ਮੱਥੇ ਲੱਗਿਆ ਦਾਗ ਬੇਅਦਬੀਆਂ ਦਾ, ਸੋਚੇ ‘ਤੱਕੜੀ’, ਖੌਰੇ ਹੁਣ ਲਹਿ ਗਿਆ ਐ।
‘ਝਾੜੂ’ ਵਾਲਿਆਂ ਕਰਿਆ ਜੋ ਹੌਸਲਾ ਸੀ, ਪਾਟੋ-ਧਾੜ ਦੇ ਨਾਲ ਹੀ ਢਹਿ ਗਿਆ ਐ।
ਚੱਲਦਾ ਪਿਆ ਏ ‘ਮੈਚ ਫਰੈਂਡਲੀ’ ਜੋ, ਜਾਪੇ ‘ਪੰਜੇ’ ਦੇ ਜੜ੍ਹਾਂ ‘ਚ ਬਹਿ ਗਿਆ ਐ।
‘ਕੱਲੇ ਕਮਲ ਨੂੰ ਜਿੱਤਣ ਦਾ ਵਹਿਮ ਹੋਇਆ, ਤਾਂਹੀ ‘ਪਤਨੀ’ ਦੇ ਨਾਲ ਖਹਿ ਗਿਆ ਐ।
ਸਭ ਨੇ ਕਰਿਆ ਨਿਰਾਸ਼ ਪੰਜਾਬੀਆਂ ਨੂੰ, ਇਮਤਿਹਾਨ ਕਿਸ ਦਲ ਦਾ ਰਹਿ ਗਿਆ ਐ।
ਚਹੁੰ ਹਲਕੇ ਵਾਲਿਆਂ ਵੋਟਰਾਂ ਦੇ, ਜ਼ਿਮਨੀ ਚੋਣ ਦਾ ਢੋਲ ਗਲ ਪੈ ਗਿਆ ਐ!