ਯਾਦਵਿµਦਰ ਸਿµਘ
ਫੋਨ: +91-70420-73084
ਸਾਧਾਰਨ ਤੌਰ ’ਤੇ ਜਾਪਦਾ ਹੈ ਕਿ ਰਾਸ਼ਟਰ ਆਦਿ-ਕਾਲ ਤੋਂ ਹੀ ਆਪਣੇ ਵਰਤਮਾਨ ਸਰ¨ਪ ਵਿਚ ਸਨ ਜਦੋਂਕਿ ਇਹ ਹਕੀਕਤ ਨਹੀਂ» ਸੰਸਾਰ ਦੇ ਇਤਿਹਾਸ ਵਿਚ ‘ਰਾਸ਼ਟਰ’ ਦਾ ਸµਕਲਪ ਤਕਰੀਬਨ ਦੋ ਸਦੀਆਂ ਪੁਰਾਣਾ ਹੈ» ਇਸ ਨੂੰ ਯ¨ਰਪ ਵਿਚ ਉਭਰੇ ਆਧੁਨਿਕਵਾਦੀ ਦਰਸ਼ਨ ਦੀ ਦੇਣ ਵੀ ਕਿਹਾ ਜਾ ਸਕਦਾ ਹੈ» ਯ¨ਰਪ ਵਿਚ ਰਾਸ਼ਟਰਵਾਦ ਦੀ ਭਾਵਨਾ ਨੂੰ ਵਿਕਸਿਤ ਕਰਨ ਪਿੱਛੇ ਪੱਛਮੀ ਮੁਲਕਾਂ ਦੀਆਂ ਆਰਥਿਕ ਲੋੜਾਂ ਦਾ ਵੱਡਾ ਹੱਥ ਸੀ» ਸਨਅਤੀ ਪ¨µਜੀਵਾਦ ਦੇ ਫੈਲਣ ਕਾਰਨ ਛਾਪਾਖਾਨਾ, ਅਖਬਾਰ ਜਿਹੇ ਸµਚਾਰ ਸਾਧਨ ਵਿਕਸਤ ਹੋਏ ਅਤੇ ਇਨ੍ਹਾਂ ਸਦਕਾ ਕਈ ਨਵੀਆਂ ਆਰਥਿਕ ਤੇ ਸਭਿਆਚਾਰਕ ਸਰਗਰਮੀਆਂ ਦਾ ਦੌਰ ਸ਼ੁਰ¨ ਹੋਇਆ» ਇਨ੍ਹਾਂ ਤਬਦੀਲੀਆਂ ਕਾਰਨ ਹੀ ਵੱਖ-ਵੱਖ ਸਮਾਜਿਕ ਸਮ¨ਹਾਂ ਅµਦਰ ਖੁਦ ਨੂੰ ਇਕ ਰਾਸ਼ਟਰ ਵਜੋਂ ਚਿਤਵਣ ਦੀ ਸੋਝੀ ਵਿਕਸਤ ਹੋਈ»
ਅਰਨੈਸਟ ਗੈਲਨਰ ਆਪਣੀ ਪੁਸਤਕ ‘ਨੇਸ਼ਨ ਐਂਡ ਨੈਸ਼ਨਲਿਜ਼ਮ’ ਵਿਚ ਦੱਸਦਾ ਹੈ ਕਿ ਰਾਸ਼ਟਰ ਵੀ ਇਮਾਰਤਾਂ ਵਾਂਗ ਹੀ ਉਸਾਰੇ ਜਾਂਦੇ ਹਨ» ਇਮਾਰਤਾਂ ਵਾਂਗ ਹੀ ਇਹ ਲਗਾਤਾਰ ਬਣਦੇ-ਬਿਣਸਦੇ ਰਹਿµਦੇ ਹਨ» ਦੋ ਰਾਸ਼ਟਰਾਂ ਵਿਚਲੀਆਂ ਸਰਹੱਦਾਂ ਕੁਦਰਤੀ ਨਹੀਂ ਸਗੋਂ ਇਨ੍ਹਾਂ ਨੂੰ ਮਨੁੱਖਾਂ ਨੇ ਉਸਾਰਿਆ ਹੈ» ਇਹ ਸਰਹੱਦਾਂ ਸਮੇਂ-ਸਥਾਨ ਵਿਚ ਵਾਪਰਦੀ ਤਬਦੀਲੀ ਦੇ ਨਾਲ-ਨਾਲ ਬਦਲਦੀਆਂ ਰਹਿµਦੀਆਂ ਹਨ» ਜਿਸ ਤਰ੍ਹਾਂ ਦੀ ਅੱਜ ਕਿਸੇ ਰਾਸ਼ਟਰ ਦੀ ਭ¨ਗੋਲਿਕ ਹਾਲਤ ਹੈ, ਉਸ ਨੂੰ ਵਰਤਮਾਨ ਹਾਲਤ ਤੱਕ ਪਹੁµਚਣ ਲਈ ਕਈ ਪੜਾਵਾਂ ਵਿਚੋਂ ਲµਘਣਾ ਪਿਆ ਹੈ»
ਰਾਸ਼ਟਰ ਦੀ ਨਿਰਮਾਣਕਾਰੀ ਨੂੰ ਸਿਧਾਂਤਕ ਸਰ¨ਪ ਦੇਣ ਵਾਲਿਆਂ ਵਿਚ ਸਭ ਤੋਂ ਚਰਚਿਤ ਨਾਂ ਬੈਂਡਿਕਟ ਐਂਡਰਸਨ ਦਾ ਹੈ» ਐਂਡਰਸਨ ਨੇ ਆਪਣੀ ਕਿਤਾਬ ‘ਇਮੈਜਨਡ ਕਮਿਊਨਿਟੀਜ਼’ ਵਿਚ ਰਾਸ਼ਟਰ ਨੂੰ ਕਾਲਪਨਿਕ ਸਿਆਸੀ ਭਾਈਚਾਰੇ ਵਜੋਂ ਸਮਝਣ ਦਾ ਯਤਨ ਕੀਤਾ» ਉਸ ਦਾ ਮµਨਣਾ ਹੈ ਕਿ ਛੋਟੇ ਤੋਂ ਛੋਟੇ ਮੁਲਕ ਦੇ ਲੋਕ ਵੀ ਇਕ-ਦ¨ਜੇ ਨੂੰ ਨਿੱਜੀ ਤੌਰ ’ਤੇ ਨਹੀਂ ਜਾਣਦੇ» ਇਸ ਦੇ ਬਾਵਜ¨ਦ ਉਹ ਤਸੱਵੁਰ ਦੇ ਪੱਧਰ ’ਤੇ ਸਮ¨ਹ ਵਜੋਂ ਵਿਚਰਦੇ ਹਨ» ਉਹ ਖੁਦ ਨੂੰ ਰਾਸ਼ਟਰ ਨਾਂ ਦੀ ਸµਸਥਾ ਦਾ ਮੈਂਬਰ ਮµਨਦੇ ਹਨ ਅਤੇ ਬਿਨਾ ਕਦੇ ਇਕ-ਦ¨ਜੇ ਨੂੰ ਮਿਲਿਆਂ ਵੀ ਆਪਸ ਵਿਚ ਭਾਈਚਾਰਕ ਸਾਂਝ ਮਹਿਸ¨ਸ ਕਰਦੇ ਹਨ» ਇਥੇ ਵਿਚਾਰਨਯੋਗ ਨੁਕਤਾ ਇਹ ਹੈ ਕਿ ਰਾਸ਼ਟਰ ਦਾ ਸµਕਲਪ ਭਾਵੇਂ ਆਧੁਨਿਕ ਸਟੇਟ ਨਾਲ ਸਬµਧਤ ਹੈ ਪਰ ਅµਗਰੇਜ਼ੀ ਭਾਸ਼ਾ ਵਿਚ ਇਸ ਲਈ ਵਰਤੇ ਜਾਣ ਵਾਲੇ ਸ਼ਬਦ ‘ਨੇਸ਼ਨ’ ਦਾ ਅਰਥ ਪਰਿਵਾਰ ਜਾਂ ਭਾਈਚਾਰੇ ਨਾਲ ਵੀ ਜੁੜਿਆ ਹੈ» ਰਾਸ਼ਟਰ ਦੇ ਸµਕਲਪ ਪਿੱਛੇ ਛਿਪੀ ਇਹ ਅਦਿਖ ਭਾਈਚਾਰੇ ਦੀ ਭਾਵਨਾ ਹੀ ਰਾਸ਼ਟਰ ਦੇ ਤਸੱਵੁਰ ਦੀ ਸਭ ਤੋਂ ਅਹਿਮ ਕੜੀ ਹੈ»
ਰਾਸ਼ਟਰਵਾਦ ਦੀ ਉਸਾਰੀ ਵੱਖ-ਵੱਖ ਬਿਰਤਾਤਾਂ, ਮਿੱਥਾਂ ਅਤੇ ਪ੍ਰਤੀਕਾਂ ਨੂੰ ਆਧਾਰ ਬਣਾ ਕੇ ਨੇਪਰੇ ਚੜ੍ਹਦੀ ਹੈ» ਇਨ੍ਹਾਂ ਪ੍ਰਤੀਕਾਂ ਨਾਲ ਕਿਸੇ ਖਿੱਤੇ ਦੇ ਬਾਸ਼ਿµਦਿਆਂ ਅµਦਰ ਰਾਸ਼ਟਰ ਦਾ ਮੈਂਬਰ ਹੋਣ ਦੀ ਭਾਵੁਕ ਸਾਂਝ ਉਸਾਰੀ ਜਾਂਦੀ ਹੈ» ਇਸ ਦੌਰਾਨ ਕੁਝ ਰਵਾਇਤਾਂ ਨੂੰ ਸਰਬ-ਸਾਂਝੀਆਂ ਕੌਮੀ ਰਵਾਇਤਾਂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ» ਸਾਂਝੇ ਇਤਿਹਾਸ ਅਤੇ ਇਕ ਭਾਈਚਾਰੇ ਨਾਲ ਸਬµਧਤ ਹੋਣ ਦੀ ਇਹ ਮਿੱਥ ਰਾਸ਼ਟਰ ਦੀ ਘਾੜਤ ਨੂੰ ਨੇਪਰੇ ਚਾੜ੍ਹਦੀ ਹੈ» ਇਉਂ ਵੀ ਕਿਹਾ ਜਾ ਸਕਦਾ ਹੈ ਕਿ ਰਾਸ਼ਟਰ ਦਾ ਇਤਿਹਾਸ ਵੀ ਕਿਸੇ ਕਬੀਲੇ ਦੀ ਕਥਾ ਵਾਂਗ ਘੜਿਆ ਜਾਂਦਾ ਹੈ» ਕਬੀਲੇ ਦੇ ਅਤੀਤ ਵਾਂਗ ਇਸ ਵਿਚ ਵੀ ਸਾਂਝੀ ਵਿਰਾਸਤ ਅਤੇ ਸਾਂਝੀ ਪਛਾਣ ਜਿਹੀਆਂ ਕੜੀਆਂ ਸ਼ਾਮਲ ਹੁµਦੀਆਂ ਹਨ» ਇਨ੍ਹਾਂ ਪ੍ਰਤੀਕਾਂ ਰਾਹੀਂ ਲੋਕ ਖੁਦ ਨੂੰ ਆਪਣੇ ਅਤੀਤ ਨਾਲ ਜੁੜਿਆ ਮਹਿਸ¨ਸ ਕਰਦੇ ਹਨ» ਉਨ੍ਹਾਂ ਨੂੰ ਜਾਪਦਾ ਹੈ ਕਿ ਉਹ ਹੀ ਇਸ ਥਾਂ ਦੇ ਅਸਲੀ ਮਾਲਕ ਹਨ ਜੋ ਪੁਸ਼ਤ-ਦਰ-ਪੁਸ਼ਤ ਇਥੇ ਰਹਿ ਰਹੇ ਹਨ»
ਦ¨ਜੇ ਪਾਸੇ ਰਾਸ਼ਟਰ ਦੀ ਨਿਰਮਾਣਕਾਰੀ ਦੀ ਪ੍ਰਕਿਰਿਆ ਹਿµਸਾ ਅਤੇ ਲੁੱਟ-ਖਸੁੱਟ ਨਾਲ ਵੀ ਜੁੜੀ ਹੈ» ਯ¨ਰਪੀ ਮੁਲਕਾਂ ਵਿਚ ਆਏ ਰਾਸ਼ਟਰਵਾਦ ਨੇ ਆਪਣੀ ਗਾਲਬ ਬਿਰਤੀ ਕਾਰਨ ਜਲਦੀ ਹੀ ਸਾਮਰਾਜਵਾਦ ਅਤੇ ਬਸਤੀਵਾਦ ਦਾ ਰ¨ਪ ਧਾਰਨ ਕਰ ਲਿਆ» ਆਧੁਨਿਕ ਸੰਸਾਰ ਦੇ ਇਤਿਹਾਸ ਵਿਚ ਇਸ ਤਰ੍ਹਾਂ ਦੇ ਰਾਸ਼ਟਰਵਾਦ ਨੇ ਨਾਜ਼ੀਵਾਦ ਅਤੇ ਫਾਸ਼ੀਵਾਦ ਜਿਹੇ ਤਾਨਾਸ਼ਾਹੀ ਪ੍ਰਬµਧਾਂ ਨੂੰ ਜਨਮ ਦਿੱਤਾ» ਆਪਣੇ ਰਾਸ਼ਟਰ ਦੇ ਵਿਸਥਾਰ ਦੀ ਭਾਵਨਾ ਵਿਚੋਂ ਦ¨ਜੀਆਂ ਕੌਮਾਂ ਨੂੰ ਅਧੀਨ ਕਰਨ ਦੀ ਲਾਲਸਾ ਨੇ ਜਨਮ ਲਿਆ» ਇਸ ਦਾ ਨਤੀਜਾ ਏਸ਼ੀਆ ਅਤੇ ਅਫਰੀਕਾ ਵਿਚ ਸਥਾਪਤ ਬਸਤੀਵਾਦ ਦੇ ਰ¨ਪ ਵਿਚ ਸਾਹਮਣੇ ਆਇਆ ਅਤੇ ਇਸ ਬਸਤੀਵਾਦੀ ਗਲਬੇ ਤੋਂ ਮੁਕਤੀ ਹਾਸਲ ਕਰਨ ਦੀ ਇਛਾ ਤੀਜੀ ਦੁਨੀਆਂ ਵਿਚ ਵਿਕਸਤ ਹੋਏ ਰਾਸ਼ਟਰਵਾਦ ਦੀ ਬੁਨਿਆਦ ਬਣੀ»
ਦੁਨੀਆ ਦੀਆਂ ਪੁਰਾਤਨ ਸਭਿਆਤਾਵਾਂ- ਮਿਸਰ, ਚੀਨ ਤੇ ਭਾਰਤ, ਦਾ ਅੱਜ ਦੇ ਸਿਆਸੀ ਰਾਸ਼ਟਰਾਂ ਨਾਲ ਕੋਈ ਸਿੱਧਾ ਵਾਸਤਾ ਨਹੀਂ ਹੈ» ਤੀਜੀ ਦੁਨੀਆ ਦੇ ਮੁਲਕਾਂ ਵਿਚ ਰਾਸ਼ਟਰਵਾਦ ਦੀ ਭਾਵਨਾ ਬਸਤੀਵਾਦੀ ਦੌਰ ਵਿਚ ਵਿਕਸਤ ਹੋਈ» ਇਨ੍ਹਾਂ ਮੁਲਕਾਂ ਵਿਚਲੇ ਰਾਸ਼ਟਰਵਾਦ ਬਾਰੇ ਐਂਡਰਸਨ ਦਾ ਮµਨਣਾ ਹੈ ਕਿ ਬਸਤੀਵਾਦ ਦੇ ਸਥਾਪਤ ਹੋਣ ਤੋਂ ਪਹਿਲਾਂ ਜਿਹੜੇ ਏਸ਼ਿਆਈ ਅਤੇ ਅਫਰੀਕੀ ਮੁਲਕ ਰਾਸ਼ਟਰ ਦੇ ਸµਕਲਪ ਤੋਂ ਬਿਲਕੁਲ ਕੋਰੇ ਅਤੇ ਅਣਜਾਣ ਸਨ, ਉਨ੍ਹਾਂ ਅµਦਰ ਵੀ ਯ¨ਰਪੀ ਬਸਤੀਵਾਦ ਦੀ ਨਕਲ ਵਿਚ ਰਾਸ਼ਟਰਵਾਦੀ ਰੁਝਾਨ ਵਿਕਸਤ ਹੋਣ ਲੱਗੇ» ਇਨ੍ਹਾਂ ਮੁਲਕਾਂ ਵਿਚ ਉਭਰੇ ਕੌਮੀ ਅµਦੋਲਨਾਂ ਦੀ ਕਾਰਜ-ਸ਼ੈਲੀ ਉਤੇ ਯ¨ਰਪੀ ਰਾਸ਼ਟਰਵਾਦ ਦੇ ਮਾਡਲ ਦਾ ਸਪਸ਼ਟ ਪ੍ਰਭਾਵ ਦੇਖਿਆ ਜਾ ਸਕਦਾ ਹੈ»
ਤੀਜੀ ਦੁਨੀਆ ਦੇ ਕੌਮੀ ਸµਘਰਸ਼ਾਂ ਦੀ ਵਾਗਡੋਰ ਇਨ੍ਹਾਂ ਮੁਲਕਾਂ ਦੇ ਉਨ੍ਹਾਂ ਕੁਲੀਨ ਬੁੱਧੀਜੀਵੀਆਂ ਦੇ ਹੱਥ ਵਿਚ ਸੀ ਜੋ ਯ¨ਰਪੀ ਮੁਲਕਾਂ ਤੋਂ ਸਿੱਖਿਆ ਹਾਸਲ ਕਰਕੇ ਆਏ ਸਨ» ਇਸੇ ਕਾਰਨ ਉਨ੍ਹਾਂ ਦੇ ਪ੍ਰਚਾਰੇ ਜਾਂਦੇ ਰਾਸ਼ਟਰਵਾਦ ਦੀ ਭਾਵਨਾ ਪਿੱਛੇ ਯ¨ਰਪੀ ਰਾਸ਼ਟਰ ਦੀ ਬਣਤਰ ਅਚੇਤ ਰ¨ਪ ਵਿਚ ਮੌਜ¨ਦ ਸੀ» ਇਸ ਸਭ ਦੇ ਬਾਵਜ¨ਦ ਤੀਜੀ ਦੁਨੀਆ ਦੇ ਦੇਸ਼ਾਂ ਵਿਚ ਵਿਕਸਤ ਹੋਇਆ ‘ਰਾਸ਼ਟਰ’ ਦਾ ਸµਕਲਪ ਯ¨ਰਪ ਵਾਂਗ ਕਿਸੇ ਸਮਾਜਿਕ ਹਾਲਤ ਜਿਵੇਂ ਭਾਸ਼ਾ, ਨਸਲ ਜਾਂ ਧਰਮ ਵਿਚੋਂ ਵਿਕਸਤ ਨਹੀਂ ਹੋਇਆ ਸਗੋਂ ਯ¨ਰਪ ਦੀ ਰੀਸੇ ਇਸ ਨੂੰ ਹੋਰ ਮੁਲਕਾਂ ਨੇ ਅਪਣਾ ਲਿਆ» ਯ¨ਰਪ, ਅਮਰੀਕਾ ਅਤੇ ਰ¨ਸ ਦੇ ਰਾਸ਼ਟਰ ਉਹ ਮਾਡਲ ਸਨ ਜਿਨ੍ਹਾਂ ਨੂੰ ਏਸ਼ੀਆ ਅਤੇ ਅਫਰੀਕਾ ਦੇ ਦੇਸ਼ਾਂ ਦੀਆਂ ਕੌਮੀਅਤਾਂ ਨੇ ਆਪਣੀ ਪਸµਦ ਮੁਤਾਬਿਕ ਚੁਣਿਆ ਅਤੇ ਆਪੋ-ਆਪਣੇ ਮੁਲਕਾਂ ਵਿਚ ਇਸ ਚੁਣੇ ਹੋਏ ਮਾਡਲ ਦਾ ਪ੍ਰਚਾਰ ਸ਼ੁਰ¨ ਕਰ ਦਿੱਤਾ»
ਤੀਜੀ ਦੁਨੀਆ ਵਿਚ ਵਿਕਸਤ ਹੋਏ ਇਸ ਰਾਸ਼ਟਰਵਾਦ ਦੀ ਮੁੱਖ ਸਮੱਸਿਆ ਇਹ ਸੀ ਕਿ ਯ¨ਰਪੀ ਬਸਤੀਵਾਦ ਦੀ ਸਥਾਪਨਾ ਤੋਂ ਪਹਿਲਾਂ ਤੀਜੀ ਦੁਨੀਆ ਦੇ ਬਹੁਤੇ ਮੁਲਕਾਂ ਦੇ ਬਾਸ਼ਿµਦੇ ਰਾਸ਼ਟਰ ਜਿਹੇ ਵੱਡੇ ਭਾਈਚਾਰੇ ਦੀ ਭਾਵਨਾ ਤੋਂ ਅਭਿੱਜ ਸਨ» ਇਸ ਏਕਤਾ ਨੂੰ ਕੌਮੀ ਆਜ਼ਾਦੀ ਦੀ ਲੜਾਈ ਲੜ ਰਹੇ ਚਿµਤਕਾਂ ਅਤੇ ਦੇਸ਼ਭਗਤਾਂ ਨੇ ਉਭਾਰਿਆ» ਇਹ ਏਕਾ ਇਨ੍ਹਾਂ ਅµਦੋਲਨਾਂ ਦੀ ਤਾਕਤ ਵੀ ਬਣਿਆ ਅਤੇ ਕਮਜ਼ੋਰੀ ਵੀ» ਇਸ ਏਕਤਾ ਕਾਰਨ ਇਕ ਪਾਸੇ ਤਾਂ ਬਸਤੀਵਾਦ ਵਿਰੋਧੀ ਸµਘਰਸ਼ ਨੂੰ ਅਮਲੀ ਜਾਮਾ ਪਹਿਨਾਇਆ ਜਾਣਾ ਮੁਮਕਿਨ ਹੋ ਸਕਿਆ ਜਦੋਂਕਿ ਦ¨ਜੇ ਪਾਸੇ ਇਸੇ ਏਕੇ ਨੂੰ ਆਧਾਰ ਬਣਾ ਕੇ ਵੱਖ-ਵੱਖ ਸਮਾਜਿਕ ਸਮ¨ਹਾਂ ਵਿਚਲੀਆਂ ਵਿਲੱਖਣਤਾਵਾਂ ਨੂੰ ਨਜ਼ਰਅµਦਾਜ਼ ਕਰ ਦਿੱਤਾ ਗਿਆ»
ਇਸ ਆਪਾ-ਵਿਰੋਧੀ ਵਰਤਾਰੇ ਦਾ ਹੀ ਨਤੀਜਾ ਸੀ ਕਿ ਜਿੱਥੇ ਤੀਜੀ ਦੁਨੀਆਂ ਦੇ ਮੁਲਕਾਂ ਦੀ ਆਜ਼ਾਦੀ ਨੇ ਨਵੇਂ ਬਣੇ ਰਾਸ਼ਟਰਾਂ ਲਈ ਉਮੀਦ ਦੀ ਕਿਰਨ ਜਗਾਈ, ਉਥੇ ਬਸਤੀਵਾਦੀ ਸ਼ਾਸਨ ਤੋਂ ਮੁਕਤ ਹੋਣ ਤੋਂ ਬਾਅਦ ਛੇਤੀ ਹੀ ਬਹੁਤੇ ਦੇਸ਼ਾਂ ਵਿਚ ਖਾਨਾਜµਗੀ ਦਾ ਮਾਹੌਲ ਛਾ ਗਿਆ» ਨਵੀਆਂ ਸਰਕਾਰਾਂ ਲਈ ਹਰ ਇਕ ਨੂੰ ਨਿਆਂ, ਸਮਾਜਿਕ ਸੁਰੱਖਿਆ ਅਤੇ ਆਰਥਿਕ ਵਿਕਾਸ ਮੁਹੱਈਆ ਕਰਵਾਉਣਾ ਮੁਸ਼ਕਿਲ ਹੋ ਗਿਆ ਜਿਸ ਕਾਰਨ ਰਾਸ਼ਟਰਵਾਦ ਦੇ ਪ੍ਰਵਚਨ ਸਾਹਵੇਂ ਕਈ ਨਵੇਂ ਸੁਆਲ ਖੜ੍ਹੇ ਹੋ ਗਏ» ਰਾਸ਼ਟਰ ਦੀ ਮਿੱਥ ਇਕ ਮੁਲਕ ਅµਦਰ ਰਹਿ ਰਹੇ ਵੱਖ-ਵੱਖ ਸਭਿਆਚਾਰਾਂ, ਧਰਮਾਂ ਅਤੇ ਖੇਤਰਾਂ ਦੇ ਲੋਕਾਂ ਨੂੰ ਇਕਜੁੱਟ ਰੱਖਣ ਵਿਚ ਸਫਲ ਨਾ ਹੋ ਸਕੀ» ਜਿਥੇ ਇਕ ਪਾਸੇ ਆਲਮੀ ਪ¨µਜੀ ਦੇ ਪਸਾਰ ਕਾਰਨ ਭ¨ਗੋਲਿਕ ਹੱਦਬµਦੀਆਂ ਟੁੱਟੀਆਂ, ਉਥੇ ਦ¨ਜੇ ਪਾਸੇ ਗੁਲਾਮੀ ਤੋਂ ਮੁਕਤ ਹੋਏ ਮੁਲਕਾਂ ਵਿਚੋਂ ਵੱਖਰੇ ਮੁਲਕਾਂ ਦੇ ਨਿਰਮਾਣ ਦੀ ਮµਗ ਜ਼ੋਰ ਫੜਨ ਲੱਗੀ»
ਇਸ ਚਰਚਾ ਦਾ ਅਹਿਮ ਪਹਿਲ¨ ਸਮਕਾਲੀ ਦੌਰ ਦੇ ਦੋ ਆਪਾ-ਵਿਰੋਧੀ ਵਰਤਾਰਿਆਂ ਵਿਚੋਂ ਪਛਾਣਿਆ ਜਾ ਸਕਦਾ ਹੈ» ਇਕ ਪਾਸੇ ਤਾਂ ਆਲਮੀ ਪ¨µਜੀ ਦੇ ਵਿਕਸਤ ਹੋਣ ਨਾਲ ਸੰਸਾਰੀਕਰਨ ਜਿਹਾ ਆਰਥਿਕ ਪ੍ਰਬµਧ ਹੋਂਦ ਵਿਚ ਆਇਆ ਜਿਸ ਨੇ ਰਾਸ਼ਟਰਾਂ ਦੀਆਂ ਹੱਦਬµਦੀਆਂ ਨੂੰ ਕਮਜ਼ੋਰ ਕੀਤਾ ਅਤੇ ਖੁੱਲ੍ਹੀ ਮµਡੀ ਦਾ ਸµਕਲਪ ਵਿਕਸਤ ਕੀਤਾ» ਦ¨ਜੇ ਪਾਸੇ ਇਸੇ ਦੌਰ ਅµਦਰ ਕਈ ਦੇਸ਼ਾਂ ਵਿਚ ਵਾਪਰੀ ਟੁੱਟ-ਭੱਜ ਕਾਰਨ ਨਵੇਂ ਮੁਲਕ ਵੀ ਹੋਂਦ ਵਿਚ ਆਏ»
ਹੋਮੀ ਭਾਬਾ ਦੀ ਸµਪਾਦਤ ਕੀਤੀ ਕਿਤਾਬ ‘ਨੇਸ਼ਨ ਐਂਡ ਨਰੇਸ਼ਨ’ ਮੁਤਾਬਿਕ ਰਾਸ਼ਟਰਵਾਦ ਰਾਹੀਂ ਪ੍ਰਚਾਰਿਆ ਏਕਤਾ ਦਾ ਨਾਅਰਾ ਕਦੇ ਵੀ ਵਿਹਾਰਕ ਪੱਧਰ ’ਤੇ ਮੁਮਕਿਨ ਨਹੀਂ ਹੋ ਸਕਦਾ» ਇਸ ਦਾ ਕਾਰਨ ਇਹ ਹੈ ਕਿ ਲਿµਗ, ਜਮਾਤ ਅਤੇ ਨਸਲ ਜਿਹੀਆਂ ਮਿਸ਼ਰਤ ਪਛਾਣਾਂ ਕਾਰਨ ਰਾਸ਼ਟਰ ਕਈ ਤਰ੍ਹਾਂ ਦੀਆਂ ਦਰਜਾਬµਦੀਆਂ ਵਿਚ ਵµਡਿਆ ਹੁµਦਾ ਹੈ» ਇਨ੍ਹਾਂ ਦਰਜਾਬµਦੀਆਂ ਕਾਰਨ ਵਿਹਾਰਕ ਤੌਰ ’ਤੇ ਬਰਾਬਰੀ ਨੂੰ ਕਾਇਮ ਰੱਖ ਸਕਣਾ ਸµਭਵ ਨਹੀਂ ਰਹਿµਦਾ» ਅਜਿਹਾ ਕੋਈ ਇਕਹਿਰਾ ਅਤੇ ਸਾਂਝਾ ਬਿਰਤਾਂਤ ਨਹੀਂ ਜਿਸ ਨਾਲ ਕਿਸੇ ਰਾਸ਼ਟਰ ਦੇ ਸਮੁੱਚੇ ਵਸਨੀਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਜਾ ਸਕੇ» ਜਿਹੜੇ ਬਿਰਤਾਂਤ ਕਿਸੇ ਰਾਸ਼ਟਰ ਨੂੰ ਪ੍ਰਗਟਾਉਣ ਵਾਲੇ ਜਾਪਦੇ ਹਨ, ਉਹ ਅਸਲ ਵਿਚ ਘੱਟਗਿਣਤੀ ਸਮ¨ਹਾਂ ਦੇ ਪ੍ਰਵਚਨਾਂ ਨੂੰ ਹਾਸ਼ੀਏ ’ਤੇ ਧੱਕ ਕੇ ਇਸ ਹਾਲਤ ਤੱਕ ਪਹੁµਚੇ ਹੁµਦੇ ਹਨ»
ਇਨ੍ਹਾਂ ਦੋ ਵਿਰੋਧੀ ਹਾਲਾਤ ਵਿਚ ਵµਡੇ ਰਾਸ਼ਟਰ ਨੂੰ ਕਾਇਮ ਰੱਖਣ ਲਈ ਉਸਾਰਿਆ ਗਿਆ ਸਾਂਝੇ ਇਤਿਹਾਸ ਦਾ ਭਰਮ ਹੌਲੀ-ਹੌਲੀ ਟੁੱਟਣ ਲੱਗਦਾ ਹੈ» ਔਰਤ, ਕਿਸਾਨ ਅਤੇ ਘੱਟਗਿਣਤੀ ਸਮ¨ਹ ਰਾਸ਼ਟਰ ਦੇ ਸੱਤਾਧਾਰੀ ਪ੍ਰਵਚਨ ਦੇ ਸਮਾਨਾਂਤਰ ਹਾਸ਼ੀਏ ਵਾਲੀ ਹਾਲਤ ’ਤੇ ਵਿਚਰਦੇ ਹਨ ਜਿਸ ਕਾਰਨ ਰਾਸ਼ਟਰ ਦੇ ਸਥਿਰ ਅਤੇ ਸਦੀਵੀ ਹੋਣ ਦੇ ਸµਕਲਪ ਨੂੰ ਲਗਾਤਾਰ ਚੁਣੌਤੀ ਵਿਚੋਂ ਲµਘਣਾ ਪੈਂਦਾ ਹੈ» ਰਾਸ਼ਟਰਵਾਦ ਦੀ ਡਿਗਦੀ ਸਾਖ ਨੂੰ ਖੋਰਾ ਲੱਗਣ ਤੋਂ ਬਚਾਉਣ ਅਤੇ ਇਸ ਦੇ ਪ੍ਰਤੀਕਾਂ ਨੂੰ ਨਵਿਆਉਣ ਲਈ ਸੱਤਾਧਾਰੀ ਧਿਰ ਵਲੋਂ ਕੌਮੀ ਤਿਉੁਹਾਰਾਂ ਅਤੇ ਰਾਸ਼ਟਰ ਨਾਲ ਜੁੜੇ ਰੀਤੀ-ਰਿਵਾਜਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ»
ਇਹੀ ਨਹੀਂ, ਰਾਸ਼ਟਰ ਦੀ ਮਹਾਨਤਾ ਨੂੰ ਦਰਸਾਉਣ ਵਾਲੇ ਉਤਸਵ ਉਲੀਕੇ ਜਾਂਦੇ ਹਨ, ਰਾਸ਼ਟਰ ਦੀ ਮਿੱਥ ਨੂੰ ਪ੍ਰਗਟਾਉਂਦੇ ਬੁੱਤਾਂ ਤੇ ਮ¨ਰਤੀਆਂ ਦਾ ਨਿਰਮਾਣ ਕੀਤਾ ਜਾਂਦਾ ਹੈ, ਅਤੀਤ ਦੀ ਧ¨ੜ ਵਿਚ ਗੁਆਚੇ ਪੁਰਾਤਨ ਪਾਤਰਾਂ ਤੇ ਥਾਵਾਂ ਨੂੰ ਫਿਰ ਤੋਂ ਉਭਾਰਿਆ ਜਾਂਦਾ ਹੈ ਅਤੇ ਰਾਸ਼ਟਰ ਨੂੰ ਧਰਮ ਨਾਲ ਰਲਗੱਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ» ਨਿੱਤ ਵਾਪਰਦੀ ਇਸ ਤਬਦੀਲੀ ਕਾਰਨ ਰਾਸ਼ਟਰ ਸਥਾਈ ਵਰਤਾਰਾ ਨਹੀਂ ਰਹਿµਦਾ» ਇਹ ਸਮਾਜਿਕ-ਸਭਿਆਚਾਰਕ ਨਿਰਮਾਣਕਾਰੀ ਦਾ ਹਿੱਸਾ ਹੋ ਨਿੱਬੜਦਾ ਹੈ» ਰਾਸ਼ਟਰ ਦਾ ਇਹ ਬਦਲਿਆ ਸਰ¨ਪ ਰਾਸ਼ਟਰਵਾਦ ਦੀ ਸਭ ਨੂੰ ਨਾਲ ਲੈ ਕੇ ਚੱਲਣ ਦੀ ਭਾਵਨਾ ਤੋਂ ਬਿਲਕੁਲ ਉਲਟ ਦਿਸ਼ਾ ਵੱਲ ਮੁਹਾਰਾਂ ਮੋੜ ਲੈਂਦਾ ਹੈ»
ਇਸ ਸਬµਧੀ ਮਹੱਤਵਪ¨ਰਨ ਨੁਕਤਾ ਇਹ ਹੈ ਕਿ ਕੌਮੀ ਅµਦੋਲਨ ਦੌਰਾਨ ਬਹੁਗਿਣਤੀ ਦੇ ਨੁਮਾਇµਦਿਆਂ ਵਲੋਂ ਨਿਭਾਈ ਭ¨ਮਿਕਾ ਨੂੰ ਤਾਂ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਜਦੋਂਕਿ ਬਸਤੀਵਾਦ ਦਾ ਵਿਰੋਧ ਕਰਨ ਵਾਲੇ ਹੋਰ ਹਾਸ਼ੀਆਗਤ ਸਮ¨ਹਾਂ ਅਤੇ ਜਨ-ਸਾਧਾਰਨ ਖਾਸਕਰ ਕਿਸਾਨਾਂ, ਦਲਿਤਾਂ, ਔਰਤਾਂ, ਘੱਟਗਿਣਤੀਆਂ ਅਤੇ ਆਦਿਵਾਸੀ ਸਮ¨ਹਾਂ ਦੀ ਭ¨ਮਿਕਾ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ» ਇਸ ਤਰ੍ਹਾਂ ਕੌਮੀ ਏਕਤਾ ਦੇ ਝµਡੇ ਹੇਠ ਵੱਖ-ਵੱਖ ਸਮ¨ਹਾਂ ਦੀਆਂ ਵਿਲੱਖਣਤਾਵਾਂ ਦਾ ਦਮਨ ਕੀਤਾ ਜਾਣ ਲੱਗਦਾ ਹੈ» ਲਿµਗ, ਜਾਤ, ਨਸਲ, ਧਰਮ ਅਤੇ ਸਭਿਆਚਾਰਕ ਵਖੇਰਵਿਆਂ ਨੂੰ ਨਜ਼ਰਅµਦਾਜ਼ ਕਰਕੇ ਰਾਸ਼ਟਰੀ ਏਕਤਾ ਦੇ ਮੁਹਾਜ਼ ਹੇਠ ਸਾਂਝੀ ਕੌਮੀਅਤ ਦਾ ਭਰਮ ਸਿਰਜਿਆ ਜਾਂਦਾ ਹੈ» ਇਸ ਤਰ੍ਹਾਂ ਦੇਸ਼ ਦੀ ਕੌਮੀ ਆਜ਼ਾਦੀ ਹਾਸਲ ਕਰਨ ਲਈ ਕਲਪਿਆ ਗਿਆ ਰਾਸ਼ਟਰਵਾਦ ਹੌਲੀ-ਹੌਲੀ ਪ੍ਰਭ¨ਸੱਤਾਸ਼ਾਲੀ ਕੌਮਵਾਦ ਵਿਚ ਤਬਦੀਲ ਹੋਣ ਲੱਗਦਾ ਹੈ»
ਰਾਸ਼ਟਰਵਾਦ ਦੀ ਇਹ ਨਵੀਂ ਬਣਤਰ ਸਭ ਕਾਸੇ ਨੂੰ ਇਕ ਰµਗ ਵਿਚ ਰµਗ ਦਿµਦੀ ਹੈ» ਇਸ ਵਿਚੋਂ ਵਿਰੋਧੀ ਜਾਪਣ ਵਾਲੀਆਂ ਸੁਰਾਂ ਨੂੰ ਦਬਾ ਦਿੱਤਾ ਜਾਂਦਾ ਹੈ» ਇਹ ਸਾਰੀ ਖੇਡ ਕੁਝ ਪ੍ਰਭਾਵਸ਼ਾਲੀ ਬਿਰਤਾਂਤਾਂ ਰਾਹੀਂ ਨੇਪਰੇ ਚਾੜ੍ਹੀ ਜਾਂਦੀ ਹੈ» ਇਹ ਬਿਰਤਾਂਤ ਜਨ ਸਾਧਾਰਨ ਉਤੇ ਇਸ ਕਦਰ ਗਾਲਬ ਹੋ ਜਾਂਦੇ ਹਨ ਕਿ ਲੋਕਾਈ ਨੂੰ ਇਹ ਸਮਝ ਨਹੀਂ ਲਗਦਾ ਕਿ ਕਿਸ ਤਰ੍ਹਾਂ ਬਸਤੀਵਾਦ ਦੇ ਵਿਰੋਧ ਵਿਚੋਂ ਉਪਜਿਆ ਰਾਸ਼ਟਰਵਾਦ ਖੁਦ ਤਾਨਾਸ਼ਾਹ ਬਣਨ ਵਾਲੇ ਰਾਹ ਪੈ ਗਿਆ»