ਬਜਰੰਗ ਦਲ

ਹਿੰਦੂਤਵ ਦੀ ਚੜ੍ਹਤ ਕਿਵੇਂ ਹੋਈ-4
ਹਮਲਿਆਂ ਦੀ ਸਿਆਸਤ ਕਾਰੋਬਾਰ ਬਣੀ
ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਨੇ ਆਪਣੀ ਹੋਂਦ ਦੇ ਤਕਰੀਬਨ ਨੌਂ ਦਹਾਕਿਆਂ ਦੌਰਾਨ ਬੜੇ ਉਤਰਾ-ਚੜ੍ਹਾਅ ਦੇਖੇ ਹਨ। ਅੱਜ ਕੱਲ੍ਹ ਇਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿਚ ਭਾਰਤ ਦੀ ਹਕੂਮਤ ਹੈ। ਇਸ ਵੇਲੇ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਹੈ; ਇਸੇ ਤਰ੍ਹਾਂ ਆਰ.ਐਸ.ਐਸ. ਸੰਸਾਰ ਦੀ ਸਭ ਤੋਂ ਵੱਡੀ ਵਾਲੰਟੀਅਰ ਸੰਸਥਾ ਹੈ। ਉਘੇ ਪੱਤਰਕਾਰ ਧੀਰੇਂਦਰ ਕੁਮਾਰ ਝਾਅ ਨੇ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਲਈ ਜ਼ਿੰਮੇਵਾਰ ਸੰਗਠਨਾਂ ਬਾਰੇ ਚਰਚਾ ਆਪਣੀ ਕਿਤਾਬ ‘ਸ਼ੈਡੋ ਆਰਮੀਜ਼’ (ਹਿੰਦੂਤਵੀ ਲਸ਼ਕਰ) ਵਿਚ ਕੀਤੀ ਹੈ। ਇਸ ਕਿਸ਼ਤ ਵਾਰ ਬਜਰੰਗ ਦਲ ਦੇ ਕੰਮ ਢੰਗ ਬਾਰੇ ਭਰਪੂਰ ਖੁਲਾਸਾ ਕੀਤਾ ਗਿਆ ਹੈ।

-ਸੰਪਾਦਕ

ਧੀਰੇਂਦਰ ਕੁਮਾਰ ਝਾਅ
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਹਿੰਦੂ ਯੁਵਾ ਵਾਹਿਨੀ ਦੇ ਬਣਨ ਦੇ ਪਹਿਲੇ ਸਾਲ 2002 ਵਿਚ ਹੀ 6 ਵੱਡੇ ਫਿਰਕੂ ਦੰਗੇ ਹੋਏ। ਇਹ ਮੋਹਨ ਮੁੰਦਰਾ, ਨਥੂਆ, ਤੁਰਕਮਾਨਪੁਰ, ਨਾਰਕਾਥਾ, ਭੇਦਾਹੀ ਅਤੇ ਧਨਘਾਟਾ ਪਿੰਡਾਂ ਵਿਚ ਹੋਏ। ਸਥਾਨਕ ਪ੍ਰਸ਼ਾਸਨ ਵਿਚ ਦਮ ਨਾ ਹੋਣ ਕਾਰਨ ਅਗਲੇ ਸਾਲਾਂ ਵਿਚ ਵੀ ਫਿਰਕੂ ਝਗੜੇ ਕਰਵਾਉਣ ਦਾ ਸਿਲਸਿਲਾ ਬੇਰੋਕ-ਟੋਕ ਜਾਰੀ ਰਿਹਾ। ਸਥਾਨਕ ਵਾਰਦਾਤਾਂ ਦਾ ਰਿਕਾਰਡ ਰੱਖਣ ਵਾਲੇ ਪੱਤਰਕਾਰ ਮਨੋਜ ਕੁਮਾਰ ਅਨੁਸਾਰ 2007 ਵਿਚ ਅਦਿਿਤਆ ਨਾਥ ਦੀ ਗ੍ਰਿਫਤਾਰੀ ਵੇਲੇ ਤਕ ਗੋਰਖਪੁਰ ਅਤੇ ਨਾਲ ਲੱਗਦੇ ਜਿਿਲਆਂ ਵਿਚ 22 ਵੱਡੇ ਫਿਰਕੂ ਫਸਾਦ ਹੋ ਚੁਕੇ ਸਨ।
28 ਜਨਵਰੀ 2007 ƒ ਜਦੋਂ ਅਦਿਿਤਆ ਨਾਥ ਅਤੇ ਦਰਜਨ ਤੋਂ ਵਧੇਰੇ ਹੋਰ ਆਗੂ ਗੋਰਖਪੁਰ ਵੱਲ ਜਾ ਰਹੇ ਸਨ ਤਾਂ ਉਨ੍ਹਾਂ ƒ ਗ੍ਰਿਫਤਾਰ ਕਰ ਲਿਆ ਗਿਆ। ਗੋਰਖਪੁਰ ਵਿਚ ਉਸ ਸਮੇ ਦੰਗਿਆਂ ਕਾਰਨ ਗੜਬੜ ਫੈਲੀ ਹੋਈ ਸੀ। ਇਕ ਦਿਨ ਪਹਿਲਾਂ ਹੀ ਅਦਿਿਤਆ ਨਾਥ ਨੇ ਇਕ ਛੋਟੇ ਝਗੜੇ ƒ ਭੜਕਾਊ ਭਾਸ਼ਣ ਦੇ ਕੇ ਮੁਕੰਮਲ ਫਿਰਕੂ ਜੰਗ ਵਿਚ ਬਦਲ ਦਿੱਤਾ ਸੀ। ਇਹ ਗ੍ਰਿਫਤਾਰੀ ਬਿਲਕੁਲ ਉਸ ਵਕਤ ਕੀਤੀ ਗਈ, ਜਦੋਂ ਹਿੰਦੂ ਯੁਵਾ ਵਾਹਿਨੀ 29 ਜਨਵਰੀ ƒ ਤਾਜੀਆ ਜਲਾਉਣ ਅਤੇ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇ ਰਹੀ ਸੀ। ਤਾਜੀਆ ਇਰਾਕ ਵਿਚ ਇਮਾਮ ਹੁਸੈਨ ਦੀ ਕਬਰ ਦਾ ਨਮੂਨਾ ਹੈ ਅਤੇ ਭਾਰਤੀ ਮੁਸਲਮਾਨਾਂ ਵੱਲੋਂ ਮੁਹੱਰਮ ਦੇ ਦਿਨ ਇਸ ƒ ਦਫਨਾਏ ਜਾਣ ਦੀ ਪਰੰਪਰਾ ਹੈ। ਗ੍ਰਿਫਤਾਰੀਆਂ ਦੇ ਬਾਵਜੂਦ ਗੋਰਖਪੁਰ ਅਤੇ ਨਾਲ ਵਾਲੇ ਜਿਿਲਆਂ ਵਿਚ ਦੰਗੇ ਭੜਕ ਗਏ। ਅਦਿਿਤਆ ਨਾਥ ƒ 11 ਦਿਨ ਹਿਰਾਸਤ ਵਿਚ ਰਹਿਣਾ ਪਿਆ, 7 ਫਰਵਰੀ ਤੱਕ ਜ਼ਮਾਨਤ ਮਿਲਣ ਤਕ।
ਇਹ ਪਹਿਲਾ ਅਤੇ ਅਜਿਹਾ ਇਕੋ ਇਕ ਮੌਕਾ ਸੀ, ਜਦੋਂ ਸਥਾਨਕ ਪ੍ਰਸ਼ਾਸਨ ਨੇ ਅਦਿਿਤਆ ਨਾਥ ਅਤੇ ਉਸ ਦੇ ਲਸ਼ਕਰ ਖਿਲਾਫ ਐਨੀ ਤੇਜ਼ੀ ਨਾਲ ਕਾਰਵਾਈ ਕੀਤੀ ਹੋਵੇ। ਯੂ. ਪੀ. ਦੇ ਸਮਾਜਵਾਦੀ ਪਾਰਟੀ ਦੇ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੇ ਅਦਿਿਤਆ ਨਾਥ ƒ ਖੁਸ਼ ਰੱਖਣ ਦੀ ਆਪਣੀ ਨੀਤੀ ਤੋਂ ਪਿੱਛੇ ਹਟ ਕੇ, ਭਾਵੇਂ ਕੁਝ ਸਮੇਂ ਲਈ ਹੀ ਸਹੀ, ਇਹ ਜੋ ਕਾਰਵਾਈ ਕੀਤੀ, ਇਸ ਦੇ ਕਾਰਨਾਂ ƒ ਲੈ ਕੇ ਵਿਵਾਦ ਹੈ। ਸ਼ਾਇਦ ਉਸ ਨੇ ਅਜਿਹਾ ਇਸ ਲਈ ਕੀਤਾ ਕਿ ਅਦਿਿਤਆ ਨਾਥ ਆਉਣ ਵਾਲੀਆਂ ਅਪਰੈਲ-ਮਈ 2007 ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਫਿਰਕੂ ਦੰਗਾ ਭੜਕਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ। ਸਥਾਨਕ ਲੋਕਾਂ ਦੀ ਰਾਏ ਹੈ ਕਿ ਅਜਿਹੇ ਫਿਰਕੂ ਦੰਗਿਆਂ ਨੇ ਮੁਲਾਇਮ ਦੀ ਹਾਲਤ ਹੋਰ ਕਮਜ਼ੋਰ ਕਰ ਦੇਣੀ ਸੀ ਅਤੇ ਮੁਸਲਿਮ ਵੋਟਾਂ ਬਹੁਜਨ ਸਮਾਜ ਪਾਰਟੀ ਦੀ ਮਾਇਆਵਤੀ ਦੇ ਹੱਕ ਵਿਚ ਭੁਗਤ ਜਾਣੀਆਂ ਸਨ।
ਕਾਰਨ ਭਾਵੇਂ ਕੁਝ ਵੀ ਹੋਵੇ, ਅਦਿਿਤਆ ਨਾਥ ਦੀ ਗ੍ਰਿਫਤਾਰੀ ਅਤੇ ਉਸ ਦੇ ਅੰਗ ਰੱਖਿਅਕਾਂ ਦੀ ਵਾਪਸੀ ਨੇ ਉਸ ƒ ਇਸ ਹੱਦ ਤੱਕ ਭੈਭੀਤ ਕਰ ਦਿੱਤਾ ਕਿ ਲੋਕ ਸਭਾ ਦੇ ਸਪੀਕਰ ਸੋਮਨਾਥ ਚੈਟਰਜੀ ਅੱਗੇ ਆਪਣਾ ਦੁੱਖ ਰੋਂਦਿਆਂ ਉਸ ਦੀਆਂ ਅੱਖਾਂ ਵਿਚੋਂ ਹੰਝੂ ਵਗ ਤੁਰੇ ਅਤੇ ਉਸ ਨੇ ਇਸ ƒ ਸਿਆਸੀ ਸਾਜ਼ਿਸ਼ ਦੱਸਿਆ। ਅੰਗਰੇਜ਼ੀ ਅਖਬਾਰ ‘ਹਿੰਦੂ’ ਵਿਚ ਲੱਗੀ ਰਿਪੋਰਟ ਅਨੁਸਾਰ:
‘ਐਮ. ਪੀ., ਜਿਸ ਨੇ ਗੋਰਖਪੁਰ ਜੇਲ੍ਹ ਵਿਚ 11 ਦਿਨ ਰਹਿਣ ਪਿਛੋਂ ਲੋਕ ਸਭਾ ਵਿਚ ਹਾਜ਼ਰੀ ਭਰੀ, ਸਦਨ ਵਿਚ ਫੁੱਟ ਫੁੱਟ ਕੇ ਰੋਣ ਲੱਗਾ ਅਤੇ ਰਾਜ ਸਰਕਾਰ ਵਲੋਂ ਧੱਕਾ ਕੀਤੇ ਜਾਣ ਬਾਰੇ ਕਹਿਣ ਲੱਗਾ। ਤਿੰਨ ਵਾਰ ਗੋਰਖਪੁਰ ਤੋਂ ਐਮ. ਪੀ. ਚੁਣੇ ਜਾਣ ਵਾਲਾ ਅਦਿਿਤਆ ਨਾਥ ਸੋਮਨਾਥ ਚੈਟਰਜੀ ਅੱਗੇ ਫੁੱਟ ਫੁੱਟ ਕੇ ਰੋ ਰਿਹਾ ਸੀ ਅਤੇ ਰਾਜ ਸਰਕਾਰ ਦੇ ਉਸ `ਤੇ ਤਸ਼ੱਦਦ ਢਾਹੁਣ ਦੀ ਗੱਲ ਕਰ ਰਿਹਾ ਸੀ। ਸਪੀਕਰ ਨੇ ਮਸਲੇ ਦੀ ਨਜ਼ਰਸਾਨੀ ਬਾਰੇ ਕਿਹਾ। ਉਸ ਨੇ ਸਪੀਕਰ ƒ ਕਿਹਾ, ‘ਕੀ ਸਾƒ ਸੁਰੱਖਿਆ ਮਿਲੇਗੀ ਜਾਂ ਸਾਡੇ ਨਾਲ ਵੀ ਸੁਨੀਲ ਮਹਾਤੋ ਵਾਲੀ ਹੋਵੇਗੀ?’ ਝਾਰਖੰਡ ਮੁਕਤੀ ਮੋਰਚਾ ਦੇ ਮੈਂਬਰ ਸੁਨੀਲ ਮਹਾਤੋ ƒ ਜਮਸ਼ੇਦਪੁਰ ਨੇੜੇ ਹਫਤਾ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ।
ਹੰਝੂ ਕੇਰਦੇ ਅਦਿਿਤਆ ਨਾਥ ਦੀ ਹਾਲਤ ਦੇਖ ਕੇ ਠਾਕੁਰ ਹਮਾਇਤੀਆਂ ƒ ਧੱਕਾ ਲੱਗਾ। ਮਾਰਸ਼ਲ ਕਹਾਉਂਦੀ ਜਾਤ ਦੇ ਮਰਦ ਵਲੋਂ ਇਸ ਤਰ੍ਹਾਂ ਹੰਝੂ ਕੇਰਨਾ ਕਮਜ਼ੋਰੀ ਦੀ ਨਿਸ਼ਾਨੀ ਸੀ, ਪਰ ਛੇਤੀ ਹੀ ਉਸ ਦੇ ਚੇਲਿਆਂ ਨੇ ਉਸ ਦੀ ਡਿਗ ਰਹੀ ਸਾਖ ƒ ਸੰਭਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਹਿੰਦੂ ਯੁਵਾ ਵਾਹਿਨੀ ਦੇ ਉਸ ਦੇ ਚੇਲਿਆਂ ਨੇ ਇਹ ਸਫਾਈ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਭਾਵੁਕ ਬੰਦਾ ਹੈ, ਇਸ ਲਈ ਹੰਝੂ ਆ ਗਏ। ਆਮ ਲੋਕ ਉਸ ƒ ਬੁਜ਼ਦਿਲ ਆਦਮੀ ਦੇ ਤੌਰ ‘ਤੇ ਦੇਖ ਰਹੇ ਸਨ, ਜੋ ਸਿਰਫ ਹਜੂਮੀ ਹਿੰਸਾ ਹੀ ਫੈਲਾ ਸਕਦਾ ਸੀ।

2007 ਦੀ ਗ੍ਰਿਫਤਾਰੀ ƒ ਛੱਡ ਕੇ ਗੋਰਖਪੁਰ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਅਦਿਿਤਆ ਨਾਥ ਅਤੇ ਉਸ ਦੀ ਹਿੰਦੂ ਯੁਵਾ ਵਾਹਿਨੀ ‘ਤੇ ਨਕੇਲ ਕੱਸਣ ਲਈ ਪੁਲਿਸ ਤਿਆਰ ਨਹੀਂ ਸੀ। ਕਾƒਨ ਦਾ ਰਾਜ ਮਜ਼ਾਕ ਬਣ ਕੇ ਰਹਿ ਗਿਆ ਸੀ। ਉਸ ƒ ਮਿਲਣ ਵਾਲੀ ਰਾਜਸੀ ਸ਼ਹਿ ਅਤੇ ਹਿੰਦੂ ਯੁਵਾ ਵਾਹਿਨੀ ਦੇ ਕਾਰਕੁਨਾਂ ਦੀ ਲੋਕਾਂ ਦੇ ਜਜ਼ਬਾਤ ƒ ਭੜਕਾਉਣ ਦੀ ਚਤੁਰਾਈ ਨੇ ਧਾਰਮਿਕ ਘੱਟ ਗਿਣਤੀਆਂ ਲਈ ਬੜੀ ਮੁਸੀਬਤ ਵਾਲੀ ਹਾਲਤ ਪੈਦਾ ਕਰ ਦਿੱਤੀ ਸੀ। ਅਦਿਿਤਆ ਨਾਥ ਅਤੇ ਹਿੰਦੂ ਯੁਵਾ ਵਾਹਿਨੀ ਦੇ ਕਾਰਕੁਨਾਂ `ਤੇ ਕੇਸ ਦਰਜ ਕਰਨ ਵਾਲੇ ਬਹੁਤ ਸਾਰੇ ਅਧਿਕਾਰੀਆਂ ƒ ਇਸ ਦਾ ਖਮਿਆਜ਼ਾ ਤਬਾਦਲਿਆਂ ਦੇ ਰੂਪ ‘ਚ ਭੁਗਤਣਾ ਪਿਆ। ਇਸ ਨੇ ਅਦਿਿਤਆ ਨਾਥ ਦਾ ਕੱਦ-ਕਾਠ ਵੱਡਾ ਕਰ ਦਿੱਤਾ ਅਤੇ ਇਹ ਆਪਣੇ ਆਪ ਵਿਚ ਸੰਦੇਸ਼ ਸੀ ਕਿ ਅਦਿਿਤਆ ਨਾਥ ਅਤੇ ਉਸ ਦੀ ਜਥੇਬੰਦੀ ਦੇ ਮੈਂਬਰ ਕਾƒਨ ਤੋਂ ਉਪਰ ਹਨ।
ਇਸ ਦਾ ਨਤੀਜਾ ਇਹ ਹੋਇਆ ਕਿ ਮੁਕਾਮੀ ਪ੍ਰਸ਼ਾਸਨ ਨਿਸੱਤਾ ਮਹਿਸੂਸ ਕਰਨ ਲੱਗਾ ਅਤੇ ਉਨ੍ਹਾਂ ਕੋਲ ਦੰਗੇ ਭੜਕਾ ਰਹੇ ਅਦਿਿਤਆ ਨਾਥ ਤੇ ਉਸ ਦੀ ਹਿੰਦੂ ਯੁਵਾ ਵਾਹਿਨੀ ਦੇ ਮੁਸ਼ਟੰਡਿਆਂ ਅੱਗੇ ਗੋਡੇ ਟੇਕਣ ਤੋਂ ਬਿਨਾ ਕੋਈ ਚਾਰਾ ਨਾ ਬਚਿਆ।
ਹੈਰਾਨੀ ਦੀ ਗੱਲ ਨਹੀਂ ਕਿ ਅਦਿਿਤਆ ਨਾਥ ਦਾ ਨਾਂ ਕਈ ਪੁਲਿਸ ਰਿਪੋਰਟਾਂ ਵਿਚ ਸ਼ਾਮਲ ਹੋਣ ਦੇ ਬਾਵਜੂਦ ਜਾਂਚ ਉਪਰੰਤ ਪੁਲਿਸ ਵਲੋਂ ਪੇਸ਼ ਕੀਤੀ ਕਿਸੇ ਵੀ ਚਾਰਜਸ਼ੀਟ ਵਿਚ ਉਸ ਦਾ ਨਾਂ ਕਦੇ ਵੀ ਨਜ਼ਰ ਨਹੀਂ ਆਇਆ। ਇਥੋਂ ਤੱਕ ਕਿ ਸੱਤਿਆ ਪ੍ਰਕਾਸ਼ ਯਾਦਵ, ਜੋ ਸਮਾਜਵਾਦੀ ਪਾਰਟੀ ਆਗੂ ਤਲਤ ਅਜ਼ੀਜ਼ ਦਾ ਅੰਗ ਰੱਖਿਅਕ ਸੀ, ƒ 10 ਫਰਵਰੀ 1999 ƒ ਪੰਚ ਰੁਖੀਆ ਵਿਚ ਦਿਨ ਦਿਹਾੜੇ ਗੋਲੀ ਮਾਰ ਕੇ ਮਾਰ ਦੇਣ ਦੀ ਘਟਨਾ, ਜਿਸ ਵਿਚ ਅਦਿਿਤਆ ਨਾਥ ਦਾ ਨਾਂ ਰਿਪੋਰਟ ਵਿਚ ਸਭ ਤੋਂ ਉਪਰ ਸੀ, ਉਸ ਮਾਮਲੇ ਵਿਚ ਵੀ ਉਹ ਅਤੇ ਉਸ ਦੇ ਚੇਲੇ ਖੁੱਲ੍ਹੇ ਤੁਰੇ ਫਿਰਦੇ ਹਨ। ਕ੍ਰਾਈਮ ਬਰਾਂਚ ਅਤੇ ਸੂਹੀਆ ਵਿੰਗ ਦੀਆਂ ਜਾਂਚ ਰਿਪੋਰਟਾਂ ਅਨੁਸਾਰ ਗੋਲੀਆਂ ਦੋਹਾਂ ਪਾਸਿਆਂ ਤੋਂ ਚੱਲੀਆਂ ਸਨ ਅਤੇ ਇਹ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਸੱਤਿਆ ਪ੍ਰਕਾਸ਼ ਦੀ ਮੌਤ ਕਿਸ ਦੀ ਗੋਲੀ ਨਾਲ ਹੋਈ।
ਜਿੰਨੀ ਵਾਰ ਵੀ ਅਦਿਿਤਆ ਨਾਥ ਜਾਂ ਹਿੰਦੂ ਯੁਵਾ ਵਾਹਿਨੀ `ਤੇ ਕੋਈ ਰਿਪੋਰਟ ਦਰਜ ਹੁੰਦੀ ਹੈ, ਕ੍ਰਾਈਮ ਬਰਾਂਚ ਅਤੇ ਸੀ. ਆਈ. ਡੀ. ਉਸ ਦੀ ਮਦਦ ਲਈ ਆ ਪਹੁੰਚਦੀ ਹੈ। ਅੱਜ ਤੱਕ ਕਦੇ ਵੀ ਕ੍ਰਾਈਮ ਬਰਾਂਚ ਜਾਂ ਸੀ. ਆਈ. ਡੀ. ਦੇ ਕਿਸੇ ਜਾਂਚ ਅਧਿਕਾਰੀ ਨੇ ਅਦਿਿਤਆ ਨਾਥ ƒ ਨਿਰਾਸ਼ ਨਹੀਂ ਕੀਤਾ।
ਫਿਰ ਵੀ ਗੋਰਖਪੁਰ ਵਿਚ ਕਾƒਨ ਦਾ ਰਾਜ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ। ਤਲਤ ਅਜ਼ੀਜ਼, ਕਤਲ ਦੇ 17 ਸਾਲ ਬਾਅਦ ਵੀ ਮਾਮਲੇ ƒ ਤਰਕਸੰਗਤ ਸਿੱਟੇ ਉਪਰ ਲਿਜਾਣ ਲਈ ਡਟਿਆ ਹੋਇਆ ਹੈ। ਤਲਤ ਅਜ਼ੀਜ਼, ਜੋ ਹੁਣ ਕਾਂਗਰਸ ਵਿਚ ਸ਼ਾਮਲ ਹੈ, ਦੱਸਦਾ ਹੈ, “ਪੁਲਿਸ ਦੀ ਐਫ. ਆਈ. ਆਰ. ਤੋਂ ਇਲਾਵਾ ਮੈਂ ਵੀ ਐਫ. ਆਈ. ਆਰ. ਦਰਜ ਕਰਵਾਈ ਹੈ। ਪੁਲਿਸ ਨੇ ਤਾਂ ਕ੍ਰਾਈਮ ਬਰਾਂਚ-ਸੀ. ਆਈ. ਡੀ. ਦੀਆਂ ਜਾਂਚ ਰਿਪੋਰਟਾਂ ਤੋਂ ਬਾਅਦ ਅਦਿਿਤਆ ਨਾਥ ਖਿਲਾਫ ਕੇਸ ਵਾਪਸ ਲੈ ਲਿਆ ਹੈ, ਮੈਂ ਅਦਾਲਤ ਵਿਚ ਵੀ ਇਸ ਦੀ ਪੈਰਵੀ ਕਰ ਰਿਹਾ ਹਾਂ। ਯਕੀਨਨ, ਇਕ ਦਿਨ ਅਦਾਲਤ ਵਿਚ ਮੈƒ ਨਿਆਂ ਮਿਲੇਗਾ ਅਤੇ ਅਦਾਲਤ, ਸਥਾਨਕ ਪ੍ਰਸ਼ਾਸਨ ƒ ਉਸ ਖਿਲਾਫ ਚਾਰਜਸ਼ੀਟ ਦਾਇਰ ਕਰਨ ਲਈ ਮਜਬੂਰ ਕਰੇਗੀ।”
ਸੀਨੀਅਰ ਉਰਦੂ ਪੱਤਰਕਾਰ ਪਰਵੇਜ਼ ਪਰਵਾਜ਼ ਇਕ ਹੋਰ ਧਰਮੀ ਯੋਧਾ ਹੈ, ਜੋ ਅਦਿਿਤਆ ਨਾਥ ਦੇ ਗੋਰਖਪੁਰ ਦੰਗਿਆਂ ਦੇ 2007 ਦੇ ਭੜਕਾਊ ਭਾਸ਼ਣਾਂ ਅਤੇ ਦੰਗਿਆਂ ਵਿਚ ਉਸ ਦੀ ਸਰਗਰਮ ਭੂਮਿਕਾ ਬਾਰੇ ਅਦਾਲਤ ਵਿਚ ਕਾƒਨੀ ਲੜਾਈ ਲੜ ਰਿਹਾ ਹੈ ਤਾਂ ਜੋ ਸਥਾਨਕ ਪ੍ਰਸ਼ਾਸਨ ƒ ਕਾਰਵਾਈ ਲਈ ਮਜਬੂਰ ਕੀਤਾ ਜਾ ਸਕੇ। ਇਸ ਲੜਾਈ ਨੇ ਉਸ ƒ ਸੰਘਰਸ਼ ਦਾ ਚਿੰਨ੍ਹ ਬਣਾ ਦਿੱਤਾ ਹੈ। ਉਹ ਦੱਸਦਾ ਹੈ, “ਸ਼ੁਰੂ ਵਿਚ ਤਾਂ ਮੈƒ ਲੱਗਦਾ ਸੀ ਕਿ ਇਹ ਤਾਂ ਆਪਣੇ ਲਈ ਮੁਸੀਬਤ ਖੜ੍ਹੀ ਕਰਨ ਵਾਲਾ ਰਸਤਾ ਹੈ। ਮੈਂ ਆਪਣੀ ਸਾਰੀ ਜਾਇਦਾਦ ਵੇਚ ਕੇ ਮੁਕੱਦਮੇ `ਤੇ ਲਾ ਦਿੱਤੀ ਤਾਂ ਜੋ ਮਾਮਲੇ ਦੀ ਕਾƒਨੀ ਪੈਰਵਾਈ ਕੀਤੀ ਜਾ ਸਕੇ। ਲੜਾਈ, ਜਿਸ ਦਾ ਕੋਈ ਅੰਤ ਨਜ਼ਰ ਨਹੀਂ ਆਉਂਦਾ ਪਰ ਮੇਰੇ ਕੋਲ ਅਦਿਿਤਆ ਨਾਥ ਖਿਲਾਫ ਪੱਕੇ ਸਬੂਤ ਹਨ, ਜੋ ਮੈƒ ਔਖੇ ਵੇਲਿਆਂ ਵਿਚ ਵੀ ਡੋਲਣ ਨਹੀਂ ਦਿੰਦੇ।”
ਪਿਛਲੇ ਨੌਂ ਸਾਲ ਤੋਂ ਜਾਰੀ ਪਰਵਾਜ਼ ਦੀ ਕਾƒਨੀ ਲੜਾਈ ਦਰਸਾਉਂਦੀ ਹੈ ਕਿ ਕਿਵੇਂ ਗੋਰਖਪੁਰ ਦਾ ਸਮੁੱਚਾ ਸਰਕਾਰੀ ਤੰਤਰ ਅਦਿਿਤਆ ਨਾਥ ƒ ਹਰ ਹੀਲੇ ਬਚਾਉਣ `ਤੇ ਤੁਲਿਆ ਹੋਇਆ ਹੈ। 27 ਜਨਵਰੀ 2007 ƒ ਹਿੰਦੂ ਯੁਵਾ ਵਾਹਿਨੀ ਦੇ ਕਾਰਕੁਨਾਂ ƒ ਫਿਰਕੂ ਦੰਗਿਆਂ ਲਈ ਉਕਸਾ ਰਹੇ ਅਦਿਿਤਆ ਨਾਥ ਦੇ ਭਾਸ਼ਣ ਦੀ ਰਿਕਾਰਡਿੰਗ ਹੋਣ ਦੇ ਬਾਵਜੂਦ ਪਰਵੇਜ਼ ƒ ਗੋਰਖਪੁਰ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਅਤੇ ਅਲਾਹਾਬਾਦ ਹਾਈ ਕੋਰਟ ਵਿਚ ਕਰੀਬ ਦੋ ਸਾਲ ਇਹ ਕਾƒਨੀ ਲੜਾਈ ਲੜਦਿਆਂ ਲੱਗ ਗਏ ਤਾਂ ਜੋ ਅਦਾਲਤ ਸਥਾਨਕ ਪੁਲਿਸ ƒ ਉਸ ਖਿਲਾਫ ਐਫ. ਆਈ. ਆਰ. ਦਰਜ ਕਰਨ ਦੀ ਹਦਾਇਤ ਕਰੇ।
ਪਰਵਾਜ਼ ਦੱਸਦੇ ਹਨ, “ਸਥਾਨਕ ਪੁਲਿਸ ਮਾਮਲੇ ਦਾ ਨੋਟਿਸ ਲੈਣ ਤੋਂ ਐਨਾ ਡਰਦੀ ਸੀ ਕਿ ਇਸ ਨੇ ਐਫ. ਆਈ. ਆਰ. ਦਰਜ ਕੀਤੇ ਜਾਣ ਦੇ 24 ਘੰਟਿਆਂ ਵਿਚ ਹੀ ਮਾਮਲਾ ਕ੍ਰਾਈਮ ਬਰਾਂਚ ਅਤੇ ਸੀ. ਆਈ. ਡੀ. ਦੇ ਸਪੁਰਦ ਕਰ ਦਿੱਤਾ। ਮੈਂ ਸਾਰੀ ਚਾਲ ਸਮਝਦਾ ਸੀ ਅਤੇ ਹਾਈਕੋਰਟ ਦਾ ਦਰਵਾਜਾ ਮੁੜ ਖੜਕਾਉਂਦਿਆਂ ਗੁੁਜ਼ਾਰਿਸ਼ ਕੀਤੀ ਕਿ ਜਾਂਚ ਕਿਸੇ ਸੀ. ਬੀ. ਆਈ. ਵਰਗੀ ਆਜ਼ਾਦ ਏਜੰਸੀ ƒ ਸੌਂਪੀ ਜਾਵੇ, ਪਰ ਮੇਰੇ ਅਦਾਲਤੀ ਹੁਕਮ ਹਾਸਲ ਕਰਨ ਤੋਂ ਪਹਿਲਾਂ ਹੀ ਇਕ ਦੋਸ਼ੀ ਨੇ ਹਾਈਕੋਰਟ ਦੇ ਪਹਿਲੇ ਫੈਸਲੇ ਖਿਲਾਫ ਸੁਪਰੀਮ ਕੋਰਟ ਤੋਂ ਸਟੇਅ ਲੈ ਲਿਆ, ਜਿਸ ਫੈਸਲੇ ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਸੀ, ਪਰ ਸੁਪਰੀਮ ਕੋਰਟ ਨੇ 2012 ਵਿਚ ਹਾਈਕੋਰਟ ਦੇ ਦਿੱਤੇ ਹੁਕਮਾਂ ƒ ਸਹੀ ਕਰਾਰ ਦਿੱਤਾ। ਇਸ ਪਿਛੋਂ ਸੀ. ਆਈ. ਡੀ. ਅਤੇ ਕ੍ਰਾਈਮ ਬਰਾਂਚ ਦੀ ਜਾਂਚ ਦਾ ਲਮਕਾਊ ਅਮਲ ਸ਼ੁਰੂ ਹੋ ਗਿਆ। ਕਿਸੇ ਹੇਰਾਫੇਰੀ ਦੇ ਖਦਸ਼ੇ ਕਾਰਨ ਮੈਂ ਹਾਈ ਕੋਰਟ ਵਿਚ ਪੂਰਕ ਅਪੀਲ ਦਾਇਰ ਕਰਕੇ ਖਦਸ਼ਾ ਪ੍ਰਗਟਾਇਆ ਕਿ ਕ੍ਰਾਈਮ ਬਰਾਂਚ-ਸੀ. ਆਈ. ਡੀ. ਅਦਿਿਤਆ ਨਾਥ ਦਾ ਬਚਾE ਕਰ ਸਕਦੀ ਹੈ, ਕਿਉਂਕਿ ਇਸ ਨੇ ਬਹੁਤ ਸਾਰੇ ਗਵਾਹਾਂ ਦੇ ਬਿਆਨ ਰਿਕਾਰਡ ਹੀ ਨਹੀਂ ਕੀਤੇ।

ਫਰਵਰੀ-ਮਾਰਚ 2017 ਦੀਆਂ ਚੋਣਾਂ ਵਿਚ ਭਾਜਪਾ ਦੀ ਹੂੰਝਾ ਫੇਰੂ ਜਿੱਤ ਪਿਛੋਂ ਅਦਿਿਤਆ ਨਾਥ ਦਾ ਸਹੁੰ ਚੁੱਕ ਸਮਾਗਮ ਭਾਵੇਂ ਗੋਰਖਪੁਰ ਦੇ ਬਹੁਤ ਸਾਰੇ ਯੋਧਿਆਂ ਲਈ ਨਿਰਾਸ਼ ਕਰਨ ਵਾਲਾ ਸੀ, ਪਰ ਇਹ ਉਨ੍ਹਾਂ ਦੇ ਯਤਨਾਂ ਦਾ ਅੰਤ ਨਹੀਂ। ਇਸ ਅਪਾਰ ਸਫਲਤਾ ਦੀ ਬੁਲੰਦੀ `ਤੇ ਪਹੁੰਚੇ ਅਦਿਿਤਆ ਨਾਥ ਨੇ ਗ੍ਰਹਿ ਮੰਤਰਾਲਾ ਆਪਣੇ ਹੱਥ ਵਿਚ ਰੱਖਿਆ ਹੈ। ਗ੍ਰਹਿ ਮੰਤਰਾਲੇ ਦੇ ਮੁਖੀ ਦੀ ਹੈਸੀਅਤ ਵਿਚ ਫਾਈਲ ਮਨਜ਼ੂਰੀ ਲਈ ਉਸੇ ਦੇ ਮੇਜ਼ `ਤੇ ਆਉਂਦੀ ਹੈ, ਜਿਸ ਵਿਚ ਰਾਜ ਦੀ ਪੁਲਿਸ ਵਲੋਂ ਉਸ ਖਿਲਾਫ ਮੁਕੱਦਮਾ ਚਲਾਉਣ ਦੀ ਆਗਿਆ ਮੰਗੀ ਗਈ ਹੈ। ਇਹ ਉਹੀ ਕੇਸ ਹੈ, ਜਿਸ ਦੀ ਪੈਰਵਾਈ ਪਰਵੇਜ਼ ਐਨੀ ਸ਼ਿੱਦਤ ਨਾਲ ਕਰ ਰਿਹਾ ਹੈ।
ਦਰਅਸਲ ਮਨਜ਼ੂਰੀ ਲਈ ਭੇਜੀ ਇਹ ਫਾਈਲ 2015 ਤੋਂ ਲਟਕ ਰਹੀ ਹੈ, ਜਦੋਂ ਕ੍ਰਾਈਮ ਬਰਾਂਚ ਅਤੇ ਸੀ.ਆਈ.ਡੀ. ਨੇ ਅਦਿਿਤਆ ਨਾਥ ਦੇ ਭੜਕਾਊ ਬਿਆਨਾਂ ਅਤੇ ਇਸ ਦੇ ਸਿੱਟੇ ਵਜੋਂ ਹੋਏ 2007 ਦੇ ਫਿਰਕੂ ਦੰਗਿਆਂ ਦੀ ਪੂਰੀ ਜਾਂਚ ਪਿਛੋਂ ਉਸ ਅਤੇ ਉਸ ਦੇ ਚਾਰ ਹੋਰ ਸਾਥੀਆਂ ਖਿਲਾਫ ਚਾਰਜਸ਼ੀਟ ਪੇਸ਼ ਕਰਨ ਲਈ ਰਾਜ ਸਰਕਾਰ ਤੋਂ ਮਨਜ਼ੂਰੀ ਮੰਗੀ ਸੀ। ਅਖਿਲੇਸ਼ ਯਾਦਵ ਉਦੋਂ ਮੁੱਖ ਮੰਤਰੀ ਸੀ, ਜਿਸ ਦੀ ਪਾਰਟੀ ਦਾ 2017 ਦੀਆਂ ਚੋਣਾਂ ਵਿਚ ਸਫਾਇਆ ਹੋ ਗਿਆ। ਉਸ ਨੇ ਅਦਿਿਤਆ ਨਾਥ ƒ ਖੁਸ਼ ਰੱਖਣ ਦੀ ਨੀਤੀ ਅਖਤਿਆਰ ਕੀਤੀ ਅਤੇ ਦੋ ਸਾਲ ਤਕ ਇਸ ਬੇਨਤੀ `ਤੇ ਕੋਈ ਕਾਰਵਾਈ ਨਾ ਕੀਤੀ। ਹੁਣ ਉਹੀ ਅਦਿਿਤਆ ਨਾਥ ਮੁੱਖ ਮੰਤਰੀ ਹੈ।

40 ਸਾਲਾ ਸ਼ਰਨ ਪੰਪਵੈਲ ਮੰਗਲੌਰ ਤੋਂ ਬਜਰੰਗ ਦਲ ਦਾ ਆਗੂ ਹੈ। ਉਸ ਦਾ ਮਿਲਾਪੜਾ ਸੁਭਾਅ, ਉਸ ਦੀ ਵਪਾਰੀਆਂ ਵਾਲੀ ਸੂਖਮ ਬੁੱਧੀ ਨਾਲ ਮੇਲ ਨਾਲ ਖਾਂਦਾ ਹੈ। ਕਿਸੇ ਚੰਗੇ ਵਪਾਰੀ ਵਾਂਗ ਮੰਗ ਅਤੇ ਸਪਲਾਈ ਦੇ ਸਿਧਾਂਤ ƒ ਲਾਗੂ ਕਰਦੇ ਹੋਏ ਉਸ ਨੇ ਸਥਾਨਕ ਵਪਾਰੀਆਂ ਵਿਚ ਸੁਰੱਖਿਆ ƒ ਲੈ ਕੇ ਚਿੰਤਾ ਦਾ ਲਾਹਾ ਲੈਂਦਿਆਂ ਬਜਰੰਗ ਦਲ ਦੀਆਂ ਸਰਗਰਮੀਆਂ ƒ ਇਸ ਮੁਤਾਬਿਕ ਢਾਲ ਲਿਆ। ਉਹ ਉਨ੍ਹਾਂ ƒ ਉਸੇ ਹਿੰਦੂਤਵੀ ਜਥੇਬੰਦੀ ਦੇ ਹੇਠਲੇ ਕਾਰਿੰਦਿਆਂ ਦੀ ਮਦਦ ਨਾਲ ਸੁਰੱਖਿਆ ਮੁਹੱਈਆ ਕਰਦਾ ਹੈ ਜਿਸ ਤੋਂ ਉਨ੍ਹਾਂ ਦੀ ਸੁਰੱਖਿਆ ƒ ਖਤਰਾ ਹੈ। ਉਸ ਦੀ ਜਥੇਬੰਦੀ ਦੋਨੋਂ ਕੰਮ ਕਰਦੀ ਹੈ। ਇਹ (ਬਜਰੰਗ ਦਲ) ਵਪਾਰੀਆਂ ƒ ਆਪਣੇ ਹੀ ਬਣਾਏ ਮਾਹੌਲ ਵਿਚ ਸੁਰੱਖਿਆ ਦਿੰਦੀ ਹੈ ਅਤੇ ਇਸ ਦੇ ਕਾਰਿੰਦਿਆਂ ƒ ਉਨ੍ਹਾਂ ਦੇ ਆਪਣੇ ਵਲੋਂ ਹੀ ਫੈਲਾਈ ਹਿੰਸਾ ਤੇ ਗੁੰਡਾਗਰਦੀ ਦੇ ਮਾਹੌਲ ਵਿਚ ਪੱਕਾ ਰੋਜ਼ਗਾਰ ਮਿਿਲਆ ਹੋਇਆ ਹੈ।
ਸ਼ਰਨ ਦੀ ਸਿਆਸਤ ਦਾ ਅਰਥ ਵਿਿਗਆਨ ਸਮਝਣ ਬੈਠੀਏ ਤਾਂ ਉਹ ਦੱਸਦਾ ਹੈ- “ਅਸੀ ਵਪਾਰ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਦੇ ਹਾਂ। ਵਪਾਰੀ ਸਾਡੇ ਨਾਲ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ, ਕਿਉਂ ਜੁ ਅਸੀਂ ਉਨ੍ਹਾਂ ƒ ਬਹੁਤ ਹੀ ਜਾਇਜ਼ ਦਰਾਂ `ਤੇ ਸੁਰੱਖਿਆ ਮੁਹੱਈਆ ਕਰਾਉਂਦੇ ਹਾਂ। ਬਜਰੰਗ ਦਲ ਆਰ.ਐਸ.ਐਸ. ਦੀ ਲਗਰ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਹਮਲਾਵਰ ਨੌਜਵਾਨ ਵਿੰਗ ਹੈ। ਇਸ ਦਾ ਮੁੱਖ ਮਨੋਰਥ ਕਦੀ ਸਿਆਸਤ ਰਿਹਾ ਹੋਵੇਗਾ ਲੇਕਿਨ ਮੰਗਲੌਰ ਵਿਚ ਜਿਥੇ ਅੱਜ ਇਹ ਜਥੇਬੰਦੀ ਬਹੁਤ ਜ਼ਿਆਦਾ ਸਰਗਰਮ ਹੈ, ਉਥੇ ਸਪਸ਼ਟ ਜਾਪਦਾ ਹੈ ਕਿ ਇਸ ਦੀਆਂ ਕਾਰਵਾਈਆਂ ਕਾਰੋਬਾਰੀ ਨਫੇ ਤੋਂ ਪ੍ਰੇਰਤ ਹਨ।
ਇਸ ਦਾ ਕੰਮ ਕਰਨ ਦਾ ਤਰੀਕਾ ਇਸ ਤਰ੍ਹਾਂ ਹੈ:
ਸਭ ਤੋਂ ਪਹਿਲਾਂ ਤਾਂ ਬਜਰੰਗ ਦਲ ਦੇ ਹੁੱਲੜਬਾਜ਼ ਅੰਦੋਲਨਾਂ ਰਾਹੀਂ ਸੁਰੱਖਿਆ ਦੀ ਮੰਗ ਪੈਦਾ ਕੀਤੀ ਜਾਂਦੀ ਹੈ – ਇਹ ਕਾਰਵਾਈਆਂ ਤੋਂ ਗੁੰਡਾਗਰਦੀ ਅਤੇ ਗੁੰਡਾਗਰਦੀ ਤੋਂ ਭੰਨਤੋੜ ਤੱਕ ਵੱਖ-ਵੱਖ ਰੂਪ ਧਾਰਦੀਆਂ ਹਨ। ਇਸ ਨਾਲ ਮਾਲ, ਦੁਕਾਨਾਂ ਅਤੇ ਅਪਾਰਟਮੈਂਟਾਂ ਦੇ ਮਾਲਕਾਂ ਅੰਦਰ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਸ਼ਰਨ ‘ਈਸ਼ਵਰੀ ਮੈਨਪਾਵਰ ਸਾਲਿਊਸ਼ਨਜ਼ ਲਿਿਮਟਿਡ` ਕੰਪਨੀ ਦਾ ਮਾਲਕ ਹੈ ਜੋ ਭੈਭੀਤ ਮਾਲਕਾਂ ƒ ਸੁਰੱਖਿਆ ਗਾਰਡ ਦਿੰਦੀ ਹੈ। ਸ਼ਰਨ ਦੇ ਦੱਸਣ ਅਨੁਸਾਰ, “ਕੰਪਨੀ ਲਈ ਕੰਮ ਕਰਦੇ ਸਾਰੇ ਸੁਪਰਵਾਈਜ਼ਰ ਅਤੇ ਸੁਰੱਖਿਆ ਗਾਰਡ ਬਜਰੰਗ ਦਲ ਦੇ ਕਾਰਕੁਨ ਹਨ। ਸ਼ਹਿਰ ਵਿਚ ਬਜਰੰਗ ਦਲ ਦਾ ਆਗੂ ਹੋਣ ਦੇ ਨਾਤੇ ਸਾਰੇ ਕਾਰਿੰਦਿਆਂ ਦੀ ਰੋਟੀ-ਰੋਜ਼ੀ ਦਾ ਜੁਗਾੜ ਕਰਨਾ ਉਸ ਦਾ ਫਰਜ਼ ਹੈ। ਮੇਰੇ ਕੋਲ ਜਿਹੜਾ ਵੀ ਕੋਈ ਨੌਕਰੀ ਲਈ ਆਉਂਦਾ ਹੈ, ਮੈਂ ਕਿਸੇ ƒ ਜਵਾਬ ਨਹੀਂ ਦਿੰਦਾ। ਸ਼ਹਿਰਾਂ ਵਿਚ ਸੁਰੱਖਿਆ ਗਾਰਡਾਂ ਦੀ ਚੋਖੀ ਮੰਗ ਹੈ। ਸਾਡੇ ਕਈ ਗਾਰਡ ਮੁਸਲਮਾਨ ਵੀ ਹਨ।”
2005 ਵਿਚ ਸ਼ਰਨ ਪੰਪਵੈਲ ਦੇ ਬਜਰੰਗ ਦਲ ਵਿਚ ਸ਼ਾਮਲ ਹੋਣ ਤੋਂ ਬਾਅਦ ਇਸ ਦੇ ਕਾਰਜਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ। 2011 ਵਿਚ ਉਹ ਮੈਂਗਲੌਰ ਡਵੀਜ਼ਨ ਦਾ ਕਨਵੀਨਰ ਬਣਿਆ। 2014 ਵਿਚ ਉਸ ƒ ਦੱਖਣੀ ਕਰਨਾਟਕ ਦਾ ਕਨਵੀਨਰ ਬਣਾ ਦਿੱਤਾ ਗਿਆ। ਕਰਨਾਟਕਾ ਵਿਚ ਬਜਰੰਗ ਦਲ ਦੇ ਜਥੇਬੰਦਕ ਢਾਂਚੇ ਦੇ ਦੋ ਯੂਨਿਟ ਉਤਰੀ ਤੇ ਦੱਖਣੀ ਕਰਨਾਟਕ ਹਨ। ਹਰ ਯੂਨਿਟ ਦਾ ਵੱਖਰਾ ਕਨਵੀਨਰ ਹੈ। ਉਤਰੀ ਕਰਨਾਟਕ ਵਿਚ ਬਜਰੰਗ ਦਲ ਕਮਜ਼ੋਰ ਹੈ ਜਦਕਿ ਦੱਖਣੀ ਕਰਨਾਟਕ ਵਿਚ ਇਹ ਬਹੁਤ ਜ਼ਿਆਦਾ ਸਰਗਰਮ ਹੈ।
ਸ਼ਰਨ ਦੀ ਕੰਪਨੀ ‘ਈਸ਼ਵਰੀ ਮੈਨਪਾਵਰ ਸੌਲਿਊਸ਼ਨ ਲਿਿਮਟਿਡ` ਕੋਲ ਸ਼ਹਿਰ ਦੀਆਂ ਬਹੁਤ ਸਾਰੀਆਂ ਦੁਕਾਨਾਂ ਅਤੇ ਅਪਾਰਟਮੈਂਟਾਂ ਤੋਂ ਇਲਾਵਾ ਤਿੰਨ ਮਾਲਜ਼- ਸਿਟੀ ਸੈਂਟਰ, ਫੋਰਮ ਪੀਜ਼ਾ ਅਤੇ ਬਿਗ ਬਜ਼ਾਰ ਦੀ ਸੁਰੱਖਿਆ ਦੇ ਠੇਕੇ ਹਨ। ਦਿਲਚਸਪ ਗੱਲ ਇਹ ਹੈ ਕਿ ਸਿਟੀ ਸੈਂਟਰ ਅਤੇ ਫੋਰਮ ਪੀਜ਼ਾ ਵਿਚ ਬਹੁਤੀਆਂ ਦੁਕਾਨਾਂ ਮੁਸਲਮਾਨਾਂ ਦੀਆਂ ਹਨ ਜੋ ਦੇਸ਼ ਦੀਆਂ ਹੋਰ ਥਾਵਾਂ ਵਾਂਗ ਮੰਗਲੌਰ ਵਿਚ ਵੀ ਬਜਰੰਗ ਦਲ ਦੇ ਹਮਲਿਆਂ ਦਾ ਮੁੱਖ ਨਿਸ਼ਾਨਾ ਹੈ। ਮੰਗਲੌਰ ਵਿਚ ਇਸ ਨੇ ਆਪਣੇ ਗਾਹਕਾਂ ਵਿਚ ਘੱਟ ਗਿਣਤੀ ਦੇ ਲੋਕ ਵੀ ਸ਼ਾਮਲ ਕਰ ਲਏ ਹਨ। ਇਉਂ ਕਾਰੋਬਾਰੀ ਕੰਪਨੀ ਵਜੋਂ ਬਜਰੰਗ ਦਲ ਵਲੋਂ ਆਪਣੀ ਮੁਸਲਿਮ ਵਿਰੋਧੀ ਸਿਆਸਤ ਦੀ ਥਾਂ, ਫਿਰਕੂ ਸਦਭਾਵਨਾ ƒ ਦੇਣ ਨਾਲ ਇਸ ਦਾ ਆਧਾਰ ਦੂਣ-ਸਵਾਇਆ ਹੋ ਗਿਆ।
ਆਪਣੀ ਕਾਰੋਬਾਰੀ ਚਤੁਰਾਈ ਦਾ ਮੁਜ਼ਾਹਰਾ ਕਰਦਾ ਸ਼ਰਨ ਇਹ ਗੱਲ ਸਵੀਕਾਰ ਕਰਦਾ ਹੈ ਕਿ ਉਸ ƒ ਮੁਸਲਮਾਨ ਦੁਕਾਨਦਾਰਾਂ ਅਤੇ ਮਾਲ ਮਾਲਕਾਂ ਤੋਂ ਕੰਮ ਇਸ ਕਰਕੇ ਮਿਲ ਰਿਹਾ ਹੈ ਕਿਉਂਕਿ ਉਨ੍ਹਾਂ ƒ ਉਸ ਦੀ ਕੰਪਨੀ ‘ਤੇ ਭਰੋਸਾ ਹੈ। ਅਸਲ ਵਿਚ ਮੁਸਲਿਮ ਕਾਰੋਬਾਰੀਆਂ ƒ ‘ਈਸ਼ਵਰੀ ਮੈਨਪਾਵਰ‘ ਦੀਆਂ ਸੁਰੱਖਿਆ ਸੇਵਾਵਾਂ ਡਰ ਕਾਰਨ ਲੈਣੀਆਂ ਪੈ ਰਹੀਆਂ ਹਨ। ਸਿਟੀ ਸੈਂਟਰ ਵਿਚਲੀ ਇਕ ਦੁਕਾਨ ਦਾ ਮੁਸਲਮਾਨ ਮਾਲਕ ਕਹਿੰਦਾ ਹੈ, “ਬਜਰੰਗ ਦਲ ਜਿਸ ਕਿਸਮ ਦੀਆਂ ਸਰਗਰਮੀਆਂ ਕਰਦਾ ਹੈ, ਉਨ੍ਹਾਂ ਹਾਲਾਤ ਵਿਚ ਅਮਨ-ਅਮਾਨ ਨਾਲ ਵਪਾਰ ਕਰਨ ਲਈ ਇਹੀ ਸਭ ਤੋਂ ਵਧੀਆ ਰਸਤਾ ਹੈ। ਮੰਗਲੌਰ ਵਰਗੇ ਸ਼ਹਿਰ ਵਿਚ ਜੇ ਤੁਸੀਂ ਆਪਣੀ ਸੁਰੱਖਿਆ ਦਾ ਠੇਕਾ ਉਨ੍ਹਾਂ ƒ ਨਹੀਂ ਦਿੰਦੇ, ਤੁਹਾƒ ਨੁਕਸਾਨ ਪਹੁੰਚਾਉਣਾ ਬਹੁਤ ਸੌਖਾ ਹੈ। ਤੁਹਾƒ ਸਿਰਫ ਸੁਰੱਖਿਆ ਗਾਰਡ ਹੀ ਨਹੀਂ ਮਿਲਦੇ, ਤੁਹਾƒ ਉਨ੍ਹਾਂ ਵਲੋਂ ਇਕ ਤਰ੍ਹਾਂ ਨਾਲ ਯਕੀਨਦਹਾਨੀ ਵੀ ਮਿਲਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਹਿੰਦੂਤਵੀ ਕਾਰਵਾਈ ਦੇ ਵਕਤ ਤੁਹਾਡਾ ਖਿਆਲ ਰੱਖਿਆ ਜਾਵੇਗਾ। ਨਹੀਂ ਤਾਂ ਸਿਰਫ ਇਕ ਹਮਲਾ ਹੀ ਤੁਹਾਡੇ ਕਾਰੋਬਾਰ ƒ ਚੌਪਟ ਕਰਨ ਲਈ ਕਾਫੀ ਹੁੰਦਾ ਹੈ।”
ਇਸ ਕਾਰੋਬਾਰ ਵਿਚ ਸੁਰੱਖਿਆ ਦੇ ਨਾਂ ‘ਤੇ ਬਜਰੰਗ ਦਲ ਦੀ ਕਾਇਆ-ਪਲਟੀ ਨਿਸ਼ਚੇ ਹੀ ਹਿੰਦੂਤਵੀ ਸਿਆਸਤ ਦੀ ਸੁਭਾਵਿਕ ਤਰੱਕੀ ਨਹੀਂ ਹੈ। ਇਹ ਮੰਗਲੌਰ ਦੇ ਕਾਰੋਬਾਰੀਆਂ ਅਤੇ ਆਮ ਨਾਗਰਿਕਾਂ ਵਿਚ ਵੱਡੇ ਪੱਧਰ ‘ਤੇ ਪ੍ਰਚਲਤ ਇਸ ਮਨੌਤ ਨਾਲ ਹੀ ਇਹ ਸੰਭਵ ਹੋਇਆ ਕਿ ਸੁਰੱਖਿਆ ਲਈ ਪੁਲਿਸ ƒ ਫਰਿਆਦ ਕਰਨਾ ਫਜ਼ੂਲ ਹੈ। ਜਦੋਂ ਸਟੇਟ ਗੜਬੜ ਕਰਨ ਵਾਲੇ ਅਨਸਰਾਂ ƒ ਨੱਥ ਪਾਉਣ ਦੇ ਅਯੋਗ ਹੋਵੇ, ਕਾƒਨ ਵਿਵਸਥਾ ƒ ਲਾਗੂ ਕਰਨ ਵਾਲੀ ਮਸ਼ੀਨਰੀ ਉਨ੍ਹਾਂ ਦੇ ਦਾਬੇ ਹੇਠ ਹੋਵੇ ਤਾਂ ਅਵਾਮ ਕੋਲ ਇਹੀ ਬਦਲ ਬਚਦਾ ਹੈ ਕਿ ਜੁਰਮ ਅਤੇ ਭੈਅ ਦਾ ਮਾਹੌਲ ਪੈਦਾ ਕਰਨ ਵਾਲਿਆਂ ਨਾਲ ਮੇਲ-ਮਿਲਾਪ ਕਰ ਲਿਆ ਜਾਵੇ।

ਮੰਗਲੌਰ ਵਿਚ ਬਜਰੰਗ ਦਲ ਦੀ ਸਿਆਸੀ ਪਹੁੰਚ ਛੋਟੇ ਪੈਮਾਨੇ ਦੀ, ਸਥਾਨਕ ਅਤੇ ਧੰਦਾ ਮੁਖੀ ਹੈ। ਜਦੋਂ ਕਿਸੇ ਸੰਸਥਾ ਦੇ ਕਾਰਿੰਦਿਆਂ ਦਾ ਮੁੱਖ ਹਿੱਸਾ ਸਮਾਜ ਦੇ ਆਰਥਿਕ ਤੌਰ ‘ਤੇ ਗਰੀਬ ਹਿੱਸੇ ਦੇ ਬੇਰੁਜ਼ਗਾਰ ਨੌਜਵਾਨ ਹੋਣ ਤਾਂ ਇਸ ਦੀ ਲੋੜ ਸਾਫ ਸਮਝ ਆਉਂਦੀ ਹੈ। ਜਦੋਂ 1984 ਵਿਚ ਬਜਰੰਗ ਦਲ ਦੀ ਸਥਾਪਨਾ ਹੋਈ ਸੀ ਤਾਂ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਸ ƒ ਖਾੜਕੂ ਨੌਜਵਾਨ ਵਿੰਗ ਵਜੋਂ ਸਥਾਪਤ ਕੀਤਾ ਸੀ। ਇਸ ਦਾ ਅਸਲ ਮਨੋਰਥ ਅਯੁੱਧਿਆ ਲਹਿਰ ਲਈ ਹਿੰਦੂ ਲਾਮਬੰਦੀ ਦਾ ਵਧਾਰਾ-ਪਸਾਰਾ ਸੀ ਜਿਸ ƒ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਥੋੜ੍ਹੇ ਮਹੀਨੇ ਪਹਿਲਾਂ ਹੀ ਕੇਂਦਰੀ ਮੁਹਿੰਮ ਦੇ ਤੌਰ ‘ਤੇ ਅਪਣਾਇਆ ਸੀ। ਬਜਰੰਗ ਦਲ ਦਾ ਨਾਂ, ਯੁੱਧ ਵਿਚ ਰਾਮ ਦੀ ਸੈਨਾ ਦੀ ਅਗਵਾਈ ਕਰਨ ਵਾਲੇ ਬਾਨਰ ਦੇਵ ਹƒਮਾਨ ਦਾ ਪ੍ਰਤੀਕ ਹੈ ਜੋ ਇਸ ਜਥੇਬੰਦੀ ਦੇ ਮੈਂਬਰਾਂ ਦੀ ਧਾਂਕ ਅਤੇ ਧੱਕੜ ਤਾਕਤ ਦਾ ਇਜ਼ਹਾਰ ਹੈ।
1977 ਵਿਚ ਨੌਜਵਾਨ ਸਾਧੂ ਯੁਗਲ ਕਿਸ਼ੋਰ ਸ਼ਰਨ ਸ਼ਾਸਤਰੀ, ਜੋ ਅਯੁੱਧਿਆ ਦਾ ਵਸਨੀਕ ਸੀ, ਆਰ.ਐਸ.ਐਸ. ਨਾਲ ਜੁੜਿਆ ਅਤੇ 1981 ਵਿਚ ਇਸ ਦਾ ਪ੍ਰਚਾਰਕ ਬਣ ਗਿਆ। ਦੋ ਸਾਲ ਬਾਅਦ ਉਸ ਦੀ ਡਿਊਟੀ ਵਿਸ਼ਵ ਹਿੰਦੂ ਪ੍ਰੀਸ਼ਦ ਵਿਚ ਲਗਾ ਕੇ ਉਸ ƒ ਫੈਜ਼ਾਬਾਦ ਜ਼ਿਲ੍ਹਾ ਇਕਾਈ ਦਾ ਮੁਖੀ ਬਣਾ ਦਿੱਤਾ ਗਿਆ। ਸ਼ਾਸਤਰੀ ਦੱਸਦਾ ਹੈ, “ਬਜਰੰਗ ਦਲ ਅਯੁੱਧਿਆ ਵਿਚ ਬਾਬਰੀ ਮਸਜਿਦ ਵਾਲੇ ਸਥਾਨ `ਤੇ ਰਾਮ ਮੰਦਰ ਦੀ ਉਸਾਰੀ ਦੇ ਕਾਜ ƒ ਪੂਰੀ ਤਰ੍ਹਾਂ ਸਮਰਪਿਤ ਸੀ, ਇਸ ਲਈ ਵਿਨੈ ਕਟਿਆਰ (ਜੋ 1980 ਤੋਂ ਆਰ.ਐਸ.ਐਸ. ਦਾ ਪ੍ਰਚਾਰ ਕਰ ਰਿਹਾ ਸੀ) ƒ ਇਸ ਦਾ ਕੌਮੀ ਕਨਵੀਨਰ ਚੁਣਿਆ ਗਿਆ। ਬਜਰੰਗ ਦਲ ਬਣਨ ਤੋਂ ਕੁਝ ਹਫਤੇ ਪਹਿਲਾ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਅਲਾਹਬਾਦ ਦੇ ਕਾਇਦਗੰਜ ਵਿਚ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿਚ ਗਿਰੀ ਰਾਜ ਕਿਸ਼ੋਰ, ਅਸ਼ੋਕ ਸਿੰਘਲ, ਠਾਕੁਰ ਗੁੰਜਨ ਸਿੰਘ ਅਤੇ ਮਹੇਸ਼ ਨਰਾਇਣ ਸਿੰਘ ਸਮੇਤ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਆਗੂ ਸ਼ਾਮਲ ਹੋਏ। ਇਸ ਵਿਚ ਉਤਰ ਪ੍ਰਦੇਸ਼ ਦੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਆਰ.ਐਸ.ਐਸ. ਦੇ ਜਿ਼ਲ੍ਹਾ ਆਗੂ ਵੀ ਸ਼ਾਮਲ ਸਨ। ਮੈਂ ਫੈਜ਼ਾਬਾਦ ਜਿ਼ਲ੍ਹੇ ਦੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਡੈਲੀਗੇਸ਼ਨ ਵਿਚ ਸ਼ਾਮਲ ਸੀ। ਕਟਿਆਰ ਦੇ ਨਾਂ `ਤੇ ਸਹਿਮਤੀ ਤੋਂ ਪਹਿਲਾਂ ਨਵੀਂ ਜਥੇਬੰਦੀ ਦੇ ਨਾਂ ਉਪਰ ਚਰਚਾ ਹੋਈ। ਸਿੰਗਲ ਨੇ ਬਜਰੰਗ ਸੈਨਾ ਨਾਂ ਸੁਝਾਇਆ। ਮਹੇਸ਼ ਨਰਾਇਣ ਸਿੰਘ ਜੋ ਉਤਰ ਪ੍ਰਦੇਸ਼ ਦਾ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਜਥੇਬੰਦਕ ਸਕੱਤਰ ਹੈ, ਨੇ ਕਿਹਾ ਕਿ ‘ਸੈਨਾ` ਸ਼ਾਇਦ ਸਰਕਾਰ ƒ ਸਹੀ ਨਾ ਲੱਗੇ ਅਤੇ ਉਹ ਇਸ ƒ ਪੰਗੇਬਾਜ਼ ਦੇ ਤੌਰ `ਤੇ ਲੈ ਸਕਦੀ ਹੈ। ਇਸ ਲਈ ਉਸ ਨੇ ਸੁਝਾਅ ਦਿੱਤਾ ਕਿ ਨਵੀਂ ਜਥੇਬੰਦੀ ਦਾ ਨਾਂ ਬਜਰੰਗ ਦਲ ਰੱਖਿਆ ਜਾਵੇ ਜੋ ਸਭ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ।”
ਸ਼ਾਸਤਰੀ ਲੰਮਾ ਸਮਾਂ ਵਿਸ਼ਵ ਹਿੰਦੂ ਪ੍ਰੀਸ਼ਦ ਵਿਚ ਨਾ ਟਿਕ ਸਕਿਆ। 1986 ਵਿਚ ਉਸ ਨੇ ਸੰਘ ਪਰਿਵਾਰ ਨਾਲੋਂ ਸਾਰੇ ਰਿਸ਼ਤੇ ਤੋੜ ਲਏ। ਉਸ ਨੇ ਮਹਿਸੂਸ ਕੀਤਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਅਸਲ ਵਿਚ ਰਾਮ ਮੰਦਰ ਬਣਾਉਣ ਵਿਚ ਦਿਲਚਸਪੀ ਨਹੀਂ ਰੱਖਦੇ, ਉਹ ਤਾਂ ਸਿਰਫ ਇਸ ਦਾ ਬੀ.ਜੇ.ਪੀ. ਲਈ ਸਿਆਸੀ ਲਾਹਾ ਲੈ ਰਹੇ ਹਨ। ਉਦੋਂ ਤੋਂ ਹੀ ਉਹ ਮੁਲਕ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਫਿਰਕੂ ਸਦਭਾਵਨਾ ਦਾ ਸੁਨੇਹਾ ਦੇ ਰਿਹਾ ਹੈ ਅਤੇ ਫਿਰਕਾਪ੍ਰਸਤੀ ਦੀ ਸਿਆਸਤ ƒ ਨਿਸ਼ਾਨਾ ਬਣਾ ਰਿਹਾ ਹੈ। ਉਸ ਦੱਸਦਾ ਹੈ, “ਅਜਿਹਾ ਮਹਿਸੂਸ ਕਰਨ ਵਾਲਾ ਮੈਂ ਇਕੱਲਾ ਨਹੀਂ ਸੀ। ਅਯੁੱਧਿਆ ਦੇ ਬਹੁਤ ਸਾਰੇ ਸਾਧੂ ਜੋ ਇਹ ਸੋਚ ਕੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵਿਚ ਸ਼ਾਮਲ ਹੋਏ ਸਨ ਕਿ ਭਗਵਾਨ ਰਾਮ ਮੰਦਰ ਬਣਾਇਆ ਜਾਵੇਗਾ, ਛੇਤੀ ਹੀ ਗੈਰ-ਸਰਗਰਮ ਹੋ ਗਏ।”
ਸ਼ਾਇਦ ਇਹੀ ਕਾਰਨ ਸੀ ਕਿ ਬਜਰੰਗ ਦਲ ਜਿਸ ਨੇ ਅਯੁੱਧਿਆ ਵਿਚ ਮੰਦਰ ਦੀ ਉਸਾਰੀ ƒ ਆਪਣਾ ਮੁੱਖ ਟੀਚਾ ਮਿਿਥਆ ਸੀ ਤੇ ਇਸ ਦਾ ਕੌਮੀ ਕਨਵੀਨਰ ਵੀ ਅਯੁੱਧਿਆ ਦਾ ਆਗੂ ਬਣਾਇਆ ਗਿਆ ਸੀ, ƒ ਸ਼ੁਰੂ-ਸ਼ੁਰੂ ਵਿਚ ਸਥਾਨਕ ਸਾਧੂਆਂ ਤੋਂ ਬਹੁਤਾ ਸਹਿਯੋਗ ਨਾ ਮਿਿਲਆ। ਡੱਚ ਮਾਨਵ ਵਿਿਗਆਨੀ ਪੀਟਰ ਵਾਨ-ਦਿ ਵੀਰ ਨੇ ਨੋਟ ਕੀਤਾ ਸੀ- ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੀ ਸੋਭਾ ਯਾਤਰਾ ਦਾ ਬਹੁਤ ਹੀ ਅਣਮੰਨੇ ਢੰਗ ਨਾਲ ਸਵਾਗਤ ਕਰਨ ਤੋਂ ਵੀ ਇਹ ਸਪਸ਼ਟ ਸੀ। ਇਹ ਯਾਤਰਾ ਅਯੁੱਧਿਆ ਮੰਦਰ ƒ ਆਜ਼ਾਦ ਕਰਵਾਉਣ ਦੇ ਮਕਸਦ ਨਾਲ ਸੀਤਾ ਮੜ੍ਹੀ (ਬਿਹਾਰ) ਤੋਂ ਪੂਰੀ ਸਜ-ਧਜ ਨਾਲ ਉਥੇ ਪਹੁੰਚੀ ਸੀ।
ਜਲੂਸ ਜਿਸ ƒ ਰਾਮ-ਜਾਨਕੀ ਰਥ ਯਾਤਰਾ ਕਿਹਾ ਗਿਆ, ਪਹਿਲਾ ਵੱਡਾ ਸਮਾਰੋਹ ਸੀ ਜੋ ਬਜਰੰਗ ਦਲ ਦੀ ਸਥਾਪਨਾ ਅਤੇ ਰਾਮ ਜਨਮ ਭੂਮੀ ਲਈ ਹਿੰਦੂਆਂ ƒ ਲਾਮਬੰਦ ਕਰਨ ਲਈ ਕੀਤਾ ਗਿਆ। ਇਹ 6 ਅਕਤੂਬਰ 1984 ƒ ਅਯੁੱਧਿਆ ਪਹੁੰਚੀ। ਉਨ੍ਹਾਂ ਦੇ ਸਨਮਾਨ ਵਿਚ ਅਗਲੇ ਦਿਨ ਜਨਤਕ ਇਕੱਠ ਕੀਤਾ ਗਿਆ ਪਰ ਸਥਾਨਕ ਸਾਧੂਆਂ ਨੇ ਬਹੁਤੀ ਰੁਚੀ ਨਾ ਦਿਖਾਈ। ਪੀਟਰ ਵੀਰ ਨੇ ਲਿਿਖਆ ਹੈ, “ਮੈਂ ਦੇਖਿਆ, ਸਿਰਫ 5-7 ਹਜ਼ਾਰ ਲੋਕ ਹੀ ਉਨ੍ਹਾਂ ƒ ਸੁਣਨ ਲਈ ਆਏ। ਇਹ ਗਿਣਤੀ ਨਿਰਾਸ਼ ਕਰਨ ਵਾਲੀ ਸੀ। ਹਿੰਦੀ ਪ੍ਰੈਸ ਨੇ ਇਸ ƒ ਵਧਾ ਕੇ 50 ਹਜ਼ਾਰ ਤੱਕ ਪੇਸ਼ ਕੀਤਾ। ਕਈ ਅਖਬਾਰਾਂ ਨੇ ਤਾਂ ਇਸ ƒ ਇਕ ਲੱਖ ਤੱਕ ਦੱਸਿਆ ਜਿਸ ƒ ਕੌਮੀ ਪ੍ਰੈਸ ਨੇ ਵੀ ਛਾਪਿਆ। ਅਯੁੱਧਿਆ ਵਿਚ ਪੜਾਅ ਕਰਨ ਤੋਂ ਬਾਅਦ ਅਗਲੇ ਦਿਨ ਇਹ ਜਲੂਸ ਲਖਨਊ ਲਈ ਰਵਾਨਾ ਹੋਇਆ, ਤਾਂ ਜੋ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ƒ ਪਟੀਸ਼ਨ ਪੇਸ਼ ਕੀਤੀ ਜਾ ਸਕੇ। ਅਯੁੱਧਿਆ ਤੋਂ ਕੁਝ ਸਾਧੂ ਵੀ ਇਸ ਜਲੂਸ ਵਿਚ ਸ਼ਾਮਲ ਹੋ ਕੇ ਲਖਨਊ ਗਏ। ਵਾਪਸ ਆ ਕੇ ਉਨ੍ਹਾਂ ਨੇ ਦੱਸਿਆ ਕਿ ਇਹ ਯਾਤਰਾ ਅਯੁੱਧਿਆ ਨਾਲੋਂ ਲਖਨਊ ਅਤੇ ਰਸਤੇ ਵਿਚ ਆਉਣ ਵਾਲੇ ਹੋਰ ਥਾਵਾਂ `ਤੇ ਵਧੇਰੇ ਸਫਲ ਰਹੀ।
ਭਾਵੇਂ ਅਯੁੱਧਿਆ ਵਿਚ ਪਹਿਲਾਂ ਪਹਿਲ ਐਨਾ ਜੋਸ਼ ਨਹੀਂ ਸੀ ਪਰ ਜਦੋਂ 1980ਵਿਆਂ ਦੇ ਅੰਤ ‘ਚ ਬੀ.ਜੇ.ਪੀ., ਵੀ.ਐਚ.ਪੀ. ਅਤੇ ਆਰ.ਐਸ.ਐਸ. ਦੀ ਆਮ ਸਿਆਸਤ ਨੇ ਜ਼ੋਰ ਫੜਿਆ ਤਾਂ ਬਜਰੰਗ ਦਲ ਦੀ ਹਰਮਨ ਪਿਆਰਤਾ ਬਾਕੀ ਉਤਰ ਪ੍ਰਦੇਸ਼ ਅਤੇ ਹੋਰ ਗੁਆਂਢੀ ਰਾਜਾਂ ਵਿਚ ਤੇਜ਼ੀ ਨਾਲ ਵਧੀ। ਬੀ.ਜੇ.ਪੀ. ਦੇ ਆਗੂ ਐਲ.ਕੇ. ਅਡਵਾਨੀ ਦੀ ਰਥ ਯਾਤਰਾ ਵਿਚ ਇਸ ਦੀ ਮਹੱਤਵਪੂਰਨ ਭੂਮਿਕਾ ਸੀ। ਇਹ ਜਲੂਸ ਵਿਸ਼ੇਸ਼ ਤੌਰ ‘ਤੇ ਬਣਾਏ ਰਥ ਰਾਹੀਂ ਸਤੰਬਰ 1990 ਵਿਚ ਗੁਜਰਾਤ ਦੇ ਸੋਮਨਾਥ ਮੰਦਰ ਤੋਂ ਸ਼ੁਰੂ ਹੋਇਆ। ਇਸ ਨੇ 10000 ਕਿਲੋਮੀਟਰ ਦਾ ਪੈਂਡਾ ਗਾਹ ਕੇ ਪੱਛਮੀ ਅਤੇ ਉਤਰੀ ਭਾਰਤ ਵਿਚੋਂ ਹੁੰਦੇ ਹੋਏ ਅਯੁੱਧਿਆ ਪਹੁੰਚ ਕੇ ਸਮਾਪਤੀ ਕਰਨੀ ਸੀ। ਬਜਰੰਗ ਦਲ ਦੇ ਵਲੰਟੀਅਰਾਂ ਨੇ ਆਪਣੀ ਵਚਨਬੱਧਤਾ ਦਾ ਸਬੂਤ ਦੇਣ ਲਈ ਉਸ ƒ ਆਪਣੇ ਲਹੂ ਦਾ ਪਿਆਲਾ ਪੇਸ਼ ਕੀਤਾ ਅਤੇ ਉਸ ਦੇ ਨਾਲ ਰਹੇ। ਉਨ੍ਹਾਂ ਨੇ ਉਸ ਦੀ ਆE-ਭਗਤ ਉਸ ਦੇ ਮੱਥੇ ਉਪਰ ਇਸ ਲਹੂ ਦਾ ਤਿਲਕ ਲਗਾ ਕੇ ਕੀਤੀ। ਕਾਰਕੁਨਾਂ ਨੇ ਯਾਤਰਾ ਮਾਰਗ ƒ ਖੂਬ ਸਜਾਇਆ ਅਤੇ ਇਸ ਦੌਰਾਨ ਫਿਰਕੂ ਪ੍ਰਚਾਰ ਕਰਦੇ ਰਹੇ।
ਰਥ ਯਾਤਰਾ ਅਯੁੱਧਿਆ ਨਾ ਪਹੁੰਚ ਸਕੀ। ਬਿਹਾਰ ਵਿਚ ਜਨਤਾ ਦਲ ਦੀ ਲਾਲੂ ਪ੍ਰਸਾਦ ਯਾਦਵ ਸਰਕਾਰ ਨੇ 23 ਅਕਤੂਬਰ ƒ ਅਡਵਾਨੀ ƒ ਗ੍ਰਿਫਤਾਰ ਕਰ ਲਿਆ। ਉਦੋਂ ਤਕ ਇਹ ਬਜਰੰਗ ਦਲ ਦੇ ਕਾਰਕੁਨਾਂ ਵਿਚ ਐਨਾ ਵਿਸ਼ਵਾਸ ਭਰਨ ਵਿਚ ਸਫਲ ਹੋ ਗਈ ਸੀ ਕਿ ਇਕ ਹਫਤੇ ਬਾਅਦ 30 ਅਕਤੂਬਰ ƒ ਉਨ੍ਹਾਂ ਦੇ ਇਕ ਗਰੁੱਪ ਨੇ ਅਯੁੱਧਿਆ ਵਿਚ ਬਾਬਰੀ ਮਸਜਿਦ ਦੇ ਗੁੰਬਦ ਉਪਰ ਕੇਸਰੀ ਝੰਡਾ ਲਹਿਰਾ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਸਥਾਨਕ ਪੁਲਿਸ ਅਤੇ ਹਜ਼ਾਰਾਂ ਕਾਰ ਸੇਵਕਾਂ ਦਰਮਿਆਨ ਹੋਈ ਟੱਕਰ ਵਿਚ ਕਈਆਂ ƒ ਜਾਨ ਤੋਂ ਹੱਥ ਧੋਣੇ ਪਏ।
1991 ਵਿਚ ਉਤਰ ਪ੍ਰਦੇਸ਼ ਵਿਚ ਬੀ.ਜੇ.ਪੀ. ਦੇ ਸੱਤਾ ਵਿਚ ਆਉਣ ਤੋਂ ਬਾਅਦ ਬਜਰੰਗ ਦਲ ਨੇ ਅਯੁੱਧਿਆ ਮੁੱਦੇ ‘ਤੇ ਹੋਈਆਂ ਝੜਪਾਂ ਵਿਚ ਸਿੱਧੇ ਤੌਰ ‘ਤੇ ਹਿੱਸਾ ਲਿਆ ਜਦੋਂਕਿ ਸੰਘ ਪਰਿਵਾਰ ਦੀਆਂ ਮੁੱਖ ਜਥੇਬੰਦੀਆਂ ਆਰ.ਐਸ.ਐਸ., ਬੀ.ਜੇ.ਪੀ. ਅਤੇ ਵੀ.ਐਚ.ਪੀ. ਬਹੁਤੀਆਂ ਸਾਹਮਣੇ ਨਾ ਆਈਆਂ। ਇਹ ਸਾਰਾ ਕੁਝ ਸੋਚੀ ਸਮਝੀ ਯੁੱਧਨੀਤੀ ਤਹਿਤ ਹੇਠਲੇ ਦਰਜੇ ਦੀ ਜਥੇਬੰਦੀ ƒ ਮੁੱਦੇ ƒ ਭਖਦਾ ਰੱਖਣ ਦੀ ਮਨਸ਼ਾ ਨਾਲ ਕੀਤਾ ਗਿਆ ਤਾਂ ਜੋ ਭਵਿਖ ਵਿਚ ਇਸ ਦਾ ਲਾਹਾ ਲਿਆ ਜਾ ਸਕੇ।
1990 ਵਾਂਗ 1992 ਵਿਚ ਵੀ ਬਜਰੰਗ ਦਲ, ਸੰਘ ਪਰਿਵਾਰ ਦੇ ਮੁੱਖ ਹਥਿਆਰ ਦੇ ਰੂਪ ਵਿਚ ਕਾਰ ਸੇਵਾ ਲਈ ਸ਼ਹਿਰੀ ਨੌਜਵਾਨਾਂ ƒ ਲਾਮਬੰਦ ਕਰਨ ‘ਚ ਜੁਟਿਆ ਰਿਹਾ। ਇਸ ਦੇ ਕਾਰਿੰਦੇ 6 ਦਸਬੰਰ 1992 ਦੇ ਦਿਨ ਬਾਬਰੀ ਮਸਜਿਦ ƒ ਢਾਹੁਣ ਲਈ ਕੀਤੇ ਹਮਲੇ ਦੀਆਂ ਮੂਹਰਲੀਆਂ ਸਫਾਂ ਵਿਚ ਸ਼ਾਮਲ ਸਨ।

ਮਸਜਿਦ ਢਾਹੁਣ ਦੇ ਕਾਂਡ ਨੇ ਪੂਰੇ ਭਾਰਤ ƒ ਹਿਲਾ ਦਿੱਤਾ ਪਰ ਪੀ.ਵੀ. ਨਰਸਿਮਹਾ ਰਾE ਸਰਕਾਰ ਇਸ ਘਟਨਾਕ੍ਰਮ ਬਾਰੇ ਦੋਚਿਤੀ ਦਾ ਸ਼ਿਕਾਰ ਰਹੀ। ਚਾਰ ਦਿਨ ਬਾਅਦ 10 ਦਸੰਬਰ 1992 ƒ ਇਸ ਨੇ ਨੋਟੀਫੀਕੇਸ਼ਨ ਜਾਰੀ ਕਰਕੇ ਬਜਰੰਗ ਦਲ ‘ਤੇ ਪਾਬੰਦੀ ਲਾ ਦਿੱਤੀ। ਦਲ ਦੇ ਨਾਲ-ਨਾਲ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਆਰ.ਐਸ.ਐਸ. ‘ਤੇ ਵੀ ਪਾਬੰਦੀ ਲਾਈ ਗਈ। ਉਂਜ, ਇਸ ਨੇ ਇਨ੍ਹਾਂ ਜਥੇਬੰਦੀਆਂ ਵਲ ਕਰੜਾ ਰੁਖ ਅਖਤਿਆਰ ਕਰਨ ਦੀ ਥਾਂ ਸਮਝੌਤੇ ਵਾਲੀ ਸੁਰ ਜਾਰੀ ਰੱਖੀ। ਬਹੁਤ ਘੱਟ ਲੋਕਾਂ ƒ ਹਿਰਾਸਤ ਵਿਚ ਲਿਆ ਗਿਆ, ਜ਼ਿਆਦਾਤਰ ਮੁੱਖ ਆਗੂ ਕਾਰਿੰਦਿਆਂ ƒ ਰੂਪੋਸ਼ ਹੋਣ ਦਿੱਤਾ ਗਿਆ। 4 ਜੂਨ 1993 ƒ ਦਿੱਲੀ ਹਾਈ ਕੋਰਟ ਦੇ ਜਸਟਿਸ ਪੀ.ਕੇ. ਬਾਹਰੀ ਦੀ ਆਗਵਾਈ ਵਾਲੇ ਟ੍ਰਿਿਬਊਨਲ ਨੇ ਬਜਰੰਗ ਦਲ ਅਤੇ ਆਰ.ਐਸ.ਐਸ. ਉਪਰ ਪਾਬੰਦੀ ਦੇ ਫੈਸਲੇ ƒ ਰੱਦ ਕਰ ਦਿੱਤਾ ਪਰ ਵਿਸ਼ਵ ਹਿੰਦੂ ਪ੍ਰੀਸ਼ਦ ਉਪਰ ਪਾਬੰਦੀ ਜਾਰੀ ਰਹੀ।
ਅਯੁੱਧਿਆ ਅੰਦੋਲਨ ਅਤੇ ਬਾਬਰੀ ਮਸਜਿਦ ਤੋੜਨ ਦੇ ਕਾਂਡ ਨੇ ਹਿੰਦੂਤਵੀ ਤਾਕਤਾਂ ਵਿਚ ਬਜਰੰਗ ਦਲ ਦਾ ਰੁਤਬਾ ਵਧਾ ਦਿੱਤਾ। ਇਸ ਦੀਆਂ ਸਫਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਇਜ਼ਾਫਾ ਸ਼ੁਰੂ ਹੋ ਗਿਆ ਅਤੇ ਇਸ ਦਾ ਨਾਅਰਾ ‘ਜੋ ਰਾਮ ਕੇ ਕਾਮ ਨਾ ਆਏ, ਵੋ ਬੇਕਾਰ ਜਵਾਨੀ ਹੈ’ ਸਮਾਜ ਦੇੇ ਚੋਖੇ ਹਿੱਸਿਆ ਵਿਚ ਮਕਬੂਲ ਹੋਣਾ ਸ਼ੁਰੂ ਹੋ ਗਿਆ। 16 ਦਸੰਬਰ 1992 ƒ ਆਰ.ਐਸ.ਐਸ. ਨਾਲ ਸਬੰਧਤ ਭੋਪਾਲ ਤੋਂ ਛਪਦੇ ਹਿੰਦੀ ਅਖਬਾਰ ‘ਸਵਦੇਸ਼` ਵਿਚ ਬਜਰੰਗ ਦਲ ਦੇ ਕਾਰਿੰਦੇ ਧਰਮਿੰਦਰ ਸਿੰਘ ਗੁਰਜਰ ਦੀ ਇੰਟਰਵਿਊ ਛਪੀ ਜਿਸ ਵਿਚ ਉਸ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਦੇ 100 ਮੈਂਬਰੀ ਦਸਤੇ ƒ ਇਸ ਕੰਮ ਦੀ ਸਿਖਲਾਈ ਦਿੱਤੀ ਗਈ ਅਤੇ ਕਿਵੇਂ ਉਨ੍ਹਾਂ ਬਾਬਰੀ ਮਸਜਿਦ ਢਾਹੀ। ਛੇਤੀ ਬਾਅਦ ਪ੍ਰੈਸ ਵਿਚ ਅਜਿਹੇ ਖੁਲਾਸੇ ਸ਼ੁਰੂ ਹੋ ਗਏ।
ਪਾਬੰਦੀ ਹਟਾਏ ਜਾਣ ਤੋਂ ਤੁਰੰਤ ਬਾਅਦ ਆਰ.ਐਸ.ਐਸ. ਨੇ ਬਜਰੰਗ ਦਲ ਦਾ ਸੰਚਾਲਨ ਜਥੇਬੰਦਕ ਅਤੇ ਵਿਚਾਰਧਾਰਕ ਪੱਖਾਂ ਤੋਂ ਹੋਰ ਵੀ ਸੁਚੱਜੇ ਤਰੀਕੇ ਨਾਲ ਸ਼ੁਰੂ ਕਰ ਦਿੱਤਾ। ਉਦੋਂ ਤੱਕ ਇਸ ਦਾ ਢਾਂਚਾ ਢਿੱਲਾ ਜਿਹਾ ਹੀ ਸੀ ਅਤੇ ਇਨ੍ਹਾਂ ਦੇ ਮੈਂਬਰਾਂ ਦੀ ਪਛਾਣ ਸਿਰਾਂ ਉਪਰ ਬੰਨ੍ਹੇ ‘ਰਾਮ’ ਸ਼ਬਦ ਵਾਲੇ ਕੇਸਰੀ ਪਰਨੇ ਤੋਂ ਹੁੰਦੀ ਸੀ। ਫਿਰ ਇਸ ƒ ਆਰ.ਐਸ.ਐਸ. ਦੀ ਤਰਜ਼ `ਤੇ ਸਖਤ ਜ਼ਾਬਤੇ ਵਿਚ ਰਹਿ ਕੇ ਕੰਮ ਕਰਨ ਵਾਲੀ ਕੌਮੀ ਪੱਧਰ ਦੀ ਮਜ਼ਬੂਤ ਜਥੇਬੰਦੀ ਬਣਾਉਣ ਦਾ ਅਮਲ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਤਾਂ ਇਨ੍ਹਾਂ ਦੀ ਬਾਕਾਇਦਾ ਵਰਦੀ ਤੈਅ ਕੀਤੀ ਗਈ: ਨੀਲੀਆ ਪੈਂਟਾਂ, ਸਫੇਦ ਕਮੀਜ਼ਾਂ ਅਤੇ ਕੇਸਰੀ ਪਰਨੇ। ਦੂਸਰਾ, ਹਿੰਸਕ ਤੇਵਰਾਂ ਵਾਲੀ ਇਸ ਜਥੇਬੰਦੀ ਉਪਰ ਕੰਟਰੋਲ ਰੱਖਣ ਲਈ ਆਰ.ਐਸ.ਐਸ. ਦੇ ਕੱਟੜ ਕਾਰਿੰਦੇ ਇਸ ਵਿਚ ਲਗਾਏ ਗਏ। ਤੀਸਰਾ, ਇਸ ਦੇ ਕਾਰਿੰਦਿਆਂ ਲਈ ਵੱਡੇ-ਵੱਡੇ ਵਿਸ਼ੇਸ਼ ਟਰੇਨਿੰਗ ਕੈਂਪ ਲਗਾਉਣ ਦੇ ਇੰਤਜ਼ਾਮ ਕੀਤੇ ਗਏ। 1993 ਵਿਚ ਅਜਿਹੇ 350 ਕੈਂਪ ਲਾਏ ਗਏ।
ਇਸ ਤੋਂ ਇਲਾਵਾ, ਇਨ੍ਹਾਂ ਕਾਰਿੰਦਿਆਂ ƒ ਟਰੇਨਿੰਗ ਦੇਣ ਲਈ ‘ਨੇਮਾਵਲੀ` ਤਿਆਰ ਕੀਤੀ ਗਈ। ਇਸ ਦੀ ਆਦਿਕਾ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਆਗੂ ਅਚਾਰੀਆ ਗਿਰੀ ਰਾਜ ਕਿਸ਼ੋਰ ਨੇ ਬਜਰੰਗ ਦਲ ਵਲੋਂ 6 ਦਸੰਬਰ 1992 ਦੇ ਬਾਬਰੀ ਮਸਜਿਦ ਕਾਂਡ ƒ ਅੰਜਾਮ ਦੇਣ ਵਕਤ ਕੀਤੇ ਕਾਰਜ ਦੀ ਭਰਪੂਰ ਤਾਰੀਫ ਇਨ੍ਹਾਂ ਸ਼ਬਦਾਂ ਵਿਚ ਕੀਤੀ: ‘ਉਸ ਦਿਨ ਗੱਭਰੂਆਂ ਦੀ ਸ਼ਕਤੀ ਆਪਣੇ ਆਗੂ ਦੇ ਹੱਥੋਂ ਨਿਕਲ ਕੇ ਅੱਗੇ ਵਧਦੀ ਗਈ ਜੋ ਬਾਹਰ ਉਨ੍ਹਾਂ ƒ ਰੋਕਣ ਦਾ ਯਤਨ ਕਰ ਰਹੇ ਸਨ ਅਤੇ ਇਉਂ ਇਨ੍ਹਾਂ ਨੇ ਆਪਣਾ ਮਿਸ਼ਨ ਨੇਪਰੇ ਚਾੜ੍ਹਿਆ, ਐਸਾ ਮਿਸ਼ਨ ਜੋ ਨਮੋਸ਼ੀ ਦੇ ਦਾਗ (ਭਾਵ, ਬਾਬਰੀ ਮਸਜਿਦ) ਮਿਟਾਉਣ ਲਈ ਸੀ।`
ਬਜਰੰਗ ਦਲ ਦੇ ਕਾਰਿੰਦਿਆਂ ਨੇ ਜ਼ਾਬਤੇ ਦੇ ਮਾਮਲੇ ਵਿਚ ਕੁਝ ਸੁਧਾਰ ਕਰ ਲਿਆ। ਆਰ.ਐਸ.ਐਸ. ਵਾਂਗ ਇਨ੍ਹਾਂ ਦੀਆਂ ਲਗਾਤਾਰ ਸ਼ਾਖਾਵਾਂ ਨਹੀਂ ਲੱਗਦੀਆਂ, ਸਮੇਂ-ਸਮੇਂ ‘ਤੇ ਟਰੇਨਿੰਗ ਕੈਂਪ ਲਗਾਏ ਜਾਂਦੇ ਹਨ। ਇਹ ਵੀ ਬੇਕਾਇਦਗੀ ਨਾਲ ਲਗਦੇ ਹਨ ਤਾਂ ਜੋ ਚੰਚਲ ਅਤੇ ਅੱਥਰੇ ਅਨਸਰਾਂ ਦਾ ਜੋਸ਼ ਬਰਕਰਾਰ ਰੱਖਿਆ ਜਾ ਸਕੇ। ਆਰ.ਐਸ.ਐਸ. ਵਾਂਗ ਕਿਸੇ ਵੀ ਤਰ੍ਹਾਂ ਦੇ ਵਿਚਾਰਧਾਰਕ ਅਤੇ ਸਰੀਰਕ ਟਰੇਨਿੰਗ ਪ੍ਰੋਗਰਾਮਾਂ ਦੀ ਬੱਝਵੀਂ ਕਾਰਜ ਸੂਚੀ ਨਾ ਹੋਣ ਕਾਰਨ ਇਉਂ ਪ੍ਰਤੀਤ ਹੁੰਦੀ ਹੈ ਕਿ ਬਜਰੰਗ ਦਲ ƒ ਸੰਘ ਪਰਿਵਾਰ ਦੇ ਅੰਦੋਲਨਾਂ ਲਈ ਰਾਖਵੀਂ ਤਾਕਤ ਮੰਨਿਆ ਜਾਂਦਾ ਹੈ।
ਇਹ ਜਥੇਬੰਦੀ ਵੱਖ-ਵੱਖ ਸਮਿਆਂ ‘ਤੇ ਹਰ ਤਰ੍ਹਾਂ ਦੇ ਬਦਲਾE ਦੇ ਬਾਵਜੂਦ ਬਾਹੂਬਲ, ਧੱਕੇਸ਼ਾਹੀ, ਹੁੱਲੜਬਾਜ਼ੀ, ਦੰਗਾ-ਫਸਾਦ ਅਤੇ ਦਹਿਸ਼ਤ ਦਾ ਸਮਾਨ-ਅਰਥੀ ਬਣੀ ਹੋਈ ਹੈ। ਪਾਲ ਆਰ. ਬਰਾਸ ਇਸ਼ਾਰਾ ਕਰਦੇ ਹਨ: ਬਹੁਤ ਸਾਰੇ ਪੱਖਾਂ ਤੋਂ ਬਜਰੰਗ ਦਲ ਹੋਰ ਜਥੇਬੰਦੀਆਂ ਲਈ ਲੜਾਕੂ ਰਾਖਾ ਦਸਤਾ ਜਿਹੀ ਦਿਸਦੀ ਹੈ। ਇਉਂ ਇਹ ਇਕ ਤਰ੍ਹਾਂ ਨਾਲ ਨਾਜ਼ੀ ਧਾਵਾ ਲਸ਼ਕਰ (ਐਸ.ਏ.) ਦਾ ਹੀ ਮਾਮੂਲੀ ਜਿਹਾ ਪਰ ਖਤਰਨਾਕ ਰੂਪ ਪ੍ਰਤੀਤ ਹੁੰਦੀ ਹੈ। ਆਰ.ਐਸ.ਐਸ. ਦੇ ਸਿੱਖਿਅਤ ਕਾਰਿੰਦਿਆਂ ਦੇ ਮੁਕਾਬਲੇ ਬਜਰੰਗ ਦਲ ਦੇ ਕਾਰਿੰਦਿਆਂ ਦਾ ਗੈਰਸਿੱਖਿਅਤ ਹੋਣਾ, ਇਸ ƒ ਸਿੱਧੀ ਜ਼ਿੰਮੇਵਾਰੀ ਤੋਂ ਬਚਾਈ ਰੱਖਦਾ ਹੈ। ਸੰਘ ਪਰਿਵਾਰ ਦੇ ਕਥਿਤ ਜ਼ਿੰਮੇਵਾਰ ਮੈਂਬਰ ਇਨ੍ਹਾਂ ƒ ‘ਅਨੁਸ਼ਾਸਨਹੀਣਤਾ ਅਤੇ ਹਿੰਸਾ ਦੇ ਇਕਾ-ਦੁੱਕਾ ਸੂਝ ਵਿਹੂਣੇ ਮਾਮਲੇ` ਕਹਿ ਕੇ ਸਹਿਜੇ ਹੀ ਟਾਲ ਦਿੰਦੇ ਹਨ।
ਸੰਘ ਪਰਿਵਾਰ ਸ਼ਾਇਦ ਜਾਣ-ਬੁੱਝ ਕੇ ਇਕ ਹੋਰ ਘਚੋਲਾ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਹੈ ਬਜਰੰਗ ਦਲ ਦੇ ਜ਼ਿਆਦਾਤਰ ਪੈਰੋਕਾਰਾਂ ਦੇ ਪਿਛੋਕੜ ਦਾ ਮਾਮਲਾ। ਆਪਣੀ ਖੋਜ ਦੌਰਾਨ ਮੈਂ ਆਰ.ਐਸ.ਐਸ., ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਜਿਨ੍ਹਾਂ ਵੀ ਆਗੂਆਂ ਨਾਲ ਗੱਲਬਾਤ ਕੀਤੀ, ਤਕਰੀਬਨ ਸਾਰਿਆਂ ਦਾ ਕਹਿਣਾ ਸੀ ਕਿ ਜਥੇਬੰਦੀ ਦੇ ਕਾਰਿੰਦੇ ਮੁੱਖ ਤੌਰ ‘ਤੇ ਪਿਛੜੀਆਂ ਜਾਤਾਂ ਵਿਚੋਂ ਹਨ। ਸ਼ਾਇਦ ਸ਼ੁਰੂ ਵਿਚ ਇਹ ਸੱਚ ਨਾ ਹੋਵੇ। ਕ੍ਰਿਸਟੋਫ ਜੈਫਰਲੋਟ ਨੇ 1990ਵਿਆਂ ਦੇ ਸ਼ੁਰੂ ਅਤੇ ਦਰਮਿਆਨ ਦੇ ਸਾਲਾਂ ਵਿਚ ਜੋ ਅਧਿਐਨ ਕੀਤਾ ਸੀ, ਉਸ ਮੁਤਾਬਿਕ ਉਚ ਤੇ ਦਰਮਿਆਨੀਆਂ ਜਾਤਾਂ ਦੇ ਆਰਥਿਕ ਤੌਰ ‘ਤੇ ਹਾਸ਼ੀਆਗ੍ਰਸਤ ਹਿੱਸਿਆਂ ਦੇ ਨੌਜਵਾਨ ਬਜਰੰਗ ਦਲ ਦੀ ਮੈਂਬਰਸ਼ਿਪ ਵਿਚ ਭਾਰੂ ਹਨ ਜਿਨ੍ਹਾਂ ਦੀ ਬਾਬਰੀ ਮਸਜਿਦ ਉਪਰ ਹਮਲਾ ਕਰਨ ਵਿਚ ਭੂਮਿਕਾ ਸੀ।
ਇਉਂ ਬਜਰੰਗ ਦਲ ਦੇ ਜ਼ਿਆਦਾਤਰ ਕਾਰਕੁਨ ਘੱਟ ਪੜ੍ਹੇ ਲਿਖੇ, ਬੇਰੁਜ਼ਗਾਰ ਜਾਂ ਰੁਜ਼ਗਾਰ ਤੋਂ ਅਸੰਤੁਸ਼ਟ ਨੌਜਵਾਨ ਹਨ। ਭਾਵੇਂ ਆਗੂ ਟੀਮ ਉਚ ਜਾਤੀ ਜਾਂ ਦਰਮਿਆਨੀਆਂ ਜਾਤਾਂ ਦੇ ਲੋਕਾਂ ਦੀ ਹੋਵੇ, ਇਸ ਦੇ ਮੁਢਲੇ ਪੱਧਰ ਦੇ ਕਾਰਿੰਦਿਆਂ ਦਾ ਮੁੱਖ ਹਿੱਸਾ ਪਿਛੜੀਆਂ ਜਾਤਾਂ ਅਤੇ ਇਥੋਂ ਤੱਕ ਕਿ ਦਲਿਤ ਲੋਕਾਂ ਵਿਚੋਂ ਹੈ। ਉਨ੍ਹਾਂ ƒ ਆਰ.ਐਸ.ਐਸ. ਦੀਆਂ ਸ਼ਾਖਾਵਾਂ ਵਾਲੀ ਵਿਚਾਰਧਾਰਕ ਢਲਾਈ ਜਾਂ ਕਰੜਾ ਜ਼ਾਬਤਾ ਪਸੰਦ ਨਹੀਂ। ਉਹ ਤਾਂ ਮੁੱਖ ਤੌਰ ‘ਤੇ ਮੁਸਲਮਾਨ ਅਤੇ ਇਸਾਈਆਂ ਨਾਲ ਲੜ-ਭਿੜ ਕੇ ਆਪਣੀ ਹੋਂਦ ਦਰਸਾਉਣ ਲਈ ਤਤਪਰ ਹਨ ਜਿਨ੍ਹਾਂ ƒ ਸੰਘ ਪਰਿਵਾਰ ‘ਬੇਗਾਨੇ’ ਕਹਿੰਦਾ ਹੈ: ਹਾਲਾਂਕਿ ਇਸ ਦਾ ਭਾਵ ਇਹ ਨਹੀਂ ਕਿ ਇਹ ਨਵੀਂ ਪਛਾਣ ਹਾਸਲ ਕਰਕੇ ਇਹ ਹਿੱਸਿਆਂ ਨਾਲ ਸਬੰਧਤ ਬਜਰੰਗ ਦਲ ਦੇ ਮੈਂਬਰਾਂ ƒ ਆਪਣੀਆਂ ਉਹ ਸਮਾਜਿਕ ਆਰਥਿਕ ਦੁਸ਼ਵਾਰੀਆਂ ਭੁੱਲ ਜਾਂਦੀਆਂ ਹਨ ਜੋ ਉਨ੍ਹਾਂ ƒ ਹਿੰਦੂਤਵੀ ਘੇਰੇ ਵਿਚ ਧੱਕਣ ਦਾ ਕਾਰਣ ਬਣੀਆਂ ਸਨ। ਜਾਤ ਆਧਾਰਤ ਭੇਦ-ਭਾਵ ਇਸ ਬੇਚੈਨੀ ƒ ਕਈ ਵੇਰ ਅਸਾਧਾਰਨ ਤੌਰ ‘ਤੇ ਵਿਸਫੋਟਕ ਵੀ ਬਣਾ ਦਿੰਦਾ ਹੈ। ਮਿਸਾਲ ਵਜੋਂ, ਬਜਰੰਗ ਦਲ ਦੀ ਮੰਗਲੌਰ ਇਕਾਈ ਵਿਚ ਫੁੱਟ ਪੈ ਗਈ ਜਿਸ ਨੇ ਸ੍ਰੀ ਰਾਮ ਸੈਨਾ ਬਣਾਏ ਜਾਣ ਦਾ ਰਾਹ ਪੱਧਰਾ ਕਰ ਦਿੱਤਾ। (ਚੱਲਦਾ)