ਕਸ਼ਮੀਰ ਦੇ ਹਕੀਕੀ ਹਾਲਾਤ ਬਾਰੇ ਰਿਪੋਰਟ: ਕੈਦ ਕਸ਼ਮੀਰ

ਜੰਮੂ ਕਸ਼ਮੀਰ ਦੇ ਹਾਲਾਤ ਬਾਰੇ ਇਹ ਰਿਪੋਰਟ ‘ਕਸ਼ਮੀਰ ਕੇਜਡ’ (ਕੈਦ ਕਸ਼ਮੀਰ) ਮਸ਼ਹੂਰ ਅਰਥ ਸ਼ਾਸਤਰੀ ਜੀਨ ਡਰੈਜ਼, ਸੀ. ਪੀ. ਆਈ. (ਐਮ. ਐਲ.)-ਲਿਬਰੇਸ਼ਨ ਦੀ ਆਗੂ ਤੇ ਨਾਰੀਵਾਦੀ ਕਾਰਕੁਨ ਕਵਿਤਾ ਕ੍ਰਿਸ਼ਨਨ, ਸਰਵ ਭਾਰਤੀ ਜਨਵਾਦੀ ਮਹਿਲਾ ਐਸੋਸੀਏਸ਼ਨ (ਏਡਵਾ) ਦੀ ਆਗੂ ਮੈਮਨਾ ਮੁੱਲਾ ਅਤੇ ਨੈਸ਼ਨਲ ਅਲਾਇੰਸ ਆਫ ਪੀਪਲਜ਼ ਮੂਵਮੈਂਟ (ਐਨ. ਏ. ਪੀ. ਐਮ.) ਦੇ ਆਗੂ ਵਿਮਲ ਭਾਈ `ਤੇ ਆਧਾਰਤ ਚਾਰ ਮੈਂਬਰੀ ਟੀਮ ਨੇ ਤਿਆਰ ਕੀਤੀ ਹੈ।

ਟੀਮ ਨੇ ਕਸ਼ਮੀਰ ਦਾ ਵਿਸ਼ੇਸ਼ ਦੌਰਾ ਕੀਤਾ, ਕਸ਼ਮੀਰੀਆਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਤੱਥ ਇਕੱਠੇ ਕੀਤੇ। ਇਹ ਰਿਪੋਰਟ ਕਸ਼ਮੀਰ ਦੀ ਜ਼ਮੀਨੀ ਹਕੀਕਤ ਬਾਰੇ ਸੰਘ ਬ੍ਰਿਗੇਡ ਦੇ ਝੂਠ ਦਾ ਤੱਥਾਂ ਸਹਿਤ ਪਰਦਾਫਾਸ਼ ਕਰਦੀ ਹੈ। ਅੰਗਰੇਜ਼ੀ ਵਿਚ ਤਿਆਰ ਇਸ ਰਿਪੋਰਟ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। -ਸੰਪਾਦਕ

ਅਸੀਂ 9 ਤੋਂ 13 ਅਗਸਤ ਤਕ-ਪੰਜ ਦਿਨ ਕਸ਼ਮੀਰ ਦੇ ਦੌਰੇ `ਤੇ ਗੁਜ਼ਾਰੇ। ਭਾਰਤ ਸਰਕਾਰ ਵਲੋਂ ਧਾਰਾ 370 ਤੇ 35-ਏ ƒ ਮਨਸੂਖ ਕਰਨ ਅਤੇ ਜੰਮੂ ਕਸ਼ਮੀਰ ਰਿਆਸਤ ਖਤਮ ਕਰਕੇ ਇਸ ƒ ਦੋ ਕੇਂਦਰ ਸ਼ਾਸਤ ਖੇਤਰਾਂ ਵਿਚ ਵੰਡਣ ਤੋਂ ਚਾਰ ਦਿਨ ਪਿਛੋਂ 9 ਅਗਸਤ ƒ ਅਸੀਂ ਸਫਰ ਸ਼ੁਰੂ ਕੀਤਾ।
ਅਸੀਂ ਸ੍ਰੀਨਗਰ ਪਹੁੰਚੇ ਤਾਂ ਦੇਖਿਆ ਕਿ ਕਰਫਿਊ ਕਾਰਨ ਸ਼ਹਿਰ ਖਾਮੋਸ਼ ਹੈ ਅਤੇ ਉਜਾੜ ਨਜ਼ਰ ਆ ਰਿਹਾ ਹੈ। ਭਾਰਤੀ ਫੌਜ ਤੇ ਨੀਮ-ਫੌਜੀ ਲਸ਼ਕਰਾਂ ਦੀ ਭਰਮਾਰ ਹੈ। ਗਲੀਆਂ ਸੁੰਨ-ਮਸਾਨ ਸਨ ਅਤੇ ਸ਼ਹਿਰ ਦੀਆਂ ਸਭ ਸੰਸਥਾਵਾਂ (ਦੁਕਾਨਾਂ, ਸਕੂਲ, ਲਾਇਬ੍ਰੇਰੀਆਂ, ਪੈਟਰੋਲ ਪੰਪ, ਸਰਕਾਰੀ ਦਫਤਰ, ਬੈਂਕ ਆਦਿ) ਬੰਦ ਸਨ। ਸਿਰਫ ਕੁਝ ਏ. ਟੀ. ਐਮ., ਦਵਾਈਆਂ ਦੀਆਂ ਦੁਕਾਨਾਂ ਅਤੇ ਥਾਣੇ ਹੀ ਖੁੱਲ੍ਹੇ ਸਨ। ਲੋਕ ਇਕ-ਇਕ ਜਾਂ ਦੋ-ਦੋ ਜਣੇ ਹੀ ਇਧਰ-ਉਧਰ ਆ ਜਾ ਰਹੇ ਸਨ।
ਅਸੀਂ ਸ੍ਰੀਨਗਰ ਦੇ ਅੰਦਰ ਅਤੇ ਬਾਹਰ ਕਾਫੀ ਘੁੰਮੇ। ਭਾਰਤੀ ਮੀਡੀਆ ਸਿਰਫ ਸ੍ਰੀਨਗਰ ਦੇ ਨਿੱਕੇ ਜਿਹੇ ਇਲਾਕੇ ਵਿਚ ਹੀ ਖੁਦ ƒ ਸੀਮਤ ਰੱਖਦਾ ਹੈ। ਉਸ ਨਿੱਕੇ ਜਿਹੇ ਇਲਾਕੇ ਵਿਚ ਕਦੇ-ਕਦੇ ਹਾਲਾਤ ਆਮ ਜਿਹੇ ਨਜ਼ਰ ਆਉਂਦੇ ਹਨ। ਇਸੇ ਆਧਾਰ ‘ਤੇ ਭਾਰਤੀ ਮੀਡੀਆ ਦਾਅਵਾ ਕਰਦਾ ਹੈ ਕਿ ਕਸ਼ਮੀਰ ਵਿਚ ਹਾਲਾਤ ਆਮ ਹੋ ਗਏ ਹਨ। ਇਸ ਤੋਂ ਵੱਡਾ ਝੂਠ ਹੋਰ ਕੋਈ ਨਹੀਂ।
ਅਸੀਂ ਸ੍ਰੀਨਗਰ ਸ਼ਹਿਰ ਅਤੇ ਕਸ਼ਮੀਰ ਦੇ ਪਿੰਡਾਂ ਤੇ ਛੋਟੇ ਕਸਬਿਆਂ ਵਿਚ ਪੰਜ ਦਿਨ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਗੁਜ਼ਾਰੇ। ਔਰਤਾਂ, ਸਕੂਲਾਂ ਤੇ ਕਾਲਜਾਂ ਦੇ ਵਿਿਦਆਰਥੀਆਂ, ਦੁਕਾਨਦਾਰਾਂ, ਪੱਤਰਕਾਰਾਂ, ਛੋਟੇ-ਮੋਟੇ ਕਾਰੋਬਾਰੀਆਂ, ਦਿਹਾੜੀਦਾਰਾਂ, ਯੂ. ਪੀ., ਪੱਛਮੀ ਬੰਗਾਲ ਅਤੇ ਹੋਰ ਰਾਜਾਂ ਤੋਂ ਆਏ ਹੋਏ ਮਜ਼ਦੂਰਾਂ ਤੋਂ ਇਲਾਵਾ ਘਾਟੀ `ਚ ਰਹਿੰਦੇ ਕਸ਼ਮੀਰੀ ਪੰਡਿਤਾਂ, ਸਿੱਖਾਂ ਅਤੇ ਮੁਸਲਮਾਨਾਂ ਨਾਲ ਗੱਲਬਾਤ ਕੀਤੀ।
ਹਰ ਥਾਂ ਲੋਕ ਗਰਮਜੋਸ਼ੀ ਨਾਲ ਮਿਲੇ। ਜੋ ਲੋਕ ਬਹੁਤ ਗੁੱਸੇ ਵਿਚ ਵੀ ਸਨ ਅਤੇ ਸਾਡੇ ਮਕਸਦ ਬਾਰੇ ਸ਼ੱਕੀ ਸਨ, ਉਨ੍ਹਾਂ ਦੀ ਗਰਮਜੋਸ਼ੀ ਵਿਚ ਵੀ ਕੋਈ ਕਮੀ ਨਹੀਂ ਸੀ। ਭਾਰਤ ਸਰਕਾਰ ਪ੍ਰਤੀ ਰੋਹ, ਗੁੱਸੇ ਅਤੇ ਵਿਸ਼ਵਾਸਘਾਤ ਦੀ ਗੱਲ ਕਰਨ ਵਾਲੇ ਲੋਕਾਂ ਨੇ ਵੀ ਗਰਮਜੋਸ਼ੀ ਅਤੇ ਪ੍ਰਾਹੁਣਾਚਾਰੀ ਵਿਚ ਕੋਈ ਕਸਰ ਬਾਕੀ ਨਾ ਛੱਡੀ।
ਕਸ਼ਮੀਰ ਮਾਮਲਿਆਂ ਦੇ ਭਾਜਪਾ ਦੇ ਬੁਲਾਰੇ ਤੋਂ ਇਲਾਵਾ ਸਾƒ ਇਕ ਵੀ ਐਸਾ ਸ਼ਖਸ ਨਹੀਂ ਮਿਿਲਆ, ਜਿਸ ਨੇ ਧਾਰਾ 370 ƒ ਖਤਮ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਦੀ ਹਮਾਇਤ ਕੀਤੀ ਹੋਵੇ। ਬਹੁਤੇ ਲੋਕ ਧਾਰਾ 370 ਅਤੇ 35-ਏ ƒ ਖਤਮ ਕਰਨ ਦੇ ਫੈਸਲੇ ਤੇ ਇਸ ਦੇ ਤਰੀਕੇ ƒ ਲੈ ਕੇ ਗੁੱਸੇ ਵਿਚ ਸਨ। ਭੈਅ ਵੀ ਸਭ ਤੋਂ ਵੱਧ ਦੇਖਣ ƒ ਮਿਿਲਆ। ਲੋਕਾਂ ਨੇ ਗੈਰ ਰਸਮੀ ਗੱਲਬਾਤ ਵਿਚ ਗੁੱਸੇ ਦਾ ਇਜ਼ਹਾਰ ਖੁੱਲ੍ਹ ਕੇ ਕੀਤਾ ਪਰ ਕੋਈ ਕੈਮਰੇ ਅੱਗੇ ਬੋਲਣ ਲਈ ਤਿਆਰ ਨਹੀਂ ਸੀ। ਉਨ੍ਹਾਂ ƒ ਸਰਕਾਰੀ ਜਬਰ ਦਾ ਖਤਰਾ ਸੀ।
ਕਈਆਂ ਨੇ ਦੱਸਿਆ ਕਿ ਦੇਰ-ਸਵੇਰ (ਜਦੋਂ ਪਾਬੰਦੀਆਂ ਹਟਾਈਆਂ ਜਾਣਗੀਆਂ) ਵੱਡੇ ਮੁਜਾਹਰੇ ਸ਼ੁਰੂ ਹੋ ਜਾਣਗੇ। ਲੋਕਾਂ ƒ ਸ਼ਾਂਤਮਈ ਮੁਜਾਹਰਿਆਂ ‘ਤੇ ਜਬਰ ਅਤੇ ਹਿੰਸਾ ਦਾ ਖਦਸ਼ਾ ਵੀ ਸੀ।
ਜੰਮੂ ਕਸ਼ਮੀਰ ਨਾਲ ਸਰਕਾਰ ਦੇ ਸਲੂਕ ਬਾਰੇ ਪ੍ਰਤੀਕਰਮ
ਸਾਡਾ ਜਹਾਜ ਸ੍ਰੀਨਗਰ ਉਤਰਿਆ, ਮੁਸਾਫਰਾਂ ƒ ਦੱਸਿਆ ਗਿਆ ਕਿ ਉਹ ਆਪਣੇ ਮੋਬਾਈਲ ਫੋਨ ਚਾਲੂ ਕਰ ਸਕਦੇ ਹਨ ਤਾਂ ਸਾਰੇ ਹੀ ਮੁਸਾਫਰ (ਇਨ੍ਹਾਂ ਵਿਚ ਬਹੁਤੇ ਕਸ਼ਮੀਰੀ ਸਨ) ਮਜ਼ਾਕ ਉਡਾਉਂਦਿਆਂ ਹੱਸ ਪਏ। ਕਹਿ ਰਹੇ ਸਨ, “ਕੀ ਮਜ਼ਾਕ ਹੈ!” 5 ਅਗਸਤ ਤੋਂ ਹੀ ਮੋਬਾਈਲ ਅਤੇ ਲੈਂਡਲਾਈਨ ਸੇਵਾਵਾਂ ਪੂਰੀ ਤਰ੍ਹਾਂ ਬੰਦ ਸਨ।
ਸ੍ਰੀਨਗਰ ਪਹੁੰਚਣ ਪਿਛੋਂ ਪਾਰਕ ਵਿਚ ਛੋਟੇ-ਛੋਟੇ ਬੱਚੇ ਅਲੱਗ-ਅਲੱਗ ਕਿਰਦਾਰ ਵਾਲੀ ਖੇਡ ਖੇਡਦੇ ਮਿਲੇ। ਉਥੇ ਹੀ ਅਸੀਂ ਸੁਣਿਆ, ‘ਇਬਲੀਸ ਮੋਦੀ।` ਇਬਲੀਸ ਮਾਇਨੇ ਸ਼ੈਤਾਨ।
ਭਾਰਤ ਸਰਕਾਰ ਦੇ ਫੈਸਲੇ ਬਾਰੇ ਲੋਕਾਂ ਤੋਂ ਜੋ ਸਭ ਤੋਂ ਵੱਧ ਸ਼ਬਦ ਸੁਣਨ ƒ ਮਿਲੇ ਉਹ ਸਨ-ਜ਼ੁਲਮ, ਜ਼ਿਆਦਤੀ, ਧੋਖਾ। ਸਫਕਦਲ (ਡਾਊਨ ਟਾਊਨ, ਸ੍ਰੀਨਗਰ) ਵਿਚ ਇਕ ਆਦਮੀ ਨੇ ਦੱਸਿਆ, “ਸਰਕਾਰ ਨੇ ਅਸਾਂ ਕਸ਼ਮੀਰੀਆਂ ਨਾਲ ਗੁਲਾਮਾਂ ਵਾਲਾ ਵਿਹਾਰ ਕੀਤਾ ਹੈ। ਸਾƒ ਕੈਦ ਕਰਕੇ ਸਾਡੀ ਜ਼ਿੰਦਗੀ ਅਤੇ ਭਵਿੱਖ ਬਾਰੇ ਫੈਸਲਾ ਕੀਤਾ ਹੈ। ਇਥੇ ਸਾƒ ਬੰਦੀ ਬਣਾ ਕੇ, ਸਾਡੇ ਸਿਰ `ਤੇ ਬੰਦੂਕ ਤਾਣ ਕੇ ਅਤੇ ਸਾਡੀ ਸੰਘੀ ਘੁੱਟ ਕੇ ਜਬਰੀ ਸਾਡੇ ਮੂੰਹ ਵਿਚ ਕੁਝ ਤੁੰਨ ਦੇਣ ਵਰਗੀ ਹਾਲਤ ਹੈ।”
ਅਸੀਂ ਸ੍ਰੀਨਗਰ ਦੀਆਂ ਗਲੀਆਂ ਤੋਂ ਲੈ ਕੇ ਹਰ ਕਸਬੇ ਅਤੇ ਪਿੰਡ ਵਿਚ ਜਿਥੇ ਵੀ ਗਏ, ਆਮ ਲੋਕਾਂ, ਇਥੋਂ ਤਕ ਕਿ ਸਕੂਲ ਦੇ ਬੱਚਿਆਂ ਨੇ ਵੀ ਕਸ਼ਮੀਰ ਮਸਲੇ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਸਮਝਾਇਆ। ਉਹ ਭਾਰਤੀ ਮੀਡੀਆ ਵਲੋਂ ਇਤਿਹਾਸ ƒ ਤੋੜਨ-ਮਰੋੜਨ ਤੋਂ ਖਫਾ ਸਨ। ਕਈਆਂ ਨੇ ਕਿਹਾ, “ਧਾਰਾ 370 ਭਾਰਤੀ ਅਤੇ ਕਸ਼ਮੀਰੀ ਆਗੂਆਂ ਵਿਚਾਲੇ ਦਾ ਇਕਰਾਰ ਸੀ। ਜੇ ਇਹ ਨਾ ਹੋਇਆ ਹੁੰਦਾ ਤਾਂ ਕਸ਼ਮੀਰ ਭਾਰਤ ਨਾਲ ਰਲੇਵਾਂ ਨਾ ਕਰਦਾ। ਧਾਰਾ 370 ਖਤਮ ਕਰਨ ਪਿਛੋਂ ਭਾਰਤ ਦੇ ਕਸ਼ਮੀਰ `ਤੇ ਦਾਅਵੇ ਦਾ ਕੋਈ ਆਧਾਰ ਨਹੀਂ ਰਹਿ ਗਿਆ।” ਲਾਲ ਚੌਕ ਲਾਗੇ ਜਹਾਂਗੀਰ ਚੌਕ ਇਲਾਕੇ ਵਿਚ ਇਕ ਆਦਮੀ ਨੇ ਧਾਰਾ 370 ƒ ਕਸ਼ਮੀਰ ਤੇ ਭਾਰਤ ਵਿਚਾਲੇ ਵਿਆਹ ਬੰਧਨ ਦੀ ਰਜ਼ਾਮੰਦੀ ਦਾ ਮੰਗਲ ਸੂਤਰ ਕਿਹਾ।
ਭਾਰਤੀ ਮੀਡੀਆ ਬਾਰੇ ਚਾਰ-ਚੁਫੇਰੇ ਨਾਰਾਜ਼ਗੀ ਹੈ। ਲੋਕ ਆਪਣੇ ਘਰਾਂ ਵਿਚ ਕੈਦ ਹਨ, ਉਹ ਇਕ ਦੂਜੇ ਨਾਲ ਗੱਲ ਨਹੀਂ ਕਰ ਸਕਦੇ, ਸੋਸ਼ਲ ਮੀਡੀਆ ‘ਤੇ ਆਪਣੀ ਗੱਲ ਨਹੀਂ ਕਹਿ ਸਕਦੇ ਅਤੇ ਕਿਸੇ ਵੀ ਤਰ੍ਹਾਂ ਆਪਣੀ ਆਵਾਜ਼ ਨਹੀਂ ਉਠਾ ਸਕਦੇ। ਉਹ ਘਰਾਂ ਵਿਚ ਭਾਰਤੀ ਟੀ. ਵੀ. ਚੈਨਲ ਦੇਖ ਰਹੇ ਹਨ, ਜਿਨ੍ਹਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਸ਼ਮੀਰ ਭਾਰਤ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਾ ਹੈ। ਉਹ ਆਪਣੀ ਆਵਾਜ਼ ਮਿਟਾ ਦਿੱਤੇ ਜਾਣ ਖਿਲਾਫ ਗੁੱਸੇ ਨਾਲ ਖੌਲ ਰਹੇ ਹਨ। ਇਕ ਨੌਜਵਾਨ ਨੇ ਕਿਹਾ, “ਕਿਸ ਕੀ ਸ਼ਾਦੀ ਹੈ, ਔਰ ਕੌਣ ਨਾਚ ਰਹਾ ਹੈ? ਜੇ ਇਹ ਫੈਸਲਾ ਸਾਡੇ ਫਾਇਦੇ ਅਤੇ ਵਿਕਾਸ ਦੇ ਲਈ ਹੈ ਤਾਂ ਸਾƒ ਕਿਉਂ ਨਹੀਂ ਪੁੱਛਿਆ ਜਾ ਰਿਹਾ ਕਿ ਅਸੀਂ ਇਸ ਬਾਰੇ ਕੀ ਸੋਚਦੇ ਹਾਂ?”
ਧਾਰਾ 370 ਖਤਮ ਕੀਤੇ ਜਾਣ ਬਾਰੇ ਪ੍ਰਤੀਕਰਮ
ਅਨੰਤਨਾਗ ਜਿਲੇ ਦੇ ਪਿੰਡ ਗੂਰੀ ਵਿਚ ਇਕ ਸ਼ਖਸ ਨੇ ਕਿਹਾ, “ਸਾਡਾ ਉਨ੍ਹਾਂ ਨਾਲ ਰਿਸ਼ਤਾ ਧਾਰਾ 370 ਅਤੇ 35-ਏ ਜ਼ਰੀਏ ਸੀ। ਹੁਣ ਉਨ੍ਹਾਂ ਨੇ ਆਪਣੇ ਹੀ ਪੈਰ `ਤੇ ਕੁਹਾੜਾ ਮਾਰ ਲਿਆ ਹੈ। ਹੁਣ ਅਸੀਂ ਆਜ਼ਾਦ ਹੋ ਗਏ ਹਾਂ।” ਇਸੇ ਸ਼ਖਸ ਨੇ ਪਹਿਲਾਂ ‘ਹਮੇਂ ਚਾਹੀਏ ਆਜ਼ਾਦੀ` ਅਤੇ ਫਿਰ ‘ਧਾਰਾ 370 ਅਤੇ 35-ਏ ਬਹਾਲ ਕਰੋ’ ਦਾ ਨਾਅਰਾ ਲਾਇਆ। ਕਈਆਂ ਨੇ ਧਾਰਾ 370 ਅਤੇ 35-ਏ ƒ ਕਸ਼ਮੀਰੀਆਂ ਦੀ ਪਛਾਣ ਦੱਸਿਆ। ਉਹ ਮੰਨਦੇ ਹਨ ਕਿ ਧਾਰਾ 370 ਖਤਮ ਕਰਕੇ ਕਸ਼ਮੀਰੀਆਂ ਦੇ ਸਵੈਮਾਣ ਅਤੇ ਉਨ੍ਹਾਂ ਦੀ ਪਛਾਣ ‘ਤੇ ਹਮਲਾ ਕੀਤਾ ਗਿਆ ਹੈ, ਉਨ੍ਹਾਂ ƒ ਜ਼ਲੀਲ ਕੀਤਾ ਗਿਆ ਹੈ।
ਸਾਰੇ ਕਸ਼ਮੀਰੀ ਧਾਰਾ 370 ਬਹਾਲ ਕਰਨ ਦੀ ਮੰਗ ਨਹੀਂ ਕਰ ਰਹੇ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸੰਸਦੀ ਪਾਰਟੀਆਂ ਹੀ ਹਨ, ਜੋ ਲੋਕਾਂ ƒ ਕਹਿੰਦੀਆਂ ਸਨ ਕਿ ਭਰੋਸਾ ਰੱਖੋ, ਭਾਰਤ ਧਾਰਾ 370 ਦੇ ਇਕਰਾਰ ਦਾ ਸਨਮਾਨ ਕਰੇਗਾ। ਧਾਰਾ 370 ਦੇ ਖਾਤਮੇ ਨੇ ‘ਭਾਰਤ ਪੱਖੀ ਪਾਰਟੀਆਂ` ƒ ਹੋਰ ਬਦਨਾਮ ਕਰ ਦਿੱਤਾ ਹੈ। ਉਨ੍ਹਾਂ ƒ ਲੱਗਦਾ ਹੈ ਕਿ ਕਸ਼ਮੀਰ ਦੀ ਭਾਰਤ ਤੋਂ ‘ਆਜ਼ਾਦੀ` ਦੀ ਗੱਲ ਕਰਨ ਵਾਲੇ ਲੋਕ ਸਹੀ ਸਨ। ਬਾਤਾਮਾਲੂ ਵਿਚ ਇਕ ਸ਼ਖਸ ਨੇ ਕਿਹਾ, “ਜੋ ਇੰਡੀਆ ਦੇ ਸੋਹਲੇ ਗਾਉਂਦੇ ਹਨ, ਉਹ ਤਾਂ ਇਨ੍ਹਾਂ ਦੇ ਆਪਣੇ ਬੰਦੇ ਹਨ, ਉਹ ਵੀ ਬੰਦ ਹਨ।” ਇਕ ਕਸ਼ਮੀਰੀ ਪੱਤਰਕਾਰ ਨੇ ਕਿਹਾ, “ਮੁੱਖਧਾਰਾ ਦੀਆਂ ਪਾਰਟੀਆਂ ਨਾਲ ਜਿਸ ਤਰ੍ਹਾਂ ਦਾ ਵਰਤਾE ਕੀਤਾ ਜਾ ਰਿਹਾ ਹੈ, ਉਸ ਤੋਂ ਬਹੁਤੇ ਲੋਕ ਖੁਸ਼ ਹਨ। ਇਹ ਪਾਰਟੀਆਂ ਭਾਰਤ ਦੀ ਤਰਫਦਾਰੀ ਕਰਦੀਆਂ ਹਨ ਅਤੇ ਹੁਣ ਜ਼ਲੀਲ ਹੋ ਰਹੀਆਂ ਹਨ।”
ਲੋਕਾਂ ਦੀ ਇਕ ਟੇਕ ਇਹ ਵੀ ਹੈ, “ਮੋਦੀ ਨੇ ਭਾਰਤ ਦੇ ਆਪਣੇ ਕਾƒਨ ਅਤੇ ਸੰਵਿਧਾਨ ƒ ਤਹਿਸ-ਨਹਿਸ ਕਰ ਦਿੱਤਾ ਹੈ।” ਜੋ ਲੋਕ ਇਹ ਕਹਿ ਰਹੇ ਸਨ, ਉਨ੍ਹਾਂ ਦਾ ਮੰਨਣਾ ਸੀ ਕਿ ਧਾਰਾ 370 ਜਿੰਨੀ ਕਸ਼ਮੀਰੀਆਂ ਲਈ ਜ਼ਰੂਰੀ ਸੀ, ਉਸ ਤੋਂ ਕਿਤੇ ਵੱਧ ਭਾਰਤ ਲਈ ਜ਼ਰੂਰੀ ਸੀ ਤਾਂ ਜੋ ਉਹ ਕਸ਼ਮੀਰ `ਤੇ ਆਪਣੇ ਦਾਅਵੇ ƒ ਕਾƒਨੀ ਜਾਮਾ ਪਹਿਨਾ ਸਕਣ। ਮੋਦੀ ਸਰਕਾਰ ਨੇ ਸਿਰਫ ਕਸ਼ਮੀਰ ƒ ਹੀ ਤਬਾਹ ਨਹੀਂ ਕੀਤਾ ਹੈ, ਸਗੋਂ ਆਪਣੇ ਹੀ ਮੁਲਕ ਦੇ ਸੰਵਿਧਾਨ ਅਤੇ ਕਾƒਨ ਦੀਆਂ ਧੱਜੀਆਂ ਵੀ ਉਡਾਈਆਂ ਹਨ।
ਸ੍ਰੀਨਗਰ ਦੇ ਜਹਾਂਗੀਰ ਚੌਕ ਦੇ ਇਕ ਹੌਜਰੀ ਵਪਾਰੀ ਨੇ ਕਿਹਾ, “ਕਾਂਗਰਸ ਨੇ ਪਿੱਠ ਵਿਚ ਛੁਰਾ ਮਾਰਿਆ ਸੀ, ਭਾਜਪਾ ਨੇ ਸਾਹਮਣਿEਂ ਛੁਰਾ ਖੋਭ ਦਿੱਤਾ ਹੈ। ਇਨ੍ਹਾਂ ਨੇ ਸਾਡੇ ਖਿਲਾਫ ਕੁਝ ਨਹੀਂ ਕੀਤਾ, ਸਗੋਂ ਆਪਣੇ ਹੀ ਸੰਵਿਧਾਨ ਦਾ ਗਲਾ ਘੁੱਟਿਆ ਹੈ। ਇਹ ਹਿੰਦੂ ਰਾਸ਼ਟਰ ਦੀ ਦਿਸ਼ਾ ਵਿਚ ਪਹਿਲਾ ਕਦਮ ਹੈ।”
ਕੁਝ ਮਾਇਨਿਆਂ ‘ਚ ਲੋਕ, ਧਾਰਾ 370 ਖਤਮ ਕਰਨ ਦੇ ਮੁਕਾਬਲੇ 35-ਏ ƒ ਖਤਮ ਕੀਤੇ ਜਾਣ ƒ ਲੈ ਕੇ ਵੱਧ ਫਿਕਰਮੰਦ ਸਨ। ਬਥੇਰਿਆਂ ਦਾ ਮੰਨਣਾ ਸੀ ਕਿ ਧਾਰਾ 370 ਤਾਂ ਸਿਰਫ ਨਾਮਨਿਹਾਦ ਹੀ ਸੀ, ਆਜ਼ਾਦੀ ਤਾਂ ਪਹਿਲਾਂ ਹੀ ਖਤਮ ਹੋ ਚੁਕੀ ਸੀ। ਲੋਕਾਂ ‘ਚ ਡਰ ਸੀ ਕਿ 35-ਏ ਹਟਾਉਣ ਨਾਲ “ਰਿਆਸਤ ਦੀ ਜ਼ਮੀਨ ਕੌਡੀਆਂ ਦੇ ਭਾਅ ਨਿਵੇਸ਼ਕਾਰਾਂ ƒ ਵੇਚ ਦਿੱਤੀ ਜਾਵੇਗੀ; ਅੰਬਾਨੀ ਅਤੇ ਪਾਤੰਜਲੀ ਵਰਗੇ ਲੋਕ ਆਸਾਨੀ ਨਾਲ ਆ ਜਾਣਗੇ; ਕਸ਼ਮੀਰ ਦੀ ਜ਼ਮੀਨ ਅਤੇ ਵਸੀਲਿਆਂ ƒ ਹੜੱਪ ਲਿਆ ਜਾਵੇਗਾ। ਅੱਜ ਦੀ ਤਰੀਕ ‘ਚ ਕਸ਼ਮੀਰ ਵਿਚ ਸਿੱਖਿਆ ਅਤੇ ਰੁਜ਼ਗਾਰ ਦਾ ਪੱਧਰ ਬਾਕੀ ਰਾਜਾਂ ਤੋਂ ਬਿਹਤਰ ਹੈ, ਪਰ ਭਲਕੇ ਕਸ਼ਮੀਰੀਆਂ ƒ ਸਰਕਾਰੀ ਨੌਕਰੀਆਂ ਲਈ ਦੂਜੇ ਰਾਜਾਂ ਦੇ ਲੋਕਾਂ ਨਾਲ ਮੁਕਾਬਲਾ ਕਰਨਾ ਪਵੇਗਾ। ਇਕ ਪੀੜ੍ਹੀ ਪਿਛੋਂ ਬਹੁਤੇ ਕਸ਼ਮੀਰਆਂ ਕੋਲ ਨੌਕਰੀਆਂ ਨਹੀਂ ਹੋਣਗੀਆਂ, ਜਾਂ ਫਿਰ ਉਹ ਦੂਜੇ ਰਾਜਾਂ ਵਿਚ ਜਾਣ ਲਈ ਮਜਬੂਰ ਹੋ ਜਾਣਗੇ।”
‘ਹਾਲਾਤ ਆਮ’ ਹਨ ਜਾਂ ਕਬਰਾਂ ਵਰਗੀ ਸ਼ਾਂਤੀ ਹੈ?
ਕੀ ਕਸ਼ਮੀਰ ਦੇ ਹਾਲਾਤ ਆਮ ਅਤੇ ਸ਼ਾਂਤਮਈ ਹਨ, ਜਿਵੇਂ ਕਿ ਦੱਸਿਆ ਜਾ ਰਿਹਾ ਹੈ? ਨਹੀਂ, ਬਿਲਕੁਲ ਨਹੀਂ। ਸੋਪੋਰ ਵਿਚ ਇਕ ਨੌਜਵਾਨ ਨੇ ਕਿਹਾ, “ਇਹ ਬੰਦੂਕ ਦੀ ਨੋਕ `ਤੇ ਖਾਮੋਸ਼ੀ ਹੈ, ਕਬਰਸਤਾਨ ਦੀ ਖਾਮੋਸ਼ੀ।”
ਉਥੋਂ ਦੇ ਅਖਬਾਰ ‘ਗਰੇਟਰ ਕਸ਼ਮੀਰ’ ਦੇ ਮੁੱਖ ਪੰਨੇ `ਤੇ ਕੁਝ ਖਬਰਾਂ ਸਨ ਅਤੇ ਪਿਛਲੇ ਪੰਨੇ `ਤੇ ਖੇਡ ਬਾਰੇ ਖਬਰਾਂ, ਵਿਚਕਾਰਲੇ ਸਾਰੇ ਪੰਨੇ ਵਿਆਹਾਂ ਅਤੇ ਹੋਰ ਸਮਾਰੋਹਾਂ ƒ ਮੁਅੱਤਲ ਕਰ ਦੇਣ ਦੀਆਂ ਸੂਚਨਾਵਾਂ ਨਾਲ ਭਰੇ ਪਏ ਸਨ।
ਸਰਕਾਰ ਦਾ ਦਾਅਵਾ ਹੈ ਕਿ ਸਿਰਫ ਧਾਰਾ 144 ਲਾਈ ਗਈ ਹੈ, ਕਰਫਿਊ ਨਹੀਂ; ਪਰ ਪੁਲਿਸ ਦੀਆਂ ਗੱਡੀਆਂ ਪੂਰੇ ਸ੍ਰੀਨਗਰ ਸ਼ਹਿਰ ਵਿਚ ਗਸ਼ਤ ਕਰਕੇ ਲੋਕਾਂ ƒ ਚਿਤਾਵਨੀ ਦੇ ਰਹੀਆਂ ਸਨ, ‘ਘਰ ਵਿਚ ਮਹਿਫੂਜ਼ ਰਹੋ, ਕਰਫਿਊ ਵਿਚ ਬਾਹਰ ਨਾ ਘੁੰਮੋ’ ਅਤੇ ਦੁਕਾਨਾਂ ਬੰਦ ਕਰਨ ਲਈ ਕਹਿ ਰਹੀਆਂ ਸਨ। ਬਾਹਰ ਘੁੰਮਣ ਵਾਲਿਆਂ ਤੋਂ ਕਰਫਿਊ ਪਾਸ ਮੰਗੇ ਜਾ ਰਹੇ ਸਨ।
ਪੂਰੇ ਕਸ਼ਮੀਰ ਵਿਚ ਕਰਫਿਊ ਹੈ। ਇਥੋਂ ਤਕ ਕਿ ਈਦ ਦੇ ਦਿਨ ਵੀ ਸੜਕਾਂ ਅਤੇ ਬਾਜ਼ਾਰ ਸੁੰਨ-ਮਸਾਨ ਸਨ। ਸ੍ਰੀਨਗਰ ਵਿਚ ਥਾਂ-ਥਾਂ ਕੰਡੇਦਾਰ ਤਾਰ ਅਤੇ ਵੱਡੀ ਤਾਦਾਦ ਵਿਚ ਨੀਮ-ਫੌਜੀ ਤਾਕਤਾਂ ਦੀ ਮੌਜੂਦਗੀ ਹੋਣ ਕਾਰਨ ਆਉਣ-ਜਾਣ ਵਿਚ ਰੁਕਾਵਟ ਆ ਰਹੀ ਸੀ। ਈਦ ਦੇ ਦਿਨ ਵੀ ਇਹੀ ਹਾਲ ਰਿਹਾ। ਕਈ ਪਿੰਡਾਂ ਵਿਚ ਨੀਮ-ਫੌਜ ਨੇ ਅਜਾਨ ‘ਤੇ ਰੋਕ ਲਾ ਦਿੱਤੀ ਸੀ ਅਤੇ ਈਦ ‘ਤੇ ਮਸਜਿਦ ਵਿਚ ਸਮੂਹਿਕ ਰੂਪ ‘ਚ ਨਮਾਜ਼ ਪੜ੍ਹਨ ਦੀ ਥਾਂ ਲੋਕਾਂ ƒ ਮਜਬੂਰੀ ਵਸ ਘਰਾਂ ਵਿਚ ਹੀ ਨਮਾਜ਼ ਪੜ੍ਹਨੀ ਪਈ।
ਅਨੰਤਨਾਗ, ਸ਼ੋਪੀਆਂ ਅਤੇ ਪੰਪੋਰ (ਦੱਖਣੀ ਕਸ਼ਮੀਰ) ਵਿਚ ਸਾƒ ਸਿਰਫ ਬਹੁਤ ਛੋਟੇ ਬੱਚੇ ਹੀ ਈਦ ਮੌਕੇ ਤਿEਹਾਰ ਵਾਲੇ ਕੱਪੜੇ ਪਹਿਨੀਂ ਨਜ਼ਰ ਆਏ। ਜਾਪਦਾ ਸੀ, ਜਿਵੇਂ ਹੋਰ ਸਾਰੇ ਸੋਗ ਮਨਾ ਰਹੇ ਹੋਣ। ਅਨੰਤਨਾਗ ਦੇ ਗੁਰੀ ਵਿਚ ਇਕ ਔਰਤ ਨੇ ਕਿਹਾ, “ਸਾƒ ਲੱਗ ਰਿਹਾ ਹੈ, ਜਿਵੇਂ ਅਸੀਂ ਜੇਲ੍ਹ ਵਿਚ ਹੋਈਏ।” ਨਾਗਬਲ (ਸ਼ੋਪੀਆਂ) ਵਿਚ ਕੁਝ ਲੜਕੀਆਂ ਨੇ ਕਿਹਾ ਕਿ ਜਦੋਂ ਸਾਡੇ ਭਾਈ ਪੁਲਿਸ ਜਾਂ ਫੌਜ ਦੀ ਹਿਰਾਸਤ ਵਿਚ ਹਨ, ਤਾਂ ਅਸੀਂ ਈਦ ਕਿਵੇਂ ਮਨਾਈਏ?
ਈਦ ਤੋਂ ਇਕ ਦਿਨ ਪਹਿਲਾਂ 11 ਅਗਸਤ ƒ ਸ਼ੋਪੀਆਂ ਵਿਚ ਇਕ ਔਰਤ ਨੇ ਦੱਸਿਆ ਕਿ ਉਹ ਕਰਫਿਊ ਵਿਚ ਥੋੜ੍ਹੀ ਦੇਰ ਲਈ ਢਿੱਲ ਮਿਲਣ ‘ਤੇ ਬਾਜ਼ਾਰ ਵਿਚ ਈਦ ਦਾ ਕੁਝ ਸਮਾਨ ਖਰੀਦਣ ਆਈ ਹੈ। ਉਸ ਮੁਤਾਬਕ “ਸੱਤ ਦਿਨਾਂ ਤੋਂ ਅਸੀਂ ਆਪਣੇ ਘਰਾਂ ਵਿਚ ਕੈਦ ਸਾਂ, ਤੇ ਮੇਰੇ ਪਿੰਡ ਲਾਂਗਟ ਵਿਚ ਅੱਜ ਵੀ ਦੁਕਾਨਾਂ ਬੰਦ ਹਨ। ਇਸ ਲਈ ਖਰੀਦਦਾਰੀ ਕਰਨ ਸੋਪੋਰ ਆਈ ਹਾਂ, ਇਥੇ ਮੇਰੀ ਧੀ ਨਰਸਿੰਗ ਦੀ ਵਿਿਦਆਰਥਣ ਹੈ। ਉਸ ਦੀ ਸੁੱਖ-ਸਾਂਦ ਵੀ ਪੁੱਛਦੀ ਜਾਵਾਂਗੀ।”
ਬਾਂਦੀਪੁਰਾ ਲਾਗੇ ਵਤਪੁਰਾ ਵਿਚ ਬੇਕਰੀ ਵਿਚ ਇਕ ਨੌਜਵਾਨ ਨੇ ਦੱਸਿਆ, “ਇਥੇ ਮੋਦੀ ਦਾ ਨਹੀਂ, ਫੌਜ ਦਾ ਰਾਜ ਹੈ।” ਉਸ ਦੇ ਦੋਸਤ ਨੇ ਕਿਹਾ, “ਅਸੀਂ ਸਹਿਮੇ ਹੋਏ ਰਹਿੰਦੇ ਹਾਂ, ਕਿਉਂਕਿ ਨੇੜਲੇ ਫੌਜੀ ਕੈਂਪ ਵਲੋਂ ਐਸੇ ਸਖਤ ਕਾਇਦੇ-ਕਾƒਨ ਥੋਪੇ ਜਾਂਦੇ ਹਨ, ਜਿਨ੍ਹਾਂ ƒ ਪੂਰਾ ਕਰ ਸਕਣਾ ਲਗਭਗ ਅਸੰਭਵ ਹੁੰਦਾ ਹੈ। ਉਹ ਕਹਿੰਦੇ ਹਨ ਕਿ ਘਰ ਤੋਂ ਬਾਹਰ ਜਾਣਾ ਹੈ ਤਾਂ ਅੱਧੇ ਘੰਟੇ ਵਿਚ ਹੀ ਵਾਪਸ ਮੁੜਨਾ ਪਵੇਗਾ; ਲੇਕਿਨ ਜੇ ਮੇਰਾ ਬੱਚਾ ਬਿਮਾਰ ਹੈ, ਉਸ ƒ ਹਸਪਤਾਲ ਲਿਜਾਣਾ ਹੈ ਤਾਂ ਅੱਧੇ ਘੰਟੇ ਤੋਂ ਵੱਧ ਵੀ ਤਾਂ ਲੱਗ ਸਕਦਾ ਹੈ। ਜੇ ਕੋਈ ਨੇੜੇ ਦੇ ਪਿੰਡ ਵਿਚ ਆਪਣੀ ਧੀ ƒ ਮਿਲਣ ਜਾਵੇਗਾ ਤਾਂ ਵੀ ਅੱਧੇ ਘੰਟੇ ਤੋਂ ਵੱਧ ਹੀ ਲੱਗੇਗਾ; ਪਰ ਜੇ ਦੇਰ ਹੋ ਜਾਵੇ ਤਾਂ ਸਾƒ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ।”
ਸੀ. ਆਰ. ਪੀ. ਐਫ. ਹਰ ਥਾਂ ਹੈ, ਕਸ਼ਮੀਰ ਵਿਚ ਲਗਭਗ ਹਰ ਘਰ ਦੇ ਬਾਹਰ। ਜਾਹਰ ਹੈ, ਉਹ ਉਥੇ ਕਸ਼ਮੀਰੀਆਂ ƒ ਸੁਰੱਖਿਆ ਨਹੀਂ ਦੇ ਰਹੇ ਹਨ, ਸਗੋਂ ਉਨ੍ਹਾਂ ਦੀ ਮੌਜੂਦਗੀ ਉਥੇ ਭੈਅ ਪੈਦਾ ਕਰਦੀ ਹੈ।
ਭੇਡਾਂ ਦੇ ਵਪਾਰੀ ਅਤੇ ਚਰਵਾਹੇ ਉਥੇ ਅਣਵਿਕੀਆਂ ਭੇਡਾਂ ਅਤੇ ਬੱਕਰੀਆਂ ਸਮੇਤ ਨਜ਼ਰ ਆਏ। ਜਿਨ੍ਹਾਂ ਪਸੂਆਂ ‘ਤੇ ਸਾਰਾ ਸਾਲ ਨਿਵੇਸ਼ ਕੀਤਾ ਗਿਆ, ਉਹ ਹੁਣ ਵਿਕ ਨਹੀਂ ਰਹੇ। ਉਨ੍ਹਾਂ ਲਈ ਇਸ ਦਾ ਅਰਥ ਭਾਰੀ ਆਰਥਕ ਨੁਕਸਾਨ ਹੈ। ਦੂਜੇ ਪਾਸੇ ਜੋ ਲੋਕ ਕੰਮ ‘ਤੇ ਨਹੀਂ ਜਾ ਸਕਦੇ, ਉਨ੍ਹਾਂ ਦੀ ਕਮਾਈ ਬੰਦ ਹੈ ਅਤੇ ਉਹ ਈਦ ‘ਤੇ ਕੁਰਬਾਨੀ ਲਈ ਜਾਨਵਰ ਨਹੀਂ ਖਰੀਦ ਸਕਦੇ।
ਬਿਜਨੌਰ (ਯੂ. ਪੀ. ) ਦੇ ਇਕ ਦੁਕਾਨਦਾਰ ਨੇ ਸਾƒ ਆਪਣੀਆਂ ਅਣਵਿਕੀਆਂ ਮਿਠਾਈਆਂ ਦਾ ਢੇਰ ਦਿਖਾਇਆ, ਜੋ ਖਰਾਬ ਹੋ ਰਹੀਆਂ ਸਨ।
ਸ੍ਰੀਨਗਰ ਵਿਚ ਦਮੇ ਤੋਂ ਪੀੜਤ ਇਕ ਆਟੋ ਡਰਾਈਵਰ ਨੇ ਸਾƒ ਆਪਣੀਆਂ ਦਵਾਈਆਂ ਦੀ ਆਖਰੀ ਖੁਰਾਕ ਦਿਖਾਉਂਦਿਆਂ ਦੱਸਿਆ ਕਿ ਉਹ ਕਈ ਦਿਨਾਂ ਤੋਂ ਦਵਾਈ ਖਰੀਦਣ ਲਈ ਭਟਕ ਰਿਹਾ ਹੈ, ਪਰ ਉਸ ਦੇ ਇਲਾਕੇ ਵਿਚ ਕੈਮਿਸਟ ਦੀਆਂ ਦੁਕਾਨਾਂ ਅਤੇ ਹਸਪਤਾਲਾਂ ਵਿਚ ਇਸ ਦਾ ਸਟਾਕ ਖਤਮ ਹੋ ਚੁਕਾ ਹੈ, ਵੱਡੇ ਹਸਪਤਾਲ ਉਹ ਜਾ ਨਹੀਂ ਸਕਦਾ, ਕਿਉਂਕਿ ਰਸਤੇ ਵਿਚ ਸੀ. ਆਰ. ਪੀ. ਐਫ. ਵਾਲੇ ਰੋਕਦੇ ਹਨ। ਉਸ ਨੇ ਐਸਥਾਲੀਨ ਇਨਹੇਲਰ ਦਾ ਖਾਲੀ ਮਰੋੜਿਆ ਕਵਰ ਦਿਖਾਉਂਦਿਆਂ ਕਿਹਾ ਕਿ ਇਹ ਕਵਰ ਜਦੋਂ ਉਸ ਨੇ ਸੀ. ਪੀ. ਆਰ. ਐਫ. ਦੇ ਜਵਾਨ ƒ ਦਿਖਾ ਕੇ ਦਵਾਈ ਖਰੀਦਣ ਲਈ ਅੱਗੇ ਜਾਣ ਦੀ ਇਜਾਜ਼ਤ ਮੰਗੀ ਤਾਂ ਉਸ ਦਾ ਕਵਰ ਬੂਟਾਂ ਹੇਠ ਦਰੜ ਦਿੱਤਾ ਗਿਆ।
ਵਿਰੋਧ, ਜਬਰ ਅਤੇ ਵਹਿਸ਼ਤ
ਨੌਂ ਅਗਸਤ ƒ ਸ੍ਰੀਨਗਰ ਦੇ ਸ਼ਾEਰਾ ਵਿਚ ਕਰੀਬ 10 ਹਜ਼ਾਰ ਲੋਕ ਵਿਰੋਧ ਲਈ ਜੁੜੇ। ਫੌਜੀ ਦਸਤਿਆਂ ਨੇ ਉਨ੍ਹਾਂ ‘ਤੇ ਪੈਲੇਟ ਗੰਨਾਂ ਨਾਲ ਫਾਇਰ ਕੀਤੇ। ਅਸੀਂ 10 ਅਗਸਤ ƒ ਸ਼ਾEਰਾ ਜਾਣ ਦੀ ਕੋਸ਼ਿਸ਼ ਕੀਤੀ, ਪਰ ਸੀ. ਆਰ. ਪੀ. ਐਫ. ਦੇ ਨਾਕੇ ‘ਤੇ ਰੋਕ ਦਿੱਤਾ ਗਿਆ। ਉਸ ਦਿਨ ਵੀ ਅਸੀਂ ਦੇਖਿਆ, ਬਹੁਤ ਸਾਰੇ ਮੁਜਾਹਰਾਕਾਰੀ ਨੌਜਵਾਨਾਂ ਨੇ ਸੜਕ ਬੰਦ ਕੀਤੀ ਹੋਈ ਸੀ।
ਸ੍ਰੀਨਗਰ ਦੇ ਐਸ. ਐਮ. ਐਚ. ਐਸ. ਹਸਪਤਾਲ ਵਿਚ ਪੈਲੇਟ ਗੰਨਾਂ ਨਾਲ ਜ਼ਖਮੀ ਦੋ ਜਣਿਆਂ ਨਾਲ ਸਾਡੀ ਮੁਲਾਕਾਤ ਹੋਈ। ਦੋ ਨੌਜਵਾਨਾਂ ਵੱਕਾਰ ਅਹਿਮਦ ਅਤੇ ਵਾਹਿਦ ਦੇ ਚਿਹਰੇ, ਬਾਹਾਂ ਅਤੇ ਸਰੀਰ ਦੇ ਉਪਰਲੇ ਹਿੱਸੇ ਵਿਚ ਥਾਂ-ਥਾਂ ਛੱਰਿਆਂ ਦੇ ਨਿਸ਼ਾਨ ਸਨ। ਉਨ੍ਹਾਂ ਦੀਆਂ ਅੱਖਾਂ ਵਿਚ ਲਹੂ ਸੀ, ਉਹ ਅੰਨ੍ਹੇ ਹੋ ਚੁਕੇ ਸਨ। ਪਰਿਵਾਰ ਦੇ ਜੀਆਂ ਅਨੁਸਾਰ ਇਹ ਲੜਕੇ ਸਿਰਫ ਸ਼ਾਂਤਮਈ ਵਿਰੋਧ ਕਰ ਰਹੇ ਸਨ।
ਸਮੀਰ ਅਹਿਮਦ (ਉਮਰ 20-25 ਸਾਲ) ‘ਰਾਈਜ਼ਿੰਗ ਕਸ਼ਮੀਰ’ ਅਖਬਾਰ ਵਿਚ ਗ੍ਰਾਫਿਕ ਡਿਜ਼ਾਈਨਰ ਹੈ। ਉਸ ਨੇ 6 ਅਗਸਤ ƒ ਆਪਣੇ ਘਰ ਦੇ ਨੇੜੇ ਮਾਂਦਰਬਾਗ ਇਲਾਕੇ ਵਿਚ ਇਕ ਬਜੁਰਗ ƒ ਰਸਤੇ ਵਿਚ ਨਾ ਜਾਣ ਦੇਣ `ਤੇ ਸੀ. ਆਰ. ਪੀ. ਐਫ. ਵਾਲਿਆਂ ƒ ਟੋਕ ਦਿੱਤਾ। ਬਾਅਦ ਵਿਚ ਉਸੇ ਦਿਨ ਜਦੋਂ ਸਮੀਰ ਅਹਿਮਦ ਆਪਣੇ ਘਰ ਦਾ ਦਰਵਾਜਾ ਖੋਲ੍ਹ ਰਿਹਾ ਸੀ ਤਾਂ ਅਚਾਨਕ ਸੀ. ਆਰ. ਪੀ. ਐਫ. ਵਾਲਿਆਂ ਨੇ ਉਸ `ਤੇ ਪੈਲੇਟ ਗੰਨਾਂ ਨਾਲ ਫਾਇਰ ਕਰ ਦਿੱਤਾ। ਉਸ ਦੀ ਬਾਂਹ, ਚਿਹਰੇ ਅਤੇ ਅੱਖ ਕੋਲ ਕੁਲ ਮਿਲਾ ਕੇ ਪੈਲੇਟ ਨਾਲ 172 ਜ਼ਖਮ ਹੋ ਗਏ। ਬਚਾE ਇਹ ਰਿਹਾ ਕਿ ਉਸ ਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਗਈ। ਪੈਲੇਟ ਗੰਨ ਨਾਲ ਜਾਣ-ਬੁੱਝ ਕੇ ਚਿਹਰੇ ਅਤੇ ਅੱਖਾਂ ƒ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਨਿਹੱਥੇ ਸ਼ਾਂਤਮਈ ਨਾਗਰਿਕ, ਚਾਹੇ ਉਹ ਆਪਣੇ ਘਰ ਦੇ ਦਰਵਾਜੇ `ਤੇ ਹੀ ਕਿਉਂ ਨਾ ਖੜ੍ਹੇ ਹੋਣ, ਨਿਸ਼ਾਨਾ ਬਣ ਸਕਦੇ ਹਨ।
ਸਿਆਸੀ ਪਾਰਟੀਆਂ ਦੇ ਘੱਟੋ-ਘੱਟ 600 ਆਗੂ ਅਤੇ ਸਮਾਜੀ ਕਾਰਕੁਨ ਗ੍ਰਿਫਤਾਰ ਕੀਤੇ ਗਏ ਹਨ। ਇਸ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ƒ ਕਿਨ੍ਹਾਂ ਧਾਰਾਵਾਂ ਜਾਂ ਜੁਰਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ƒ ਕਿਥੇ ਲਿਜਾ ਕੇ ਬੰਦ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਵੱਡੀ ਤਾਦਾਦ ਵਿਚ ਆਗੂਆਂ ƒ ਘਰਾਂ ਵਿਚ ਨਜ਼ਰਬੰਦ ਕੀਤਾ ਗਿਆ ਹੈ। ਇਹ ਦੱਸ ਸਕਣਾ ਮੁਸ਼ਕਿਲ ਹੈ ਕਿ ਕੁਲ ਕਿੰਨੇ ਨਜ਼ਰਬੰਦ ਹਨ। ਅਸੀਂ ਸੀ. ਪੀ. ਐਮ. ਦੇ ਵਿਧਾਇਕ ਮੁਹੰਮਦ ਯੂਸਫ ਤਾਰੀਗਾਮੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾƒ ਸ੍ਰੀਨਗਰ ਵਿਚ ਉਨ੍ਹਾਂ ਦੇ ਘਰ ਦੇ ਬਾਹਰ ਹੀ ਰੋਕ ਦਿੱਤਾ ਗਿਆ, ਜਿਥੇ ਉਨ੍ਹਾਂ ƒ ਨਜ਼ਰਬੰਦ ਕੀਤਾ ਹੋਇਆ ਹੈ।
ਹਰ ਪਿੰਡ ਅਤੇ ਸ੍ਰੀਨਗਰ ਦੇ ਮੁੱਖ ਇਲਾਕਿਆਂ ਵਿਚ ਅਸੀਂ ਜਿਥੇ ਵੀ ਗਏ, ਦੇਖਿਆ ਕਿ ਛੋਟੀ ਉਮਰ ਦੇ ਸਕੂਲ ਜਾਣ ਵਾਲੇ ਲੜਕਿਆਂ ƒ ਪੁਲਿਸ, ਫੌਜ ਜਾਂ ਨੀਮ-ਫੌਜ ਵਾਲੇ ਚੁੱਕ ਕੇ ਲੈ ਗਏ ਹਨ ਅਤੇ ਉਹ ਗੈਰ ਕਾƒਨੀ ਹਿਰਾਸਤ ਵਿਚ ਹਨ। ਪੰਪੋਰ ਵਿਚ ਸਾƒ ਐਸਾ ਹੀ ਇਕ ਲੜਕਾ ਮਿਿਲਆ, ਜੋ 5 ਤੋਂ ਲੈ ਕੇ 11 ਅਗਸਤ ਤੱਕ ਥਾਣੇ ਵਿਚ ਬੰਦ ਰਿਹਾ ਸੀ। ਉਥੇ ਉਸ ਦੀ ਕੁੱਟਮਾਰ ਕੀਤੀ ਗਈ। ਉਸ ਨੇ ਦੱਸਿਆ ਕਿ ਉਸ ਨਾਲ ਨੇੜੇ-ਤੇੜੇ ਦੇ ਪਿੰਡਾਂ ਦੇ ਉਸ ਤੋਂ ਘੱਟ ਉਮਰ ਦੇ ਲੜਕੇ ਵੀ ਸਨ।
ਅੱਧੀ ਰਾਤ ƒ ਛਾਪੇ ਮਾਰ ਕੇ ਸੈਂਕੜੇ ਲੜਕਿਆਂ ਅਤੇ ਅੱਲ੍ਹੜ ਵਰੇਸ ਬੱਚਿਆਂ ƒ ਚੁੱਕ ਲਿਆ ਗਿਆ। ਅਜਿਹੇ ਛਾਪਿਆਂ ਦਾ ਇਕੋ-ਇਕ ਮਕਸਦ ਡਰ ਪੈਦਾ ਕਰਨਾ ਹੀ ਹੋ ਸਕਦਾ ਹੈ। ਔਰਤਾਂ ਅਤੇ ਲੜਕਿਆਂ ਨੇ ਦੱਸਿਆ ਕਿ ਛਾਪਿਆਂ ਦੌਰਾਨ ਜਿਣਸੀ ਛੇੜਖਾਨੀ ਵੀ ਕੀਤੀ ਗਈ। ਉਨ੍ਹਾਂ ਦੇ ਮਾਪੇ ਬੱਚਿਆਂ ਦੀ ‘ਗ੍ਰਿਫਤਾਰੀ` (ਅਗਵਾ) ਬਾਰੇ ਗੱਲ ਕਰਨ ਤੋਂ ਵੀ ਡਰ ਰਹੇ ਸਨ। ਉਨ੍ਹਾਂ ƒ ਡਰ ਸੀ ਕਿ ਕਿਤੇ ਪਬਲਿਕ ਸਿਿਕEਰਿਟੀ ਐਕਟ ਤਹਿਤ ਕੇਸ ਨਾ ਪਾ ਦਿੱਤਾ ਜਾਵੇ। ਉਹ ਇਸ ਲਈ ਵੀ ਸਹਿਮੇ ਹੋਏ ਸਨ ਕਿ ਬੋਲਣ ਨਾਲ ਕਿਤੇ ਬੱਚੇ ‘ਲਾਪਤਾ` ਹੀ ਨਾ ਕਰ ਦਿੱਤੇ ਜਾਣ; ਭਾਵ ਹਿਰਾਸਤ ਵਿਚ ਮੌਤ ਅਤੇ ਫਿਰ ਕਿਸੇ ਸਮੂਹਿਕ ਕਬਰਸਤਾਨ ਵਿਚ ਦਫਨਾ ਦਿੱਤਾ ਜਾਣਾ, ਜਿਸ ਦਾ ਕਸ਼ਮੀਰ ਵਿਚ ਕੌੜਾ ਇਤਿਹਾਸ ਹੈ। ਇਸੇ ਤਰ੍ਹਾਂ ਗ੍ਰਿਫਤਾਰ ਕੀਤੇ ਇਕ ਲੜਕੇ ਦੇ ਗੁਆਂਢੀ ਨੇ ਦੱਸਿਆ, “ਇਨ੍ਹਾਂ ਗ੍ਰਿਫਤਾਰੀਆਂ ਦਾ ਕਿਤੇ ਕੋਈ ਰਿਕਾਰਡ ਨਹੀਂ। ਇਹ ਗੈਰ ਕਾƒਨੀ ਹਿਰਾਸਤ ਹੈ। ਇਸ ਲਈ ਜੇ ਕੋਈ ਲੜਕਾ ‘ਲਾਪਤਾ’ ਹੋ ਜਾਂਦਾ ਹੈ, ਯਾਨਿ ਹਿਰਾਸਤ ਵਿਚ ਮਾਰ ਦਿੱਤਾ ਜਾਂਦਾ ਹੈ, ਤਾਂ ਪੁਲਿਸ/ਫੌਜ ਸੌਖਿਆਂ ਹੀ ਕਹਿ ਸਕਦੀ ਹੈ ਕਿ ਉਨ੍ਹਾਂ ਨੇ ਤਾਂ ਕਦੇ ਉਸ ƒ ਗ੍ਰਿਫਤਾਰ ਹੀ ਨਹੀਂ ਕੀਤਾ।”
ਪਰ ਵਿਰੋਧ ਰੁਕਣ ਦੀ ਕੋਈ ਸੰਭਾਵਨਾ ਨਹੀਂ। ਸੋਪੋਰ ਵਿਚ ਇਕ ਨੌਜਵਾਨ ਨੇ ਕਿਹਾ, “ਉਹ ਜਿੰਨਾ ਜ਼ੁਲਮ ਕਰਨਗੇ, ਅਸੀਂ Eਨਾ ਹੀ ਜ਼ੋਰ ਨਾਲ ਉਠਾਂਗੇ।”
ਵੱਖ-ਵੱਖ ਥਾਂਈਂ ਇਕ ਹੀ ਗੱਲ ਵਾਰ-ਵਾਰ ਸੁਣਨ ƒ ਮਿਲੀ, “ਫਿਕਰ ਵਾਲੀ ਕੋਈ ਗੱਲ ਨਹੀਂ ਕਿ ਆਗੂ ਜੇਲ੍ਹ ਵਿਚ ਡੱਕ ਦਿੱਤੇ ਗਏ ਹਨ, ਸਾƒ ਆਗੂਆਂ ਦੀ ਲੋੜ ਨਹੀਂ। ਜਦੋਂ ਤਕ ਇਕ ਵੀ ਕਸ਼ਮੀਰੀ ਬੱਚਾ ਜ਼ਿੰਦਾ ਹੈ, ਟਾਕਰਾ ਜਾਰੀ ਰਹੇਗਾ।”
ਮੀਡੀਏ ‘ਤੇ ਪਾਬੰਦੀ
ਇਕ ਪੱਤਰਕਾਰ ਨੇ ਸਾƒ ਦੱਸਿਆ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਅਖਬਾਰ ਛਪ ਰਹੇ ਹਨ। ਇੰਟਰਨੈਟ ਨਾ ਹੋਣ ਕਾਰਨ ਏਜੰਸੀਆਂ ਤੋਂ ਖਬਰਾਂ ਨਹੀਂ ਮਿਲ ਰਹੀਆਂ। ਉਹ ਐਨ. ਡੀ. ਟੀ. ਵੀ. ਦੇਖ ਕੇ ਜੰਮੂ ਕਸ਼ਮੀਰ ਬਾਰੇ ਸੰਸਦ ਵਿਚ ਹੋਣ ਵਾਲੀਆਂ ਕਾਰਵਾਈਆਂ ਦੀ ਰਿਪੋਰਟ ਕਰਨ ਤੱਕ ਸੀਮਤ ਹਨ। ਇਹ ਅਣਐਲਾਨੀ ਸੈਂਸਰਸ਼ਿਪ ਹੈ। ਜੇ ਸਰਕਾਰ ਪੁਲਿਸ ƒ ਇੰਟਰਨੈਟ ਅਤੇ ਫੋਨ ਦੀ ਸਹੂਲਤ ਦੇ ਸਕਦੀ ਹੈ, ਮੀਡੀਏ ƒ ਨਹੀਂ ਤਾਂ ਇਸ ਦਾ ਹੋਰ ਕੀ ਮਤਲਬ ਹੋ ਸਕਦਾ ਹੈ?
ਕਸ਼ਮੀਰੀ ਟੀ. ਵੀ. ਚੈਨਲ ਪੂਰੀ ਤਰ੍ਹਾਂ ਬੰਦ ਹਨ। ਜੋ ਕਸ਼ਮੀਰੀ ਅਖਬਾਰਾਂ ਉਥੇ ਦੇ ਵਿਰੋਧ ਪ੍ਰਦਰਸ਼ਨਾਂ ਦੀ ਥੋੜ੍ਹੀ ਜਿਹੀ ਜਾਣਕਾਰੀ ਦਿੰਦੀਆਂ ਹਨ, ਜਿਵੇਂ ਸ਼ਾEਰਾ ਦੀ ਘਟਨਾ ਬਾਰੇ, ਤਾਂ ਉਨ੍ਹਾਂ ƒ ਪ੍ਰਸ਼ਾਸਨ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਕੌਮਾਂਤਰੀ ਪ੍ਰੈਸ ਰਿਪੋਰਟਰਾਂ ਨੇ ਦੱਸਿਆ ਕਿ ਅਧਿਕਾਰੀਆਂ ਨੇ ਉਨ੍ਹਾਂ ਦੇ ਆਉਣ-ਜਾਣ ‘ਤੇ ਹੀ ਪਾਬੰਦੀ ਲਾਈ ਹੋਈ ਹੈ। ਇੰਟਰਨੈਟ ਨਾ ਹੋਣ ਕਾਰਨ ਉਨ੍ਹਾਂ ਦਾ ਆਪਣੇ ਸਦਰ ਮੁਕਾਮਾਂ ਨਾਲ ਵੀ ਸੰਪਰਕ ਨਹੀਂ ਹੋ ਰਿਹਾ।
ਜਦੋਂ ਅਸੀਂ 13 ਅਗਸਤ ƒ ਸ੍ਰੀਨਗਰ ਦੇ ਪ੍ਰੈਸ ਐਨਕਲੇਵ ਪਹੁੰਚੇ, ਉਥੇ ਅਖਬਾਰਾਂ ਦੇ ਦਫਤਰ ਬੰਦ ਮਿਲੇ ਅਤੇ ਇਕਾ-ਦੁੱਕਾ ਪੱਤਰਕਾਰਾਂ ਤੇ ਕੁਝ ਸੀ. ਆਈ. ਡੀ. ਵਾਲਿਆਂ ਤੋਂ ਬਿਨਾ ਪੂਰਾ ਇਲਾਕਾ ਸੁੰਨਾ ਸੀ।
ਜਿਵੇਂ ਉਪਰ ਜ਼ਿਕਰ ਕੀਤਾ ਹੈ, ਅਖਬਾਰ ਵਿਚ ਕੰਮ ਕਰਨ ਵਾਲੇ ਗ੍ਰਾਫਿਕ ਡਿਜ਼ਾਈਨਰ ƒ ਬਿਨਾ ਕਿਸੇ ਭੜਕਾਹਟ ਦੇ ਸੀ. ਆਰ. ਪੀ. ਐਫ. ਨੇ ਪੈਲੇਟ ਗੰਨਾਂ ਨਾਲ ਜ਼ਖਮੀ ਕਰ ਦਿੱਤਾ।
ਕੀ ਕਸ਼ਮੀਰ ਵਿਚ ਵਿਕਾਸ ਨਹੀਂ ਹੋਇਆ?
‘ਟਾਈਮਜ਼ ਆਫ ਇੰਡੀਆ’ ਦੇ Eਪ-ਐਡ ਕਾਲਮ ਵਿਚ (9 ਅਗਸਤ 2019) ਸਾਬਕਾ ਵਿਦੇਸ਼ ਸਕੱਤਰ ਅਤੇ ਸਾਬਕਾ ਸਫੀਰ ਨਿਰੂਪਮਾ ਰਾE ਨੇ ਲਿਿਖਆ, “ਇਕ ਨੌਜਵਾਨ ਕਸ਼ਮੀਰੀ ਨੇ ਕੁਝ ਮਹੀਨੇ ਪਹਿਲਾਂ ਦੱਸਿਆ ਸੀ ਕਿ ਉਸ ਦੀ ਸਰਜ਼ਮੀਨ ਹੁਣ ਵੀ ‘ਪੱਥਰ ਯੁਗ’ ਵਿਚ ਰਹਿ ਰਹੀ ਹੈ: ਅਰਥਾਤ ਆਰਥਕ ਵਿਕਾਸ ਦੇ ਮਾਮਲੇ ਵਿਚ ਕਸ਼ਮੀਰ ਬਾਕੀ ਭਾਰਤ ਨਾਲੋਂ ਦੋ ਸੌ ਸਾਲ ਫਾਡੀ ਹੈ।”
ਅਸੀਂ ਸਭ ਜਗ੍ਹਾ ਐਸਾ ‘ਪਿਛੜਿਆ ਹੋਇਆ’ ਤੇ ‘ਪੱਥਰ ਯੁਗ’ ਵਾਲਾ ਕਸ਼ਮੀਰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕਿਤੇ ਨਜ਼ਰ ਨਹੀਂ ਆਇਆ।
ਹਰ ਕਸ਼ਮੀਰੀ ਪਿੰਡ ਵਿਚ ਸਾƒ ਐਸੇ ਲੜਕੇ ਤੇ ਲੜਕੀਆਂ ਮਿਲੇ, ਜੋ ਕਾਲਜ ਜਾਂ ਯੂਨੀਵਰਸਿਟੀ ਜਾਂਦੇ ਹਨ। ਕਸ਼ਮੀਰੀ, ਹਿੰਦੀ ਤੇ ਅੰਗਰੇਜ਼ੀ ਵਿਚ ਬਾਖੂਬੀ ਗੱਲ ਕਰ ਸਕਦੇ ਹਨ, ਤੇ ਪੂਰੀ ਤੱਥਪੂਰਨ ਸ਼ੁੱਧਤਾ ਅਤੇ ਵਿਦਵਤਾ ਨਾਲ ਕਸ਼ਮੀਰ ਮਸਲੇ ‘ਤੇ ਸੰਵਿਧਾਨਕ ਤੇ ਕੌਮਾਂਤਰੀ ਕਾƒਨ ਦੇ ਨੁਕਤੇ ਬਿਆਨ ਕਰਦਿਆਂ ਬਹਿਸ ਕਰ ਸਕਦੇ ਹਨ।
ਸਾਡੀ ਟੀਮ ਦੇ ਚਾਰੇ ਮੈਂਬਰ ਉਤਰ ਭਾਰਤੀ ਰਾਜਾਂ ਦੇ ਪਿੰਡਾਂ ਤੋਂ ਭਲੀਭਾਂਤ ਵਾਕਫ ਹਨ। ਐਸੀ ਉਚ ਪੱਧਰੀ ਸਿੱਖਿਆ ਦਾ ਬਿਹਾਰ, ਯੂ. ਪੀ., ਐਮ. ਪੀ., ਜਾਂ ਝਾਰਖੰਡ ਦੇ ਪਿੰਡਾਂ ਵਿਚ ਮਿਲ ਸਕਣਾ ਦੁਰਲੱਭ ਹੈ।
ਦਿਹਾਤੀ ਕਸ਼ਮੀਰ ਵਿਚ ਸਾਰੇ ਘਰ ਪੱਕੇ ਹਨ। ਬਿਹਾਰ, ਯੂ. ਪੀ. ਜਾਂ ਝਾਰਖੰਡ ਵਰਗੀਆਂ ਝੋਂਪੜੀਆਂ ਕਿਤੇ ਦੇਖਣ ƒ ਨਹੀਂ ਮਿਲੀਆਂ। ਕਸ਼ਮੀਰ ਵਿਚ ਵੀ ਭਾਵੇਂ ਗਰੀਬ ਹਨ, ਪਰ ਕਈ ਉਤਰ ਭਾਰਤੀ ਰਾਜਾਂ ਵਰਗੀ ਮੰਦਹਾਲੀ, ਭੁੱਖਮਰੀ ਅਤੇ ਘੋਰ ਗਰੀਬੀ ਦੇ ਹਾਲਾਤ ਦਿਹਾਤੀ ਕਸ਼ਮੀਰ ਵਿਚ ਬਿਲਕੁਲ ਨਹੀਂ।
ਕਈ ਥਾਂਈਂ ਉਤਰੀ ਭਾਰਤ ਅਤੇ ਪੱਛਮੀ ਬੰਗਾਲ ਤੋਂ ਆਏ ਪਰਵਾਸੀ ਮਜ਼ਦੂਰਾਂ ਨਾਲ ਵੀ ਮੁਲਾਕਾਤ ਹੋਈ। ਉਨ੍ਹਾਂ ਦੱਸਿਆ ਕਿ ਉਹ ਇਥੇ ਕਿਸੇ ਵੀ ਤਰ੍ਹਾਂ ਦੀ ਜਨੂਨੀ ਹਿੰਸਾ, ਜਿਸ ਤਰ੍ਹਾਂ ਦੀ ਮਹਾਂਰਾਸ਼ਟਰ ਤੇ ਗੁਜਰਾਤ ਵਰਗੇ ਰਾਜਾਂ ਵਿਚ ਉਨ੍ਹਾਂ ƒ ਝੱਲਣੀ ਪੈਂਦੀ ਹੈ, ਤੋਂ ਮਹਿਫੂਜ਼ ਤੇ ਆਜ਼ਾਦ ਹਨ। ਦਿਹਾੜੀ ਦੇ ਮਾਮਲੇ ਬਾਰੇ ਕਹਿਣਾ ਸੀ, “ਕਸ਼ਮੀਰ ਤਾਂ ਸਾਡੇ ਲਈ ਦੁੱਬਈ ਹੈ। ਇਥੇ ਅਸੀਂ 600 ਤੋਂ 800 ਰੁਪਏ ਰੋਜ਼ ਕਮਾ ਲੈਂਦੇ ਹਾਂ, ਜੋ ਕਿਸੇ ਵੀ ਰਾਜ ਨਾਲੋਂ ਤਿੰਨ ਤੋਂ ਚਾਰ ਗੁਣਾਂ ਵੱਧ ਹੈ।”
ਕਸ਼ਮੀਰ ਫਿਰਕੂ ਤਣਾE ਅਤੇ ਹਜੂਮੀ ਕਤਲਾਂ ਜਿਹੇ ਰੁਝਾਨ ਤੋਂ ਮੁਕਤ ਹੈ। ਅਸੀਂ ਕਸ਼ਮੀਰੀ ਪੰਡਿਤਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕਸ਼ਮੀਰ ਵਿਚ ਮਹਿਫੂਜ਼ ਹਨ ਅਤੇ ਕਸ਼ਮੀਰੀ ਆਪਣੇ ਤਿEਹਾਰ ਮਿਲ-ਜੁਲ ਕੇ ਮਨਾਉਂਦੇ ਹਨ। ਇਕ ਕਸ਼ਮੀਰੀ ਪੰਡਿਤ ਲੜਕੇ ਨੇ ਕਿਹਾ, “ਇਹੀ ਤਾਂ ਸਾਡੀ ਕਸ਼ਮੀਰੀਅਤ ਹੈ।”
ਕਸ਼ਮੀਰ ਵਿਚ ਔਰਤਾਂ ਦੇ ‘ਪੱਛੜੀਆਂ’ ਹੋਣ ਦੀ ਮਿੱਥ ਸ਼ਾਇਦ ਸਭ ਤੋਂ ਵੱਡਾ ਝੂਠ ਹੈ। ਕਸ਼ਮੀਰ ਵਿਚ ਲੜਕੀਆਂ ਵਿਚ ਸਿੱਖਿਆ ਦਾ ਪੱਧਰ ਉਚਾ ਹੈ। ਇਸ ਦੇ ਬਾਵਜੂਦ ਕਿ ਉਨ੍ਹਾਂ ƒ ਵੀ ਆਪਣੇ ਸਮਾਜਾਂ ਵਿਚ ਮਰਦ ਪ੍ਰਧਾਨ ਸੱਤਾ ਅਤੇ ਜਿਣਸੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਗੱਲ ƒ ਬਿਹਤਰ ਸਮਝ ਸਕਦੀਆਂ ਹਨ ਅਤੇ ਸਵੈ-ਭਰੋਸੇ ਨਾਲ ਭਰਪੂਰ ਹਨ, ਪਰ ਭਾਜਪਾ ਕਿਸ ਮੂੰਹ ਨਾਲ ਕਸ਼ਮੀਰ ƒ ਨਾਰੀਵਾਦ ਦੇ ਉਪਦੇਸ਼ ਦੇ ਰਹੀ ਹੈ, ਜਿਸ ਦਾ ਹਰਿਆਣੇ ਦਾ ਮੁੱਖ ਮੰਤਰੀ ਅਤੇ ਮੁਜ਼ੱਫਰਨਗਰ ਦਾ ਵਿਧਾਇਕ ‘ਕਸ਼ਮੀਰ ਤੋਂ ƒਹਾਂ ਲਿਆਉਣ’ ਦੀਆਂ ਗੱਲਾਂ ਕਰ ਰਹੇ ਹਨ, ਜਿਵੇਂ ਕਸ਼ਮੀਰ ਦੀਆਂ ਔਰਤਾਂ ਐਸੀ ਜਾਇਦਾਦ ਹੋਣ, ਜਿਸ ƒ ਲੁੱਟਿਆ ਜਾਣਾ ਹੈ? ਕਸ਼ਮੀਰ ਦੀਆਂ ਲੜਕੀਆਂ ਤੇ ਔਰਤਾਂ ਨੇ ਸਾਫ ਕਿਹਾ ਕਿ ਉਹ ਆਪਣੀ ਲੜਾਈ ਲੜਨ ਦੇ ਸਮਰੱਥ ਹਨ।
ਉਪਰੋਕਤ ਤੱਥਾਂ ਦੀ ਰੋਸ਼ਨੀ ਵਿਚ ਸਾਡਾ ਕਹਿਣਾ ਹੈ:
1. ਧਾਰਾ 370 ਅਤੇ 35-ਏ ਖਤਮ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਖਿਲਾਫ ਕਸ਼ਮੀਰ ਵਿਚ ਡੂੰਘੀ ਬੇਚੈਨੀ ਅਤੇ ਗੁੱਸਾ ਹੈ।
2. ਇਸ ਬੇਚੈਨੀ ƒ ਦਬਾਉਣ ਲਈ ਸਰਕਾਰ ਨੇ ਕਸ਼ਮੀਰ ਵਿਚ ਕਰਫਿਊ ਵਰਗੇ ਹਾਲਾਤ ਬਣਾ ਦਿੱਤੇ ਹਨ। ਥੋੜ੍ਹੇ ਜਿਹੇ ਏ. ਟੀ. ਐਮ., ਕੁਝ ਕੈਮਿਸਟਾਂ ਦੀਆਂ ਦੁਕਾਨਾਂ ਅਤੇ ਥਾਣਿਆਂ ƒ ਛੱਡ ਕੇ ਬਾਕੀ ਕਸ਼ਮੀਰ ਪੂਰੀ ਤਰ੍ਹਾਂ ਬੰਦ ਹੈ।
3. ਪਾਬੰਦੀਆਂ ਅਤੇ ਕਰਫਿਊ ਵਰਗੇ ਹਾਲਾਤ ਨਾਲ ਕਸ਼ਮੀਰ ਦੀ ਆਰਥਕ ਜ਼ਿੰਦਗੀ ਵੀ ਲੀਹੋਂ ਲਹਿ ਗਈ ਹੈ। ਉਹ ਵੀ ਐਸੇ ਵਕਤ ਜਦੋਂ ਈਦ ਦਾ ਤਿEਹਾਰ ਹੈ, ਜਿਸ ƒ ਖੁਸ਼ਹਾਲੀ ਤੇ ਖੁਸ਼ੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
4. ਉਥੇ ਲੋਕ ਸਰਕਾਰ, ਪੁਲਿਸ ਜਾਂ ਫੌਜ ਦੇ ਜਬਰ ਦੇ ਖੌਫ ਦੇ ਸਾਏ ਹੇਠ ਜੀਅ ਰਹੇ ਹਨ। ਗੈਰਰਸਮੀ ਗੱਲਬਾਤ ਵਿਚ ਲੋਕਾਂ ਨੇ ਖੁੱਲ੍ਹ ਕੇ ਆਪਣਾ ਗੁੱਸਾ ਜਾਹਰ ਕੀਤਾ, ਪਰ ਕੈਮਰੇ ਅੱਗੇ ਆ ਕੇ ਬੋਲਣ ਤੋਂ ਡਰਦੇ ਰਹੇ।
5. ਕਸ਼ਮੀਰ ਵਿਚ ਹਾਲਾਤ ਤੇਜ਼ੀ ਨਾਲ ਆਮ ਹੋਣ ਦੇ ਭਾਰਤੀ ਮੀਡੀਏ ਦੇ ਦਾਅਵੇ ਪੂਰੀ ਤਰ੍ਹਾਂ ਗੁੰਮਰਾਹਕੁਨ ਪ੍ਰਚਾਰ ਹੈ।
6. ਮੌਜੂਦਾ ਹਾਲਾਤ ਵਿਚ ਕਸ਼ਮੀਰ ਵਿਚ ਕਿਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ, ਉਹ ਚਾਹੇ ਕਿੰਨੇ ਵੀ ਸ਼ਾਂਤਮਈ ਕਿਉਂ ਨਾ ਹੋਣ, ਕਰਨ ਦੀ ਕੋਈ ਥਾਂ ਨਹੀਂ ਹੈ, ਪਰ ਅੱਜ ਨਹੀਂ ਤਾਂ ਭਲਕੇ ਲੋਕਾਂ ਦਾ ਵਿਰੋਧ ਉਥੇ ਫੁੱਟੇਗਾ ਜ਼ਰੂਰ।
ਭਾਜਪਾ ਦੇ ਬੁਲਾਰੇ ਦੀ ‘ਚਿਤਾਵਨੀ’
ਕਸ਼ਮੀਰ ਮਾਮਲਿਆਂ ਬਾਰੇ ਭਾਜਪਾ ਦਾ ਬੁਲਾਰਾ ਅਸ਼ਵਨੀ ਕੁਮਾਰ ਚਿੰਗੂ ਸਾƒ ‘ਰਾਈਜ਼ਿੰਗ ਕਸ਼ਮੀਰ` ਅਖਬਾਰ ਦੇ ਦਫਤਰ ਵਿਚ ਮਿਲ ਗਿਆ। ਗੱਲਬਾਤ ਦੀ ਸ਼ੁਰੂਆਤ ਸੁਹਿਰਦਤਾ ਨਾਲ ਹੋਈ। ਉਸ ਨੇ ਦੱਸਿਆ ਕਿ ਉਹ ਜੰਮੂ ਤੋਂ ਕਸ਼ਮੀਰ ਇਸ ਲਈ ਆਇਆ ਹੈ ਤਾਂ ਜੋ ਇਥੇ ਲੋਕਾਂ ƒ ਧਾਰਾ 370 ਖਤਮ ਕਰਨ ਦੇ ਹੱਕ ਵਿਚ ਤਿਆਰ ਕੀਤਾ ਜਾ ਸਕੇ। ਉਸ ਦੀ ਮੁੱਖ ਦਲੀਲ ਸੀ, ਕਿਉਂਕਿ ਭਾਜਪਾ ƒ ਜੰਮੂ ਕਸ਼ਮੀਰ ਵਿਚ 46 ਫੀਸਦੀ ਵੋਟ ਮਿਲੇ ਹਨ ਅਤੇ ਸੰਸਦ ਵਿਚ ਸਪਸ਼ਟ ਤੌਰ `ਤੇ ਬਹੁਮਤ ਮਿਿਲਆ ਹੈ, ਹੁਣ ਉਨ੍ਹਾਂ ਦਾ ਇਹ ਹੱਕ ਹੀ ਨਹੀਂ ਸਗੋਂ ਫਰਜ਼ ਵੀ ਹੈ ਕਿ ਉਹ ਧਾਰਾ 370 ਖਤਮ ਕਰਨ ਦੇ ਆਪਣੇ ਵਾਅਦੇ ƒ ਪੂਰਾ ਕਰਨ।
ਉਸ ਨੇ ਇਹ ਮੰਨਣ ਤੋਂ ਨਾਂਹ ਕਰ ਦਿੱਤੀ ਕਿ ਸਿਰਫ ਤਿੰਨ ਲੋਕ ਸਭਾ ਸੀਟਾਂ (ਜੰਮੂ, ਊਧਮਪੁਰ ਅਤੇ ਲੱਦਾਖ) ਜਿੱਤ ਕੇ ਹੀ ਜੋ 46 ਫੀਸਦੀ ਵੋਟ ਸ਼ੇਅਰ ਉਨ੍ਹਾਂ ƒ ਮਿਿਲਆ ਹੈ, ਉਸ ਪਿੱਛੇ ਦਰਅਸਲ ਮੁੱਖ ਕਾਰਨ ਇਹ ਹੈ ਕਿ ਬਾਕੀ ਤਿੰਨ ਲੋਕ ਸਭਾ ਸੀਟਾਂ (ਸ੍ਰੀਨਗਰ, ਅਨੰਤਨਾਗ ਅਤੇ ਬਾਰਾਮੂਲਾ) ਵਿਚ ਪਈਆਂ ਵੋਟਾਂ ਦੀ ਫੀਸਦੀ ਪੂਰੇ ਭਾਰਤ ਵਿਚ ਸਭ ਤੋਂ ਘੱਟ ਰਹੀ ਸੀ।
ਇਸ ਸੂਰਤ ਵਿਚ ਕੀ ਕਿਸੇ ਸਰਕਾਰ ƒ ਅਜਿਹਾ ਬਦਨਾਮ ਫੈਸਲਾ ਕਸ਼ਮੀਰ ਦੇ ਲੋਕਾਂ ‘ਤੇ ਬੰਦੂਕ ਦੀ ਨੋਕ ‘ਤੇ ਥੋਪਣਾ ਚਾਹੀਦਾ ਹੈ, ਜਿਸ ਨੇ ਉਸ ਫੈਸਲੇ ਦੇ ਹੱਕ ਵਿਚ ਵੋਟ ਹੀ ਨਹੀਂ ਪਾਈ? ਇਸ ‘ਤੇ ਅਸ਼ਵਨੀ ਕੁਮਾਰ ਚਿੰਗੂ ਭੜਕ ਉਠੇ ਅਤੇ ਬੋਲੇ, “ਜਦ ਬਿਹਾਰ ਵਿਚ ਨਿਤੀਸ਼ ਕੁਮਾਰ ਨੇ ਸ਼ਰਾਬਬੰਦੀ ਲਾਗੂ ਕੀਤੀ ਸੀ ਤਾਂ ਕੀ ਉਹ ਬਿਹਾਰ ਦੇ ਸ਼ਰਾਬੀਆਂ ਦੀ ਮਨਜ਼ੂਰੀ ਜਾਂ ਸਹਿਮਤੀ ਲੈਣ ਗਏ ਸਨ?” ਇਸ ਤਰ੍ਹਾਂ ਦੀ ਤੁਲਨਾ ਨਾਲ ਕਸ਼ਮੀਰੀ ਲੋਕਾਂ ਪ੍ਰਤੀ ਉਸ ਦੀ ਨਫਰਤ ਬਹੁਤ ਸਾਫ ਨਜ਼ਰ ਆ ਰਹੀ ਸੀ।
ਅਸੀਂ ਤੱਥਾਂ ਅਤੇ ਦਲੀਲਾਂ ਨਾਲ ਉਸ ƒ ਮੁਖਾਤਿਬ ਹੁੰਦੇ ਰਹੇ, ਪਰ ਗੱਲਬਾਤ ਖਤਮ ਹੋਣ ਤਕ ਉਹ ਹੋਰ ਚਿੜਚਿੜੇ ਹੁੰਦੇ ਗਏ। ਫਿਰ ਉਹ ਅਚਾਨਕ ਉਠੇ ਅਤੇ ਜੀਨ ਡਰੈੱਜ਼ ਵਲ ਉਂਗਲੀ ਕਰਕੇ ਕਹਿਣ ਲੱਗੇ, “ਅਸੀਂ ਤੇਰੇ ਵਰਗੇ ਦੇਸ਼ਧ੍ਰੋਹੀਆਂ ƒ ਇਥੇ ਕੰਮ ਨਹੀਂ ਕਰਨ ਦਿਆਂਗੇ। ਇਹ ਮੇਰੀ ਚਿਤਾਵਨੀ ਹੈ।”
ਸਿੱਟਾ: ਪੂਰਾ ਜੰਮੂ ਕਸ਼ਮੀਰ ਇਸ ਵਕਤ ਫੌਜ ਦੇ ਕੰਟਰੋਲ ਹੇਠ ਜੇਲ੍ਹ ਬਣਿਆ ਹੋਇਆ ਹੈ। ਮੋਦੀ ਸਰਕਾਰ ਦਾ ਜੰਮੂ ਕਸ਼ਮੀਰ ਬਾਰੇ ਫੈਸਲਾ ਅਨੈਤਿਕ, ਗੈਰਸੰਵਿਧਾਨਕ ਤੇ ਗੈਰਕਾƒਨੀ ਹੈ ਅਤੇ ਮੋਦੀ ਸਰਕਾਰ ਕਸ਼ਮੀਰੀਆਂ ƒ ਬੰਧਕ ਬਣਾਉਣ, ਤੇ ਕਿਸੇ ਵੀ ਸੰਭਾਵੀ ਵਿਰੋਧ ਪ੍ਰਦਰਸ਼ਨ ƒ ਦਬਾਉਣ ਲਈ ਜੋ ਤਰੀਕੇ ਅਖਤਿਆਰ ਕਰ ਰਹੀ ਹੈ, ਉਹ ਵੀ ਸਮੁੱਚਤਾ ਵਿਚ ਅਨੈਤਿਕ, ਅਸੰਵਿਧਾਨਕ ਅਤੇ ਗੈਰਕਾƒਨੀ ਹਨ।