ਪੰਜ ਸੌ ਪੰਜਾਹ ਸਾਲਾ ਪੁਰਬ!

ਪੰਜ ਸੌ ਪੰਜਾਹ ਬਾਬਾ ਪੰਜ ਸੌ ਪੰਜਾਹ, ਚੱਲੇ ਨਹੀਂਓ ਅਸੀਂ ਤੇਰੇ ਦੱਸੇ ਹੋਏ ਰਾਹ।
ਟੇਕਦੇ ਹਾਂ ਮੱਥਾ ਤੇ ਰੁਮਾਲੇ ਵੀ ਚੜ੍ਹਾਏ, ਪਰ ਸਾਨੂੰ ਲੱਗਿਆ ਨਾ ਬਾਣੀ ਵਾਲਾ ਪਾਹ।
ਕਿਰਤ ਵਿਰਤ ਸਾਥੋਂ ਹੋਈ ਨਾ ਧਰਮ ਵਾਲੀ, ਤਾਹੀਂਓਂ ਵੰਡ ਛਕਣੇ ਨੂੰ ਦਿੱਤਾ ਏ ਭੁਲਾ।
ਏਕਾ ਲਾ ਕੇ ਏਕਤਾ ਦਾ ਸਬਕ ਸਿਖਾਇਆ, ਪਾਟੋ-ਧਾੜ ਹੋ ਕੇ ਲਈਆਂ ਵੰਡੀਆਂ ਨੇ ਪਾ।
ਤੀਰ ਅਣਿਆਲੇ ਸੱਚੀ ਬਾਣੀ ਵਾਲੇ ਸਹੇ ਨਾ, ਪੜ੍ਹਨ-ਸੁਣਨ ਦਾ ਹੀ ਥੋੜ੍ਹਾ-ਬਹੁਤਾ ਚਾਅ।
‘ਪਵਣ ਗੁਰੂ’ ਤੇ ‘ਮਾਤਾ ਧਰਤਿ’ ਸਲੋਕ ਗਾ ਕੇ, ਕੁਦਰਤ ਨਾਲ ਅਸੀਂ ਲਿਆ ਆਢਾ ਲਾ।