ਇੱਕ ਸੀ ਪ੍ਰਿਥੁ

ਬਲਜੀਤ ਬਾਸੀ
ਪਿਛਲੇ ਹਫਤੇ ਅਸੀਂ ਅਫਲਾਤੂਨ ਉਰਫ ਫਲਾਤੂ ਉਰਫ ਪਲੈਟੋ ਦੀਆਂ ਅੰਗਲੀਆਂ-ਸੰਗਲੀਆਂ ਫਰੋਲਣ ਦਾ ਇਕਰਾਰ ਕੀਤਾ ਸੀ। ਦੱਸਿਆ ਸੀ ਕਿ ਇਸ ਬਹੁਰੂਪੀ ਸ਼ਬਦ ਦੀਆਂ ਜੜ੍ਹਾਂ ਗਰੀਕ ਭਾਸ਼ਾ ਵਿਚ ਹਨ। ਇਹ ਚੌੜਾ ਦੇ ਅਰਥਾਂ ਵਾਲੇ ਇਸ ਭਾਸ਼ਾ ਦੇ ਸ਼ਬਦ ਫਲਅਟੇਸ ਤੋਂ ਬਣਿਆ ਹੈ। ਇਹ ਭਾਰੋਪੀ ਅਸਲੇ ਦਾ ਹੈ ਅਤੇ ਇਸ ਦਾ ਭਾਰੋਪੀ ਮੂਲ ‘ਫਲਅਟ’ ਮੰਨਿਆ ਗਿਆ ਹੈ, ਜਿਸ ਵਿਚ ਫੈਲਣ ਦੇ ਭਾਵ ਹਨ। ਇਹ ਮੂਲ ਇਕ ਹੋਰ ਮੂਲ ‘ਫੲਲੲ’ ਦੇ ਪਿਛੇ ‘ਠ’ ਪਿਛੇਤਰ ਲਾ ਕੇ ਬਣਾਇਆ ਗਿਆ ਹੈ। ਅੰਗਰੇਜ਼ੀ ਸਮੇਤ ਅਨੇਕਾਂ ਹਿੰਦ-ਯੂਰਪੀ ਭਾਸ਼ਾਵਾਂ ਵਿਚ ਇਨ੍ਹਾਂ ਮੂਲਾਂ ਤੋਂ ਬਣੇ ਸ਼ਬਦ ਮਿਲਦੇ ਹਨ। ਫੈਲਾਉ, ਚੌੜਾਪਨ ਦੇ ਭਾਵ ਵਾਲੇ ਕੁਝ ਸ਼ਬਦਾਂ ਵਿਚ ਇਸ ਧਾਤੂ ਨੂੰ ਪ੍ਰਤੀਤ ਕਰਦੇ ਹਾਂ। ਅੰਗਰੇਜ਼ੀ ਫਲੈਟ (ਾਂਲਅਟ) ਵਿਸ਼ੇਸ਼ਣ ਦਾ ਅਰਥ ਹੈ-ਚੌਫਾਲ ਲੇਟਿਆ, ਸਮਤਲ, ਪੱਧਰਾ ਆਦਿ। ਇਸ ਵਿਚ ਫੈਲਣ ਦੇ ਭਾਵ ਸਪਸ਼ਟ ਉਜਾਗਰ ਹੁੰਦੇ ਹਨ। ਸਮਤਲ ਜਾਂ ਪੱਧਰੀ ਚੀਜ਼ ਵਿਚ ਵਕਰ ਜਾਂ ਗੁਲਾਈ ਨਹੀਂ ਹੁੰਦੀ,

ਇਸ ਲਈ ਫਲੈਟ ਵਿਚ ਵਲ-ਛਲ ਰਹਿਤ, ਕੋਰਾ, ਸਿੱਧਾ ਦੇ ਅਰਥ ਵੀ ਆ ਗਏ ਹਨ। ‘ਫਲੈਟ ਟਾਇਰ’ ਮਤਲਬ ਗੁਲਾਈ ਖਤਮ ਹੋ ਗਈ। ਨਾਂਵ ਵਜੋਂ ਫਲੈਟ ਮੰਜ਼ਿਲ ਨੂੰ ਵੀ ਆਖਦੇ ਹਨ, ਜੋ ਇਸ ਦੇ ਪੱਧਰ ਦੇ ਅਰਥਾਂ ਤੋਂ ਵਿਕਸਿਤ ਹੋਏ ਹਨ। ਸੋ, ਫਲੈਟ ਸਤਹ/ਪੱਧਰ ਤੇ ਉਸਰੀ ਇਮਾਰਤ ਹੈ। ਇਥੇ ਇਹ ਦੱਸਣਾ ਬਣਦਾ ਹੈ ਕਿ ਗੈਰ-ਜਰਮੈਨਿਕ ਭਾਸ਼ਾਵਾਂ ਦੀ ‘ਪ’ ਧੁਨੀ ਦੇ ਟਾਕਰੇ ਜਰਮੈਨਿਕ ਭਾਸ਼ਾਵਾਂ ਵਿਚ ‘ਫ’ ਧੁਨੀ ਆਉਂਦੀ ਹੈ, ਜਿਵੇਂ ਪਿਦਰ ਜਾਂ ਸਾਡੇ ਪਿਤਾ ਦੀ ਥਾਂ ਅੰਗਰੇਜ਼ੀ ਵਿਚ ਫਾਦਰ।
ਫਲੈਟ ਜਿਹੇ ਹੀ ਅਰਥਾਂ ਵਿਚ ਲਾਤੀਨੀ ਵਲੋਂ ਆਇਆ ਸ਼ਬਦ ਫਲਅਨੲ ਹੈ, ਜੋ ਫੲਲੲ ਤੋਂ ਬਣਿਆ ਹੈ। ਲਾਤੀਨੀ ਫਲਅਟਅ ਘੁੰਮਦਾ ਘੁੰਮਾਉਂਦਾ ਅੰਗਰੇਜ਼ੀ ਵਿਚ ਆ ਕੇ ਫਲਅਟੲ ਦਾ ਰੂਪ ਧਾਰ ਗਿਆ। ਪਲੇਟ ਮੁਢਲੇ ਤੌਰ `ਤੇ ਕੁੱਟ ਕੇ ਚੌੜੀ ਕੀਤੀ ਜਾਂ ਫੈਲਾਈ ਧਾਤ ਨੂੰ ਆਖਦੇ ਹਨ। ਮੱਧਕਾਲੀ ਅੰਗਰੇਜ਼ੀ ਵਿਚ ਇਸ ਦਾ ਅਰਥ ਸਿੱਕਾ ਵੀ ਸੀ। ਸਿੱਕਾ ਚਾਂਦੀ ਦਾ ਹੁੰਦਾ ਸੀ, ਇਸ ਲਈ ਸਪੈਨਿਸ਼ ਵਿਚ ਇਸ ਦੇ ਸਜਾਤੀ ਫਲਅਟਅ ਅਤੇ ਪੁਰਤਗੇਜ਼ੀ ਫਰਅਟਅ ਦਾ ਅਰਥ ਚਾਂਦੀ ਵੀ ਹੋ ਗਿਆ। ਯਾਦ ਰਹੇ, ਸਿੱਕੇ ਵਜੋਂ ਅਤੇ ਸ਼ਬਦ ਵਜੋਂ ਵੀ ਭਾਰਤੀ ਰੁਪਿਆ ਮੁਢਲੇ ਤੌਰ `ਤੇ ਰੂਪਾ (ਚਾਂਦੀ) ਤੋਂ ਬਣੇ ਹਨ। ਥਾਲੀ ਜਿਹੇ ਅਰਥਾਂ ਵਾਲਾ ਫਲਅਟਟੲਰ ਵੀ ਇਥੇ ਢੁਕਦਾ ਹੈ।
ਸਪੇਨੀਆਂ ਨੇ ਜਦ 16ਵੀਂ ਸਦੀ ਦੌਰਾਨ ਦੱਖਣੀ ਅਮਰੀਕਾ ਵਿਚ ਪਲਾਟੀਨਮ ਲੱਭਿਆ ਤਾਂ ਉਨ੍ਹਾਂ ਇਸ ਦਾ ਚਿੱਟਾ ਰੰਗ ਹੋਣ ਕਰਕੇ ਇਸ ਨੂੰ ਘਟੀਆ ਚਾਂਦੀ ਹੀ ਸਮਝਿਆ, ਇਸ ਲਈ ਮਿਲਦਾ-ਜੁਲਦਾ ਸ਼ਬਦ ਪਲੈਟੀਨੋ (ਛੋਟੀ ਚਾਂਦੀ) ਰੱਖਿਆ। ਬਾਅਦ ਵਿਚ ਵਿਗਿਆਨੀਆਂ ਨੇ ਇਸ ਦਾ ਨਾਂ ਬਦਲ ਕੇ ਪਲੈਟੀਨਮ ਕਰ ਦਿੱਤਾ। ਕੇਲੇ ਦੇ ਅਰਥ ਵਾਲੇ ਫਲਅਨਟਅਨਿ ਦਾ ਨਾਂ ਇਸ ਦੇ ਫੈਲੇ ਹੋਏ ਚੌੜੇ ਪੱਤਿਆਂ ਕਾਰਨ ਪਿਆ। ਇਸ ਦਾ ਲਾਤੀਨੀ ਰੂਪ ਸੀ, ਫਲਅਟਅਨੁਸ। ਪਠਾਰ ਲਈ ਅੰਗਰੇਜ਼ੀ ਸ਼ਬਦ ਹੈ, ਫਲਅਟੲਅੁ, ਜੋ ਲਾਤੀਨੀ ਫਲਅਟਟੁਸ ਦਾ ਵਿਉਤਪਤ ਰੂਪ ਹੈ। ਪਠਾਰ ਮੇਜਨੁਮਾ ਉਚੀ-ਨੀਵੀਂ ਧਰਤੀ ਹੁੰਦੀ ਹੈ। ਪਲਾਜ਼ਾ ਦੇ ਲਾਤੀਨੀ ਮੂਲ ਵਿਚ ਚੌੜੀ ਗਲੀ, ਚੌਕ, ਚੌਪਾਲ ਦੇ ਭਾਵ ਸਨ। ਸਥਾਨ ਦੇ ਅਰਥਾਂ ਵਾਲੇ ਫਲਅਚੲ ਦੀ ਤਾਰ ਲਾਤੀਨੀ ਫਲਅਟੲਅ ਨਾਲ ਜੁੜਦੀ ਹੈ, ਜਿਸ ਦਾ ਅਰਥ ਮੋਕਲੀ ਜਗ੍ਹਾ, ਚੌਕ, ਵਿਹੜਾ ਆਦਿ ਹੈ। ਜਰਮਨ ਾਂਲਅਦੲਨ ਹੁੰਦਾ ਹੈ, ਪਤਲਾ ਕੇਕ, ਜੋ ਘੱਟ ਉਚਾ ਹੋਣ ਕਾਰਨ ਚੌੜਾ ਜਾਪਦਾ ਹੈ। ਲਾਤੀਨੀ ਫਲਅਨਟਅ ਹੁੰਦੀ ਹੈ, ਪੈਰ ਦੀ ਤਲੀ ਜਾਂ ਜੁੱਤੀ ਦਾ ਤਲਾ। ਧਿਆਨ ਦਿਓ, ਤਲੀ ਵਿਚ ਵੀ ਤਲ ਦੇ ਭਾਵ ਹਨ।
ਉਕਤ ਸ਼ਬਦਾਂ ਦੇ ਭਾਈਵੰਦ ਸਾਡੀਆਂ ਭਾਸ਼ਾਵਾਂ ਵਿਚ ਵੀ ਹਨ। ਸੰਸਕ੍ਰਿਤ ਦਾ ਧਾਤੂ ਹੈ, ‘ਪ੍ਰਥ’ ਜਿਸ ਵਿਚ, ਲੰਮਾ-ਚੌੜਾ, ਫੈਲਿਆ ਹੋਇਆ, ਵਿਆਪਕ, ਵਿਸਤ੍ਰਿਤ, ਖੁੱਲ੍ਹਾ-ਡੁੱਲਾ ਦੇ ਭਾਵ ਹਨ। ਸੰਸਕ੍ਰਿਤ ਅਤੇ ਹਿੰਦੀ ਦਾ ਸ਼ਬਦ ਪਰਿਥਕ ਇਸੇ ਤੋਂ ਬਣਿਆ, ਜਿਸ ਦਾ ਅਰਥ ਹੈ-ਵੱਖ, ਅਲੱਗ, ਦੂਰ। ਭੁੰਨ ਕੇ ਚੌੜੇ ਕੀਤੇ ਚੌਲਾਂ ਨੂੰ ਪੋਹਾ ਆਖਦੇ ਹਨ। ਇਸ ਦਾ ਪਹਿਲਾ ਰੂਪ ਵੀ ਪਰਿਥੁਕ ਸੀ, ਜੋ ਪ੍ਰਾਕ੍ਰਿਤ ਵਿਚ ਪਿਹੂਯ ਹੋਇਆ ਤੇ ਹੋਰ ਭਾਸ਼ਾਵਾਂ ਵਿਚ ਅੱਡ ਅੱਡ ਰੂਪ ਧਾਰੇ। ਨਾਂ ਵਜੋਂ ਪੋਹਲੂ ਜਿਹੇ ਸ਼ਬਦ ਦਾ ਅਰਥ ਹੈ-ਭਾਰੀ ਭਰਕਮ, ਚੌੜੇ ਚਕਲੇ ਜਿਸਮ ਵਾਲਾ। ਟਰਨਰ ਨੇ ਫੈਲਣਾ ਸ਼ਬਦ ਨੂੰ ਵੀ ਇਥੇ ਫਿਟ ਕੀਤਾ ਹੈ, ਪਰ ਮੇਰੇ ਲਈ ਇਹ ਸ਼ੱਕੀ ਹੈ।
ਪੰਜਾਬੀ ਵਿਚ ਸਭ ਤੋਂ ਵੱਧ ਜਾਣਿਆ ਜਾਂਦਾ ਸ਼ਬਦ ਹੈ, ਪ੍ਰਿਥਵੀ। ਪ੍ਰਾਚੀਨ ਲੋਕਾਂ ਨੇ ਇਸ ਨੂੰ ਇਕ ਲੰਮੀ-ਚੌੜੀ, ਦੂਰ-ਦੂਰ ਤੱਕ ਫੈਲੀ ਹੋਈ ਭੋਇੰ ਸਮਝਿਆ। ਗੁਰੂ ਅਰਜਨ ਸਾਹਿਬ ਦਾ ਕਥਨ ਹੈ, ‘ਬਸੰਤਿ ਸੑਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ॥’ ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਪਿਰਥਮੀ ਰੂਪ ਵੀ ਆਇਆ ਹੈ, ‘ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ॥’ (ਭਗਤ ਕਬੀਰ)। ਇਥੇ ਪਿਰਥਮੀ ਤੋਂ ਜਗਤ ਦਾ ਵੀ ਭਾਵ ਹੈ। ਸਵੱਈਆਂ ਵਿਚ ਦੇਖੋ, ‘ਛਤ੍ਰ ਸਿੰਘਾਸਨੁ ਪਿਰਥਮੀ ਗੁਰੁ ਅਰਜਨ ਕਉ ਦੇ ਆਇੳ॥’ ਭਾਈ ਗੁਰਦਾਸ ਨੇ ਗੁਰੂ ਨਾਨਕ ਲਈ ਅਜਿਹੇ ਸ਼ਬਦ ਵਰਤੇ ਹਨ, ‘ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ।’ ਸੰਸਕ੍ਰਿਤ ਵਿਚ ਇਸ ਤੋਂ ਬਣੇ ਅਨੇਕਾਂ ਸਮਾਸੀ ਸ਼ਬਦ ਮਿਲਦੇ ਹਨ, ਪਰ ਉਹ ਪੰਜਾਬੀ ਤੱਕ ਨਹੀਂ ਪਹੁੰਚੇ। ਕੁਝ ਗਿਣ ਲੈਂਦੇ ਹਾਂ-ਪ੍ਰਿਥਵੀਤਵ, ਪ੍ਰਿਥਵੀਭਾਗ, ਪ੍ਰਿਥਵੀ ਲੋਕ, ਪ੍ਰਿਥਵੀਸ਼ਦ (ਧਰਤੀ `ਤੇ ਬੈਠਾ), ਪ੍ਰਿਥਵੀਕੰਪ (ਭੁਚਾਲ), ਪ੍ਰਿਥਵੀਪਤੀ ਆਦਿ। ਪ੍ਰਥ ਤੋਂ ਬਣੇ ਪ੍ਰਿਥੁ ਸ਼ਬਦ ਵਿਚ ਚੁੜਿੱਤਣ, ਫੈਲਣ ਦੇ ਭਾਵ ਹਨ। ਪਲੈਟੋ ਦੇ ਨਾਂ ਵਿਚ ਚੌੜੇ ਮੋਢੇ ਵੱਲ ਸੰਕੇਤ ਹੈ ਤਾਂ ‘ਨਾਨਕ ਪ੍ਰਕਾਸ਼’ ਵਿਚ ਚੌੜੇ ਚਿੱਤੜ ਦੀ ਗੱਲ ਹੈ, “ਪ੍ਰਿਥੁ ਨਿਤੰਬ ਜਿਨ ਕੀ ਛਬਿ ਕੋ ਨਾ।”
ਇਤਿਹਾਸ-ਮਿਥਿਹਾਸ ਵਿਚ ਪ੍ਰਿਥੁ/ਪ੍ਰਿਥੀ/ਪ੍ਰਿਥੂਵੇਨ ਨਾਂ ਦੇ ਰਾਜੇ ਦਾ ਅਨੇਕਾਂ ਪ੍ਰਸੰਗਾਂ ਵਿਚ ਜ਼ਿਕਰ ਆਉਂਦਾ ਹੈ। ਦੇਵਨਾਗਰੀ ਅਨੁਸਾਰ ਇਸ ਨੂੰ ‘ਪਰਿਥੁ’ ਲਿਖਣਾ ਵਧੇਰੇ ਉਚਿਤ ਹੈ, ਪਰ ਅਸੀਂ ਪ੍ਰਿਥੁ ਹੀ ਲਿਖਾਂਗੇ, ਕਿਉਂਕਿ ਪੰਜਾਬੀ ਵਿਚ ਇਹੋ ਚਲਦਾ ਹੈ। ਰਿਗ ਵੇਦ ਵਿਚ ਵੇਣ ਦੇ ਪੁੱਤਰ ਨੂੰ ਪ੍ਰਿਥੁ ਕਿਹਾ ਗਿਆ ਹੈ, ਜੋ ਇਕ ਮੰਤਰ ਦਾ ਕਰਤਾ ਵੀ ਹੈ। ਸ਼ਤਪਥ ਬ੍ਰਾਹਮਣ ਅਨੁਸਾਰ ਧਰਤੀ ਦਾ ਸਭ ਤੋਂ ਪਹਿਲਾ ਸਮਰਾਟ ਪ੍ਰਿਥੁ ਹੋਇਆ, ਜੋ ਬਿਨਾ ਮਾਂ ਤੋਂ ਜਨਮਿਆ। ਪੁਰਾਣਾਂ ਅਨੁਸਾਰ ਇਸ ਦੇ ਨਾਂ ਤੋਂ ਪ੍ਰਿਥਵੀ ਦਾ ਨਾਂ ਪਿਆ। ਇਸ ਪ੍ਰਸੰਗ ਦਾ ਥੋੜਾ ਬਿਆਨ ਜ਼ਰੂਰੀ ਜਾਪਦਾ ਹੈ।
ਆਦਿ ਕਾਲ ਵਿਚ ਇੱਕ ਅਧਰਮੀ ਰਾਜਾ ਵੇਣ ਹੋਇਆ, ਜੋ ਆਪਣੇ ਆਪ ਨੂੰ ਵਿਸ਼ਨੂੰ ਤੋਂ ਵੀ ਉਪਰ ਸਮਝਦਾ ਸੀ। ਧਰਮ ਕਰਮ ਤੋਂ ਅਣਗਹਿਲੀ ਕਾਰਨ ਧਰਤੀ ਵਿਚ ਕਾਲ ਜਿਹੀ ਸਥਿਤੀ ਪੈਦਾ ਹੋ ਗਈ। ਰਿਸ਼ੀਆਂ ਨੇ ਤੰਗ ਆ ਕੇ ਮੰਤਰ ਪੜ੍ਹਦਿਆਂ ਉਸ ਨੂੰ ਕੁਸ਼ਾ ਨਾਲ ਮਾਰ ਦਿੱਤਾ। ਧਰਤੀ ‘ਤੇ ਕੋਈ ਰਾਜਾ ਨਾ ਰਿਹਾ ਤਾਂ ਰਿਸ਼ੀਆਂ ਨੇ ਮਰੇ ਵੇਣ ਦੇ ਪੱਟਾਂ ਨੂੰ ਮਲਣਾ ਸ਼ੁਰੂ ਕੀਤਾ। ਸਿੱਟੇ ਵਜੋਂ ਉਸ ਦੇ ਖੱਬੇ ਪੱਟ ਵਿਚੋਂ ਇਕ ਕਾਲਾ ਬੌਣਾ ਪ੍ਰਗਟ ਹੋਇਆ। ਅਜਿਹਾ ਪੁਰਸ਼ ਰਾਜ-ਭਾਗ ਦੇ ਯੋਗ ਨਹੀਂ ਸੀ, ਇਸ ਲਈ ਉਹ ਵਿੰਧਿਆਚਲ ਦੇ ਜੰਗਲਾਂ ਵਿਚ ਧੱਕ ਦਿੱਤਾ ਗਿਆ। ਉਸ ਤੋਂ ਨਿਸ਼ਾਦ ਜਾਤੀ ਪ੍ਰਗਟ ਹੋਈ।
ਰਿਸ਼ੀਆਂ ਨੇ ਫਿਰ ਵੇਣ ਦਾ ਸੱਜਾ ਹੱਥ ਮਲਿਆ ਤਾਂ ਇਕ ਚਮਕਦਾਰ ਮਨੁੱਖ ਪ੍ਰਗਟ ਹੋਇਆ। ਉਸ ਦੇ ਪੈਰਾਂ ਵਿਚ ਅਰਸ਼ਾਂ ਤੋਂ ਤੀਰ ਕਮਾਨ ਅਤੇ ਕਵਚ ਵਰ੍ਹਾਏ ਗਏੇ। ਇਹ ਪੁਰਸ਼ ਹੀ ਪ੍ਰਿਥੁ ਰਾਜਾ ਬਣਿਆ। ਉਸ ਦੀ ਤਾਜਪੋਸ਼ੀ `ਤੇ ਪਹੁੰਚੇ ਬ੍ਰਹਮਾ ਨੇ ਦੇਖਿਆ ਕਿ ਪ੍ਰਿਥੁ ਦੇ ਸੱਜੇ ਹੱਥ `ਤੇ ਵਿਸ਼ਨੂੰ ਦੇ ਹਥਿਆਰ ਚੱਕਰ ਦਾ ਨਿਸ਼ਾਨ ਹੈ, ਜਿਸ ਦਾ ਮਤਲਬ ਉਹ ਵਿਸ਼ਨੂੰ ਦਾ ਹੀ ਅਵਤਾਰ ਸੀ। ਰਾਜਾ ਬਣਦਿਆਂ ਹੀ ਪ੍ਰਿਥੁ ਨੇ ਆਪਣਾ ਤੀਰ ਕਮਾਨ ਲੈ ਕੇ ਬੰਜਰ ਬਣ ਗਈ ਧਰਤੀ ਦਾ ਪਿਛਾ ਕਰਨਾ ਸ਼ੁਰੂ ਕੀਤਾ। ਧਰਤੀ ਗਾਂ ਦਾ ਰੂਪ ਧਾਰ ਕੇ ਅੱਗੇ ਹੀ ਅੱਗੇ ਜਾਈ ਜਾਵੇ, ਪਰ ਪ੍ਰਿਥੁ ਨੇ ਪਿਛਾ ਨਾ ਛੱਡਿਆ। ਆਖਰ ਗਾਂ ਰੂਪੀ ਧਰਤੀ ਨੇ ਡਾਹ ਦੇ ਦਿੱਤੀ। ਪ੍ਰਿਥੁ ਨੇ ਮਨੂ ਨੂੰ ਵੱਛੇ ਵਜੋਂ ਵਰਤਦਿਆਂ ਉਸ ਵਿਚੋਂ ਸਭ ਨਿਆਮਤਾਂ ਚੋਅ ਲਈਆਂ। ਧਰਤੀ ਫਿਰ ਹਰੀ-ਭਰੀ ਅਤੇ ਦੁਧ-ਦਹੀਂ, ਸ਼ਹਿਦ ਨਾਲ ਭਰਪੂਰ ਹੋ ਗਈ। ਪ੍ਰਿਥੁ ਨੇ ਆਪਣੇ ਤੀਰਾਂ ਨਾਲ ਪਹਾੜਾਂ ਨੂੰ ਵੀ ਪੱਧਰਾ ਕਰ ਦਿੱਤਾ। ਪਿੰਡ, ਸ਼ਹਿਰ ਵਸ ਗਏ, ਵਪਾਰ ਤੇ ਖੇਤੀ ਵੀ ਹੋਣ ਲੱਗ ਗਈ।
ਪੁਰਾਣਾਂ ਅਨੁਸਾਰ ਇਸੇ ਪ੍ਰਿਥੁ ਤੋਂ ਧਰਤੀ ਦਾ ਨਾਂ ਪ੍ਰਿਥਵੀ/ਪਰਿਥਵੀ ਪਿਆ। ‘ਦਸਮ ਗ੍ਰੰਥ’ ਵਿਚ ਇਕ ਪ੍ਰਿਥੁ ਦੀ ਕਥਾ ਹੈ, ਜੋ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ, ‘ਅਥ ਪ੍ਰਿਥੁ ਰਾਜਾ ਕੋ ਰਾਜ ਕਥਨੰ।’ ਇਸ ਵਿਚ ਸਾਰੀ ਸ਼ਕੁੰਤਲਾ ਵਾਲੀ ਕਹਾਣੀ ਹੈ। ਪੁਰਾਣਾਂ ਆਦਿ ਵਿਚ ਆਈ ਇਸ ਮਿਥ ਵਿਚ ਬੜਾ ਕੁਝ ਛੁਪਿਆ ਪਿਆ ਹੈ। ਧਰਤੀ ਮਨੁੱਖ ਦੀ ਹਰ ਤਰ੍ਹਾਂ ਦੀ ਪੂਰਤੀ ਕਰਦੀ ਹੈ। ਧਰਤੀ ਤੇ ਗਾਂ ਨੂੰ ਇੱਕ-ਮਿੱਕ ਕਰ ਦਿੱਤਾ ਗਿਆ ਹੈ, ਜੋ ਇੱਕ ਤਰ੍ਹਾਂ ਖੇਤੀ ਦੇ ਧੁਰੇ ਦੀ ਪ੍ਰਤੀਕ ਹੈ। ਰਾਜੇ ਵਿਚ ਆਪਣੇ ਰਾਜ ਖੇਤਰ ਵਿਚ ਵਿਸਥਾਰ ਦੀ ਰੁਚੀ ਹੁੰਦੀ ਹੈ। ਰਾਜੇ ਨੂੰ ਪ੍ਰਿਥੀਸੁਰ/ਪ੍ਰਿਥੀਸ ਕਿਹਾ ਗਿਆ ਹੈ, ਅਰਥਾਤ ਪ੍ਰਿਥਵੀ ਦਾ ਈਸ਼ਵਰੀ ਰਾਜਾ, ‘ਪੁਨਿ ਸ੍ਰੀ ਪ੍ਰਿਥਰਾਜ ਪ੍ਰਿਥੀਸ ਭਯੋ ਜਿਨਿ ਬਿਪਨ ਦਾਨ ਦੁਰੰਤ ਦਯੋ।’ (ਦਸਮ ਗ੍ਰੰਥ)। ਇਸ ਲਈ ਪ੍ਰਿਥੀਨਾਥ, ਪ੍ਰਿਥੀਪਾਲਕ, ਪ੍ਰਿਥੀਪਤੀ ਜਿਹੇ ਸ਼ਬਦ ਵੀ ਹਨ। ਹਿੰਦੂ ਧਰਮ ਵਿਚ ਗਊ ਨੂੰ ਮਾਤਾ ਸਮਝਣ ਦੇ ਵੀ ਕੁਝ ਸੰਕੇਤ ਮਿਲਦੇ ਹਨ।
ਧਰਮ ਗ੍ਰੰਥਾਂ ਅਨੁਸਾਰ ਕੁਰੂਕਸੇLਤਰ ਕੋਲ ਪਿਹੋਵਾ ਨਾਂ ਦਾ ਨਗਰ ਹੈ ਜਿਸ ਦੇ ਨਾਂ ਦਾ ਸਬੰਧ ਪ੍ਰਿਥੁ ਨਾਲ ਜੁੜਦਾ ਹੈ। ਰਾਜਾ ਪ੍ਰਿਥੁ ਨੇ ਆਪਣੇ ਪਿਤਾ ਦੀ ਮੌਤ ਪਿਛੋਂ ਸਰਸਵਤੀ ਕਿਨਾਰੇ ਵਸੇ ਇਸ ਸਥਾਨ `ਤੇ ਉਸ ਦੇ ਸ਼ਰਾਧ ਦੀ ਰਸਮ ਨਿਭਾਈ ਸੀ। ਇਸ ਨੂੰ ਪਰਿਥੁਦਕ ਕਿਹਾ ਜਾਂਦਾ ਸੀ, ਜਿਸ ਦਾ ਸ਼ਾਬਦਿਕ ਅਰਥ ਬਣਦਾ ਹੈ, ਪ੍ਰਿਥੂ ਜਲ (ਉਦਕ=ਜਲ), ਅਰਥਾਤ ਇਥੇ ਪਿਰਥੁ ਨੇ ਆਪਣੇ ਪਿਤਾ ਨੂੰ ਜਲ ਦਿੱਤਾ। ਇਹ ਪਰਿਥੁਦਕ ਸ਼ਬਦ ਸਮੇਂ ਨਾਲ ਪਿਹੋਵਾ/ਪੇਹਵਾ ਬਣ ਗਿਆ। ਪਿਰਥੁ ਅਤੇ ਫਿਰ ਪ੍ਰਿਥਵੀ ਸ਼ਬਦਾਂ ਪਿਛੇ ਕਈ ਵਿਅਕਤੀ ਨਾਂ ਰੱਖੇ ਗਏ।
ਚੌਹਾਨ ਵੰਸ਼ ਦਾ ਅੰਤਿਮ ਰਾਜਾ ਸੀ, ਪ੍ਰਿਥਵੀ ਰਾਜ ਚੌਹਾਨ। ਗੁਰੂ ਰਾਮ ਦਾਸ ਦੇ ਵੱਡੇ ਪੁੱਤਰ ਦਾ ਨਾਂ ਪ੍ਰਿਥੀਚੰਦ ਸੀ। ਗੁਰੂ ਨਾਨਕ ਦੇਵ ਦੇ ਇਕ ਸਿੱਖ ਦਾ ਨਾਂ ਪ੍ਰਿਥੀਮੱਲ ਸੀ। ਕੁੰਤੀ ਪੁੱਤਰਾਂ ਨੂੰ ਪਾਰਥ ਕਿਹਾ ਜਾਂਦਾ ਸੀ, ਕਿਉਂਕਿ ਉਸ ਦਾ ਆਪਣਾ ਪਹਿਲਾ ਨਾਂ ਪ੍ਰਿਥ ਸੀ, ਪਾਰਥ=ਪ੍ਰਿਥੁ-ਪੁੱਤਰ। ਪਰ ਇਹ ਨਾਂ ਅਰਜਨ ਲਈ ਰੂੜ੍ਹ ਹੋ ਗਿਆ। ‘ਗੁਰੂ ਅਰਜਨ ਪੁਰਖ ਪ੍ਰਮਾਣ ਪਾਰਥਉ ਚਾਲੈ ਨਹੀਂ॥’ ਕ੍ਰਿਸ਼ਨ ਨੂੰ ਪਾਰਥਾਸਾਰਥੀ ਕਿਹਾ ਗਿਆ ਹੈ, ਭਾਵ ਅਰਜਨ ਦਾ ਸਾਥੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਕੋ ਮੂਲ ਤੋਂ ਦੋ ਵਿਅਕਤੀਆਂ ਦੇ ਨਾਂ ਰੱਖੇ ਗਏ। ਯੁਨਾਨ ਦਾ ਪਲੈਟੋ ਇਤਿਹਾਸਕ ਪੁਰਖ ਹੈ, ਜਦ ਕਿ ਭਾਰਤ ਦਾ ਪ੍ਰਿਥੁ ਮਿਥਿਹਾਸਕ!