ਮਾਣਯੋਗ ਸੰਪਾਦਕ ਜੀ,
Ḕਪੰਜਾਬ ਟਾਈਮਜ਼Ḕ ਦੇ 19 ਅਕਤੂਬਰ ਦੇ ਅੰਕ ਵਿਚ ਡਾ. ਗੁਰੂਮੇਲ ਸਿੱਧੂ ਦਾ ਲੇਖ ਪੜ੍ਹਨ ਨੂੰ ਮਿਲਿਆ, ਜਿਹਦੇ ਵਿਚ ਉਨ੍ਹਾਂ ਨੇ ਇੰਡਸ ਵੈਲੀ ਸੱਭਿਅਤਾ, ਆਰੀਆ ਸੱਭਿਅਤਾ, ਡੀ. ਐਨ. ਏ., ਭਾਸ਼ਾ, ਲਿਪੀ ਅਤੇ ਹੋਰ ਨੁਕਤੇ ਉਠਾਏ ਹਨ, ਜਿਨ੍ਹਾਂ ਵਿਚੋਂ ਕੁਝ ਸਹੀ ਵੀ ਹਨ। ਉਕਤ ਸਭ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ ਲੇਖਕ ਨੂੰ ਭਾਸ਼ਾ, ਲਿਪੀ ਤੇ ਹੋਰ ਦੇ ਸਬੰਧ ਵਿਚ ਕੋਈ ਜਾਣਕਾਰੀ ਤੇ ਆਪਣੀ ਖੋਜ ਨਹੀਂ ਹੈ ਅਤੇ ਨਾ ਹੀ ਨਵੀਂ ਖੋਜ ਬਾਰੇ ਪਤਾ ਹੈ। ਲੇਖਕ ਦੇ ਧਿਆਨ ਗੋਚਰੇ ਹੈ,
1. ਪੰਜਾਬੀ ਸੰਸਕ੍ਰਿਤ ਵਿਚੋਂ ਨਹੀਂ ਨਿਕਲੀ। ਇਹ ਦੂਜੀਆਂ ਭਾਸ਼ਾਵਾਂ ਵਾਂਗ ਇਕ ਕੁਦਰਤੀ ਬੋਲੀ ਹੈ। ਗੁਰਮੁਖੀ ਦਾ ਸਬੰਧ ਟੱਕ/ਪੰਜਾਬ ਦੀ ਟਾਕਰੀ ਲਿਪੀ ਨਾਲ ਹੈ, ਜੋ ਸੱਤਵੀਂ ਸਦੀ ਵਿਚ ਆਮ ਸੀ ਤੇ ਰਿਗ ਵੇਦ ਵਿਚ ਬਹੁਤ ਸਾਰੇ ਸ਼ਬਦ, ਜੋ ਅਜੋਕੀ ਪੰਜਾਬੀ ਵਿਚ ਹਨ, ਮੌਜੂਦ ਹਨ। ਇਹ ਆਰੀਆਂ ਨੇ ਇਥੋਂ ਦੇ ਲੋਕਾਂ ਤੋਂ ਲਏ ਸਨ।
2. ਇੰਡਸ ਵੈਲੀ ਅਤੇ ਹੜੱਪਾ ਸੱਭਿਅਤਾ ਦਾ ਦਰਾਵਿੜ ਸੱਭਿਅਤਾ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਪੰਜਾਬੀ/ਗੁਰਮੁਖੀ ਦਰਾਵਿੜ ਅਤੇ ਸੰਸਕ੍ਰਿਤ ਆਦਿ ਲਿਪੀਆਂ ਵਿਚੋਂ ਨਿਕਲੀ ਹੈ।
3. ਇੰਡਸ ਵੈਲੀ ਅਤੇ ਹੜੱਪਾ ਸੱਭਿਅਤਾ ਦਾ ਸਬੰਧ ਸ਼ੂਦਰ ਸੱਭਿਅਤਾ ਨਾਲ ਹੈ, ਜੋ ਪੰਜਾਬ ਨਾਲ ਸਬੰਧ ਰੱਖਦੀ ਹੈ, ਜਿਸ ਦਾ ਹਵਾਲਾ ਪੁਸਤਕ Ḕਧਰਅਵਅਦਅਿਨ ਓਟਮਅਲੋਗਚਿਅਲ ਘਰਅਮਮeਰḔ ਵਿਚ ਠ। ਭੁਰਰੋੱ ਤੇ ਧਰ। ਛਅਲਦੱeਲਲ ਨੇ ਆਪਣੀ ਧਚਿਟਿਨਅਰੇ ਵਿਚ ਦਿੱਤਾ ਹੈ। ਇਹ ਧਰਅਵਦਿਅਿਨ, ੁੰਨਦਅ, ਠੁਰਕਸਿਹ, ੰeਮਟਚਿ, ੰੋਨਗੋਲੋਦਿ, ਂeਗਰੋ ਅਤੇ ਉਸਟਰੋਲੋਦਿ ਂeਗਰੋ ਵੀ ਨਹੀਂ ਹੈ।
4. ਮੈਕਸ ਮੂਲਰ ਨੇ ਆਪਣੀ ਕਿਤਾਬ Ḕ.ਅਨਗੁਅਗe ਾ ੰਚਇਨਚeḔ ਵਿਚ ਜੋ ਇੰਡੋ-ਯੂਰਪੀਅਨ ਭਾਸ਼ਾਵਾਂ ਤੇ ਗਰੁੱਪ ਵਿਚ ਕੀਤਾ ਹੈ, ਉਸ ਨੂੰ ਤਾਂ ਉਸ ਦੇ ਉਸਤਾਦ ਾਂਰਅਨਡ ਭੋਪਪ ਨੇ ਰੱਦ ਕੀਤਾ ਹੈ, ਜਿਸ ਦਾ ਜ਼ਿਕਰ ਮੈਕਸ ਮੂਲਰ ਨੇ ਆਪਣੀ ਇਸੇ ਕਿਤਾਬ ਵਿਚ ਕੀਤਾ ਹੈ। ਸੰਸਕ੍ਰਿਤ-ਇੰਗਲਿਸ਼ ਡਿਕਸ਼ਨਰੀ ਦੇ ਕਰਤਾ ੱਲਿਲਅਿਨ ੰੋਨਿਰ ਨੇ ਇਸ ਦੇ ਸ਼ੁਰੂ ਵਿਚ ਹੀ ਲਿਖਿਆ ਹੈ ਕਿ ਸੰਸਕ੍ਰਿਤ ਦਾ ਯੂਰਪੀਅਨ ਭਾਸ਼ਾਵਾਂ ਨਾਲ ਕੋਈ ਸਰੋਕਾਰ ਨਹੀਂ ਹੈ।
5. ਪ੍ਰਸਿਧ ਵਿਦਵਾਨ ਕਿਸ਼ੋਰੀ ਦਾਸ ਵਾਜਪਾਈ, ਜੋ ਸੰਸਕ੍ਰਿਤ ਤੇ ਦੂਜੀਆਂ ਭਾਸ਼ਾਵਾਂ ਦਾ ਮੰਨਿਆ-ਪ੍ਰਮੰਨਿਆ ਵਿਦਵਾਨ ਸੀ, ਨੇ ਇਸ ਤੱਥ ਨੂੰ ਨਕਾਰਿਆ ਹੈ ਕਿ ਹਿੰਦੀ ਸੰਸਕ੍ਰਿਤ ਵਿਚੋਂ ਨਿਕਲੀ ਹੈ।
6. ਗੁਰਮੁਖੀ ਦੇ ḔਟḔ ਵਰਗ ਦੀਆਂ ਧੁਨੀਆਂ ਸੰਸਕ੍ਰਿਤ ਤੇ ਦੂਜੀਆਂ ਭਾਸ਼ਾਵਾਂ ਵਿਚ ਨਹੀਂ ਮਿਲਦੀਆਂ, ਸਿਰਫ ਦਰਾਵਿੜ ਵਿਚ ਮਿਲਦੀਆਂ ਹਨ, ਪਰ ਧੁਨੀਗ੍ਰਾਮ ਨਹੀਂ ਹੈ।
7. ਲੇਖਕ ਨੇ ਜਿਸ ਭਾਸ਼ਾ ਵਿਗਿਆਨੀ ਤੇ ਸੰਸਕ੍ਰਿਤ ਦੇ ਵਿਦਵਾਨ ਡਾ. ਪ੍ਰੇਮ ਪ੍ਰਕਾਸ਼ ਸਿੰਘ ਦਾ ਜ਼ਿਕਰ ਕੀਤਾ ਹੈ, ਨੇ ਸੰਨ 1985 ਵਿਚ ਜਵਾਬਦੇਹੀ ਦੇ ਬਜੁਰਗ ਨਾਲ ਹੋਈ ਚਰਚਾ ਵਿਚ ਮੰਨਿਆ ਸੀ ਕਿ ਸੰਸਕ੍ਰਿਤ ਪੰਜਾਬੀ/ਗੁਰਮੁਖੀ ਦੀ ਜਣਨੀ ਨਹੀਂ ਅਤੇ ਇਹ ਸਭ ਆਪਣੀ ਕਿਤਾਬ Ḕਪੰਜਾਬੀ ਦਾ ਮੁੱਢ’ (ਨਾਜਰ ਸਿੰਘ), ਜੋ ਉਨ੍ਹਾਂ ਦੀ 52 ਸਾਲ ਤੋਂ ਉਪਰ ਦੀ ਅਣਥੱਕ ਮਿਹਨਤ ਹੈ, ਵਿਚ ਸਿੱਧ ਕੀਤਾ ਹੈ ਤੇ ਕੋਈ ਵੀ ਇਸ ਸਬੰਧੀ ਉਨ੍ਹਾਂ ਨਾਲ ਚਰਚਾ (ਫੋਨ: 0161-2632136) ਕਰ ਸਕਦਾ ਹੈ।
ਪੰਜਾਬੀ ਲੇਖਕਾਂ ਦਾ ਇਹ ਇਕ ਦੁਖਦਾਈ ਪੱਖ ਰਿਹਾ ਹੈ ਕਿ ਇਹ ਸਥਾਪਤ ਥਿਊਰੀਆਂ ਤੋਂ ਅੱਗੇ ਵਧ ਕੇ ਖੋਜ ਕਰਨ ਤੋਂ ਭੱਜਦੇ ਹਨ। ਇਸ ਦਾ ਇਕ ਕਾਰਨ ਇਹ ਹੈ ਕਿ ਖੋਜ ਵਿਚ ਲੀਨ ਹੋਣਾ ਪੈਂਦਾ ਹੈ ਤੇ ਨਿਡਰ ਹੋ ਕੇ ਤਰਕ ਨਾਲ ਸਥਾਪਤ ਥਿਊਰੀਆਂ ਨੂੰ ਭੰਡਣਾ ਪੈਂਦਾ ਹੈ। ਅੱਜ ਦੇ ਵਿਦਵਾਨ ਸਿਸਟਮ ਤੋਂ ਡਰਦੇ ਉਹੀ ਪੁਰਾਣਾ ਰਾਗ ਸੁਣਾਈ ਜਾਂਦੇ ਹਨ।
ਸੋ ਸਾਡੇ ਪਾਠਕਾਂ ਤੇ ਲੇਖਕਾਂ ਨੂੰ ਪੁਣ-ਛਾਣ ਕੇ ਨਤੀਜੇ ‘ਤੇ ਪਹੁੰਚਣਾ ਚਾਹੀਦਾ ਹੈ।
-ਬੂਟਾ ਸਿੰਘ ਪਾਸਲਾ, ਜਲੰਧਰ
ਫੋਨ: 91-89684-89599