ਕਸ਼ਮੀਰ ਦੀ ਰਿਆਸਤ ਅਤੇ ਸਿਆਸਤ

ਪੰਜਾਬ ਟਾਈਮਜ਼ ਦੇ 24 ਅਗਸਤ ਦੇ ਅੰਕ ਵਿਚ ਹਰੀ ਸਿµਘ ਡੋਗਰਾ ਬਾਰੇ ਹਰਪਾਲ ਸਿµਘ ਪƒ ਦਾ ਲੇਖ ਪੜ੍ਹਿਆ, ਮੈƒ ਲਗਦਾ ਹੈ ਕਿ ਇਸ ਵਿਚਲੇ ਤੱਥ ਸਹੀ ਨਹੀਂ ਹਨ। ਅਸਲ ਗੱਲ ਇਸ ਤਰ੍ਹਾਂ ਹੈ:
ਹਰੀ ਸਿµਘ ਕਦੀ ਵੀ ਭਾਰਤ ਵਿਚ ਸ਼ਾਮਿਲ ਨਹੀਂ ਸੀ ਹੋਣਾ ਚਾਹੁµਦਾ। ਡੋਗਰਿਆਂ ਦੇ ਸਿਆਸੀ ਕੱਟੜ ਵਿਰੋਧੀ ਸ਼ੇਖ ਮੁਹµਮਦ ਅਬਦੁੱਲਾ ਨਾਲ ਪµਡਿਤ ਨਹਿਰ¨ ਦੇ ਨਿੱਘੇ ਸਬµਧ ਸਨ ਅਤੇ ਦੋਵੇਂ ਹੀ ਚਾਹੁµਦੇ ਸਨ ਕਿ ਜµਮ¨ ਤੇ ਕਸ਼ਮੀਰ ਆਜ਼ਾਦ ਹੋਵੇ।

ਜµਮ¨ ਤੇ ਕਸ਼ਮੀਰ ਦੀ ਸਮੱਸਿਆ ਇਹ ਸੀ ਕਿ ਤਿµਨੇ ਵਪਾਰਕ ਲਾਂਘੇ-ਸਿਆਲਕੋਟ, ਰਾਵਲਪਿµਡੀ ਤੇ ਪਿਸ਼ਾਵਰ ਵੰਡ ਪਿਛੋਂ ਪਾਕਿਸਤਾਨ ਵਿਚ ਜਾ ਰਹੇ ਸਨ। ਭਾਰਤ ਨਾਲ ਸਿਰਫ ਇਕ ਹੀ ਸµਪਰਕ ਜµਮ¨ ਦਾ ਸੀ ਅਤੇ ਜµਮ¨ ਤੇ ਸ੍ਰੀਨਗਰ ਵਿਚਕਾਰ ਪੈਂਦਾ ਰਸਤਾ ਬੜਾ ਰੁਕਾਵਟਾਂ ਵਾਲਾ ਸੀ। ਸਿੱਧਾ ਸµਪਰਕ ਕੋਈ ਨਹੀਂ ਸੀ।
ਡੋਗਰਾ ਅਤੇ ਸ਼ੇਖ-ਦੋਵੇਂ ਹੀ ਭਾਰਤ ਜਾਂ ਪਾਕਿਸਤਾਨ ਵਿਚ ਸ਼ਾਮਿਲ ਹੋਣ ਲਈ ਦਿਲਚਸਪੀ ਨਹੀਂ ਸਨ ਰੱਖਦੇ। ਦੋਵੇਂ ਸਵਿਟਜ਼ਰਲੈਂਡ ਵਾਂਗ ਖੁਦਮੁਖਤਾਰ ਨਿਰਲੇਪ ਮੁਲਕ ਦੀ ਯੋਜਨਾ ਬਾਰੇ ਸੋਚ ਰਹੇ ਸਨ। ਪਠਾਣ ਕਬਾਇਲੀਆਂ ਦੇ ਹਮਲੇ ਅਤੇ ਪਾਕਿਸਤਾਨੀ ਫੌਜ ਦੀ ਘੁਸਪੈਠ ਤੋਂ ਬਾਅਦ ਹਾਲਾਤ ਤਿੱਖਾ ਮੋੜਾ ਖਾ ਗਏ। ਇਸ ਮੋੜ ਉਤੇ ਭਾਰਤ ਆਪਣੀ ਫੌਜ ਉਥੇ ਭੇਜਣਾ ਚਾਹੁµਦਾ ਸੀ, ਪਰ ਡੋਗਰਿਆਂ ਦੀ ਸਹਿਮਤੀ ਤੋਂ ਬਿਨਾ ਅਜਿਹਾ ਨਹੀਂ ਸੀ ਕਰ ਸਕਦਾ। ਭਾਰਤ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਹਿਮਤ ਨਾ ਹੋਏ। ਫਿਰ ਭਾਰਤ ਸਰਕਾਰ ਨੇ ਵਾਰਤਾ ਲਈ ਸੱਦਿਆ ਪਰ ਦਿੱਲੀ ਹਵਾਈ ਅੱਡੇ ਉਤੇ ਸਮਝੌਤੇ `ਤੇ ਦਸਤਖਤ ਕਰਨ ਲਈ ਕਿਹਾ। ਕਿਹਾ ਜਾਂਦਾ ਹੈ ਕਿ ਉਹ ਸਹਿਮਤ ਨਾ ਹੋਏ, ਇਸ ਲਈ ਉਸ ƒ ਇਕ ਹੋਰ ਜਹਾਜ ਰਾਹੀਂ ਬµਬੇ ਪਹੁµਚਾ ਦਿੱਤਾ ਗਿਆ ਅਤੇ ਨਜ਼ਰਬµਦਾਂ ਵਾਂਗ ਹੋਟਲ ਭੇਜ ਦਿੱਤਾ ਗਿਆ (ਸਮਝੌਤੇ ਉਤੇ ਦਸਤਖਤ ਕਿਸ ਨੇ ਕੀਤੇ, ਕੋਈ ਨਹੀਂ ਜਾਣਦਾ)।
ਡੋਗਰੇ ਦੇ ਪੁੱਤਰ, ਜੋ ਉਸ ਵਕਤ ਨੌਜਵਾਨ ਸੀ, ਨੂੰ ਸਦਰ-ਏ-ਰਿਆਸਤ ਬਣਾ ਦਿੱਤਾ ਗਿਆ ਅਤੇ ਰਾਖੀ ਲਈ ਫੌਜ ਭੇਜ ਦਿੱਤੀ ਗਈ, ਜਿਸ ਨੇ ਸਥਾਨਕ ਸਿੱਖ ਵਸੋਂ ਦੀ ਮਦਦ ਨਾਲ ਪਾਕਿਸਤਾਨੀ ਫੌਜ ƒ ਪਿਛੇ ਧੱਕ ਦਿੱਤਾ। ਉਂਜ, ਇਹ ਕਾਰਵਾਈ ਹਿµਦ¨ ਬਹੁਗਿਣਤੀ ਵਾਲੇ ਇਲਾਕਿਆਂ ਵਿਚ ਹੀ ਕੀਤੀ ਗਈ, ਕਿਉਂਕਿ ਭਾਰਤ ਸਰਕਾਰ ਨਹੀਂ ਸੀ ਚਾਹੁµਦੀ ਕਿ ਪਾਕਿਸਤਾਨ ਦੇ ਕਬਜ਼ੇ ਵਾਲੀ ਰਿਆਸਤ ਜਿਥੇ ਮੁਸਲਮਾਨ ਵਧੇਰੇ ਸਨ, ਭਾਰਤ ਦਾ ਹਿੱਸਾ ਬਣੇ, ਇਸ ਲਈ ਉਹ ਇਲਾਕਾ ਪਾਕਿਸਤਾਨ ƒ ਛੱਡ ਦਿੱਤਾ ਗਿਆ।
ਇਸੇ ਦੌਰਾਨ ਸ਼ੇਖ ਅਬਦੁੱਲਾ ਜੰਮੂ ਕਸ਼ਮੀਰ ਦੇ ਪ੍ਰਧਾਨ ਮੰਤਰੀ ਬਣ ਗਏ ਅਤੇ ਉਨ੍ਹਾਂ ਸਵਿਟਜ਼ਰਲੈਂਡ ਵਾਲਾ ਸੁਪਨਾ ਪੂਰਾ ਕਰਨ ਲਈ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਵੀ ਸੰਪਰਕ ਰੱਖਿਆ। ਜਦੋਂ ਤਕ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਲਿਆ ਗਿਆ, ਉਹ ਅਕਸਰ ਗੁਲਮਾਰਗ ਦੇ ਗੌਲਫ ਕਲੱਬ ਵਿਚ ਮਿਲਦੇ ਅਤੇ ਆਜ਼ਾਦੀ ਲਈ ਵਿਚਾਰ-ਵਟਾਂਦਰਾ ਕਰਦੇ ਰਹੇ।

ਅਰਜੁਨ ਬਾਰੇ
ਬਲਜੀਤ ਬਾਸੀ ਦਾ ਅਰਜੁਨ ਦਰਖਤ ਬਾਰੇ ਲੇਖ ਬੜੀ ਦਿਲਚਸਪੀ ਨਾਲ ਪੜ੍ਹਿਆ। ਇਸ ਦਰਖਤ ਦਾ ਛਿਲਕਾ ਹਲਕੇ ਲਸੂੜੀ (ਆਫ ਵ੍ਹਾਈਟ) ਰੰਗ ਦਾ ਹੁੰਦਾ ਹੈ, ਇਸ ਲਈ ਇਸ ਨੂੰ ਅਰਜੁਨ ਕਹਿੰਦੇ ਹਨ। ਅਯੁਰਵੇਦ ਵਿਚ ਇਸ ਦਾ ਮਤਲਬ ਸਫੈਦ ਹੈ। ਇਸ ਦਾ ਸਹੀ ਉਚਾਰਣ ਅਰਜੁਨ ਹੈ, ਅਰਜਨ ਨਹੀਂ ਹੈ, ਜੋ ਆਮ ਕਰਕੇ ਵਰਤ ਲਿਆ ਜਾਂਦਾ ਹੈ।
ਬਾਲੀ ਟਾਪੂ (ਇੰਡੋਨੇਸ਼ੀਆ), ਜਿਥੇ ਲੋਕ ਅਜੇ ਵੀ ਪ੍ਰਾਚੀਨ ਭਾਰਤੀ ਧਰਮ ਦੇ ਪੈਰੋਕਾਰ ਹਨ, ਮਹਾਭਾਰਤ ਦਾ ਨਾਇਕ ਕ੍ਰਿਸ਼ਨ ਨੂੰ ਨਹੀਂ, ਅਰਜੁਨ ਨੂੰ ਮੰਨਦੇ ਹਨ। ਚਿੱਤਰਾਂ ਵਿਚ ਅਰਜੁਨ ਦਾ ਰੰਗ ਗੋਰਾ (ਸਫੈਦ/ਚਿੱਟਾ) ਹੈ, ਜਦਕਿ ਉਸ ਦੇ ਹੋਰ ਭਰਾਵਾਂ ਦਾ ਰੰਗ ਥੋੜ੍ਹਾ ਕਣਕਵੰਨਾ ਦਿਖਾਇਆ ਗਿਆ ਹੈ। ਉਂਜ ਵੀ, ਬਾਲੀ ਵਿਚ ਕ੍ਰਿਸ਼ਨ ਦੀ ਸਾਥਣ ਰਾਧਾ ਨਹੀਂ, ਸੁਭੱਦਰਾ ਹੈ। ਰਾਮ ਅਤੇ ਕ੍ਰਿਸ਼ਨ-ਦੋਹਾਂ ਦਾ ਰੰਗ ਕਾਲਾ ਹੈ।
ਜਿਥੋਂ ਤੱਕ ਅਰਜੁਨ ਦੇ ਬਨਸਪਤੀ (ਬੁਟੈਨੀਕਲ) ਨਾਂ ‘ਟਰਮੀਨਾਲੀਆ ਅਰਜੁਨਾ’ ਦਾ ਸਬੰਧ ਹੈ, ਬੁਟੈਨੀਕਲ ਨਾਂ ਦੇ ਦੋ ਹਿੱਸੇ ਹੁੰਦੇ ਹਨ। ਪਹਿਲਾ ਹਿੱਸਾ ‘ਟਰਮੀਨਾਲੀਆ’ ਆਮ (ਜੈਨੇਰਿਕ) ਹੈ ਅਤੇ ਜਦੋਂ ਅਸੀਂ ਅੰਗਰੇਜ਼ੀ ਵਿਚ ਲਿਖਦੇ ਹਾਂ ਤਾਂ ਇਸ ਦਾ ਪਹਿਲਾ ਅੱਖਰ ਵੱਡਾ ਪਾਇਆ ਜਾਂਦਾ ਹੈ। ਦੂਜਾ ਹਿੱਸਾ ‘ਅਰਜੁਨਾ’ ਖਾਸ (ਸਪੈਸਿਿਫਕ-ਵਿਸ਼ੇਸ਼) ਹੈ। ਇਸ ਦੂਜੇ ਹਿੱਸੇ ਦਾ ਪਹਿਲਾ ਅੱਖਰ ਵੱਡਾ ਨਹੀਂ ਪਾਇਆ ਜਾਂਦਾ। ਇਹ ਭਾਵੇਂ ਤੁੱਛ ਜਿਹਾ ਜਾਪਦਾ ਨੁਕਤਾ ਹੈ ਪਰ ਜਾਣਕਾਰੀ ਖਾਤਰ ਜ਼ਰੂਰੀ ਹੈ।
-ਐਚ. ਐਸ. ਪੁਰੀ, ਪੀਐਚ.ਡੀ.