
ਅੱਗ ਬਾਲ ਕੇ ਨਫਰਤ ਦੀ ਦੇਸ਼ ਅੰਦਰ, ਰੋਟੀ ਸਿਆਸਤਾਂ ਵਾਲੀ ਨਾ ਰਾੜ੍ਹ ਹੋਣੀ।
ਰਾਸ਼ਟਰਵਾਦ ਤਾਂ ਹਾਂਡੀ ਉਹ ਕਾਠ ਦੀ ਏ, ਬਹੁਤੀ ਵਾਰ ਨਾ ਚੁੱਲ੍ਹੇ ਜੋ ਚਾੜ੍ਹ ਹੋਣੀ!