ਘਰ ਤੇ ਬਾਹਰ ਦੇ ਜੋਗੀ ਦੀ ਸਿੱਧੀ ਦਾ ਕੱਚ ਸੱਚ

ਗੁਲਜ਼ਾਰ ਸਿµਘ ਸµਧੂ
31 ਅਗਸਤ 2019 ƒ ਸਵਰਗੀ ਅੰਮ੍ਰਿਤਾ ਪ੍ਰੀਤਮ ਨੇ 100 ਸਾਲ ਦੀ ਹੋ ਜਾਣਾ ਸੀ। ਇਸ ਵਾਰ ਅੰਗਰੇਜ਼ੀ ਦੇ ਅਖਬਾਰਾਂ ਨੇ ਆਪਣੇ ਐਤਵਾਰੀ ਅੰਕਾਂ ਵਿਚ ਉਸ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਭਰਪੂਰ ਲੇਖ ਛਾਪੇ ਹਨ। ਉਹ ਪੰਜਾਬੀ ਕਵੀਆਂ ਦੀ ਮਹਾਰਥੀ ਮµਨੀ ਜਾਂਦੀ ਸੀ ਤੇ ਉਸ ਨੇ ਆਪਣੇ ਸਾਥੀ ਇਮਰੋਜ਼ ਨਾਲ ਰਲ ਕੇ ‘ਨਾਗਮਣੀ’ ਨਾਂ ਦਾ ਸਾਹਿਤਕ ਰਸਾਲਾ ਵੀ ਕਈ ਵਰ੍ਹੇ ਕੱਢਿਆ। ਪਰ ਪੰਜਾਬੀ ਅਖਬਾਰਾਂ ਨੇ, ਇਕ ਅੱਧ ƒ ਛੱਡ ਕੇ, ਉਸ ਦਾ ਏਨਾ ਜ਼ਿਕਰ ਨਹੀਂ ਕੀਤਾ, ਜਿµਨਾ ਅੰਗਰੇਜ਼ੀ ਅਖਬਾਰਾਂ ਨੇ ਕੀਤਾ। ਮੈਂ ਖੁਦ ਵੀ ਆਪਣੇ ਕਾਲਮ ਵਿਚ ਉਹਦੇ ਬਾਰੇ ਨਹੀਂ ਲਿਿਖਆ, ਭਾਵੇਂ ਆਪਣੀ ਨਵੀਂ ਦਿੱਲੀ ਰਿਹਾਇਸ਼ ਸਮੇਂ ਮੈਂ ਉਸ ƒ ਉਸ ਦੇ ਘਰ ਹੀ ਨਹੀਂ, ਪ੍ਰਸਿੱਧ ਅੰਗਰੇਜ਼ੀ ਲੇਖਕ ਖੁਸ਼ਵੰਤ ਸਿµਘ ਤੇ ਹਿੰਦੀ ਲੇਖਕ ਭੀਸ਼ਮ ਸਾਹਨੀ ਦੇ ਘਰ ਵੀ ਮਿਲਦਾ ਰਿਹਾ ਹਾਂ। ਉਹ ਕਈ ਵਾਰ ਮੇਰੇ ਘਰ ਵੀ ਆਈ ਸੀ ਤੇ ਮੈƒ ਲਾਡ ਨਾਲ ਗੁਲਜ਼ਾਰ ਮੀਆਂ ਕਹਿ ਕੇ ਸµਬੋਧਨ ਕਰਦੀ ਸੀ।

ਕੀ ਮੈਂ ਇਸ ਘਟਨਾਕ੍ਰਮ ਲਈ ‘ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ’ ਵਾਲਾ ਅਖਾਣ ਵਰਤ ਸਕਦਾ ਹਾਂ? ਬਿਲਕੁਲ ਨਹੀਂ। ਉਹ ਪੰਜਾਬੀ ਪਾਠਕਾਂ ਦੇ ਮਨਾਂ ਵਿਚ ਵਸਦੀ ਹੈ। ਜੇ ਸੱਚ ਪੁੱਛੋ ਤਾਂ ਪੰਜਾਬੀ ਰਸਾਲੇ ਤੇ ਪੱਤਰ ਪੂਰਾ ਸਾਲ ਉਸ ਦਾ ਗੁਣ ਗਾਇਨ ਕਰਦੇ ਰਹੇ ਹਨ। ਮੈਂ ਖੁਦ ਉਸ ਦੀਆਂ ‘ਤµੂ ਨਹੀਂ ਆਇਆ’ ਕਵਿਤਾ ਦੀਆਂ ਹੇਠ ਲਿਖੀਆਂ ਲਾਈਨਾਂ ਸੈਂਕੜੇ ਮਹਿਿਫਲਾਂ ਵਿਚ ਸੁਣਾਉਂਦਾ ਰਿਹਾ ਹਾਂ,
ਇਸ਼ਕ ਦੀ ਦਹਿਲੀਜ਼ `ਤੇ
ਸਜਦਾ ਕਰੇਗਾ ਜਦ ਕੋਈ
ਯਾਦ ਫਿਰ ਦਹਿਲੀਜ਼ ƒ
ਮੇਰਾ ਜ਼ਮਾਨਾ ਆਏਗਾ,
ਤµੂ ਨਹੀਂ ਆਇਆ।
ਸ਼ੁਹਰਤਾਂ ਦੀ ਧੂੜ ਡਾਢੀ
ਧੂੜ ਊਜਾਂ ਦੀ ਬੜੀ
ਰੰਗ ਦਿਲ ਦੇ ਖੂਨ ਦਾ
ਕੋਈ ਕਿਵੇਂ ਬਦਲਾਏਗਾ,
ਤµੂ ਨਹੀਂ ਆਇਆ।
ਅੰਮ੍ਰਿਤਾ ਨੇ ਪੰਜਾਬੀ ਕਵਿਤਾ ƒ ਏਧਰਲੇ ਤੇ ਉਧਰਲੇ ਪੰਜਾਬ ਵਿਚ ਹੀ ਨਹੀਂ, ਦੁਨੀਆਂ ਭਰ ਵਿਚ ਹਰਮਨ ਪਿਆਰੀ ਬਣਾਇਆ। ਦੇਸ਼ ਵੰਡ ਬਾਰੇ ਉਸ ਦੀ ਲਿਖੀ ਕਵਿਤਾ ਦੇ ਕਈ ਬµਦ ਲੋਕ ਮਨਾਂ ਵਿਚ ਅੱਜ ਤੱਕ ਵੱਸੇ ਹੋਏ ਹਨ:
ਅੱਜ ਆਖਾਂ ਵਾਰਿਸ ਸ਼ਾਹ ƒ
ਕਿਤੇ ਕਬਰਾਂ ਵਿਚੋਂ ਬੋਲ।
ਤੇ ਅੱਜ ਕਿਤਾਬ-ਏ-ਇਸ਼ਕ ਦਾ
ਤµੂ ਅਗਲਾ ਵਰਕਾ ਫੋਲ।
ਇੱਕ ਰੋਈ ਸੀ ਧੀ ਪੰਜਾਬ ਦੀ
ਤµੂ ਲਿਖ ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ
ਤੈƒ ਵਾਰਿਸ ਸ਼ਾਹ ƒ ਕਹਿਣ।
‘ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ’ ਆਦਿ ਬੋਲ ਘਟ ਘਟ ਵਿਚ ਸਮਾਏ ਹੋਏ ਹਨ। ਚµਗੀ ਕਵਿਤਾ ਦੇ ਰਸੀਏ ਅਜਿਹੇ ਬੋਲਾਂ ਦੀ ਕਾਵਿਕ ਉਤਮਤਾ `ਤੇ ਤਾਂ ਹਰਫ ਉਠਾ ਸਕਦੇ ਹਨ, ਪਰ ਇਨ੍ਹਾਂ ਦੀ ਹਰਮਨ ਪਿਆਰਤਾ `ਤੇ ਨਹੀਂ। ਉਸ ਨੇ ਛੋਟੀ ਵੱਡੀ ਕਵਿਤਾ ਰਚੀ। ਵੱਡੀ ਉਮਰੇ ਹਰਮਨ ਪਿਆਰੇ ਨਾਵਲ ਲਿਖਣ ਵਾਲੀ ਵੀ ਉਹੀE ਸੀ। ਉਸ ਦੀਆਂ ਕਵਿਤਾਵਾਂ ਤੇ ਨਾਵਲ ਭਾਰਤ ਦੀਆਂ ਹੋਰ ਭਾਸ਼ਾਵਾਂ ਵਿਚ ਹੀ ਨਹੀਂ, ਅਨੇਕਾਂ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਕੇ ਛਪ ਚੁਕੇ ਹਨ-ਰੂਸੀ, ਡੱਚ, ਬੁਲਗਾਰੀਅਨ, ਪੋਲਿਸ਼, ਸਪੇਨਿਸ਼, ਅਲਬੇਨੀਅਨ, ਚੀਨੀ, ਜਪਾਨੀ, ਹੰਗੇਰੀਅਨ, ਰੋਮਾਨੀਅਨ, ਉਜ਼ਬੇਕ, ਜਰਮਨ, ਡੈਨਿਸ਼, ਮੈਕਡੋਨੀਅਨ, ਯੁਕਰੇਨੀਅਨ ਤੇ ਹੋਰ ਕਈ ਭਾਸ਼ਾਵਾਂ ਵਿਚ। ਉਸ ƒ ਕਈ ਯੂਨੀਵਰਸਿਟੀਆਂ ਨੇ ਡਾਕਟਰੇਟ ਦੀ ਆਨਰੇਰੀ ਡਿਗਰੀ ਦਿੱਤੀ ਤੇ ਦਰਜਨਾਂ ਖੋਜਾਰਥੀਆਂ ਨੇ ਉਸ ਦੀਆਂ ਰਚਨਾਵਾਂ `ਤੇ ਖੋਜ ਰਚਨਾਵਾਂ ਲਿਖ ਕੇ ਪੀਐਚ. ਡੀ. ਕੀਤੀ। ਉਸ ਦੀ ਸਾਹਿਤਕ ਦੇਣ ƒ ਮੱੁਖ ਰਖਦਿਆਂ ਉਸ ƒ ਭਾਰਤੀ ਗਿਆਨਪੀਠ ਸਨਮਾਨ ਨਾਲ ਨਿਵਾਜਿਆ ਗਿਆ। ਉਸ ਦੇ ਮਾਣ ਸਨਮਾਨਾਂ ਦੀ ਪੂਰੀ ਸੂਚੀ ਦਰਜ ਕਰਨੀ ਹੋਵੇ ਤਾਂ ਇੱਕ ਕਾਲਮ ਕਾਫੀ ਨਹੀਂ।
ਕੁਝ ਦਿਨ ਪਹਿਲਾਂ ਮੈਂ ਸਰਹਿੰਦ ਤੋਂ ਲੁਧਿਆਣਾ ਜਾ ਰਿਹਾ ਸਾਂ। ਰਸਤੇ ਵਿਚ ਖµਨਾ ਮµਡੀ ਪੈਂਦੀ ਹੈ, ਜਿੱਥੋਂ ਦੇ ਆਰੀਆ ਹਾਈ ਸਕੂਲ ਤੋਂ ਮੈਂ ਮਿਡਲ ਪਾਸ ਕੀਤੀ ਸੀ। ਮੈਂ ਸੋਚਿਆ ਮੈƒ ਆਪਣੇ 70 ਸਾਲ ਪਹਿਲੇ ਸਕੂਲ ਦੀ ਝਲਕ ਪਵੇਗੀ, ਪਰ ਛੇ-ਸੱਤ ਕਿਲੋਮੀਟਰ ਲµਬੇ ਫਲਾਈ Eਵਰ ਨੇ ਮੈƒ ਖµਨਾ ਤਾਂ ਕੀ, ਭੱਟੀਆਂ, ਬਾਹੋ ਮਾਜਰਾ, ਲਿਬੜਾ ਆਦਿ ਪਿੰਡਾਂ ਦਾ ਵੀ ਪਤਾ ਨਾ ਲੱਗਣ ਦਿੱਤਾ। ਇੱਕ ਹਾਈਵੇਅ ਕਿµਗ ਢਾਬੇ ਉਤੇ ਚਾਹ ਪੀਣ ਲਈ ਰੁਕਿਆ ਤਾਂ ਮੈਂ ਵਰਤਾਵੇ ƒ ਪੱੁਛਿਆ, ਕਿµਗ ਢਾਬਾ ਕਿਹੜੇ ਪਿੰਡ ਦੀ ਜ਼ਮੀਨ ਵਿਚ ਪੈਂਦਾ ਹੈ? ਉਸ ਦੇ ਮµੂਹ ਤੋਂ ‘ਖµਨਾ’ ਸੁਣ ਕੇ ਮੈਂ ਮੁੜ ਪੁੱਛਿਆ ਕਿ ਪਿੰਡ ਲਿਬੜਾ ਕਿੱਧਰ ਹੈ? ਉਸ ਦਾ ਉਤਰ ਸੀ, ‘ਲਿਬੜਾ ਤਾਂ ਪਿੱਛੇ ਰਹਿ ਗਿਆ ਜੀ।’ ਭਾਵ ਮੇਰੇ ਵਾਲਾ ਖµਨਾ ਰਸਤੇ ਵਿਚ ਪੈਂਦੇ ਭੱਟੀਆਂ, ਕੋੜੀ ਤੇ ਬਾਹੋਮਾਜਰਾ ਨਾਂ ਦੇ ਪਿੰਡਾਂ ƒ ਹੀ ਨਹੀਂ, ਲਿਬੜਾ ƒ ਵੀ ਆਪਣੇ ਪੈਰਾਂ ਥੱਲੇ ਮਧੋਲ ਗਿਆ ਹੈ। ਮੈƒ ਆਪਣੀ ਛੇ ਮਹੀਨੇ ਪਹਿਲਾਂ ਵਾਲੀ ਪਾਕਿਸਤਾਨ ਫੇਰੀ ਚੇਤੇ ਆ ਗਈ। ਉਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸੜਕਾਂ ਵੀ ਭੋਰੀਆਂ ਹਨ। ਆਲੇ ਦੁਆਲੇ ਸਫੈਦੇ ਦੇ ਰੱੁਖ ਤਾਂ ਕੀ, ਨਿµਮ ਤੇ ਕਿੱਕਰਾਂ ਵੀ ਨਹੀਂ। ਦੋਹਾਂ ਵਿਚੋਂ ਕਿਸ ਲਈ ਮੁਰਦਾਬਾਦ ਸ਼ਬਦ ਵਰਤੀਏ ਤੇ ਕਿਸ ਲਈ ਜ਼ਿµਦਾਬਾਦ?
ਅੰਤਿਕਾ: ਜਗਵਿੰਦਰ ਜੋਧਾ
ਪਤਾ ਨਹੀਂ ਕਿਉਂ ਇੱਕ ਦਿਨ ਉਸ ƒ
ਭਰੇ ਹੋਣ ਦਾ ਵਹਿਮ ਹੋ ਗਿਆ,
ਊਣਾ ਭਾਂਡਾ ਛਲਕਣ ਲੱਗਾ।
ਪੌਣ ਕµਧਾੜੇ ਚੜ੍ਹ ਕੇ ਉਡਿਆ
ਅੱਕ ਕੱਕੜੀ ਦਾ ਅਦਨਾ ਫµਬ,
ਅਸਮਾਨਾਂ ਸµਗ ਜਿੱਦਣ ਲੱਗਾ।