ਬੇਇਮਾਨ!

ਸੁਣਦੇ ਆਏ ਹਾਂ ਕਿਹਾ ਸਿਆਣਿਆਂ ਦਾ, ਪੁਤਲਾ ਗਲਤੀਆਂ ਦਾ ਇਨਸਾਨ ਹੁੰਦਾ।
ਮੰਗੇ ਖਿਮਾ ਨਾ ਭੁੱਲਾਂ ਦੀ ਜਦੋਂ ਕੋਈ, ਸਮਝ ਲਓ ਉਹ ਬੰਦਾ ਹੈਵਾਨ ਹੁੰਦਾ।
ਗਿਣ ਮਿਥ ਕੇ ਪੁੱਠੀਆਂ ਕਰੇ ਗੱਲਾਂ, ਉਸ ਇਨਸਾਨ ਦੇ ਅੰਦਰ ਸ਼ੈਤਾਨ ਹੁੰਦਾ।
ਖਾਵੇ ਮਾਂ ਤੋਂ, ਹੇਜਲਾ ਮਾਸੀਆਂ ਦਾ, ਦੁਨੀਆਂ ਵਾਸਤੇ ਉਹ ਬੇਇਮਾਨ ਹੁੰਦਾ।