ਜਿੱਤ ਚਾਂਦਨੀ ਚੌਕ ਦੀ!

ਵਾਸੀ ਜੰਨਤ ਦੇ ਹੋਏ ਲਾਚਾਰ ਏਦਾਂ, ਘਰੇ ਮਾਲਕਾਂ ਹਾਲਤ ਜਿਉਂ ਸੀਰੀਆਂ ਦੀ।
ਦਿਨ, ਹਫਤੇ ਹੁਣ ਬੀਤ ਗਏ ਮਾਹ ਕਿੰਨੇ, ਲੰਮੀ ਦਾਸਤਾਂ ਹੋਈ ਦਿਲਗੀਰੀਆਂ ਦੀ।
ਹੁੰਦੀ ਰਤਾ ਪ੍ਰਵਾਹ ਨਾ ਹਾਕਮਾਂ ਨੂੰ, ਸਾਂਝਾਂ ਫਿਰਕਿਆਂ ਵਿਚਲੀਆਂ ਚੀਰੀਆਂ ਦੀ।
ਖੁੱਲ੍ਹੀ ਜੇਲ੍ਹ ਵਿਚ ਹੋਏ ਤਬਦੀਲ ਬੈਠੇ, ਸਾਰ ਲਵੇ ਨਾ ਕੋਈ ਕਸ਼ਮੀਰੀਆਂ ਦੀ।
ਬਣਦੇ ਉਹੀ ਤਾਰੀਖ ਦੇ ਮਹਾਂ-ਨਾਇਕ, ਕਦੇ ਜਿਨ੍ਹਾਂ ਦੇ ਪੈਰਾਂ ਵਿਚ ਤੌਕ ਹੁੰਦਾ।
‘ਔਰੰਗਜ਼ੇਬ’ ਸੱਚਾਈ ਇਹ ਭੁੱਲ ਜਾਂਦੇ, ਆਖਰ ਜਿੱਤਦਾ ‘ਚਾਂਦਨੀ ਚੌਕ’ ਹੁੰਦਾ!