ਨਿੰਬੂਆਂ ਵਾਲੀ ਸਰਕਾਰ?

‘ਹੋਂਗੇ ਕਾਮਯਾਬ’ ਦੀਆਂ ਡੀਂਗਾਂ ਮਾਰਦੇ, ਲੱਛਣ ਫੜੇ ਨੇ ਸਾਰੇ ‘ਹੋਂਗੇ ਫੇਲ੍ਹ’ ਦੇ।
ਚੰਦ ਉਤੇ ਜਾਣ ਲਈ ਦਲੀਲਾਂ ਹੁੰਦੀਆਂ, ਮੱਧ-ਯੁੱਗ ਵਾਲੀਆਂ ‘ਕਲੋਲਾਂ’ ਖੇਲਦੇ।
ਆਰਥਕਤਾ ਦੀ ਬੇੜੀ ਡੁੱਬੀ ਜਾਂਦੀ ਐ, ਪਹੁੰਚੇ ਕਈ ਅਦਾਰੇ ਨੇੜੇ-ਤੇੜੇ ‘ਸੇਲ’ ਦੇ।
ਸਾੜੇ ਨਾਲ ਸੜੇ ਜੋ ਸੜ੍ਹਾਂਦਾ ਛੱਡ ਰਹੇ, ਲਈ ਜਾਂਦੇ ‘ਖੁਆਬ’ ਇਤਰ-ਫੁਲੇਲ ਦੇ।
ਠੇਕੇਦਾਰ ਬਣ ਗਏ ਕਰਮ-ਕਾਂਡ ਦੇ, ਲੋਕਾਂ ਤਾਈਂ ਵਹਿਮਾਂ ਵਿਚ ਨੇ ਧਕੇਲਦੇ।
ਹਾਸੋ-ਹੀਣੀ ਜੱਗ ‘ਚ ਕਰਾਈ ਦੇਸ਼ ਦੀ, ਟਾਇਰਾਂ ਥੱਲੇ ਨਿੰਬੂ ਰੱਖ ਕੇ ਰਾਫੇਲ ਦੇ!