ਰੱਬ ਦੀ ਈ-ਮੇਲ

ਡਾ. ਗੁਰੂਮੇਲ ਸਿੱਧੂ
ਕੁਝ ਸਾਲ ਪਹਿਲਾਂ ਛਪੀ ਮੇਰੀ ਪੁਸਤਕ ‘ਆਦਿ ਗ੍ਰੰਥ ਤੋਂ ਦਸਮ ਗ੍ਰੰਥ ਤੱਕ: ਅਕਾਦਮਿਕ ਵਿਸ਼ਲੇਸ਼ਣ’ ਦੇ ਸਰਵਰਕ ਉਤੇ ਧਰਮ ਅਤੇ ਵਿਗਿਆਨ ਦੀ ਵਿਚਾਰਧਾਰਾ ਦੀ ਸੰਧੀ ‘ਚੋਂ ‘ਰੱਬ ਦੀ ਈ-ਮੇਲ’ ਕਸ਼ੀਦ ਕਰਕੇ ਛਾਪੀ ਗਈ ਸੀ (ਚਿਤਰ-1)। ਇਸ ਈ-ਮੇਲ ਨੇ ਵਿਦਵਾਨਾਂ ਅਤੇ ਪਾਠਕਾਂ ਵਿਚ ਉਤਸੁਕਤਾ ਜਗਾਈ ਸੀ ਤੇ ਹੈਰਾਨਕੁਨ ਸਵਾਲ ਵੀ ਖੜ੍ਹੇ ਕੀਤੇ ਸਨ। ਇਸ ਲੇਖ ਵਿਚ ਉਨ੍ਹਾਂ ਦੇ ਸ਼ੰਕੇ ਨਵਿਰਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਰੱਬ ਦੀ ਈ-ਮੇਲ ਗੁਰੂ ਨਾਨਕ ਦੇਵ ਜੀ ਦੇ ਮੂਲਮੰਤਰ ਦੇ ਪਹਿਲੇ ਯੁਜ਼ ੴ ਅਤੇ ਵਿਗਿਆਨੀ ਆਇਨਸਟਾਈਨ ਦੇ ਊਰਜਾ ਦੇ ਫਾਰਮੂਲੇ ਓ=ੰਚ2 ਨੂੰ ਜੋੜ ਕੇ ਬਣਾਈ ਗਈ ਹੈ। ਈ-ਮੇਲ ਦੇ ਇਹ ਦੋਵੇਂ ਹਿੱਸੇ ਰੱਬ ਦੀ ਭਾਲ ਦੇ ਸੂਚਕ ਹਨ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਮੂਲਮੰਤਰ ਵਿਚ ਰੱਬ ਦੇ ਸੂਖਮ ਗੁਣ/ਲੱਛਣ ਦਰਸਾ ਕੇ ਉਸ ਅਪਾਰ ਸ਼ਕਤੀ ਦੀ ਪਰਿਭਾਸ਼ਾ ਦਿੱਤੀ ਹੈ। ਭੌਤਿਕ ਵਿਗਿਆਨੀ ਆਇਨਸਟਾਈਨ ਨੇ ਇਸ ਸ਼ਕਤੀ ਦੀ ਥਾਹ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਮੂਲਮੰਤਰ ਵਿਚ ਰੱਬ ਦੀ ਪਛਾਣ ਦੇ ਨੌਂ ਲੱਛਣ (Aਟਟਰਬੁਟeਸ) ਦੱਸੇ ਗਏ ਹਨ: ੴ 1 ਸਤਿ ਨਾਮੁ 2 ਕਰਤਾ ਪੁਰਖ 3 ਨਿਰਭਉ 4 ਨਿਰਵੈਰੁ 5 ਅਕਾਲ ਮੂਰਤਿ 6 ਅਜੂਨੀ 7 ਸੈਭੰ 8 ਗੁਰ ਪ੍ਰਸਾਦਿ 9
1. ੴ =ਰੱਬ ਕੇਵਲ ਇਕ ਹੈ।
2. ਸਤਿ ਨਾਮੁ=ਉਸ ਦਾ ਨਾਮ ਸੰਪੂਰਨ (Aਬਸੋਲੁਟe) ਸੱਚਾਈ ਹੈ।
3. ਕਰਤਾ ਪੁਰਖ=ਉਹ ਸ੍ਰਿਸ਼ਟੀ ਦਾ ਸਿਰਜਣਹਾਰ ਹੈ।
4. ਨਿਰਭਉ=ਉਹ ਹਰ ਤਰ੍ਹਾਂ ਦੇ ਭੈਅ/ਡਰ ਤੋਂ ਮੁਕਤ ਹੈ।
5. ਨਿਰਵੈਰ=ਉਸ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ।
6. ਅਕਾਲ ਮੂਰਤਿ=ਉਹ ਸਮੇਂ ਦੀ ਬੰਦਿਸ਼ ਤੋਂ ਬਾਹਰ ਹੈ। (ਰੱਬ ਦਾ ਇਹ ਲੱਛਣ ਕਿਸੇ ਹੋਰ ਧਰਮ ਵਿਚ ਨਹੀਂ ਮਿਲਦਾ।)
7. ਅਜੂਨੀ=ਉਹ ਜੰਮਣ-ਮਰਨ ਦੇ ਚੱਕਰ ਤੋਂ ਮੁਕਤ ਹੈ। (ਰੱਬ ਦਾ ਇਹ ਲੱਛਣ ਵੀ ਹੋਰ ਧਰਮਾਂ ਵਿਚ ਨਹੀਂ ਹੈ।)
8. ਸੈਭੰ=ਉਹ ਹਰ ਥਾਂ ਵਿਦਮਾਨ ਹੈ।
9. ਗੁਰ ਪ੍ਰਸਾਦਿ=ਉਹ ਕਣ ਕਣ ਵਿਚ ਰਮਿਆ ਹੋਇਆ ਹੈ, ਜਿਸ ਦਾ ਭੇਦ ਗੁਰੂ ਦੀ ਸਿਖਿਆ ਰਾਹੀਂ ਪਾਇਆ ਜਾ ਸਕਦਾ ਹੈ।
ੴ ਨੂੰ ਬੀਜ ਮੰਤਰ ਕਹਿੰਦੇ ਹਨ, ਜਿਸ ਦਾ ਭਾਵ ਹੈ, ਰੱਬ ਦੀ ਜੜ੍ਹ ਜਾਂ ਮੂਲ। ਇਹ ਸ਼ਬਦ ਦੋ ਯੁਜਾਂ ਤੋਂ ਬਣਿਆ ਹੈ, ਗਣਿਤ ਦਾ ‘੧’ ਅਤੇ ਭਾਸ਼ਾ ਦਾ ‘ਓ’, ਜਿਸ ਦਾ ਸੰਯੁਕਤ ਭਾਵ ਹੈ, ਰੱਬ ਸਿਰਫ ਤੇ ਸਿਰਫ ਇਕ ਹੈ। ਅਹਿਮ ਸਵਾਲ ਇਹ ਹੈ ਕਿ ਬਾਬੇ ਨਾਨਕ ਨੇ ਭਾਸ਼ਾ ਦੇ ‘ਇਕ’ ਦੀ ਥਾਂ ਗਣਿਤ ਦਾ ਅੰਕੜਾ ‘੧’ ਕਿਉਂ ਵਰਤਿਆ? ਇਹ ਵੀ ਸੋਚਣ ਵਾਲੀ ਗੱਲ ਹੈ ਕਿ ਇਹ ਅੰਕੜਾ ਸਿਰਫ ਮੂਲਮੰਤਰ ਵਿਚ ਹੀ ਵਰਤਿਆ ਗਿਆ ਹੈ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿਚ ਇਸ ਦੀ ਵਰਤੋਂ ਨਹੀਂ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਵਿਚ ਪੂਰਾ ਮੂਲਮੰਤਰ 33 ਵਾਰ, ਸੰਖੇਪ ਰੂਪ ਵਿਚ (ੴ ਸਤਿ ਨਾਮੁ ਕਰਤਾ ਪੁਰਖ ਗੁਰ ਪ੍ਰਸਾਦਿ) 8 ਵਾਰ, ਸੰਖਿਪਤ ਰੂਪ ਵਿਚ (ੴ ਸਤਿ ਗੁਰ ਪ੍ਰਸਾਦਿ) 525 ਵਾਰ ਅਤੇ ਬੀਜ ਮੰਤਰ (ੴ ) 3 ਵਾਰ ਵਰਤਿਆ ਗਿਆ ਹੈ। ਮੂਲਮੰਤਰ ਦੇ ਵੱਖਰੇ ਵੱਖਰੇ ਰੂਪ, ਰਾਗਾਂ ਦੇ ਸ਼ੁਰੂ ਵਿਚ ਵਰਤੇ ਗਏ ਹਨ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿਚ ੧ ਦੀ ਥਾਂ ਭਾਸ਼ਾਈ ਸ਼ਬਦ ‘ਇਕ’ ਦੀ ਵਰਤੋਂ ਕੀਤੀ ਗਈ ਹੈ। ਸਵਾਲ ਹੈ ਕਿ ਮੂਲਮੰਤਰ ਵਿਚ ਅੰਕੜੇ ੧ ਦੀ ਵਰਤੋਂ ਕਿਉਂ ਅਹਿਮ ਸਮਝੀ ਗਈ? ਇਸ ਬਾਰੇ ਮੇਰਾ ਅੰਦਾਜ਼ਾ ਅਤੇ ਦਲੀਲ ਇੰਜ ਹਨ:
ਗਣਿਤ ਦੇ ਅੰਕੜੇ ੧ ਤੋਂ ਮੂਲਮੰਤਰ ਦਾ ਅਰੰਭ ਕਰਨਾ ਬਾਬੇ ਨਾਨਕ ਦੀ ਦਿੱਭ ਦ੍ਰਿਸ਼ਟੀ ਅਤੇ ਪਰਪੱਕ ਵਿਗਿਆਨਕ ਸੋਚ ਦਾ ਸੂਚਕ ਹੈ। ਬਾਬਾ ਜੀ ਨੇ ਇਕੋ ਪਰਮ ਸ਼ਕਤੀ (ਪਰਮਾਤਮਾ, ਈਸ਼ਵਰ, ਰਹੀਮ, ਗੌਡ, ਯਹੋਵਾ) ਦੀ ਸੱਚਾਈ ਨੂੰ ਨਿਸ਼ਚਿਤ ਸੀਮਾ ਵਿਚ ਬੰਨ੍ਹ ਕੇ ਦਵੈਤ ਦੇ ਸੰਕਲਪ ਦਾ ਰਾਹ ਹਰ ਪਾਸਿਉਂ ਵਗਲ ਲਿਆ ਹੈ। ਭਾਸ਼ਾਈ ਸ਼ਬਦ ‘ਇਕ’ ਵੀ ਵਰਤਿਆ ਜਾ ਸਕਦਾ ਸੀ, ਪਰ ਗੁਰੂ ਨਾਨਕ ਨੇ ਅਜਿਹਾ ਨਹੀਂ ਕੀਤਾ। ਉਪਨਿਸ਼ਦਾਂ ਵਿਚ ਏਕਮ ਸ਼ਬਦ ਦੀ ਵਰਤੋਂ ਬ੍ਰਹਮਾ ਦੇ ਸੰਦਰਭ ਵਿਚ ਕੀਤੀ ਗਈ ਹੈ: ‘ਏਕਮ ਬ੍ਰਹਮਾ ਦਵਿਤੀਉ ਨਾਸਤੀ।’
ਅਰਥਾਤ, ਬ੍ਰਹਮਾ ਇਕ ਹੈ, ਦੂਜਾ ਕੋਈ ਨਹੀਂ। ਪਰ ਹਿੰਦੂ ਗ੍ਰੰਥਾਂ ਵਿਚ ਬ੍ਰਹਮਾ, ਵਿਸ਼ਨੂ ਅਤੇ ਮਹੇਸ਼ ਨੂੰ ਤਿੰਨ ਵੱਖ-ਵੱਖ ਦੇਵਤੇ ਮੰਨਿਆ ਗਿਆ ਹੈ। ਦੱਖਣੀ ਉਂਕਾਰ ਬਾਣੀ ਵਿਚ ਗੁਰੂ ਨਾਨਕ ਲਿਖਦੇ ਹਨ,
ਓਅੰਕਾਰ ਬ੍ਰਹਮਾ ਉਤਪਤਿ॥
ਓਅੰਕਾਰ ਕੀਆ ਜਿਨਿ ਚਿਤਿ॥ (ਰਾਮਕਲੀ ੧)
ਅਰਥਾਤ, ਪਰਮਾਤਮਾ ਤੋਂ ਹੀ ਬ੍ਰਹਮਾ ਦੀ ਉਤਪਤੀ ਹੋਈ।
ਇਸਲਾਮ ਅਤੇ ਇਸਾਈ ਧਰਮ ਏਕਵਾਦ (ੰੋਨੋਸਿਮ) ਦੀ ਹਾਮੀ ਭਰਦੇ ਹਨ, ਪਰ ਇਸ ਬਾਰੇ ਸਪੱਸ਼ਟ ਨਹੀਂ ਜਾਪਦੇ। ਕਾਰਨ ਦੋ ਹਨ-ਪਹਿਲਾ, ਦਵੈਤਵਾਦੀ (ਧੁਅਲਸਿਮ) ਭਾਵਨਾ ਅਤੇ ਦੂਜਾ, ਭਾਸ਼ਾਈ ਅਨਿਸ਼ਚਿਤਤਾ। ਦਵੈਤਵਾਦ ਇਸਲਾਮ ਦੇ ਕਲਮੇ ‘ਤਯੱਯਬ’ ਵਿਚੋਂ ਉਪਲਬਧ ਹੁੰਦਾ ਹੈ। ਇਸ ਅਨੁਸਾਰ ਰੱਬ ਇਕ ਹੈ (ਲਾ ਇਲਾਹਾ ਇੱਲਲਿੱਲਾਹ), ਪਰ ਦੂਜੇ ਪਦ ‘ਮੁਹੰਮਦ ਰਸੂਲ ਅੱਲਾਹ’ ਵਿਚ ਮੁਹੰਮਦ ਸਾਹਿਬ ਨੂੰ ਰੱਬ ਦਾ ਸਨੇਹੀ ਜਾਂ ਰੱਬ ਤੇ ਇਨਸਾਨ ਵਿਚਾਲੇ ਵਿਚੋਲਾ ਕਰਾਰ ਦਿੱਤਾ ਗਿਆ ਹੈ। ਇਸ ਪੱਖ ਤੋਂ ਇਸਲਾਮ ਵਿਚ ਦਵੈਤਵਾਦ ਦੇ ਲੱਛਣ ਦਾ ਝੌਲਾ ਪੈਦਾ ਹੈ, ਭਾਵੇਂ ਇਸ ਭਾਵਨਾ ਨੂੰ ਬਹੁਤੇ ਇਸਲਾਮੀ ਵਿਦਵਾਨ ਸਵੀਕਾਰ ਨਹੀਂ ਕਰਦੇ। ਇਸੇ ਤਰ੍ਹਾਂ ਇਸਾਈ ਧਰਮ ਵਿਚ ਭਾਵੇਂ ਰੱਬ ਨੂੰ ਇਕ ਮੰਨਿਆ ਗਿਆ ਹੈ, ਪਰ ਦੂਜੇ ਪਾਸੇ ਈਸਾ ਮਸੀਹ ਨੂੰ ਰੱਬ ਦਾ ਫਰਜ਼ੰਦ ਕਹਿ ਕੇ ਮੁਕਤੀ ਦਾ ਸਾਧਨ ਦੱਸਿਆ ਗਿਆ ਹੈ।
ਭਾਸ਼ਾ ਪੱਖੋਂ ਸ਼ਬਦ ‘ਇਕ’ ਜਾਂ ‘ਏਕਮ’ ਨਿਸ਼ਚਿਤ ਅਰਥ ਨਹੀਂ ਦਿੰਦੇ, ਕਿਉਂਕਿ ਇਹ ਪਰਮਾਤਮਾ ਦੇ ਬਾਹਰੀ ਅਰਥਾਂ ਦੇ ਧਾਰਨੀ ਹਨ, ਅੰਦਰੂਨੀ ਭਾਵਨਾ ਨੂੰ ਵਿਅਕਤ ਨਹੀਂ ਕਰਦੇ। ਕਾਰਨ, ਇਨ੍ਹਾਂ ਦਾ ਉਲਟ ਭਾਵੀ ਸ਼ਬਦ ‘ਅਨੇਕ’, ਏਕ ਦੇ ਅਰਥ ਵਿਚ ਸ਼ੰਕਾ ਪੈਦਾ ਕਰਦਾ ਹੈ। ਸੰਰਚਨਵਾਦ ਦੀ ਵਿਚਾਰਧਾਰਾ ਪੱਖੋਂ ਸ਼ਬਦ (ੱੋਰਦ) ਨਿਸ਼ਚਿਤ ਅਰਥ ਨਹੀਂ ਦਿੰਦਾ। ਸ਼ਬਦ ਮਹਿਜ ਇਕ ਇਕਾਈ ਹੈ, ਜਿਸ ਵਿਚ ਉਸ ਦੀ ਧੁਨੀ ਅਤੇ ਵਿਚਾਰ ਛੁਪੇ ਹੋਏ ਹਨ। ਸੰਰਚਨਾਵਾਦ ਦੀ ਭਾਸ਼ਾ ਵਿਚ ਸ਼ਬਦ ਨੂੰ ਚਿਹਨ, ਧੁਨੀ ਨੂੰ ਚਿਹਨਕ ਅਤੇ ਸੰਕਲਪ ਨੂੰ ਚਿਹਨਿਤ ਕਿਹਾ ਜਾਂਦਾ ਹੈ। ਮੂਲਮੰਤਰ ਵਿਚ ੴ ਵਿਚਾਰ ਹੈ, ਇਕ ਓਅੰਕਾਰ ਇਸ ਦੀ ਧੁਨੀ ਹੈ ਅਤੇ ਬਾਕੀ ਦੇ ਸ਼ਬਦ ਸੰਕਲਪ ਹਨ। ਓ ਨਾਲ ਲੱਗਾ ਗਣਿਤ ਦਾ ਹਿੰਦਸਾ ੧, ਰੱਬ ਦੇ ਨਿਰਪੇਖ ਅਤੇ ਅਸੀਮ (Aਬਸੋਲੁਟe) ਪੱਖ ਨੂੰ ਦਰਸਾਉਂਦਾ ਹੈ, ਸ਼ਬਦ ‘ਇਕ’ ਰੱਬ ਦੀ ਇਕਾਈ ਦਾ ਸੰਪੂਰਨ ਵਰਗੀਕਰਣ ਨਹੀਂ ਕਰਦਾ।
ਮੂਲਮੰਤਰ ਦੇ ਅੱਖਰ ਓ ਨੂੰ ਓਅੰਕਾਰ ਕਰਕੇ ਉਚਾਰਿਆ ਜਾਂਦਾ ਹੈ। ਇਸ ਦੀ ਨਿਰੁਕਤੀ ਵੈਦਿਕ ਸ਼ਬਦ ‘ਓਮ’ ਤੋਂ ਹੋਈ। ਓਮ ਦਾ ਧਾਤੂ ਸ਼ਬਦ ਵੈਦਿਕ ਭਾਸ਼ਾ ਦਾ ‘ਣਵ’ ਹੈ, ਜੋ ਪਹਿਲਾਂ ‘ਪ੍ਰਣਵ’ ਸ਼ਬਦ ਵਿਚ ਵਿਗਸਿਆ। ਪ੍ਰਣਵ ਨੂੰ ਈਸ਼ਵਰ ਦਾ ਵਾਚਕ ਮੰਨਿਆ ਗਿਆ। ਡਾ. ਹਜ਼ਾਰੀ ਪ੍ਰਸਾਦ ਦਿਵੇਦੀ ਅਨੁਸਾਰ ਨਾਦ ਅਤੇ ਬਿੰਦੂ ਅਸਲ ਵਿਚ ਸੰਪੂਰਨ ਬ੍ਰਹਿਮੰਡ ਵਿਚ ਵਿਆਪਕ ਅਨਾਹਤ ਨਾਦਿ ਜਾਂ ਅਨਹਦ ਨਾਦ ਰਾਹੀਂ ਵਿਅਕਤ ਹੁੰਦੇ ਹਨ। ਇਹ ਨਾਦ ਅਸਲੋਂ ਉਪਾਧੀ ਰਹਿਤ ਹੋਣ ਕਾਰਨ ਪ੍ਰਣਵ ਜਾਂ ਓਅੰਕਾਰ ਅਖਵਾਉਂਦਾ ਹੈ।
ਗਣਿਤ ਦੀ ਅਹਿਮੀਅਤ ਬਾਬੇ ਨਾਨਕ ਦੇ ਸਮੇਂ ਵਧੀ, ਜਦੋਂ ਇਸਾਈ ਧਰਮ ਦੇ ਪਾਦਰੀ ਨਿਕੋਲਸ ਕੁਪਰਨੀਕਸ (1473-1543) ਨੇ ਗਣਿਤ ਦੇ ਫਾਰਮੂਲਿਆਂ ਰਾਹੀਂ ਧਰਤੀ ਨੂੰ ਸੂਰਜ ਦੇ ਦੁਆਲੇ ਘੁੰਮਦੀ ਸਿੱਧ ਕੀਤਾ। ਗੁਰੂ ਨਾਨਕ (1469-1539) ਅਤੇ ਕੁਪਰਨੀਕਸ ਸਮਕਾਲੀ ਸਨ। ਦੋਵੇਂ 70 ਸਾਲ ਦੀ ਉਮਰ ਭੋਗ ਕੇ ਪ੍ਰਲੋਕ ਸਿਧਾਰੇ। ਕੁਪਰਨੀਕਸ ਤਾਰਾ-ਵਿਗਿਆਨ (ਛੋਸਮੋਲੋਗੇ) ਦਾ ਗਿਆਤਾ ਸੀ। ਉਸ ਨੇ ਹੈਲੀਓਸੈਂਟ੍ਰਿਕ (੍ਹeਲਿਚeਨਟਰਚਿ) ਸਿਧਾਂਤ ਪੇਸ਼ ਕੀਤਾ, ਜਿਸ ਅਨੁਸਾਰ ਧਰਤੀ ਅਤੇ ਹੋਰ ਗ੍ਰਹਿ ਸੂਰਜ ਦੁਆਲੇ ਘੁੰਮਦੇ ਹਨ। ਇਸ ਤੋਂ ਪਹਿਲਾਂ ਮਿਸਰ ਦੇ ਤਾਰਾ ਵਿਗਿਆਨੀ ਕਲੌਡੀਅਸ ਟੌਲਮੀ (ਛਲਅੁਦਿਸ ਫਟੋਲeਮੇ) ਦੇ ਜਿਉਸੈਂਟ੍ਰਿਕ (ਘeੋਚeਨਟਰਚਿ) ਸਿਧਾਂਤ ਦੀ ਮਾਨਤਾ ਸੀ, ਜਿਸ ਅਨੁਸਾਰ ਧਰਤੀ ਬ੍ਰਹਿਮੰਡ ਦਾ ਧੁਰਾ ਹੈ, ਇਹ 24 ਘੰਟਿਆਂ ਵਿਚ ਆਪਣੇ ਦੁਆਲੇ ਅਤੇ ਇਕ ਸਾਲ ਵਿਚ ਸੂਰਜ ਦੁਆਲੇ ਚੱਕਰ ਲਾਉਂਦੀ ਹੈ। ਟੌਲਮੀ ਦਾ ਸਮਾਂ 90-168 ਏ. ਡੀ. ਸੀ। ਬਾਈਬਲ (ਂeੱ ਠeਸਟਅਮeਨਟ) 367 ਏ. ਡੀ. ਦੇ ਕਰੀਬ ਸੰਪਾਦਤ ਕੀਤੀ ਗਈ। ਉਸ ਵੇਲੇ ਜਿਉਸੈਂਟ੍ਰਿਕ ਵਿਚਾਰ ਦੀ ਮਾਨਤਾ ਸੀ, ਤੇ ਬਾਈਬਲ ਵਿਚ ਟੌਲਮੀ ਦੇ ਵਿਚਾਰ ਦੀ ਵਰਤੋਂ ਥਾਂ-ਪੁਰ-ਥਾਂ ਮਿਲਦੀ ਹੈ। ਕੁਝ ਮਿਸਾਲਾਂ ਹਨ:
“੍ਹe (ਘੋਦ) ਹਅਸ ਾਣਿeਦ ਟਹe eਅਰਟਹ ਾਰਿਮ, ਮਿਮੋਵਅਬਲe।” (ਛਹਰੋਨਚਿਲeਸ 16:30)
“ਠਹੁ (ਘੋਦ) ਹਅਸਟ ਾਣਿeਦ ਟਹe eਅਰਟਹ ਮਿਮੋਵਅਬਲe ਅਨਦ ਾਰਿਮ” (ਫਸਅਲਮ 93:1)
“੍ਹe ਹਅਸ ਾਣਿeਦ ਟਹe eਅਰਟਹ ਾਰਿਮ, ਮਿਮੋਵਅਬਲe…” (ਫਸਅਲਮ 96:10)
ਕੁਪਰਨੀਕਸ ਨੇ ਇਸ ਮਿੱਥ ਨੂੰ ਤੋੜਨ ਲਈ ਗਣਿਤ (ਜਿਉਮੈਟਰੀ ਅਤੇ ਅਲਜ਼ਬਰਾ) ਦੇ ਫਾਰਮੂਲੇ ਵਰਤ ਕੇ ਬਾਈਬਲ ਦੇ ਜਿਉਸੈਂਟ੍ਰਿਕ ਸਿਧਾਂਤ ਨੂੰ ਗਲਤ ਸਾਬਿਤ ਕੀਤਾ, ਫਲਸਰੂਪ, ਇਸਾਈ ਧਰਮ ਮਰਯਾਦਾ ਦੀ ਚੂਲ ਹਿੱਲ ਗਈ। ਇਹ ਖਬਰ ਸਾਰੇ ਸੰਸਾਰ ਵਿਚ ਜੰਗਲ ਦੀ ਅੱਗ ਵਾਂਗ ਫੈਲੀ। ਗਣਿਤ ਵਿਦਿਆ ਦੀ ਇਸ ਅਹਿਮੀਅਤ ਨੇ ਗੁਰੂ ਨਾਨਕ ਦੇਵ ਦੀ ਦਿੱਭ ਦ੍ਰਿਸ਼ਟੀ ਨੂੰ ਪ੍ਰਭਾਵਿਤ ਕੀਤਾ ਹੋਵੇ। ਹੋ ਸਕਦਾ ਹੈ ਕਿ ਬਾਬੇ ਨਾਨਕ ਨੇ ਉਸ ਵੇਲੇ ਦੇ ਪੋਪ ਲਿਊ-10 (.eੋ-ਯ) ਨਾਲ ਇਸ ਬਾਰੇ ਸੰਵਾਦ ਵੀ ਰਚਾਇਆ ਹੋਵੇ। ਗਵਾਹੀ ਮਿਲਦੀ ਹੈ ਕਿ ਗੁਰੂ ਨਾਨਕ ਦੇਵ 1518 ਈ. ਵਿਚ ਵੈਟੀਕਨ (ਕੈਥੋਲਿਕ ਧਰਮ ਦਾ ਪਵਿੱਤਰ ਸਥਾਨ) ਗਏ ਸਨ। ਵੈਟੀਕਨ ਵਿਚ ਹਰ ਖਾਸ ਵਿਅਕਤੀ ਦੀ ਜ਼ਿਆਰਤ ਦਾ ਰਿਕਾਰਡ ਰੱਖਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੀ ਰੋਮ ਦੀ ਫੇਰੀ ਬਾਰੇ ਲਿਖਿਆ ਹੈ:
‘Aਰਚਹ-ਭਸਿਹੋਪ ਧੋਮ ਝੋਸe ੍ਰeਨਅਲਦੋ ਾ ਫੋਪe ਭeਨeਦਚਿਟ-ਯੀ, ਸਪeਅਕਸ ਅਬੁਟ ੰਅਟ ਗੁਰੁ ਂਅਨਅਕ ੰਅਹਬਿ ਵਸਿਟਿ ਟੋ ੍ਰੋਮe ੱਟਿਹ ਅ ਮੁਸਚਿਅਿਨ, ਨਿ 1518 Aਧ, ਅਨਦ ੰਅਟ ਗੁਰੁ ਸਟਅੇeਦ ਨਿ ੰਅੁਸੋਲeੁਮ-ਾਂ ਾ ੌਲਦ ੰਟ।ਫeਟeਰ’ਸ ਭਅਸਲਿਲਚਿਅ। ੰਅਟ ਗੁਰੁ ਅਦਵੋਚਅਟeਦ ਟੋ .eੋ-ਯ, (ਟਹe ਫੋਪe) “.ਬਿeਰਟੇ ਾ ੰਲਅਵeਰੇ”। ੍ਹe ਟੋਲਦ ਟਹe ਫੋਪe ਟਹਅਟ ਨੋਬੋਦੇ ਹਅਸ ਟਹe ਰਗਿਹਟ ਟੋ eਨਸਲਅਵe ੋਟਹeਰਸ। Aਲਮਗਿਹਟੇ ੰਅਟ ਗੁਰੁ ਟੋਲਦ ਟਹe ੱੋਰਟਹੇ ਫੋਪe ਟਹਅਟ eਵeਰੇ ਹੁਮਅਨ ਬeਨਿਗ ਹਅਸ ਟਹe ਸਅਮe ਬਲੋਦ ਨਿ ਹਸਿ ੋਰ ਹeਰ ਵeਨਿਸ’। ਠਹੋਮਅਸ ਂeਲਸੋਨ, ੂੰ Aਮਬਅਸਸਅਦੋਰ ਟੋ ੀਟਅਲੇ, (1913-19) ਅਲਸੋ ਚੋਨਾਰਿਮਸ ਾਰੋਮ ੜਅਟਚਿਅਨ ਰeਚੋਰਦਸ ਟਹਅਟ ੰਅਟ ਗੁਰੁ ਂਅਨਅਕ ਵਸਿਟਿeਦ ਟਹe ੜਅਟਚਿਅਨ।
ਬਿਦਰ ਅਤੇ ਨਾਂਦੇੜ ਦੇ ਗੁਰਦੁਆਰੇ ਦੀ ਕੰਧ ‘ਤੇ ਪੁਰਾਣੇ ਨਕਸ਼ੇ ਵਾਹੇ ਹੋਏ ਹਨ। ਇਨ੍ਹਾਂ ਵਿਚ ਗੁਰੂ ਨਾਨਕ ਅਤੇ ਭਾਈ ਮਰਦਾਨੇ ਦੇ ਮੱਕਾ-ਮਦੀਨਾ ਅਤੇ ਰੋਮ/ਵੈਟੀਕਨ ਜਾਣ ਦੀ ਨਿਸ਼ਾਨਦੇਹੀ ਕੀਤੀ ਹੋਈ ਹੈ। ਬਾਬੇ ਨਾਨਕ ਦੇ ਮੱਕੇ ਜਾਣ ਬਾਰੇ ਢੇਰ ਸਾਰੀ ਵਾਕਫੀਅਤ ਮਿਲਦੀ ਹੈ, ਜਿਵੇਂ,
1. ਖੁਆਜਾ ਜਾਨ-ਉਲ ਲਬਦੀਨ ਆਪਣੀ ਕਿਤਾਬ ‘ਤਵਾਰੀਖ ਅਰਬ’ ਵਿਚ ਲਿਖਦਾ ਹੈ ਕਿ ਉਹ ਬਾਬੇ ਨਾਨਕ ਨੂੰ ਮੱਕੇ ਮਿਲਿਆ।
2. ਬਾਬੇ ਨਾਨਕ ਦੇ ਮੱਕੇ ਜਾਣ ਬਾਰੇ ਅਹਿਮ ਗਵਾਹੀ ਜਨਮ ਸਾਖੀਆਂ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਵਿਚੋਂ ਮਿਲਦੀ ਹੈ।
ਪਰ ਬਾਬੇ ਨਾਨਕ ਦੀ ਰੋਮ/ਵੈਟੀਕਨ ਫੇਰੀ ਬਾਰੇ ਤਵਾਰੀਖ ਚੁੱਪ ਹੈ। ਇਸ ਤੋਂ ਬਾਬਾ ਜੀ ਦੇ ਰੋਮ ਜਾ ਕੇ ਪੋਪ ਨੂੰ ਮਿਲਣ ‘ਤੇ ਕੁਝ ਸ਼ੱਕ-ਸ਼ੁਭਾ ਪੈਦਾ ਹੋ ਜਾਂਦਾ ਹੈ। ਪਰ ਬਿਸ਼ਪ ਰੀਨਾਲਡੋ (Aਰਚਹ-ਭਸਿਹੋਪ ਧੋਮ ਝੋਸe ੍ਰeਨਅਲਦੋ) ਅਤੇ ਇਟਲੀ ਦੇ ਅਮਰੀਕਨ ਅੰਬੈਸਡਰ ਟੌਮਸ ਨੈਲਸਨ ਦੇ ਕਥਨਾਂ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ। ਇਸ ਮੁੱਦੇ ਬਾਰੇ ਹੋਰ ਖੋਜ ਦੀ ਲੋੜ ਹੈ।
ਗੁਰੂ ਨਾਨਕ ਦੇਵ ਜੀ ਨੇ ਦੂਜੇ ਧਰਮਾਂ ਦੇ ਪਵਿੱਤਰ ਅਸਥਾਨਾਂ ਵਲ ਕਈ ਉਦਾਸੀਆਂ ਕੀਤੀਆਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਨਾਲ ਗੋਸ਼ਟਾਂ ਹੋਈਆਂ। ਵੈਟੀਕਨ ਦੀ ਉਦਾਸੀ ਵੀ ਸ਼ਾਇਦ ਇਸੇ ਮਕਸਦ ਨਾਲ ਕੀਤੀ ਹੋਵੇ ਤੇ ਪੋਪ ਨਾਲ ਸੰਵਾਦ ਰਚਾਇਆ ਹੋਵੇ, ਜਿਸ ਵਿਚ ਕੁਪਰਨੀਕਸ ਦੇ ਸਿਧਾਂਤ ਬਾਰੇ ਵਿਚਾਰ ਵਟਾਂਦਰਾ ਹੋਇਆ ਹੋਵੇ। ਉਕਤ ਟੂਕ ਵਿਚ ਇਸ ਦਾ ਜ਼ਿਕਰ ਨਹੀਂ ਮਿਲਦਾ। ਇਸ ਦੇ ਕਈ ਕਾਰਨ ਹੋ ਸਕਦੇ ਹਨ,
1. ਬਾਈਬਲ ਦੀ ਮਾਨਤਾ ‘ਤੇ ਸੱਟ ਵੱਜਣ ਦੀ ਸੰਭਾਵਨਾ ਕਰਕੇ ਚਰਚ ਨੇ ਇਸ ਸਿਧਾਂਤ ਨੂੰ ਦਬਾਉਣਾ ਚਾਹਿਆ ਹੋਵੇ।
2. ਬਾਬਾ ਜੀ ਨੇ ਮੂਲਮੰਤਰ ਵਿਚ ਪਹਿਲਾਂ ਹੀ ਅੰਕੜਾ ੧ ਵਰਤਿਆ ਹੋਵੇ, ਇਸ ਲਈ ਉਨ੍ਹਾਂ ਲਈ ਕੁਪਰਨੀਕਸ ਦੇ ਹੈਲੀਓਸੈਂਟ੍ਰਿਕ ਸਿਧਾਂਤ ਦੀ ਬਹੁਤੀ ਅਹਿਮੀਅਤ ਨਾ ਹੋਵੇ।
ਗੁਰੂ ਨਾਨਕ ਦੇਵ ਜੀ ਬਿਲਾਵਲੁ ਰਾਗ (ਪੰਨਾ 838) ਵਿਚ ਲਿਖਦੇ ਹਨ,
ਏਕਮ ਏਕੰਕਾਰ ਨਿਰਾਲਾ॥
ਅਮਰੁ ਅਜੋਨੀ ਜਾਤਿ ਨਾ ਜਾਲਾ॥
ਭਾਈ ਗੁਰਦਾਸ, ਜੋ ਆਦਿ ਗ੍ਰੰਥ ਦੇ ਕਾਤਿਬ ਸਨ, ਨੇ ਆਪਣੀਆਂ ਵਾਰਾਂ ਵਿਚ ਸਪੱਸ਼ਟ ਤੌਰ ‘ਤੇ ਮੂਲਮੰਤਰ ਵਿਚ ਵਰਤੇ ਏਕੇ (੧) ਦੀ ਵਿਆਖਿਆ ਕੀਤੀ ਹੈ,
ਏਕਾ ਏਕੰਕਾਰੁ ਲਿਖਿ ਦੇਖਾਇਆ।
ਊੜਾ ਓਅੰਕਾਰੁ ਪਾਸਿ ਬਹਾਇਆ। (ਵਾਰ 15)

ਗੁਰ ਪ੍ਰਮੇਸਰੁ ਜਾਣੀਐ ਸਚੇ ਸਚਾ ਨਾਉ ਧਰਾਇਆ।
ਨਿਰੰਕਾਰ ਆਕਾਰੁ ਹੋਇ ਏਕੰਕਾਰੁ ਅਪਾਰੁ ਸਦਾਇਆ।
ਏਕੰਕਾਰਹੁ ਸਬਦ ਧੁਨਿ ਓਅੰਕਾਰ ਅਕਾਰੁ ਬਣਾਇਆ।
ਇਰਦੂ ਹੋਏ ਤਿਨਿ ਦੇਵ ਤਿਹੁ ਮਿਲਿ ਵਸ ਅਵਤਾਰ ਗਣਾਇਆ। (ਵਾਰ 26)

ਏਕੰਕਾਰੁ ਇਕਾਂਗ ਲਿਖਿ ਊੜਾ ਓਅੰਕਾਰ ਲਿਖਾਇਆ।
ਸਤਿ ਨਾਮ ਕਰਤਾ ਪੁਰਖੁ ਨਿਰਭਉ ਹੁਇ ਨਿਰਵੈਰ ਸਦਾਇਆ।
ਅਕਾਲ ਮੂਰਤਿ ਪਰਤਖਿ ਸੋਇ ਨਾਉ ਅਜੂਨੀ ਸੈਭੰ ਭਾਇਆ।
ਗੁਰਪਰਸਾਦਿ ਸੁ ਆਦਿ ਸਚੁ ਜਗਤ ਜੁਗੰਤਰੁ ਹੋਂਦ ਆਇਆ। (ਵਾਰ 39)
ਇਨ੍ਹਾਂ ਵਾਰਾਂ ਵਿਚ ਬੀਜ ਮੰਤਰ ਦੇ ਗੁੱਝੇ ਭੇਦ ਬਾਰੇ ਕੋਈ ਸ਼ੰਕਾ ਨਹੀਂ ਰਹਿ ਜਾਂਦਾ ਕਿ ਗਣਿਤ ਦਾ ਹਿੰਦਸਾ ੧, ਇਕਾਂਗ ਦਾ ਲਖਾਇਕ ਹੈ ਅਤੇ ਓ ਅੱਖਰ ਓਅੰਕਾਰ ਦਾ ਸਮਅਰਥੀ ਹੈ।
ਸਵਾਲ ਹੈ ਕਿ ਬਾਬੇ ਨਾਨਕ ਨੇ ਮੂਲਮੰਤਰ ਕਦੋਂ ਲਿਖਿਆ? ਗੁਰੂ ਨਾਨਕ ਦੀ ਹੱਥ ਲਿਖਤ ਬਾਣੀ ਨਹੀਂ ਮਿਲਦੀ, ਜਪੁਜੀ ਸਾਹਿਬ ਬਾਰੇ ਆਦਿ ਗ੍ਰੰਥ ਵਿਚ ਲਿਖਿਆ ਹੈ, ‘ਜਪੁ ਗੁਰੂ ਰਾਮ ਦਾਸ ਜੀਉ ਕਿਆ ਦਸਖਤਾ ਕਾ ਨਕਲ।’ ਇਸ ਦਾ ਮਤਲਬ ਇਹ ਕਿ ਗੁਰੂ ਨਾਨਕ ਦੇਵ ਤੋਂ ਲੈ ਕੇ ਤੀਜੇ ਗੁਰੂ ਅਮਰ ਦਾਸ ਤਕ ਗੁਰਬਾਣੀ ਦਾ ਸੰਚਾਰ ਮੌਖਿਕ ਤੌਰ ‘ਤੇ ਹੁੰਦਾ ਰਿਹਾ ਅਤੇ ਚੌਥੇ ਗੁਰੂ ਨੇ ਲਿਖਣੀ ਸ਼ੁਰੂ ਕੀਤੀ। ਮੂਲਮੰਤਰ ਦੀ ਹੱਥ ਲਿਖਤ ਦਾ ਪਹਿਲਾ ਨਮੂਨਾ ਗੁਰੂ ਅਰਜਨ ਦੇਵ ਦੇ ਨਿਸਾਣੁ (ਹਸਤਾਖਰ) ਦੇ ਰੂਪ ਵਿਚ ‘ਆਦਿ ਬੀੜ’ ਵਿਚ ਮਿਲਦਾ ਹੈ (ਚਿਤਰ-2)। ‘ਆਦਿ ਬੀੜ’ ਦਾ ਸੰਕਲਨ 1604 ਈ. ਵਿਚ ਮੁਕੰਮਲ ਹੋਇਆ ਸੀ।
ਕੁਪਰਨੀਕਸ ਨੇ ਹੈਲੀਓਸੈਂਟ੍ਰਿਕ ਸਿਧਾਂਤ 1507 ਵਿਚ ਲੱਭਿਆ, ਪਰ ਛਪਿਆ ਉਸ ਦੀ ਮੌਤ (1543) ਤੋਂ ਬਾਅਦ ਸੀ। ਇਸ ਤੱਥ ਨੂੰ ਕਬੂਲ ਕਰਨ ਲਈ ਕੈਥੋਲਿਕ ਧਰਮ ਨੂੰ ਇਕ ਸਦੀ ਲੱਗੀ, ਪਰ ਇਸ ਦੀ ਅਹਿਮੀਅਤ ਯਕਦਮ ਫੈਲ ਗਈ ਹੋਵੇਗੀ। ਬਾਬਾ ਨਾਨਕ ਦਿੱਭ ਦ੍ਰਿਸ਼ਟੀ ਵਾਲੇ ਮਹਾਂਪੁਰਸ਼ ਸਨ, ਉਨ੍ਹਾਂ ਨੂੰ ਕੁਪਰਨੀਕਸ ਦੇ ਸਿਧਾਂਤ ਨੇ ਜ਼ਰੂਰ ਪ੍ਰਭਾਵਿਤ ਕੀਤਾ ਹੋਵੇਗਾ।
ਉਸ ਵੇਲੇ ਹਿੰਦੂ ਧਰਮ ਵਿਚ ਰੱਬ ਨੂੰ ਤਿੰਨ ਰੂਪਾਂ-ਬ੍ਰਹਮਾ, ਵਿਸ਼ਨੂੰ ਤੇ ਸ਼ਿਵਾ ਵਿਚ ਧਿਆਇਆ ਜਾਂਦਾ ਸੀ। ਈਸਾਈ ਧਰਮ ਭਾਵੇਂ ਇਕ ਰੱਬ ਵਿਚ ਆਸਥਾ ਰਖਦਾ ਹੈ, ਪਰ ਇਸ ਦੇ ਵੀ ਤਿੰਨ ਰੂਪ ਹਨ-ਪਿਤਾ (ਰੱਬ), ਬੇਟਾ (ਈਸਾ ਮਸੀਹ) ਤੇ ਪਵਿੱਤਰ ਰੂਹ (ਆਤਮਾ)। ਸਿੱਖ ਧਰਮ ਵਿਚ ਅਜਿਹੀ ਕੋਈ ਦਵੈਤ ਨਹੀਂ ਅਤੇ ਰੱਬ ਦੀ ਇੱਕੋ ਇਕਾਈ ਨੂੰ ਮੰਨਦਾ ਹੈ। ਇਸ ਵਿਚਾਰ ਨੂੰ ਪੱਕਾ ਕਰਨ ਖਾਤਰ ਬਾਬੇ ਨਾਨਕ ਨੇ ਗਣਿਤ ਦਾ ਅੰਕੜਾ ੧ ਵਰਤਿਆ। ਜ਼ਿਕਰਯੋਗ ਹੈ ਕਿ ਗਣਿਤ ਸਾਇੰਸ ਦਾ ਇਕੋ ਇਕ ਖੇਤਰ ਹੈ, ਜਿਸ ਦੇ ਸਿਧਾਂਤ ਨਿਸ਼ਚਿਤ ਹਨ। ਗਣਿਤ ਨੂੰ ਸਾਰੇ ਵਿਗਿਆਨ ਖੇਤਰਾਂ ਦੀ ਮਾਂ ਸਮਝਿਆ ਜਾਂਦਾ ਹੈ, ਇਸ ਕਰਕੇ ਗਣਿਤ ਦੇ ਖੇਤਰ ਵਿਚ ਨੋਬੇਲ ਪ੍ਰਾਈਜ਼ ਨਹੀਂ ਦਿੱਤਾ ਜਾਂਦਾ।
ਗੁਰੂ ਨਾਨਕ ਨੂੰ ਭਲੀਭਾਂਤ ਗਿਆਤ ਸੀ ਕਿ ਪਰਮਾਤਮਾ ਦੀ ਪਰਿਭਾਸ਼ਾ ਕਰਕੇ ਉਸ ਦੀ ਸ਼ਕਤੀ ਨੂੰ ਤਰਕ ਦੇ ਧਰਾਤਲ ‘ਤੇ ਉਤਾਰਨਾ ਮਾਨਿੰਦ ਹੈ। ਤਰਕ ਦੇ ਘੇਰੇ ਵਿਚ ਉਹੋ ਇਕਾਈ ਆ ਸਕਦੀ ਹੈ, ਜੋ ਇਨਸਾਨ ਦੀਆਂ ਗਿਆਨ ਇੰਦਰੀਆਂ ਰਾਹੀਂ ਮਹਿਸੂਸ ਕੀਤੀ ਜਾ ਸਕਦੀ ਹੈ ਜਾਂ ਤਜਰਬਿਆਂ ਰਾਹੀਂ ਸਿੱਧ ਹੋ ਸਕਦੀ ਹੈ। ਇਹ ਕਸਬ ਪ੍ਰਤੱਖ ਗਿਆਨ ਦੇ ਘੇਰੇ ਵਿਚ ਆਉਂਦਾ ਹੈ, ਪਰ ਰੱਬ ਇਸ ਘੇਰੇ ਤੋਂ ਬਾਹਰ ਵਿਚਰਦਾ ਹੈ। ਗੁਰੂ ਨਾਨਕ ਨੇ ਆਪਣੀ ਦਿੱਭ ਦ੍ਰਿਸ਼ਟੀ ਦੇ ਆਧਾਰ ‘ਤੇ ਰੱਬ ਦੀ ਸ਼ਕਤੀ ਨੂੰ ਘੱਟ ਤੋਂ ਘੱਟ ਸ਼ਬਦਾਂ ਵਿਚ ਪਰਿਭਾਸ਼ਤ ਕਰਨਾ ਚਾਹਿਆ। ਇਸ ਲਈ ਉਨ੍ਹਾਂ ਨੇ ਓਅੰਕਾਰ ਨੂੰ, ਜੋ ਪਹਿਲਾਂ ਉਪਨਿਸ਼ਦਾਂ ਵਿਚ ਵਰਤਿਆ ਗਿਆ ਹੈ, ਕੇਵਲ ਓ ਲਿਖਿਆ। ਓ ਦੀਆਂ ਅੰਤਰਭਾਵੀ ਸਿਫਤਾਂ ਨੂੰ ਸਾਕਾਰ ਕਰਨ ਲਈ ਉਚਿਤ ਵਿਸ਼ੇਸ਼ਣ ਵਰਤੇ। ਜੋ ਮੂਲਮੰਤਰ ਦੇ ਹਿੱਸੇ ਹਨ। ਗੁਰਬਾਣੀ ਵਿਚ ਓ ਦੇ ਸਮਭਾਵੀ ਸ਼ਬਦ ਓਅੰਕਾਰ ਦੀ ਵਰਤੋਂ ਕਈ ਥਾਂਵਾਂ ‘ਤੇ ਕੀਤੀ ਗਈ ਹੈ। ਓਅੰਕਾਰ ਸ਼ਬਦ ਨੂੰ ਕਵਿਤਾ ਦੇ ਮਾਤ੍ਰਿਕ ਅਤੇ ਵਰਣਿਕ ਛੰਦਾਂ ਤੇ ਰਾਗਾਂ ਦੀਆਂ ਬੰਦਿਸ਼ਾਂ ਪੂਰੀਆਂ ਕਰਨ ਲਈ ਵਰਤਿਆ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਓਅੰਕਾਰ ਦੇ 63 ਭੇਦ ਮਿਲਦੇ ਹਨ, ਜੋ ਪਰਮਾਤਮਾ ਦੇ ਵਾਚਕ ਹਨ। ਮੁਕਾਬਲੇ ‘ਤੇ ਕੁਰਾਨ ਵਿਚ ਰੱਬ ਦੇ 99 ਭੇਦ ਹਨ। ਹਿੰਦੂ ਧਰਮ ਵਿਚ ਰੱਬ ਦੇ ਤਿੰਨ ਪ੍ਰਮੁਖ ਭੇਦ ਹਨ ਜਿਵੇਂ ਅਕਾਰ, ਮਕਾਰ ਅਤੇ ਉਕਾਰ, ਜੋ ਕ੍ਰਮਵਾਰ ਬ੍ਰਹਮਾ, ਮਹੇਸ਼ ਅਤੇ ਵਿਸ਼ਨੂੰ ਦੇਵਤਿਆਂ ਦੇ ਵਾਚਕ ਹਨ। ਇਨ੍ਹਾਂ ਤੋਂ ਰੱਬ ਦੀ ਦਵੈਦਵਾਦੀ ਭਾਵਨਾ ਵਿਅਕਤ ਹੁੰਦੀ ਹੈ, ਜੋ ੴ ਦੀ ਫਿਲਾਸਫੀ ਦੇ ਵਿਰੁਧ ਹੈ।
ਓਅੰਕਾਰ ਦੀ ਸੰਧੀਛੇਦ ‘ਓਅੰ’ ਅਤੇ ‘ਕਾਰ’ ਵਿਚ ਕੀਤੀ ਜਾਂਦੀ ਹੈ। ਓਅੰ ਕਾ ਅਰਥ ਹੈ, ‘ਬ੍ਰਹਮ’ ਅਤੇ ਕਾਰ ਤੋਂ ਮੁਰਾਦ ਹੈ, ‘ਕੇਵਲ।’ ੴ ਦਾ ਅਰਥ ਹੋਇਆ, ਸਿਰਫ ਇਕ ਰੱਬ। ਕਈ ਲੇਖਕ ਰੱਬ ਨੂੰ ‘ਕਾਰ’ ਦੀ ਲੰਬੀ ਧੁਨੀ ਦੇ ਉਚਾਰਨ ਨਾਲ ਮੇਚਦੇ ਹਨ, ਜਿਸ ਦਾ ਅਰਥ ਵੀ ਇਹੋ ਹੈ ਕਿ ਰੱਬ ਇਕ ਹੈ। ਹਿੰਦੂ ਧਰਮ ਦੇ ਓਮ ਦੇ ਲੰਬੇ ਉਚਾਰਨ ਨੂੰ ਓਅੰਕਾਰ ਦੀ ਕਾਰ ਨਾਲ ਜੋੜਨਾ ਸਿੱਖ ਧਰਮ ਨੂੰ ਹਿੰਦੂਵਾਦ ਦੇ ਦਵੈਤਵਾਦੀ ਅਰਥਾਂ ਨਾਲ ਜੋੜਨਾ ਹੈ। ਵੇਦਾਂ ਵਿਚ ਓਮ ਨੂੰ ਦੇਵੀ, ਦੇਵਤਿਆਂ ਦੇ ਸਮਅਰਥੀ ਰੂਪਾਂ ਵਿਚ ਵਰਤਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਓਅੰਕਾਰ ਅਤੇ ਓ ਨੂੰ ਸਿਰਫ ਰੱਬ ਦੇ ਵਾਚਕ ਮੰਨ ਕੇ ਵਰਤੋਂ ਵਿਚ ਲਿਆਂਦਾ ਗਿਆ ਹੈ। ਕੁਝ ਮਿਸਾਲਾਂ ਹਨ,
ਓਅੰਕਾਰਿ ਬ੍ਰਹਮਾ ਚਉਤਪਤਿ (ਰਾਮਕਲੀ ਮਹਲਾ ਇਕ)
ਓਅੰਕਾਰਿ ਉਤਪਤਿ (ਮਾਰੂ ਮਹਲਾ ਪੰਜ)
ਓਅੰਕਾਰਿ ਏਕੋ ਰਵਿ ਰਹਿਆ (ਕਾਨੜਾ ਮਹਲਾ ਚਾਰ)
ਓਅੰਕਾਰਿ ਸਭ ਸ੍ਰਿਸਟਿ (ਮਾਰੂ ਮਹਲਾ ਤਿੰਨ)
ਓਅੰਕਾਰਿ ਲਖੈ ਜਾਓ (ਗਉੜੀ ਕਬੀਰ)
ਓਅੰ ਗੁਰਮੁਖਿ ਕੀਓ (ਗਉੜੀ ਮਹਲਾ ਪੰਜ)
ਓਅੰ ਪ੍ਰਿਅ ਪ੍ਰੀਤਿ ਚੀਤਿ (ਸਾਰੰਗ ਮਹਲਾ ਪੰਜ)
ਹੁਣ ਆਇਨਸਟਾਈਨ ਦੇ ਫਾਰਮੂਲੇ ਨੂੰ ਵਿਚਾਰ ਕੇ ਰੱਬ ਦੀ ਪਰਮ ਸ਼ਕਤੀ ਨਾਲ ਮੇਚਣ ਦੀ ਕੋਸ਼ਿਸ਼ ਕਰਦੇ ਹਾਂ। ਓ=ੰਚ2: ਓਨeਰਗੇ (ਓ) eਤੁਅਲਸ ਮਅਸਸ (ੰ) ਟਮਿeਸ ਟਹe ਸਪeeਦ ਾ ਲਗਿਹਟ ਸਤੁਅਰeਦ (ਚ2)। ਅਰਥਾਤ, ਊਰਜਾ ਅਤੇ ਮਾਦਾ ਇਕੋ ਵਸਤੂ ਦੇ ਵਟਵੇਂ ਰੂਪ ਹਨ, ਜੋ ਇਕ-ਦੂਜੇ ਵਿਚ ਬਦਲ ਸਕਦੇ ਹਨ। ਇਸ ਫਾਰਮੂਲੇ ਦੇ ਆਧਾਰ ‘ਤੇ ਬ੍ਰਹਿਮੰਡਾਂ ਦੇ ਸਾਰੇ ਗ੍ਰਹਿਆਂ ਦੇ ਕੁੱਲ ਮਾਦੇ ਅਤੇ ਇਸ ਦੀ ਊਰਜਾ ਨੂੰ ਅੰਕੜਿਆਂ ਵਿਚ ਗਿਣ ਕੇ ਇਸ ਗਿਣਤੀ ਨੂੰ ਰੌਸ਼ਨੀ ਦੀ ਰਫਤਾਰ (186,282 ਮੀਲ ਪ੍ਰਤੀ ਸੈਕੰਡ) ਨਾਲ ਜਰਬ ਦੇ ਕੇ ਵਰਗਾਕਾਰ ਕੱਢ ਲਓ।
ਕਿਆਸ ਕਰੋ ਕਿ ਬ੍ਰਹਿਮੰਡ ਵਿਚ 100 ਬਿਲੀਅਨ ਅਕਾਸ਼ ਗੰਗਾ ਹਨ ਅਤੇ ਹਰੇਕ ਵਿਚ 100 ਬਿਲੀਅਨ ਗ੍ਰਹਿ ਹਨ। ਇਨ੍ਹਾਂ ਦੇ ਮਾਦੇ ਦੇ ਹਰ ਗਰਾਮ ਅੰਦਰ ਹੀਰੋਸ਼ੀਮਾ (ਜਪਾਨ) ਉਤੇ ਸੁੱਟੇ ਐਟਮ ਬੰਬ ਜਿੰਨੀ ਸ਼ਕਤੀ ਹੋਵੇਗੀ। ਇਸ ਹਿਸਾਬ ਨਾਲ 100 ਪੌਂਡ ਭਾਰੇ ਬੰਦੇ ਵਿਚ ਔਸਤਨ 45,000 ਹੀਰੋਸ਼ੀਮਾ ਦੇ ਬੰਬਾਂ ਦੀ ਤਾਕਤ ਹੈ। ਧਰਤੀ ਦੇ ਭਾਰ ਸਣੇ ਇਸ ਉਤੇ ਰਹਿੰਦੇ ਸਾਰੇ ਜੀਵਾਂ, ਪਹਾੜਾਂ, ਸਮੁੰਦਰਾਂ ਵਿਚ 627 ਬੰਬਾਂ ਜਿੰਨੀ ਤਾਕਤ ਹੋਵੇਗੀ। ਜ਼ਿਕਰਯੋਗ ਹੈ ਕਿ ਧਰਤੀ ਸੂਰਜ ਮੰਡਲ ਦਾ ਇਕ ਛੋਟਾ ਜਿਹਾ ਗ੍ਰਹਿ ਹੈ। ਬ੍ਰਹਿਮੰਡ ਵਿਚ ਕੋਈ 100 ਬਿਲੀਅਨ ਅਕਾਸ਼ ਗੰਗਾ ਹੋਣ ਦਾ ਕਿਆਸ ਲਾਇਆ ਗਿਆ ਹੈ ਅਤੇ ਹਰੇਕ ਵਿਚ 100 ਬਿਲੀਅਨ ਸੂਰਜ ਮੰਡਲ ਹਨ। ਭਾਵ ਸਾਰੇ ਬ੍ਰਹਿਮੰਡਾਂ ਦੀ ਕੁੱਲ ਊਰਜਾ/ਸ਼ਕਤੀ ਬੇਓੜਕ ਹੋਵੇਗੀ। ਸਾਰੇ ਧਰਮ ਮੰਨਦੇ ਹਨ ਕਿ ਪਰਮਾਤਮਾ, ਅੱਲਾ, ਈਸ਼ਵਰ, ਗੌਡ ਦੀ ਸ਼ਕਤੀ ਦਾ ਕੋਈ ਪਾਰਾਵਾਰ ਨਹੀਂ। ਜੇ ਬੰਦਾ ਇਸ ਸ਼ਕਤੀ ਦੇ ਦਹਾਨੇ ਤਕ ਪਹੁੰਚ ਜਾਵੇ ਤਾਂ ਰੱਬ ਵਰਗੀ ਅਪਾਰ ਸ਼ਕਤੀ ਦੀ ਥਾਹ ਪਾਉਣਾ ਸੰਭਵ ਹੈ। ਸਿੱਧੇ ਸ਼ਬਦਾਂ ਵਿਚ ਰੱਬ ਦੀ ਭਾਲ ਕਰਨਾ ਮੁਮਕਿਨ ਹੈ। ਪਿਛੇ ਜਿਹੇ ਵਿਗਿਆਨੀਆਂ ਨੇ ਇਕ ਸੂਖਮ ਕਣ ਲੱਭਿਆ ਹੈ, ਜਿਸ ਨੂੰ ਰੱਬੀ-ਕਣ ਦਾ ਨਾਂ ਦਿੱਤਾ ਹੈ।
ਰੱਬੀ-ਕਣ
ਕੋਈ 13.7 ਅਰਬ ਸਾਲ ਪਹਿਲਾਂ ਇਕ ਬੁਨਿਆਦੀ ਇਕਾਈ ਦੇ ਫਟਣ ਨਾਲ ਮਹਾਂ ਧਮਾਕਾ (ਭਗਿ ਭਅਨਗ) ਹੋਇਆ। ਇਸ ਇਕਾਈ ਨੂੰ ਸਿੰਗੂਲੈਰਿਟੀ (ੰਨਿਗੁਲਅਰਟੇ) ਦਾ ਨਾਂ ਦਿੱਤਾ ਗਿਆ। ਇਹ ਬੁਨਿਆਦੀ ਇਕਾਈ ਸ੍ਰਿਸ਼ਟੀ ਦਾ ਬੀਜ ਰੂਪ ਹੈ, ਜਿਸ ਵਿਚ ਸਾਰੇ ਬ੍ਰਹਿਮੰਡ ਸਮਾਧੀ ਲਾ ਕੇ ਉਸੇ ਤਰ੍ਹਾ ਬੈਠੇ ਹਨ, ਜਿਵੇਂ ਇਕ ਬੀਜ ਵਿਚ ਸਾਰਾ ਬਿਰਖ ਅਤੇ ਗਰਭਾਏ ਹੋਏ ਅੰਡੇ (ਢੇਗੋਟe) ਵਿਚ ਪੂਰਾ ਬੰਦਾ ਬੈਠਾ ਹੁੰਦਾ ਹੈ। ਜਿਵੇਂ ਡੀ. ਐਨ. ਏ. ਦੀ ਵਰਣਮਾਲਾ ਵਿਚ ਇਨਸਾਨ ਦੇ ਜੀਵਨ ਦੀ ਰੈਸਪੀ (੍ਰeਚਪਿe) ਲਿਖੀ ਹੋਈ ਹੈ, ਉਸੇ ਤਰ੍ਹਾਂ ਰੱਬੀ-ਕਣ ਵਿਚ ਸ੍ਰਿਸ਼ਟੀ ਦੀ ਰੈਸਪੀ (੍ਰeਚਪਿe ਾ ੂਨਵਿeਰਸe) ਉਕਰੀ ਹੋਈ ਹੈ। ਇਸ ਰੈਸਪੀ ਵਿਚ ਬ੍ਰਹਿਮੰਡਾਂ ਦੇ ਮਾਦੇ ਦੇ ਕਣਾਂ, ਉਪ-ਕਣਾਂ ਦੀ ਬਣਤਰ ਅਤੇ ਤਰਤੀਬ ਦਾ ਫਾਰਮੂਲਾ ਲਿਖਿਆ ਹੋਇਆ ਹੈ। ਮਹਾਂ ਧਮਾਕੇ ਰਾਹੀਂ ਇਸ ਰੈਸਪੀ ਦੇ ਭੇਦ ਖੁੱਲ੍ਹੇ ਤੇ ਇਸ ਵਿਚੋਂ ਬੁਨਿਆਦੀ ਕਣ ਲੱਭਾ, ਜਿਸ ਨੂੰ ‘ਰੱਬੀ-ਕਣ’ ਦਾ ਨਾਂ ਦਿੱਤਾ ਗਿਆ। ਇਹ ਨਾਂ ਲਿਊਨ ਲੈਡਰਮਨ ਨੇ ਆਪਣੀ ਪੁਸਤਕ ‘ਠਹe ਘੋਦ ਫਅਰਟਚਿਲe: ਾ ਟਹe ੂਨਵਿeਰਸe ੀਸ ਟਹe ਅਨਸੱeਰ, ੱਹਅਟ ਸਿ ਟਹe ਥੁeਸਟਿਨ?’ ਵਿਚ ਦਿੱਤਾ ਸੀ (ਚਿਤਰ-3)। ਇਸ ਪੁਸਤਕ ਦੇ 8ਵੇਂ ਕਾਂਡ ਦਾ ਨਾਂ ‘ਠਹe ਘੋਦ ਫਅਰਟਚਿਲe ਅਟ .ਅਸਟ’ ਹੈ।
ਰੱਬੀ-ਕਣ ਅਤੇ ਧਰਮ
ਧਰਮਾਂ ਦਾ ਮੰਨਣਾ ਹੈ ਕਿ ਰੱਬ ਪ੍ਰਕਿਰਤੀ ਦੇ ਸਜੀਵੀ ਜੀਵਾਂ (.ਵਿਨਿਗ ਬeਨਿਗਸ) ਦੇ ਕਣ ਕਣ ਅਤੇ ਭੌਤਿਕ ਇਕਾਈਆਂ (ਫਹੇਸਚਿਅਲ ਓਨਟਟਿਇਸ) ਦੇ ਜ਼ੱਰੇ ਜ਼ੱਰੇ ਵਿਚ ਵਸਦਾ ਹੈ। ਵਿਕਾਸ ਦੇ ਸਿਧਾਂਤ ਅਨੁਸਾਰ (ਠਹeੋਰੇ ਾ ਓਵੋਲੁਟਿਨ) ਹਰੇਕ ਕਣ/ਜ਼ੱਰਾ ਕਿਸੇ ਪ੍ਰਥਮ ਇਕਾਈ ਤੋਂ ਵਿਗਸਿਤ ਹੋਇਆ ਹੈ। ਧਰਮਾਂ ਦੇ ਪੈਰੋਕਾਰ ਇਸ ਨੂੰ ਰੱਬ ਦੇ ਬੌਧਿਕ-ਢਾਂਚੇ (ੀਨਟeਲਲਗਿeਨਟ ਦeਸਗਿਨ) ਦੀ ਕਰਾਮਾਤ ਦਸਦੇ ਹਨ, ਅਰਥਾਤ ਰੱਬ ਨੇ ਸਾਰਾ ਕੁਝ ਸਾਜ ਕੇ ਧਰਤੀ ‘ਤੇ ਟਿਕਾ ਦਿੱਤਾ। ਦੋਹਾਂ ਮਨੌਤਾਂ ਦੀ ਬਹਿਸ ਵਿਚ ਨਾ ਪੈਂਦਿਆਂ ਇਹ ਮੰਨ ਲੈਂਦੇ ਹਾਂ ਕਿ ਸਭ ਤੋਂ ਪਹਿਲਾਂ ਕੋਈ ਇਕ ਇਕਾਈ ਸੀ, ਜਿਸ ਦਾ ਵਿਸਥਾਰ ਸ੍ਰਿਸ਼ਟੀ ਹੈ। ਇਸ ਦਾ ਅਰਥ ਇਹ ਹੋਇਆ ਕਿ ਸ੍ਰਿਸ਼ਟੀ ਵਿਚ ਜੋ ਵੀ ਸਜਿਆ-ਸਜਾਇਆ ਹੈ, ਉਹ ਮੁਢਲੇ ਕਣ ਦੀ ਕਾਪੀ ਮਾਤਰ ਹੈ। ਧਰਮ ਦੇ ਪੈਰੋਕਾਰ ਜਾਂ ਆਮ ਬੁੱਧੀ ਦੇ ਬੰਦੇ ਸਵਾਲ ਕਰਦੇ ਹਨ ਕਿ ਮੁਢਲਾ ਕਣ ਕਿੱਥੋਂ ਆਇਆ ਜਾਂ ਕਿਸ ਨੇ ਸਾਜਿਆ? ਧਰਮ ਨੂੰ ਮੰਨਣ ਵਾਲਾ ਬੰਦਾ ਕਹੇਗਾ ਕਿ ਉਹ ਕਣ ਰੱਬ ਨੇ ਸਾਜਿਆ, ਪਰ ਵਿਗਿਆਨੀ ਕਹੇਗਾ ਕਿ ਉਸ ਕਣ ਦਾ ਜਨਮ ਸ਼ੂਨਯ ਵਿਚ ਸਿਮਟੀ ਹੋਈ ਊਰਜਾ ਦੇ ਇਕ ਕਣ ਦੇ ਫਟਣ ਨਾਲ ਹੋਇਆ, ਜਿਸ ਨੂੰ ਮਹਾਂ ਧਮਾਕਾ (ਭਗਿ ਭਅਨਗ) ਕਹਿੰਦੇ ਹਨ।
ਸ੍ਰਿਸ਼ਟੀ ਨੂੰ ਜਿਸ ਕਿਸੇ ਪਰਮ ਸ਼ਕਤੀ ਨੇ ਥਾਪਿਆ, ਧਰਮਾਂ ਨੇ ਆਪੋ ਆਪਣੀ ਭਾਸ਼ਾ ਵਿਚ ਉਸ ਦਾ ਨਾਂ ਰੱਖ ਲਿਆ ਜਿਵੇਂ, ਯਹੋਵਾ (ਜਿਊ), ਗੌਡ (ਇਸਾਈ), ਅੱਲਾ (ਇਸਲਾਮ), ਪਰਮਾਤਮਾ (ਹਿੰਦੂ), ਵਾਹਿਗੁਰੂ (ਸਿੱਖ) ਆਦਿ। ਧਰਮਾਂ ਦੀ ਇਹ ਮਨੌਤ ਕਿਸੇ ਠੋਸ ਪ੍ਰਮਾਣ ‘ਤੇ ਆਧਾਰਤ ਨਹੀਂ, ਸਿਰਫ ਯਕੀਨ ‘ਤੇ ਖੜ੍ਹੀ ਹੈ, ਜੋ ਧਰਮਾਂ ਦੇ ਸੰਕਲਪ ਦੇ ਪੈਦਾ ਹੋਣ ਨਾਲ ਹੋਂਦ ਵਿਚ ਆਈ। ਧਰਮਾਂ ਦਾ ਆਗਾਜ਼ ਸਭਿਅਤਾ ਦੇ ਵਿਗਸਣ ਨਾਲ ਹੋਇਆ ਅਤੇ ਸਭਿਅਤਾ ਬੰਦੇ ਦੀ ਦੇਣ ਹੈ, ਭਾਵ ਧਰਤੀ ‘ਤੇ ਬੰਦਾ ਪਹਿਲਾਂ ਅਤੇ ਧਰਮ ਪਿਛੋਂ ਆਏ।
ਜਾਹਰ ਹੈ ਕਿ ਰਬ ਦੇ ਸੰਕਲਪ ਨੂੰ ਬੰਦੇ ਨੇ ਜਨਮ ਦਿੱਤਾ। ਜਰਮਨ ਫਿਲਾਸਫਰ ਫ੍ਰੈਡਰਿਕ ਨੀਟਸ਼ੇ ਦੀ ਵੀ ਇਹੋ ਧਾਰਨਾ ਹੈ। ਬੰਦੇ ਨੇ ਧਰਮ ਸਾਜ ਕੇ ਆਪਣੀ ਹੋਂਦ, ਹੋਣੀ ਅਤੇ ਭਾਵੀ ਨੂੰ ਧਰਮ ਦੇ ਹੱਥ ਥੰਮ ਦਿੱਤਾ, ਅਰਥਾਤ ਆਪਣੇ ਜੀਵਨ ਦੇ ਕਾਲ ਕਰਮ ਦਾ ਲੇਖਾ-ਜੋਖਾ ਆਪੇ ਨਿਰਧਾਰਤ ਸ਼ਕਤੀ ਦੇ ਹਵਾਲੇ ਕਰ ਦਿੱਤਾ। ਧਰਮ ਕੇਵਲ ਕਿਆਸ ਲਾਉਂਦੇ ਹਨ ਕਿ ਅਸੀਂ ਇਥੇ ਕਿਵੇਂ ਆਏ, ਕਿਉਂ ਆਏ ਅਤੇ ਮਰ ਕੇ ਕਿੱਥੇ ਜਾਂਦੇ ਹਾਂ, ਪਰ ਵਿਗਿਆਨ ਅੰਦਾਜ਼ੇ ਨਹੀਂ ਲਾਉਂਦਾ, ਪ੍ਰਮਾਣ ਪੇਸ਼ ਕਰਦਾ ਹੈ। ਪ੍ਰਮਾਣ ਤੋਂ ਬਿਨਾ ਅੰਦਾਜ਼ੇ ਲਾਉਣ ਨੂੰ ਅਟਕਲ ਪੱਚੂ ਕਹਿੰਦੇ ਹਨ, ਜੋ ਅਕਸਰ ਗੁਮਰਾਹਕੁਨ ਹੁੰਦੇ ਹਨ।
ਰੱਬੀ-ਕਣ ਦੀ ਖੋਜ ਨੇ ਪਰਮ ਸ਼ਕਤੀ ਨੂੰ ਹੋਰ ਨੇੜਿਉਂ ਹੋ ਕੇ ਦੇਖਣ ਦਾ ਉਪਰਾਲਾ ਕੀਤਾ ਹੈ, ਜਿਸ ਕਰਕੇ ਧਰਮਾਂ ਦੇ ਕਈ ਹੋਰ ਭੇਦਾਂ ਦੇ ਨੰਗੇ ਹੋਣ ਦੀ ਸੰਭਾਵਨਾ ਹੈ। ਰੱਬੀ-ਕਣ ਬਾਰੇ ਖੋਜ ਦਾ ਅਰਥ ਸਿਰਫ ਇਹ ਹੈ ਕਿ ਅਸੀਂ ਬ੍ਰਹਿਮੰਡ ਦੇ ਭੇਦ ਨੂੰ ਸਮਝਣ ਲਈ ਰਤਾ ਕੁ ਹੋਰ ਨੇੜੇ ਹੋ ਗਏ ਹਾਂ। ਜੇ ਰੱਬ ਬ੍ਰਹਿਮੰਡ ਵਿਚ ਵਸਦਾ ਹੈ ਤਾਂ ਉਸ ਵਲ ਜਾਂਦੀ ਪੌੜੀ ਦਾ ਇਕ ਡੰਡਾ ਹੋਰ ਚੜ੍ਹ ਗਏ ਹਾਂ। ਇਸ ਖੋਜ ਦੀ ਲੋਅ ਵਿਚ ਕਿਹਾ ਜਾ ਸਕਦਾ ਹੈ ਕਿ ਰੱਬ ਨੇ ਜਿਸ ਨਿੱਕੇ ਜਿਹੇ ਕਣ ਵਿਚ ਸਮਾਧੀ ਲਾ ਕੇ ਬ੍ਰਹਿਮੰਡ ਨੂੰ ਸਾਜਿਆ ਹੋਵੇਗਾ, ਵਿਗਿਆਨੀਆਂ ਨੇ ਉਸ ਕਣ ਨੂੰ ਲੱਭ ਕੇ ਉਸ ਦਾ ਨਾਂ “ਰੱਬੀ-ਕਣ” ਰੱਖ ਦਿੱਤਾ, ਅਤੇ ਮੈਂ ਵਿਗਿਆਨ ਤੇ ਧਰਮ ਦੇ ਖੇਤਰਾਂ ਦੇ ਸੁਮੇਲ ਵਿਚੋਂ ‘ਰੱਬ ਦੀ ਈ-ਮੇਲ’ ਕਸ਼ੀਦ ਕਰਕੇ ਤੁਹਾਡੇ ਹਵਾਲੇ ਕਰ ਦਿੱਤੀ।