ਚੰਦਰਯਾਨ ਕਿ ਚੰਦਰਭਾਨ!

ਜੀਅ ਟੱਬਰ ਦੇ ਖਰਚ ਤੋਂ ਰਹਿਣ ਡਰਦੇ, ਘਰ ਦੇ ਵਿਚ ਜੇ ਭੁੱਜਦੀ ਭੰਗ ਹੋਵੇ।
ਫੋਕੀ ਟੌਹਰ ਦਿਖਾਉਣ ਦਾ ਲਾਭ ਕੀ ਏ, ਜੀਆ ਜੰਤ ਜੇ ‘ਮੁਖੀਏ’ ਤੋਂ ਤੰਗ ਹੋਵੇ।
ਐਸੇ ਹਾਲ ਵਿਚ ਫੋਕੀਆਂ ਫੜ੍ਹਾਂ ਮਾਰੇ, ਲੋਕਾਂ ਵਾਸਤੇ ਬੰਦਾ ਉਹ ‘ਨੰਗ’ ਹੋਵੇ।
ਕਿੱਦਾਂ ਕਰੂ ਤਰੱਕੀ ਉਹ ਮੁਲਕ ਯਾਰੋ, ਜਿੱਥੇ ਸੋਚ ਨੂੰ ਲੱਗਿਆ ‘ਜੰਗ’ ਹੋਵੇ।
ਲੋਕੀਂ ਜੂਝਦੇ ਮੰਦੀ ਦੇ ਨਾਲ ਸਾਰੇ, ਧਨ ਦੇਸ਼ ਦਾ ਕਾਹਨੂੰ ਉਜਾੜਨਾ ਸੀ।
ਨਾਰੀਅਲ ਭੰਨ ਕੇ ਭੇਜਿਆ ਚੰਦ ਵੱਲੇ, ਚੰਦਰਯਾਨ ਨੇ ਇਹੀ ‘ਚੰਦ ਚਾੜ੍ਹਨਾ’ ਸੀ!