ਅµਮਿਤਾ ਪ੍ਰੀਤਮ: ਕੁਝ ਯਾਦਾਂ, ਕੁਝ ਯਾਦਗਾਰੀ ਪਲ

ਇਹ ਵਰ੍ਹਾ ਸਰਕਰਦਾ ਲੇਖਕਾ ਅµਮ੍ਰਿਤਾ ਪ੍ਰੀਤਮ ਦਾ ਸ਼ਤਾਬਦੀ ਵਰ੍ਹਾ ਹੈ। ਅੰਮ੍ਰਿਤਾ (31 ਅਗਸਤ 1919-31 ਅਕਤੂਬਰ 2005) ਨੇ ਕਵਿਤਾ, ਨਾਵਲ, ਕਹਾਣੀਆਂ ਅਤੇ ਵਾਰਤਕ ਰਾਹੀਂ ਪੰਜਾਬੀ ਸਾਹਿਤ ਨੂੰ ਮਾਲਾਮਾਲ ਕੀਤਾ। ‘ਨਾਗਮਣੀ’ ਵਰਗਾ ਸਾਹਿਤਕ ਪਰਚਾ ਕੱਢ ਕੇ ਨਵੇਂ ਲੇਖਕਾਂ ਦੇ ਪੂਰਾਂ ਦੇ ਪੂਰ ਪੈਦਾ ਕੀਤੇ। ਉਸ ਦੀ ਜ਼ਿੰਦਗੀ ਨਾਲ ਕਈ ਤਰ੍ਹਾਂ ਦੇ ਵਾਦ-ਵਿਵਾਦ ਜੁੜੇ ਰਹੇ ਹਨ, ਪਰ ਉਹ ਅਜਿਹੀ ਸ਼ਖਸੀਅਤ ਸੀ ਜਿਸ ਨੇ ਉਸ ਦੌਰ ਉਤੇ ਆਪਣਾ ਅਸਰ ਛੱਡਿਆ।

ਗੁਰਦੇਵ ਚੌਹਾਨ ਨੇ ਆਪਣੇ ਇਸ ਲੇਖ ਵਿਚ ਉਸ ਦੇ ਜੀਵਨ ਦੀਆਂ ਕੁਝ ਕੁ ਝਲਕੀਆਂ ਪੇਸ਼ ਕੀਤੀਆਂ ਹਨ। -ਸੰਪਾਦਕ

ਗੁਰਦੇਵ ਚੌਹਾਨ

ਅµਮ੍ਰਿਤਾ ਸਾਡੇ ਸਮਿਆਂ ਦੀ ਅਤੇ ਸਾਡੇ ਲਈ ਬਹੁਤ ਦਿਲਕਸ਼ ਸ਼ਖਸੀਅਤ ਸੀ।ਮਹਿਜ਼ ਉਸ ਨੂੰ ਵੇਖਣ ਦੀ ਖਿਚ ਹੀ ਕਾਫੀ ਹੁµਦੀ ਸੀ। ਹਰ ਸਿਖਾਂਦਰੂ ਪµਜਾਬੀ ਲੇਖਕ ਨੂੰ ਉਸ ਦੇ ਘਰ, ਉਸ ਨੂੰ ਵੇਖਣ ਦੀ ਖਿਚ ਹੁੰਦੀ। ਉਸ ਨੂੰ ਮਿਲ ਕੇ ਆਉਣਾ ਹਰ ਸਾਹਿਤਕਾਰ ਅਤੇ ਸਾਹਿਤ-ਰਸੀਏ ਲਈ ਇਵੇਂ ਸੀ, ਜਿਵੇਂ ਕੋਈ ਦਿੱਲੀ ਦਾ ਲਾਲ ਕਿਲ੍ਹਾ ਵੇਖ ਆਇਆ ਹੋਵੇ। ਉਹ ਅਤੇ ਉਸ ਦਾ ਘਰ ਪµਜਾਬੀਆਂ ਲਈ ਦਿੱਲੀ ਦੀ ਯਾਤਰਾ ਦਾ ਅਹਿਮ ਅµਗ ਬਣ ਗਿਆ ਸੀ।‘ਸੀ` ਲਿਖਣ ਲਗਿਆਂ ਮੇਰਾ ਹੱਥ ਕµਬ ਜਿਹਾ ਗਿਆ ਹੈ। ਪਤਾ ਨਹੀਂ, ਇਸ ‘ਸੀ` ਨੂੰ ਅਸੀਂ ਕਿµਨਾ ਕੁ ਚਿਰ ‘ਹੈ` ਬਣਾਈ ਰੱਖ ਸਕਦੇ ਹਾਂ।
ਮੈਂ ਸਮੇਂ ਵਿਚ ਪਿਛੇ ਜਾਂਦਾ ਹਾਂ। ਕਦੇ ਕਦੇ ਲਗਦਾ ਹੈ, ਜਿਵੇਂ ਕੇਵਲ ਪਿੱਛੇ ਜਾ ਸਕਣ ਵਾਲਾ ਸਮਾਂ ਹੀ ਮੇਰਾ ਹੈ। ਇਸੇ ‘ਤੇ ਕੇਵਲ ਮੇਰੀ ਇਜਾਰੇਦਾਰੀ ਹੈ ਜਾਂ ਵੱਸ ਚਲਦਾ ਹੈ। ਹਥਲਾ ਸਮਾਂ ਤਾਂ ਹੱਥਾਂ ਵਿਚੋਂ ਕਿਰਨ ਵਾਂਗ ਮੇਰਾ ਨਹੀਂ। ਗੱਲ ਕੋਈ 1970 ਜਾਂ ਇਸ ਦੇ ਆਸ ਪਾਸ ਦੀ ਹੋਵੇਗੀ, ਜਦ ਮੈਂ ਪਹਿਲੀ ਵਾਰ ਅµਮ੍ਰਿਤਾ ਨੂੰ ਉਸ ਦੇ ਘਰ ਜਾ ਕੇ ਵੇਖਿਆ। ਮੇਰੇ ਨਾਲ ਉਸ ਸਮੇਂ ਦੇਵ ਭਾਰਦਵਾਜ ਸੀ। ਅੰਮ੍ਰਿਤਾ ਨੂੰ ਵੇਖਣ ਦਾ ਉਸ ਦਾ ਚਾਅ ਵੀ ਵੇਖਣ ਵਾਲਾ ਸੀ। ਸ਼ਾਇਦ ਉਸੇ ਨੇ ਹੀ ਅµਮ੍ਰਿਤਾ ਤੋਂ ਟੈਲੀਫੋਨ ‘ਤੇ ਘਰ ਆਉਣ ਦੀ ਇਜਾਜ਼ਤ ਮµਗੀ ਸੀ। ਅੰਮ੍ਰਿਤਾ ਦੇ ਘਰ ਜਾ ਆਉਣਾ ਆਪਣੇ ਘਰ ਆਉਣ ਵਰਗਾ ਅਹਿਸਾਸ ਦਿµਦਾ ਸੀ ਅਤੇ ਖੁਸ਼ੀ ਵੀ। ਉਦੋਂ ਖੁਸ਼ੀ ਵੀ ਦੇਸੀ ਘਿਉ ਵਾਂਗ ਅਸਲੀ ਹੁµਦੀ ਸੀ। ਅੱਜ ਕੱਲ ਖੁਸ਼ੀ ਵਿਚ ਉਹ ਦਮ ਨਹੀਂ ਰਿਹਾ।
ਰੀਲ੍ਹ ਕੁਝ ਹੋਰ ਪਿਛੇ ਘੁਮਾਉਂਦਾ ਹਾਂ। ਜਿਵੇਂ ਸਿਨੇਮਾ ਵਾਲੇ ਕਹਿµਦੇ ਹਨ ‘ਕੱਟ` ਅਤੇ ਸੀਨ ਬਦਲ ਜਾਂਦਾ ਹੈ। ਮੈਂ ਅਜੇ ਮੈਟ੍ਰਿਕ ਹੀ ਪਾਸ ਕੀਤੀ ਸੀ। ਅµਮ੍ਰਿਤਾ ਨੂੰ ਉਦੋਂ ਕੁ ਹੀ ਸਾਹਿਤ ਅਕਾਦਮੀ ਐਵਾਰਡ ਮਿਿਲਆ ਸੀ, ਭਾਈ ਵੀਰ ਸਿµਘ ਦੇ ਆਸ ਪਾਸ। ‘ਮੇਰੇ ਸਾਈਆਂ ਜੀ` ਅਤੇ ‘ਸੁਨੇਹੜੇ` ਵਿਚਾਲੇ ਜਿਵੇਂ ਠµਢੇ ਯੁੱਧ ਦਾ ਗਰਮ ਮਾਹੌਲ ਚਲ ਰਿਹਾ ਹੋਵੇ। ਮੈਨੂੰ ਪਤਾ ਹੈ, ਉਦੋਂ ਮੇਰੇ ਵਰਗੇ ਹੋਰ ਬਹੁਤ ਸਾਰੇ ਕਮ-ਅਕਲ ਰੱਬ ਨਾਲੋਂ ਜ਼ਿµਦਗੀ ਨੂੰ ਵੱਧ ਨµਬਰ ਦਿµਦੇ ਸਨ ਅਤੇ ‘ਸੁਨੇਹੜੇ` ਵਿਚ ਉਨ੍ਹਾਂ ਨੂੰ ਆਪਣਾ ਦਿਲ ਧੜਕਦਾ ਸਾਫ ਸੁਣਾਈ ਦਿµਦਾ ਸੀ ਅਤੇ ਇµਜ ਸਹਿਜੇ ਹੀ ਅµਮ੍ਰਿਤਾ ਜਾਣੇ-ਅਣਜਾਣੇ ਨਵੇਂ ਯੁੱਗ ਦੀ ਪ੍ਰਤੀਨਿਧਤਾ ਕਰਨ ਲੱਗ ਪਈ ਸੀ। ਇਹ ਹੱਕ ਉਸ ਨੂੰ ਪµਜਾਬੀ ਲੋਕਾਈ ਨੇ ਦਿੱਤਾ ਸੀ। ਇਹ ਹੱਕ ਸ਼ਾਇਦ ਕਦੇ ਵੀ ਉਸ ਕੋਲੋਂ ਕਿਸੇ ਨੇ ਖੋਹਣ ਦੀ ਜਾਹਰਾ ਕੋਸ਼ਿਸ਼ ਨਹੀਂ ਕੀਤੀ। ਸ਼ਾਇਦ ਇਸ ਵਿਚ ਜਨਤਾ ਦੀ ਅµਤਰੀਵੀ ਪਰ ਅਕਰਮਕ ਹਾਂ ਹਮੇਸ਼ਾ ਸ਼ਾਮਿਲ ਰਹੀ ਹੈ।
ਸ਼ਾਇਦ ਇੱਥੇ ਸ਼ਬਦ ‘ਸ਼ਾਇਦ` ਵਿਚ ਮੇਰੀ ਲੋਚਾ ਦਾ ਵਧੇਰੇ ਹੱਥ ਹੈ, ਪਰ ‘ਅੱਜ ਆਖਾਂ ਵਾਰਿਸ ਸ਼ਾਹ` ਨੂੰ ਕੌਣ ਭੁਲਾ ਸਕਦਾ ਹੈ ਅਤੇ ਕੌਣ ਉਸ ਨੂੰ ਅਜਿਹੀ ਭਰਵੇਂ ਗਲੇ ਵਾਲੀ ‘ਵਾਜ਼ ਮਾਰ ਸਕਦਾ ਹੈ। ਅµਮ੍ਰਿਤਾ ਦੀ ਇਹ ‘ਵਾਜ਼ ਅੱਜ ਵੀ ਸਿਿਵਆਂ ਵਿਚੋਂ ਸੁਣਾਈ ਦਿµਦੀ ਹੈ। ਇਨ੍ਹਾਂ ਵਿਚ ਇਕ ਹੋਰ ਸਿਵਾ ਪµਜਾਬੀਅਤ ਦੇ ਅਸਲੀ ਮੁੱਲਾਂ ਦੀ ਜਿµਦਾ ਮੌਤ ਦਾ ਵੀ ਸ਼ਾਮਿਲ ਹੋ ਗਿਆ ਹੈ। ਸਿਿਵਆਂ ਦੀ ਇਸ ਫਹਿਿਰਸਤ ਵਿਚ ਮੈਂ ਹੋਰ ਅੱਗੇ ਨਹੀਂ ਜਾ ਸਕਦਾ।
ਇਕ ਹੋਰ ਸਿਨਮੈਟਿਕੀ ਕੱਟ। ਸµਮਤ 1975, ਨਵੀਂ ਦਿੱਲੀ, 25 ਹੌਜ਼ ਖਾਸ, ਅੰਮ੍ਰਿਤਾ ਦਾ ਘਰ। ਅµਮ੍ਰਿਤਾ ਨਾਲੋਂ ਇਮਰੋਜ਼ ਦਾ ਵੱਧ, ਕਿਉਂਕਿ ਉਹ ਇਸ ਘਰ ਨੂੰ ਸਭ ਤੋਂ ਵੱਧ ਵਰਤਦਾ ਅਤੇ ਸਜਾਉਂਦਾ ਰਿਹਾ ਹੈ। ਅµਮ੍ਰਿਤਾ ਤਾਂ ਜਿਵੇਂ ਇਮਰੋਜ਼ ਦੀ ਪੀ. ਜੀ. (ਪੇਅਇੰਗ ਗੈਸਟ) ਹੋਵੇ। ਇਸ ਵਾਰ ਮੈਂ ਕੁਝ ਵਧੇਰੇ ਸਹਿਜ ਮਹਿਸੂਸ ਕਰ ਰਿਹਾਂ ਸਾਂ। ਮੇਰੇ ਨਾਲ ਕਸ਼ਮੀਰ ਪµਨੂ ਸੀ ਅਤੇ ਸਾਡੇ ਦੋਹਾਂ ਦੀਆਂ ਪਤਨੀਆਂ ਵੀ। ਬਹੁਤਾ ਕੁਝ ਯਾਦ ਨਹੀਂ ਪਰ ਇਸ ਘੜੀ ਦਾ ਅਹਿਸਾਸ ਅਜੇ ਵੀ ਤਾਜ਼ਾ ਹੈ, ਇਮਰੋਜ਼ ਦੀ ਬਣਾਈ ਚਾਹ ਵਾਂਗ ਅਤੇ ਉਸ ਦੇ ਸਜਾਵਟੀ ਸ਼ੀਸ਼ੇ ‘ਤੇ ਲਿਖੇ ਅµਮ੍ਰਿਤਾ ਦੇ ਸ਼ਿਅਰ ਵਾਂਗ ‘ਇਕ ਦਰਦ ਸੀ ਜੋ ਮੈਂ ਚੁਪ ਚਾਪ ਪੀਤਾ ਹੈ, ਬਸ ਕੁਝ ਨਜ਼ਮਾਂ ਸਨ ਜੋ ਸਿਗਰਟ ਤੋਂ ਰਾਖ ਵਾਕੁਰ ਝਾੜੀਆਂ।` ਇਨ੍ਹਾਂ ਨਜ਼ਮਾਂ ਨੂੰ ਰਾਖਦਾਨੀ ਵਿਚ ਝਾੜ ਕੇ ਭਾਵੇਂ ਅµਮ੍ਰਿਤਾ ਚਲੇ ਗਈ ਹੈ ਪਰ ਕੁਕਨੂਸ ਵਾਂਗ ਉਹ ਇਸ ਰਾਖ ‘ਚੋਂ ਫਿਰ ਜਿµਦਾ ਹੋ ਗਈ ਹੈ, ਸਮੇਤ ਆਪਣੀਆਂ ਨਜ਼ਮਾਂ ਦੇ, ਜੋ ਕਦੇ ਵੀ ਰਾਖ ਨਹੀਂ ਬਣ ਸਕਦੀਆਂ।
ਅਸੀਂ ਰਾਖਾਂ ਵਿਚ ਵਿਸਵਾਸ਼ ਨਹੀਂ ਰਖਦੇ।
ਇਹ ਧੂਫਦਾਨੀ ਸਾਲ ਸਨ ਅਤੇ ਵੇਖਦਿਆਂ ਹੀ ਕੋਈ ਸਿਲਸਿਲਾ ਜਿਹਾ ਸ਼ੁਰੂ ਹੋ ਗਿਆ ਸੀ: ਅੰਮ੍ਰਿਤਾ ਦੇ ਘਰ ਜਾਣ ਦਾ, ਅµਮ੍ਰਿਤਾ ਦੇ ਮੂµਹ ਤੋਂ ਆਪਣਾ ਨਾਂ ਸੁਣਨ ਦਾ, ਇਮਰੋਜ਼ ਨਾਲ ਗੱਪਸ਼ੱਪ ਦਾ, ਸਾਹਿਤ ਬਾਰੇ ਉਸ ਦੇ ਵਿਚਾਰ ਸੁਣਨ ਦਾ, ਉਸ ਦੇ ਘਰੋਂ ਕੋਈ ਨਾ ਕੋਈ ਕਿਤਾਬ ਮµਗ ਕੇ ਲਿਆਉਣ ਦਾ, ‘ਨਾਗਮਣੀ’ ਲਈ ਲਿਖਣ ਦਾ, ਹੋਰ ਲੇਖਕਾਂ-ਲੇਖਿਕਾਵਾਂ ਨੂੰ ਉਸ ਦੇ ਘਰ ਮਿਲਣ ਦਾ, ਪਹਿਲਾਂ ਪਹਿਲਾਂ ਉਥੇ ਚਾਹ ਪੀਣ ਦਾ, ਫਿਰ ਕਦੇ ਕਦੇ ਰੋਟੀ ਖਾ ਆਉਣ ਦਾ, ਉਥੇ ਰਹਿ ਆਉਣ ਦਾ। ਨਾਗਮਣੀ ਲਈ ਲਿਖਣ ਦਾ, ਨਾਗਮਣੀ ਦੀ ਉਡੀਕ ਕਰਨ ਦਾ, ਨਾਗਮਣੀਆਂ ਨੂੰ ਜਿਲਦ ਕਰਨ ਦਾ, ਹੋਰਾਂ ਨੂੰ ਨਾਗਮਣੀ ਪੜ੍ਹਾਉਣ ਦਾ, ਅµਮ੍ਰਿਤਾ ਨੂੰ ਚਿੱਠੀਆਂ ਲਿਖਣ ਦਾ, ਫਿਰ ਉਸ ਦੇ ਜਵਾਬੀ ਖਤ ਉਡੀਕਣ ਅਤੇ ਮਾਣਨ ਦਾ। ਉਸ ਦੀਆਂ ਨਜ਼ਮਾਂ ਅµਗਰੇਜ਼ੀ ਵਿਚ ਅਨੁਵਾਦ ਕਰਨ ਦਾ, ਉਸ ਦੇ ਕਹੇ ਤੇ ਕੁਝ ਯੂਰਪੀ ਕਹਾਣੀਆਂ ਦੇ ਪµਜਾਬੀਕਰਨ ਦਾ।
ਕਦੇ ਮੈਂ ਇਕੱਲਾ ਚਲੇ ਜਾਂਦਾ, ਕਦੇ ਕੋਈ ਲੇਖਕ ਦੋਸਤ ਨਾਲ ਹੁµਦਾ। ਕਦੇ ਕਦੇ ਲੇਖਕਾਂ ਦਾ ਪੂਰਾ ਲਾਣਾ ਹੀ ਕਿਸੇ ਸਾਹਿਤਕ ਫµਕਸ਼ਨ ਤੋਂ ਬਾਅਦ ਉਥੇ ਚਲਾ ਜਾਂਦਾ। ਬਹੁਤੀ ਵਾਰ ਲੇਖਕ ਆਪਣੀਆਂ ਪ੍ਰੇਮਕਾਵਾਂ ਵੀ ਅµਮ੍ਰਿਤਾ ਨਾਲ ਆਪਣੀ ਨੇੜਤਾ ਦਾ ਰੁਹਬ ਪਾਉਣ ਲਈ ਲੈ ਜਾਂਦੇ। ਅµਮ੍ਰਿਤਾ ਦਾ ਘਰ ਸਾਹਿਤ ਅਤੇ ਨਵੀਂ ਜੀਵਨ ਸ਼ੈਲੀ ਦਾ ਅੱਡਾ ਬਣ ਗਿਆ ਸੀ। ਅµਮ੍ਰਿਤਾ ਨੂੰ ਸਿਰਜਣਾਤਮਕ ਸਰਗਰਮੀ ਪਸµਦ ਸੀ। ਉਹ ਲਿਖਣ ਅਤੇ ਹੋਰ ਲਿਖਣ ਲਈ ਉਕਸਾਉਂਦੀ। ਵਧੀਆ ਸਾਹਿਤ ਪੜ੍ਹਨ ਲਈ ਕਹਿµਦੀ। ਨੀਕੋ ਕਜ਼ਾਨਜ਼ਾਕਿਸ ਦਾ ‘ਜ਼ੋਰਬਾ ਦਿ ਗਰੀਕ’, ਆਇਨਰੈਂਡ ਦਾ ‘ਫਾਊਂਟੇਨਹੈੱਡ’, ਹੈਨਰਿਕ ਬੋਅਲ ਦੀਆਂ ਕਹਾਣੀਆਂ, ਤਸਤਾਯੇਵਾ, ਬਲਾਗਾ, ਗਰੋਜ਼ਦਾਨਾ, ਨੈਲੀਸਾਚ, ਯਵਤੂਸ਼µਕੂ ਅਤੇ ਲੋਰਕਾ ਦੀਆਂ ਕਵਿਤਾਵਾਂ ਪੜ੍ਹਨ ਲਈ ਉਸੇ ਨੇ ਪ੍ਰੇਰਿਆ। ਇਸੇ ਤਰ੍ਹਾਂ ਸਾਨੂੰ ਵੀ ਨਵੇਂ ਅਤੇ ਵਧੀਆ ਲੇਖਕਾਂ ਨੂੰ ਪਛਾਣਨ ਦੀ ਜਾਚ ਆਉਣੀ ਸ਼ੁਰੂ ਹੋ ਗਈ। ਮੈƒ ਯਾਦ ਹੈ, ਮੈਂ ਅਤੇ ਦੇਵ ਭਾਰਦਵਾਜ਼ ਹੀ ਸਾਂ ਜਿਨ੍ਹਾਂ ਨੂੰ ਅµਮ੍ਰਿਤਾ ਨੇ ਸਭ ਤੋਂ ਪਹਿਲਾਂ ਰਸੂਲ ਹਮਜ਼ਾਤੋਵ ਦਾ ‘ਮੇਰਾ ਦਾਗਿਸਤਾਨ` ਚµਡੀਗੜ੍ਹੋਂ ਲਿਆ ਕੇ ਪੜ੍ਹਨ ਲਈ ਦਿੱਤਾ ਸੀ। ਪµਜਾਬ ਬੁੱਕ ਸੈਂਟਰ ‘ਤੇ ਅਚਾਨਕ ਹੀ ਅਣਸਾਹਿਤਕ ਨਾਂ ਵਾਲੀ ਨਵੀਂ ਛਪ ਕੇ ਆਈ ਇਸ ਪੁਸਤਕ ਦੇ ਪਹਿਲੇ ਸਫੇ ਦੇ ਪਹਿਲੇ ਫਿਕਰੇ ‘ਤੇ ਦੇਵ ਭਾਰਦਵਾਜ ਦੀ ਨਜ਼ਰ ਪੈ ਗਈ। ਬਸ ਇਹ ਸਤਰ ਹੀ ਉਸ ƒ ਅਤੇ ਬਾਅਦ ਵਿਚ ਸਾਨੂµ ਸਾਰੀ ਕਿਤਾਬ ਪੜ੍ਹਾ ਗਈ ਸੀ।
ਮੈƒ ਯਾਦ ਹੈ, ਜਦ ਕਦੇ ਵੀ ਮੌਕਾ ਜੁੜਦਾ, ਮੈਂ ਅਕਸਰ ਅµਮ੍ਰਿਤਾ ƒ ਚਿੱਠੀਆਂ ਲਿਖਦਾ ਰਹਿµਦਾ। ਇਕ ਵਾਰ ਅµਮ੍ਰਿਤਾ ਦੀ ਚਿੱਠੀ ਆਈ ਜਿਸ ਵਿਚ ਉਸ ਨੇ ਮੇਰੇ ਇਕ ਨਿੱਕੇ ਜਿਹੇ ਖਤ ਦੀ ਬਹੁਤ ਤਾਰੀਫ ਕੀਤੀ ਸੀ ਅਤੇ ਪੁੱਛਿਆ ਸੀ ਕਿ ਜੇ ਮੇਰੀ ਇਜਾਜ਼ਤ ਹੋਵੇ ਤਾਂ ਉਹ ਇਸ ƒ ਨਾਗਮਣੀ ਦੇ ਪ੍ਰਸਤਾਵਤ ‘ਖਤ ਅµਕ’ (ਇਹ ਬਾਅਦ ਵਿਚ ‘ਕਾਲੇ ਤਿਲੀਅਰ’ ਨਾਂ ਥੱਲੇ ਆਇਆ ਸੀ) ਵਿਚ ਛਾਪਣਾ ਚਾਹੇਗੀ, ਜੋ ਬਾਅਦ ਵਿਚ ਪੁਸਤਕ ਰੂਪ ਵਿਚ ਵੀ ਛਾਪਿਆ ਜਾਵੇਗਾ। ਉਸ ਨੇ ਇਹ ਵੀ ਲਿਿਖਆ ਸੀ ਕਿ ਮੇਰਾ ਖਤ ਨਵਤੇਜ ਦੇ ਖਤ, ਜੋ ਉਸ ਨੇ ਸ਼ਿਮਲੇ ਤੋਂ ਉਸ ƒ ਲਿਿਖਆ ਸੀ ਅਤੇ ਇਕ ਹੋਰ ਖਤ ਤੋਂ ਜਿਸ ਦੇ ਲਿਖਣ ਵਾਲੇ ਦਾ ਉਸ ਜ਼ਿਕਰ ਵੀ ਕੀਤਾ ਸੀ, ਤੋਂ ਬਾਅਦ ਮੇਰਾ ਖਤ ਤੀਜੇ ਨµਬਰ `ਤੇ ਉਸ ਦੇ ਪਸµਦੀਦਾ ਖਤਾਂ ਵਜੋਂ ਆਉਂਦਾ ਹੈ, ਜੋ ਉਦੋਂ ਤੀਕ ਉਸ ƒ ਲਿਖੇ ਗਏ ਸਨ।
ਇਕ ਵਾਰ ਮੈਂ ਅਤੇ ਭੂਸ਼ਨ ਕੁਝ ਦਿਨ ਅµਮ੍ਰਿਤਾ ਦੇ ਘਰ ਰਹੇ। ਨਾਗਮਣੀ ਦਾ ‘ਦੇਖ ਕਬੀਰਾ’ ਅµਕ ਕੱਢਣਾ ਸੀ। ਉਥੇ ਰਹਿµਦਿਆਂ ਭੂਸ਼ਨ ਨੇ ਕਈ ਲੇਖ ਲਿਖ ਲਏ। ਹਰ ਸਵੇਰ ਅੰਮ੍ਰਿਤਾ ਪੁੱਛਦੀ- ਕੀ ਲਿਿਖਆ ਹੈ, ਸੁਣਾ। ਮੇਰੇ ਕੋਲੋਂ ਕੁਝ ਨਾ ਲਿਿਖਆ ਜਾਂਦਾ। ਇਸ ਤਰ੍ਹਾਂ ਸਾਈ `ਤੇ ਜੁੱਤੀ ਬਣਾਉਣ ਵਾਂਗ ਮੈਂ ਨਹੀਂ ਸਾਂ ਲਿਖ ਸਕਦਾ, ਇਹ ਮੈਨੂੰ ਉਦੋਂ ਪਤਾ ਲੱਗਾ। ਫਿਰ ਵੀ ਮਂੈ ਕਿਵੇਂ ਨਾ ਕਿਵੇਂ ਭੂਸ਼ਨ ਦੀ ਪਤਨੀ ਦਾ ਜ਼ਿਕਰ-ਏ-ਖੈਰ ਲਿਖ ਲਿਆ। ਇਕ ਵਾਰ ਬਹੁਤ ਸਾਰੇ ਲੇਖਕ ਅµਮ੍ਰਿਤਾ ਦੇ ਘਰ ਇਕੱਠੇ ਹੋ ਗਏ। ਅਗਸਤ ਦਾ ਮਹੀਨਾ ਸੀ ਅਤੇ ਅµਮ੍ਰਿਤਾ ਦਾ ਜਨਮ ਦਿਨ। ਇਹ ਸਾਰੇ ਅੰਮ੍ਰਿਤਾ ਨੂੰ ਜਨਮ ਦਿਨ ਮੁਬਾਰਕ ਕਹਿਣ ਆਏ ਸਨ। ਇਨ੍ਹਾਂ ਵਿਚ ਮੈਂ ਵੀ ਸਾਂ। ਅਜੀਤ ਕੌਰ, ਦਲੀਪ ਕੌਰ ਟਿਵਾਣਾ ਆਦਿ ਨੂੰ ਮੈਂ ਪਹਿਲੀ ਵਾਰ ਉਥੇ ਹੀ ਵੇਖਿਆ। ਕੁਝ ਹਿµਦੀ ਲੇਖਕ ਵੀ ਪਹਿਲੀ ਅਤੇ ਆਖਰੀ ਵਾਰ ਉਥੇ ਹੀ ਵੇਖੇ।
ਇਕ ਵਾਰ ਦੇਵ ਦੇ ਘਰ ਕਿਸੇ ਸਮਾਗਮ ਤੋਂ ਬਾਅਦ ਅਸੀਂ ਕੁਝ ਲੇਖਕ ਅµਮ੍ਰਿਤਾ ਦੇ ਘਰ ਚਲੇ ਗਏ। ਜੇ ਮੈਂ ਗਲਤੀ ਨਹੀਂ ਕਰਦਾ ਤਾਂ ਇਨ੍ਹਾਂ ਵਿਚ ਮੋਹਨਜੀਤ ਤੋਂ ਸਿਵਾ ਬਾਬਾ ਨੂਰ (ਸਤਿੰਦਰ ਸਿੰਘ) ਵੀ ਸੀ। ਕੈਨੇਡਾ ਤੋਂ ਆਇਆ ਕਵੀ ਅਜਮੇਰ ਰੋਡੇ ਅਤੇ ਉਸ ਦੀ ਖੂਬਸੂਰਤ ਪਤਨੀ ਤੇ ਕਵਿਤਰੀ ਸੁਰਜੀਤ ਕਲਸੀ ਵੀ ਸਾਡੇ ਨਾਲ ਹੀ ਸਨ। ਅਮਰੀਕਾ ਰਹਿµਦੀ ਆਪਣੇ ਜ਼ਮਾਨੇ ਦੀ ਸਿਰਕੱਢ ਬਿਊਟੀ, ਜੋ ਹੁਣ ਵੀ ਖੂਬਸੂਰਤ ਸੀ, ਸਬੱਬ ਨਾਲ ਅੰਮ੍ਰਿਤਾ ਪਾਸ ਆਈ ਹੋਈ ਸੀ। ਉਹ ਅਜੇ ਵੀ ਕੁਝ ਕੁ ਵੱਧ ਪੱਕੇ ਅਨਾਰ ਦੇ ਫੁਲ ਵਰਗੀ ਹੀ ਸੀ। ਹੁਣ ਮੈਨੂੰ ਉਸ ਦਾ ਨਾਂ ਭੁੱਲ ਗਿਆ ਹੈ, ਪਰ ਮੈਂ ਬਹੁਤ ਵਰ੍ਹੇ ਉਸ ਦਾ ਨਾਂ ਬੜਾ ਸµਭਾਲ ਕੇ ਆਪਣੀ ਕਮਜ਼ੋਰ ਯਾਦਦਾਸ਼ਤ ਵਿਚ ਰੱਖ ਛਡਿਆ ਸੀ। ਕਹਿµਦੇ ਹਨ, ਕਿਸੇ ਜ਼ਮਾਨੇ ਵਿਚ ਪਾਕਿਸਤਾਨੀ ਸ਼ਾਇਰ ਫੈਜ਼ ਅਹਿਮਦ ਫੈਜ਼ ਵੀ ਉਸ ਉਤੇ ਮੋਹਿਤ ਹੋ ਗਿਆ ਸੀ। ਸਬੱਬ ਨਾਲ ਉਨ੍ਹਾਂ ਦਿਨਾਂ ਵਿਚ ਦਲੀਪ ਕੌਰ ਟਿਵਾਣਾ ਵੀ ਕਈ ਦਿਨਾਂ ਤੋਂ ਅੰਮ੍ਰਿਤਾ ਪਾਸ ਠਹਿਰੀ ਹੋਈ ਸੀ। ਉਹ ਨµਗੇ ਪੈਰੀਂ ਅµਮ੍ਰਿਤਾ ਦੇ ਘਰ ਵਿਚ ਟਹਿਲਦੀ ਹੋਈ ‘ਨµਗੇ ਪੈਰਾਂ ਦਾ ਸਫਰ` ਲਿਖ ਰਹੀ ਸੀ। ਝੱਟ ਹੀ ਅਜੀਤ ਕੌਰ ਵੀ ਆ ਗਈ। ਗੱਲ ਕੀ, ਪµਜਾਬੀ ਬੋਲੀ ਦੀ ਸਰੀਰਕ ਅਤੇ ਮਾਨਸਿਕ ਖੂਬਸੂਰਤੀ, ਖਾਸ ਤੌਰ ‘ਤੇ ਔਰਤਾਨਾ ਖੂਬਸੂਰਤੀ ਦੀ ਮਹਿਿਫਲ ਲੱਗ ਗਈ ਸੀ, 25 ਹੌਜ਼ ਖਾਸ ਵਿਚ।
ਅµਮ੍ਰਿਤਾ ਇਸ ਇਕੱਠ ਦੀ ਪ੍ਰਧਾਨ ਸ਼ਖਸੀਅਤ ਸੀ। ਛੇਤੀ ਹੀ ਫੈਸਲਾ ਹੋਇਆ ਕਿ ਕਿਉਂ ਨਾ ਇਸ ਅਕਸਮਾਤ ਇਕੱਤਰਤਾ ਦਾ ਫਾਇਦਾ ਉਠਾਇਆ ਜਾਵੇ। ਸਭ ਤੋਂ ਪਹਿਲਾਂ ਗੱਲ ਸ਼ੁਰੂ ਹੋਈ ਦੇਵ ਆਰਟਿਸਟ ਦੀ ਡੋਰੀਅਨ ਗਰੇ ਟਾਈਪ ਖੂਬਸੂਰਤੀ ਦੀ। ਬਸ ਫਿਰ ਕੀ ਸੀ, ਸ਼ੁਰੂ ਹੋ ਗਈ ਗੱਲਬਾਤ ਉਥੇ ਜੁੜੇ ਲੇਖਕਾਂ ਵਿਚਕਾਰ। ਅµਮ੍ਰਿਤਾ ਕਹਿਣ ਲੱਗੀ ਕਿ ਗੁਰਦੇਵ ਚੌਹਾਨ ਤੂµ ਇਸ ਗੱਲਬਾਤ ਨੂੰ ਕਲਮਬµਦ ਕਰਂੇਗਾ। ਇਹ ਗੁਫਤਗੂ ਅਗਲੇ ਮਹੀਨੇ ਦੀ ਨਾਗਮਣੀ ਵਿਚ ਛਪੀ। ਇਸ ਵਿਚ ਮੇਰਾ ਨਾਂ ਸਕਰਾਈਬ ਵਜੋਂ ਦਿੱਤਾ ਗਿਆ ਸੀ। ਮੇਰੇ ਲਈ ਇਹ ਖੂਬਸੂਰਤ ਇਕੱਠ ਖੂਬਸੂਰਤ ਯਾਦਦਾਸ਼ਤ ਵਿਚ ਬਦਲ ਗਿਆ।
ਅµਮ੍ਰਿਤਾ ਦਾ ਘਰ ਬਹੁਤ ਸਾਰੇ ਖੂਬਸੂਰਤ ਮੋੜਾਂ, ਸਬੱਬਾਂ ਅਤੇ ਮੌਕਾ ਮੇਲਾਂ ਦਾ ਘਰ ਬਣ ਜਾਣ ਦੀ ਤੌਫੀਕ ਰੱਖਦਾ ਹੈ। ‘ਕਾਫਲਾ ਇµਟਰ-ਕੌਂਟੀਨੈਂਟਲ` ਦਾ ਪਲੇਠਾ ਅµਕ ਅµਮ੍ਰਿਤਾ ਨੇ ਆਪਣੇ ਘਰ ਵਿਚ ਹੀ ਰਿਲੀਜ਼ ਕੀਤਾ ਸੀ। ਦੇਵ ਭਾਰਦਵਾਜ ਰਾਹੀਂ ਸµਪਾਦਿਤ ਇਸ ਅµਗਰੇਜ਼ੀ ਸਾਹਿਤਕ ਪੱਤਰ ਨਾਲ ਮੈਂ ਵੀ ਇਸ ਦੇ ਕਾਰਜਕਾਰੀ ਸµਪਾਦਕ ਹੋਣ ਦੇ ਨਾਤੇ ਜੁੜਿਆ ਹੋਇਆ ਹਾਂ। ਕੁਝ ਸਾਲ ਪਹਿਲਾਂ ਅਸੀਂ ਦੋਹਾਂ ਨੇ ਅµਮ੍ਰਿਤਾ ‘ਤੇ ਇਕ ਪੁਸਤਕ ਅµਗਰੇਜ਼ੀ ਵਿਚ ਸµਪਾਦਿਤ ਕੀਤੀ ਸੀ, ਜਿਸ ਦਾ ਨਾਂ ਹੈ: ‘ਅµਮ੍ਰਿਤਾ ਪ੍ਰੀਤਮ: ਏ ਲਿਿਵµਗ ਲੀਜੈਂਡ।`
ਸ਼ਾਇਦ ਇਹ 1991 ਕੁ ਦੀ ਗੱਲ ਹੈ। ਅµਮ੍ਰਿਤਾ ਨੇ ਪੁਸਤਕ ਪੜ੍ਹਨ ਲਈ ਦਿੱਤੀ। ਇਹ ਸੀ ਉਸ ਦੀ ਹਿµਦੀ ਵਿਚ ਲਿਖੀ ਪਾਕਿਸਤਾਨੀ ਸ਼ਾਇਰਾ ਅਤੇ ਸਹੇਲੀ ਸਾਰਾ ਸ਼ਗੁਫਤਾ ਦੀ ਜੀਵਨੀ। ਇਸ ਪੁਸਤਕ ਦਾ ਨਾਂ ਸੀ, ‘ਏਕ ਥੀ ਸਾਰਾ।` ਇਹ ਪੁਸਤਕ ਸ਼ਾਇਦ ਅਜੇ ਤੀਕ ਵੀ ਪµਜਾਬੀ ਵਿਚ ਨਹੀਂ ਆਈ। ਜਦ ਮੈਂ ਘਰ ਆ ਕੇ ਕਿਤਾਬ ਪੜ੍ਹੀ ਤਾਂ ਇਸ ਦੀ ਛਿਲਤ ਮੇਰੀ ਰੂਹ ਵਿਚ ਡੂµਘੀ ਧਸ ਗਈ। ਕਈ ਦਿਨ ਮੈਂ ਇਸ ਦੀ ਗਹਿਰੀ ਪੀੜ ਤੋਂ ਮੁਕਤ ਨਾ ਹੋ ਸਕਿਆ। ਸਾਰਾ ਸ਼ਗੁਫਤਾ ਦਾ ਦੁਖ ਘੁµਮ ਕੇ ਜਿਵੇਂ ਵਾਰ-ਵਾਰ ਫਿਰ ਮੇਰੇ ਕੋਲ ਆ ਜਾਂਦਾ ਹੋਵੇ। ਮੈਂ ਅµਮ੍ਰਿਤਾ ਕੋਲੋਂ ਇਸ ਨੂੰ ਅµਗਰੇਜ਼ੀ ਵਿਚ ਅਨੁਵਾਦ ਕਰਨ ਦੀ ਇਜਾਜ਼ਤ ਮµਗੀ, ਜੋ ਅµਮ੍ਰਿਤਾ ਨੇ ਝੱਟ ਦੇ ਦਿੱਤੀ। ਮੈਂ ਹੁਣ ਤੀਕ ਕੇਵਲ ਫੁਟਕਲ ਅਨੁਵਾਦ ਹੀ ਕੀਤੇ ਸਨ, ਇµਜ ਮੇਰੇ ਲਈ ਇਹ ਕµਮ ਵੱਡਾ ਚੈਲੇਂਜ ਸੀ। ਉਤੋਂ ਅµਮ੍ਰਿਤਾ ਚਾਹੁµਦੀ ਸੀ ਕਿ ਇਹ ਪੈਂਗੁਇਨ ਵਾਲੇ ਹੀ ਛਾਪਣ। ਜਦ ਮੈਂ ਕੁਝ ਮਹੀਨਿਆਂ ਬਾਅਦ ਇਸ ਦਾ ਅਨੁਵਾਦ ਮੁਕਾ ਲਿਆ ਤਾਂ ਮੈਂ ਇਸ ਦੀਆਂ ਤਿµਨ ਕਾਪੀਆਂ ਉਸ ਦੇ ਕਹੇ ਅਨੁਸਾਰ ਉਸ ਨੂੰ ਭੇਜ ਦਿਤੀਆਂ। ਉਨ੍ਹੀਂ ਦਿਨੀਂ ਖੁਸ਼ਵµਤ ਸਿµਘ ਇਸ ਅਦਾਰੇ ਨਾਲ ਸਿੱਧਾ ਜੁੜਿਆ ਹੋਇਆ ਸੀ। ਸੋ, ਅਨੁਵਾਦ ਉਸ ਨੂੰ ਭੇਜ ਦਿੱਤਾ ਗਿਆ ਪਰ ਇਸ ਵਿਚ ਕੁਝ ਗੈਰ-ਅਨੁਵਾਦੀ ਊਣਤਾਈਆਂ, ਖਾਸ ਤੌਰ ‘ਤੇ ਇਸ ਦੀ ਪµਕਚੂਏਸ਼ਨ ਕੌਮਾਂਤਰੀ ਯੂਸੇਜ਼ ਅਨੁਸਾਰ ਨਾ ਹੋਣ ਕਰਕੇ ਇਹ ਪੁਸਤਕ ਉਥੇ ਨਾ ਛਪ ਸਕੀ, ਜਿਸ ਦਾ ਅੰਮ੍ਰਿਤਾ ਨੂੰ ਅਫਸੋਸ ਸੀ। ਫਿਰ ਕੁਝ ਸੋਧਾਂ ਉਪਰµਤ ਇਹ ਪੁਸਤਕ ਡੀ. ਕੇ. ਪਬਲਿਸ਼ਰਜ਼, ਦਿੱਲੀ ਨੇ 1993 ਵਿਚ ਛਾਪੀ। ਇਸ ਦਾ ਰਾਇਲਟੀ ਕਾਂਟਰੈਕਟ (ਅµਿਮ੍ਰਤਾ ਤੇ ਮੈƒ ਕੱੁਲ 10% ਵਿਚੋਂ ਅੱਧੀ-ਅੱਧੀ ਰਾਇਲਟੀ ਮਿਲਣੀ ਸੀ) ਅੱਜ ਵੀ ਮੇਰੇ ਪਾਸ ਹੈ ਜਿਸ ਵਿਚ ਅµਮ੍ਰਿਤਾ ਦੇ ਅµਗਰੇਜ਼ੀ ਵਿਚ ਦਸਤਖਤ ਵੀ ਹਨ। ਜਦ ਮੈਂ ਇਸ ਨੂੰ ਵੇਖਦਾ ਹਾਂ ਤਾਂ ਅµਮ੍ਰਿਤਾ ਪ੍ਰਤੀ ਮੇਰਾ ਦਿਲ ਮਾਣ ਨਾਲ ਭਰ ਜਾਂਦਾ ਹੈ।
ਹੋਰ ਵੀ ਕਈ ਯਾਦਾਂ ਹਨ ਪਰ ਇਕ ਯਾਦ ਕੁਝ ਵੱਖਰੇ ਰµਗ ਦੀ ਹੈ। ਅਤਿਵਾਦ ਦੇ ਅµਤਲੇ ਦਿਨ ਸਨ, ਸ਼ਾਇਦ 1993 ਦੇ ਆਸ ਪਾਸ ਦੇ। ਇਸ ਵਾਰ ਮੇਰੇ ਨਾਲ ਜੋਗਾ ਸਿµਘ ਸੀ। ਕਿਸੇ ਗੱਲੋਂ ਉਹ ਉਨ੍ਹੀਂ ਦਿਨੀਂ ਅµਮ੍ਰਿਤਾ ਪਾਸ ਜਾਣ ਦਾ ਹੌਸਲਾ ਨਹੀਂ ਸੀ ਕਰ ਸਕਦਾ। ਹਰਭਜਨ ਹਲਵਾਰਵੀ, ਜੋਗਾ ਸਿµਘ ਅਤੇ ਮੈਂ ਭਾਰਤੀ ਸਾਹਿਤ ਅਕਾਦਮੀ ਦੇ ਸੈਮੀਨਾਰ ਵਿਚ ਹਿੱਸਾ ਲੈਣ ਗਏ ਸਾਂ। ਮੈਂ ਅਤੇ ਜੋਗਾ ਸਿµਘ ਨੇ ਆਪਣੇ ਪਰਚੇ ਪੜ੍ਹਨੇ ਸਨ ਅਤੇ ਹਲਵਾਰਵੀ ‘ਤੇ ਕਿਸੇ ਹੋਰ ਨੇ ਪਰਚਾ ਪੜ੍ਹਨਾ ਸੀ। ਪµਜਾਬ ਵਿਚ ਬੱਸਾਂ ਦੀ ਹੜਤਾਲ ਸੀ ਅਤੇ ਅਸੀਂ ਪਾਣੀਪਤ ਤਕ ਟੈਕਸੀ ‘ਤੇ ਗਏ। ਉਥੋਂ ਅਸੀਂ ਬੱਸ ਲੈ ਲਈ। ਅਸੀਂ ਦਿੱਲੀ ਦੀ ਬਾਹਰਲੀ ਰਿµਗ ਰੋਡ ‘ਤੇ ਉਤਰੇ। ਰਾਤ ਦੇ ਕੋਈ ਦਸ ਵੱਜ ਚੁਕੇ ਹੋਣਗੇ। ਜੋਗਾ ਸਿµਘ ਅਨੁਸਾਰ, ਰੋਹਣੀ ਵਾਲੇ ਪਾਸੇ ਨੇੜੇ ਹੀ ਕਿਧਰੇ ਉਸ ਦੇ ਮਾਮੇ ਦਾ ਘਰ ਸੀ। ਸੋ, ਅਸੀਂ ਪੈਦਲ ਹੀ ਤੁਰ ਪਏ। ਜੋਗਾ ਸਿµਘ ਹਰ ਆਉਣ ਵਾਲੇ ਅਗਲੇ ਖµਭੇ ਵਲ ਹੱਥ ਕਰਕੇ ਕਹੇ ਕਿ ਬਸ ਉਸ ਖµਭੇ ਕੋਲ ਮਾਮੇ ਦਾ ਘਰ ਹੈ। ਇਸ ਤਰ੍ਹਾਂ ਤੁਰਦੇ ਅਸੀਂ ਕੋਈ ਦਸ ਕਿਲੋਮੀਟਰ ਚਲੇ ਗਏ ਹੋਵਾਂਗੇ ਪਰ ਮਾਮੇ ਦਾ ਘਰ ਨਾ ਆਇਆ। ਅਗਲੇ ਚੌਰਾਹੇ ‘ਤੇ ਲੇਟ ਨਾਈਟ ਵਾਲੀ ਬੱਸ ਕਿਸੇ ਤਰ੍ਹਾਂ ਮਿਲ ਗਈ। ਅਸੀਂ ਉਸ ਵਿਚ ਜੋਗਾ ਸਿµਘ ਦੇ ਮਨ੍ਹਾ ਕਰਨ ਦੇ ਬਾਵਜੂਦ ਚੜ੍ਹ ਗਏ। ਕੁਝ ਮੀਲਾਂ ਬਾਅਦ ਅਸੀਂ ਉਤਰ ਗਏ, ਕਿਉਂਕਿ ਬੱਸ ਕਿਸੇ ਦੂਜੇ ਪਾਸੇ ਜਾ ਰਹੀ ਸੀ। ਬਾਰਸ਼ ਉਤਰ ਆਈ ਸੀ। ਅਸੀਂ ਉਥੋਂ ਆਪੋ-ਆਪਣੇ ਬੁਚਕੇ ਚੁੱਕ ਕੇ ਕਿਸੇ ਪੈਟਰੋਲ ਪµਪ ਤੋਂ ਉਸ ਦੇ ਮਾਮੇ ਦੇ ਘਰ ਵਾਲੇ ਨਗਰ ਦਾ ਰਸਤਾ ਪਤਾ ਕਰ ਕੇ ਫਿਰ ਤੁਰ ਪਏ। ਸਾਡੇ ਬੈਗ ਹੁਣ ਪਾਣੀ ਨਾਲ ਲੱਗਭੱਗ ਭਿੱਜ ਚੁੱਕੇ ਸਨ। ਮਾਮੇ ਦਾ ਘਰ ਅਜੇ ਵੀ ਕੁਝ ਦੂਰ ਸੀ। ਅਚਾਨਕ ਉਸ ਦੇ ਮਾਮੇ ਦਾ ਘਰ ਆ ਗਿਆ। ਜਿਹੜਾ ਜੋਗਾ ਸਿµਘ ਨੂੰ ਉਸ ਦੇ ਮਾਮੇ ਦਾ ਘਰ ਲੱਗ ਰਿਹਾ ਸੀ, ਉਸ ਦੇ ਬਾਹਰੋਂ ਅਸੀਂ ਰਿµਗ ਦਿੱਤੀ। ਇਕ, ਦੋ, ਤਿµਨ ਵਾਰ। ਉਨ੍ਹਾਂ ਦਿਨਾਂ ਵਿਚ ਰਾਤ ਨੂੰ ਦਰਵਾਜੇ ਕੋਈ ਹਿµਮਤ ਵਾਲਾ ਹੀ ਖੋਲ੍ਹਦਾ ਸੀ। ਦਰਵਾਜੇ ਤੋਂ ਕਿਸੇ ਨੇ ਡਰ ਅਤੇ ਹਿµਮਤ ਦੇ ਰਲੇ ਮਿਲੇ ਅਹਿਸਾਸ ਨਾਲ ਪੱੁਛਿਆ, “ਕੌਣ?” ਜੋਗਾ ਸਿµਘ ਅਨੁਸਾਰ, ਇਹ ਉਸ ਦਾ ਮਾਮਾ ਨਹੀਂ ਸੀ ਹੋ ਸਕਦਾ। ਇਸ ਵਿਚਕਾਰ ਬਾਰਸ਼ ਹੋਰ ਤੇਜ਼ ਹੋਣ ਦਾ ਖਿਆਲ ਆ ਗਿਆ। ਜੋਗਾ ਸਿµਘ ਨੂੰ ਅਗਲੀ ਗਲੀ ਵਿਚ ਮਾਮੇ ਦਾ ਘਰ ਹੋਣ ਵਿਚ ਪੂਰਾ ਵਿਸ਼ਵਾਸ ਸੀ।
ਖੈਰ ਲµਮੀ ਗੱਲ ਛੋਟੀ ਕਰਕੇ ਇਹ ਗੱਲ ਬਣੀ ਕਿ ਮਾਮੇ ਦੇ ਘਰ ਦੇ ਐਨ ਕੋਲੋਂ, ਭਾਵੇਂ ਸਾਨੂੰ ਪਤਾ ਨਹੀਂ ਸੀ ਕਿ ਇਹ ਇµਨਾ ਕੋਲ ਹੈ, ਸਣੇ ਜੋਗਾ ਸਿµਘ ਦੇ, ਹਲਵਾਰਵੀ ਸਾਨੂੰ ਛੱਡ ਕੇ ਦਿੱਲੀ ਦੀਆਂ ਗਲੀਆਂ ਵਿਚ ਆਪਣੀ ਰਾਤ ਦਾ ਮੁਕੱਦਰ ਲਿਖਣ ਲਈ ਆਪਣਾ ਭਿੱਜਿਆ ਬੈਗ ਲੈ ਕੇ ਗµੁਮ ਹੋ ਗਿਆ। ਥੋੜ੍ਹੀ ਦੇਰ ਬਾਅਦ ਮਾਮੇ ਦਾ ਘਰ ਆ ਗਿਆ, ਸਮੇਤ ਸਾਰੀਆਂ ਸਹੂਲਤਾਂ ਦੇ। ਸਵੇਰੇ ਦਸ ਵਜੇ ਸਮਾਗਮ ਸੀ ਅਤੇ ਜੋਗਾ ਸਿµਘ ਚਾਰ ਵਜੇ ਦਾ ਅਲਾਰਮ ਲਾ ਕੇ ਬਾਰਾਂ ਵਜੇ ਸੌਂ ਗਿਆ, ਉਸ ਨੇ ਸਵਖਤੇ ਉਠ ਕੇ ਅਜੇ ਪਰਚਾ ਲਿਖਣਾ ਸੀ।
ਖੈਰ, ਮੈਂ ਉਸ ਦੇ ਪਰਚੇ ਦੇ ਫਿਕਰ ਵਿਚ ਆਪ ਨਾ ਸੌਂ ਸਕਿਆ ਅਤੇ ਪੂਰੇ ਚਾਰ ਵਜੇ ਉਠ ਕੇ ਬੈਠ ਗਿਆ ਪਰ ਜੋਗਾ ਸਿµਘ ਆਪ ਪੂਰੇ ਨੌਂ ਵਜੇ ਉਠਿਆ। ਉਹ ਵੱਖਰੇ ਕਮਰੇ ਵਿਚ ਸੁੱਤਾ ਸੀ। ਜਦ ਮੈਂ ਉਸ ਨੂੰ ਵੇਖਿਆ ਤਾਂ ਸਾਢੇ ਨੌਂ ਵੱਜ ਚੁੱਕੇ ਸਨ। ਮੀਂਹ ਹੋਰ ਤੇਜ਼ ਹੋ ਗਿਆ ਸੀ। ਰੋਟੀ ਖਾਂਦਿਆਂ ਦਸ ਵੱਜ ਗਏ। ਬਾਹਰ ਆ ਕੇ ਜਦ ਅਸੀਂ ਆਟੋ ‘ਤੇ ਚੜ੍ਹੇ ਤਾਂ ਸਾਢੇ ਦਸ, ਪਰ ਅਸੀਂ ਦੇਰ ਨਾਲ ਹੀ ਸਹੀ, ਪਹµਚ ਗਏ ਸਾਂ। ਸੈਮੀਨਾਰ ਸ਼ੁਰੂ ਹੋ ਗਿਆ ਸੀ।
ਅਕਾਦਮੀ ਦੀ ਇਕ ਕੁੜੀ ਪੜ੍ਹੇ ਜਾਣ ਵਾਲੇ ਪਰਚਿਆਂ ਦੀਆਂ ਕਾਪੀਆਂ ਲੈ ਰਹੀ ਸੀ। ਜਦ ਉਹ ਜੋਗਾ ਸਿµਘ ਪਾਸ ਆਈ ਅਤੇ ਪਰਚਾ ਮµਗਿਆ ਤਾਂ ਜੋਗਾ ਸਿµਘ ਨੇ ਬਹੁਤ ਹਲੀਮੀ ਅਤੇ ਹੌਸਲੇ ਨਾਲ ਕਿਹਾ, “ਬੇਟਾ! ਮੈਂ ਹੁਣੇ ਜਾਣ ਤੋਂ ਪਹਿਲਾਂ ਤੈਨੂੰ ਪਰਚਾ ਦੇ ਦਿਆਂਗਾ, ਕਾਗਜ਼ ਕੁਝ ਉਗੜ-ਦੁਘੜੇ ਹੋ ਗਏ ਹਨ।” ਉਹ ਕੁੜੀ ਚਲੀ ਗਈ।
ਪਰਚਾ ਪੜ੍ਹਨ ਦੀ ਵਾਰੀ ਆਈ ਤਾਂ ਜੋਗਾ ਸਿµਘ ਨੇ ਕਾਗਜ਼ਾਂ ਦਾ ਪਲµਦਾ ਜਿਹਾ ਕੱਢ ਲਿਆ ਅਤੇ ਕਹਿਣ ਲੱਗਾ ਕਿ ਪਰਚਾ ਬਹੁਤ ਮਿਹਨਤ ਨਾਲ ਲਿਿਖਆ ਹੈ ਪਰ ਜ਼ਰਾ ਲµਮਾ ਹੈ। ਪੜ੍ਹਨ ਨੂੰ ਦੇਰ ਲੱਗ ਜਾਵੇਗੀ, ਵੈਸੇ ਵੀ ਸੈਮੀਨਾਰ ਦੇਰ ਨਾਲ ਸ਼ੁਰੂ ਹੋਣ ਕਰਕੇ ਅਤੇ ਪ੍ਰਧਾਨ ਦੇ ਵਕਤ ਦੀ ਥੋੜ੍ਹ ਬਾਰੇ ਸµਕੇਤ ਨੂੰ ਮੁੱਖ ਰਖਦਿਆਂ ਮੂµਹ ਜ਼ਬਾਨੀ ਹੀ ਖਾਸ ਖਾਸ ਗੱਲਾਂ, ਜੋ ਮੈਂ ਲਿਖੀਆਂ ਹਨ, ਦੁਹਰਾ ਦਿµਦਾ ਹਾਂ। ਫਿਰ ਉਸ ਨੇ ਜ਼ਬਾਨੀ ਕਲਾਮੀ ਅਜਿਹਾ ਠੁੱਕ ਬµਨ੍ਹਿਆ ਕਿ ਪਰਚਾ ਹੋਣ ਜਾਂ ਨਾ ਹੋਣ ਵਲ ਕਿਸੇ ਦਾ ਧਿਆਨ ਹੀ ਨਹੀਂ ਗਿਆ। ਮੈਂ ਸੁੱਖ ਮਨਾਇਆ।
ਖੈਰ ਗੱਲ ਮੁੱਕੀ। ਅਸੀਂ ਚੌਕ `ਤੇ ਆ ਗਏ। ਜੋਗਾ ਸਿੰਘ ਕਹਿਣ ਲੱਗਾ- ਗੁਰਦੇਵ, ਅµਮ੍ਰਿਤਾ ਪਾਸ ਜਾਣਾ ਹੈ ਪਰ ਹੌਸਲਾ ਨਹੀਂ ਪੈ ਰਿਹਾ। ਗੱਲ ਵਿਚੋਂ ਇਹ ਸੀ ਕਿ ਉਸ ਨੇ ਅµਮ੍ਰਿਤਾ ਦੀਆਂ ਕਾਫੀ ਸਾਰੀਆਂ ਕਿਤਾਬਾਂ ਪ੍ਰਤਾਪ ਮਹਿਤਾ ਦੀ ਦੁਕਾਨ ‘ਤੇ ਆਪਣੀ ਜ਼ਾਮਨੀ ਦੇ ਕੇ ਮµਗਵਾ ਲਈਆਂ ਸਨ। ਇਹ ਝੱਟਪੱਟ ਵਿਕ ਵੀ ਗਈਆਂ ਸਨ ਪਰ ਪ੍ਰਤਾਪ ਦਾ ਹੱਥ ਤµਗ ਹੋਣ ਕਰਕੇ ਜਾਂ ਮਹਿਜ਼ ਉਸ ਦੇ ਸੁਭਾ ਕਰਕੇ ਬਾਵਜੂਦ ਜੋਗਾ ਸਿµਘ ਦੇ ਵਾਰ-ਵਾਰ ਕਹਿਣ ‘ਤੇ ਵੀ ਉਸ ਅµਮ੍ਰਿਤਾ ਨੂੰ ਪੈਸੇ ਨਾ ਭੇਜੇ। ਅµਮ੍ਰਿਤਾ ਜੋਗਾ ਸਿµਘ ਨੂੰ ਕਹੇ ਕਿ ਤੁਸੀਂ ਜ਼ਿµਮੇਵਾਰੀ ਚੁੱਕੀ ਸੀ, ਪ੍ਰਤਾਪ ਦੇਵੇ ਜਾਂ ਉਹ ਆਪ, ਉਸ ƒ ਤਾਂ ਪੈਸੇ ਚਾਹੀਦੇ ਹਨ। ਸੋ, ਇਹ ਮਾਮਲਾ ਕਾਫੀ ਚਿਰ ਤੋਂ ਲਟਕ ਰਿਹਾ ਸੀ। ਜੋਗਾ ਸਿµਘ ਦੇ ਲਾਰਿਆਂ ਦੀ ਮੁਨਿਆਦ ਕਿ ਦੀਦੀ ਇਸ ਮਹੀਨੇ ਭਿਜਵਾ ਦਿਆਂਗਾ ਜਾਂ ਆਪ ਭੇਜ ਦੇਵਾਂਗਾ, ਵੀ ਕਦੋਂ ਦੀ ਮੁੱਕ-ਮੁਕਾ ਚੁੱਕੀ ਸੀ। ਸਾਰੇ ਬਹਾਨੇ ਬਹੇ ਹੋ ਚੁੱਕੇ ਸਨ।
ਖੈਰ, ਹੌਸਲਾ ਬਟੋਰਨ ਲਈ ਉਸ ਰੰਮ ਦੀਆਂ ਦੋ ਬੋਤਲਾਂ ਚਾਨਣੀ ਚੌਕ ਤੋਂ ਲੈ ਲਈਆਂ ਅਤੇ ਉਸ ਦੇ ਬੈਗ ਵਿਚ ਦੋ ਲਈ ਥਾਂ ਨਾ ਹੋਣ ਕਾਰਨ ਉਸ ਇਕ ਮੈਨੂੰ ਆਪਣੇ ਬੈਗ ਵਿਚ ਰੱਖਣ ਲਈ ਦੇ ਦਿੱਤੀ ਅਤੇ ਨੈਸ਼ਨਲ ਬੁੱਕ ਸ਼ਾਪ ਵਿਚ ਪਿਆਰਾ ਸਿµਘ ਦਾਤਾ ਤੋਂ ਗਿਲਾਸ ਫੜ ਕੇ ਡੇਢ ਪਊਆ ਅµਦਰ ਸੁੱਟ ਲਈ। ਸ਼ਰਾਬ ਅµਦਰ ਜਾਣ ਨਾਲ ਉਸ ਵਿਚ ਤਾਜ਼ਾ ਹਾਲਾਤ ਨਾਲ ਭਿੜਨ ਦੀ ਤਾਕਤ ਬਾਹਰ ਆ ਗਈ। ਅਸੀਂ ਆਟੋ ‘ਤੇ ਅµਮ੍ਰਿਤਾ ਦੇ ਘਰ ਪਾਸ ਉਤਰ ਗਏ। ਆਟੋ ਤੋਂ ਉਤਰ ਕੇ ਜੋਗਾ ਸਿµਘ ਨੇ ਆਟੋ ਵਾਲੇ ਕਿਰਾਏ ਦੀ ਟਿੱਪ ਵਜੋਂ ਦੋ ਪੈੱਗ ਵੀ ਦਿਤੇ, ਜੋ ਆਟੋ ਵਾਲੇ ਨੇ ਮਜਬੂਰੀ ਅਤੇ ਸ਼ੁਕਰਾਨੇ ਦੇ ਰਲੇ ਮਿਲੇ ਅਹਿਸਾਸ ਨਾਲ ਚਾੜ੍ਹ ਲਏ।
ਅµਮ੍ਰਿਤਾ ਦਾ ਘਰ ਅਜੇ ਵੀ ਕੁਝ ਘਰ ਦੂਰ ਸੀ। ਬੱਦਲਾਂ ਅਤੇ ਬਾਰਸ਼ ਦੇ Eਹਲੇ ਵਿਚ ਉਸ ਕਾਇਮ ਹੋਣ ਲਈ ਕੋਈ ਅੱਧਾ ਗਿਲਾਸ ਹੋਰ ਪੀ ਲਿਆ। ਮੈਨੂੰ ਵੀ ਉਸ ਇਕ ਦੋ ਪੈੱਗ ਮੱਲੋਮੱਲੀ ਦੇ ਦਿੱਤੇ। ਖੈਰ, ਅµਮ੍ਰਿਤਾ ਦਾ ਘਰ ਆ ਗਿਆ। ਉਸ ਰਿµਗ ਦਿੱਤੀ। ਜੋਗਾ ਸਿµਘ ਅਤੇ ਮੇਰੇ ਲਈ ਦਰਵਾਜਾ ਖੁੱਲ੍ਹ ਗਿਆ। ਅµਮ੍ਰਿਤਾ ਰੋਸ ਵਲੋਂ ਵੱਧ ਅਤੇ ਆਦਤ ਵਜੋਂ ਘੱਟ ਆਪਣੇ ਕਮਰੇ ਤੋਂ ਕੁਝ ਦੇਰ ਬਾਹਰ ਨਾ ਆਈ ਤਾਂ ਜੋਗਾ ਸਿµਘ ਨੂੰ ਸ਼ਰਾਬ ਦਾ ਸਹਾਰਾ ਵੀ ਜਾਂਦਾ ਦਿਖਾਈ ਦਿੱਤਾ। ਜਦ ਉਹ ਆਖਰ ਬਾਹਰ ਆਈ ਤਾਂ ਜੋਗਾ ਸਿµਘ ਜਿਵੇਂ ਉਸ ਦੇ ਪੈਰੀਂ ਹੀ ਢਹਿ ਪਿਆ। ਉਹ ਮੁੜ ਮੁੜ ਮਾਫੀ ਮµਗੀ ਜਾਵੇ ਪਰ ਅµਮ੍ਰਿਤਾ ਮੁੜ-ਮੁੜ ਉਸ ਨੂੰ ਮਾਫੀ ਤੋਂ ਅਸਲੀ ਗੱਲ ਵਲ ਲਿਆਵੇ ਤਾਂ ਜੋ ਗੱਲ ਕਿਸੇ ਫੈਸਲਾਕੁਨ ਸਥਿਤੀ ‘ਤੇ ਪਹµੁਚ ਸਕੇ।
ਲਗਦਾ ਸੀ ਅµਮ੍ਰਿਤਾ ਪੈਸੇ ਮਿਲਣ ਤੋਂ ਕਿਸੇ ਘੱਟ ਸਥਿਤੀ ਲਈ ਤਿਆਰ ਹੋ ਸਕਣ ਦੇ ਰੌਂਅ ਵਿਚ ਨਹੀਂ। ਦੀਦੀ ਨੂੰ ਸ਼ਾਇਦ ਅµਦਰੋਂ ਇਹ ਵੀ ਲਗਦਾ ਹੋਵੇ ਕਿ ਕਿਧਰੇ ਪੈਸੇ ਮਰ ਹੀ ਨਾ ਜਾਣ। ਸੋ, ਉਹ ਬਜ਼ਿਦ ਸੀ ਕਿ ਕੋਈ ਠੋਸ ਨਤੀਜਾ ਨਿਕਲ ਸਕੇ। ਇਕ ਪਾਸੇ ਨਿਤਾਂਤ ਮਜਬੂਰੀ ਅਤੇ ਦੂਜੇ ਪਾਸੇ ਆਉਣ ਵਾਲੇ ਪੈਸਿਆਂ ਤੋਂ ਮਿਲਣ ਵਾਲੀ ਕਾਲਪਨਿਕ ਖੁਸ਼ੀ ਅਤੇ ਪੈਸਿਆਂ ਦੇ ਖਟਾਈ ਵਿਚ ਪੈ ਜਾਣ ਤੋਂ ਪੈਦਾ ਹੋਣ ਵਾਲਾ ਜ਼ਾਹਰਾ-ਜ਼ਹੂਰ ਸµਤਾਪ ਆਪਸ ਵਿਚ ਲੜ ਰਹੇ ਸਨ। ਅਜਿਹੇ ਸਮੇਂ ਜਿੱਤ ਹਮੇਸ਼ਾ ਪੈਸੇ ਵਾਲੇ ਦੀ ਹੁµਦੀ ਹੈ। ਪੈਸੇ ਉਗਰਾਹੁਣ ਵਾਲੇ ਕੋਲ ਰੱਬੋਂ ਹੀ ਹਮੇਸ਼ਾ ਵਧੀਆ ਦਲੀਲਾਂ ਹੁµਦੀਆਂ ਹਨ। ਜੋਗਾ ਸਿµਘ ਇਹ ਲੜਾਈ ਇਕ ਵਾਰ ਫਿਰ ਹਾਰ ਗਿਆ ਸੀ।
ਹੁਣ ਫੈਸਲਾ ਇਹ ਹੋਇਆ ਕਿ ਪ੍ਰਤਾਪ ਮਹਿਤਾ ਨੂੰ ਇਸ ਮਸਲੇ ਵਿਚੋਂ ਬਾਹਰ ਕੱਢ ਦਿੱਤਾ ਜਾਵੇ, ਕਿਉਂਕਿ ਕਿਤਾਬਾਂ ਉਸ ਜੋਗਾ ਸਿµਘ ਨੂੰ ਭੇਜੀਆਂ ਸਨ। ਇਹ ਵੱਖਰੀ ਗੱਲ ਹੈ ਕਿ ਕਿਤਾਬਾਂ ਗਈਆਂ ਕੁਲੈਕਟਿਵ ਬੁੱਕ ਸੈਂਟਰ ‘ਤੇ ਹੀ ਸਨ। ਅਗਲੀ ਗੱਲ ਇਹ ਤੈਅ ਹੋਈ ਕਿ ਜੋਗਾ ਸਿµਘ ਅਗਲੇ ਮਹੀਨੇ ਤੋਂ ਕਿਸੇ ਵੀ ਤਰ੍ਹਾਂ ਹੋਵੇ, ਹਰ ਮਹੀਨੇ ਕੁਝ ਪੈਸੇ ਭੇਜਦਾ ਰਹੇਗਾ, ਜਦ ਤੀਕ ਕਿਤਾਬਾਂ ਦੇ ਪੈਸੇ ਪੂਰੇ ਨਾ ਹੋ ਜਾਣ। ਸੋ, ਹੁਣ ਦੀਦੀ ਖੁਸ਼ ਸੀ। ਜੋਗਾ ਸਿµਘ ਦੀ ਪਹਿਲਾਂ ਵਾਲੀ ਪੁੱਛ-ਗਿੱਛ ਬਹਾਲ ਹੋ ਗਈ। ਘਰ ਵਿਚ ਹੁਣ ਹਾਸਿਆਂ ਅਤੇ ਚੁਟਕਲੀ ਅµਦਾਜ਼ ਵਾਲੇ ਠਹਾਕਿਆਂ ਦੀ ਟੁਣਕਾਰ ਪਰਤ ਆਈ ਸੀ। ਦੀਦੀ ਨੇ ਕੁਝ ਚਿਰ ਪਹਿਲਾਂ ਵਾਪਰਿਆ ਹਾਦਸਾ ਇਸ ਤਰ੍ਹਾਂ ਚਮਤਕਾਰੀ ਢµਗ ਨਾਲ ਭੁਲਾ ਦਿੱਤਾ ਸੀ, ਜਿਵੇਂ ਕੋਈ ਘਿਉ ਵਿਚੋਂ ਮੱਖੀ ਬਾਹਰ ਕਢ ਦੇਵੇ; ਜਿਵੇਂ ਪਹਿਲਾਂ ਵਾਲੀ ਅµਮ੍ਰਿਤਾ ਕੋਈ ਹੋਰ ਹੋਵੇ ਤੇ ਇਹ ਹੁਣ ਵਾਲੀ ਕਵਿਤਾ ਤੇ ਸਿਰਜਣਾਤਮਕਤਾ ਦੀ ਸਾਖਸ਼ਾਤ ਮੂਰਤ ਕੋਈ ਹੋਰ।
ਮੈਨੂੰ ਲਗਦਾ ਹੈ ਕਿ ਇਸ ਗੱਲ ਤੋਂ ਬਾਅਦ ਸ਼ਾਇਦ ਅµਮ੍ਰਿਤਾ ਲਈ ਉਨ੍ਹਾਂ ਕਿਤਾਬਾਂ ਦੇ ਪੈਸਿਆਂ ਦੀ ਵੀ ਕੋਈ ਮਹੱਤਤਾ ਨਾ ਰਹਿ ਗਈ ਹੋਵੇ ਜਾਂ ਲੋੜ। ਉਹ ਸਿਰਫ ਇਹ ਚਾਹੁµਦੀ ਸੀ ਕਿ ਚੀਜ਼ਾਂ ਉਵੇਂ ਵਾਪਰਨ ਜਿਵੇਂ ਉਨ੍ਹਾਂ ਨੂੰ ਵਾਪਰਨਾ ਚਾਹੀਦਾ ਹੈ। ਉਸ ਦੇ ਅµਦਰ ਹਮੇਸ਼ਾ ਆਦਰਸ਼ਵਾਦ ਸੁਲਘਦਾ ਰਹਿµਦਾ ਸੀ। ਜਦ ਉਸ ਦਾ ਵਿਸ਼ਵਾਸ ਕੋਈ ਅਣਸੁਖਾਵੀਂ ਘਟਨਾ ਤੋੜ ਦਿµਦੀ ਤਾਂ ਉਹ ਲੋੜ ਤੋਂ ਵੱਧ ਉਤੇਜਿਤ ਹੋ ਜਾਂਦੀ। ਇਹ ਉਸ ਦਾ ਬµਦਿਆਂ ਨਾਲੋਂ ਘਟਨਾ ਦੇ ਅµਦਰੂਨੀ ਵਿਘਟਨ ਦੇ ਖਿਲਾਫ ਵੱਧ ਪ੍ਰਤੀਕਰਮ ਹੁµਦਾ ਸੀ, ਭਾਵੇਂ ਕਈ ਵਾਰ ਇਹ ਜਾਹਰ ਦੂਜੀ ਤਰ੍ਹਾਂ ਵੀ ਹੋ ਜਾਂਦਾ, ਪਰ ਇਹ ਗੱਲਾਂ ਹਾਲਾਤ ਦੇ ਵਸ ਵਧੇਰੇ ਹੁµਦੀਆਂ ਹਨ।
ਅµਮ੍ਰਿਤਾ ਹੁਣ ਸਾਡੇ ਪਾਸ ਨਹੀਂ ਹੈ। ਉਸ ਦੀਆਂ ਲਿਖਤਾਂ ਅਤੇ ਯਾਦਾਂ ਹੀ ਸਾਡੇ ਪਾਸ ਹਨ, ਇਨ੍ਹਾਂ ਦੇ ਸਹਾਰੇ ਹੀ ਹੁਣ ਅµਮ੍ਰਿਤਾ ਦੀ ਗੱਲ ਦੀ ਗੱਡੀ ਅੱਗੇ ਤੁਰ ਸਕੇਗੀ; ਸਾਡੀ ਸਿਮਰਤੀ ਵਿਚ, ਸਾਡੇ ਸਭਿਆਚਾਰ ਤੇ ਸਾਡੇ ਇਤਿਹਾਸ ਵਿਚ। ਮੇਰੇ ਖਿਆਲ ਵਿਚ ਗੱਲਾਂ ਅਤੇ ਸ਼ਬਦ, ਲਿਖਤੀ ਜਾਂ ਮੌਖਿਕ, ਕਦੇ ਮਰਦੇ ਨਹੀਂ। ਇਹ ਸਾਡੇ ਸੁਭਾਅ ਵਿਚ ਰਲ ਜਾਂਦੇ ਹਨ, ਜਿਵੇਂ ਮਿੱਟੀ ਵਿਚ ਹੋਰ ਮਿੱਟੀ ਅਤੇ ਲਹਿਰ ਵਿਚ ਹੋਰ ਲਹਿਰ, ਪਰ ਇਕ ਸ਼ਬਦ ਹੈ, ਜੋ ਆਪਣੀ ਥਾਂ ਕਿਸੇ ਹੋਰ ਨੂੰ ਨਹੀਂ ਦਿµਦਾ, ਨਹੀਂ ਦੇ ਸਕਦਾ। ਇਸ ਸ਼ਬਦ ਨੂੰ ਨਾਂ ਕਹਿµਦੇ ਹਨ ਅਤੇ ਹੁਣ ਵਾਲੇ ਪ੍ਰਸµਗ ਵਾਲੀ ਹਰੀ ਭਰੀ ਅਮਰ ਸ਼ਖਸੀਅਤ ਦਾ ਨਾਂ ਹੈ, ਅµਮ੍ਰਿਤਾ ਪ੍ਰੀਤਮ।
ਅµਮ੍ਰਿਤਾ ਪਹਿਲਾਂ ਪਹਿਲ ਆਪਣੀਆਂ ਚਿੱਠੀਆਂ ਦੇ ਅਖੀਰ ਵਿਚ ਸ਼ਬਦ ‘ਆਮੀਨ` ਲਿਖਦੀ ਹੁµਦੀ ਸੀ। ਇਹ ਹੋਰ ਬਹੁਤ ਸਾਰੇ ਸ਼ਬਦਾਂ ਅਤੇ ਗੱਲਾਂ ਵਾਂਗ ਅਸੀਂ ਉਸੇ ਤੋਂ ਸਿੱਖਿਆ ਸੀ।
ਅੱਜ ਮੈਂ ਇਹ ਸ਼ਬਦ ਫਿਰ ਇਕ ਵਾਰ, ਪਰ ਇਸ ਵਾਰ ਸਦਾ ਲਈ, ਉਸੇ ਦੀ ਯਾਦ ਨੂੰ ਉਸੇ ਦੀ ਦਿੱਤੀ ਦਾਤ ਵਜੋਂ ਮੋੜ ਰਿਹਾ ਹਾਂ… ਆਮੀਨ!